ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਸੰਪਰਕ: info@5abi।com

 ਇੰਡੀਅਨ ੳਵਰਸੀਜ ਕਾਗਰਸ ਨਾਰਵੇ ਵੱਲੋ ਅਹਿਮ ਮੀਟਿੰਗ ਕੀਤੀ ਗਈ
ਰੁਪਿੰਦਰ ਢਿੱਲੋ ਮੋਗਾ

 

ੳਸਲੋ-ਪਿੱਛਲੇ ਦਿਨੀ ਇੰਡੀਅਨ ੳਵਰਸੀਜ ਕਾਗਰਸ ਨਾਰਵੇ ਦੇ ਇੱਕ ਅਹਿਮ ਮੀਟਿੰਗ ਜੈਪੁਰ ਰੈਸਟਟੌਰੈਟ ਵਿਖੇ ਪ੍ਰਧਾਨ ਗੁਰਮੇਲ ਸਿੰਘ ਗਿੱਲ(ਚੱਬੇਵਾਲ) ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵੱਖ ਵੱਖ ਪਹਿਲੂਆ ਤੇ ਵਿਚਾਰ ਵਟਾਦਰਾ ਕੀਤਾ ਗਿਆ।

ਇੰਡੀਅਨ ੳਵਰਸੀਜ ਕਾਗਰਸ ਨਾਰਵੇ ਦੇ ਪ੍ਰਧਾਨ ਸ੍ਰ ਗੁਰਮੇਲ ਸਿੰਘ ਗਿੱਲ ਨੇ ਸੱਭ ਤੋ ਪਹਿਲਾ ਮੀਟਿੰਗ ਵਿੱਚ ਹਾਜ਼ਰ ਅਤੇ ਦੂਸਰੇ ਪਾਰਟੀ ਵਰਕਰਾ ਦਾ ਧੰਨਵਾਦ ਕੀਤਾ ,ਜਿਨਾ ਦੀ ਬਦੋਲਤ ਨਾਰਵੇ ਚ ਪਾਰਟੀ ਨੂੰ ਨਵੀ ਦਿਸ਼ਾ ਮਿੱਲੀ ਹੈ ਅਤੇ ਪਿੱਛਲੇ ਦੋ ਸਾਲਾ ਚ ਨਾਰਵੇ ਚ ਕਾਗਰਸੀ ਵਰਕਰਾ ਦਾ ਕਾਫੀ ਵਿਸਤਾਰ ਹੋਇਆ ਹੈ ਅਤੇ ਪਾਰਟੀ ਵੱਲੋ ਆਉਣ ਵਾਲੇ ਦਿਨਾ ਚ ਵੀ ਪਾਰਟੀ ਚ ਨਵੇ ਵਰਕਰ ਭਰਤੀ ਕੀਤੇ ਜਾਣਗੇ।

ਸ੍ਰ ਗਿੱਲ ਜੋ ਭਾਰਤ ਫੇਰੀ ਤੋ ਕੁੱਝ ਦਿਨ ਪਹਿਲਾ ਹੀ ਵਾਪਸ ਪਰਤੇ ਹਨ ਨੇ ਮੀਟਿੰਗ ਦੋਰਾਨ ਮੈਬਰਾ ਨੂੰ ਪਾਰਟੀ ਦੀ ਸਥਿਤੀ ਬਾਰੇ ਜਾਣੂ ਕਰਵਾਇਆ ਅਤੇ ਮੈਬਰਾ ਨੂੰ ਆਉਣ ਵਾਲੀਆ ਚੋਣਾ ਦੋਰਾਨ ਆਪਣੇ ਆਪਣੇ ਇਲਾਕੇ ਚ ਜਾ ਪਾਰਟੀ ਦੀ ਮਦਦ ਲਈ ਅਪੀਲ ਕੀਤੀ ਤਾਕਿ ਆਪਣੇ ਇਲਾਕੇ ਦੇ ਉਮੀਦਵਾਰ ਅਤੇ ਲੋਕਾ ਨਾਲ ਸਿੱਧੇ ਸੰਪਰਕ ਚ ਆ ਪਾਰਟੀ ਦੀ ਬਿਹਤਰੀ ਲਈ ਕੰਮ ਕੀਤਾ ਜਾ ਸੱਕੇ। ਸ੍ਰ ਗੁਰਮੇਲ ਸਿੰਘ ਗਿੱਲ ਨੇ ਦੱਸਿਆ ਕਿ ਦੇਸ਼ ਵਿੱਚ ਲੋਕਾ ਦਾ ਝੁਕਾਮ ਕਾਗਰਸ ਵੱਲ ਵੱਧਦਾ ਜਾ ਰਿਹਾ ਹੈ ਅਤੇ ਇਸ ਵਿੱਚ ਕੋਈ ਸ਼ਕ ਨਹੀ ਕਿ ਆਉਣ ਵਾਲੇ ਸਮੇ ਚ ਵੀ ਸਰਕਾਰ ਕਾਗਰਸ ਪਾਰਟੀ ਦੀ ਹੀ ਬਣੇਗੀ। ਸ੍ਰ ਗਿੱਲ ਵੱਲੋ ਭਾਰਤ ਫੇਰੀ ਦੋਰਾਨ ਡਾ ਕਰਨ ਸਿੰਘ(ਚੇਅਰਮੈਨ ਇੰਡੀਅਨ ੳਵਰਸੀਜ ਕਾਗਰਸ ,ਕੈਪਟਨ ਅਮਰਿੰਦਰ ਸਿੰਘ, ਦੂਸਰੇ ਕਈ ਉੱਚ ਕੋਟੀ ਦੇ ਕਾਗਰਸੀ ਆਗੂ, ਕੈਬਨਿਟ ਮੰਤਰੀਆ ਆਦਿ ਨਾਲ ਵਿਸ਼ੇਸ ਮੁਲਾਕਾਤਾ ਕੀਤੀਆ।

ਸ੍ਰ ਗਿੱਲ ਜਲਦ ਹੀ ਵਾਪਸ ਭਾਰਤ ਜਾ ਰਹੇ ਹਨ। ਮੀਟਿੰਗ ਦੋਰਾਨ ਸ੍ਰ ਗੁਰਮੇਲ ਸਿੰਘ ਗਿੱਲ ਚੱਬੇਵਾਲ ਤੋ ਇਲਾਵਾ ਰਸ਼ਪਿੰਦਰ ਸਿੰਘ ਸੰਧੁ, ਸ੍ਰ ਹਰਮੀਤ ਸਿੰਘ ਨਾਗਰਾ, ਅਮਨਦੀਪ ਸਿੰਘ ਖੈਹਿਰਾ, ਗੁਰਦੀਪ ਕੰਬੋਜ, ਸ੍ਰ ਸੁਰਜਿੰਦਰ ਸਿੰਘ ਬਰਾੜ,ਪੱਪੂ ਢਿੱਲੋ ਦਰਾਮਨ, ਜੀਤ ਰੰਧਾਵਾ, ਸ੍ਰ ਜਸਵਿੰਦਰ ਸਿੰਘ ਨਿੱਝਰ, ਸ੍ਰ ਦਲਬੀਰ ਸਿੰਘ ਸੰਧੂ, ਗੈਰੀ ਸੋਬਰ ਸਿੰਘ ਗਿੱਲ, ਅਰਮਿੰਤ ਪਾਲ ਸਿੰਘ ਡੈਨੀ ਆਦਿ ਹੋਰ ਕਈ ਮੈਬਰ ਹਾਜਿ਼ਰ ਸਨ।

 

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)