5_cccccc1.gif (41 bytes)


ਡਰ ਤਿੰਨ ਅੱਖਰਾਂ ਦਾ
ਅਨਮੋਲ ਕੌਰ


ਉਦੋਂ ਸਾਡੇ ਕਾਲਜ ਵਿਚ ਭਾਸ਼ਨ ਮੁਕਾਬਲੇ ਕਰਵਾਏ ਜਾ ਰਿਹੇ ਸਨਹੋਰ ਕਾਲਜਾਂ ਦੇ ਵਿਦਿਆਰਥੀ ਵੀ ਇਸ ਵਿਚ ਭਾਗ ਲੈਣ ਲਈ ਆ ਰਿਹੇ ਸਨ ਇਕ ਮੱਹਤਵ ਪੂਰਨ ਵਿਸ਼ਾ ਸੀ, ਔਰਤ ਦੀ ਅਜ਼ਾਦੀ ਅਤੇ ਹੱਕ, ਇਸ ਉੱਪਰ ਮੈ ਤਕਰੀਰ ਕਰਨੀ  ਕਰਕੇ ਕਾਫ਼ੀ ਮਿਹਨਤ ਕਰ ਰਹੀ ਸੀਜਾਣਕਾਰੀ ਇਕੱਠੀ ਕਰਦੀ ਉਲਝੀ ਪਈ ਸਾਂ ਕਿ ਮੇਰੀ ਸਹੇਲੀ ਹਰਪ੍ਰੀਤ ਆ ਗਈ

ਤੂੰ ਟਾਈਮ ਉੱਪਰ ਹੀ ਆਈ ਹੈ, ਚੱਲ ਮੇਰੀ ਜਰਾ ਹੈਲਪਕਰਮੈ ਆਉਂਦੀ ਨੂੰ ਹੀ ਕਹਿ ਦਿੱਤਾ

“  ਤੈਨੂੰ ਉਸ ਦਿਨ ਵੀ ਕਿਹਾ ਸੀ ਕਿ ਤੂੰ ਇਸ ਵਿਸ਼ੇ ਲਈ ਮੈਡਮ ਦਮਨ ਕੋਲੋ ਬਹੁਤ ਜਾਣਕਾਰੀ ਲੈ ਸਕਦੀ ਹੈ

ਮੈ ਕੋਸ਼ਿਸ਼ ਤਾਂ ਕੀਤੀ ਸੀ, ਪਰ ਪਿਛਲੇ ਹਫ਼ਤੇ ਮੈਨੂੰ ਉਹ ਕਿਧਰੇ ਨਜ਼ਰ ਹੀ ਨਹੀ ਆਏ

ਉਹ ਛੁੱਟੀ ਤੇ ਸਨ, ਪਰ ਇਸ ਵੇਲੇ ਸਟਾਫ ਰੂਮ ਵਿਚ ਚਾਹ ਲਈ ਬੈਠੇ ਹਨ, ਚੱਲ ਹੁਣੇ ਤੁਰ

ਮੈਡਮ ਦਮਨ ਸੁਦੰਰ ਸ਼ਖਸ਼ੀਅਤ ਦੀ ਮਾਲਕ ਹੋਣ ਦੇ ਨਾਲ ਨਾਲ ਮਿਲਾਪੜੇ ਸੁਭਾਅ ਵਾਲੀ ਵੀ ਸੀ ਬੋਲਦੀ ਤਾਂ ਮੂਹੋਂ ਫੁਲ ਕਿਰਦੇ ਕਈ ਵਾਰੀ ਕਲਾਸ ਵਿਚ ਲੈਕਚਰ ਕਰਦੀ ਹੀ ਔਰਤਾ ਦੀ ਗੁਲਾਮ ਜ਼ਿੰਦਗੀ ਬਾਰੇ ਬੋਲਣ ਲੱਗਦੀ, ਸਾਨੂੰ ਸਾਰਿਆਂ ਨੂੰ ਔਰਤ ਦੀ ਅਜ਼ਾਦੀ ਲਈ ਡਟ ਕੇ ਖਲੋਣਾ ਚਾਹੀਦਾ ਹੈਉਸ ਦੀ ਇਹ ਗੱਲ ਯਾਦ ਆਉਣ ਨਾਲ ਹੀ ਮੇਰੇ ਕਦਮ ਮੈਡਮ ਨੂੰ ਮਿਲਣ ਲਈ ਹੋਰ ਵੀ ਤੇਜ਼ ਹੋ ਗਏ

ਪਤਾ ਲੱਗਾ ਕੁੜੀਆਂ ਭਾਸ਼ਨ ਮੁਕਾਬਲੇ ਵਿਚ ਹਿੱਸਾ ਲੈ ਰਹੀਆਂ ਨੇਸਾਨੂੰ ਦੇਖਦਿਆਂ ਹੀ ਦਮਨ ਮੈਡਮ ਨੇ ਕਿਹਾ

ਤਹਾਨੂੰ ਪਤਾ ਹੀ ਹੈ, ਮੈ ਇਸ ਤਰਾਂ ਦੇ ਝਮੇਲਿਆਂ ਤੋਂ ਦੂਰ ਰਹਿੰਦੀ ਹਾਂ, ਇਸ ਨੂੰ ਹੀ ਚਾਅ ਚੜ੍ਹਿਆ ਰਹਿੰਦਾ ਹੈ ਨਵੇ ਨਵੇ ਤਜ਼ਰਬਿਆਂ ਦਾਹਰਪ੍ਰੀਤ ਨੇ ਮੇਰੇ ਵੱਲ ਇਸ਼ਾਰਾ ਕਰਕੇ ਕਿਹਾ

ਇਹ ਤਾਂ ਬਹੁਤ ਚੰਗੀ ਗੱਲ ਹੈਮੈਨੂੰ ਖੁਸ਼ੀ ਹੋਈ ਹੈ ਕਿ ਨਵੀ ਪੀੜ੍ਹੀ ਦਾ ਝੁਕਾਅ ਖਾਸ ਵਿਸ਼ਿਆ ਵੱਲ ਹੋਇਆਉਸ ਨੇ ਆਪਣੇ ਚਿਹਰੇ ਅਤੇ ਅੱਖਾ ਵਿਚ ਚਮਕ ਜਿਹੀ ਲਿਆ ਕੇ ਆਖਿਆ

ਮੈਨੂੰ ਵੀ ਤੁਹਾਡੇ ਖ਼ਿਆਲਾ ਨਾਲ ਹੀ ਹੌਸਲਾ ਮਿਲਿਆ ਹੈ ਕਿ ਔਰਤਾਂ ਹੀ ਆਪਣੇ ਹੱਕਾਂ ਲਈ ਲੜ ਸਕਦੀਆਂ ਹਨ

ਕੁੜੀ ਨੂੰ ਇਹ ਲੜਾਈ ਪੰਜ ਸਾਲ ਦੀ ਉਮਰ ਵਿਚ ਹੀ ਲੜਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ, ਜਦੋਂ ਉਸ ਨੂੰ ਆਪਣੇ ਮਾਂ ਬਾਪ ਤੋਂ ਭਰਾ ਨਾਲੋ ਵੱਖਰਾ ਸਲੂਕ ਮਿਲਦਾ ਹੈਮੈਂਡਮ ਨੇ ਮੁੱਢਲੇ ਹੱਕ ਦੀ ਗੱਲ ਕੀਤੀ

ਇਸ ਤਰਾਂ ਦੀਆਂ ਹੋਰ ਵੀ ਕਈ ਗੱਲਾਂ ਉਸ ਨੇ ਸਾਡੇ ਨਾਲ ਕੀਤੀਆਂਮੈਨੂੰ ਦੋ ਕਿਤਾਬਾ ਵੀ ਦਿੱਤੀਆਂਜਿਨ੍ਹਾ ਵਿਚ ਮਹਾਨ ਔਰਤਾਂ ਦੇ ਜੀਵਨ ਸਬੰਧੀ ਲਿਖਿਆ ਗਿਆ ਸੀਭਾਸ਼ਨ ਦੇ ਮੇਨਨੁਕਤੇ ਲਿਖਾਉਣ ਲਈ ਉਸ ਨੇ ਅਗਲੇ ਦਿਨਾਂ ਵਿਚ ਵੱਖ ਵੱਖ ਟਾਈਮ ਦਿੱਤਾ

ਉਸ ਨੇ ਸਾਨੂੰ ਨਵੀ ਪੀੜ੍ਹੀ ਦੀਆਂ ਕਿਹਾਮੈ ਹਰਪ੍ਰੀਤ ਨਾਲ ਗੱਲ ਕਰ ਰਹੀ ਸਾ, “ ਉਹ ਵੀ ਤਾਂ ਨਵੀ ਪੀੜ੍ਹੀ ਦੀ ਹੈ, ਅਜੇ ਦੋ ਤਿੰਨ ਸਾਲ ਤਾਂ ਹੋਏ ਹਨ, ਉਸ ਦੇ ਵਿਆਹ ਹੋਏ ਨੂੰ

ਹਾਂ, ਅਜੇ ਤਾਂ ਉਸ ਦੇ ਕੋਈ ਬੱਚਾ ਵੀ ਨਹੀ ਹੈ ਅਸੀ ਹੈ ਤਾਂ ਉਸ ਦੀਆਂ ਵਿਦਿਆਰਥਣਾ, ਇਸ ਲਈ ਉਹ ਸਾਨੂੰ ਨਵੀ ਪੀੜ੍ਹੀ ਦੀਆਂ ਹੀ ਸਮਝਦੀ ਹੈ

ਇਕ ਦਿਨ ਉਹ ਮੈਨੂੰ ਤਿਆਰੀ ਕਾਰਉਂਦੀ ਆਪ ਹੀ ਜੋਸ਼ ਵਿਚ ਆ ਗਈ ਅਤੇ ਉੱਚੀ ਅਵਾਜ਼ ਵਿਚ ਕਹਿਣ ਲੱਗੀ, “ ਕਈ ਪੜ੍ਹੀਆਂ ਲਿਖੀਆਂ ਹੋ ਕੇ ਵੀ ਮਰਦ ਦੇ ਜ਼ੁਲਮ ਸਹਿੰਦੀਆਂ ਹਨਉਹਨਾਂ ਪੜ੍ਹ ਲਿਖ ਕੇ ਸਾਰੇ ਕੰਮ ਸਿਖ ਲਏ ਪਰ ਆਪਣੇ ਨਾਲ ਹੋ ਰਿਹੇ ਤਸ਼ੱਦਦ ਲਈ ਲੜਨਾ ਨਹੀ ਆਇਆ

ਉਸ ਨੇ ਇਹ ਗੱਲ ਏਨੀ ਉੱਚੀ ਸੁਰ ਵਿਚ ਕਹਿ ਦਿੱਤੀ ਸੀ ਕਿ ਥੋੜ੍ਹੀ ਹੀ ਵਿੱਥ ਉੱਪਰ ਖੜ੍ਹੀਆਂਦੂਜੀਆਂ  ਅਧਿਆਪਕਾਂ ਦੀਆ ਸਵਾਲੀਆਂ ਨਜ਼ਰਾਂ ਦਾ ਸਾਹਮਣਾ ਕਰਨਾ ਪਿਆਪਰ ਉਹ ਆਪਣੀਆਂ ਨਜ਼ਰਾਂ ਉਹਨਾ ਨਾਲ ਮਿਲਾਉਦਿਆ ਹੀ ਮੁਸਕ੍ਰਾ ਪਈਉਸ ਦੀ ਸਭ ਤੋਂ ਵੱਡੀ ਇਹ ਹੀ ਖੂਬੀ ਸੀ ਕਿ ਜਦੋਂ ਵੀ ਮੁਸਕਾਉਂਦੀ ਆਪਣੇ ਨਾਲ ਆਲਾ-ਦੁਆਲਾ ਵੀ ਮੁਸਕਰਾਉਣ ਲਾ ਲੈਂਦੀ

ਉਸ ਦੇ ਜਾਣ ਤੋਂ ਬਾਅਦ ਮੈਡਮ ਪੁਰੀ ਜੋ ਉਸ ਦੇ ਰੂਪ ਅਤੇ ਲਿਆਕਤ ਨਾਲ ਕੁਝ ਈਰਖਾ ਰੱਖਦੀ ਹੋਣ ਕਾਰਣ ਮੈਡਮ ਸੱਭਰਵਾਲ ਨੂੰ ਕਹਿ ਰਹੀ ਸੀ, “ ਦਮਨ ਨੂੰ ਤਾਂ ਦੇਖੋ, ਕਿਵੇ ਉੱਚੀ ਅਵਾਜ਼ ਵਿਚ ਗੱਲਾਂ ਕਰਨੀਆਂ ਆ ਗਈਆਂ ਹਨ, ਜਦੋਂ ਕਾਲਜ ਵਿਚ ਨਵੀ ਆਈ ਸੀ ਤਾਂ ਬੋਲਦੀ ਵੀ ਸ਼ਰਮਾਉਂਦੀ ਸੀ

ਮੈਂਡਮ ਸਭਰਵਾਲ ਦੇ ਆਪਣੇ ਸਹੁਰੇ ਘਰ ਵਿਚ ਪਰੋਬਲਮਰਹਿੰਦੀ ਸੀਉਸ ਨੇ ਵੀ ਸੋਚਿਆ, ਸ਼ਾਈਦ ਦਮਨ ਉਸ ਨੂੰ ਹੀ ਸੁਣਾ ਰਹੀ ਹੈਇਸ ਲਈ ਉਹ ਬੋਲੀ, “ ਦਮਨ ਨੂੰ ਰੱਬ ਨੇ ਸਾਰਾ ਕੁੱਝ ਦਿੱਤਾ ਹੈ, ਅਮੀਰ ਮਾਪਿਆ ਦੀ  ਸੁਦੰਰ ਅਤੇ ਸੁਚੱਜੀ ਧੀ, ਚੰਗੇ ਘਰ ਵਿਆਹੀ ਗਈ ਅਤੇ ਕਾਲਜ਼ ਵਿਚ ਹਰਮਨ ਪਿਆਰੀ ਹੋਣ ਦੇ ਨਾਲ ਨਾਲ ਆਪਣੇ ਰਿਸ਼ਤੇਦਾਰਾ ਅਤੇ ਆਂਢ-ਗੁਆਂਢ ਵਿਚ ਵੀ ਚੰਗੀ ਥਾਂ ਬਣਾ ਲਈ ਹੈ, ਗੱਲਾਂ ਤਾਂ ਆਪੇ ਆਉਣੀਆਂ

ਮੈਨੂੰ ਨਹੀ ਲੱਗਦਾ ਪਈ ਇਹ ਆਪਣੇ ਪਤੀ ਤੋਂ ੳਏ ਵੀ ਕਹਾਉਂਦੀ ਹਊਮੈਂਡਮ ਪੁਰੀ ਨੇ ਆਪਣਾ ਅਨੁਮਾਣ ਲਾਇਆ

ਮੇਰਾ ਦਿਲ ਕੀਤਾ ਕਿ ਮੈ ਜ਼ਵਾਬ ਦੇਵਾ ਕਿ ਉਏ ਅਖਵਾਏ ਵੀ ਕਿਉ, ਕਿੰਨੀ ਮਿਹਨਤ ਅਤੇ ਲਗਨ ਨਾਲ ਆਪਣੀ ਜਿੰਦਗੀ ਜਿਉਂਦੀ ਹੈ ਉਹਕਿਉਕਿ ਇਕ ਦਿਨ ਉਸ ਨੇ ਗੱਲਾਂ ਕਰਦਿਆ ਆਖਿਆ ਸੀ, “ ਮੈ ਕਾਲਜ਼ ਆਉਣ ਤੋਂ ਪਹਿਲਾ ਘਰ ਦਾ ਸਾਰਾ ਕੰਮ ਤੜਕੇ ਉਠ ਕੇ ਨਿਬੇੜ ਲੈਂਦੀ ਹਾਂ

ਤੁਸੀ ਆਪਣੀ ਮੱਦਦ ਲਈ ਕੋਈ ਨੌਕਰ ਬਗ਼ੈਰਾ ਨਹੀ ਰੱਖਿਆਮੈ ਉਸ ਦੇ ਉੱਦਮ ਦੀ ਦਾਦ ਦੇਂਦੇ ਪੁੱਛਿਆ ਸੀ

ਮੇਰੇ ਮਦਰ ਇਨ ਲਾਅਪਸੰਦ ਨਹੀ ਕਰਦੇ ਨੌਕਰ ਰੱਖਣਾ, ਉਹਨਾ ਦੇ ਖ਼ਿਆਲ  ਅੱਜ ਕੱਲ ਦੇ ਜ਼ਮਾਨੇ ਵਿਚ ਨੌਕਰ ਉੱਪਰ ਭਰੋਸਾ ਕਰਨਾ ਠੀਕ ਨਹੀਨਾਲੇ ਘਰ ਦੇ ਕੰਮ ਨਾਲ ਕਸਰਤ ਚੰਗੀ ਹੋ ਜਾਂਦੀ ਹੈਇਹ ਕਹਿ ਕੇ ਉਹ ਮਿੰਨਾ ਜਿਹਾ ਹੱਸੀ

ਇਸ ਕਰਕੇ ਹੀ ਤੁਸੀ ਪੂਰੇ ਫਿਟ ਹੋ ਮੈ ਮਖ਼ੌਲ ਨਾਲ ਕਿਹਾ

ਅਗਲੇ ਦਿਨ ਜਦੋਂ ਮੈ ਉਹਨਾ ਨੂੰ ਮਿਲਣ ਗਈ ਤਾਂ ਪਤਾ ਲੱਗਾ ਕਿ ਮੈਡਮ ਕਾਲਜ਼ ਆਏ ਹੀ ਨਹੀਤੀਜੇ ਦਿਨ ਜਦੋਂ ਮੈ ਉਹਨਾ ਨੂੰ ਮਿਲੀ ਤਾਂ  ਉਹਨਾ ਦੇ ਮੱਥੇ ਅਤੇ ਬਾਂਹ ਉੱਪਰ ਸੱਟ ਵਜੀ ਦੇਖੀਹੈਰਾਨ ਹੁੰਦੀ ਨੇ ਮੈ ਇਕਦਮ ਉਹਨਾਂ ਤੋਂ ਪੁੱਛਿਆ, “ ਮੈਡਮ, ਆਹ ਕੀ ਹੋ ਗਿਆ

ਉਹ ਪਰਸੋਂ ਮੈ ਗੁਸਲਖਾਨਾ ਸਾਫ਼ ਕਰ ਰਹੀ ਸੀ ਤਾਂ ਤਿਲਕ ਕੇ ਡਿੱਗ ਪਈ, ਜਿਸ ਕਾਰਣ ਇਹ ਮਾਮੂਲੀ ਜਿਹੀਆਂ ਚੋਟਾਂ ਲੱਗ ਗਈਆਂ

ਥਾਂ ਥਾਂ ਨੀਲਾ ਹੋਇਆ ਪਿਆ ਹੈ ਅਤੇ ਇਸ ਦੇ ਲਈ ਇਹ ਮਾਮੂਲੀ ਹਨ, ਚੰਗੀ ਬਹਾਦਰ ਲੱਗਦੀ ਹੈਇਹ ਗੱਲ ਬੁਲਾਂ ਤੇ ਲਿਆਉਣ ਦੀ ਥਾਂ ਮਨ ਵਿਚ ਹੀ ਦਬ ਲਈ

ਸ਼ੀਸ਼ੇ ਅੱਗੇ ਖੜ੍ਹ ਕੇ ਭਾਸ਼ਨ ਦੇਣ ਦੀ ਪਰੈਕਟਿਸਵੀ ਕੀਤੀਮੇਰੀ ਸੋਚ ਨੂੰ ਤੌੜਦੇ ਉਸ ਨੇ ਕਿਹਾ, “ਇਹ ਹੇਮਸ਼ਾ ਚੇਤੇ ਰੱਖੀ ਕਿ ਭਾਸ਼ਨ ਕਰਤੇ ਦਾ  ਦਰਸ਼ਕਾ ਦੀਆਂ ਅੱਖਾਂ ਨਾਲ ਤਾਲ-ਮੇਲ ਹੋਣਾ ਬਹੁਤ ਜ਼ਰੂਰੀ ਹੈ, ਇਸ ਨਾਲ ਤੁਹਾਡਾ ਆਤਮ- ਵਿਸ਼ਵਾਸ ਹੋਰ ਵੱਧਦਾ ਹੈ

ਮੈਡਮ, ਜੋ ਤੁਸੀ ਦੱਸਿਆ ਸੀ ਕਿ ਇਸਤਰੀ ਜੰਮਣ ਤੋਂ ਲੈ ਕੇ ਬੁੱਢੇ ਹੋਣ ਤੱਕ ਗੁਲਾਮ ਹੀ ਰਹਿੰਦੀ ਹੈ, ਮੇਰੀਆਂ ਕੁੱਝ ਸਾਥਣਾ ਇਸ ਵਿਚਾਰ ਨਾਲ ਸਹਿਮਤ ਨਹੀ ਹਨਉਹਨਾਂ ਦੇ ਅਨੁਸਾਰ ਹੁਣ ਜ਼ਮਾਨਾ ਬਦਲ ਗਿਆ ਹੈ

ਕੁੱਝ ਲਈ ਬਦਲ ਗਿਆ ਹੋਵੇਗਾ, ਪਰ ਹੁਣ ਵੀ ਬਹੁਤੀਆਂ ਨੂੰ ਬਚਪਣ ਵਿਚ ਪਿਤਾ ਦੀ , ਜ਼ਵਾਨੀ ਵਿਚ ਭਰਾਵਾ ਦੀ, ਵਿਆਹ ਤੋਂ ਬਾਅਦ ਪਤੀ ਦੀ ਅਤੇ ਬੁਢਾਪੇ ਵਿਚ ਪੁੱਤਾਂ ਦੀ ਗੁਲਾਮੀ ਕਰਨੀ ਪੈਂਦੀ ਹੈਉਸ ਨੇ ਸੰਜੀਦਗੀ ਨਾਲ ਕਿਹਾ

ਮੁਕਾਬਲੇ ਵਿਚ ਥੌੜੇ ਦਿਨ ਰਹਿ ਗਏ ਸਨ ਅਤੇ ਮੈ ਆਪਣਾ ਸਾਰਾ ਧਿਆਨ ਇਸ ਉੱਪਰ ਹੀ ਕੇਂਦਰ ਕਰ ਲਿਆਸ਼ੀਸ਼ੇ ਦੇ ਅੱਗੇ ਖੜ੍ਹ ਕੇ ਵਾਰ ਵਾਰ ਅਭਿਆਸ ਕਰਦੀ ਪਈ ਸਾਂਥੌੜੀ ਵਿੱਥ  ਉੱਪਰ ਬੈਠੇ ਦਾਦੀ ਜੀ ਕਰੌਸ਼ੀਆ ਬੁਣਦੇ ਬੁਣਦੇ ਕਦੀ ਮੇਰੇ ਵੱਲ ਵੇਖ ਲੈਂਦੇ ਅਤੇ ਫਿਰ ਆਪਣੇ ਕੰਮ ਵਿਚ ਰੁੱਝ ਜਾਂਦੇਆਖਰਕਾਰ ਉਹਨਾਂ ਕੋਲੋ ਰਿਹਾ ਨਾ ਗਿਆ ਅਤੇ ਬੋਲੇ, “ ਪੁੱਤਰ, ਐ ਤੂੰ ਵਾਰ ਵਾਰ ਕੀ ਕਹੀ ਜਾਂਦੀ ਕਿ ਔਰਤ ਨੂੰ ਬਰਾਬਰਤਾ ਮਿਲਣੀ ਚਾਹਦੀ ਹੈ

ਮੈ ਠੀਕ ਤਾਂ ਕਹਿੰਦੀ ਹਾਂ ਕਿ ਔਰਤ ਨੂੰ ਵੀ ਪੁਰਸ਼ ਦੇ ਬਰਾਬਰ ਦੇ ਅਧਿਕਾਰ ਮਿਲਣੇ ਚਾਹੀਦੇ ਹਨ

ਇਹੋ ਜਿਹੀਆਂ ਗੱਲਾਂ ਸੋਚਣ ਵਾਲੀਆਂ ਨੂੰ ਬਰਾਬਰਤਾ ਤਾਂ ਪਤਾ ਨਹੀ ਮਿਲਦੀ ਹੈ ਜਾਂ ਨਹੀ ਪਰ ਤਲਾਕ ਜ਼ਰੂਰ ਮਿਲ ਜਾਂਦਾ ਹੈਇਹ ਕਹਿ ਕੇ ਦਾਦੀ ਜੀ ਉਪਰਾ ਜਿਹਾ ਹੱਸੇ

ਇਸ ਦਾ ਮਤਲਵ ਤੁਸੀ ਔਰਤ ਦੀ ਅਜ਼ਾਦੀ ਦੇ ਖਿਲਾਫ਼ ਹੋ

ਮੈ ਬੁੱਢੀ ਹੋ ਗਈ ਹਾਂ, ਮੈ ਕਦੀ ਗੁਲਾਮੀ ਮਹਿਸੂਸ ਕੀਤੀ ਹੀ ਨਹੀ, ਸਰਦਾਰ ਜੀ ਨੇ ਵੀ ਮੈਨੂੰ ਕਦੀ ਕਿਸੇ ਗਲੋਂ ਨਹੀ ਸੀ ਰੋਕਿਆ ਅਤੇ ਮੈ ਉਹਨਾਂ ਦੇ ਸਾਰੇ ਕੰਮ ਚਾਅ ਨਾਲ ਕਰਿਆ ਕਰਦੀ, ਅੱਜ ਕੱਲ ਦੀਆਂ ਛੋਕਰੀਆਂ ਤਾਂ ਪਤੀ ਦੀ ਸੇਵਾ ਨੂੰ ਗੁਲਾਮੀ ਸਮਝਦੀਆਂ ਹਨ

ਹਾਂ, ਅਗਰ ਮੇਰੇ ਦਾਦਾ ਜੀ ਵਰਗਾ ਨੇਕ ਸੁਭਾਅ ਦਾ ਪਤੀ ਹੋਵੇ ਤਾਂ ਗੁਲਾਮੀ ਕਰਨ ਵਿਚ ਕੀ ਹਰਜ਼ ਹੈ

ਸੇਵਾ ਦੀ ਥਾਂ ਤੇ ਜਿਹੜਾ ਮੈ ਗੁਲਾਮੀ ਵਾਲਾ ਸ਼ਬਦ ਵਰਤਿਆ ਸੀ ਉਹ ਦਾਦੀ ਜੀ ਨੂੰ ਚੰਗਾ ਤਾਂ ਨਹੀ ਸੀ ਲੱਗਾ, ਪਰ ਫਿਰ ਵੀ ਚੁੱਪ ਰਿਹੇ ਅਤੇ ਮੈ ਵੀ ਆਪਣਾ ਅਭਿਆਸ ਜਾਰੀ ਰੱਖਿਆ

ਜਦੋਂ ਮੈ ਆਪਣਾ ਭਾਸ਼ਨ ਹਰਪ੍ਰੀਤ ਨੂੰ ਸੁਣਾਇਆ ਤਾਂ ਉਹ ਖੁਸ਼ ਹੋ ਕੇ ਬੋਲੀ, “ਭਾਸ਼ਨ ਕਰਨ ਦਾ ਤੇਰਾ ਤਰੀਕਾ ਬਿਲਕੁਲ ਦਮਨ ਮੈਂਡਮ ਵਰਗਾ ਹੈ, ਪਿਛਲੇ ਸਾਲ ਔਰਤਾ ਦੇ ਸੈਮੀਨਾਰ ਵਿਚ ਉਹ ਇਸ ਤਰ੍ਹਾਂ ਹੀ ਬੋਲੀ ਸੀ, ਹੱਕਾਂ ਲਈ ਲੜਨ ਬਾਰੇ ਦੱਸਦੀ ਤਾਂ ਹਰ ਲਾਈਨ ਉੱਪਰ ਤਾਲੀਆਂ ਵੱਜਦੀਆਂ

ਮੈ ਇਹ ਹੀ ਤੇਰੇ ਮੂਹੋਂ ਸੁਨਣਾ ਚਹੁੰਦੀ ਸੀਮੈ ਖੁਸ਼ ਹੋ ਕੇ ਕਿਹਾ, “ ਬਸ, ਹੁਣ  ਇਕ ਵਾਰੀ ਦਮਨ ਮੈਂਡਮ ਨੂੰ ਭਾਸ਼ਨ ਸਣਾਉਣਾ ਹੈ ਤਾਂ ਜੋ ਮੈ ਵੀ ਉਸ ਵਲੋਂ ਵਜਦੀਆਂ ਤਾਲੀਆਂ ਸੁਣ ਸਕਾਂ

ਮਕਾਬਲੇ ਤੋਂ ਦੋ ਦਿਨ ਪਹਿਲਾਂ ਦਮਨ ਮੈਂਡਮ ਨੇ ਜਦੋਂ ਭਾਸ਼ਨ ਸੁਣਿਆਂ ਤਾਂ ਸੱਚ-ਮੁੱਚ ਹੀ ਤਾਲੀਆਂ ਮਾਰਦੀ ਬੋਲੀ, “ ਯੂ ਵਿਲ ਵਿਨਨਾਲ ਹੀ ਅੱਖਾਂ ਵਿਚ ਪਾਣੀ ਲਿਆਉਂਦੀ ਹੋਈ ਨੇ ਮੈਨੂੰ ਜੱਫੀ ਵਿਚ ਲੈ ਲਿਆ ਅਤੇ ਜਿਸ ਨਾਲ ਮੇਰਾ ਹੌਸਲਾ ਹੋਰ ਵੀ ਵੱਧ ਗਿਆ

ਮੁਕਾਬਲੇ ਵਾਲੇ ਦਿਨ ਕਾਲਜ ਵਿਚ ਕਾਫ਼ੀ ਚਹਿਲ-ਪਹਿਲ ਦਿਸ ਰਹੀ ਸੀਮੈ ਵੀ ਫਿਕਾ ਪਿੰਕ ਸੂਟ  {ਜੋ ਖਾਸ ਤਰੀਕੇ ਨਾਲ ਭਾਸ਼ਨ ਵਿਚ ਹਿੱਸਾ ਲੈਣ ਕਰਕੇ ਹੀ ਸੁਲਵਾਇਆ ਸੀ} ਪਾਈ ਮੈਡਮ ਦਮਨ ਨੂੰ ਲੱਭਦੀ ਪਈ ਸਾਂਮੈ ਦੇਖਿਆ ਹਰਪ੍ਰੀਤ ਕਾਫ਼ੀ ਘਬਰਾਈ ਹੋਈ ਮੇਰੇ ਵੱਲ ਨੂੰ ਦੌੜੀ ਆ ਰਹੀ ਹੈਨਯਦੀਕ ਆਉਣ ਉੱਪਰ ਕਹਿਣ ਲੱਗੀ, “ ਬਹੁਤ ਹੀ ਮਾੜਾ ਹੋਇਆ, ਮੈਂਡਮ ਦਮਨ ਹਸਪਤਾਲ ਵਿਚ ਹੈ ਅਤੇ ਉਸ ਦੀ ਤਬੀਅਤ ਬਹੁਤ ਖ਼ਰਾਬ ਹੈ

ਇਹ ਸੁਣ ਕੇ ਮੇਰਾ ਜਿਵੇ ਸਾਹ ਹੀ ਰੁੱਕ ਗਿਆ ਹੋਵੇ ਅਤੇ ਮਸੀ ਬੁੱਲ ਹਿਲੇ, “ ਕੀ ਹੋਇਆ ਉਸ ਦੀ ਤਬੀਅਤ ਨੂੰ

ਅਸਲੀ ਗੱਲ ਦਾ ਤਾਂ ਪਤਾ ਨਹੀ, ਪਰ ਕਹਿੰਦੇ ਹਨ ਕਿ ਉਸ ਨੇ ਕੋਈ ਜ਼ਹਿਰਲੀ ਚੀਜ਼ ਨਿਗਲ ਲਈ ਹੈ” 

ਮੈ ਤਾਂ ਸੁੰਨ ਹੋ ਗਈ, ਮੈਨੂੰ ਲੱਗਾ ਜਿਵੇ ਮੇਰੇ ਹੋਸ਼ ਹੀ ਗੁੰਮ ਹੋ ਗਏ ਹੋਣਦਮਨ ਮੈਂਡਮ ਹੁਣ ਮੇਰੀ ਅਧਿਆਪਕ ਤੋਂ ਵੱਧ ਸਹੇਲੀ ਬਣ ਗਈ ਸੀਮੈ ਆਪਣੀ ਨੋਟ ਬੁੱਕ  ਅਤੇ ਪੈਨ ਉੱਥੇ ਹੀ ਰੱਖ ਦਿੱਤੇ ਜਿਸ ਥਾਂ ਉੱਪਰ ਮੈਂ ਖਲੋਤੀ ਸਾਂਹਰਪ੍ਰੀਤ ਨੂੰ ਪੁੱਛਿਆ, ਤੂੰ ਮੇਰੇ ਨਾਲ ਹੱਸਪਤਾਲ ਚੱਲੇਗੀ?”

ਪਰ ਤੇਰਾ ਭਾਸ਼ਨ ਮੁਕਾ

ਗੋਲੀ ਮਾਰ ਭਾਸ਼ਨ ਮੁਕਾਬਲੇ ਨੂੰਮੇਰੀ ਅਵਾਜ਼ ਕੰਬੀ

ਥਰੀ ਵੀਲਰ ਕਰਕੇ ਹਫੜਾ- ਦਫੜੀ ਵਿਚ ਹਸਪਤਾਲ ਪੁਜੀਆਂਸਾਡੇ ਆਉਣ ਤੋਂ ਪਹਿਲਾਂ ਹੀ ਬਹੁਤ ਲੋਕ ਉੱਥੇ ਖੜ੍ਹੇ ਸਨ, ਜੋ ਭਾਂਤ ਭਾਂਤ ਦੀਆਂ ਗੱਲਾਂ ਕਰਕੇ, ਮੈਡਮ ਨੇ ਜ਼ਹਿਰ ਕਿਉਂ ਖਾਧੀ ਦਾ ਕਾਰਣ ਲੱਭਣ ਦਾ ਯਤਨ ਕਰਨ ਲੱਗੇ

ਮਾੜੀ -ਮੋਟੀ ਲੜਾਈ ਤਾਂ ਅੱਗੇ ਵੀ ਇਹਨਾਂ ਦੇ ਹੁੰਦੀ ਹੀ ਰਹਿੰਦੀ ਸੀ, ਪਰ ਆ. ..ਇਕ ਅੱਧਖੜ ਜਿਹੀ ਔਰਤ ਦੂਜੀ ਨੂੰ ਆਖ ਰਹੀ ਸੀ

ਵਿਚਾਰੀ ਦੇ ਘਰਦਿਆਂ ਨੇ ਵਿਆਹ ਕਰਨ ਲੱਗਿਆਂ ਮੁੰਡੇ ਦੀ ਜਾਈਦਾਦ  ਦੇਖ ਲਈ ਪਰ ਕਜੂੰਸਾਂ ਦਾ ਨਸ਼ਈ ਪੁੱਤਰ ਨਾ ਦੇਖਿਆ

ਅਸੀ ਗੁਆਂਢੀ ਹਾਂ, ਸੱਸ  ਸਾਡੇ ਨਾਲ ਵੀ ਗੱਲ  ਨਹੀ ਸੀ ਕਰਨ ਦੇਂਦੀ,ਕਈ ਵਾਰੀ ਤਾਂ ਪੜ੍ਹਾਉਣ ਗਈ ਦਾ ਵੀ ਪਿੱਛਾ ਕਰਦੀ ਕਿ

ਕਹਿੰਦੇ ਨਾ ਚੋਰ ਨੂੰ ਪਾਲਾ ਵਿਚੋਂ ਡਰਦੀ ਸਾ ਕਿ ਏਨੀ ਲਾਈਕ ਕੁੜੀ ਕਿਤੇ ਮੇਰੇ ਨਿਕੰਮੇ ਪੁੱਤ ਨੂੰ ਛੱਡ ਨਾ ਜਾਵੇ

ਅਜਿਹੀਆਂ ਗੱਲਾਂ ਸੁਣ ਕੇ ਮੈ ਹੈਰਾਨ ਹੁੰਦੀ ਨੇ ਹਰਪ੍ਰੀਤ ਦੇ ਮੂੰਹ ਵੱਲ ਦੇਖਿਆਂ ਤਾਂ ਉਹ ਮੇਰੇ ਤੋਂ ਵੀ ਜ਼ਿਆਦਾ ਪਰੇਸ਼ਾਨ ਖਲੋਤੀ ਸੀੳਦੋਂ ਹੀ ਨਰਸ ਕਮਰੇ ਵਿਚੋਂ ਨਿਕਲ ਕੇ ਬਾਹਰ ਆਈ ਤਾਂ ਸਭ ਸਵਾਲੀਆਂ ਨਜ਼ਰਾਂ ਨਾਲ ਉਸ ਵੱਲ ਤਕੱਣ ਲੱਗੇਨਰਸ ਨੇ ਸਵਾਲ ਦਾ ਉੱਤਰ ਆਪ ਹੀ ਦਿੱਤਾ, “ਉਸ ਨੂੰ ਹੋਸ਼ ਆਗਿਆ ਹੈ, ਘਬਾਰਾਉਣ ਦੀ ਲੋੜ ਨਹੀਕਈਆਂ ਨੇ ਕਮਰੇ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਨਰਸ ਨੇ ਰੋਕ ਦਿੱਤਾ ਅਤੇ ਆਖਿਆ, “ਸਿਰਫ਼ ਉਸ ਦੇ ਕਰੀਬੀ ਹੀ ਅੰਦਰ ਜਾ ਸਕਦੇ ਹਨ, ਪਰ ਉਸ ਦੇ ਸੁਹਰਿਆਂ ਦੇ ਪੀਰਵਾਰ ਦਾ ਕੋਈ ਵੀ ਮੈਂਬਰ ਉਸ ਨੂੰ ਮਿਲ ਨਹੀ ਸਕਦਾ

ਉਹਨਾਂ ਵਿਚੋਂ ਤਾਂ ਇਥੇ ਕੋਈ ਵੀ ਨਹੀ ਹੈਕਈ ਅਵਾਜ਼ਾਂ ਇਕੱਠੀਆਂ ਆਈਆਂ

ਪਤਾ ਨਹੀ ਨਰਸ ਨੇ ਸਾਡੀਆਂ ਸ਼ਕਲਾਂ ਨੂੰ ਭਾਂਪ ਲਿਆ ਜਾਂ ਕੁੱਝ ਪੜ੍ਹੀਆਂ ਲਿਖੀਆਂ ਦਾ ਲਿਹਾਜ਼ ਕੀਤਾ ਸਾਨੂੰ ਅੰਦਰ ਜਾਣ ਲਈ ਇਸ਼ਾਰਾ ਕੀਤਾ

ਮੈਡਮ ਦੇ ਪੀਲੇ ਜ਼ਰਦ ਚਿਹਰੇ ਉੱਪਰ ਖਿੰਡਰੇ ਹੋਏ ਵਾਲ ਅਤੇ ਸੁਜੀਆਂ ਅੱਧ ਖੁਲ੍ਹੀਆਂ ਅੱਖਾ ਦੇਖ ਕੇ ਮੇਰਾ ਤਾਂ ਰੋਣਾ ਨਿਕਲ ਗਿਆਹਰਪ੍ਰੀਤ ਹੌਂਸਲੇ ਵਾਲੀ ਸੀ ਅਤੇ ਹੌਲੀ ਜਿਹੀ ਕੰਨ ਕੋਲ ਕਹਿਣ ਲੱਗੀ, “ਹੋਸ਼ ਕਰ, ਸੰਭਾਲ ਆਪਣੇ ਆਪ ਨੂੰ ਅਤੇ ਮੈਂਡਮ ਨਾਲ ਗੱਲ ਕਰ” ‘ਬੈਡਕੋਲ ਜਾ ਕੇ ਮੈ ਮੈਡਮ’  ਹੀ ਕਿਹਾ ਕਿ ਮੇਰਾ ਗੱਚ ਭਰ ਆਇਆਮੈਡਮ ਨੇ ਹੌਲੀ ਜਿਹੀ ਪੂਰੀਆਂ ਅੱਖਾਂ ਖੋਲ੍ਹੀਆਂ ਅਤੇ ਮੇਰੇ ਵੱਲ ਦੇਖ ਕੇ ਕਹਿਣ ਲੱਗੀ, “ਉਸ ਦਿਨ ਮੈ ਗੁਸਲਖਾਨੇ ਵਿਚ ਨਹੀ ਸੀ ਡਿਗੀ

ਇਹ ਸਮਝ ਤਾਂ ਮੈਨੂੰ ਵੀ ਹੁਣ ਆ ਗੀ ਸੀ ਕਿ ਉਸ ਦਿਨ ਵਾਲੀਆਂ ਚੋਟਾਂ ਉਸ ਦੇ ਸ਼ਰਾਬੀ ਨਿਕੰਮੇ ਪਤੀ ਨੇ ਮਾਰੀਆਂ ਸਨ, ਜਿਸ ਦੇ ਨਾਲ ਦਮਨ ਮੈਡਮ ਦੋ ਸਾਲ ਤੋਂ ਗੁਜ਼ਾਰਾ ਇਸ ਕਰਕੇ ਕਰ ਰਹੀ ਸੀ ਕਿਤੇ ਲੋਕ ਉਸ ਨੂੰ ਛੁੱਟੜ ਨਾ ਕਹਿ ਦੇਣ

ਮੈਂਡਮ ਦਮਨ ਹੁਣ ਅੱਖਾਂ ਮੀਟੀ ਪਈ ਸੀ ਅਤੇ ਮੈ ਅੱਖਾਂ ਅੱਡੀ ਇਸ ਸੋਚ ਨਾਲ ਉਲਝ ਰਹੀ ਸਾਂ ਕਿ ਔਰਤ ਦੀ ਅਜ਼ਾਦੀ ਦਾ ਹੋਕਾ ਦੇਣ ਵਾਲੀ ਇਕ ਛੋਟੇ ਜਿਹੇ ਤਿੰਨ ਅੱਖਰਾਂ ਵਾਲੇ ਸ਼ਬਦ ਛੁੱਟੜਤੋਂ ਕਿਉਂ ਡਰ ਗਈ

 

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com