5_cccccc1.gif (41 bytes)


ਬਗਲਾ ਭਗਤ
-ਰਾਜਿੰਦਰ ਕੌਰ


ਕਾਲੋਨੀ ਨੂੰ ਬਣਿਆ ਕੋਈ ਬਹੁਤ ਸਾਲ ਨਹੀਂ ਸਨ ਹੋਏ ਪਰ ਇਥੇ ਸੁਹ ਸਭ ਕੁਝ ਬਣ ਗਿਆ ਸੀ ਜੋ ਕਿ ਕਾਲੋਨੀ ਦੀ ਵਸੋਂ ਨੂੰ ਚਾਹੀਦਾ ਹੈ ਜਿਵੇਂ ਕਿ ਮਾਰਕੀਟ, ਡਾਕਖਾਨਾ, ਬੈਂਕ, ਸਿਨੇਮਾ, ਗੁਰਦੁਆਰਾ, ਮੰਦਰ, ਸਕੂਲ, ਕਲੱਬ, ਡਾਕਟਰਾਂ ਦੇ ਕਲਿਨਿਕ ਤੇ ਹਰ ਬਲਾਕ ਵਿਚ ਇਕ ਇਕ ਪਾਰਕ, ਪਰ ਸਾਡੇ ਬਲਾਕ ਵਿਚ ਦੋ ਪਾਰਕ ਹਨਇਕ ਵੱਡਾ ਪਾਰਕ ਸਾਡੇ ਬਲਾਕ ਦੇ ਬਿਲਕੁਲ ਵਿਚਕਾਰ ਹੈ ਜਿਥੇ ਦੁਪਹਿਰ ਨੂੰ ਬੁੱਢੇ ਤਾਸ਼ ਖੇਡਦੇ ਹਨ, ਸ਼ਾਮ ਨੂੰ ਬਚੇ ਖੇਡਦੇ, ਜਨਾਨੀਆਂ ਘਰ ਦੀ ਚਾਰ ਦੀਵਾਰੀ ਵਿਚੋਂ ਨਿਕਲ ਕੇ ਕਿਸੇ ਵੇਲੇ ਬੈਂਚਾਂ ਤੇ ਬੈਠਕੇ ਇਧਰ ਉਧਰ ਦੀਆਂ ਗਲਾਂ ਮਾਰ ਦਿਲ ਹਲਕਾ ਕਰ ਲੈਂਦੀਆਂਸ਼ਾਮ ਨੂੰ ਇਕ ਹੋਰ ਖਾਸ ਰੌਣਕ ਹੁੰਦੀ ਹੈ ਪੁੰਗਰਦੇ ਮੁੰਡੇ ਕੁੜੀਆਂ ਅਲਗ ਅਲਗ ਟੋਲੀਆਂ ਵਿਚ ਖੜ੍ਹੇ ਗਲਾਂ ਕਰਦੇ ਚੋਰ ਅਖਾਂ ਨਾਲ ਇਕ ਦੂਜੇ ਵਾਲ ਤਕ ਵੀ ਲੈਂਦੇ ਹਨ ਉਮਰ ਵੀ ਤਾਂ ਇਹੀ ਹੁੰਦੀ ਹੈ ਤਾਂਕ ਝਾਕ ਦੀ ਕੁੜੀਆਂ ਦੇ ਰੰਗ ਬਿਰੰਗੇ ਨਵੇਂ ਫੈਸ਼ਨ ਦੇ ਡਰੈਸ, ਨਵੇਂ ਸਟਾਈਲ ਦੇ ਵਾਲ ਅਤੇ ਜਵਾਨੀ ਦੀ ਅਨੋਖੀ ਅਦਾ ਹਰ ਆਉਂਦੇ ਜਾਂਦੇ ਦਾ ਧਿਆਨ ਬਦੋਬਦੀ ਖਿਚਦੀ

 

ਇਕ ਛੋਟਾ ਜਿਹਾ ਪਾਰਕ ਇਸ ਬਲਾਕ ਦੇ ਪਿਛਵਾੜੇ ਵੀ ਸੀਉਥੇ ਕੋਈ ਖਾਸ ਰੌਣਕ ਨਹੀਂ ਸੀ ਹੁੰਦੀਉਸ ਪਾਰਕ ਦੇ ਨਾਲ ਹੀ ਇਕ ਕਮਿਊਨਿਟੀ ਸੈਂਟਰ, ਇਕ ਸਿਨੇਮਾ ਇਕ ਲਾਇਬ੍ਰੇਰੀ ਆਦਿ ਦੇ ਪਲਾਟ ਹਾਲੇ ਤੀਕ ਖਾਲੀ ਪਏ ਸਨਕੁਝ ਦੁਕਾਨਾਂ ਜ਼ਰੂਰ ਸਨ ਜੋ ਖਾਸ ਚਲਦੀਆਂ ਨਹੀਂ ਸਨਜਦੋਂ ਤਕ ਖਾਲੀ ਪਏ ਪਲਾਟਾਂ ਤੇ ਉਸਾਰੀ ਨਹੀਂ ਹੋ ਜਾਂਦੀ ਇਧਰ ਰੌਣਕ ਦੀ ਉਮੀਦ ਘਟ ਹੀ ਸੀਪਰ ਇਸ ਪਾਰਕ ਦੇ ਲਾਗੇ ਹੀ ਜਦੋਂ ਤੋਂ ਦੁਧ ਦੀ ਡੇਰੀ ਖੁਲ ਗਈ ਸੀਸਵੇਰੇ ਸ਼ਾਮ ਉਧਰ ਆਵਾਜਾਈ ਵਧ ਗਈ ਸੀ ਇਕ ਦਿਨ ਸਵੇਰੇ ਦੁਧ ਲੈਣ ਆਏ ਲੋਕਾਂ ਨੇ ਵੇਖਿਆ ਕਿ ਉਸ ਛੋਟੇ ਵੀਰਾਨ ਪਾਰਕ ਵਿਚ ਇਕ ਜਟਾ ਧਾਰੀ ਸਾਧੂ ਬਾਬਾ ਇਕ ਟੰਗ ਤੇ ਖੜ੍ਹਾ ਹੈ ਉਹਦੇ ਦੋ ਤਿੰਨ ਚੇਲੇ ਵੀ ਨਾਲ ਹਨ, ਇਕ ਪਾਣੀ ਭਰ ਕੇ ਲਿਆ ਰਿਹਾ ਹੈ, ਦੂਜਾ ਅੰਗੀਠੀ ਭਖਾ ਰਿਹਾ ਹੈਉਨ੍ਹਾਂ ਕੋਲ ਕੁਝ ਭਾਡੇ ਟੀਂਡੇ, ਕੁਝ ਪੋਟਲੀਆਂ, ਕੁਝ ਡੋਲ ਜ਼ਮੀਨ ਤੇ ਪਏ ਸਨ ਬ ਚੇ ਬੁਢੇ ਸਭ ਉਨ੍ਹਾਂ ਨੂੰ ਉਤਸੁਕ ਨਿਗਾਹਾਂ ਨਾਲ ਵੇਖ ਰਹੇ ਸਨ ਪਰ ਕਿਸੇ ਨੂੰ ਕੁਝ ਪਤਾ ਨਹੀਂ ਸੀ ਕਿ ਉਹ ਕਿਥੋਂ ਆਏ ਸਨ ਜਾਂ ਕੌਣ ਸਨਇਕ ਟੰਗ ਤੇ ਖੜ੍ਹੇ ਰਹਿਣ ਕਰਕੇ ਲੋਕੀ ਉਹਨੂੰ ਇਕ ਟੰਗਾ ਸਾਧੂ ਕਹਿਣ ਲਗ ਪਏਕੁਝ ਹੀ ਦਿਨਾਂ ਬਾਦ ਸਾਧੂ ਹਾਰਾਜ ਦੇ ਸਿਰ ਤੇ ਇਕ ਤੰਬੂ ਜਿਹਾ ਵੀ ਤਣ ਗਿਆਉਹ ਸਾਧੂ ਸੰਤ ਹੀ ਕਿਹੜਾ ਹੋਇਆ ਜਿਹਦੇ ਕੋਈ ਚੇਲੇ ਚੇਲੀਆਂ ਨਾ ਹੋਣਉਂਜ ਤਾਂ ਸਾਧੂਆਂ ਦੀਆਂ ਚੇਲੀਆਂ ਦੀ ਸੰਖਿਆ ਜ਼ਿਆਦਾ ਹੁੰਦੀ ਹੈਕੋਈ ਪੁਤਰੀ ਪਰਾਪਤੀ ਲਈ ਤਵੀਤ ਲੈਣ ਆਉਂਦੀ ਹੈ, ਕੋਈ ਬਿਮਾਰੀ ਦੂਰ ਕਰਨ ਦਾ ਟੋਟਕਾ, ਕੋਈ ਪਤੀ ਨੂੰ ਸਹੀ ਰਾਹਤ ਤੇ ਪਾਣ ਲਈ ਭਬੂਤੀ ਲੈਣਪਰ ਇਸ ਸਾਧੂ ਦੇ ਚੇਲਿਆਂ ਦੀ ਸੰਖਿਆ ਹੀ ਜ਼ਿਆਦਾ ਸੀਸੜਕ ਦੇ ਬਿਜਲੀ ਦੇ ਖੰਭੇ ਤੋਂ ਲਿਆ ਕੁਨੇਕਸ਼ਨ ਇਸ ਤੰਬੂ ਨੂੰ ਜਗਮਗ ਕਰ ਰਿਹਾ ਸੀ

 

ਇਕ ਸ਼ਾਮ ਦੁੱਧ ਲੈਣ ਗਏ ਲੋਕਾਂ ਵੇਖਿਆ ਕਿ ਪਾਰਕ ਦੀ ਬੜੀ ਸਫਾਈ ਹੋ ਰਹੀ ਹੈ, ਛੋਟੇ ਰੰਗ ਬਿਰੰਗੇ ਬਲਬ ਲਗ ਰਹੇ ਹਨ ਲਾਲ, ਪੀਲੀਆਂ ਝੰਡੀਆਂ ਨਾਲ ਪਾਰਕ ਸਜਾਇਆ ਜਾ ਰਿਹੈਦਰੀਆਂ ਵਿਛ ਰਹੀਆਂ ਨੇਦੋ ਚਾਰ ਚਿੱਟ ਕਪੜੀਏ ਇਸ ਸੇਵਾ ਵਿਚ ਡਟੇ ਹੋਏ ਨੇਰਾਤੀਂ ਜਦੋਂ ਥਕੇ ਮਾਂਦੇ ਲੋਕ ਬਿਸਤਰਿਆਂ ਦਾ ਸਹਾਰਾ ਲੈਂਦੇ ਤਾਂ ਉਸੇ ਵੇਲੇ ਬਾਹਰੋਂ ਲਾਊਡ ਸਪੀਕਰ ਦੀ ਆਵਾਜ਼ ਗੁੰਜਣ ਲਗੀ ਕੀਰਤਨ ਸੁਰੂ ਹੋ ਗਿਆ ਸੀਬਹੁਤ ਉਚੀਆਂ ਆਵਾਜ਼ਾਂ ਸਨਸਾਰੀ ਰਾਤ ਅਖੰਡ ਭਜਨ ਕੀਰਤਨ ਹੁੰਦ ਰਿਹਾਲੋਕੀਂ ਬਿਸਤਰਿਆਂ ਤੇ ਪਾਸੇ ਮਾਰਦੇ ਹੇ, ਕੰਨਾਂ ਵਿਚ ਉਂਗਲੀਆਂ ਤੁੰਨਦੇ ਰਹੇ, ਪਰ ਨੀਂਦ ਕਿਥੋਂ ਆਵੇ

 

ਸਵੇਰੇ ਜਦੋਂ ਪੰਜ ਵਜੇ ਦੁਧ ਦੀਆਂ ਲਾਈਨਾਂ ਲਗੀਆਂ ਤਾਂ ਕੀਰਤਨ ਦੀ ਸਮਾਪਤੀ ਹੋ ਰਹੀ ਸੀਪ੍ਰਸਾਦ ਵੰਡਿਆ ਜਾ ਰਹਾ ਸੀ ਉਸ ਪ੍ਰਸਾਦੀ ਕਤਾਰ ਵਿਚ ਬੱਚੇ ਵੀ ਸਨ, ਬੀਬੀਆਂ ਵੀ ਅਤੇ ਬਾਬੇ ਵੀ

ਸਾਡੇ ਬਲਾਕ ਦੇ ਬਹੁਤ ਸਾਰੇ ਲੋਕਾਂ ਦੀਆਂ ਅਖਾਂ, ਹੇਠ ਚਿਹਰੇ ਪ੍ਰਸਨ ਚਿੰਨ੍ਹ ਬਣੇ ਪਏ ਸਨ-ਬਈ ਇਹ ਸਾਧੂ ਕੌਣ ਏ? ਕਿਥੋਂ ਆਇਐ? ਇਹ ਸਾਰੀ ਰਾਤ ਮਾਈਕ ਲਗਾਕੇ ਕੀਰਤਨ ਕਰਨ ਦਾ ਮਕਸਦ ਕੀ ਏ? ਇਹ ਸੰਗਤ ਕੌਣ ਏ?

 

ਸਾਧੂ ਬਾਰੇ ਤਾਂ ਕਿਸੇ ਨੂੰ ਕੁਝ ਨਹੀਂ ਸੀ ਪਤਾ ਪਰ ਸੰਗਤ ਕਾਲੋਨੀ ਦੇ ਨਾਲ ਲਗਦੇ ਪਿੰਡ ਦੀ ਸੀ

ਲੋਕਾਂ ਦੀਆਂ ਅਖਾਂ ਵਿਚ ਨੀਂਦ ਰੜਕ ਰਹੀ ਸੀ ਤੇ ਉਬਾਸੀਆਂ ਲੈ ਲੈ ਕੇ ਉਨ੍ਹਾਂ ਦਾ ਮੂੰਹ ਦੁਖ ਰਿਹਾ ਸੀ

ਕੁਝ ਹੀ ਦਿਨ ਲੰਘੇ ਤਾਂ ਸਾਧੂ ਦਾ ਤੰਬੂ ਵਡਾ ਹੋ ਗਿਆ

 

ਸਾਧੂ ਮਹਾਰਾਜ ਨੇ ਤਾਂ ਪਾਰਕ ਤੇ ਕਬਜ਼ਾ ਹੀ ਜਮਾ ਲਿਆ ਹੈਇਕ ਆਵਾਜ਼ ਆਈ

ਇਨ੍ਹਾਂ ਲੋਕਾਂ ਤਾਂ ਪਾਰਕ ਦੀ ਬੁਰੀ ਗੱਤ ਬਣਾ ਛੱਡੀ ਹੈਇਥੇ ਹੀ ਖਾਣਾ ਪਕਦਾ ਹੈਇਥੇ ਹੀ ਇਹ ਲੋਕ ਨਹਾਂਦੇ ਹਨ

 

ਇਹ ਪਬਲਿਕ ਪਲੇਸ ਹੈ ਕਲ ਨੂੰ ਇਥੇ ਆਪਣਾ ਘਰ ਹੀ ਨਾ ਉਸਾਰ ਲੈਣਘਰ ਤਾਂ ਇਨ੍ਹਾਂ ਬਣਾ ਹੀ ਲਿਆ ਹੈ

ਕੋਈ ਮੰਦਰ ਹੀ ਨਾ ਖੜ੍ਹਾ ਕਰ ਲੈਣ

ਜਿੰਨੇ ਮੂੰਹ, ਉਨੀਆਂ ਗਲਾਂ!

ਇਕ ਦਿਨ ਉਸ ਸਾਧੂ ਕੋਲ ਇਕ ਵੱਡਾ ਸਾਰਾ ਕੁੱਤਾ ਵੀ ਨਜ਼ਰ ਆਉਣ ਲਗ ਪਿਆ

ਸਾਧੂ ਬਾਬੇ ਨੂੰ ਆਪਣੀ ਰਖਿਆ ਲਈ ਕੁਤੇ ਦੀ ਕੀ ਲੋੜ ਪੈ ਗਈ?

ਸਾਧੂਆਂ ਲਈ ਹਰ ਜੀਅ ਬਰਾਬਰ ਏ, ਚਾਹੇ ਬੰਦਾ ਹੋਵੇ ਚਾਹੇ ਜਾਨਵਰਇਹ ਵੀ ਇਹ ਨਾਂ ਦੀ ਸ਼ਰਨ ਵਿਚ ਆਇਆ ਹੋਵੇਗਾਇਹਨੂੰ ਵੀ ਚੇਲਾ ਬਣਾ ਲਿਆ ਹੋਵੇਗਾ

ਇਹ ਖਾਂਦਾ ਪੀਂਦਾ ਕਿਥੋਂ ਹੈ?’

ਆਪ ਪਕਾਂਦਾ ਹੈ ਤੇ ਇਹਦੇ ਸਾਥੀ ਮਦਦ ਕਰਦੇ ਨੇ

ਪਰ ਰਾਸ਼ਨ ਪਾਣੀ ਕਿਥੋਂ ਲਿਆਂਦਾ ਹੈ ਇਹ ਅਕਸਰ ਹੀ ਇਕ ਟੰਗ ਤੇ ਖੜ੍ਹਾ ਰਹਿੰਦੈ

ਸਾਡੇ ਦੇਸ਼ ਵਿਚ ਦਾਨ ਦੇਣ ਵਾਲਿਆਂ ਦੀ ਘਾਟ ਨਹੀਂਧਰਮ ਦੇ ਨਾਂ ਤੇ ਇਹ ਲੋਕ ਦਿਲ ਖੋਲ੍ਹ ਕੇ ਖਰਚ ਦਿੰਦੇ ਨੇ

 

ਹੁਣ ਰਾਤ ਦੇ ਕੀਰਤਨਾਂ ਦੀ ਸੰਖਿਆ ਵਧ ਗਈ ਸੀਪਾਰਕ ਵਿਚ ਕੀਰਤਨੀਆਂ ਦੀ ਭੀੜ ਵਧਦੀ ਜਾ ਰਹੀ ਸੀਸਾਡੇ ਬਲਾਕ ਦੀਆਂ ਕਈ ਮਾਈਆਂ ਘਰ ਤੋਂ ਹੁਸੜੀਆਂ ਵਡੇ ਪਾਰਕ ਦੇਬੈਂਚ ਤੇ ਬੈਠਕੇ ਇਕ ਦੂਜੇ ਦੀ ਨਿੰਦਾ ਚੁਗਲੀ ਕਰਨ ਦੀ ਬਜਾਏ ਕੀਰਤਨ ਵਿਚ ਸ਼ਾਮਲ ਹੋਣ ਲਗੀਆਂਕੁਝ ਭਾਈ ਲੋਕ ਵੀ ਧ੍ਰਮ ਕਰਮ ਦੇ ਕੰਮਾਂ ਤੋਂ ਆਪਣੇ ਆਪ ਨੂੰ ਵਾਂਝਾ ਨਹੀਂ ਸਨ ਰਖਣਾ ਚਾਹੁੰਦੇ

 

ਪਰ ਇਕ ਦਿਨ ਸਵੇਰੇ ਦੁਧ ਲੈਣ ਗਈ ਭੀੜ ਨੇ ਵੇਖਿਆਂ ਕਿ ਪੁਲਿਸ ਦੀਆਂ ਜੀਪਾਂ ਨੇ ਪਾਰਕ ਨੂੰ ਘੇਰ ਲਿਆ ਹੈ ਕੁਤਾ ਜ਼ੋਰ ਦੀ ਭੌਂਕਿਆ ਤਾਂ ਇਕ ਟੰਗ ਤੇ ਖੜ੍ਹਾ ਸਾਧੂ ਤ੍ਰਭਕ ਕੇ ਸਿਧਾ ਦੋਹਾਂ ਟੰਗਾਂ ਤੇ ਖੜ੍ਹੇ ਗਿਆਵੇਖਦੇ ਹੀ ਵੇਖਦੇ ਪੁਲਿਸ ਉਹਦੇ ਤੰਬੂ ਵਿਚ ਵੜ ਗਈ ਤੇ ਅੰਦਰੋਂ ਸਮਾਨ ਬਾਹਰ ਸੁਟਣ ਲਗੀਸਾਧੂ ਨੇ ਨਠਣ ਦੀ ਕੋਸ਼ਿਸ਼ ਕੀਤੀ ਪਰ ਫੜਿਆ ਗਿਆਉਹਦੇ ਸਾਥੀਆਂ ਵਿਚੋਂ ਇਕ ਅੰਗੀਠੀ ਤੇ ਚਾਹ ਬਣਾ ਰਿਹਾ ਸੀਚਾਹ ਉਭਰ ਉਭਰ ਕੇ ਡੁਲਣ ਲਗੀ ਦੂਜਾ ਆਟਾ ਪਿਆ ਗੁੰਨਦਾ ਸੀਉਹ ਆਟੇ ਲਿਬੜੇ ਹਥ ਨਾਲ ਪਾਰਕ ਦੇ ਜੰਗਲੇ ਤੋਂ ਪਾਰ ਫੁਦਕ ਗਿਆ ਪਰ ਭੀੜ ਨੇ ਉਹਨੂੰ ਦਬੋਚ ਲਿਆਤੀਜੇ ਦਾ ਕੀ ਪਤਾ ਸੀਸ਼ਾਇਦ ਜੰਗਲ ਪਾਣੀ ਗਿਆ ਹੋਇਆ ਸੀ

 

ਵੇਖਦੇ ਹੀ ਵੇਖਦੇ ਪਾਰਕ ਵੀਰਾਨ ਹੋ ਗਿਆਉਥੇ ਖਿੰਡਰੇ ਰਹਿ ਗਏ ਭਾਡੇ ਟੀਂਡੇ ਤੇ ਪੋਟਲੀਆਂ

ਸਾਨੂੰ ਤਾਂ ਪਹਿਲਾਂ ਸ਼ਕ ਸੀ ਕਿ ਅਸਲੀ ਸਾਘੂ ਨਹੀਂ

ਢੋਂਗੀ! ਧਰਮ ਦਾ ਸਹਾਰਾ ਲੈਕੇ ਸਮੈਕ ਵੇਚਦਾ ਸੀ

ਮੁੰਡਿਆਂ ਨੂੰ ਭਭੂਤੀ ਦਾ ਪ੍ਰਸਾਦ ਦਿੰਦਾ ਸੀਉਹਦੇ ਵਿਚ ਨਸ਼ੇ ਦੀ ਕੋਈ ਚੀਜ਼ ਮਿਲੀ ਹੁੰਦੀ ਸੀ

ਕਿੰਨੇ ਹੀ ਮੁੰਡਿਆਂ ਦੀ ਇਸ ਜ਼ਿੰਦਗੀ ਤਬਾਹ ਕਰ ਦਿਤੀ

ਪੁਲਿਸ ਨੂੰ ਕਿਵੇਂ ਪਤਾ ਲਗਾ?’

ਆਟੇ ਦੀ ਚੱਕੀ ਦੇ ਮਾਲਕ ਦਾ ਮੁੰਡਾ ਇਹਦਾ ਸਿਕਾਰ ਹੋ ਗਿਆਉਹ ਹਸਪਤਾਲ ਪਿਆ ਹੈਉਹਨੇ ਹੀ ਸਭ ਦਸਿਆ ਹੈ

ਇਹਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ

ਗੋਲੀ ਮਾਰ ਦੇਣੀ ਚਾਹੀਦੀ ਹੈ

ਚਕੀ ਵਾਲੇ, ਕੋਲੋਂ ਆਟਾ ਪਿਸਾਣ ਜਾਣ ਵਾਲੀਆਂ ਔੌਰਤਾਂ ਉਹਦੇ ਨਾਲ ਹਮਦਰਦੀ ਜਤਾਦੀਆਂਮੁੰਡਾ ਹੌਲੀ ਹੌਲੀ ਠੀਕ ਹੋ ਰਿਹਾ ਸੀ ਕੁਝ ਦਿਨਾਂ ਬਾਅਦ ਸਾਧੂ ਦੀ ਚਰਚਾ ਖਤਮ ਹੋ ਗਈ

ਪਰ ਇਕ ਦਿਨ ਇਕ ਧਮਾਕੇ ਭਰੀ ਖਬਰ ਆਈ

ਸੁਣਿਆ ਜੇ ਉਹੀ ਸਾਧੂ ਬਾਬਾ ਨਾਲ ਦੀ ਕਾਲੋਨੀ ਵਿਚ ਇਕ ਟੰਗ ਤੇ ਖੜ੍ਹਾ ਹੈ

ਤੁਹਾਨੂੰ ਪਕਾ ਹੈ ਕਿ ਉਹ ਉਹੀ ਸਾਧੂ ਹੈ

ਬਿਲਕੁਲ ਪਕਾ

ਉਹਨੂੰ ਪੁਲਿਸ ਨੇ ਛੱਡ ਕਿਵੇਂ ਦਿਤਾ?’

ਸਾਡਾ ਕਾਨੂੰਨ ਵੀ ਇਕ ਟੰਗਾ ਹੀ ਹੈ

ਇਕ ਆਵਾਜ਼ ਆਈ ਤੇ ਫਿਰ ਸਭ ਚੁਪ ਵਰਤ ਗਈ

 

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com