ਬੜੀ ਪੁਰਾਣੀ ਗੱਲ ਹੈ
।
ਸਾਡੇ ਗਵਾਂਢ ਵਿਚ
ਇਕ ਕੁੱਤੀ ਸੂਈ ਸੀ
।
ਮੈਂ ਉਸ ਦੇ ਕਤੂਰਿਆਂ
'ਚੋਂ
,
ਅੱਖ ਬਚਾ ਕੇ ਇੱਕ ਸੋਹਣਾ
ਜਿਹਾ ਕਤੂਰਾ ( ਜਿਸ ਦੇ ਵਾਲਾਂ ਦਾ ਰੰਗ ਭੂਰਾ ਜਿਹਾ ਸੀ ) ਆਪਣੇ ਘਰ ਲੈ ਆਏ
।
ਕਤੂਰੇ ਦੀਆਂ ਅੱਖਾਂ ਵੀ
ਨਹੀਂ ਸਨ ਖੁਲੀਆਂ
। ਅਸੀਂ ਕਤੂਰੇ ਨੂੰ
ਦਿਨ 'ਚ
ਕਈ ਵਾਰ ਬੋਤਲ-ਨਿਪਲ ਨਾਲ ਦੁੱਧ ਪਲਾਉਂਦੇ ਸਾਂ
।
ਕੁਝ ਦਿਨ ਬਾਦ ਜਦੋਂ ਕਤੂਰੇ
ਨੇ ਅੱਖਾਂ ਖੋਲੀਆਂ ਤਾਂ ਉਸ ਦੀਆਂ ਕਾਲੀਆਂ ਕਾਲੀਆਂ,
ਨਿੱਕੀਆਂ ਨਿੱਕੀਆਂ
ਅੱਖਾਂ ਦੇਖ,
ਅਸੀਂ ਸਾਰੇ ਬਹੁਤ ਖੁਸ਼ ਹੋਏ
।
ਹੁਣ ਵਾਰੀ ਆਈ ਕਤੂਰੇ ਦਾ
ਨਾਂ ਰੱਖਣ ਦੀ ।
ਸਾਰਿਆਂ ਨੇ ਵੱਖੋ
ਵੱਖ ਨਾਂ ਸੁਝਾਏ ।
ਕਿਸੇ ਨੇ ਕਿਹਾ -
ਡੱਬੂ ।
ਕਿਸੇ ਨੇ ਕਿਹਾ - ਸ਼ੇਰਾ
।
ਅਖੀਰ ਕਤੂਰੇ ਦਾ ਨਾਂ ਰਖਿਆ
ਗਿਆ - ਜੈਕ ।
ਇਹ ਨਾਂ ਸਭ ਨੂੰ
ਬਹੁਤ ਪਸੰਦ ਆਇਆ ।
ਜੈਕ ਨੂੰ ਰਾਤੀਂ
ਇਕ ਦੋਹਰੀ ਬੋਰੀ ਵਿਛਾ ਕੇ ਉਸ ਉਪਰ ਸੁਆਇਆ ਜਾਂਦਾ
।
ਕੁਝ ਹਫਤਿਆਂ ਬਾਦ,
ਜੈਕ ਰੋਟੀ ਵੀ ਖਾਣ
ਲਗ ਪਿਆ ।
ਤੇ ਜੈਕ ਦਿਨਾਂ ਵਿਚ ਹੀ
ਵੱਡਾ ਹੋ ਗਿਆ ।
ਉਹ ਕਈ ਵਾਰ ਬਾਹਰਲੇ
ਕੁੱਤਿਆਂ ਨਾਲ ਵੀ ਪੰਗੇ ਲੈ ਲੈਂਦਾ
।
ਇੱਕ ਵਾਰ ਉਹ ਬਾਹਰਲੇ
ਕੁੱਤਿਆਂ ਤੋਂ ਬਹੁਤ ਝੰਡ ਕਰਾ ਕੇ ਆਇਆ ਤੇ ਅਸੀਂ ਇਸ ਦਾ ਬਹੁਤ ਬੁਰਾ ਮਨਾਇਆ
।
ਕਿਸੇ ਨੇ ਕਿਹਾ ਕਿ ਜੇ ਕਰ
ਕੁੱਤੇ ਨੂੰ ਧਮੂੜੀਆਂ ਮਾਰ ਕੇ,
ਰੋਟੀ ਵਿਚ ਲਪੇਟ ਕੇ
ਖੁਆਈਆਂ ਜਾਣ,
ਤਾਂ ਕੁੱਤਾ ਬਹੁਤ ਜਹਿਰੀਲਾ
ਬਣ ਜਾਂਦਾ ਹੈ ।
ਫਿਰ ਛੇਤੀ ਕੀਤਿਆਂ
ਕਿਸੇ ਕੁੱਤੇ ਤੋਂ ਮਾਰ ਨਹੀਂ ਖਾਂਦਾ
।
ਨਾਲੇ ਰਾਤ ਨੂੰ ਸੌਂਦਾ ਵੀ
ਘੱਟ ਹੈ ।
ਹਰ ਆਏ ਗਏ ਦੀ ਬਿੜਕ ਵੀ
ਚੰਗੀ ਰੱਖਦਾ ਹੈ।
ਸੋ ਅਸੀਂ ਵੀ ਇੰਜ
ਹੀ ਕੀਤਾ ।
ਧਰੇਕ ਦੀ ਟਹਿਣੀ
ਨਾਲ ਲੱਗੀ ਇੱਕ ਧਮੂੜੀਆਂ ਦੀ ਖੱਖਰ ਲੱਭੀ
।
ਫਿਰ ਇੱਕ ਡੰਡੇ ਤੇ ਪੁਰਾਣਾ
ਕਪੜਾ ਬੰਨਿਆਂ ।
ਉਪਰ ਮਿੱਟੀ ਦਾ ਤੇਲ
ਛਿੜਕਿਆ ਤੇ ਅੱਗ ਲਾ ਦਿਤੀ
।
ਫਿਰ ਡੰਡਾ ਛੇਤੀ ਨਾਲ ਖੱਖਰ
ਥੱਲੇ ਕਰ ਦਿਤਾ ਤੇ 10-12
ਧਮੂੜੀਆਂ ਅੱਗ ਨਾਲ
ਸੜ ਕੇ ਜਮੀਨ ਤੇ ਡਿੱਗ ਪਈਆਂ
।
ਬਹੁਤੀਆਂ ਤਾਂ ਉੱਡ ਹੀ
ਗਈਆਂ ਸਨ ।
ਮਰੀਆਂ ਧਮੂੜੀਆਂ
ਨੂੰ ਜਮੀਨ ਤੋਂ ਕਪੜੇ ਨਾਲ ਚੁਕਿਆ ( ਕਿਉਂਕਿ ਸਾਨੂੰ ਡਰ ਲਗਦਾ ਸੀ ਕਿ ਕਿਤੇ
ਧਮੂੜੀ ਦਾ ਡੰਗ ਹੀ ਹੱਥ ਵਿਚ ਕਿਤੇ ਚੁੱਭ ਨਾਂ ਜਾਵੇ)
।
ਉਸ ਦਿਨ ਜੈਕ ਨੂੰ ਸ਼ਾਮ ਤੱਕ
ਰੋਟੀ ਨਾਂ ਪਾਈ ਤਾਂ ਕਿ ਸ਼ਾਮ ਤਕ ਉਸ ਨੂੰ ਚੰਗੀ ਤਰਾਂ ਭੁੱਖ ਲਗ ਜਾਵੇ ਤੇ ਉਹ
ਰੋਟੀ ਨੂੰ ਛੇਤੀ ਨਾਲ ਚਟਮ ਕਰ ਜਾਵੇ ( ਰੱਜਿਆ ਕੁੱਤਾ ਰੋਟੀ ਖਾਣ ਲਗਿਆਂ ਸੌ ਸੌ
ਨਖਰੇ ਕਰਦਾ ਹੈ ।
ਕਦੀ ਸੁੰਘਦਾ ਹੈ ਤੇ
ਕਦੀ ਛਡਦਾ ਹੈ ) ।
ਸ਼ਾਮ ਨੂੰ ਰੋਟੀ
ਪਕਾਈ ਗਈ ਤੇ ਉਸ ਵਿਚ ਮਰੀਆਂ ਧਮੂੜੀਆਂ,
ਬੜੇ ਹਿਸਾਬ ਸਿਰ ਲਵੇਟ ਕੇ
ਜੈਕ ਵਲ ਨੂੰ ਕੀਤੀਆਂ ਤਾਂ ਉਸ ਨੇ ਇਕੋ ਝਪਟੇ ਵਿਚ ਰੋਟੀ ਮੂੰਹ ਵਿਚ ਪਾ ਲਈ ਤੇ
ਉਹ ਜਲਦੀ ਹੀ ਰੋਟੀ ਖਾ ਗਿਆ
।
ਹੁਣ ਸਾਨੂੰ ਪੱਕਾ ਯਕੀਨ ਹੋ
ਗਿਆ ਕਿ ਜੈਕ ਕਦੀ ਵੀ ਬਾਹਰਲੇ ਕੁਤਿਆਂ ਤੋਂ ਮਾਰ ਖਾ ਕੇ ਨਹੀਂ ਆਵੇਗਾ
।
ਮੈਨੂੰ ਯਾਦ ਹੈ,
ਜਦੋਂ ਵੀ ਸਾਨੂੰ
ਸਕੂਲੋਂ ਛੱਟੀ ਹੋਣੀ ਤਾਂ ਅਸੀਂ ਬਾਹਰ ਮੱਝਾਂ ਚਾਰਨ ਜਾਂਦੇ ਸੀ ਤਾਂ ਜੈਕ ਸਾਡੇ
ਨਾਲ ਹੁੰਦਾ ।
ਜਦੋਂ ਵੀ ਕੋਈ ਮੱਝ,
ਨਾਲ ਦੇ ਖੇਤ ਵਿਚ
ਮੂੰਹ ਮਾਰਨ ਲਗਦੀ ਤਾਂ ਅਸੀਂ ਜੈਕ ਨੂੰ ਸ਼ਿਸ਼ਕਾਰਨਾ ਤੇ ਉਸ ਝੱਟ ਮੱਝ ਦੇ ਮੂੰਹ ਤੇ
ਉੱਚੀ ਉੱਚੀ ਭੌਂਕਣਾ ਤੇ ਮੱਝ ਨੂੰ ਵਾਪਸ ਵੱਗ ਵਿਚ ਲੈ ਆਉਂਣਾ।
ਕਰੀਬ ਦਸ ਸਾਲ ਜੈਕ ਸਾਡੇ
ਕੋਲ ਰਿਹਾ ।
ਪਰ ਬਾਅਦ ਵਿਚ ਨੂੰ ਕੋਈ
ਅਜੀਬ ਜਹੀ ਬੀਮਾਰੀ ਲੱਗ ਗਈ ਤੇ ਕੁੱਝ ਹੀ ਦਿਨਾਂ ਵਿਚ ਜੈਕ ਸਾਥੋਂ ਵਿੱਛੜ ਗਿਆ
।
ਮੈਂਨੂੰ ਅਜੇ ਵੀ ਚੰਗੀ ਤਰਾਂ
ਯਾਦ ਹੈ ਕਿ ਜੈਕ ਦੀ ਲਾਸ਼ ਘਰ ਦੇ ਵਿਹੜੇ ਵਿਚ ਪਈ ਸੀ
।
ਜਦੋਂ ਪਿਤਾ ਜੀ ਉਸ ਨੂੰ
ਬਾਹਰ ਖੇਤਾਂ ਵਿਚ ਦੱਬਣ ਲਈ ਬੋਰੀ ਵਿਚ ਪਾ ਕੇ ਲਿਜਾਣ ਲੱਗੇ ਤਾਂ ਸਾਡੇ ਸਾਰਿਆਂ
ਦੀਆਂ ਭੁੱਬਾਂ ਨਿਕਲ ਗਈਆਂ
।
ਸਮਾਂ ਗੁਜਰਦਾ ਗਿਆ . . .
।
ਇਸ ਤੋਂ ਬਾਅਦ ਕਾਫੀ ਦੇਰ
ਤੱਕ,
ਅਸੀਂ ਕੋਈ ਹੋਰ ਕੁੱਤਾ
ਨਹੀਂ ਰੱਖਿਆ।
ਫਿਰ ਇੱਕ ਦਿਨ ਮੇਰੇ
ਪਿਤਾ ਜੀ ਦਾ ਸ਼ਹਿਰ ਰਹਿੰਦਾ ਦੋਸਤ,
ਸਾਡੇ ਪਿੰਡ ਮਿਲਣ ਆਏ ਤੇ
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਇੱਕ ਛੋਟਾ ਜਿਹਾ ਚਿੱਟੇ ਰੰਗ ਦਾ ਇੱਕ ਕੁੱਤਾ
ਹੈ ,
ਜਿਸ ਦਾ ਨਾਮ ਸੀ
'ਰੌਬਿਨ'।
ਉਹ ਚਾਹੁੰਦੇ ਸਨ ਕਿ
ਰੌਬਿਨ ਨੂੰ ਅਸੀਂ ਆਪਣੇ ਘਰ ਲੈ ਆਈਏ
।
ਸ਼ਾਇਦ ਇਸ ਬਾਰੇ ਉਨ੍ਹਾਂ ਦੇ
ਕੁਝ ਘਰੇਲੂ ਕਾਰਨ ਹੋਣ !
ਸੋ ਇਕ ਦਿਨ ਪਿਤਾ ਜੀ
ਰੌਬਿਨ ਨੂੰ ਬੋਰੀ ਵਿਚ ਪਾ ਕੇ ਘਰ ਲੈ ਆਏ
।
ਰੌਬਿਨ ਬਹੁਤ ਸੋਹਣਾ ਸੀ
।
ਮਧਰਾ ਸਰੀਰ ਤੇ ਚਿੱਟਾ ਦੁੱਧ
ਰੰਗ ।
ਸਾਰੇ ਬਹੁਤ ਖੁਸ਼ ਸਨ
।
ਪਰ ਇਕ ਮੁਸ਼ਕਲ ਆਣ ਪਈ ਕਿ
ਜਦੋਂ ਵੀ ਰੌਬਿਨ ਅੱਗੇ ਰੋਟੀ ਪਾਈ ਜਾਂਦੀ ਤਾਂ ਉਹ ਰੋਟੀ ਸੁੰਘ ਕੇ ਪਿੱਛੇ ਹੱਟ
ਜਾਂਦਾ ।
ਜਦੋਂ ਅਸੀਂ ਸ਼ਹਿਰੋਂ ਪਤਾ
ਕੀਤਾ ਤਾਂ ਪਤਾ ਲਗਿਆ ਕਿ ਉਹ ਤਾਂ ਰੌਬਿਨ ਨੂੰ ਬਰੈਡ - ਬਿਸਕੁੱਟ ਖਵਾਂਦੇ ਸਨ
।
ਲਓ ਜੀ ਪੈ ਗਿਆ ਪੰਗਾ।
ਜੋ ਚੀਜ ਅਸੀਂ ਆਪ
ਕਦੀ ਕਦੀ ਖਾਂਦੇ ਸੀ,
ਉਹੀ ਰੌਬਿਨ ਦੀ ਰੋਜਾਨਾ ਦੀ
ਖੁਰਾਕ ਬਨਣ ਜਾ ਰਹੀ ਸੀ।
ਇਕ ਦੋ ਦਿਨ ਤਾਂ
ਰੌਬਿਨ ਨੂੰ ਬਰੈਡ ਪਾਈ ਗਈ ਜੋ ਕਿ ਉਸ ਨੇ ਬਹੁਤ ਖੁਸ਼ ਹੋ ਕੇ ਖਾਧੀ
।
ਪਰ ਬਾਅਦ ਵਿਚ ਬਹੁਤ ਸੋਚਿਆ
ਕਿ ਬਰੈਡ ਦਾ ਰੋਜ ਖੁਵਾਣਾ ਤਾਂ ਬਹੁਤ ਮਹਿੰਗਾ ਪਏਗਾ
।
ਕਦੀ ਜੀਅ ਕਰਦਾ ਕਿ ਰੌਬਿਨ
ਨੂੰ ਸ਼ਹਿਰ ਵਾਪਸ ਛੱਡ ਆਈਏ।
ਪਰ ਰੌਬਿਨ ਤੋਂ
ਵਿਛੜਨ ਨੂੰ ਜੀਅ ਵੀ ਨਹੀਂ ਸੀ ਕਰਦਾ।
ਫਿਰ ਅਸੀਂ ਰੌਬਿਨ
ਨੂੰ ਰੋਟੀ ਪਾਣ ਜਾਣ ਲੱਗ ਪਏ।
ਰੌਬਿਨ ਨੇ ਰੋਟੀ
ਸੁੰਘਣੀ,
ਪਰ ਖਾਣੀ ਨਾਂ ਤੇ ਬਾਅਦ ਵਿਚ
ਉਹੋ ਰੋਟੀ ਮੱਝਾਂ ਦੀ ਖੁਰਲੀ ਵਿਚ ਸੁੱਟ ਦੇਣੀ।
ਇਸ ਤਰਾਂ ਕਰਦਿਆਂ
ਦੋ ਦਿਨ ਨਿਕਲ ਗਏ
। ਤੀਸਰੇ ਦਿਨ
ਸਵੇਰੇ ਜਦੋਂ ਰੌਬਿਨ ਅੱਗੇ ਰੋਟੀ ਪਾਈ ਤਾਂ ਉਹ ਨੇ ਝਪਟ ਕੇ ਰੋਟੀ ਚੁੱਕੀ ਤੇ
ਵੇਖਦੇ ਵੇਕਦੇ ਸਾਰੀ ਰੋਟੀ ਖਾ ਗਿਆ।
ਇਸ ਤਰਾਂ ਸਾਡਾ
ਰੌਬਿਨ ਬਰੈਡ ਤੋਂ ਰੋਟੀ ਤੇ ਸ਼ਿਫਟ ਹੋ ਗਿਆ
।
ਸਮਾਂ ਲੰਘਦਾ ਗਿਆ ਤੇ ਮੇਰਾ
ਵਿਆਹ ਹੋ ਗਿਆ ।
ਬੱਚੇ ਵੀ ਹੋ ਗਏ
।
ਸਾਰੇ ਰੌਬਿਨ ਨੂੰ ਬਹੁਤ
ਪਿਆਰ ਕਰਦੇ ਤੇ ਰੌਬਿਨ ਵੀ ਅੱਗੋਂ ਪੂਛ ਹਿਲਾ ਹਿਲਾ ਕੇ ਆਪਣੇ ਪਿਆਰ ਦਾ
ਪ੍ਰਗਟਾਵਾ ਕਰਦਾ ।
ਇੱਕ ਦਿਨ ਮੈਂ
ਦੇਖਿਆ ਕਿ ਰੌਬਿਨ ( ਜੋ ਹਰ ਰੋਜ ਸਵੇਰੇ,
ਸਾਨੂੰ ਵੇਖ ਮੰਜੇ ਥਲਿਓਂ
ਛਾਲ ਮਾਰ ਕੇ ਬਾਹਰ ਨਿਕਲ ਆਉਂਦਾ ਸੀ ) ਮੰਜੇ ਥੱਲੇ ਸੁਸਤ ਬੈਠਾ ਸੀ
।
ਮੈਂ ਰੌਬਿਨ ਨੂੰ ਬਾਹਰ ਖਿੱਚ
ਕੇ ਕੱਢਿਆ ਤੇ ਪਲੋਸਿਆ
।
ਰੌਬਿਨ ਪਿਆਰ ਪਾ ਕੇ ਖੜਾ ਹੋ
ਗਿਆ ਤੇ ਬਾਹਰਲੇ ਵਿਹੜੇ ਵਿਚ ਜਾ ਕੇ ਘੁੰਮਣ ਲੱਗ ਗਿਆ
।
ਕੁੱਝ ਦਿਨ ਬਾਅਦ ਵੇਖਿਆ ਕਿ
ਰੌਬਿਨ ਦੇ ਸਰੀਰ ਤੇ ਇੱਕ ਜਖਮ ਬਣ ਗਿਆ ਸੀ ਜੋ ਕਿ ਹੌਲੀ ਹੌਲੀ ਵੱਡਾ ਹੋਣ ਲੱਗਾ।
ਡੰਗਰ ਡਾਕਟਰ ਨੂੰ
ਵੀ ਵਿਖਾਇਆ ਗਿਆ ਪਰ ਕੋਈ ਮੋੜਾ ਨਾ ਪਿਆ
।
ਹੁਣ ਰੌਬਿਨ ਮੰਜੀ ਹੇਠ ਵੜ
ਕੇ ਚੁੱਪ ਚਾਪ ਬੈਠਾ ਰਹਿੰਦਾ
।
ਰੋਟੀ ਵੀ ਘੱਟ ਹੀ ਖਾਂਦਾ
।
ਕੁਝ ਦਿਨ ਬਾਅਦ ਉਸ ਕੋਲੋ
ਮੁਸ਼ਕ ਵੀ ਆਉਣ ਲੱਗ ਪਈ ਸੀ
।
ਜਦੋਂ ਮੈਂ ਧਿਆਨ ਨਾਲ
ਵੇਖਿਆ ਤਾਂ ਪਤਾ ਲੱਗਾ ਕਿ ਰੌਬਿਨ ਦੇ ਜਖਮਾਂ ਵਿਚ ਕੀੜੇ ਚੱਲ ਰਹੇ ਸਨ।
ਸੋ ਪਿਤਾ ਜੀ ਨੇ
ਰੌਬਿਨ ਨੂੰ ਘਰੋਂ ਇਹ ਸੋਚ ਕੇ ਬਾਹਰ ਖੇਤਾਂ ਵਿਚ ਟੂ-ਵਲ ਵਾਲੇ ਮਕਾਨ ਵਿਚ ਰੱਖ
ਦਿਤਾ ਤਾਂ ਕਿ ਰੌਬਿਨ ਦੀ ਇੰਨਫੈਕਸ਼ਨ ਕਿਤੇ ਘਰ ਵਿਚ ਨਾਂ ਫੈਲ ਜਾਵੇ ( ਕਿਉਂਕਿ
ਬੱਚੇ ਮੋੜਦੇ ਮੋੜਦੇ ਵੀ ਰੌਬਿਨ ਕੋਲ ਚੱਲੇ ਜਾਂਦੇ ਸਨ )।
ਬਾਹਰ ਹੀ ਰੌਬਿਨ
ਨੂੰ ਰੋਟੀ ਪਾਈ ਜਾਂਦੀ ਰਹੀ।
ਕੋਲ ਹੀ ਪਾਣੀ ਵਾਲੀ
ਕਟੋਰੀ ਪਈ ਰਹਿੰਦੀ,
ਜਿਸ ਵਿਚੋਂ ਉਹ ਕਦੀ ਕਦੀ
ਪਾਣੀ ਵੀ ਪੀ ਲੈਂਦਾ
।
ਫਿਰ ਇੱਕ ਦਿਨ,
ਕੀ ਹੋਇਆ
?
ਮੇਰੇ ਪਿਤਾ ਜੀ,
ਖੇਤਾਂ ਵਿਚ ਟਰੈਕਟਰ
ਚਲਾ ਰਹੇ ਸਨ ਕਿ ਅਚਾਨਕ ਟਰੈਕਟਰ ਨੀਵੀਂ ਥਾਂ ਵਲ ਜਾ ਕੇ ਉਲਟ ਗਿਆ
।
ਇਹ ਘਟਨਾ ਬਹੁਤ ਮਾਰੂ ਸਾਬਤ
ਹੋਈ ।
ਪਿਤਾ ਜੀ ਪੂਰੇ ਹੋ ਗਏ।
ਅਸੀਂ ਪਿਤਾ ਜੀ ਦੇ
ਅੰਤਿਮ ਸੰਸਕਾਰ ਦੀਆਂ ਰਸਮਾਂ ਪੂਰੀਆਂ ਕਰਨ ਵਿਚ ਰੁੱਝ ਗਏ ਤੇ ਅਗਲੇ ਦਿਨ ਸਾਨੂੰ
ਕਿਸੇ ਨੇ ਦੱਸਿਆ ਕਿ ਰੌਬਿਨ ਵੀ ਰਾਤ ਨੂੰ ਪ੍ਰਾਣ ਤਿਆਗ ਗਿਆ ਸੀ।
ਇਸ ਘਟਨਾ ਨੇ ਸਾਡੇ
ਤੇ ਬਹੁਤ ਗਹਿਰਾ ਪ੍ਰਭਾਵ ਛੱਡ ਦਿਤਾ।
ਮੈਂ ਬੜੇ ਭਰੇ ਮਨ
ਨਾਲ ਰੌਬਿਨ ਨੂੰ ਆਪਣੇ ਖੇਤਾਂ ਵਿਚ ਹੀ ਦੱਬ ਕੇ ਆਇਆ।
ਬਿਲਕੁਲ ਉਸੇ ਜਗਾਹ
ਕੋਲ,
ਜਿੱਥੇ ਜੈਕ ਨੂੰ ਦੱਬਿਆ ਸੀ
।
ਇਸ ਘਟਨਾ ਨੂੰ ਸੱਤ ਸਾਲ
ਗੁਜਰ ਚੁੱਕੇ ਹਨ ਤੇ ਅਜੇ ਤੱਕ ਅਸੀਂ ਹੋਰ ਕੋਈ ਕੁੱਤਾ ਘਰ ਨਹੀਂ ਰੱਖਿਆ
।
ਮੈਂ ਜਦੋਂ ਵੀ
ਖੇਤਾਂ ਵਿਚ ਜਾਂਦਾ ਹਾਂ ਤਾਂ ਜੈਕ ਤੇ ਰੋਬਿਨ ਦੀ ਜਗਾਹ ਵੇਖ,
ਮਨ ਬਹੁਤ ਉਦਾਸ ਹੋ
ਜਾਂਦਾ ਹੈ ।
ਹੁਣ ਫਿਰ ਬੱਚੇ
ਇੱਕ ਨਵਾਂ ਕਤੂਰਾ ਲਿਆਉਣ ਦੀ ਜ਼ਿਦ ਕਰਨ ਲੱਗ ਪਏ ਹਨ ਪਰ ਮੈਂ ਅਜੇ ਤੱਕ ਉਨ੍ਹਾਂ
ਦੀ ਇਹ ਮੰਗ ਪੂਰੀ ਨਹੀਂ ਕਰ ਸਕਿਆ
। |