WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਸਾਲ 2004 ਦੇ ਚਰਿਚਤ ਚਿਹਰੇ
- ਦਰਸ਼ਨ ਗੋਇਲ

ਸੋਨੀਆ ਗਾਂਧੀ: ਇਸ ਸਾਲ ਸੋਨੀਆ ਦਾ ਰਾਜਨੀਤਕ ਕਦ ਇਕਦਮ ਉਚਾ ਹੋਇਆ, ਪਹਿਲਾਂ ਉਨ੍ਹਾਂ ਨੇ ਲੋਕ ਸਭਾ ਚੋਣਾਂ ਵਿਚ ਆਪਣੀ ਅਗਵਾਈ ਹੇਠ ਕਾਂਗਰਸ ਨੂੰ ਸਭ ਤੋਂ ਵੱਡੇ ਦਲ ਦੇ ਰੂਪ ਵਿਚ ਉਭਾਰਿਆ ਅਤੇ ਫੇਰ ਜਦੋਂ ਸਾਰੀ ਦੁਨੀਆਂ ਇਹ ਮੰਨੀ ਬੈਠੀ ਸੀ ਕਿ ਉਹ ਭਾਰਤ ਦੀ ਅਗਲੀ ਪ੍ਰਧਾਨ ਮੰਤਰੀ ਬਣਨ ਜਾ ਰਹੀ ਹੈ ਤਾਂ ਉਨ੍ਹਾਂ ਨੇ ਇਹ ਅਹੁਦਾ ਨਾ ਸਵੀਕਾਰਿਆ ਜਿਸ ਨਾਲ ਉਨ੍ਹਾਂ ਦੇ ਸਮਰਥਕ ਤੇ ਵਿਰੋਧੀ ਸੁੰਨ ਰਹਿ ਗਏ। ਇਹ ਫੈਸਲ਼ਾ ਵਿਰੋਧੀਆਂ ਨੂੰ ਖੁੰਜੇ ਲਾਉਣ ਵਿਚ ਕਾਮਯਾਬ ਰਿਹਾ, ਚਾਹੇ ਉਹ ਪ੍ਰਧਾਨ ਮੰਤਰੀ ਨਹੀਂ ਬਣੀ, ਪਰ ਅਸਲੀਅਤ ਇਹ ਹੈ ਕਿ ਉਹ ਇਸ ਅਹੁਦੇ ਤੋਂ ਵੀ ਉਪ।ਰ ਅਸਰ ਦਿਖਾ ਰਹੀ ਹੈ। ਆਪਣੇ ਰੋਡ ਸ਼ੋਅ ਦੋਰਾਨ ਰਾਜਨੀਤੀ ਵਿਚ ਕ੍ਰਿਸ਼ਮਾ ਕਰਨ ਵਾਲੀ ਸੋਨੀਆ ਆਪਣੀ ਚੰਗੀ ਹਿੰਦੀ ਬੋਲਣ ਕਰਕੇ ਚਰਚਾ ਵਿਚ ਰਹੀ।

ਅਟਲ ਬਿਹਾਰੀ ਵਾਜਪਾਈ: ਭਾਜਪਾ ਦੇ ਨੇਤਾ ਅਟਲ ਬਿਹਾਰੀ ਵਾਜਪਾਈ ਨੇ ਇਸ ਸਾਲ ਪ੍ਰਧਾਨ ਮੰਤਰੀ ਬਣਨ ਲਈ ਆਪਣਾ ਦਾਅਵਾ ਪੇਸ਼ ਕੀਤਾ ਸੀ ਪਰ ਚੋਣ ਨਤੀਜੇ ਆਉਣ ਉਪਰੰਤ ਇਕਦਮ ਇਤਿਹਾਸਕ ਵਿਅਕਤੀ ਬਣਦੇ ਨਜ਼ਰ ਆਏ। ਚੋਣਾਂ ਵਿਚ ਹਾਰ ਤੋਂ ਬਾਅਦ ਜਦੋਂ ਉਨ੍ਹਾਂ ਨੇ ਵਿਰੋਧੀ ਧਿਰ ਦਾ ਨੇਤਾ ਬਣਨ ਤੋਂ ਨਾਂਹ ਕਰ ਦਿਤੀ ਤਾਂ ਇੰਝ ਲਗਿਆ ਕਿ ਉਹ ਰਾਜਨੀਤੀ ਤੋਂ ਸੰਨਿਆਸ ਲੈ ਲੈਣਗੇ, ਪਰ ਰਹਿ ਰਹਿ ਕੇ ਫਿਰ ਉਹ ਪੁਰਾਣੇ ਤਾਅ ਵਿਚ ਆਉਂਦੇ ਰਹੇ। ਇ ਗੱਲ ਜ਼ਰੂਰ ਮੰਨਣ ਵਾਲੀ ਹੈ ਕਿ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੀ ਘਾਟ ਭਾਜਪਾ ਵਾਲਿਆਂ ਨੂੰ ਕੀ ਸਾਡੇ ਗਵਾਂਢੀ ਦੇਸ਼ ਨੂੰ ਵੀ ਰੜਕਦੀ ਰਹੀ।

ਮਨਮੋਹਨ ਸਿੰਘ: ਇਸ ਸਾਲ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣ ਗਏ, ਅਸਲੀਅਤ ਇਹ ਹੈ ਕਿ ਉਨ੍ਹਾਂ ਨੇ ਕਦੇ ਵੀ ਇਹ ਖਿਆਲ ਨਹੀਂ ਕੀਤਾ ਸੀ ਕਿ ਉਹ ਪ੍ਰਧਾਨ ਮੰਤਰੀ ਬਣ ਜਾਣਗੇ। ਬੜੇ ਸਸਪੈਂਸ ਨਾਲ ਉਹ ਪ੍ਰਧਾਨ ਮੰਤਰੀ ਬਣੇ। ਨਰਮ ਸੁਭਾਅ ਵਾਲੇ ਇਸ ਪ੍ਰਧਾਨ ਮੰਤਰੀ ਨੂੰ ਲੋਕੀ ਇਸ ਰੂਪ ਵਿਚ ਵੇਖਣ ਲਈ ਉਤਾਵਲੇ ਹਨ ਕਿ ਕਦੋਂ ਉਹ ਥੋੜ੍ਹਾ ਜਿਹੇ ਗਰਮ ਹੋ ਕੇ ਦਾਗੀਆਂ ਅਤੇ ਵਾਮਪੰਥੀਆਂ ਵਿਚ ਫਸੇ ਮਜ਼ਬੂਰ ਪ੍ਰਧਾਨ ਮੰਤਰੀ ਨਾ ਦਿਖਣ।

ਐਸ਼ਵਰਿਆ ਰਾਏ: ਚਰਚਿਤ ਚਿਹਰੇ ਵਿਚ ਐਸ਼ ਨਾ ਹੋਵੇ, ਇਹ ਹੋ ਹੀ ਨਹੀਂ ਸਕਦਾ, ਭਾਰਤ ਦੀ ਸੋਹਣੀ ਸੁਨੱਖੀ ਕੁੜੀ ਇਸ ਸਾਲ ਕਈ ਕਾਰਨਾਂ ਕਰਕੇ ਚਰਚਾ ਵਿਚ ਰਹੀ, ਇਕ ਵਾਰ ਉਸ ਦੇ ਕਾਰਨ ਸਲਮਾਨ ਤੇ ਵਿਵੇਕ ਲੜ ਵੀ ਪਏ, ਹਾਲਾਂਕਿ ਐਸ਼ ਦੀ ਕੋਈ ਵੀ ਫਿਲਮ ਇਸ ਸਾਲ ਖਾਸ ਜਲਵੇ ਨਹੀਂ ਦਿਖਾ ਸਕੀ ਪਰ ਫਿਰ ਵੀ ਉਹ ਸੁਰਖੀਆਂ ਵਿਚ ਬਣੀ ਰਹੀ, ਕਦੇ ਮੈਡਮ ਤੁਸਾਡ ਵਿਚ ਸਥਾਪਤ ਆਪਣੇ ਮੋਮ ਦੇ ਪੁਤਲੇ ਕਰਕੇ, ਕਦੇ ਜੇਮਜ਼ਬਾਂਡ ਦੀ ਨਾਇਕਾ ਬਣਨ ਨਾ ਬਣਨ ਕਰਕੇ, ਇਕ ਵਾਰ ਉਸ ਸਮੇਂ ਚਰਚਿਤ ਰਹੀ ਜਦੋਂ ਉਹ ਲੱਤ ਤੁੜਵਾ ਬੈਠੀ।

ਕਰੀਨਾ ਕਪੂਰ: ਸਾਲ ਦੇ ਅੰਤ ਵਿਚ ਸ਼ਾਹਿਦ ਕਪੂਰ ਨਾਲ ਚੁੰਮਣ ਕਰਕੇ ਹੁਣ ਹਰ ਪਾਸੇ ਕਰੀਨਾ ਕਰੀਨਾ ਹੋ ਰਹੀ ਹੈ। ਕਿਸੇ ਨੂੰ ਵੀ ਇਹ ਪਤਾ ਨਹੀਂ ਸੀ ਕਿ ਸ਼ਾਹਿਦ ਨਾਲ ਉਸ ਦੀ ਨਜ਼ਦੀਕੀ ਇਹ ਗੁਲ ਖਿਲਾਏਗੀ, ਕਰੀਨਾ ਦੇ ਇਸ ਕਾਰਨਾਮੇ ਨੇ ਜੋ ਸਨਸਨੀ ਫੈਲਾਈ ਹੈ. ਉਸ ਕਰਕੇ ਉਸ ਦੀ ਚਮੇਲੀ ਵਾਲੀ ਭੂਮਿਕਾ ਛਿਪ ਗਈ, ਹੁਣ ਕਰੀਨਾ ਇਸ ਚੁੰਮਣ ਕਰਕੇ ਚਰਚਿਤ ਰਹੂ, ਚਾਹੇ ਕਰੀਨਾ ਕਹਿ ਰਹੀ ਹੈ ਕਿ ਇਹ ਫਰਜ਼ੀ ਹੈ।

ਸ਼ੰਕਰਾਚਾਰੀਆ: ਸੰਕਰਾਚਾਰੀਆ ਸਵਾਮੀ ਜੈਇੰਦਰ ਸਰਸਵਤੀ ਲਈ 2004 ਦੀ ਦਿਵਾਨੀ ਹਨੇਰਾ ਲੈ ਕੇ ਆਈ ਜਦੋਂ ਉਨ੍ਹਾਂ ਨੂੰ ਹਤਿਆ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੀ ਗ੍ਰਿਫਤਾਰੀ ਕਾਰਨ ਸਾਰਾ ਦੇਸ਼ ਹੈਰਾਨ ਰਹਿ ਗਿਆ, ਉਧਰ ਸ਼ੰਕਰਾਚਾਰੀਆ ਦੇ ਸਮਰਥਕ ਵਿਰੋਧ ਪ੍ਰਗਟ ਕਰ ਰਹੇ ਸਨ, ਦੂਜੇ ਪਾਸੇ ਤਾਮਿਲਨਾਡੂ ਪੁਲਿਸ ਅਜਿਹੇ ਤੱਥ ਸਾਹਮਣੇ ਲਿਆਉਂਦੀ ਰਹੀ ਜੋ ਲੋਕਾਂ ਵਿਚ ਉਨ੍ਹਾਂ ਪ੍ਰਤੀ ਅਵਿਸ਼ਵਾਸ ਵਧਾਉਂਦੇ ਰਹੇ। ਅਯੁੱਧਿਆ ਮਾਮਲੇ ਨੂੰ ਸੁਲਝਾਉਣ ਲਈ ਚਰਚਾ ਵਿਚ ਆਏ ਸ਼ੰਕਰਾਚਾਰੀਆ ਤਾਮਿਲਨਾਡੂ ਪੁਲਿਸ ਦੇ ਜਾਲ ਵਿਚ ਇਸ ਕਦਰ ਉਲਝੇ ਕਿ ਹੁਣ ਵੈਲੂਰ ਜੇਲ੍ਹ ਉਨ੍ਹਾਂ ਦੀ ਰਿਹਾਇਸ਼ ਬਣ ਗਈ।

ਗੁਡੀਆ: ਉਤਰ ਪ੍ਰਦੇਸ਼ ਦੀ ਜਿਉਂਦੀ ਗੁਡੀਆ ਇਸ ਸਾਲ ਸਚਮੁਚ ਗੁਡੀਆ ਬਣ ਗਈ ਜਦੋਂ ਕਾਰਗਿਲ ਯੁੱਧ ਵਿਚ ਦੌਰਾਨ ਗੁੰਮ ਹੋਇਆ ਉਸ ਦਾ ਪਤੀ ਆਰਫ ਇਸਸਾਲ ਪਾਕਿਸਤਾਨ ਤੋਂ ਵਾਪਸ ਆ ਗਿਆ, ਆਉਣ ਉਪਰੰਤ ਗੁਡੀਆ ਅਤੇ ਉਸ ਦੇ ਨਵੇਂ ਪਤੀ ਤੌਫੀਕ ਦੇ ਜੀਵਨ ਵਿਚ ਉਥਲ ਪੁਥਲ ਮਚ ਗਈ। ਜਿਸ ਨੂੰ ਮੌਲਾਨਾ ਤੇ ਮੀਡੀਆ ਦੇ ਇਕ ਵਰਗ ਨੇ ਆਪਣੇ ਆਪਣੇ ਤਰੀਕੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜੋ ਹੱਲ ਨਿਕਲਿਆ ਉਹ ਵੀ ਸਮੱਸਿਆ ਨਾਲ ਲੈਸ ਹੀ ਰਿਹਾ, ਕਿਉਂਕਿ ਆਰਿਫ, ਗੁਡੀਆ ਅਤੇ ਤੌਫੀਕ ਦੇ ਬਚੇ ਨੂੰ ਅਪਣਾਉਣ ਲਈ ਕੋਈ ਤਿਆਰ ਨਹੀਂ ਸੀ। ਚਾਹੇ ਗੁਡੀਆ ਆਰਿਫ ਦੀ ਹੋ ਗਈ ਪਰ ਅਸਲੀ ਪਿਤਾ ਤੋਂ ਦੂਰ ਬੇਟਾ ਗੁਡੀਆ ਵਾਂਗ ਵਿਚਾਰਾ ਹੀ ਮੰਨਿਆ ਜਾ ਰਿਹਾ ਹੈ।

ਉਮਾ ਭਾਰਤੀ: ਚਾਹੇ ਲੋਕ ਉਮਾ ਨੂੰ ਸਾਧਵੀ ਵਜੋਂ ਜਾਣਦੇ ਹਨ, ਬਦਰੀਨਾਥ, ਹਰਿਦੁਆਰ ਵੀ ਜਾਂਦੀ ਰਹੀ ਹੈ ਪਰ ਐਤਕੀਂ ਗੁੱਸੇ ਕਾਰਨ ਉਹ ਚਰਚਾ ਵਿਚ ਰਹੀ। ਉਸ ਨੇ ਭਰੀ ਸਭਾ ਵਿਚ ਮੀਡੀਆ ਅਤੇ ਟੀ ਵੀ ਚੈਨਲਾਂ ਦੇ ਕੈਮਰਿਆਂ ਸਾਹਮਣੇ ਪਾਰਟੀ ਪ੍ਰਧਾਨ ਨੂੰ ਚੁਣੌਤੀ ਦਿਤੀ, ਜਦੋਂ ਉਹ ਠੰਢੀ ਹੋਈ, ਉਦੋਂ ਉਹ ਪਾਰਟੀ ਵਿਚੋਂ ਕੱਢੀ ਜਾ ਚੁੱਕੀ ਸੀ। ਚਾਹੇ ਹੁਣ ਫਿਰ ਪਾਰਟੀ ਵਿਚ ਆ ਰਹੀ ਹੈ, ਵੈਸੇ ਉਹ ਤਿਰੰਗਾ ਯਾਤਰਾ ਸੁਰੂ ਕਰਨ, ਮੁਖ ਮੰਤਰੀ ਵਜੋਂ ਤਿਆਗ ਪੱਤਰ ਕਰਕੇ ਵੀ ਚਰਚਾ ਵਿਚ ਰਹੀ, ਪਰ ਲੋਕਾਂ ਨੂੰ ਉਹੀ ਸਮਾਂ ਯਾਦ ਹੈ ਕਿ ਜਦੋਂ ਉਹ ਪਾਰਟੀ ਮੀਟਿੰਗ ਵਿਚ ਗਰਮ ਹੋਈ ਫਿਰਦੀ ਸੀ।

ਲਾਲੂ ਯਾਦਵ: ਸਮੋਸੇ ਵਿਚ ਆਲੂ ਵਾਲਾ ਲਾਲੂ ਇਸ ਸਾਲ ਕਿੰਗ ਮੇਕਰ ਬਣਨ ਨੂੰ ਫਿਰਦਾ ਰਿਹਾ ਪਰ ਸੋਨੀਆ ਨੇ ਉਸ ਦੀ ਫੱਟੀ ਪੋਚ ਦਿੱਤੀ ਪਰ ਫਿਰ ਵੀ ਉਹ ਸੁਰਖੀਆਂ ਵਿਚ ਰਹੇ, ਪਹਿਲਾਂ ਮਨਪਸੰਦ ਵਿਭਾਗ ਨਾ ਮਿਲਣ ਦੀ ਨਾਰਾਜ਼ਗੀ ਕਰਕੇ ਫਿਰ ਰੇਲ ਮੰਤਰੀ ਬਣਨ ਉਪਰੰਤ ਕੁਲਹੜ, ਖਾਦੀ ਆਦਿ ਦੀ ਵਰਤੋਂ ਦਾ ਹੁਕਮ ਕਰਕੇ, ਹੁਣ ਰਾਮ ਵਿਲਾਸ ਪਾਸਵਾਨ ਨਾਲ ਪਏ ਪੰਗੇ ਕਰਕੇ।

ਰਵਿੰਦਰ ਜੈਨ: ਸੰਗੀਤਕਾਰ ਜੈਨ ਇਸ ਸਾਲ ਫਿਲਮੀ ਪਰੇਡ ਵਾਂਗ ਰਾਜਨੀਤੀ ਪਰੇਡ ਕਰਕੇ ਚਰਚਿਤ ਰਿਹਾ। ਪਹਿਲਾਂ ਉਹ ਕਾਂਗਰਸ ਵਿਚ ਸ਼ਾਮਲ ਹੋਏ, ਸੋਨੀਆ ਦੇ ਗੀਤ ਵੀ ਗਾਏ ਪਰ ਕੁਝ ਦਿਨਾਂ ਬਾਅਦ ਭਾਜਪਾ ਵਿਚ ਛਾਲ ਮਾਰ ਗਏ।

ਜ਼ਾਹਿਰਾ ਸ਼ੇਖ: ਕਦੇ ਵਿਚਾਰੀ ਅਤੇ ਬੇਵਸ ਨਜ਼ਰ ਆਉਣ ਵਾਲੀ ਜ਼ਾਹਿਰਾ ਹੁਣ ਇਕ ਨਵੇਂ ਰੂਪ ਵਿਚ ਹਾਜ਼ਰ ਹੈ।ਪ ਜ਼ਾਹਿਰਾ ਸ਼ੇਖ ਨੂੰ ਇਹ ਨਵੀਂ ਛਬੀ ਮਿਲੀ ਹੈ ਬੜੌਦਾ ਦੀ ਉਸ ਪ੍ਰੈਸ ਕਾਨਫਰੰਸ ਤੋਂ ਜਿਸ ਵਿਚ ਉਸ ਨੇ ਮੁੰਬਈ ਤੋਂ ਭੱਜ ਕੇ ਇਹ ਕਿਹਾ ਕਿ ਤੀਸਤਾ ਸੀਤਲਵਾੜ ਉਸ ਨੂੰ ਝੂਠ ਬੋਲਣ ਲਈ ਧਮਕਾ ਰਹੀ ਹੈ। ਇਸ ਖੁਲਾਸੇ ਨੇ ਇਹ ਭਰਮ ਜ਼ਰੂਰ ਪੈਦਾ ਕੀਤਾ ਕਿ ਉਸ ਦਾ ਪਹਿਲਾਂ ਵਾਲਾ ਬਿਆਨ ਸਹੀ ਮੰਨਿਆ ਜਾਵੇ ਜਾਂ ਬਾਅਦ ਵਾਲਾ। ਤੀਸਤਾ ਸੀਤਲਵਾੜ ਅਤੇ ਉਸ ਦੀ ਮੁਹਿੰਮ ਨੂੰ ਸ਼ੱਕ ਦੇ ਦਾਇਰੇ ਵਿਚ ਵੀ ਖੜ੍ਹਾ ਕਰ ਦਿਤਾ। ਭਰਮ ਤੇ ਸ਼ੱਕ ਅਜੇ ਵੀ ਬਰਕਰਾਰ ਹੈ।

ਪ੍ਰੀਤੀ ਜੈਨ: ਪ੍ਰੀਤੀ ਜੈਨ ਨੇ ਚਾਂਦਨੀ ਬਾਰ ਕਰਕੇ ਚਰਚਾ ਵਿਚ ਆਏ ਮਧੁਰ ਭੰਡਾਰਕਰ ਉਰ ਫਿਲਮ ਵਿਚ ਰੋਲ ਦੇਣ ਦੇ ਬਹਾਨੇ ਬਲਾਤਕਾਰ ਦਾ ਦੋਸ਼ ਲਾ ਕੇ ਸਨਸਨੀ ਹੀ ਨਹੀਂ ਫੈਲਾਈ, ਬਲਕਿ ਬਾਲੀਵੁੱਡ ਵਿਚ ਚੋਰੀ ਛਿੱਪੇ ਤੇ ਸਿਰਫ ਗੱਲਾਂਬਾਤਾਂ ਤਕ ਸੀਮਤ ਰਹਿਣ ਵਾਲੇ ਕਾਲੇ ਕਾਰਨਾਮਿਆਂ ਉਪਰ ਰੋਸ਼ਨੀ ਪਾਉਣ ਦੀ ਹਿੰਮਤ ਕੀਤੀ ਹੈ। ਹਾਲਾਂਕਿ ਭੰਡਾਰਕਰ ਦੇ ਖਿਲਾਫ ਪ੍ਰੀਤੀ ਦਾ ਕੇਸ ਕਮਜ਼ੋਰ ਨਜ਼ਰ ਆ ਰਿਹਾ ਹੈ, ਪਰ ਇਰਾਦੇ ਬੁਲੰਦ ਹਨ ਪ੍ਰੀਤੀ ਦੇ।

ਕੁਲ ਮਿਲਾ ਕੇ ਜ਼ਿਆਦਾਤਰ ਚਰਚਿਤ ਸ਼ਖਸੀਅਤ ਨੇ ਸਨਸਨੀਆਂ ਹੀ ਫੈਲ਼ਾਈਆਂ ਹਨ। ਸੋ 2004 ਸਨਸਨੀ ਭਰਭੂਰ ਸਾਲ ਹੀ ਕਿਹਾ ਜਾ ਸਕਦਾ ਹੈ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com