WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਸਮਾਜ ਅਤੇ ਸਿਖਿਆ ਵਿਚ ਲੜਕੀ ਦੇ ਬਾਲਗ ਹੋਣ ਦੇ ਸਰੋਕਾਰ
-
ਕੁਲਦੀਪ ਕੌਰ

ਵਿਕਸਿਤ ਦੇਸ਼ ਮਹੱਤਵਪੂਰਨ ਸਿਹਤ ਨੀਤੀਆਂ ਦੇ ਨਿਰਧਾਰਨ ਸਮੇਂ ਔਰਤਾਂ ਅਤੇ ਬੱਚਿਆਂ ਦੇ ਸਰੋਕਾਰਾਂ ਪ੍ਰਤੀ ਹਮਦਰਦੀ ਦਾ ਵਤੀਰਾ ਅਪਣਾਉਂਦੇ ਹਨਔਰਤ ਅਤੇ ਬੱਚੇ ਜਨਸੰਖਿਆ ਦਾ ਸਭ ਤੋਂ ਵੱਡਾ ਹਿੱਸਾ ਹੁੰਦੇ ਹਨਦੂਜੇ ਵਰਗਾਂ ਦੇ ਮੁਕਾਬਲੇ ਇਨ੍ਹਾਂ ਨੂੰ ਹੁੰਦੀਆਂ ਬਿਮਾਰੀਆਂ ਦੀ ਸੂਚੀ ਵੀ ਵਧੇਰੇ ਲੰਬੀ ਹੁੰਦੀ ਹੈਬੱਚਾ ਪੈਦਾ ਕਰਨ ਦੀ ਗੁੰਝਲਦਾਰ ਪ੍ਰਕ੍ਰਿਆ ਸਬੰਧੀ ਤਕਨੀਕੀ ਅਤੇ ਯੋਜਨਾਬੰਧ ਸੁਵਿਧਾਵਾਂ ਤੋਂ ਵੀ ਜ਼ਿਆਦਾ ਜ਼ਰੂਰੀ ਇਸ ਪ੍ਰਕ੍ਰਿਆ ਸਬੰਧੀ ਸਰੀਰਕ ਅਤੇ ਮਾਨਸਿਕ ਤਿਆਰੀ ਹੁੰਦੀ ਹੈ, ਜੋ ਪੜਾਅਵਾਰ ਸਿਖਿਆ ਰਾਹੀਂ ਸੰਭਵ ਹੈਭਾਰਤ ਜਿਹੇ ਅਰਧ-ਵਿਕਸਿਤ ਅਤੇ ਆਰਥਿਕ ਪੱਖੋ ਕਮਜ਼ੋਰ ਦੇਸ਼ ਵਿਚ ਅਜਿਹੀ ਸਿਖਿਆ (ਜਾਣਕਾਰੀ) ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਏਥੇ ਜਨਣ-ਪ੍ਰਕ੍ਰਿਆ ਨਾਲ ਸੰਬੰਧਿਤ ਸੁਵਿਧਾਵਾਂ ਅੱਜ ਵੀ ਵੱਡੇ ਪੱਧਰ ਅਣ-ਸਿਖਿਅਤ ਅਤੇ ਨਾ-ਤਜ਼ਰਵੇਕਾਰ ਸਿਹਤ ਕਾਮਿਆਂ ਦੇ ਹੱਥੀਂ ਲੋਕਾਂ ਤਕ ਪਹੁੰਚਦੀਆਂ ਹਨਭਾਰਤੀ ਵਸੋਂ ਦੇ ਬਹੁਤ ਛੋਟੇ ਹਿੱਸੇ ਦੀ ਪਹੁੰਚ ਸ਼ਹਿਰਾਂ ਵਿਚਲੇ ਹਸਪਤਾਲਾਂ, ਡਿਸਪੈਂਸਰੀਆਂ ਅਤੇ ਸਿਹਤ ਕੇਂਦਰਾਂ ਤਕ ਹੈਬਾਕੀ ਵਸੋਂ ਅੱਜ ਵੀ ਪੀੜੀ ਦਰ ਪੀੜੀ ਤੁਰੇ ਆਉਂਦੇ ਨੁਸਖਿਆਂ, ਟੋਟਕਿਆਂ ਅਤੇ ਅੰਧ-ਵਿਸ਼ਵਾਸਾਂ ਤੇ ਟੇਕ ਰੱਖਦੀ ਹੈ 

ਭਾਰਤੀ ਸਮਾਜਿਕ-ਵਿਵਸਥਾ ਵਿਚ ਜਨਮ ਤੋਂ ਹੀ ਸਿਹਤ ਪੱਖੋ ਅਣਗੌਲੀ ਰਹੀ ਲੜਕੀ ਲਈ ਮਾਸਿਕ ਧਰਮ ਜਾਂ ਮਾਂਹਵਾਰੀ ਇਕ ਸਦਮੇ ਦੀ ਤਰ੍ਹਾਂ ਵਾਪਰਦੀ ਹੈਜਿੱਥੇ ਵਿਕਸਤ ਦੇਸ਼ਾਂ ਵਿਚ ਵਧੀਆ ਖੁਰਾਕ, ਸਾਂਭ-ਸੰਭਾਲ ਅਤੇ ਲੋੜੀਦੀਂ ਜਾਣਕਾਰੀ ਕਰਕੇ ਪਹਿਲੀ ਮਾਂਹਵਾਰੀ 9 ਤੋਂ 12 ਸਾਲ ਦੀ ਉਮਰ ਵਿਚ ਆ ਜਾਂਦੀ ਹੈ ਉੱਥੇ ਭਾਰਤੀ ਕੁੜੀਆਂ ਖੂਨ ਦੀ ਕਮੀ, ਖੁਰਾਕ ਦੀ ਕਮੀ ਅਤੇ ਸ਼ਰਮ-ਸੰਕੋਚ ਦੇ ਚਲਦਿਆ 13 ਤੋਂ 19 ਸਾਲ ਦੀ ਉਮਰ ਵਿਚ ਇਸ ਪੜਾਅ ਵਿਚੋਂ ਗੁਜ਼ਰਦੀਆਂ ਹਨਅੱਲੜ ਉਮਰ ਵਿਚ ਹਾਰਮੋਨਜ਼ ਦੀ ਇਹ ਪ੍ਰਕ੍ਰਿਆ ਜ਼ਿਮਾਦਾਤਰ ਕੁੜੀਆਂ ਲਈ ਇਕ ਭੈੜੇ ਸੁਪਨੇ ਵਾਂਗ ਉਮਰ ਭਰ ਡਰਾਉਂਦੀ ਹੈਮਾਂਹਵਾਰੀ ਜਾਂ ਮਾਸਿਕ ਧਰਮ ਸਬੰਧੀ ਕੋਈ ਮਾਨਸਿਕ ਤਿਆਰੀ ਨਾ ਹੋਣ ਕਾਰਨ ਇਸ ਦੀ ਸ਼ੂਰੁਆਤ ਦੇ ਪਲ ਤੋਂ ਰਜੋ-ਨਵਿਰਤੀ (ਮਾਂਹਵਾਰੀ ਬੰਦ ਹੋਣ) ਤਕ ਔਰਤ ਮਹੀਨੇ ਦੇ ਇਨ੍ਹਾਂ ਦਿਨਾਂ ਦੌਰਾਨ ਖੁਦ ਨੂੰ ਅਸੰਤੁਲਿਤ, ਅਪਵਿੱਤਰ ਤੇ ਗੰਦਾ ਮਹਿਸੂਸ ਕਰਦੀ ਹੈ ਇਸ ਮਹੱਤਵਪੂਰਨ ਸਰੀਰਕ ਤਬਦੀਲੀ ਬਾਰੇ ਮੁੱਢਲੀ ਜਾਣਕਾਰੀ ਜ਼ਿਆਦਾਤਰ ਮਾਵਾਂ, ਭੈਣਾਂ ਜਾਂ ਸਹੇਲੀਆਂ ਤੋਂ ਪ੍ਰਾਪਤ ਹੁੰਦੀ ਹੈ ਜੋ ਕੱਚ-ਘਰੜ, ਦੇਸੀ ਤਰੀਕਿਆਂ ਅਤੇ ਆਤਮ-ਗਿਲਾਨੀ ਨਾਲ ਭਰਪੂਰ ਹੁੰਦੀ ਹੈਮਸਲਨ ਮਾਂ ਜੋਂ ਇਸ ਸਮੇਂ ਸਭ ਤੋਂ ਵੱਡੀ ਮਦਦਗਾਰ ਤੇ ਦੋਸਤ ਸਾਬਿਤ ਹੋ ਸਕਦੀ ਹੈ, ਉਹ ਸੰਦੇਹ ਅਤੇ ਨਰਾਜ਼ਗੀ ਵਿਚ ਡੁੱਬੇ ਸ਼ਬਦਾਂ ਰਾਹੀਂ ਸਾਬਿਤ ਕਰ ਦਿੰਦੀ ਹੈ ਕਿ ਕੁਝ ਗਲਤ ਵਾਪਰਿਆ ਹੈ ਨਰਾਜ਼ਗੀ ਦੀ ਪ੍ਰਕ੍ਰਿਆ ਕਾਫ਼ੀ ਜ਼ਿਆਦਾ ਰੂਪ ਵਟਾ ਕੇ ਸਾਹਮਣੇ ਆਉਂਦੀ ਹੈਆਮ ਤੌਰ ਤੇ ਅੰਡਾ, ਮੀਟ, ਮੱਛਲੀ, ਸੁੱਕੇ ਮੇਵੇ ਭਾਵ ਲੋਹ ਤੱਤਾਂ ਨਾਲ ਭਰਪੂਰ ਖੁਰਾਕ ਬੰਦ ਕਰ ਦਿੱਤੀ ਜਾਂਦੀ ਹੈ ਜਾਂ ਘਟਾ ਦਿੱਤੀ ਜਾਂਦੀ ਹੈਇਸ ਖੁਰਾਕ ਦੀ ਸਭ ਤੋਂ ਵੱਧ ਜ਼ਰੂਰਤ ਹੀ ਇਸ ਉਮਰ ਵਿਚ ਹੁੰਦੀ ਹੈਇਸ ਧਾਰਨਾ  ਨੂੰ ਪੱਕੇ ਪੈਰੀਂ ਕੀਤਾ ਜਾਂਦਾ ਹੈ ਕਿ ਪ੍ਰੋਟੀਨ-ਭਰਪੂਰ ਖੁਰਾਕ ਲੜਕੀ ਨੂੰ ਸਮੇਂ ਤੋਂ ਪਹਿਲਾਂ ਜਵਾਨ ਬਣਾ ਕੇ ਔਰਤ ਧਰਮ ਤੋਂ ਭਟਕਾ ਸਕਦੀ ਹੈਨਤੀਜਾ ਭਾਰਤ ਵਿਚ ਪ੍ਰਜਨਣ-ਪ੍ਰਕ੍ਰਿਆ ਦੌਰਾਨ 80 ਫੀਸਦੀ ਔਰਤਾਂ ਨੂੰ ਖੂਨ ਦੀ ਕਮੀ ਦਾ ਸ਼ਿਕਾਰ ਪਾਇਆ ਗਿਆ ਹੈ (ਵਿਸ਼ਵ ਸਿਹਤ ਸੰਸਥਾ ਅਨੁਸਾਰ)।  

ਇਸ ਦਾ ਇਕ ਕਾਰਨ ਇਹ ਹੈ ਕਿ ਔਰਤਾਂ ਆਪਣਾ ਬਹੁਤਾ ਸਮਾਂ ਰਸੋਈ ਵਿਚ ਖਰਚ ਕਰਦੀਆਂ ਹਨ 

ਸਰਕਾਰ ਅਤੇ ਸਿਹਤ ਵਿਗਿਆਨੀ ਮਾਸਿਕ-ਧਰਮ ਜਾਂ ਮਾਂਹਵਾਰੀ ਨਾਲ ਸੰਬੰਧਿਤ ਸੱਮਸਿਆਵਾਂ ਨੂੰ ਜ਼ਨਾਨਾਸਮਝਕੇ ਇਨ੍ਹਾਂ ਨਾਲ ਜੁੜੀਆਂ ਸੇਵਾਵਾਂ (ਇਸਤਰੀਆਂ ਦੇ ਖਾਸ ਕਲੀਨਿਕ ਜਿਹੜੇ ਜਿਹੜੇ ਇਸ ਸੰਬੰਧੀ ਜ਼ਰੂਰੀ ਜਾਣਕਾਰੀ ਮੁੱਹਈਆ ਕਰਵਾਉਣ) ਦੇਣ ਵੱਲ ਕੋਈ ਧਿਆਨ ਨਹੀਂ ਦਿੰਦੇਅਜਿਹਾ ਕਾਨੂੰਨੀ ਨੁਕਤੇ ਘੜਦੇ ਸਮੇਂ ਔਰਤਾਂ ਦੀ ਅਣਹੋਂਦ ਜਾਂ ਸਿਹਤ ਨੀਤੀਆਂ ਬਣਾਉਂਦੇ ਸਮੇਂ ਔਰਤ-ਪ੍ਰਤੀਨਿਧਾਂ ਦੀ ਘਾਟ ਕਰਕੇ ਹੋ ਸਕਦਾ ਹੈਜਿਸ ਵਰਗ ਦੇ ਰਾਜਸੀ ਤੰਤਰ ਵਿਚ ਸ਼ਾਮਿਲ ਹੋਣ ਦੀ ਬਹਿਸ ਹਾਲੇ ਪਹਿਲੇ ਪੜਾਅ ਤੇ ਪਹੁੰਚੀ (?) ਹੈ ਉਸ ਵਰਗ ਦੀਆਂ ਅਜਿਹੀਆਂ ਸਿਹਤ ਸੱਮਸਿਆਵਾਂ ਬਾਰੇ ਸਰਕਾਰੀ-ਤੰਤਰ ਸੋਚਣਾ ਵੀ ਨਹੀਂ ਚਾਹੇਗਾਉਸ ਦੀ ਸੋਚ ਸਾਹਮਣੇ ਹੈ ਜਦੋ ਉਹ ਇਸ ਨੂੰ ਸਿਹਤ ਸੱਮਸਿਆ ਹੀ ਨਹੀਂ ਮੰਨਦਾ ਤਾਂ ਇਸ ਸੰਬੰਧੀ ਸਰਕਾਰੀ ਨੀਤੀਆਂ ਤੇ ਸੁਆਲ ਕਿਵੇਂ ਹੋਵੇ

ਕਿਸ਼ੋਰ ਅਵਸਥਾ ਵਿਚ ਇਸ ਤਬਦੀਲੀ ਸਬੰਧੀ ਸਮਾਜਿਕ ਵਰਤਾਰਾ ਹੋਰ ਵੀ ਅਜੀਬ ਹੁੰਦਾ ਹੈਸਮਾਜੀਕਰਨ ਦੇ ਇਸ ਪੜਾਅ ਵਿਚ ਵਿਅਕਤੀ ਪਰਿਵਾਰ ਤੋਂ ਬਾਹਰ ਸਮਾਜਿਕ ਸਾਝਾਂ ਵੱਲ ਪਹਿਲਾ ਕਦਮ ਵਧਾਉਂਦੀ ਹੈ ਜਿਆਦਾਤਰ ਪਰਿਵਾਰਾਂ ਵਿਚ ਮਾਂਹਵਾਰੀ ਦੇ ਆਉਣ ਤੋਂ ਬਾਅਦ ਲੜਕੀ ਦੇ ਸਹੇਲ ਦਾ ਦਾਇਰਾ ਮਿੱਥ ਦਿੱਤਾ ਜਾਂਦਾ ਹੈਲੜਕੀਆਂ ਨੂੰ ਲੜਕੀਆਂ ਤੋਂ ਵੱਖ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈਲੜਕੀ ਦਾ ਪਹਿਰਾਵਾ ਪਰਿਭਾਸ਼ਤ ਕੀਤਾ ਜਾਂਦਾ ਹੈਸਲੀਕੇ -ਪਰਿਵਾਰ ਵਿਚ ਉੱਠਣ, ਬੈਠਣ, ਹੱਸਣ, ਖੇਡਣ ਅਤੇ ਸੌਣ ਸਬੰਧੀ ਹੱਦਾਂ ਮਿੱਥੀਆਂ ਜਾਂਦੀਆਂ ਹਨਇਹ ਵਤੀਰਾ ਲੜਕੀ ਲਈ ਕਈ ਮਾਨਸਿਕ ਗੁੰਝਲਾਂ ਪੈਦਾ ਕਰਦਾ ਹੈਅਜਿਹੇ ਸਮੇਂ ਅਧਿਆਪਕਾ ਦੁਆਰਾ ਦਿੱਤੀ ਗਈ ਜਾਣਕਾਰੀ ਬਹੁਤ ਮਦਦ ਕਰ ਸਕਦੀ ਹੈ ਪਰ ਅਧਿਆਪਕਾ ਪ੍ਰਜਨਣ-ਪ੍ਰਕ੍ਰਿਆ ਵਾਲੇ ਪੰਨੇ ਬਿਨਾਂ ਪੜਾਏ ਪਲਟ ਦਿੰਦਾ/ਦਿੰਦੀ ਹੈਆਪ ਪੜਣ ਲਈ ਕਿਤਾਬਾਂ ਉਪਲਬਧ ਨਹੀਂਜਿਆਦਾਤਰ ਪੜ੍ਹੀਆਂ-ਲਿਖੀਆਂ ਔਰਤਾਂ ਵੀ ਘਟੀਆ ਰਸਾਲਿਆਂ ਅਤੇ ਅੱਧ-ਕਚਰੇ ਸਾਹਿਤ ਦਾ ਸਹਾਰਾ ਲੈਦੀਆਂ ਹਨ ਜੋ ਪਹਿਲਾਂ ਹੀ ਗ਼ਲਤ ਮਿੱਥਾਂ, ਅਵਿਗਿਆਨਕ ਧਾਰਨਾਵਾਂ ਅਤੇ ਸਰੀਰ ਸਬੰਧੀ ਗ਼ਲਤ ਜਾਣਕਾਰੀ ਦਾ ਭੰਡਾਰ ਹੁੰਦੇ ਹਨਜਿਸ ਉਮਰ ਵਿਚ ਇਨਸਾਨ ਸੁਨਹਿਰੀ ਸੁਪਨਿਆਂ ਨੂੰ ਯਥਾਰਥ ਵਿਚ ਬਦਲਣ ਲਈ ਪਰ ਤੋਲ ਰਿਹਾ ਹੁੰਦਾ ਹੈ, ਲੜਕੀ ਹੋਣ ਦੀ ਸੂਰਤ ਵਿਚ ਮਾਂਹਵਾਰੀ ਨੂੰ ਇਕ ਅਣਸੁਲਝਿਆ ਰਹੱਸ ਜਾਂ ਬਿਮਾਰੀ ਮੰਨਕੇ ਮਾਨਸਿਕ ਤੌਰ ਤੇ ਅਪੰਗ ਮਹਿਸੂਸ ਕਰਦੀ ਹੈਅਜਿਹੀ ਸਥਿਤੀ ਵਿਚ ਕੋਈ ਹੈਰਾਨੀ ਨਹੀਂ ਜੇਕਰ ਕੋਈ ਲੜਕੀ (ਉਮਰ 16 ਸਾਲ) ਇਹ ਕਹੇ ਕਿ ਧੁੰਨੀ ਵਿਚੋਂ ਬੱਚਾ ਪੈਦਾ ਹੁੰਦਾ ਹੈ ਜਾਂ ਚੁੰਮਣ ਨਾਲ ਗਰਭ ਧਾਰਨ ਹੋ ਜਾਂਦਾ ਹੈ’ (ਅਬਰਾਹਮ. ਡੀ. ਕਾਵੂਰ) 

ਮਾਮੂਲੀ ਲੱਗਦੀ ਇਹ ਅਗਿਆਨਤਾ ਅੱਗੇ ਕਈ ਰੂਪਾਂ ਵਿਚ ਵਿਅਕਤੀਤਵ ਦੇ ਵਿਕਾਸ ਅਤੇ ਮਾਨਸਿਕ ਸੰਤੁਲਨ ਨੂੰ ਪ੍ਰਭਾਵਿਤ ਕਰਦੀ ਹੈ ਜਨਣ-ਅੰਗਾਂ ਵਿਚ ਇਨਫੈਕਸ਼ਨ ਇਸ ਦਾ ਇਕ ਉਦਾਹਰਨ ਹੋ ਸਕਦਾ ਹੈ ਇਸ ਦਾ ਇਲਾਜ ਸਾਫ਼ ਕੱਪੜੇ ਅਤੇ ਮਾਂਹਵਾਰੀ ਦੇ ਦਿਨਾਂ ਵਿਚ ਜਨਣ-ਅੰਗਾਂ ਦੀ ਸਫ਼ਾਈ ਹੈਇਸ ਤੋਂ ਵੀ ਅਹਿਮ ਨੁਕਤਾ ਇਹ ਹੈ ਕਿ ਲੜਕੀ ਇਹ ਸਮਝ ਲਵੇ ਕਿ ਇਹ ਸਰੀਰਕ ਰਿਸਾਵ ਤੋਂ ਵੱਧ ਕੁਝ ਵੀ ਨਹੀਂ ਇਸ ਦਾ ਇਸਤਰੀਤਵ ਜਾਂ ਇਸਤਰੀ ਧਰਮ ਨਾਲ ਦੂਰ-ਦੂਰ ਤੱਕ ਕੁਝ ਵੀ ਲੈਣਾ ਨਹੀਂ ਹੈਮਾਂਹਵਾਰੀ ਔਰਤ ਦੇ ਇਨਸਾਨੀ ਰੁਤਬੇ ਤੇ ਕੋਈ ਪ੍ਰਸ਼ਨ ਚਿੰਨ ਨਹੀਂ ਲਗਾਉਂਦਾ ਅਤੇ ਨਾ ਹੀ ਉਸ ਦੀ ਸਰੀਰਕ ਜਾਂ ਮਾਨਸਿਕ ਸ਼ਕਤੀ ਨੂੰ ਘੱਟ ਕਰਦਾ ਹੈ 

ਇਸ ਤਿਆਰੀ ਵਿਚ ਮੁੱਖ ਭੂਮਿਕਾ ਮਾਪਿਆਂ ਦੀ ਹੁੰਦੀ ਹੈ ਲੜਕੀ ਨੂੰ ਡਰਾਉਣ ਦੀ ਥਾਂ ਸਮਝਾਉਣਾ ਚਾਹੀਦਾ ਹੈ ਸਮਝਾਉਣਾ ਸੌਖਾ ਕੰਮ ਹੈ, ਸਿਹਤਮੰਦ ਵੀ ਹੈ ਪਰ ਪਹਿਲਾਂ ਆਪ ਸਿੱਖਣਾ ਪੈਦਾ ਹੈ ਮਾਂਹਵਾਰੀ ਦੌਰਾਨ ਵਧੀਆ ਖਾਣਾ, ਥੋੜ੍ਹੀ-ਬਹੁਤ ਕਸਰਤ ਅਤੇ ਸਭ ਤੋਂ ਵੱਧਕੇ ਉਸ ਨਾਲ ਇਕ ਰੋਜ਼ਾਨਾ ਵਰਗਾ ਵਰਤਾਓ ਜ਼ਰੂਰੀ ਹੈ ਜ਼ਰੂਰਤ ਮੁਤਾਬਕ ਜਾਂ ਪੁੱਛ-ਗਿੱਛ ਲਈ ਡਾਕਟਰ ਕੋਲ ਜਾਣ ਤੋਂ ਸੰਕੋਚ ਨਾ ਕਰੋ ਅਧਿਆਪਕ, ਸਮਾਜ-ਸ਼ਾਸ਼ਤਰੀ ਅਤੇ ਸਿਹਤ-ਵਿਗਿਆਨੀ ਆਪਣੇ ਨਜ਼ਰੀਏ ਨੂੰ ਕੁਝ ਦੇਰ ਲਈ ਇਕ ਪਾਸੇ ਰੱਖ ਕੇ ਲੜਕੀ ਦੇ ਨਜ਼ਰੀਏ ਤੋਂ ਸਮਝਣ ਦੀ ਕੋਸ਼ਿਸ਼ ਕਰਨ ਤਾਂ ਯਥਾਰਥ-ਭਰਪੂਰ ਸਿਖਿਆ ਨੀਤੀ ਹੋਂਦ ਵਿਚ ਆ ਸਕਦੀ ਹੈ ਜਿਸ ਵਿਚ ਵਿਦਿਆਰਥੀ ਘੱਟੋ-ਘੱਟ ਸਰੀਰਕ ਪ੍ਰਕ੍ਰਿਆਵਾਂ ਅਤੇ ਸਰੀਰ ਵਿਗਿਆਨ ਬਾਬਤ ਤਾਂ ਸਿੱਖ ਸਕੇ


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com