WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

 

ਬੌਧਿਕ ਵਿਕਾਸ ਦੇ ਰਾਹ ਦਾ ਰੋੜਾ ਬਣਿਆ ਪੌਪ ਕਲਚਰ!
ਸੁਖਵਿੰਦਰ ਰਿਆੜ

 

5_cccccc1.gif (41 bytes)

ਮੀਡੀਆ ਵਿਚ ਹਿੰਸਾ ਸਭ ਤੋਂ ਜ਼ਿਆਦਾ ਵਿਕਾਊ ਮਾਲ ਹੈ। ਆਮ ਤੌਰ ’ਤੇ ਬੱਚਿਆਂ ਦੇ ਹਿੰਸਕ ਕਿਰਿਆ - ਕਲਾਪਾਂ ਲਈ ਮੀਡੀਆ ਜਾਂ ਟੀ. ਵੀ. ਅਤੇ ਫ਼ਿਲਮਾਂ ਨੂੰ ਦੋਸ਼ ਦਿੰਦੇ ਹੋਏ ਲੋਕ ਮਿਲ ਜਾਣਗੇ। ਇਹ ਵੀ ਦੇਖਿਆ ਗਿਆ ਹੈ ਕਿ ਅਸੀਂ ਲੋਕ ਇਸ ਸਵਾਲ ’ਤੇ ਤਾਂ ਸੋਚਦੇ ਹਾਂ ਕਿ ਮੀਡੀਆ ਦੇ ਨਾਲ ਬੱਚੇ ਕੀ ਵਿਵਹਾਰ ਕਰ ਰਹੇ ਹਨ ਪਰ ਇਹ ਨਹੀਂ ਸੋਚਦੇ ਕਿ ਮੀਡੀਆ ਬੱਚਿਆਂ ਨਾਲ ਕੀ ਵਿਵਹਾਰ ਕਰ ਰਿਹਾ ਹੈ।

ਪੌਪ ਕਲਚਰ ਆਪਾ-ਵਿਰੋਧੀ ਸੰਸਕ੍ਰਿਤੀ ਹੈ। ਜਿਵੇਂ ਇਸ ਵਿਚ ਹਿੰਸਾ ਹੈ ਤਾਂ ਖੁਸ਼ੀ ਵੀ ਹੈ। ਇਸ ਕਾਰਨ ਇਹ ਆਮ ਆਦਮੀ ਨੂੰ ਯਥਾਰਥ ਤੋਂ ਦੂਰ ਲਿਜਾਂਦਾ ਹੈ। ਇਸ ਤੋਂ ਦੁੱਖਾਂ ਤੋਂ ਵਿਅਕਤੀ ਦਾ ਧਿਆਨ ਘਟਦਾ ਹੈ ਪਰ ਦੁੱਖਾਂ ਨਾਲ ਲੜਨ ਲਈ ਢੁੱਕਵੀਂ ਮਦਦ ਨਹੀਂ ਦਿੰਦਾ। ਇਹ ਅਜਿਹੀ ਸ਼ਖ਼ਸੀਅਤ ਦਾ ਨਿਰਮਾਣ ਕਰਦਾ ਹੈ ਜੋ ਤਰਕ ਦੂਹਰਾ ਜੀਵਨ ਜਿਉਂਦਾ ਹੈ। ਇਹ ਵਿਅਕਤੀ ਨੂੰ ਪ੍ਰੇਸ਼ਾਨ ਜਾਂ ਵਿਕ੍ਰਿਤ ਮਾਨਸਿਕਤਾ ਤੋਂ ਪ੍ਰੇਸ਼ਾਨ ਕਰਦਾ ਹੈ, ਇਕੱਲਾਪਣ ਲਿਆਉਂਦਾ ਹੈ। ਇਸ ਕਰਕੇ ਉਹ ਸੁਪਨਿਆ ਦੀ ਜ਼ਰੂਰਤ ਮਹਿਸੂਸ ਕਰਦਾ ਹੈ ਪਰ ਜੀਵਨ ਦੀ ਕਠੋਰ ਸਚਾਈ ਉਸਨੂੰ ਵਾਰ - ਵਾਰ ਨਿਰਾਸ਼ ਕਰਦੀ ਹੈ। ਪੌਪ ਕਲਚਰ ਸਫ਼ਲਤਾ ਅਤੇ ਖੁਸ਼ੀ ’ਤੇ ਜ਼ੋਰ ਦਿੰਦਾ ਹੈ, ਨਾਲ ਹੀ ਹਿੰਸਾ ਅਤੇ ਬਦਲੇ ਦੀ ਭਾਵਨਾ ਨੂੰ ਵੀ ਪੈਦਾ ਕਰਦਾ ਹੈ। ਇਸ ਲਈ ਕਈ ਤਰ੍ਹਾਂ ਦੇ ਸਮਰਪਣ, ਪਾਗਲਪਣ, ਹੰਗਾਮੇ, ਭੱਲਾਂ ਅਤੇ ਮੁਆਫ ਕਰੋ, ਦਿਆਲ ਆਦਿ ਭਾਵਨਾਵਾਂ ਦੀ ਪੈਦਾ ਹੁੰਦੀਆਂ ਹਨ। ਇਸ ਤੋਂ ਇਲਾਵਾ ਪੌਪ ਕਲਚਰ ਦੀਆਂ ਕਹਾਣੀਆਂ ਵਿਚ ਸਭ ਤੋਂ ਜ਼ਿਆਦਾ ਵਿਕਾਊ ਮਾਲ ਹੈ ਗਰੀਬੀ, ਲੜਕੀ ਦਾ ਅਮੀਰ ਲੜਕੇ ਨਾਲ ਵਿਆਹ ਜਾਂ ਪ੍ਰੇਮ, ਜਾਂ ਕਿਸੇ ਸਾਧਾਰਨ ਆਦਮੀ ਦਾ ਕਿਸੇ ਅਮੀਰਜ਼ਾਦੀ ਨਾਲ ਪਿਆਰ। ਇਸ ਕਿਸਮ ਦੀਆਂ ਕਹਾਣੀਆਂ, ਨਾਵਲਾਂ ਅਤੇ ਫਿਲਮਾਂ ਵਿਚ ਵੱਡੇ ਪੱਧਰੇ ’ਤੇ ਦੇਖੀਆਂ ਜਾ ਰਹੀਆਂ ਹਨ। ਇਹ ਅਮਰੀਕੀ ਪੌਪ ਕਲਚਰ ਦੀ ਵਿਸ਼ੇਸ਼ਤਾ ਹੈ, ਇਸ ਨੂੰ ਹਿੰਦੀ ਸਿਨੇਮਾ ਨੇ ਸਿੱਧੇ ਤੌਰ ’ਤੇ ਅਪਣਾ ਲਿਆ ਹੈ। ਸਾਡੇ ਕੁਝ ਮੀਡੀਆ ਮਾਹਿਰ ਇਸ ਕਿਸਮ ਦੀਆਂ ਫਿਲਮਾਂ ਦੇ ਕਾਰਨਾਂ ਦੀ ਪੜਤਾਲ ਕਰਦੇ ਸਮੇਂ ਇਹ ਭੁੱਲ ਜਾਂਦੇ ਹਨ ਕਿ ਉਹ ਪੌਪ ਕਲਚਰ ਦੇ ਵਿਸ਼ਵ ਪੱਧਰੀ ਰੂਪ ਹਨ। ਇਸ ਕਿਸਮ ਦੀ ਕਹਾਣੀ ’ਤੇ ਆਧਾਰਿਤ ਮਨੋਰੰਜਨ ਕੁਝ ਦੇਰ ਲਈ ਮਜ਼ਾ ਦਿੰਦਾ ਹੈ ਪਰ ਬੁਨਿਆਦੀ ਤੌਰ ’ਤੇ ਵਖਰੇਵਾਂ ਪੈਦਾ ਕਰਦਾ ਹੈ, ਵਿਚਾਰਧਾਰਾਹੀਣ ਬਣਾਉਂਦਾ ਹੈ। ਇਹ ਸਮਾਜਿਕ ਵਖਰੇਵਾਂ ਪੈਦਾ ਕਰਦਾ ਹੈ। ਸਮਾਜਿਕ ਤੌਰ ’ਤੇ ਇਹ ਜੋੜਦਾ ਘੱਟ ਅਤੇ ਤੋੜਦਾ ਜ਼ਿਆਦਾ ਹੈ।

ਇਸ ਤੋਂ ਇਲਾਵਾ ਪੌਪ ਕਲਚਰ ਦੇ ਵੱਡੇ ਪੱਧਰ ’ਤੇ ਅਪਰਾਧ, ਹਿੰਸਾ ਅਤੇ ਸੈਕਸ ਮੁਖੀ ਫ਼ਿਲਮਾਂ, ਸੀਰੀਅਲਾਂ ਦਾ ਨਿਰਮਾਣ ਕਤਾ। ਇਨ੍ਹਾਂ ਵਿਚ ਹਿੰਸਕ, ਬਦਲੇ ਦੀ ਭਾਵਨਾ ਉਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਰਾਜਨੀਤੀ ਵਿਚ ਸ਼ੀਤ ਯੁੱਧ ਦੇ ਦੌਰਾਨ ਕਮਿਊਨਿਸਟ ਵਿਰੋਧੀ ਭਾਵਨਾ ਦੇ ਨਿਰਮਾਣ ’ਚ ਪੌਪ ਕਲਚਰ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਕਮਿਊਨਿਸਟ ਵਿਰੋਧੀ ਭਾਵਨਾ ਪੈਦਾ ਕਰਨ ’ਚ ‘ਜਾਸੂਸ, ਖਲਨਾਇਕ’ ਦੇ ਤੱਤ ਦਾ ਇਸਤੇਮਾਲ ਕੀਤਾ ਗਿਆ। ਜਾਸੂਸੀ ਅਤੇ ਖਲਨਾਇਕੀ ਦੀ ਮਾਨਸਿਕਤਾ ਲਗਾਤਾਰ ਅਦਿੱਸ਼ ਦੁਸ਼ਮਣ ਦੇ ਵਿਨਾਸ਼ ਦੀ ਖੋਜ਼ ਵਿਚ ਰੁੱਝੀ ਰਹਿੰਦੀ ਹੈ। ਇਸ ਤੋਂ ਆਮ ਲੋਕਾਂ ਨੂੰ ਲਗਾਤਾਰ ਮਨੋਵਿਗਿਆਨ ਦਬਾਅ ਵਿਚ ਰੱਖਿਆ ਜਾਂਦਾ ਹੈ। ਜਾਸੂਸੀ ਅਤੇ ਖਲਨਾਇਕੀ ਦੀ ਮਨੋਦਸ਼ਾ ਵਿਚ ਸਾਧਾਰਨ ਆਦਮੀ ਨੂੰ ਲਗਾਤਾਰ ਆਪਣੇ ਭਵਿੱਖ ’ਤੇ ਖਤਰਾ ਨਜ਼ਰ ਆਉਂਦਾ ਹੈ। ਹੌਲੀ - ਹੌਲੀ ਇਹ ਪ੍ਰੋਪੋਗੰਡਾ ਸਮਾਜਵਾਦੀ ਦੇਸ਼ਾਂ ਅਤੇ ਕਮਿਊਨਿਸਟਾਂ ਦੇ ਪ੍ਰਤੀ ਨਫਰਤ ਵਿਚ ਬਦਲ ਗਿਆ। ਸ਼ੁਰੂਆਤੀ ਸਾਲਾਂ ਦੀਆਂ ਪੌਪ ਕਲਚਰ ਦੀਆਂ ਵਿਸ਼ੇਸ਼ਤਾਵਾਂ ਦੀ ‘ਵਿਸ਼ਲੇਸ਼ਣਾਤਮਕ ਸ਼ਖਸੀਅਤ’ ਦੇ ਤਹਿਤ ਮੁਲਾਂਕਣ ਕਰਦੇ ਹੋਏ ਐਡੋਰਨ ਨੇ ਲਿਖਿਆ ਹੈ ਕਿ ਪੌਪ ਕਲਚਰ ਕਠਮੁੱਲਾ, ਸਮਾਜ ਤੋਂ ਕੱਟਿਆ ਹੋਇਆ ਅਤੇ ਉਤੇਜਕ ਮਨੁੱਖ ਪੈਦਾ ਕਰਦਾ ਹੈ। ਇਹ ਇਕ ਅਜਿਹਾ ਵਿਅਕਤ ਹੈ, ਜਿਸ ਨੂੰ ਰਾਜਨੀਤਿਕ ਅਤੇ ਆਰਥਿਕ ਜੀਵਨ ਦਾ ਗਿਆਨ ਨਹੀਂ ਹੈ। ਉਹ ਇਸ ਤੋਂ ਬੇਖ਼ਬਰ ਹੈ। ਉਸਦਾ ਇਹ ਅਗਿਆਨ ਉਸਨੂੰ ਪਲਾਇਨਵਾਦੀ ਬਣਾਉਂਦਾ ਹੈ। ਰਾਜਨੀਤੀ ਬਾਰੇ ਭਰਮਮਈ ਸਥਿਤੀ ਵਿਚ ਰਹਿੰਦਾ ਹੈ। ਉਹ ਨਹੀਂ ਜਾਣਦਾ ਕਿ ਕਿਹੜੇ ਸਿਧਾਂਤਾਂ ਤਹਿਤ ਆਪਣੀ ਗੱਲ ਕਹੀਏ। ਇਹ ਅਜਿਹਾ ਵਿਅਕਤੀ ਹੈ, ਜਿਸ ਕੋਲ ਸੂਚਨਾਵਾਂ ਦੀ ਕਮੀ ਹੈ ਜਾਂ ਜ਼ਿਆਦਾ ਸੂਚਨਾਵਾਂ ਹਨ।

ਪੌਪ ਕਲਚਰ ਵਾਲੇ ਸਮਾਜ ’ਚ ਗ਼ੌਰ - ਆਲੋਚਨਾਤਮਕ ਦ੍ਰਿਸ਼ਟੀਕੋਣ ਅਤੇ ਭਰਮ ਦਾ ਸਾਮਰਾਜ ਹੁੰਦਾ ਹੈ। ਆਮ ਜਨਤਾ ਕੋਲ ਘੱਟ ਸੂਚਨਾਵਾਂ ਹੰਦੀਆਂ ਹਨ ਪਰ ਉਹ ਰਾਏ ਜ਼ਾਹਿਰ ਕਰਨਾ ਚਾਹੁੰਦਾ ਹੈ। ਆਮ ਲੋਕ ਸੋਚਣਾ ਹੀ ਛੱਡ ਦਿੰਦੇ ਹਨ। ਇਸ ਕਿਸਮ ਦੀ ਮਨੋਦਸ਼ਾ ਸਿੱਖਿਆ ਪ੍ਰਾਪਤ ਕਰਦੇ ਸਮੇਂ ਪੈਦਾ ਹੁੰਦੀ ਹੈ। ਆਮ ਲੋਕ ਅੰਦਾਜ਼ੇ ਨਾਲ ਕੰਮ ਚਲਾਉਣ ਲੱਗਦੇ ਹਨ। ਤੱਥਾਂ ਅਤੇ ਅੰਕੜਿਆਂ ਦੇ ਪ੍ਰਤੀ ਆਕਰਸ਼ਣ ਵੱਧ ਜਾਂਦਾ ਹੈ। ਹਿੰਸਾ, ਹਨੇਰਾ, ਨਫਰਤ ਅਤੇ ਟੀਚਾਹੀਣ ਬਗਾਵਤ ਆਮ ਗੱਲ ਹੋ ਜਾਂਦੀ ਹੈ। ਇਸ ਕਰਕੇ ਹਰ ਕਿਸਮ ਦੀਆਂ ਬਾਗੀ ਭਾਵਨਾਵਾਂ ਅਤੇ ਵਿਚਾਰਾਂ ਦੀ ਨਿੰਦਾ ਕਰਨ ਦੀ ਭਾਵਨਾ ਪ੍ਰਬੱਲ ਹੋ ਜਾਂਦੀ ਹੈ। ਸਾਰੇ ਬਾਗੀਆਂ ਨੂੰ ਇਹ ਮੰਨ ਲਿਆ ਜਾਂਦਾ ਹੈ ਕਿ ਉਹ ਜ਼ਮੀਨ ਨਾਲੋਂ ਕੱਟੇ ਹੋਏ ਹਨ। ਮੀਡੀਆ ਵਿਚ ਹਿੰਸਾ ਸਭ ਤੋਂ ਜ਼ਿਆਦਾ ਵਿਕਾਊ ਮਾਲ ਹੈ। ਆਮ ਤੌਰ ’ਤੇ ਬੱਚਿਆਂ ਦੇ ਹਿੰਸਕ ਕਿਰਿਆ - ਕਲਾਪਾਂ ਲਈ ਮੀਡੀਆ ਜਾਂ ਟੀ. ਵੀ. ਅਤੇ ਫ਼ਿਲਮਾਂ ਨੂੰ ਦੋਸ਼ ਦਿੰਦੇ ਹੋਏ ਲੋਕ ਮਿਲ ਜਾਣਗੇ। ਇਹ ਵੀ ਦੇਖਿਆ ਗਿਆ ਹੈ ਕਿ ਅਸੀਂ ਲੋਕ ਇਸ ਸਵਾਲ ’ਤੇ ਤਾਂ ਸੋਚਦੇ ਹਾਂ ਕਿ ਮੀਡੀਆ ਦੇ ਨਾਲ ਬੱਚੇ ਕੀ ਵਿਵਹਾਰ ਕਰ ਰਹੇ ਹਨ ਪਰ ਇਹ ਨਹੀਂ ਸੋਚਦੇ ਕਿ ਮੀਡੀਆ ਬੱਚਿਆਂ ਨਾਲ ਕੀ ਵਿਵਹਾਰ ਕਰ ਰਿਹਾ ਹੈ। ਬੱਚਿਆਂ ’ਚ ਵਧਦੇ ਹਿੰਸਕ ਰੁਝਾਨ ਬਾਰੇ ਕਈ ਖੋਜਾਂ ਹੋਈਆਂ ਹਨ, ਜੋ ਕਹਿੰਦੀਆਂ ਹਨ ਕਿ ਕਿਵੇਂ ਵਡੀਓ ਗੇਮਾਂ, ਹਿੰਸਾਮੁਖੀ ਫ਼ਿਲਮਾਂ, ਸੀਰੀਅਲਾਂ, ਪਾਪੂਲਰ ਸੰਗੀਤ, ਕਾਮਿਕ ਪੁਸਤਕਾਂ, ਵੈਬਸਾਈਟ, ਨੌਜਵਾਨ ਸੰਸਕ੍ਰਿਤੀ ਅਤੇ ਫੈਸ਼ਨ ਨੇ ਨੌਜਵਾਨਾਂ ਨੂੰ ਹਿੰਸਕ ਬਣਾ ਦਿੱਤਾ ਹੈ। ਡਾਨ ਰੈਪਸਕਾਟ ਨੇ ‘ਗ੍ਰੋਈਂਗ ਅਪ ਡਿਜੀਟਲ : ਦੀ ਰਾਈਟਸ ਆਫ਼ ਦੀ ਨੈਟ ਜਨਰੇਸ਼ਨ’ ਪੁਸਤਕ ਵਿਚ ਦੱਸਿਆ ਹੈ ਕਿ ਵਿਸ਼ਵ ਵਿਚ ਕੰਪਿਊਟਰ ਦੀ ਵਰਤੋਂ ਕਰਨ ਵਾਲੇ 11 ਫੀਸਦੀ ਲੋਕ 15 ਸਾਲ ਤੋਂ ਘੱਟ ਉਮਰ ਦੇ ਹਨ। ਤੀਹ ਫੀਸਦੀ ਕਿਸ਼ੋਰ ਅਮਰੀਕੀ ਘਰਾਂ ਵਿਚ ਆਨਲਾਈਨ ਸਹੂਲਤ ਦੀ ਵਰਤੋਂ ਕਰਦੇ ਹਨ। 49 ਫੀਸਦੀ ਸਕੂਲਾਂ ’ਚ ਇਹ ਸਹੂਲਤ ਵਰਤਦੇ ਹਨ। 69 ਫੀਸਦੀ ਅਜਿਹੇ ਲੋਕ ਵੀ ਹਨ, ਜਿਹਨਾਂ ਨੇ ਆਪਣੇ ਜੀਵਨ ਵਿਚ ਕਦੀ ਆਨਲਾਈਨ ਦੀ ਵਰਤੋਂ ਨਹੀਂ ਕੀਤੀ। ਤਕਰੀਬਨ 40 ਫੀਸਦੀ ਅਮਰੀਕੀ ਜਨਸੰਖਿਆ ਆਨਲਾਈਨ ਸੇਵਾ ਦੀ ਵਰਤੋਂ ਕਰਦੀ ਰਹੀ ਹੈ। ਇਕ ਸੂਚਨਾ ਸ਼ਾਸਤਰੀ ਜਾਨ ਕਿਟਸ ਮੁਤਾਬਕ ਇਕੱਲੇ ਅਮਰੀਕਾ ਵਿਚ 15 - 20 ਮਿਲੀਅਨ ਲੋਕ ਹਨ ਜੋ ਆਨਲਾਈਨ ਖੇਡਾਂ ਖੇਡਦੇ ਰਹਿੰਦੇ ਹਨ।

ਖੋਜਾਂ ਤੋਂ ਪਤਾ ਲੱਗਿਆ ਹੈ ਕਿ ਬੱਚੇ ਛੋਟੀ ਉਮਰ ਤੋਂ ਹੀ ਮੀਡੀਆ ਇਮੇਜਾਂ ਅਤੇ ਆਪਣੇ ਜੀਵਨ ਦੇ ਅਸਲੀ ਤਜਰਬਿਆਂ ’ਚ ਫਰਕ ਕਰਨ ਲੱਗਦੇ ਹ। ਬੱਚੇ ਫੈਟੈਂਸੀ, ਅਤੀ ਕਾਲਪਨਿਕ, ਸਟਾਈਲਿਸਟ ਹਿੰਸਾ ਦੇ ਯਥਾਰਥਵਾਦੀ ਰੂਪਾਂ ਤੋਂ ਪ੍ਰੇਸ਼ਾਨ ਹੁੰਦੇ ਹਨ। ਇਹ ਉਨ੍ਹਾਂ ਨੂੰ ਡਾਕੂਮੈਂਟਰੀ ਜਾਂ ਯੁੱਧ ਫ਼ਿਲਮਾਂ ਵਿਚ ਦੇਖਣ ਨੂੰ ਮਿਲਦਾ ਹੈ ਜਾਂ ਬੱਚੇ ਉਨ੍ਹਾਂ ਦ੍ਰਿਸ਼ਾਂ ਤੋਂ ਪ੍ਰੇਸ਼ਾਨ ਹੁੰਦੇ ਹਨ, ਜਿਨ੍ਹਾਂ ਨੂੰ ਸਮਾਜਿਕ ਯਥਾਰਥ ਨਾਲੋਂ ਕੱਟ ਕੇ ਦੇਖਿਆ ਨਹੀਂ ਜਾ ਸਕਦਾ। ਮੀਡੀਆ ਖੋਜਾਂ ਦੱਸਦੀਆਂ ਹਨ ਕਿ ਸੀਰੀਅਲ ਕਹਾਣੀਆਂ ਦੇ ਜਰੀਏ ਬੱਚੇ ਰਾਤ ਦੀਆਂ ਖ਼ਬਰਾਂ ਵਿਚ ਹਿੰਸਾ ਅਤੇ ਅਪਰਾਧ ਦੀਆਂ ਖ਼ਬਰਾਂ ਅਤੇ ਨਾਟਕ ਤੋਂ ਜ਼ਿਆਦਾ ਪ੍ਰੇਸ਼ਾਨ ਹੁੰਦੇ ਹਨ। ਇਸੇ ਤਰ੍ਹਾਂ ਨਾਟਕੀ ਯੁੱਧ ਅਤੇ ਅਸਲੀ ਯੁੱਧ ਵਿਚ ਬੱਚੇ ਫਰਕ ਕਰਦੇ ਹੁੰਦੇ ਹਨ। ਇਸੇ ਤਰ੍ਹਾਂ ਨਾਟਕੀ ਯੁੱਧ ਅਤੇ ਅਸਲੀ ਯੁੱਧ ਵਿਚ ਬੱਚੇ ਫਰਕ ਕਰਦੇ ਹਨ। ਨਕਲੀ ਅਤੇ ਅਸਲੀ ਕੁਸ਼ਤੀ ਵਿਚ ਫਰਕ ਕਰਨਾ ਜਾਣਦੇ ਹਨ। ਅਸਲ ਵਿਚ ਹਿੰਸਾ ਦਾ ਨਕਲੀ ਪ੍ਰਗਟਾਵਾ ਬੱਚਿਆਂ ਨੂੰ ਆਨੰਦ ਦਿੰਦਾ ਹੈ। ਆਮ ਤੌਰ ’ਤੇ ਬੱਚੇ ਰੋਜ਼ਾਨਾ ਦੇ ਜੀਵਨ ’ਚ ਅਧਿਆਪਕਾਂ ਅਤੇ ਮਾਪਿਆਂ ਦੁਆਰਾ ਕੀਤੇ ਜਾਣ ਵਾਲੇ ਵਿਵਹਾਰ ਤੋਂ ਬਹੁਤ ਪ੍ਰੇਸ਼ਾਨ ਅਤੇ ਨਿਰਾਸ਼ ਹੁੰਦੇ ਹਨ, ਅਪਮਾਨਿਤ ਅਤੇ ਬੇਸਹਾਰਾ ਮਹਿਸੂਸ ਕਰਦੇ ਹਨ, ਇੱਥੋਂ ਤੱਕ ਕਿ ਖੇਡ ਦੇ ਮੈਦਾਨ ਵਿਚ ਵੀ ਉਹ ਆਪਣੇ ਲਈ ਲੋਡੀਂਦੀ ਥਾਂ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਵਾਰ - ਵਾਰ ਇਹ ਮਹਿਸੂਸ ਕਰਵਾਇਆ ਜਾਂਦਾ ਹੈ ਕਿ ਉਨ੍ਹਾਂ ’ਚ ਸੀਮਤ ਸਮਰੱਥਾ ਹੈ।

ਅਸਲ ਵਿਚ ਵਿਸ਼ਵ ਕਦੀ ਮਨੁੱਖ ਅਨੁਸਾਰ ਨਹੀਂ ਚਲਦਾ, ਬਲਕਿ ਮਨੁੱਖ ਨੂੰ ਵਿਸ਼ਵ ਦੀ ਬਿਹਤਰੀ ਲਈ ਆਪ ਵੀ ਸੁਧਾਰਨਾ ਪੈਂਦਾ ਹੈ। ਭਾਰਤੀ ਸਿੱਖਿਆ ਪ੍ਰਣਾਲੀ ਬੋਧਿਕਤਾ ਪ੍ਰਧਾਨ ਰਹੀ ਹੈ ਪਰ ਹੁਣ ਇਸ ਵਿਚ ਵੀ ਕਾਲਪਨਿਕ ਗੱਲਾਂ ਪੈਦਾ ਹੋ ਗਈਆਂ ਹਨ। ਮਨੁੱਖੀ ਬੁੱਧੀ ਦੇ ਵਿਕਾਸ ਨਾਲੋਂ ਸਿੱਖਿਆ ਡਿਗਰੀ ਮੁਖੀ ਹੋ ਗਈ ਹੈ। ਇਸ ਸਭ ਲਈ ਬਹੁਤ ਹੱਦ ਤੱਕ ਜ਼ਿੰਮੇਵਾਰ ਇਹ ਪੌਪ ਕਲਚਰ ਹੈ, ਜਿਹੜਾ ਯਥਾਰਥ ਤੋਂ ਦਰ ਕਾਲਪਨਿਕ ਸੰਸਾਰ ਵਿਚ ਵਾਸਾ ਕਰਵਾਉਂਦਾ ਹੈ। ਕਲਪਨਾ ਜ਼ਰੂਰੀ ਹੈ ਪਰ ਯਥਾਰਥਕਤਾ ਨੂੰ ਓਹਲੇ ਕਰਕੇ ਪੈਦਾ ਕੀਤੀ ਕਲਪਨਾ ਪਾਣੀ ਦੇ ਬੁਲਬੁਲੇ ਤੋਂ ਵੱਧ ਕਝ ਨਹੀਂ ਹੋ ਸਕਦੀ। ਇਸ ਕਰਕੇ ਬਿਹਤਰ ਇਹ ਹੈ ਕਿ ਭਾਰਤ ਵਿਚ ਇਸ ਕਲਚਰ ਨੂੰ ਪੈਰ ਪਸਾਰਨ ਤੋਂ ਰੋਕਿਆ ਜਾਵੇ, ਨਹੀਂ ਤਾਂ ਅਮਰੀਕਾ ਵਾਂਗ ਸਾਡਾ ਵੀ ਬੌਧਿਕ ਪੱਧਰ ਨੀਵਾਂ ਹੁੰਦਾ ਚਲਿਆ ਜਾਵੇਗਾ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com