WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

 
ਪਹਿਲਾਂ ਕਲਾ ਕਲਾ ਲਈ ਫੇਰ ਸੱਭ ਲਈ
ਨਿਰਮਲ ਧੌਂਸੀ, ਨਾਰਵੇ

ਨਿਰਮਲ ਧੌਂਸੀ

ਜਿਸ ਤਰ੍ਹਾਂ ਪੰਜਾਬ ਕਈ ਵਾਰ ਸੁੰਗੜਿਆ ਅਤੇ ਛੋਟਾ ਹੋਇਆ ਹੈ ਉਸੇ ਤਰ੍ਹਾਂ ਪੰਜਾਬੀ ਚਿੱਤਰਕਲਾ ਪ੍ਰਤੀ ਸਾਡਾ ਨਜ਼ਰੀਆ ਵੀ ਸੁੰਗੜਿਆ ਅਤੇ ਸੰਕੀਰਨ ਹੋਇਆ ਹੈ। ਜਦ ਅਸੀਂ ਅੱਜ ਪੰਜਾਬੀ ਚਿੱਤਰਕਲਾ ’ਤੇ ਝਾਤੀ ਮਾਰਦੇ ਹਾਂ ਤਾਂ ਇਸ ਵਿੱਚ ਸ਼ੰਕੇ ਦੀ ਕੋਈ ਗੱਲ ਹੀ ਨਹੀਂ ਰਹਿ ਜਾਂਦੀ। ਅਜੋਕੀ ਪੰਜਾਬੀ ਤਸਵੀਰ ਸਾਡੇ ਸਾਹਮਣੇ ਸਾਫ਼ ਦਰ ਸਾਫ਼ ਹੈ।

ਮੇਰੀ ਜਾਚੇ ਪੰਜਾਬ ਵਿੱਚ ਕਲਾ ਸਿਰਫ਼ ਕਲਾ ਲਈ ਹੀ ਉਭਰਨੀ ਚਾਹੀਦੀ ਸੀ ਤਾਂ ਜੋ ਕਲਾ ਵਿੱਚ ਨਿਖਾਰ ਆ ਜਾਂਦਾ। ਨਿੱਖਰੀ ਅਤੇ ਸੁੱਲਝੀ ਹੋਈ ਕਲਾ ਹੀ ਕਿਸੇ ਚੰਗੇ ਕੰਮ ਆ ਸਕਦੀ ਜਾਂ ਕੁੱਝ ਸੁਆਰ ਸਕਦੀ ਸੀ/ਹੈ। ਕਲਾ ਦਾ ਕਲਾ ਲਈ ਹੀ ਕੰਮ ਹੋਣਾ ਚਾਹੀਦਾ ਸੀ “ਬਦਕਿਸਮਤ” ਇਸ ਨੂੰ ਸਗੋਂ ਕੁੱਝ ਊਟ ਪਟਾਂਗ ਕਹਿ ਕੇ ਹਮੇਸ਼ਾ ਹੋਣੋ ਟਾਲਿਆ ਜਾਂਦਾ ਰਿਹਾ ਹੈ।

nrml isMG DONsI dI
ic`qrklw pRdrSnI

ਕਲਾ ਸਿਰਫ ਕਲਾ ਲਈ ਹੈ।

ਅੱਜ ਇਸ ਵਾਰੇ ਕੋਈ ਦੋ ਖਿਆਲ ਨਹੀਂ ਹਨ। ਉੱਸਰੀ ਅਤੇ ਨਿੱਖਰੀ ਹੋਈ ਕਲਾ ਹੀ ਸੱਭ ਰੋਗਾਂ ਦਾ ਦਾਰੂ ਹੈ। ਧਰਮ ਅਤੇ ਧਰਮ ਦੇ ਪੈਰੋਕਾਰ ਕਿਸ ਤਰ੍ਹਾਂ ਕਲਾ ਅਤੇ ਕਲਾਕਾਰਾਂ ਨੂੰ ਆਪਣੇ ਹਿੱਤ ਖਾਤਰ ਵਰਤਿਆ ਹੈ ਦੀ ਇੱਕ ਮਿਸਾਲ ਇੱਥੇ ਦੇਦਾਂ ਹਾਂ।

ਚਿੱਤਰਕਾਰ ਧਾਰਮਿਕ ਗ੍ਰੰਥਾਂ ਜਾਂ ਲਿਖਤਾਂ ਦਾ ਅਧਿਅਨ ਕਰਕੇ ਤਸਵੀਰਾਂ ਬਨਾਉਂਦੇ ਰਹੇ ਹਨ। ਚਿੱਤਰਕਾਰ ਦੀ ਖ਼ਾਹਿਸ਼ ਹੁੰਦੀ ਹੈ ਕਿ ਉਹ ਇੱਕ ਅਜਿਹਾ ਚਿੱਤਰ ਬਨਾਏ ਜੋ ਪਹਿਲਾਂ ਕਿਸੇ ਉਸ ਵਰਗਾ ਨਾ ਬਨਾਇਆ ਹੋਵੇ। ਨਾਲ ਹੀ ਉਸਦੀ ਇਹ ਵੀ ਕੋਸ਼ਿਸ਼ ਹੁੰਦੀ ਹੈ ਕਿ ਉਸਦਾ ਚਿੱਤਰ ਅਸਲੀਅਤ ਦੇ ਕਾਫ਼ੀ ਨਜ਼ਦੀਕ ਹੋਵੇ। ਜਦ ਕੋਈ ਚਿੱਤਰਕਾਰ ਅਸਲੀਅਤ ਦੇ ਲਾਗੇ ਹੋ ਕੇ ਚਿੱਤਰ ਉਲੀਕਦਾ ਹੈ ਤਾਂ ਉਸਨੂੰ ਬਹੁਤੀ ਵਾਰੀ ਕਾਫ਼ਰ ਜਾਂ ਧਰਮ ਵਿਰੋਧੀ ਕਰਾਰ ਦੇ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਇਹ ਹੰਗਾਮਾਂ ਉਸ ਵੇਲੇ ਵਾਪਰਿਆ ਜਦ ਇਟਾਲੀਅਨ ਚਿੱਤਰਕਾਰ ਕਾਰਾਵਾਜ਼ੀਓ (1573-1610) ਨੇ ਅਸਲੀਅਤ ਦੇ ਲਾਗੇ ਹੋ ਕੇ ਗੱਲ ਕਰਨੀ ਚਾਹੀ। ਕਾਰਾਵਾਜ਼ੀਓ ਨੂੰ ਕਿਸੇ ਰੋਮ ਦੇ ਚਰਚ ਲਈ ਇੱਕ ਤਸਵੀਰ ਬਨਾਉਣ ਲਈ ਕਿਹਾ ਗਿਆ ਸੀ। ਉਸਨੇ ਮਾਥੀਓਸ ਨੂੰ ਪਵਿੱਤਰ ਸ਼ਬਦ ਲਿਖਦੇ ਚਿੱਤਰ ’ਚ ਦਰਸਾਉਣਾ ਸੀ। ਕਾਰਾਵਾਜ਼ੀਓ ਨੇ ਅਸਲੀਅਤ ਨੂੰ ਵਾਚ ਕੇ ਚਿੱਤਰ ਬਨਾਣਾ ਆਰੰਭਿਆ।

ਜਦ ਉਸਦੀ ਬਣਾਈ ਹੋਈ ਇਸ ਤਸਵੀਰ ਨੂੰ ਅਸੀਂ ਦੇਖਦੇ ਹਾਂ ਤਾਂ ਅਸੀਂ ਕੀ ਦੇਖਦੇ ਹਾਂ ਕਿ ਇਸ ਤਸਵੀਰ ’ਚ ਮਾਥੀਓਸ ਅੱਧ-ਗੰਜਾਂ ਹੈ । ਉਸਨੇ ਕਲਮ ਅਤੇ ਕਾਗਜ਼ੀ ਪੱਤਰਿਆਂ ਨੂੰ ਇੱਕ ਅਜੀਬ ਹੀ ਢੰਗ ਨਾਲ ਬੜੇ ਹੀ ਸਹਿਮੇ ਹੋਏ ਫੜਿਆ ਹੋਇਆ ਹੈ। ਉਸਦੇ ਪੈਰ ਬਿਆਈਆਂ ਭਰੇ ਅਤੇ ਗੰਦੇ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਉਹ ਗਲ੍ਹੀਂ ’ਚ ਸਿੱਧਾ ਉੱਠ ਕੇ ਹੁਣੇ ਹੀ ਆਇਆ ਹੈ। ਮਾਥੀਓਸ ਦੇ ਹਾਲਾਤ ਇਸ ਤਸਵੀਰ ਵਿੱਚ ਕੁੱਝ ਅਜਿਹੇ ਪ੍ਰਤੀਤ ਹੁੰਦੇ ਹਨ ਕਿ ਉਸਨੇ ਕਲਮ ਪਹਿਲੀ ਵਾਰ ਆਪਣੇ ਹੱਥ ਉਠਾਈ ਹੈ। ਜੋ ਉਹ ਲਿਖ ਰਿਹਾ ਹੈ ਉਸ ਨੂੰ ਰੱਬੀ ਬਾਣੀ ਦਰਸਾਉਣ ਲਈ ਨਜ਼ਦੀਕ ਉਸਦੇ ਇੱਕ ਫ਼ਰਿਸ਼ਤਾ ਖੜਾ ਹੈ ਜਿਸਨੇ ਮਾਥੀਓਸ ਨੂੰ ਲਿਖਣ ਲਈ ਪ੍ਰੇਰਨਾ ਹੈ। ਇਸ ਤਸਵੀਰ ਨੂੰ ਕਾਰਾਵਾਜ਼ੀਓ ਨੇ ਸਾਲ 1598 ਵਿੱਚ ਮੁਕੰਮਲ ਕੀਤੀ ਸੀ। ਇਹ ਤਸਵੀਰ ਉਸਨੇ ਪੂਰੀ ਘੋਖ਼ ਕਰਕੇ ਅਸਲੀਅਤ ਦੇ ਨਾਲ ਮੇਲ ਖਾਂਦੀ ਬਣਾਈ ਸੀ। ਜਦ ਉਸਨੇ ਇਹ ਤਸਵੀਰ ਚਰਚ ਵਾਲਿਆਂ ਨੂੰ ਦਿਖਾਈ ਤਾਂ ਕਾਰਾਵਾਜ਼ੀਓ ਨੂੰ ਉਸ ਵਕਤ ਨਮੋਸ਼ੀ ਦਾ ਮੂੰਹ ਤੱਕਣਾ ਪਿਆ। ਉਨ੍ਹਾਂ ਤਸਵੀਰ ਸਵੀਕਾਰ ਨਾ ਕੀਤੀ।

ਫਿਰ ਇੱਕ ਤਸਵੀਰ ਉਸਨੇ ਸਾਲ 1600 ’ਚ ਤਿਆਰ ਕੀਤੀ । ਹੁਣ ਉਸਨੇ ਤਸਵੀਰ ਬਨਾਉਣ ਲੱਗੇ ਕੋਈ ਐਸਾ ਚਾਨਸ ਨਹੀਂ ਲਿਆ ਕਿ ਉਸਨੂੰ ਫਿਰ ਉਹੀ ਨਮੋਸ਼ੀ ਦਾ ਮੂੰਹ ਦੇਖਣਾ ਪਏ। ਇਹ ਤਸਵੀਰ ਉਸਦੀ ਪਾਸ ਹੋ ਗਈ। ਅੱਜ ਜਦ ਅਸੀਂ ਇਹਨਾਂ ਦੋਹਾਂ ਤਸਵੀਰਾਂ ਨੂੰ ਦੇਖਦੇ ਹਾਂ ਕਿ ਸਵੀਕਾਰ ਹੋਣ ਵਾਲੀ ਤਸਵੀਰ ’ਚ ਕਾਰਾਵਾਜ਼ੀਓ ਇਮਾਨਦਾਰ ਨਹੀਂ ਹੈ। ਕਿਉਂਕਿ ਇਹ ਤਸਵੀਰ ਉਸਨੇ ਲੋਕਾਂ ਦੇ ਸੁਆਦ ਨੁੰ ਮੁੱਖ ਰੱਖ ਕੇ ਬਨਾਈ ਸੀ/ਹੈ।

ਕਾਰਾਵਾਜ਼ੀਓ ਨੇ ਬਹੁਤੇ ਚਿੱਤਰ ਆਪਣੇ ਅਨੁਭਵਾਂ ਨੂੰ ਮੁੱਖ ਰੱਖ ਕੇ ਚਿੱਤਰੇ, ਜਿਸ ਸਦਕੇ ਹੀ ਉਹ ਸਪੇਨ ਹਾਲੈਂਡ ਅਤੇ ਫਰਾਂਸ ਦੀ ਕਲਾ ਅਤੇ ਕਲਾਕਾਰਾਂ ਲਈ ਇੱਕ ਸੋਮਾ ਸਾਬਤ ਹੋਇਆ। ਏਸੇ ਸਦਕੇ ਹੀ ਇਹਨਾਂ ਪ੍ਰਭਾਵਤ ਦੇਸ਼ਾਂ ’ਚ ਕਦੀ ਵੀ ਨਾ ਮਿਟਣ ਵਾਲੇ ਚਿੱਤਰਕਾਰ ਸਿਤਾਰੇ ਪੈਦਾ ਹੋਏ। ਕਲਾ ਦੀ ਦੁਨੀਆਂ ’ਚ ਦਿਲਚਸਪੀ ਰੱਖਣ ਵਾਲਾ ਇਸ ਵਾਰੇ ਕੌਣ ਨਹੀਂ ਜਾਣਦਾ! ਪਰ ਕਾਰਾਵਾਜ਼ੀਓ ਤੋਂ ਬਾਹਦ ਕਲਾ ਦੇ ਖੇਤਰ ਵਿੱਚ ਅਨੇਕਾਂ ਉਤਰਾਅ ਚੜਾਅ ਆਏ ਹਨ। ਗੰਗਾਂ ਅਤੇ ਪੰਜ ਪਾਣੀ ਬਹੁਤੇ ਨਹੀਂ ਵੱਗ ਸਕੇ ਹਨ। ਜੇਕਰ ਪੰਜਾਬ ਦੇ ਕਲਾ ਇਤਿਹਾਸ ਉਪਰ ਝਾਤੀ ਮਾਰੀਏ ਤਾਂ ਸਾਨੂੰ ਕੁੱਝ ਇਸ ਤਰ੍ਹਾਂ ਦਾ ਲੱਭਦਾ ਨਹੀਂ ਹੈ ਜਿੱਥੇ ਚਿੱਤਰਕਾਰ ਨੇ ਆਪਣੇ ਆਪ ਨੂੰ ਆਪਣੇ ਚਿੱਤਰਾਂ ’ਚ ਜਗ੍ਹਾ ਦਿੱਤੀ ਹੋਵੇ?

ਇਸਦੇ ਕਾਰਣ ਕੀ ਹਨ? ਦੇ ਜਵਾਬ ਲ਼ੱਭਣੇ ਪੈਣਗੇ।

ਚਿੱਤਰਕਲਾ ਅਤੇ ਚਿੱਤਰਕਾਰ ਕਿਸੇ ਨਾ ਕਿਸੇ ਧਰਮ ਦਾ ਹੀ ਭੱਠ ਝੋਖਦੇ ਰਹੇ ਹਨ। ਸੱਭੇ ਧਰਮਾਂ ਦੇ ਰੱਖਵਾਲਿਆਂ ,ਪੈਰੋਕਾਰਾਂ ਨੇ ਚਿੱਤਰਕਾਰਾਂ ਪਾਸੋ ਉਹੀ ਅਖਵਾਇਆ/ਕਰਵਾਇਆ ਹੈ ਜੋ ਉਹ ਖੁਦ ਚਾਹੰਦੇ ਰਹੇ ਹਨ। ਚਿੱਤਰਕਲਾ ਅਤੇ ਚਿੱਤਰਕਾਰ ਦਾ ਆਪਣਾ ਧਰਮ ਵੀ ਤਾਂ ਹੈ। ਜਿਸ ਤਰ੍ਹਾਂ ਸਾਹਿਤ ਅਤੇ ਸਾਹਿਤਕਾਰ ਦਾ ਸੰਗੀਤ ਅਤੇ ਸੰਗੀਤਕਾਰ ਦਾ।

ਹੁਣ ਉਪਰ ਦਿੱਤੀ ਉਦਾਹਰਣ ਨੂੰ 400 ਸਾਲ ਤੋਂ ਵੀ ਵੱਧ ਦਾ ਸਮਾਂ ਬੀਤ ਚੁੱਕਾ ਹੈ। ਜਦੋਂ ਚਿੱਤਰਕਾਰਾਂ ਆਪਣੀ ਆਵਾਜ਼ ਨੂੰ ਆਪਣੇ ਚਿੱਤਰਾਂ ‘ਚ ਸੁਣਨਾ ਸ਼ੁਰੂ ਕਰ ਦਿੱਤਾ ਸੀ। ਅਸੀਂ ਇਹੋ ਜਿਹੀ ਸੋਚਣੀ/ਕਰਨੀ ਨੂੰ ਆਮ ਲੋਕਾਂ ਵਿੱਚ ਤਾਂ ਬਾਦ ‘ਚ ਦੇਖਾਂਗੇ ਪਹਿਲਾਂ ਤਾਂ ਇਹ ਸੱਭ ਕੁੱਝ ਸਾਨੂੰ ਚਿੱਤਰਕਾਰਾਂ ਵਿੱਚ ਲੱਭਣਾ ਪਏਗਾ ਕਿ ਉਹਨਾਂ ਪਾਸ ਆਪ ਆਪਣੇ ਚਿੱਤਰਾਂ ’ਚ ਕੁੱਝ ਕਹਿਣ ਲਈ ਹੈ। ਇੱਥੇ ਅਸੀਂ ਤਾਂ ਪੇਟਿੰਗ ਨੂੰ ਸਮਝਣ ਸਮਝਾਉਣ ਦੀ ਹੀ ਗੱਲ ਛੇੜੀ ਹੈ। ਜੇਕਰ ਅਸੀਂ ਜੋ ਅੱਜ-ਕੱਲ ਕਲਾ-ਜਗਤ ’ਚ ਹੋ ਰਿਹਾ ਹੈ, ਨੂੰ ਦੇਖੀਏ ਨਿਰੋਲ ਪੇਟਿੰਗ ਤਾਂ ਸਾਨੂੰ ਦੀਵਾ ਲੈ ਕੇ ਹੀ ਲੱਭਣੀ ਪਏਗੀ। ਅੱਜ ਚਿੱਤਰਕਾਰ ਦੇ ਦਿਲ/ਮਨ ’ਚ ਕਹਿਣ ਨੂੰ ਬਹੁਤ ਕੁੱਝ ਹੀ ਨਹੀਂ ਸਗੋਂ ਬਹੁਤ ਗੁੰਝਲਦਾਰ ਵੀ ਹੋ ਗਿਆ ਹੈ। ਵਿਚਾਰੀ “ਪੇਟਿੰਗ” ਨੂੰ ਇਹ ਸੋਚਣੀ ਦਾ ਭਾਰ ਉਠਾਣਾ ਅਤਿਅੰਤ ਮੁਸ਼ਕਲ ਜਾਪਦਾ ਹੈ। ਚਿੱਤਰਕਾਰ ਦਰਸ਼ਕ ਕੋਲੋ ਵੀ ਬਹੁਤ ਕੁੱਝ ਮੰਗਦਾ ਹੈ। ਦਰਸ਼ਕ ਨੂੰ ਵੀ ਉਹ ਉਨਾਂ ਹੀ ਐਕਟਵ ਦੇਖਣਾ ਚਾਹੁੰਦਾ ਹੈ ਜਿੰਨਾਂ ਉਹ ਚਿੱਤਰ ਬਨਾਉਦੇ/ਸੋਚਦੇ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ।

ਜੇਕਰ ਪੰਜਾਬੀ ਲੋਕ ਆਪਣਾ ਦਿਮਾਗ ਅਜੇ ਕਲੰਡਰਾਂ ਨਾਲ ਭਰਨ ’ਚ ਫਸੇ ਹੋਏ ਹਨ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਹੈ। ਲੋਕਾਂ ਨੇ ਤਾਂ ਆਪਾ ਕਿਸੇ ਨਾ ਕਿਸੇ ਤੱਥ/ਬਿੰਬ ਨਾਲ ਭਰਨਾ ਹੀ ਹੋਇਆ। ਹਾਂ, ਚਿੱਤਰਕਾਰ ਇਹੋ ਜਿਹੇ ਕਲੰਡਰ ਕਿਉਂ ਬਨਾ ਰਹੇ ਜਾਂ ਉਹਨਾਂ ਕੋਲੋ ਬਨਾਏ ਜਾ ਰਹੇ ਹਨ?

ਸਵਾਲ ਸਾਡਾ ਕਾਫੀ ਧਿਆਨ ਮੰਗਦਾ ਹੈ।

ਮੈਂ ਪੰਜਾਬੀ ਘਰਾਂ ’ਚ ਅਜਿਹੇ ਕਲੰਡਰ ਆਮ ਦੇਖਦਾ ਹਾਂ। ਇਹਨਾਂ ਕਲੰਡਰਾਂ ’ਚ ਦ੍ਰਿਸ਼ ਹੁੰਦੇ ਹਨ: ਚੱਕੀ ਪੀਹਦੀਂ, ਦੁੱਧ ਰਿੜਕਦੀ, ਕਣਕ ਛੱਟਦੀ , ਪੀਂਘ ਝੂਟਦੀ, ਪੱਖਾ ਝੱਲਦੀ ਜਾਂ ਫਿਰ ਗਿੱਧਾ ਪਾਉਦੀਆਂ ਮੁਟਿਆਰਾਂ ਆਦਿ। ਇਹੋ ਜਿਹੇ ਕਲੰਡਰ ਕਿਉਂ ਬਨਾਏ ਜਾਂਦੇ ਹਨ ਇਹਨਾਂ ਨੂੰ ਬਨਾਣ ਦਾ ਕੀ ਮਕਸਦ ਹੈ?

ਕੀ ਇਹ ਇਸ ਕਰਕੇ ਬਨਾਏ ਜਾ ਰਹੇ ਹਨ ਕਿ ਪੰਜਾਬੀ ਵਿਰਸੇ ਨੂੰ ਸੰਭਾਲਿਆ ਜਾ ਸਕੇ?

ਤਦ ਇਹ ਕਲੰਡਰ ਕੂੜੇ ਤੋਂ ਇਲਾਵਾ ਕੁੱਛ ਵੀ ਨਹੀਂ ਹਨ। ਇਹ ਤਾਂ ਪੇਟਿੰਗ ਦੇ ਨੇਮ ਦੇ ਬਿਲਕੁੱਲ ਵਿਰੁਧ ਜਾਂਦੇ ਹਨ। ਜਦ ਕੈਮਰਾਂ ਆਪਣੀ ਹੋਂਦ ‘ਚ ਆਇਆ ਸੀ ਤਾਂ ਉਸਨੇ ਕਲਾਕਾਰਾਂ ਨੂੰ ਕੁੱਝ ਨਵਾਂ ਸੋਚਣ ਲਈ ਵੰਗਾਰਿਆ ਸੀ। ਕਿਉਂਕਿ ਪਹਿਲਾਂ ਚਿੱਤਰਕਾਰ ਇੱਕ ਕੈਮਰੇ ਦਾ ਵੀ ਕੰਮ ਕਰਦਾ ਸੀ। ਕੈਮਰੇ ਦੇ ਆਉਣ ਨੇ ਉਹਨੂੰ ਇਸ ਕੰਮ ਤੋਂ ਫਾਰਗ ਕਰ ਦਿੱਤਾ। ਚਿੱਤਰਕਾਰ ਨੇ ਆਪਣੀਆ ਹੋਰ ਅਨੇਕਾਂ ਅੱਖਾਂ/ਪਰਤਾਂ ਹੀ ਨਹੀਂ ਖੋਲੀਆਂ ਸਗੋਂ ਕੈਮਰੇ ਨੂੰ ਵੀ ਦੁਆਰਾ ਆਪਣਾ ਅੰਗ ਇੱਕ ਅਜਬ ਢੰਗ ਨਾਲ ਬਨਾਇਆ। ਮੇਰਾ ਭਾਵ ਹੈ ਕਿ ਇਸ ਤਰ੍ਹਾਂ ਦੇ ਕਲੰਡਰ ਕੈਮਰੇ ਦੀ ਇੱਕ ਕਲਿੱਕ ਸਾਨੂੰ ਅਸਾਨੀ ਨਾਲ ਦੇ ਸਕਦੀ ਹੈ। ਚਿੱਤਰਕਾਰ ਦਾ ਕਰਤੱਵ ਸਿਰਫ਼ ਆਪਣੇ ਸਮੇਂ ਨੂੰ ਹੀ ਚਿੱਤਰਨਾਂ ਹੈ। ਜੇਕਰ ਉਹ ਇਹ ਨਹੀਂ ਕਰ ਪਾਂਦਾ ਤਾਂ ਉਸਦਾ ਆਪਣੇ ਸਮੇਂ ਨਾਲ ਧੱਕਾ, ਮੇਰੀ ਜਾਚੇ ਇਸ ਤੋਂ ਵੱਧ ਹੋਰ ਕੋਈ ਹੋ ਹੀ ਨਹੀਂ ਸਕਦਾ।

ਪੰਜਾਬ ਦੇ ਸੰਦਰਭ ’ਚ ਇਹ ਕਹਿਣ ਤੋਂ ਮੈਨੂੰ ਕੋਈ ਮੁਸ਼ਕਲ ਨਹੀਂ ਕਿ : ਅੱਜ ਸਾਖੀਆਂ ਨੂੰ ਚਿੱਤਰਣ ਦੀ ਲੋੜ ਨਹੀਂ, ਸ਼ਾਇਦ ਸ਼ਬਦ ਗੁਰੂ ਨੂੰ ਚਿੱਤਰਣ ਦੀ ਲੋੜ ਹੈ !

ਆਧੁਨਿਕ ਪੰਜਾਬੀ ਜੀਵਣ ਨੂੰ ਚਿੱਤਰਣ ਦੀ ਜਰੂਰਤ ਤਾਂ ਇਸ ਸੱਭ ਤੋਂ ਵੀ ਕਿਤੇ ਵਧੇਰੇ ਹੈ। ਕਾਦਰੀ ਸਾਹਿਬ ਕਹਿੰਦੇ ਹਨ ਕਿ ਬਹੁਤੇ ਲੋਕ ਕਹਿੰਦੇ ਹਨ ਕਿ ਉਨਾਂ ਨੂੰ ਮੇਰੀ ਪੇਟਿੰਗ ਸਮਝ ਨਹੀਂ ਆਈ। ਸ਼ਾਇਦ ਇਹੀ ਤਾਂ ਇੱਕ ਕਲਾਕਾਰ ਦੀ ਦੇਣ ਹੁੰਦੀ ਹੈ ਕਿ ਉਹ ਉਹੀ ਬਨਾਦਾਂ ਹੈ ਜੋ ਸਾਨੂੰ ਨਹੀਂ ਦਿਸਦਾ। ਜੇਕਰ ਕਲਾਕਾਰ ਨੇ ਲੋਕਾਂ ਦੇ ਦਿਲ ਦੀ ਗੱਲ ਕਰਨੀ ਹੈ ਤਾਂ ਅਜਿਹਾ ਕਲਾਕਾਰ “ਕਲਾ” ਸਿਰਜਨ ਦੀ ਬਾਜ਼ੀ ਸ਼ੁਰੂ ਕਰਨ ਤੋਂ ਪਹਿਲਾਂ ਹੀ ਹਾਰ ਚੁੱਕਾ ਹੁੰਦਾ ਹੈ। ਕਲਾਕਾਰ ਨੇ ਤਾਂ ਲੋਕਾਂ ਨੂੰ ਕੁੱਝ ਨਵਾਂ ਦੇਣਾ ਹੁੰਦਾ ਹੈ। ਕਲਾ ਵੀ ਉਨੀਂ ਦੇਰ ਤੱਕ ਦਿਲਚਸਪ ਰਹਿੰਦੀ ਹੈ ਜਿੰਨੀ ਦੇਰ ਉਹਦੇ ਵਿੱਚ ਨਾ ਪਕੜੇ ਜਾਣ ਵਾਲੇ ਤੱਤ ਮੌਜ਼ੂਦ ਰਹਿੰਦੇ ਹਨ। ਸਾਨੂੰ ਉਹ ਚਿੱਤਰ ਆਪਣੇ ਵੱਲੀਂ ਹਮੇਸ਼ਾ ਇਸ ਲਈ ਖਿੱਚਦੇ ਹਨ ਕਿ ਉਨਾਂ ਚਿੱਤਰਾਂ ’ਚ ਕੁੱਝ ਅਜੇ ਅਜਿਹਾ ਹੈ ਜੋ ਆਮ ਅੱਖ ਦੀ ਸਮਝੋਂ ਬਾਹਰ ਹੈ ਅਤੇ ਉਸ ਨੂੰ ਸਮਝਣ ਦੀ ਘਾਲਣਾ ਕਰਦੇ ਰਹਿਣਾ ਹੈ।

ਮੈਂ ਤਾਂ ਪੰਜਾਬ ‘ਚ ਰਹਿੰਦੇ ਚਿੱਤਰਕਾਰਾਂ ਨੂੰ ਇੱਕ ਬੇਨਤੀ ਹੀ ਕਰ ਸਕਦਾ ਹਾਂ ਕਿ ਉੱਠੋ ਜਾਗੋ ਪਹਿਲਾਂ ਆਪੇ ਨੂੰ ਭੁੱਲ ਕੇ ਚਿੱਤਰੋ ਤਾਂ ਜੋ ਫਿਰ ਆਪਣੇ ਆਪ ਨੂੰ ਲੱਭ ਸਕੋਂ! ਆਪਣੇ ਅੰਦਰ ਦੀ ਅਸਲੀ ਧੁੰਨ ਨੂੰ ਤਾਂ ਫਿਰ ਹੀ ਸੁਣਿਆ ਜਾ ਸਕੇਗਾ।

ਪਾਬਲੋ ਪਿਕਾਸੋ (1881-1973) ਦੇ ਇਸ ਕਹੇ ਨਾਲ ਸਮਾਪਤ ਕਰਦਾ ਹਾਂ ਕਿ ਬਹੁਤੇ ਲੋਕ ਉਸਨੂੰ ਆਮ ਹੀ ਪੁੱਛਿਆ ਕਰਦੇ ਸਨ ਕਿ ਤੇਰੇ ਚਿੱਤਰ ਸਾਨੂੰ ਸਮਝ ਨਹੀਂ ਆਉਦੇ, ਤਾਂ ਪਿਕਾਸੋ ਉਹਨਾਂ ਪਾਸੋ ਪੁੱਛਿਆਂ ਕਰਦਾ ਸੀ ਕਿ:

ਕੀ ਤੁਹਾਨੂੰ ਰਸ਼ੀਅਨ ਭਾਸ਼ਾ ਆਉਦੀ ਹੈ? ਆਮ ਜਵਾਬ ਉਸਨੂੰ ਇਹੀ ਮਿਲਦਾ ਸੀ ਕਿ ਨਹੀਂ। ਫਿਰ ਪਿਕਾਸੋ ਬੜੇ ਹੀ ਦਿਲਾਸੇ/ਧੀਰਜ ਨਾਲ ਕਿਹਾ ਕਰਦਾ ਸੀ ਕਿ ਇਸ ਦਾ ਇਹ ਮਤਲੱਬ ਨਹੀਂ ਕਿ ਰਸ਼ੀਅਨ ਭਾਸ਼ਾ ਬੇ-ਅਰਥੀ ਹੈ। ਅਖੀਰ ‘ਚ ਮੈਂ ਸੁਰਿੰਦਰ ਸੋਹਲ ਦਾ ਇਹਾ ਲਿਖਣ ਲਈ ਧੰਨਵਾਦ ਕਰਦਾ ਹਾਂ ਜਿਸਨੇ ਮੈਂਨੂੰ ਕਲਮ ਚੁੱਕਣ ਲਈ ਪ੍ਰੇਰਿਆ ਵਰਨਾ ਬੁਰਸ਼ ਹੀ ਮੇਰੇ ਲਾਗੇ ਹੁੰਦਾ ਹੈ।

-ਸ਼ੁੱਭ ਇਛਾਵਾਂ ਨਾਲ, -ਨਿਰਮਲ ਸਿੰਘ ਧੌਸੀਂ


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com