WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

 
ਕੀ ਇਨਸਾਫ ਮੰਗਣਗੇ....
ਬਲਜੀਤ ਸਿੰਘ ਘੁਮੰਣ-ਟੋਰਾਂਟੋ

ਬਲਜੀਤ ਸਿੰਘ ਘੁਮੰਣ

5_cccccc1.gif (41 bytes)

ਪਿਛਲੇ ਹਫਤੇ “ਦੇਸ ਹੋਇਆ ਪ੍ਰਦੇਸ” ਫਿਲਮ ਦੇਖਣ ਨੂੰ ਮਿਲੀ! ਜੋ ਤਰੀਫ ਏਸ ਫਿਲਮ ਦੀ ਸੁਣੀ ਸੀ ਉਹ ਬਿਲਕੁਲ ਸੱਚ ਸੀ! ਫਿਲਮ ਵੇਖ ਕੇ ਖੁਸ਼ੀ ਹੋਈ ਕੇ ਪੰਜ਼ਾਬ ਦੇ ਕਾਲੇ ਦਿਨਾਂ ਦੀ ਦਸਤਾਨ ਨੂੰ ਬਹੁਤ ਹੀ ਸੰਜੀਦਾ ਢੰਗ ਨਾਲ ਪੇਸ਼ ਕਿਤਾ ਗਿਆ! ਫਿਲਮ ਵਿਚ ਕੰਮ ਕਰਨ ਵਾਲੇ ਤੇ ਫਿਲਮ ਨੂੰ ਸਿਰੇ ਚਾੜਨ ਵਾਲੇ ਵਧਾਈ ਦੇ ਪਾਤਰ ਹਨ!

ਗੱਲ ਪੰਜਾਬ ਦੇ ਕਾਲੇ ਦਿਨਾ ਦੀ ਚੱਲੀ ਹੈ ਤਾਂ ਇਹ ਵੀ ਦੱਸਣਾ ਜਰੂਰੀ ਸਮਝਾਂਗਾ ਕੇ ਜਿਹਨਾ ਨੇ ਇਹਨਾ ਕਾਲੇ ਦਿਨਾ ਨੂੰ ਅਪਣੇ ਪਿੰਡੇ ਤੇ ਹੰਡਾਇਆ ਹੈ ਉਹਨਾ ਨੂੰ ਅੱਜ ਤਕ ਕੋਈ ਇਨਸਾਫ ਨਹੀ ਮਿਲਿਆ! ਇਨਸਾਫ ਮਿਲਣ ਦੀ ਗ੍ਹਲ ਤਾ ਦੂਰ, ਪੰਥ ਦੀ ਦੁਹਾਈ ਪਾ ਕੇ ਵੋਟਾਂ ਲੈਂਣ ਵਾਲਿਆ ਨੇ ਨਹੀ ਸੋਚਿਆ ਕੇ ਭਾਈ ਪੰਥ ਦੀ ਸਾਰ ਹੀ ਲੈ ਲਈਏ! ਕੁਝ ਇਕ ਮੱਨੁਖੀ ਅਧਿਕਾਰਾ ਦੀਆ ਜਧੇਬੰਦੀਆ ਨੇ ਇਨਸਾਫ ਲਈ ਕੋਸ਼ਿਸ ਜਰੂਰ ਕੀਤੀ ਹੈ! ਪਿਛਲੇ ਸਾਲ ਏਸੀ ਹੀ ਇਕ ਮੱਨੁਖੀ ਅਧਿਕਾਰਾ ਦੀ ਜਥੇਬੰਦੀ ਦੇ ਨਾਲ ਕੰਮ ਕਰ ਰਹੀ ਸਖਸ਼ੀਅਤ ਨਾਲ ਮਿਲ ਕੇ ਵਿਚਾਰ ਸਾਝੇ ਕਰਨ ਦਾ ਮੋਕਾ ਮਿਲਿਆ! ਉਹਨਾਂ ਨਾਲ ਗ੍ਹਲਾ ਕਰ ਕੇ ਪਤਾ ਲਗਦਾ ਸੀ ਕੇ ਅਤਿਆਚਾਰ ਦੇ ਮਾਰੇ ਲੋਕਾ ਨੂੰ ਇਨਸਾਫ ਮਿਲਣ ਦੀ ਕੋਈ ਜਿਆਦਾ ਉਮੀਦ ਨਹੀ ਹੈ, ਏਸ ਵਿਚ ਦਿੱਲੀ ਦੀ ਸਰਕਾਰ ਦਾ ਘ੍ਹਟ ਤੇ ਸਿੱਖਾ ਦਾ ਕਸੂਰ ਜਿਆਦਾ ਦਿਖ ਰਿਹਾ ਸੀ ਕਿਉ ਕਿ ਅਪਣੇ ਹੀ ਪੰਥਕ ਲੀਡਰ ਸਾਥ ਦੇਣ ਨੂੰ ਤਿਆਰ ਨਹੀ ਹਨ!

1984 ਦੇ ਸਿੱਖ ਕਤਲੇਆਮ ਬਾਰੇ ਨਾਨਾਵਤੀ ਕਮਿਸ਼ਨ ਨੇ ਆਪਣੀ ਰਿਪੋਰਟ ਹੋਮ ਮਨਿਸਟਰ ਪਾਟਿਲ ਨੂੰ ਦੇ ਦਿਤੀ ਹੈ ਪਰ ਰਿਪੋਰਟ ਨੂੰ ਸਰਕਾਰ ਵਲੋ ਦੁਨੀਆਂ ਸਾਹਮਣੇ ਜ਼ਾਰੀ ਨਹੀ ਕੀਤਾ ਜਾ ਰਿਹਾ ਅਤੇ ਦੂਸਰੇ ਬੰਨੇ ਗੁਜਰਾਤ ਕਤਲੇਆਮ ਬਾਰੇ ਰਿਪੋਰਟ ਨੂੰ ਫੋਰਨ ਜ਼ਾਰੀ ਕਰ ਦਿਤਾ ਗਿਆ! ਦੋਵੇ ਰਿਪੋਰਟਾਂ ਵਿਚ ਫਰਕ ਇਹ ਹੈ ਕਿ ਸਿੱਖ ਕਤਲੇਆਮ ਦਾ ਦੋਸ਼ ਕਾਂਗਰਸ ਦੇ ਸਿਰ ਲੱਗਦਾ ਹੈ ਤੇ ਗੁਜਰਾਤ ਦਾ ਦੋਸ਼ ਬੀ.ਜੇ.ਪੀ ਦੇ ਹਿਸੇ ਅਉਦਾ ਹੈ! ਮੌਕੇ ਦੀ ਹਕੁਮਤ ਕਾਂਗਰਸ ਦੀ ਹੈ ਤੇ ਕਾਂਗਰਸ ਸਿੱਖ ਕਤਲੇਆਮ ਦੀ ਰਿਪੋਰਟ ਜ਼ਾਰੀ ਕਰ ਕੇ ਆਪਣੇ ਕਾਰਕੂਨਾ ਦੇ ਖਿਲਾਫ ਕੁਝ ਕਰਨਾ ਨਹੀਂ ਚਹੁੰਦੀ! ਜਾਂ ਤਾ ਰਿਪੋਰਟ ਜ਼ਾਰੀ ਹੀ ਨਹੀ ਕੀਤੀ ਜਏਗੀ ਜਾਂ ਫਿਰ ਕੱਟ-ਵੱਡ ਕੇ ਪੇਸ਼ ਕੀਤੀ ਜਾਏਗੀ, ਪਰ ਚਲੋ ਵੇਖੋ ਕੀ ਹੁੰਦਾ ਹੈ!

ਦੂਸਰੇ ਬੰਨੇ ਸਿੱਖਾ ਅਤੇ ਪੰਜਾਬ ਦੇ ਹਿਤਾਂ ਦੀ ਹਿਮਾਇਤ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਅਜ ਕਲ ਪੰਜਾਬ ਦੇ ਕਾਲੇ ਦਿਨਾ ਦੇ ਸ਼ਿਕਾਰ ਲੋਕਾਂ ਦੇ ਜਖਮਾਂ ਨੂੰ ਖੁਰਦ ਕੇ ਲੂਣ ਛਿੜਕਣ ਦਾ ਕੰਮ ਬੜੇ ਹੀ ਜੋਰਦਾਰ ਤਰੀਕੇ ਨਾਲ ਕਰ ਰਹੇ ਹਨ! ਲ਼ਗਦਾ ਹੇ ਕੈਪਟਨ ਸਹਿਬ ਪੰਜਾਬ ਪੁਲਿਸ ਨੂੰ ਫਿਰ ਤੋਂ ਮਾੜੇ ਦਿਨਾ ਵੱਲ ਲੈ ਕੇ ਜਾਣਾ ਚਾਹੁੰਦੇ ਹਨ! ਇਹਨਾ ਹਲਾਤਾਂ ਵਿਚ ਕਾਂਗਰਸ ਸਰਕਾਰ ਤੋਂ ਵੀ ਇਨਸਾਫ ਦੀ ਕੋਈ ਉਮੀਦ ਨਹੀਂ ਨਜ਼ਰ ਅਉੰਦੀ! ਇਰਸ਼ਾਦ ਕਾਮੀਲ ਨੇ ਲਿਖਿਆ ਹੈ:

“ਵਤਨਾ ਦਾ ਕੀ ਮਾਣ ਕਰਨਗੇ ਬੇਵਤਨੇ ਜੋ ਹੋਏ
ਕੀ ਇਨਸਾਫ ਮੰਗਣਗੇ ਮਾਪੇ ਪੁੱਤ ਜਿਹਨਾ ਦੇ ਮੋਏ”

ਮਾਫ ਕਰਨਾ ਗ੍ਹਲ ਪੰਜਾਬੀ ਫਿਲਮ ਦੀ ਸ਼ੁਰੂ ਕੀਤੀ ਸੀ ਤੇ ਪਹੁੰਚ ਗਈ ਕਿਤੇ ਹੋਰ! “ਦੇਸ ਹੋਇਆ ਪ੍ਰਦੇਸ” ਫਿਲਮ ਵੇਖ ਕੇ ਖੂਸ਼ੀ ਹੋਈ ਕਿ ਚਲੋ ਫਿਲਮਾਂ ਵਾਲੇ ਹੀ ਅਤਿਆਚਾਰ ਦੇ ਮਾਰੇ ਲੋਕਾਂ ਦੀ ਗ੍ਹਲ ਕਰ ਰਹੇ ਹਨ. ਸ਼ਇਦ ਪੰਥ ਦੇ ਠੇਕੇਦਾਰ ਇਹਨਾ ਫਿਲਮਾਂ ਵਾਲਿਆ ਤੋ ਹੀ ਕੁਝ ਸਬਕ ਸਿਖ ਲੇਣ! ਅਜ ਤਕ ਪੰਥਕ ਠੇਕੇਦਾਰਾਂ ਤੋਂ ਪੰਜ਼ਾਬ ਦੇ ਲੋਕਾਂ ਨੂੰ ਕੁਝ ਖਾਸ ਨਹਿ ਮਿਲਿਆ ਪਰ ਉਮਿਦ ਰਖਣ ਵਿਚ ਕਿ ਹਰਜ ਹੈ!

ਬਲਜੀਤ ਸਿੰਘ ਘੁਮੰਣ– ਟੋਰਾਂਟੋ


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com