WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਕੋਰੀਅਨ ਅਤੇ ਪੰਜਾਬੀ : ਦੋ ਵੱਖ-ਵੱਖ ਰਾਹ
ਡਾ. ਸਵਰਾਜ ਸਿੰਘ

ਸਭਿਆਚਾਰ ਅਤੇ ਕਦਰਾਂ ਕੀਮਤਾਂ ਦਾ ਖੋਰਾ ਅਤੇ ਇਕ ਸਥਿਰ ਪਰਿਵਾਰਕ ਅਤੇ ਭਾਈਚਾਰਕ ਢਾਂਚੇ ਦਾ ਗੁਆਚਣਾ, ਲੰਬੇ ਸਮੇਂ ਵਿਚ ਕਿੰਨਾ ਕੁ ਵੱਡਾ ਦੁਖਾਂਤ ਬਣਨਗੇ ਇਸ ਦਾ ਸ਼ਾਇਦ ਅੱਜ ਅੰਦਾਜ਼ਾ ਲਾਉਣਾ ਵੀ ਮੁਸ਼ਕਿਲ ਹੈ।

ਪਿਛਲੇ ਕੁਝ ਸਾਲਾਂ ਤੋਂ ਅਸੀਂ ਏਸ਼ੀਆਨਾ ਏਅਰਲਾਈਨਜ਼ ਰਾਹੀਂ ਭਾਰਤ ਆ ਰਹੇ ਹਾਂ। ਕੋਰੀਆ ਦੀ ਉਨਤੀ ਬਾਰੇ ਅਤੇ ਖ਼ਾਸ ਕਰਕੇ ਉਨ੍ਹਾਂ ਦੇ ਨਵੇਂ ਬਣੇ ਹਵਾਈ ਅੱਡੇ ਇਨਚੀਅਨ ਬਾਰੇ ਮੈਂ ਪਹਿਲਾਂ ਵੀ ਆਪਣੇ ਪ੍ਰਭਾਵ ਸਾਂਝੇ ਕਰ ਚੁੱਕਾ ਹੈ। ਮੈਂ ਪਹਿਨਾਂ ਵੀ ਇਨਚੀਆਨ ਹਵਾਈ ਅੱਡੇ ਦਾ ਇਮਾਰਤੀ ਕਲਾਂ ਅਤੇ ਸਫ਼ਾਈ ਪੱਖੋਂ ਅਮਰੀਕਾ ਦੇ ਲਾਂਸ ਏਂਜਲਜ਼ ਹਵਾਈ ਅੱਡੇ ਨਾਲ ਮੁਕਾਬਲਾ ਕਰ ਚੁੱਕਾ ਹਾਂ। ਫਿਰ ਇਹ ਲੇਖ ਲਿਖਣ ਦੀ ਕਿਉਂ ਲੋੜ ਪਈ?
ਇਸ ਵਾਰੀ ਇਨਚੀਅਨ ਹਵਾਈ ਅੱਡੇ ਅਤੇ ਫਿਰ ਏਸ਼ੀਆਨਾ ਏਅਰ ਲਾਈਨ ਦੇ ਸਿਉਲ (ਕੋਰੀਆ) ਤੋਂ ਦਿੱਲੀ ਜਾਣ ਵਾਲੇ ਹਵਾਈ ਜਹਾਜ਼ ਵਿਚ ਕੁਝ ਅਜਿਹੀਆਂ ਘਟਨਾਵਾਂ ਵਪਾਰੀਆਂ ਕਿ ਕੋਰੀਅਨ ਅਤੇ ਪੰਜਾਬੀ ਲੋਕਾਂ ਬਾਰੇ ਵੱਖ ਵੱਖ ਪ੍ਰਭਾਵ ਪਏ, ਜਿਸ ਤੋਂ ਇਹ ਹੀ ਲੱਗਦਾ ਹੈ ਕਿ ਦੋਹਾਂ ਨੇ ਵੱਖ-ਵੱਖ ਰਾਹ ਅਪਨਾਏ ਹੋਏ ਹਨ। ਜਹਾਜ਼ ’ਤੇ ਚੜ੍ਹਨ ਲਈ ਭਾਰਤੀ, ਜ਼ਿਆਦਾਤਰ ਪੰਜਾਬੀ ਕੋਰੀਅਨ ਲੋਕ ਇੰਤਜ਼ਾਰ ਕਰ ਰਹੇ ਸਨ। ਖੁਲ੍ਹਾ ਸਮਾਂ ਸੀ। ਅਸੀਂ ਹਵਾਈ ਅੱਡੇ ’ਤੇ ਫਿਰਨ-ਤੁਰਨ ਲੱਗੇ। ਕੋਰੀਅਨ ਲੋਕਾਂ ਬਾਰੇ ਜੋ ਸਭ ਤੋਂ ਪ੍ਰਤੱਖ ਪ੍ਰਭਾਵ ਪੈਂਦਾ ਸੀ, ਉਹ ਇਹ ਸੀ ਕਿ ਉਹ ਬਹੁਤ ਹੀ ਜ਼ਬਤਬੱਧ ਲੋਕ ਹਨ। ਮੋਟਾਪਾ ਉਨ੍ਹਾਂ ਦੇ ਨੇੜਿਉਂ ਵੀ ਨਹੀਂ ¦ਘਿਆ ਅਤੇ ਉਹ ਬਹੁਤ ਹੀ ਨਿਮਰਤਾ ਵਾਲੇ ਲੋਕ ਹਨ। ਬਦਸਿਕਮਤੀ ਨਾਲ ਪੰਜਾਬੀ ਭਾਈਚਾਰੇ ਬਾਰੇ ਇਨ੍ਹਾਂ ਤੋਂ ਬਿਲਕੁਲ ਉਲਟ ਪ੍ਰਭਾਵ ਪਏ। ਇਕ ਥਾਂ ’ਤੇ ਪੰਜਾਬੀਆਂ ਦਾ ਵੱਡਾ ਗਰੁੱਪ ਖੜ੍ਹਾ ਸੀ। ਇਸ ਵਿਚ ਲਗਪਗ ਹਰ ਉਮਰ ਦੇ ਮਰਦ ਸਨ। ਕੁਝ ਬਜ਼ੁਰਗ, ਕੁਝ ਅੱਧਖੜ, ਕੁਝ ਨੌਜਵਾਨ ਅਤੇ ਕੁਝ ਮੁੰਡੇ ਖੁੰਡੇ। ਉਹ ਉ¤ਚੀ ਉ¤ਚੀ ਰੌਲਾ ਪਾ ਰਹੇ ਸਨ, ਜਿਹੜਾ ਦੂਰ ਤੋਂ ਸੁਣ ਰਿਹਾ ਸੀ। ਇਕ ਗੱਲ ਸਾਰੇ ਗਰੁੱਪ ਦੀ ਸਾਂਝੀ ਸੀ ਕਿ ਸਾਰੇ ਹੀ ਮੋਟਾਪੇ ਦੇ ਸ਼ਿਕਾਰ ਸਨ। ਅਮਰੀਕਾ ਵਿਚ 65 ਫੀਸਦੀ ਤੋਂ ਵੱਧ ਲੋਕ ਮੋਟਾਪੇ ਦਾ ਸ਼ਿਕਾਰ ਹਨ, ਪ੍ਰੰਤੂ ਲੱਗਦਾ ਹੈ ਕਿ ਪੰਜਾਬੀਆਂ ਵਿਚ ਸ਼ਾਇਦ ਇਹ ਅਨੁਪਾਤ ਅਮਰੀਕਾ ਨਾਲੋਂ ਵੀ ਵੱਧ ਹੈ।

ਜਹਾਜ਼ ਵਿਚ ਬੈਠਣ ਲੱਗੇ ਤਾਂ ਇਕ ਬਜ਼ੁਰਗ, ਜਿਸ ਨੇ ਨੀਲੀ ਪੱਗ ਬੰਨ੍ਹੀ ਹੋਈ ਸੀ ਤੇ ਜਿਸਦੀ ਖੁੱਲ੍ਹੀ ਚਿੱਟੀ ਦਾੜ੍ਹੀ ਸੀ, ਉਮਰ 65 ਅਤੇ 70 ਵਿਚਕਾਰ ਲੱਗਦੀ ਸੀ, ਦੋ ਉਂਗਲਾਂ ਚੁੱਕ ਕੇ ਉ¤ਚੀ ਉ¤ਚੀ ਕਹਿ ਰਿਹਾ ਸੀ ਵਿਸਕੀ ਵਿਸਕੀ। ਏਅਰਲਾਈਨ ਹੋਸਟੈਸਾਂ, ਜੋ ਕਿ ਆਪਣੀ ਨਿਮਰਤਾ ਅਤੇ ਫੁਰਤੀ ਕਰਕੇ ਮਸ਼ਹੂਰ ਹਨ, ਨੇ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਕਦਮ ਜਹਾਜ਼ ਵਿਚ ਬੈਠਦਿਆਂ ਹੀ ਉਹ ਸ਼ਰਾਬ ਨਹੀਂ ਦੇ ਸਕਦੀਆਂ, ਖਾਸ ਕਰਕੇ ਜਦੋਂ ਹਾਲੇ ਜਹਾਜ਼ ਚੱਲਿਆ ਵੀ ਨਹੀਂ ਪ੍ਰੰਤੂ ਉਸ ਬਜ਼ੁਰਗ ਨੇ ਉਨ੍ਹਾਂ ਦੀ ਇਕ ਨਾ ਸੁਣੀ ਅਤੇ ਸਾਰਾ ਰਾਹ ਇਕੋ ਹੀ ਗੱਲ ਦੁਹਰਾਉਂਦਾ ਆਇਆ। ਉਸ ਨੇ ਬਹੁਤ ਪੀਤੀ ਪ੍ਰੰਤੂ ਉਸ ਦੀ ਹਾਲਤ ਘੱਟੌ ਘੱਟ ਇਕ ਹੋਰ ਬਜ਼ੁਰਗ ਨਾਲੋਂ ਚੰਗੀ ਸੀ, ਜਿਹੜਾ ਕਿ ਏਨੀ ਸ਼ਰਾਬ ਪੀ ਗਿਆ ਕਿ ਉਹ ਆਪਣੀ ਸੀਟ ਤੋਂ ਹੀ ਡਿੱਗ ਪਿਆ। ਚਾਰ ਪੰਜਾਬੀਆਂ ਨੇ ਬਹੁਤ ਮੁਸ਼ਕਿਲ ਨਾਲ ਉਸ ਨੂੰ ਥੱਲਿਉਂ ਚੁੱਕ ਕੇ ਸੀਟ ’ਤੇ ਲਿਟਾਇਆ। ਇਕ ਪਾਸੇ ਤਾਂ ਬਹੁਤ ਸਾਰੇ ਪੰਜਾਬੀ ਤੇਜ਼ੀ ਨਾਲ ਵੱਧ ਤੋਂ ਵੱਧ ਸ਼ਰਾਬ ਅੰਦਰ ਸੁੱਟਣ ਵਿਚ ਰੁੱਝੇ ਹੋਏ ਸਨ, ਦੂਜੇ ਪਾਸੇ ਕੋਰੀਅਲ ਲੋਕ ਆਪਣਾ ਜ਼ਿਆਦਾ ਸਮਾਂ ਕਸਰਤ ਕਰਨ ਵਿਚ ਬਿਤਾ ਰਹੇ ਸਨ ਜਾਂ ਫਿਰ ਉਹ ਬਹੁਤ ਸੰਜੀਦਗੀ ਨਾਲ ਕੁਝ ਪੜ੍ਹ ਰਹੇ ਸਨ।
ਸਾਡੇ ਨਾਲ ਦੀ ਸੀਟ ’ਤੇ ਇਕ ਨੌਜਵਾਨ ਭਾਰਤੀ ਇੰਜੀਨੀਅਰ ਬੈਠੇ ਸਨ। ਉਨ੍ਹਾਂ ਵਿਚ ਬੜੀ ਨਿਮਰਤਾ ਸੀ। ਸਾਡੇ ਕੋਟ ਉਨ੍ਹਾਂ ਨੇ ਉਪਰਲੇ ਖਾਨੇ ਵਿਚ ਰੱਖੇ। ਉਹ ਸਾਡੇ ਨਾਲ ਗੱਲਬਾਤ ਕਰਨ ਲਈ ਉਤਸੁਕ ਨਜ਼ਰ ਆਏ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਉਹ ਦੱਖਣੀ ਕੋਰੀਆ ਵਿਚ ਰਹਿ ਰਹੇ ਹਨ। ਉਨ੍ਹਾਂ ਦੀ ਕੰਪਨੀ, ਜੋ ਦਿੱਲੀ ਵਿਚ ਸਥਿਤ ਹੈ, ਨੇ ਉਨ੍ਹਾਂ ਨੂੰ ਆਰਜ਼ੀ ਤੌਰ ’ਤੇ ਦੱਖਣੀ ਕੋਰੀਆ ਭੇਜਿਆ ਹੈ। ਉਨ੍ਹਾਂ ਨੇ ਕੋਰੀਆ ਅਤੇ ਕੋਰੀਅਨ ਲੋਕਾਂ ਦੀ ਏਨੀ ਤਾਰੀਫ਼ ਕੀਤੀ ਕਿ ਸਾਨੂੰ ਆਪਣੇ ਪ੍ਰਭਾਵਾਂ ਦੀ ਪੁਸ਼ਟੀ ਹੁੰਦੀ ਨਜ਼ਰ ਆਈ। ਉਹ ਕਹਿਣ ਲੱਗੇ ਕਿ ਉਨ੍ਹਾਂ ਨੇ ਏਨੇ ਜਬਤਬੱਧ ਲੋਕ ਕਦੀ ਨਹੀਂ ਦੇਖੇ। ਇਹ ਸਮੇਂ ਦੇ ਏਨੇ ਪਾਬੰਦ ਹਨ ਕਿ ਜੇ ਅੱਠ ਵਜੇ ਦਫ਼ਤਰ ਖੁਲ੍ਹਣ ਦਾ ਸਮਾਂ ਹੈ ਤਾਂ ਕੰਪਨੀ ਦਾ ਹਰ ਮੁਲਾਜ਼ਮ ਭਾਵੇਂ ਉਹ ਚਪੜਾਸੀ ਹੋਵੇ, ਕਲਰਕ ਹੋਵੇ ਜਾਂ ਚੇਅਰਮੈਨ ਹੋਵੇ, ਅੱਠ ਵਜੇ ਆਪਣੀ ਸੀਟ ’ਤੇ ਬੈਠੇ ਹੋਣਗੇ। ਸਾਰੀ ਕੰਪਨੀ ਵਿਚ ਛੋਟੇ ਤੋਂ ਛੋਟੇ ਮੁਲਾਜ਼ਮ ਤੇ ਵੱਡੇ ਤੋਂ ਵੱਡੇ ਅਫ਼ਸਰ ਤੱਕ ਇਕੋ ਜਿਹੀ ਪੁਸ਼ਾਕ ਪਾਉਂਦੇ ਹਨ। ਸਾਰੇ ਮੁਲਾਜ਼ਮ ਇਕੱਠੇ ਬੈਠ ਕੇ ਇਕੋ ਹੀ ਮੇਜ਼ ’ਤੇ ਇਕੋ ਹੀ ਖਾਣਾ ਖਾਂਦੇ ਹਨ। ਕਹਿਣ ਲੱਗੇ ਕਿ ਸਾਰੇ ਕੋਰੀਆ ਵਿਚ ਤੁਹਾਨੂੰ ਕੋਈ ਮੋਟਾ ਆਦਮੀ ਨਜ਼ਰ ਨਹੀਂ ਆਉਂਦਾ। ਇਨ੍ਹਾਂ ਦੀ ਖੁਰਾਕ ਬਹੁਤ ਹੀ ਸੰਤੁਲਤ ਹੈ। ਇਹ ਲੋਕ ਬਹੁਤ ਕਸਰਤ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਕੋਰੀਆ ਜਿੰਨੀ ਸਫ਼ਾਈ ਉਨ੍ਹਾਂ ਨੇ ਕਿਸੇ ਹੋਰ ਦੇਸ਼ ਵਿਚ ਨਹੀਂ ਦੇਖੀ। ਸਾਰੇ ਕੋਰੀਆ ਵਿਚ ਕੋਈ ਕਾਗਜ਼ ਜਾਂ ਪਲਾਸਟਿਕ ਉਨ੍ਹਾਂ ਨੇ ਕਿਤੇ ਪਿਆ ਨਹੀਂ ਦੇਖਿਆ। ਕੋਰੀਅਨ ਬੱਚੇ ਵੀ ਏਨੇ ਸੁਚੇਤ ਹਨ ਕਿ ਜੇ ਕਿਤੇ ਬਾਹਰ ਉਹ ਕੁਝ ਖਾਂਦੇ ਹਨ ਤਾਂ ਖਾਣ ਤੋਂ ਬਾਅਦ ਪਲਾਸਟਿਕ ਜਾਂ ਕਾਗਜ਼ ਦੀ ਸੰਭਾਲ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਵਿਚ ਦੇਸ਼ ਭਗਤੀ ਦੀ ਭਾਵਨਾ ਬਹੁਤ ਜ਼ਿਆਦਾ ਹੈ। ਇਨ੍ਹਾਂ ਲੋਕਾਂ ਵਿਚ ਇਕੱਠ ਬਹੁਤ ਹੈ।
ਕੋਰੀਅਨ ਭਾਈਚਾਰੇ ਬਾਰੇ ਅਮਰੀਕਾ ਵਿਚ ਵੀ ਅਕਸਰ ਸੁਣਨ ਨੂੰ ਮਿਲਿਆ ਹੈ ਕਿ ਉਹ ਇਕੱਠੇ ਹੋ ਕੇ ਕੋਈ ਵੀ ਚੀਜ਼ ਖਰੀਦ ਲੈਂਦੇ ਹਨ। ਉਦਾਰਹਣ ਵਜੋਂ ਜੇ ਕੋਈ ਦਸ ਲੱਖ ਡਾਲਰ ਦੀ ਜਾਇਦਾਦ ਖਰੀਦਣੀ ਹੋਵੇ ਤਾਂ ਇਕ ਹਜ਼ਾਰ ਕੋਰੀਅਨ ਹਜ਼ਾਰ ਡਾਲਰ ਪਾ ਕੇ ਇਹ ਜਾਇਦਾਦ ਖਰੀਦ ਲੈਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਵਪਾਰ ਪੱਖੋਂ ਇਹ ਲੋਕ ਬਹੁਤ ਸਮਝਦਾਰ ਹਨ। ਇਸੇ ਲਈ ਇਨ੍ਹਾਂ ਨੇ ਸਮਝ ਲਿਆ ਹੈ ਕਿ ਇਨ੍ਹਾਂ ਦਾ ਭਵਿੱਖ ਅਮਰੀਕਾ ਨਾਲ ਰਲ ਕੇ ਨਹੀਂ ਸਗੋਂ ਚੀਨ ਨਾਲ ਰਲਣ ਵਿਚ ਹੈ। ਉਨ੍ਹਾਂ ਦੱਸਿਆ ਕਿ ਮੇਰੀ ਕੰਪਨੀ ਨੇ ਚੀਨ ਵਿਚ ਵੀ ਅਪਾਣਾ ਦਫ਼ਤਰ ਖੋਲ੍ਹ ਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਲੋਕ ਬਹੁਤ ਮਿਹਨਤੀ ਹਨ ਅਤੇ ਕੰਮ ਨੂੰ ਅਤੇ ਬੱਚੇ ਪੜ੍ਹਾਈ ਨੂੰ ਬਹੁਤ ਵਫ਼ਾਦਾਰ ਅਤੇ ਸਮਰਪਿਤ ਹਨ। ਉਨ੍ਹਾਂ ਕਿਹਾ ਕਿ ਕੋਰੀਆ ਵਿਚ ਜੁਰਮ ਬਹੁਤ ਹੀ ਘੱਟ ਹੈ ਲਗਭਗ ਹੈ ਹੀ ਨਹੀਂ। ਰਾਤ ਦੇ ਦੋ ਵਜੇ ਵੀ ਇਕੱਲੀ ਕੁੜੀ ਨਿਡਰ ਹੋ ਕੇ ਕਿਤੇ ਵੀ ਆ ਜਾ ਸਕਦੀ ਹੈ। ਕੋਰੀਆ ਵਿਚ ਸਾਰੇ ਲੋਕ ਇਕੋ ਸਮਾਂ ਖਾਣਾ ਖਾਂਦੇ ਹਨ। 7 ਵਜੇ ਛਾਹਵੇਲਾ, 12 ਤੋਂ ਇਕ ਵਜੇ ਦੁਪਹਿਰ ਦਾ ਖਾਣਾ ਅਤੇ 7 ਵਜੇ ਰਾਤ ਦਾ ਖਾਣਾ। ਕੋਰੀਅਨ ਲੋਕ ਸਮੇਂ ਦੇ ਬਹੁਤ ਪਾਬੰਦ ਹਨ। ਇਕ ਸਾਲ ਵਿਚ ਹੀ ਉਨ੍ਹਾਂ ਨੇ ਕੋਰੀਆ ਵਿਚ ਰਹਿ ਕੇ ਕਾਫ਼ੀ ਕੁਝ ਸਿੱਖ ਲਿਆ ਹੈ। ਸਾਡੇ ਨਾਲ ਗੱਲ ਕਰਦਿਆਂ ਉਹ ਕਾਫੀ ਵਾਰ ਇਹ ਉ¤ਠੇ ਅਤੇ ਕੋਰੀਅਨ ਲੋਕਾਂ ਵਾਂਗ ਹੀ ਉਨ੍ਹਾਂ ਨੇ ਕਸਰਤ ਕੀਤੀ। ਉਨ੍ਹਾਂ ਦੇ ਪ੍ਰਭਾਵਾਂ ਦੀ ਪੁਸ਼ਟੀ ਕੋਰੀਅਨ ਟਾਈਮਜ਼ ਅਤੇ ਕੋਰੀਅਨ ਹੈਰਲਡ ਨੇ ਵੀ ਕੀਤੀ। ਸੰਸਾਰ ਵਿਚ ਕੰਮ ਕਰਨ ਦੇ ਅੰਕੜੇ ਇਹ ਦੱਸ ਰਹੇ ਹਨ ਕਿ ਕੋਰੀਅਨ ਲੋਕ ਸਭ ਤੋਂ ਜ਼ਿਆਦਾ ਕੰਮ ਕਰਦੇ ਹਨ।
ਜ਼ਾਹਿਰ ਹੈ ਕਿ ਸੰਸਾਰੀਕਰਨ ਦੇ ਯੁੱਗ ਵਿਚ ਕੋਰੀਅਨ ਅਤੇ ਪੰਜਾਬੀ ਭਾਈਚਾਰਿਆਂ ਨੇ ਵੱਖ ਵੱਖ ਰਾਹ ਚੁਣੇ ਹਨ। ਕੋਰੀਅਨ ਲੋਕਾਂ ਨੇ ਆਪਣੀਆਂ ਪੂਬੀ ਕਦਰਾਂ ਕੀਮਤਾਂ ਨੂੰ ਸੰਭਾਲਿਆ ਹੈ ਅਤੇ ਨਵੀਂ ਤਕਲੀਫ਼ ਅਤੇ ਵਪਾਰ ਦੇ ਅਵਸਰਾਂ ਦਾ ਪੂਰਾ ਲਾਭ ਉਠਾਇਆ ਹੈ। ਸਿਰਫ਼ ਪੰਜ ਕਰੋੜ ਦੀ ਵਸੋਂ ਵਾਲਾ ਦੇਸ਼, ਜੋ ਇਲਾਕੇ ਵਿਚ ਮਸਾਂ ਕਸ਼ਮੀਰ ਜਿੱਡਾ ਹੈ, ਸੰਸਾਰ ਦੀ ਗਿਆਰਵੀਂ ਵੱਡੀ ਆਰਥਿਕਤਾ ਬਣ ਚੁੱਕਾ ਹੈ ਅਤੇ ਲਗਾਤਾਰ ਅੱਗੇ ਵਧੀ ਜਾ ਰਿਹਾ ਹੈ। ਦੱਖਣੀ ਕੋਰੀਆ ਅਮਰੀਕਾ ਦਾ ਬਹੁਤ ਨੇੜਲਾ ਸਾਥੀ ਰਿਹਾ ਹੈ ਪ੍ਰੰਤੂ ਸਹੀ ਸਮੇਂ ’ਤੇ ਇਸ ਨੇ ਸਮਝ ਲਿਆ ਹੈ ਕਿ ਹੁਣ ਇਸ ਦਾ ਭਵਿੱਖ ਪੂਰਬ ਅਤੇ ਖਾਸ ਕਰਕੇ ਚੀਨ ਵਲ ਹੈ। ਕੋਰੀਆ ਲਗਾਤਾਰ ਹਰ ਖੇਤਰ ਵਿਚ ਤਰੱਕੀ ਦੇ ਰਸਤੇ ’ਤੇ ਹੈ ਅਤੇ ਇਸ ਨੇ ਆਪਣੀ ਸਭਿਆਚਾਰਕ ਪਹਿਚਾਣ ਅਤੇ ਕਦਰਾਂ ਕੀਮਤਾਂ ਵੀ ਸਾਂਭ ਲਈਆਂ ਹਨ।
ਦੂਜੇ ਪਾਸੇ ਪੰਜਾਬੀ ਭਾਈਚਾਰੇ ਨੇ ਇਸ ਤੋਂ ਬਿਲਕੁਲ ਉਲਟ ਰਾਹ ਅਪਣਾਇਆ ਹੈ। ਉਸ ਨੂੰ ਆਪਣੇ ਵਰਤਮਾਨ ਅਤੇ ਭਵਿੱਖ ਦੋਵੇਂ ਹੀ ਪੱਛਮ ਵਿਚ ਨਜ਼ਰ ਆ ਰਹੇ ਹਨ। ਜਲਦੀ ਤੋਂ ਜਲਦੀ ਨਿੱਜੀ ਤੌਰ ’ਤੇ ਸੰਸਾਰੀਕਰਨ ਵਿਚੋਂ ਮਾਇਕ ਅਤੇ ਪਦਾਰਥਕ ਲਾਭ ਉਠਾਉਣਾ ਹੀ ਉਸ ਦਾ ਨਿਸ਼ਾਨਾ ਹੈ। ਉਸ ਦੇ ਸਭਿਆਚਾਰਕ ਪਛਾਣ, ਕਦਰਾਂ ਕੀਮਤਾਂ ਅਤੇ ਭਾਈਚਾਰਕ ਸਾਂਝ ਵਰਗੇ ਪੱਖਾਂ ’ਤੇ ਕੀ ਪ੍ਰਭਾਵ ਪੈਣਗੇ, ਇਸ ਗੱਲ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਜਾ ਰਿਹਾ ਹੈ। ਥੋੜ੍ਹੇ ਸਮੇਂ ਵਿਚ ਜੋ ਲਾਭ ਮਿਲ ਰਹੇ ਹਨ ਭਾਵੇਂ ਕਿ ਉਨ੍ਹਾਂ ਬਾਰੇ ਪੰਜਾਬੀਆਂ ਨੂੰ ਆਪਣੀ ਗਲਤ ਸੋਚ ਸਬੰਧੀ ਸਹਿਮਤ ਕਰਵਾਉਣਾ ਆਸਾਨ ਨਹੀਂ, ਪ੍ਰੰਤੂ ¦ਬੇ ਸਮੇਂ ਵਿਚ ਸਭਿਆਚਾਰਕ ਪਛਾਣ ਗੁਆਉਣ, ਕਦਰਾਂ ਕੀਮਤਾਂ ਦੇ ਖੁੱਸਣ ਅਤੇ ਪਰਿਵਾਰਕ ਬਿਖੇਰ ਵਰਗੀਆਂ ਸਮੱਸਿਆਵਾਂ ਇਕ ਦਿਨ ਪੰਜਾਬੀਆਂ ਨੂੰ ਆਪਣੀ ਪਹੁੰਚ ਗਲਤ ਹੋਣ ਦਾ ਅਹਿਸਾਸ ਜ਼ਰੂਰ ਕਰਵਾਉਣਗੀਆਂ ਪੰਤੂ ਸ਼ਾਇਦ ਉਦੋਂ ਤਕ ਬਹੁਤ ਦੇਰ ਹੋ ਜਾਏਗੀ। ਸੱਠਵਿਆਂ ਅਤੇ ਸੱਤਰਵਿਆਂ ਦੇ ਦਹਾਕਿਆਂ ਵਿਚ ਹਰੇ ਇਨਕਲਾਬ ਵੇਲੇ ਭਈਆਂ ਦੀ ਸਸਤੀ ਮਜ਼ਦੂਰੀ ਦਾ ਲਾਭ ਉਠਾਉਣਾ ਹੁਣ ਪੰਜਾਬ ਨੂੰ ਬਹੁਤ ਮਹਿੰਗਾ ਪੈ ਰਿਹਾ ਹੈ। ਪੰਜਾਬ ਵਿਚ ਹੀ ਪੰਜਾਬੀ ਘੱਟ ਗਿਣਤੀ ਬਣ ਕੇ ਰਹਿ ਸਕਦੇ ਹਨ। ਇਸੇ ਤਰ੍ਹਾਂ ਅਸੀਵਿਆਂ ਅਤੇ ਨੱਬੇਵਿਆਂ ਦੇ ਦਹਾਕਿਆਂ ਵਿਚ ਪੰਜਾਬ ਵਿਚੋਂ ਵੱਡੇ ਪੱਧਰ ’ਤੇ ਪੱਛਮ ਵੱਲ ਪ੍ਰਵਾਸ ਹੋਇਆ, ਜਿਸ ਕਾਰਨ ਬਜ਼ੁਰਗਾਂ ਨੂੰ ਵੀ ਪੈਨਸ਼ਨਾਂ ਲੈਣ ਲਈ ਉਧਰ ਬੁਲਾਇਆ ਜਾਂਦਾ ਹੈ। ਭਾਵੇਂ ਪੈਸੇ ਤਾਂ ਬਣ ਜਾਣਗੇ, ਜਿਹੜੇ ਕਿ ਪ੍ਰਤੱਖ ਦੇਖੇ ਜਾ ਸਕਦੇ ਹਨ, ਪ੍ਰੰਤੂ ਜੋ ਕੁਝ ਇਸ ਦੇ ਬਦਲੇ ਵਿਚ ਕੀਮਤ ਦੇਣੀ ਪਏਗੀ, ਉਹ ਇਕਦਮ ਪ੍ਰਤੱਖ ਨਹੀਂ ਹੁੰਦੀ। ਉਸ ਨੂੰ ਦੇਖਣ ਵਿਚ ਸਮਾਂ ਲੱਗਦਾ ਹੈ। ਸਭਿਆਚਾਰ ਅਤੇ ਕਦਰਾਂ ਕੀਮਤਾਂ ਦਾ ਖੋਰਾ ਅਤੇ ਇਕ ਸਥਿਰ ਪਰਿਵਾਰਕ ਅਤੇ ਭਾਈਚਾਰਕ ਢਾਂਚੇ ਦਾ ਗੁਆਚਣਾ, ¦ਬੇ ਸਮੇਂ ਵਿਚ ਕਿੰਨਾ ਕੁ ਵੱਡਾ ਦੁਖਾਂਤ ਬਣਨਗੇ, ਇਸ ਦਾ ਸ਼ਾਇਦ ਅੱਜ ਅੰਦਾਜ਼ਾ ਲਾਉਣਾ ਵੀ ਮੁਸ਼ਕਿਲ ਹੈ। ਕੋਰੀਆ ਅਤੇ ਪੰਜਾਬ ਸਹੀ ਅਤੇ ਗਲਤ ਪਹੁੰਚ ਦੀਆਂ ਦੋ ਬਹੁਤ ਵਧੀਆ ਉਦਾਹਰਣਾਂ ਬਣ ਗਈਆਂ ਲਗਦੀਆਂ ਹਨ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com