WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਕਿਉਂ ਵੱਧ ਰਿਹੈ ਬਠਿੰਡਾ ਇਲਾਕੇ ’ਚ ‘ਕੁਦੇਸਣਾਂ’ ਵਸਾਉਣ ਦਾ ਰਿਵਾਜ਼ ?
ਨਿਰਮਲ ਸਿੰਘ

ਬਠਿੰਡਾ ਜ਼ਿਲੇ ਦੇ ਪਿੰਡਾਂ ਵਿਚ ਅੱਜਕਲ੍ਹ ਨਵੀਂ ਰਿਵਾਇਤ ਪਣਪ ਰਹੀ ਹੈ। ਲੋਕ ਪੰਜਾਬ ’ਚ ਮਹਿੰਗੀਆਂ ਸ਼ਾਦੀਆਂ ਕਰਨ ਦੀ ਬਜਾਏ ਪੂਰਬੀ ਇਲਾਕੇ ਦੀਆਂ ਔਰਤਾਂ ਨਾਲ ਸ਼ਾਦੀ ਕਰਕੇ ਆਪਣੇ ਪਰਿਵਾਰ ਵਸਾ ਰਹੇ ਹਨ। ਕਰੀਬ ਛੇ ਸਾਲ ਪਹਿਲਾਂ ਵਿਆਹੀ ਗਈ ਬਲਜੀਤ ਕੌਰ ਨੇ ਆਪਣੀ ਸ਼ਾਦੀ ਬਾਰੇ ਆਪਣੀਆਂ ਅੱਖਾਂ ਵਿਚ ਚਮਕ ਭਰ ਕੇ ਦੱਸਿਆ ਅਤੇ ਉਸ ਵੇਲੇ ਨੂੰ ਯਾਦ ਕੀਤਾ ਜਦੋਂ ਉਸ ਦੇ ਮਾਪਿਆਂ ਨੂੰ ‘‘ਇਹਨਾਂ’’ (ਉਸ ਦੇ ਮੌਜ਼ੂਦਾ ਪਤੀ) ਦੀ ਦੱਸ ਪਾਈ ਗਈ ਸੀ। ਦਰਅਸਲ ਬਲਜੀਤ ਕੌਰ ਦਾ ਜਦੋਂ ਵਿਆਹ ਹੋਇਟਾ ਤਾਂ ਉਸ ਦੀ ਉਮਰ ਮਹਿਜ 16 ਸਾਲਾਂ ਦੀ ਸੀ ਅਤੇ ਉਸ ਦਾ ਪੇਕਿਆਂ ਦਾ ਨਾਂਅ ‘‘ਸ਼ਾਇਰਾ’’ ਸੀ। ਉਸ ਦਾ ਵਿਆਹ 29 ਸਾਲਾਂ ਬਲਬੀਰ ਸਿੰਘ ਨਾਲ ਹੋਣ ਦੇ ਬਾਅਦ ਉਸ ਦਾ ਨਵਾਂ ਨਾਮ ‘ਬਲਜੀਤ ਕੌਰ’ ਰੱਖ ਦਿਤਾ ਗਿਆ। ਉਸ ਦੇ ਮਾਪਿਆਂ ਨੇ ਵੀ ਸੋਚਿਆ ਸੀ ਕਿ ਆਪਣੇ ਹੀ ਭੁਖਮਰੀ ਦੇ ਸ਼ਿਕਾਰ ਇਲਾਕੇ ਦੀ ਬਜਾਏ ਇਸ ਦੀ ਸ਼ਾਦੀ ਖੁਸ਼ਹਾਲੀ ਵਾਲੇ ਪੰਜਾਬ ਸੂਬੇ ਵਿਚ ਕਿਉਂ ਨਾ ਕਰ ਦਿਤੀ ਜਾਵੇ? ਸ਼ਾਇਰਾ ਉਰਫ ਬਲਜੀਤ ਕੌਰ ਦੇ ਮਾਪਿਆਂ ਨੂੰ ਵੀ ਇਹ ਭਲੀਭਾਂਤ ਪਤਾ ਸੀ ਕਿ ਬਲਬੀਰ ਸਿੰਘ ਦਾ ਆਪਣੇ ਪੰਜਾਬ ਵਿਚ ਕਿਤੇ ਵੀ ਵਿਆਹ ਨਹੀਂ ਹੋ ਰਿਹਾ। ਨੰਗੀ ਚਿੱਟੀ ਹਕੀਕਤ ਇਹ ਹੈ ਕਿ ਸੈਕਸ ਅਨੁਪਾਤ ਅਨੁਸਾਰ ਭਾਵੇਂ ਮਰਦਾਂ ਦੇ ਮੁਕਾਬਲੇ ਔਰਤਾਂ ਘੱਟ ਹੋਣ ਦੀ ਬਠਿੰਡਾ ਜਾਂ ਪੰਜਾਬ ਵਿਚ ਗੱਲ ਕੀਤੀ ਜਾਂਦੀ ਹੈ ਪਰ ਅੰਦਰਖਾਤੇ ਇਹ ਸਭ ਸ਼ਾਦੀਆਂ ਪੈਸੇ ਦੇ ਕੇ ਖ੍ਰੀਦੀਆਂ ਗਈਆਂ ਲੜਕੀਆਂ ਨਾਲ ਹੋ ਰਹੀਆਂ ਹਨ ਅਤੇ ਬਠਿੰਡਾ ਦੇ ਹਰ ਤੀਜੇ ਪਿੰਡ ਵਿਚ ਤੁਹਾਨੂੰ ਹੁਬਲੀ ਤੋਂ ‘‘ਵਿਆਹ’’ ਕੇ ਆਈਆਂ ਲੜਕੀਆਂ ਮਿਲਣਗੀਆਂ। ਬਲਬੀਰ ਸਿੰਘ ਹੁਣ 35 ਸਾਲਾ ਦਾ ਹੋ ਚੁੱਕਾ ਹੈ, ਰਾਜੇ ਵੀ (ਮੁੱਲ ਦੀ ਤੀਵੀਂ) ਖ੍ਰੀਦੀ ਗਈ ਪਤਨੀ ਵਜੋਂ ਗੱਲ ਨੂੰ ਅੱਗੇ ਵਧਾਉਣ ਦੀ ਬਜਾਏ ਕਹੇਗਾ ਕਿ ਮੇਰੀ (ਇਸ ਤਰ੍ਹਾਂ) ਇਹ ਸ਼ਾਦੀ ਬੜੀ ਆਸਾਨੀ ਨਾ ਹੋ ਗਈ ਸੀ। ਜਦੋਂ ਮੈਂ ਸ਼ਾਦੀ ਕੀਤੀ ਸੀ ਤਾਂ ਮੈਂ ਕਿਸੇ ਨੂੰ ਵੀ ਕੋਈ ਪੈਸਾ ਨਹੀਂ ਦਿਤਾ ਸੀ। ਮੇਰੇ ਮਾਂ-ਬਾਪ ਕਾਫੀ ਅਰਸਾ ਪਹਿਲਾਂ ਗੁਜ਼ਾਰ ਗਏ ਸਨ ਅਤੇ ਕੋਲ ਪੰਜ ਕਿੱਲੇ ਵਾਹੀ ਵਾਲੇ ਸਨ। ਮਾਪਿਆਂ ਦਾ ਸਾਇਆ ਸਿਰ ’ਤੇ ਨਾ ਹੋਣ ਕਰਕੇ ਕੋਈ ਵੀ ਰਿਸ਼ਤ ਕਰਨ ਨੂੰ ਤਿਆਰ ਨਹੀਂ ਸੀ। ਇਥੋਂ ਤਕ ਕਿ ਮੇਰੇ ਭਰਾਵਾਂ ਨੇ ਵੀ ਮੇਰੇ ਬਾਰੇ ਸੋਚਣਾ ਬੰਦ ਕਰ ਦਿਤਾ ਹੋਇਆ ਸੀ। ਪਰ ਅਚਾਨਕ ਇਕ ਰਿਸ਼ਤੇਦਾਰ ਨੇ ਮਿਹਰਬਾਨੀ ਕੀਤੀ ਅਤੇ ਸ਼ਾਇਰਾ ਉਰਫ ਬਲਜੀਤ ਕੌਰ ਦੀ ਕੰਡਵਾਲਾ ਪਿੰਡ ‘ਵਿਆਹ’ ਕੇ ਆਈ ਭੈਣ ਨਾਲ ਗੱਲਬਾਤ ਤੋਰੀ, ਉਸ ਨੇ ਵੀ ਸਹਿਮਤੀ ਭਰ ਦਿਤੀ ਤੇ ਫਿਰ ਮੈਂ ਸ਼ਾਇਰਾ ਨਾਲ ‘ਆਨੰਦ ਕਾਰਜ’ ਕਰ ਲਿਆ। ਨਾਲ ਹੀ ਉਸ ਦਾ ਕੁਝ ਭੇਤ ਭਰਿਆ ਹਾਸਾ ਵੀ ਨਿਕਲ ਜਾਂਦਾ ਹੈ ਜਦੋਂ ਉਹ ਕਦੇ ਆਪਣੀ ਸ਼ਾਦੀ ਦਾ ਕਿੱਸਾ ਬਿਆਨ ਕਰਦਾ ਹੈ।
ਦੂਸਰੇ ਪਾਸੇ ਸ਼ਾਇਰਾ ਤੋਂ ਬਲਜੀਤ ਕੌਰ ਬਣੀ ਉਸ ਦੀ ਪਤਨੀ ਨਾਲ ਸਹੁਰੇ ਪਿੰਡ ਵਿਚ ਚੰਗਾ ਸੁਖਾਵਾਂ ਸਲੂਕ ਨਾ ਹੋਇਆ। ਉਸ ਦੀ ਜ਼ਿੰਦਗੀ ਕਾਫੀ ਸਖ਼ਤ ਮਿਹਨਤ ਵਾਲੀ ਬਣ ਗਈ। ਲੋਕਾਂ ਨੇ ਬਲਬੀਰ ਸਿੰਘ ਤੇ ਸ਼ਾਇਰਾ ਦਾ ਸਮਾਜਿਕ ਬਾਈਕਾਟ ਕਰ ਦਿਤਾ। ਬਹੁਤੀਆਂ ਬਜ਼ੁਰਗ ਔਰਤਾਂ ਤਾਂ ਮੈਨੂੰ ਸ਼ਰ੍ਹੇਆਮ ਉ¤ਚੀ ਸਾਰੀ ‘‘ਡੱਡੂ ਖਾਣੀ’’ ਕਹਿ ਕੇ ਦੁਤਕਾਰ ਦਿੰਦੀਆਂ।
ਸ਼ਾਇਰਾ ਅੱਜਕਲ੍ਹ ਪੰਜਾਬੀ ਫਰਾਟੇਕਾਰ ਬੋਲ ਲੈਂਦੀ ਹੈ। ਪਰ ਸਮੇਂ ਨੇ ਜ਼ਖਮਾਂ ’ਤੇ ਮਲ੍ਹਮ ਲਗਾਈ। ਸ਼ਾਇਰਾ ਨੇ ਪੰਜਾਬੀ ਪੇਂਡੂ ਰਸਮਾਂ ਰਿਵਾਜ ਸਮਝਣੇ ਸ਼ੁਰੂ ਕਰ ਦਿਤੇ ਅਤੇ ਉਨ੍ਹਾਂ ਟਿਚਕਰਾਂ ਕਰਦੀਆਂ ਬਜ਼ੁਰਗ ਔਰਤਾਂ ਨੂੰ ਵੀ ਹੌਲੀ-ਹੌਲੀ ਆਪਣੀ ਆਕੜ ਛੱਡ ਕੇ ਸ਼ਾਇਰਾ ਨੂੰ ਬਲਜੀਤ ਕੌਰ ਵਜੋਂ ਸਵੀਕਾਰ ਕਰਨਾ ਹੀ ਪਿਆ। ਅੱਜਕਲ੍ਹ ਉਸ ਦੇ ਦੋ ਬੱਚੇ ਹਨ ਉਹ ਜ਼ੋਰ ਦੇ ਕੇ ਕਹਿੰਦੀ ਹੈ ਕਿ ਮੈਂ ਸ਼ਾਇਰਾ ਨਹੀਂ ‘‘ਬਲਜੀਤ ਕੌਰ’’ ਹਾਂ। ਮੈਂ ਹੁਣ ਦੋ ਬੱਚਿਆਂ ਦੀ ਪੰਜਾਬਣ ਮਾਂ ਹਾਂ, ਇਸ ਦੇ ਨਾਲ ਹੀ ਉਹ ਆਪਣਾ ਮੂੰਹ ਦੁਪੱਟੇ ਵਿਚ ਢੱਕ ਲੈਂਦੀ ਹੈ। ਬਲਜੀਤ ਕੌਰ ਸੱਚਾਈ ਤੋਂ ਪਰਦਾ ਹਟਾਉਂਦਿਆਂ ਗੱਲ ਤੋਰਦੀ ਹੈ, ‘‘ਮੇਰੀ ਭੈਣ ਨੇ ਮੇਰੇ ਪਤੀ ਤੋਂ ਪੈਸੇ ਹਥਿਆਉਣ ਦੀ ਕੋਸ਼ਿਸ਼ ਕੀਤੀ ਸੀ। ਲੇਕਿਨ ਮੈਂ ਇਸ ਦਾ ਵਿਰੋਧ ਕਰਦਿਆਂ ਖੁਦ ਹੀ ਬਲਬੀਰ ਸਿੰਘ ਨਾਲ ਸ਼ਾਦੀ ਲਈ ਤਿਆਰ ਹੋ ਗਈ ਸੀ। ਉਸ ਨੇ ( ਉਸ ਦੀ ਭੈਣ ਨੇ) ਸੋਚਿਆ ਸੀ ਕਿ ਸ਼ਾਦੀ ਦੇ ਖ਼ਰਚ ਬਹਾਨੇ ਬਲਬੀਰ ਸਿੰਘ ਤੋਂ ਕੁਝ ਪੈਸੇ ਹਥਿਆ ਲਏ ਜਾਣ। ਪਰ ਮੈਂ ਇਥੇ ਪੂਰੀ ਤਰ੍ਹਾਂ ਖੁਸ਼ ਹਾਂ। ਮੈਂ ਆਖਰਕਾਰ ਆਪਣੀ ਭੈਣ ਨਾਲੋਂ ਆਪਣੇ ਸਬੰਧ ਹੀ ਤੋੜ ਲੈਣ ਦਾ ਫੈਸਲਾ ਕਰ ਲਿਆ। ਪਰ ਇਸੇ ਪਿੰਡ ਦੀ ਇਕ ਹੋਰ ਮੁਟਿਆਰ ਸੋਨਾ ਅਜੇ ਪੰਜਾਬੀ ਭਾਈਚਾਰੇ ਤੋਂ ਸੱਖਣੀ ਹੈ ਤੇ ‘ਮਨਦੀਪ ਕੌਰ’ ਵਜੋਂ ਅਜੇ ਪਿੰਡ ਵਿਚ ਕਬੂਲ ਨਹੀਂ ਕੀਤੀ ਗਈ।
‘ਮਨਦੀਪ ਕੌਰ’ ਨਾਂ ਉਸ ਦੇ ਸਹੁਰੇ ਘਰ ਦਾ ਹੈ। ਉਸ ਦੀ ਸੱਸ ਕਹਿੰਦੀ ਹੈ ਕਿ ਗਰੀਬੀ ਨੇ ਮੈਨੂੰ ਆਪਣੇ ਪੁੱਤਰ ਦੀ ਸ਼ਾਦੀ ਮਾਲਦਾ ਇਲਾਕੇ (ਹੁਬਲੀ) ਦੀ ਇਸ ਲੜਕੀ ਨਾਲ ਕਰਨ ’ਤੇ ਮਜ਼ਬੂਰ ਕੀਤਾ।
ਪੰਜਾਬ ਵਿਚ ਕਿਸੇ ਲੜਕੀ ਦੀ ਸ਼ਾਦੀ ਕਰ ਸਕਣ ਲਈ ਲੋੜੀਂਦਾ ਪੈਸਾ ਅਤੇ ਘਰ ਦੀ ਮਜ਼ਬੂਤ ਮਾਲੀ ਹਾਲਤ ਸਾਡੇ ਪੱਲੇ ਨਹੀਂ ਸੀ। ਹਿਸ ਲਈ ਕੋਈ ਵੀ ਮੇਰੇ ਪੁੱਤਰ ਨਾਲ ਆਪਣੀ ਧੀ ਦਾ ਰਿਸ਼ਤਾ ਕਰਨ ਲਈ ਤਿਆਰ ਨਹੀਂ ਸੀ। ਫਿਰ ਘਰ ਦਾ ਗੋਹਾ ਕੂੜਾ ਵੀ ਤਾਂ ਕਿਸੇ ਨੇ ਕਰਨਾ ਹੀ ਸੀ। ਗੋਮਤੀ ਖੁਰਦ ‘ਪਿੰਡ ਦਾ ਸਰਪੰਚ ਸਕੱਤਰ ਸਿੰਘ ਕਹਿੰਦਾ ਹੈ, ਮਾਲੀ ਹਾਲਤਾਂ ਮਜ਼ਬੂਤ ਨਾ ਹੋਣ ਕਰਕੇ ਸਾਡੇ ਨੌਜਵਾਨਾਂ ਦੀ ਸ਼ਾਦੀ ਪੰਜਾਬ ਵਿਚ ਨਹੀਂ ਹੁੰਦੀ ਅਤੇ ਉਹ ਵੀ ਇਨ੍ਹਾਂ ‘ਕੁਦੇਸਣਾਂ’ ਨਾਲ ਵਿਆਹ ਕਰਵਾ ਕੇ ਬਹੁਤੇ ਖੁਸ਼ ਹਨ। ਾ ਮੋਹਿੰਜਦੋੜੋ ਦੇ ਦਰਾਵੜੀ ਜ਼ਮਾਨੇ ਤੋਂ ਸ਼ੁਰੂ ਹੁੰਦੀ ਏ। ਜੜ੍ਹ ਨਾਲੋਂ ਵੱਢੇ ਹੋਏ ਰੁੱਖ ਦੇ ਟਾਹਣ ਉ¤ਚੇ ਨਹੀਂ ਹੋ ਸਕਦੇ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com