WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
ਸ਼ੁਰੂਆਤ ਗਈ ਆ ਮਾਏ ਹੋ ਨੀ...
ਡਾ. ਸਿਮਰਨ ਸੇਠੀ, ਅਸਿਸਟੈਂਟ ਪ੍ਰੋਫੈਸਰ, ਦਿੱਲੀ ਯੂਨੀਵਰਸਿਟੀ 
(18/08/2020)

 


143
ਹਰਪ ਹੰਜਰ੍ਹਾ
ਸੋਨੇ ਦੀਆਂ ਜੁੱਤੀਆਂ ਪਾਉਣ ਵਾਲੇ ਕਦੇ ਭੱਜ ਕੇ ਮਾਰੂਥਲ ਪਾਰ ਨਹੀਂ ਕਰ ਸਕਦੇ। ਜੇ ਸਰਮਾਏ ਦੇ ਜ਼ੋਰ ਨਾਲ ਕਰ ਵੀ ਲੈਣ ਤਾਂ ਇਹ ਉਨ੍ਹਾਂ ਦੀ ਪਹਿਲੀ ਅਤੇ ਅਖੀਰਲੀ ਦੌੜ ਹੋਵੇਗੀ। ਪਰ ਜੋ ਲੋਕ ਗ਼ੁਰਬਤ ਦੀ ਜ਼ਿੰਦਗੀ ਦੇ ਸਾਰੇ ਅੜਿੱਕਿਆਂ ਨੂੰ ਲੰਘ ਕੇ ਸਹਿਰਾ ਨੂੰ ਆਪਣੀ ਮੰਜ਼ਿਲ ਬਣਾ ਕੇ ਤੁਰਦੇ ਹਨ, ਉਨ੍ਹਾਂ ਲਈ ਸੂਰਜ ਦੀ ਤਪਸ਼ ਵੀ ਨਿੱਘ 'ਚ ਬਦਲ ਜਾਂਦੀ ਹੈ।

ਕੁਝ ਇਹੋ-ਜਿਹੀ ਵਿਧਾ ਬਣਦੀ ਦਿਸ ਰਹੀ ਹੈ ਪੋਹ ਦੀ ਕੋਸੀ ਕੋਸੀ ਧੁੱਪ ਵਰਗੇ ਮਾਸੂਮ ਜਿਹੇ ਮਾਂ ਦੇ ਪ੍ਰੀਤ, ਨਾਨਕਿਆਂ ਦੇ ਹੈਪਨ, ਦੋਸਤਾਂ ਦੇ ਬਿੱਲੇ ਅਤੇ 'ਸੌਂਹ' ਗੀਤ ਨਾਲ ਚਰਚਾ 'ਚ ਆਏ ਨੌਜਵਾਨ ਹਰਪ ਹੰਜਰ੍ਹਾ ਦੀ।

ਗ਼ੁਰਬਤ ਦੇ ਢੇਰ 'ਚ ਰੁਲੀ ਪਈ ਕੁਦਰਤੀ ਗੁਣਾਂ ਦੀ ਗੁਥਲੀ ਹੈ ਹਰਪ। ਹਾਲੇ ਚੌਦਾਂ ਅਗਸਤ 2020 ਨੂੰ ਚੌਵ੍ਹੀਵਾਂ ਸੂਰਜ ਚੜ੍ਹਿਆ ਉਹਦੀ ਜ਼ਿੰਦਗੀ ਦਾ। ਉਸ ਦੇ ਮੂੰਹੋਂ ਉਸ ਦੀ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਸੁਣ ਪਿੰਡੇ 'ਤੇ ਲੂੰ-ਕੰਢੇ ਖੜ੍ਹੇ ਹੋ ਗਏ ਤੇ ਨੈਣਾਂ ਦੇ ਖੂਹਾਂ ਵਿਚ ਡੱਕਿਆ ਪਾਣੀ ਕਦੋਂ ਆਪ-ਮੁਹਾਰਾ ਵਹਿ ਤੁਰਿਆ, ਪਤਾ ਹੀ ਨਾ ਲੱਗਾ।

ਪਟਿਆਲੇ ਜ਼ਿਲ੍ਹੇ ਦੇ ਪਿੰਡ ਨਕਟਾ  ਦੇ ਰਹਿਣ ਵਾਲੇ ਅਤੇ ਸ਼ੂਗਰ ਮਿੱਲ 'ਚ ਕੰਮ ਕਰਨ ਵਾਲੇ, ਇਕ ਕਿਲ੍ਹਾ ਜ਼ਮੀਨ ਦੇ ਮਾਲਕ ਗ਼ਰੀਬ ਕਿਰਸਾਨ, ਸੁਰਿੰਦਰ ਸਿੰਘ ਹੰਜਰਾ ਅਤੇ ਗੁਰਜੀਤ ਕੌਰ ਦੇ ਘਰ ਪੈਦਾ ਹੋਣ ਵਾਲੇ ਇਕਲੌਤੇ ਪੁੱਤਰ ਹਰਪ੍ਰੀਤ ਨੂੰ ਜੰਮਦਿਆਂ ਹੀ ਜ਼ਿੰਦਗੀ ਨੇ ਜਨੂੰਨ ਦੀ ਗੁੜ੍ਹਤੀ ਤਾਂ ਦਿੱਤੀ ਪਰ ਬਹੁਤ ਜਲਦ ਉਮਰ ਤੋਂ ਪਹਿਲਾਂ ਹੀ ਗ਼ਰੀਬੀ ਵਰਗੇ ਸਰਾਪ ਦੇ ਅਸਲ ਅਰਥ ਸਮਝਾਉਣੇ ਆਰੰਭ ਦਿੱਤੇ ਸਨ। ਸ਼ੂਗਰ ਮਿੱਲ ਦੀ ਮਿਠਾਸ ਵੀ ਗ਼ਰੀਬੀ ਦੀ ਜ਼ਹਿਰ ਨੂੰ ਘੱਟ ਨਾ ਕਰ ਸਕੀ ਅਤੇ ਮਾਂ ਵੱਲੋਂ ਚੱਕੀ ਤੇ ਆਟਾ ਪੀਹ ਕੇ ਕੀਤੀ ਮਿਹਨਤ ਵੀ ਪਰਿਵਾਰ ਨੂੰ ਗ਼ੁਰਬਤ ਚੋਂ ਨਾ ਕੱਢ ਸਕੀ ਉਲਟਾ ਪਰਵਾਰ ਦੀ ਹਾਲਤ ਦਿਨੋਂ-ਦਿਨ ਵਿਗੜਦੀ ਗਈ। ਪਰ ਪਿਤਾ ਦੇ ਪਿਆਰ ਅਤੇ ਮਾਂ ਦੀ ਮਮਤਾ ਦੇ ਕਵਚ ਨੇ ਹਮੇਸ਼ਾ ਪੰਜਾਬ ਦੇ ਅਤਿ ਵਿਗੜੇ ਮਾਹੌਲ ਤੋਂ ਹਰਪ ਨੂੰ ਬਚਾਈ ਰੱਖਿਆ।

ਕੁਦਰਤੀ ਕਲਾ/ਗੁਣਾਂ ਦੀ ਸੌਗਾਤ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ। ਹਰਪ ਨੂੰ ਭਾਵੇਂ ਕੁਦਰਤ ਨੇ ਖੁੱਲ੍ਹਾ ਜੁੱਸਾ ਨਹੀਂ ਦਿੱਤਾ ਪਰ ਕੁਦਰਤੀ ਖਿਡਾਰੀਆਂ ਵਾਲਾ ਸਾਰਾ ਢਾਂਚਾ ਦੇ ਕੇ ਤੋਰਿਆ। ਸੁਰਤ ਸੰਭਾਲੀ ਤਾਂ ਜਨੂੰਨ ਦਾ ਬੀਜ ਫੁੱਟਣਾ ਸ਼ੁਰੂ ਹੋਇਆ ਤੇ ਖੇਡਾਂ ਵੱਲ ਹੋ ਤੁਰਿਆ। ਸਕੂਲ ਦੌਰਾਨ  ਗਿਆਰਾਂ ਅਤੇ  ਚੌਦਾਂ ਸਾਲ ਦੇ ਵਰਗ ਵਿਚ ਖੋ-ਖੋ 'ਚ ਰਾਜ ਪੱਧਰ 'ਤੇ ਜਿੱਤਣਾ ਕੋਈ ਛੋਟੀ ਗੱਲ ਨਹੀਂ ਸੀ। ਜਿਵੇਂ-ਜਿਵੇਂ ਵੱਡਾ ਹੁੰਦਾ ਗਿਆ ਮਹਿੰਗੀ ਖੇਡ ਕ੍ਰਿਕੇਟ 'ਚ ਵੀ ਹੱਥ ਅਜ਼ਮਾਉਣ ਲੱਗ ਪਿਆ। ਵੱਡੇ-ਵੱਡੇ ਖਿਡਾਰੀਆਂ ਨਾਲ ਖੇਡਣ ਦੇ ਇਸ ਦੇ ਜਨੂੰਨ ਨੂੰ ਦੇਖਦਿਆਂ ਛੋਟੇ-ਛੋਟੇ ਖੰਭਾਂ ਨੂੰ ਲੰਬੀਆਂ ਪਰਵਾਜ਼ਾਂ ਦੀ ਤਿਆਰੀ ਲਈ ਪਟਿਆਲਾ ਸ਼ਹਿਰ ਦੇ ਸਰਕਾਰੀ ਮਲਟੀ-ਪਰਪਜ਼ ਸੀਨੀਅਰ ਸੈਕੰਡਰੀ ਸਕੂਲ ਵਿਚ ਭੇਜ ਦਿੱਤਾ।

ਕੁਲਦੀਪ ਸਿੰਘ ਜੋ ਕਿ ਦੀਪ ਭਾਜੀ ਦੇ ਨਾਂ ਨਾਲੇ ਜਾਣੇ ਜਾਂਦੇ ਸਨ ਨੇ ਕੋਚ ਦੇ ਤੌਰ ਤੇ ਪਹਿਲੀ ਵਾਰ ਹਰਪ ਦੀ ਬਾਂਹ ਫੜੀ। ਘਰ ਦਾ ਹਰ ਜੀਅ ਸਖ਼ਤ ਪ੍ਰੀਖਿਆ ਵਿਚੋਂ ਗੁਜ਼ਰ ਰਿਹਾ ਸੀ। ਜਨੂੰਨੀ ਹਰਪ੍ਰੀਤ ਹੋਸਟਲ ਰਹਿੰਦਾ ਕਈ ਕਈ ਦਿਨ ਢਿੱਡੋਂ ਭੁੱਖਾ ਰਹਿ ਕੇ ਦੇਸ਼ ਲਈ ਖੇਡਣ ਦੇ ਸੁਪਨੇ ਲੈ ਰਿਹਾ ਸੀ। ਆਖ਼ਿਰ ਸੁਪਨਿਆਂ ਦੇ ਕ੍ਰਿਕੇਟ ਸਟੇਡੀਅਮ ਦੀ ਚੌਖਟ 'ਤੇ ਕਦਮ ਧਰਿਆ ਤਾਂ ਬਹੁਤੀਆਂ ਦੀਆਂ ਅੱਖਾਂ ਚ ਰੜਕਣਾ ਸ਼ੁਰੂ ਹੋ ਗਿਆ।

ਪਹਿਲੀ ਵਾਰ ਹਰਪ ਦੇ ਮੂੰਹੋਂ ਸੁਣਿਆ ਕੌੜਾ ਸੱਚ ਦੇਸ਼ ਅੰਦਰ ਖਿਡਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਪ੍ਰਸ਼ਨਾਂ ਦੇ ਘੇਰੇ ਵਿਚ ਖੜ੍ਹਾ ਕਰ ਗਿਆ। ਇਕ ਖਿਡਾਰੀ ਨੂੰ ਆਮ ਨਾਲੋਂ ਜ਼ਿਆਦਾ ਖ਼ੁਰਾਕ ਤਾਂ ਮਿਲਣੀ ਕੀ ਸੀ, ਉਲਟਾ ਉਹ ਤਿੰਨ ਸੌ ਰੁਪਿਆ ਬਚਾਉਣ ਲਈ ਮਹੀਨੇ ਦੇ ਤੀਹ ਦਿਨਾਂ ਚੋਂ ਦਸ ਦਿਨ ਭੁੱਖਾ ਰਹਿ ਲੈਂਦਾ ਸੀ। ਭੁੱਖੇ ਢਿੱਡ ਰਹਿ ਕੇ ਇਕ ਖਿਡਾਰੀ ਵਜੋਂ ਰਾਜ ਪੱਧਰ ਦੀ ਸਰੀਰਕ ਸਮਰੱਥਾ ਬਣਾਉਣੀ ਤੇ ਕਾਇਮ ਰੱਖਣੀ ਉਸ ਲਈ ਸਭ ਤੋਂ ਵੱਡੀ ਚੁਨੌਤੀ ਸੀ। ਉਸ ਨੂੰ ਖੇਡ ਦੇ ਮੈਦਾਨ 'ਤੇ ਚੰਗਾ ਖੇਡਣ ਲਈ ਜੇ ਕੋਈ ਚੀਜ਼ ਅੜਿੱਕੇ ਲਾਉਂਦੀ ਸੀ ਤਾਂ ਉਹ ਬਿਨਾਂ ਖ਼ੁਰਾਕ ਦੇ ਆਈ ਸਰੀਰਕ ਕਮਜ਼ੋਰੀ ਸੀ। ਉਸ ਦੀ ਖੇਡ ਦੇਖ ਕੇ ਹਰਭਜਨ ਸਿੰਘ ਅਤੇ ਯੁਵਰਾਜ ਨੇ ਵੀ ਰਾਜ ਪੱਧਰ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਇਸ ਮੁੰਡੇ ਨੂੰ ਸੰਭਾਲ ਕੇ ਰੱਖੋ। ਉਹ ਇਕ ਚੁਸਤ ਵਿਕਟ ਕੀਪਰ ਦੇ ਨਾਲ ਨਾਲ ਇਕ ਬਹੁਤ ਵਧੀਆ ਬੱਲੇਬਾਜ਼ ਸੀ। ਉਸ ਦੇ ਸਿਦਕ ਨੂੰ ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜਦਾਨ, ਭੁਪਿੰਦਰ ਭੁੱਪੀ (ਐੱਨ.ਆਈ.ਐੱਸ.), ਮੁਨੀਸ਼ ਬਾਲੀ (ਐੱਨ.ਸੀ.ਏ.) ਅਤੇ ਦਰੋਣਾਚਾਰੀਆ ਐਵਾਰਡੀ ਗੁਰਚਰਨ ਸਿੰਘ ਵਰਗੀਆਂ ਨੇ ਪਛਾਣਿਆ। ਇਹਨਾਂ ਨੇਕ ਦਿਲ ਅਤੇ ਮਿਹਨਤ, ਲਗਨ ਦੀ ਇੱਜ਼ਤ ਕਰਨ ਵਾਲਿਆਂ ਵੱਲੋਂ ਮਿਲੇ ਹੌਸਲੇ ਨੇ ਛੋਟੇ-ਛੋਟੇ ਖੰਭਾਂ ਨੂੰ ਲੰਮੀ ਪਰਵਾਜ਼ ਲਈ ਤਿਆਰ ਕਰ ਦਿੱਤਾ। ਪਰ ਇਸ ਸਫ਼ਰ ਵਿਚ ਪਿੱਛੇ ਧੱਕਣ ਵਾਲੇ ਜ਼ਿਆਦਾ ਆਏ। ਅਕਸਰ ਵੱਡੇ ਮੁਕਾਬਲਿਆਂ ਤੋਂ ਪਹਿਲਾਂ ਉਸ ਦਾ ਸਰੀਰ ਜਵਾਬ ਦੇ ਜਾਂਦਾ। ਕਦੇ ਟਾਈਫ਼ਾਈਡ ਹੋ ਜਾਂਦਾ ਕਦੀ ਕੁਝ ਹੋਰ, ਪਰ ਉਸ ਦੇ ਜਨੂੰਨ ਮੂਹਰੇ ਸਭ ਫਿੱਕੇ ਪੈ ਜਾਂਦੇ।

ਕੁਦਰਤ ਆਪਣੀ ਖੇਡ ਖੇਡ ਰਹੀ ਸੀ, ਅੰਤਰਰਾਸ਼ਟਰੀ ਖੇਡ ਮੈਦਾਨ 'ਚ ਚਮਕਣ ਤੋਂ ਪਹਿਲਾਂ ਹੀ ਉਸ ਦੇ ਸਿਤਾਰੇ ਉਦੋਂ ਡੁੱਬ ਗਏ ਜਦੋਂ ਮੁਹਾਲੀ 'ਚ ਹੋਣ ਵਾਲੇ ਇਕ ਮੈਚ ਤੋਂ ਪਹਿਲਾਂ ਹਰਪ ਇਕ ਗੇਂਦ ਨੂੰ ਰੋਕਣ ਦੇ ਚੱਕਰ 'ਚ ਆਪਣਾ ਪੈਰ ਤੁੜਵਾ ਬੈਠਾ। ਹਰਪ ਨੂੰ ਜਾਣਨ ਵਾਲੇ ਦੱਸਦੇ ਹਨ ਕਿ ਉਸ ਦੇ ਜਨੂੰਨ ਮੂਹਰੇ ਉਸ ਦਾ ਸਰੀਰ ਜਵਾਬ ਦੇ ਗਿਆ।

ਲੁਕਾਈ ਭਾਣੇ ਇਹ ਉਸ ਦੀ ਨਹੀਂ ਬਲਕਿ ਹਰ ਉਸ ਬੰਦੇ ਦੀ ਹਾਰ ਸੀ ਜੋ ਰੋਜ਼ ਸਵੇਰੇ ਉੱਠ ਕੇ ਪ੍ਰਮਾਤਮਾ ਦਾ ਨਾਲ ਲੈਂਦਾ, ਪਾਠ ਕਰਦਾ 'ਸਭਿ ਮਹਿ ਜੋਤਿ ਜੋਤਿ ਹੈ ਸੋਇ' ਉਚਾਰਦਾ। ਪਰਮ ਸ਼ਕਤੀ ਨੂੰ ਮੰਨਦਾ। ਪਰ ਇਨਸਾਨ ਤਾਂ ਇਕ ਇਨਸਾਨ ਹੈ ਉਸ ਦੀ ਸੋਚ ਸੀਮਤ ਹੈ। ਉਹ ਕਿੱਥੇ ਜਾਣਦਾ ਹੈ ਕਿ ਅਕਾਲ ਪੁਰਖ ਨੇ ਭਵਿੱਖ ਦੇ ਗਰਭ ਵਿਚ ਉਸ ਲਈ ਕੀ-ਕੀ ਸਾਂਝ ਰੱਖਿਆ ਹੈ। ਕਿਉਂਕਿ ਰੱਬ ਦੀਆਂ ਰਹਿਮਤਾਂ ਅਦਿੱਖ ਹੁੰਦੀਆਂ ਹਨ ਤੇ ਉਹ ਕਦੇ ਕਿਸੇ ਦੇ ਮੋਢੇ 'ਤੇ ਹੱਥ ਰੱਖ ਇਹ ਨਹੀਂ ਆਖਦਾ- "ਕੋਈ ਨਾ ਤੂੰ ਫ਼ਿਕਰ ਨਾ ਕਰ , ਮੈਂ ਤੇਰੇ ਨਾਲ ਆ।"

ਆਖ਼ਿਰ ਇਕ ਦਰਵਾਜ਼ਾ ਬੰਦ ਹੋਣ 'ਤੇ ਜਨੂੰਨੀ ਲੋਕ ਟਿੱਕ ਕੇ ਕਿੱਥੇ ਬਹਿੰਦੇ ਹੁੰਦੇ ਹਨ। ਉਸ ਦਾ ਬਚਪਨ ਤੋਂ ਦੂਜਾ ਜਨੂੰਨ ਗਾਉਣਾ ਸੀ। ਸ਼ੂਗਰ ਮਿੱਲ ਦੀ ਨੌਕਰੀ ਚਲੀ ਜਾਣ ਪਿੱਛੋਂ ਪਿਤਾ ਗੁਰੂਘਰ 'ਚ ਸੇਵਾ ਨਿਭਾਉਣ ਲੱਗ ਪਏ। ਹਰਪ ਨੇ ਜਦੋਂ ਇਸ ਗਾਇਕੀ ਦੇ ਬੀਜਾਂ ਨੂੰ ਪਿਆਰ ਤੇ ਮਿਹਨਤ ਨਾਲ ਸਿੰਜਣ ਦੀ ਜ਼ਿੱਦ ਕੀਤੀ ਕਿ ਮੈਂ ਵੀ ਵਾਜਾ ਵਜਾਉਣਾ ਸਿੱਖਣਾ ਹੈ ਤਾਂ ਉੱਥੇ ਵੀ ਗ਼ਰੀਬੀ ਆੜੇ ਆ ਗਈ। ਸਿਖਾਉਣ ਵਾਲਾ ਮੁਨਕਰ ਹੋ ਗਿਆ। ਹਰਪ ਦੱਸਦਾ ਹੈ ਕਿ ਉਹ ਫੇਰ ਆਪ ਹੀ ਵਾਜੇ ਨਾਲ ਅਠਖੇਲੀਆਂ ਕਰਨ ਲੱਗ ਪਿਆ ਤੇ ਇਕ ਦਿਨ ਲੋੜ ਮੁਤਾਬਿਕ ਵਜਾਉਣਾ ਸਿੱਖ ਗਿਆ। ਕੁਝ ਕੁ ਸਮੇਂ 'ਚ ਗੀਤਾਂ ਦੇ ਬੀਜ ਪੁੰਗਰਨੇ ਆਰੰਭ ਹੋ ਗਏ। ਗੀਤਕਾਰੀ ਦੇ ਨਾਜ਼ੁਕ ਬੂਟਿਆਂ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਤਿਆਰ ਕਰਦਾ ਤੇ ਤੁਰ ਪੈਂਦਾ ਨਵੇਂ ਸਫ਼ਰ ਤੇ। ਜਿੱਥੇ ਜਾਂਦਾ ਅਗਲਾ ਗਾਣੇ ਸੁਣਦਾ, ਕਾਪੀ ਰੱਖ ਲੈਂਦਾ ਤੇ ਕਹਿ ਦਿੰਦਾ ਬਈ, ਪੈਸੇ ਲੈ ਆਵੀਂ ਕਰਾ ਦੇਵਾਂਗੇ ਤੇਰੇ ਗੀਤ। ਦੁਨੀਆਦਾਰੀ ਦੀ ਪੜ੍ਹਾਈ ਦਾ ਹਰ ਰੋਜ਼ ਨਵਾਂ ਸਬਕ ਸਿੱਖ ਘਰ ਪਰਤਦਾ।

ਤਬਦੀਲੀ ਕੁਦਰਤ ਦਾ ਅਟੱਲ ਨਿਯਮ ਹੈ। ਆਖ਼ਿਰ ਕੁਦਰਤ ਨੇ ਉਹ ਖੇਡ ਖੇਡੀ, ਵੱਡੇ-ਵੱਡੇ ਗ੍ਰਹਿਆਂ ਤੇ ਜਾਣ ਦੇ ਦਾਅਵੇ ਕਰਨ ਵਾਲੇ ਪਲਾਂ ਵਿਚ ਹੀ ਚਾਰ ਦੀਵਾਰੀ 'ਚ ਡੱਕ ਦਿੱਤੇ। ਡਰ ਅਤੇ ਸੁੰਨਸਾਨ ਪਸਰ ਗਈ ਹਰ ਤਰਫ਼। ਦਿਲੋਂ ਆਵਾਜ਼ ਆਈ :

" ਹਰਪ੍ਰੀਤ, ਇਹ 'ਲਾੱਕ ਡਾਊਨ' ਤੇਰੇ ਲਈ ਬਣਿਆ।"

ਬਾਹਰੀ ਸਫ਼ਰ ਰੁਕ ਜਾਣ 'ਤੇ ਸ਼ੁਰੂ ਹੋਇਆ ਆਪਣੇ ਆਪ ਨੂੰ ਕੁਦਰਤ ਦੇ ਹਵਾਲੇ ਕਰ ਆਤਮ-ਚਿੰਤਨ ਦਾ ਸਫ਼ਰ, ਅੰਦਰ ਦੀ ਯਾਤਰਾ। ਅੰਦਰੂਨੀ ਸਫ਼ਰ ਦੌਰਾਨ ਜੋ ਕੁਝ ਸ਼ਬਦਾਂ ਰੂਪੀ ਮੋਤੀ ਚੁਣ ਕੇ ਪੰਨਿਆਂ 'ਤੇ ਉੱਕਰੇ ਉਹ ਸਨ:

ਮੈਂ ਬੰਦ ਦਰਵਾਜ਼ਿਆਂ 'ਚੋਂ ਗੁਨਾਹਗਾਰ ਰੂਹ ਬੋਲਦੀ,
ਤੇਰੇ ਬੇ ਜ਼ੁਬਾਨਾਂ ਨੂੰ ਜੋ ਸੀ ਤੱਕੜੀ 'ਚ ਤੋਲਦੀ।
ਬੰਦ ਕੀਤੇ ਧੰਦੇ ਮੇਰੇ, ਜੋ ਵੀ ਚੰਗੇ ਮੰਦੇ ਮੇਰੇ
ਮਾਣ ਦੇ ਨੇ ਪੰਛੀ ਹਵਾ, ਸਮੇਂ ਆਲ਼ੇ ਦੌਰ ਦੀ
ਝੂਠੀਆਂ  ਜੋ ਦੌਲਤਾਂ ਦੇ ਨਿੱਘ ਵਿਚ ਸੁੱਤਿਆਂ ਦੀ
ਇਕ ਦਮ ਕੁੰਡੀ ਖੜਕਾਈ,
ਤੇਰੀ ਰਜ਼ਾ ਪਾਤਸ਼ਾਹ ਮੈਨੂੰ ਬੜੀ ਰਾਸ ਆਈ।


ਆਤਮ-ਚਿੰਤਨ ਜਾਰੀ ਸੀ। ਸੋ ਕੁਦਰਤ ਨੇ ਉਂਗਲਾਂ ਦੇ ਪੋਟਿਆਂ 'ਚ ਹਲਚਲ ਕੀਤੀ 'ਤੇ ਫ਼ੋਨ ਦੀ ਸਕਰੀਨ 'ਤੇ ਜੋ ਪਵਿੱਤਰ ਸ਼ਬਦ ਲਿਖਿਆ ਗਿਆ, ਉਹ ਸੀ 'ਪ੍ਰੋਫ਼ੈਸਰ'। 'ਤੇ ਜਿਸ ਪਾਕ ਰੂਹ ਦੇ ਬੋਲਾਂ ਨੇ ਕੰਨਾਂ ਵਿਚ ਅੰਮ੍ਰਿਤ ਘੋਲਿਆ ਤੇ ਵਕਤ ਰੁਕ ਗਿਆ ਜਾਪਿਆ, ਉਹ ਇਕ ਦਰਵੇਸ਼ ਰੂਪੀ, ਚਿੱਟੀ ਸਫ਼ੇਦ ਭਰਵੀਂ ਦਾੜ੍ਹੀ, ਸਕੂਨ ਨਾਲ ਦਮਕਦੇ ਚਿਹਰੇ 'ਤੇ ਮਿੱਠੀ ਜਿਹੀ ਮੁਸਕਾਨ, ਸ਼ਾਂਤ, ਵਿਸ਼ਾਲ, ਗਹਿਰ ਗੰਭੀਰ ਸਾਗਰ ਪ੍ਰੋ: ਹਰਪਾਲ ਸਿੰਘ ਪੰਨੂ ਜੀ। ਜੋ 'ਪੇਂਡੂ ਆਸਟ੍ਰੇਲੀਆ' ਨਾਂ ਦੇ ਚੈਨਲ ਤੇ ਆਪਣੀ ਜ਼ਿੰਦਗੀ ਵਿਚ ਲਿਖਣ ਨਾਲੋਂ ਸੁਣਨ ਨੂੰ ਮਹੱਤਤਾ ਦੇਣ ਦੀਆਂ ਗਿਆਨ ਭਰਪੂਰ ਗੱਲਾਂ ਦੱਸ ਰਹੇ ਸਨ। ਬੱਸ ਉਸ ਤੋਂ ਬਾਅਦ ਹਰਪ ਕਹਿੰਦਾ, "ਮੈਂ ਅਗਲੇ ਕੁਝ ਕੁ ਦਿਨਾਂ ਵਿਚ ਪੇਂਡੂ ਆਸਟ੍ਰੇਲੀਆ ਦਾ ਸਾਰਾ ਚੈਨਲ ਦੇਖ ਕੇ ਸਾਹ ਲਿਆ। ਮੈਨੂੰ ਲੱਗਿਆ ਕਿ ਇਨ੍ਹਾਂ ਨੂੰ ਸੰਪਰਕ ਕਰਨਾ ਚਾਹੀਦਾ ਹੈ। ਇਹ ਜ਼ਰੂਰ ਮਦਦ ਕਰਨਗੇ। ਆਖ਼ਿਰ ਅਨੇਕਾਂ ਜ਼ਿੰਦਗੀਆਂ ਨੂੰ ਸਫਲਤਾ ਦੀਆਂ ਮੰਜ਼ਿਲਾਂ ਦੇ ਸਿਰਨਾਵੇਂ ਦੇਣ ਵਾਲੇ ਪਿਆਰੇ ਮਿੰਟੂ ਬਰਾੜ ਜੀ ਦਾ ਨੰਬਰ ਮਿਲਿਆ, ਉਨ੍ਹਾਂ ਨੂੰ ਅਤੇ ਪ੍ਰੋ: ਪੰਨੂ ਜੀ ਨੂੰ ਆਪਣੀ ਰਚਨਾ ਭੇਜੀ। ਪਾਕ ਰੂਹਾਂ ਦੇ ਦਰ ਮੇਰੀ ਅਰਜ਼ ਕਬੂਲ ਹੋ ਚੁੱਕੀ ਸੀ।"

ਇਕ ਸੰਕਲਪ/ਇਕ ਵਾਅਦਾ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਵੇਲੇ ਕਿ ਜੇ ਚੰਗਾ ਲਿਖਿਆਂ ਏਨੀਆਂ ਦੁਆਵਾਂ ਤਾਂ ਮਾੜਾ ਕਿਉਂ ਲਿਖਣਾ? ਸ਼ੁਹਰਤ ਹਾਸਿਲ ਕਰਨ ਲਈ ਚੰਗਿਆਂ ਨੂੰ ਮਾੜੇ ਬਣਦੇ ਬਹੁਤ ਦੇਖਿਆ ਪਰ ਹਰਪ ਦਾ ਸੰਪੂਰਨ ਰੂਪ ਵਿਚ ਮਾੜੀ/ਕਮਰਸ਼ੀਅਲ ਗੀਤਕਾਰੀ ਨੂੰ ਛੱਡ ਕੇਵਲ ਤੇ ਕੇਵਲ ਚੰਗਾ ਲਿਖਣ ਦਾ ਪ੍ਰਣ ਹੈਰਾਨ ਕਰਨ ਵਾਲਾ ਸੀ, ਉਹ ਵੀ ਇਹੋ ਜਿਹੇ ਸਮੇਂ ਜਦੋਂ ਉਸ ਨੂੰ ਅੱਜ ਦੇ ਮਾਹੌਲ ਵਿਚ ਪੈਸੇ ਲਈ ਚੱਲ ਰਹੇ ਭੜਕਾਊ ਗੀਤਾਂ ਬਾਰੇ ਚੰਗੀ ਤਰ੍ਹਾਂ ਪਤਾ ਹੈ।
 
ਪੇਂਡੂ ਆਸਟ੍ਰੇਲੀਆ ਚੈਨਲ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਢੀਂਡਸਾ ਦੀ ਸੰਗਤ ਨੇ ਕੁਦਰਤੀ ਸਬਰ ਅਤੇ ਸੰਤੋਖ ਉਸ ਦੀ ਨਵੀਂ ਜ਼ਿੰਦਗੀ ਦਾ ਆਧਾਰ ਬਣਾ ਦਿੱਤਾ। ਇਕ ਦਿਨ ਮਨਪ੍ਰੀਤ ਪਿਆਰ ਨਾਲ ਕਹਿੰਦੇ, "ਯਾਰ, ਤੁਸੀਂ ਕੁਝ ਵੰਡ ਦੇ ਸੰਤਾਪ 'ਤੇ ਵੀ ਲਿਖਿਆ?"

ਹਾਲਾਂਕਿ ਉਸ ਦੇ ਦਾਦਕੇ ਵੰਡ ਦਾ ਸੰਤਾਪ ਭੋਗ ਚੁੱਕੇ ਸਨ ਪਰ ਉਸ ਲਈ 1947 ਆਜ਼ਾਦੀ ਜਸ਼ਨਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ। ਮਨਪ੍ਰੀਤ ਦੇ ਮੂੰਹੋਂ ਅਸਲੀਅਤ ਸੁਣੀ ਤਾਂ ਸੁੰਨ ਹੋ ਗਿਆ ਸੀ ਹਰਪ। ਉਸ ਨੂੰ ਆਪਣੇ ਆਪ ਤੇ ਗ਼ੁੱਸਾ ਆਇਆ ਕਿ ਅਸੀਂ ਕਾਹਦੇ ਜਸ਼ਨ ਮਨਾਉਂਦੇ ਰਹੇ ਹਾਂ ਹੁਣ ਤੱਕ?

ਮਨਪ੍ਰੀਤ ਦੇ ਕਹਿਣ 'ਤੇ ਅਗਲੇ ਕੁਝ ਦਿਨ ਇਸ ਬਾਰੇ ਜਿੰਨਾ ਜਾਣ ਸਕਦਾ ਸੀ ਖੋਜ ਕੀਤੀ। ਏਨਾ ਵਿਸ਼ਾਲ, ਸੰਵੇਦਨਸ਼ੀਲ, ਨਾਜ਼ੁਕ ਵਿਸ਼ਾ, ਏਨੀ ਵੱਡੀ ਤ੍ਰਾਸਦੀ, ਏਨਾ ਵੱਡਾ ਕਤਲੇਆਮ, ਚਾਰੋ ਪਾਸੇ ਬੰਦਿਆਂ ਦੀਆਂ ਸ਼ਕਲਾਂ ਵਾਲੇ ਹੈਵਾਨ, ਲੱਖਾਂ ਲੋਕ ਸੱਤਾ ਦੇ ਲਾਲਚੀਆਂ ਦੀਆਂ ਕੋਝੀਆਂ ਚਾਲਾਂ ਦੀ ਭੇਂਟ ਚੜ੍ਹ ਗਏ, ਇਨਸਾਨੀਅਤ ਸ਼ਰਮਸਾਰ ਹੋਈ, ਹਿੰਦੁਸਤਾਨ-ਪਾਕਿਸਤਾਨ ਦੇ ਨਾਂ 'ਤੇ ਪੰਜਾਬ ਦਾ ਉਜਾੜਾ ਹੋਇਆ। ਆਖ਼ਿਰ ਏਨਾ ਕੁਝ ਦੇਖ ਆਤਮਾ ਵਲੂੰਧਰੀ ਗਈ ਸੀ ਹਰਪ ਦੀ। ਆਪਣੀ ਜਨਮ-ਭੋਇੰ ਅਤੇ ਆਪਣਿਆਂ ਲਈ ਤਰਸਦਿਆਂ ਦੇ ਹੰਝੂਆਂ, ਹੌਂਕਿਆਂ, ਤਰਸੇਵਿਆਂ ਨੂੰ ਦਿਲ ਦੀ ਕੁਠਾਲੀ ਪਾ ਰੂਹ ਦੇ ਲਹੂ 'ਚ ਤਪਾਇਆ ਤਾਂ ਵਰ੍ਹਿਆ ਤੋਂ ਟਸ-ਟਸ ਕਰਦੇ ਦਿਲਾਂ ਨੂੰ ਠੰਢਕ ਦੇਣ ਵਾਲਾ 'ਸੌਂਹ' ਨਾਮੀ ਚੰਦਰਮਾ ਚੜ੍ਹਿਆ। ਹੁਣ ਜ਼ਖ਼ਮੀ ਖੰਭ ਪੂਰੀ ਤਰ੍ਹਾਂ ਨਾਲ ਲੰਬੀ ਪਰਵਾਜ਼ ਲਈ ਬਿਲਕੁਲ ਤਿਆਰ ਸਨ।

ਫਿਰ ਉਹ ਦਿਨ ਆਇਆ ਜਦੋਂ 'ਪੇਂਡੂ ਆਸਟ੍ਰੇਲੀਆ' ਦੀ ਟੀਮ ਵੱਲੋਂ ਤਿਆਰ ਕੀਤਾ ਗੀਤ 'ਸੌਂਹ' ਲੋਕਾਂ ਦੇ ਦਿਲਾਂ 'ਤੇ ਦਸਤਕ ਦੇਣ ਪਹੁੰਚ ਗਿਆ। ਭਾਵੇਂ ਦੇਖਣ ਵਾਲਿਆਂ ਦੀ ਗਿਣਤੀ ਹਜ਼ਾਰਾਂ 'ਚ ਰਹਿ ਗਈ ਪਰ ਜੋ ਮਸ਼ਹੂਰ ਅਤੇ ਸੁਲਝੇ ਹੋਏ ਲੋਕਾਂ ਦੇ ਸੁਨੇਹੇ ਆਏ ਉਨ੍ਹਾਂ ਨੇ ਗ਼ੁਰਬਤ ਨਾਲ ਬੋਦੇ ਹੋ ਚੁੱਕੇ ਸਰੀਰ 'ਚ ਫੇਰ ਜਾਨ ਪਾ ਦਿੱਤੀ। ਹਰਪ ਕਹਿੰਦਾ ਅੱਗੇ ਵਧਣ ਦੇ ਬਹੁਤ ਮੌਕੇ ਮਿਲੇ ਪਰ ਮੰਜ਼ਿਲ ਦੇ ਨੇੜੇ ਆ ਕੇ ਤਿਲਕ ਜਾਂਦਾ। ਪਰ ਕਦੇ ਉਦਾਸ ਨਹੀਂ ਸੀ ਹੁੰਦਾ। ਆਪਣੇ ਆਪ ਨੂੰ ਕਹਿੰਦਾ ਕਿ ਇਕ ਹੋਰ ਹਾਦਸਾ ਜੁੜ ਗਿਆ ਤੇਰੇ ਤੇ ਬਣਨ ਵਾਲੀ ਫ਼ਿਲਮ ਲਈ। ਭਾਵੇਂ ਹਰਪ ਕਈ ਬਾਰ ਟੀਸੀ ਦੇ ਨੇੜਿਉਂ ਮੁੜਿਆ ਪਰ ਉਸ ਨਾਲ ਗੱਲ ਕਰਦਿਆਂ ਨੂੰ ਕਿਤੇ ਅਹਿਸਾਸ ਨਹੀਂ ਹੋਇਆ ਕਿ ਇਹ ਇਕ ਹਾਰਿਆ ਹੋਇਆ ਖਿਡਾਰੀ ਹੈ। ਸਗੋਂ ਹਰ ਬਾਰ ਉਹ ਇਕ ਨਵੇਂ ਜੋਸ਼ 'ਚ ਕੁਝ ਸੁਣਾਉਂਦਾ। ਉਹ ਦੱਸਦਾ ਹੈ ਕਿ ਜਦੋਂ ਵੀ ਉਸ ਨੇ ਆਪਣੀ ਮਾਂ ਨੂੰ ਕਹਿਣਾ ਕਿ ਵੱਡੇ ਮੈਚਾਂ 'ਚ ਖੇਡਣ ਲਈ ਸਿਫ਼ਾਰਿਸ਼ ਚਾਹੀਦੀ ਹੈ ਤਾਂ ਮਾਂ ਨੇ ਕਹਿਣਾ "ਪ੍ਰੀਤ ਤੈਨੂੰ ਕਿਸੇ ਸਿਫ਼ਾਰਿਸ਼ ਦੀ ਲੋੜ ਨਹੀਂ ਤੂੰ ਤਾਂ ਖ਼ੁਦ ਹੀ ਇਕ ਸਿਫ਼ਾਰਿਸ਼ ਏਂ ।" ਪਹਿਲਾਂ ਗੀਤ ਆਉਣ ਉਸ ਦੀ ਕਲਮ ਆਪਣੀ ਮਾਂ ਨੂੰ ਸੰਬੋਧਨ ਹੁੰਦੀ ਕਹਿੰਦੀ ਹੈ ਕਿ:

ਸ਼ੁਰੂਆਤ ਗਈ ਏ ਮਾਏ ਹੋ ਨੀ
ਕੰਨ ਪਿੱਛੇ ਲਾ ਦੇ ਰਤਾ ਲੋਅ ਨੀ
ਰਹਿਮਤਾਂ ਨੇ ਕੁੰਡਾ ਖੜਕਾ ਲਿਆ
ਬੂਹੇ 'ਚ ਖਲੋ ਕੇ ਤੇਲ ਚੋਅ ਨੀ
ਲੰਘਿਆ ਜੋ ਮਾੜਾ ਕਿਵੇਂ ਕਹਿ ਦੇਵਾਂ
ਉਸੇ ਦੀਆਂ ਉਹ ਵੀ ਸੀ ਰਜਾਵਾਂ
ਹਵਾਲਾਤ ਕੈਦ ਸੀ ਜੋ ਨਜ਼ਮਾਂ
ਕਰ ਗਈਆਂ ਪੂਰੀਆਂ ਸਜ਼ਾਵਾਂ।
ਦੇਖ ਲੈ ਜ਼ੁਬਾਨਾਂ ਲਿਆ ਛੋਹ ਨੀ
ਕੰਨ ਪਿੱਛੇ ਲਾ ਦੇ ਰਤਾ ਲੋਅ ਨੀ

 
 
ਡਾ. ਸਿਮਰਨ ਸੇਠੀ
ਅਸਿਸਟੈਂਟ ਪ੍ਰੋਫੈਸਰ
ਰਾਮਾਨੁਜਨ ਕਾਲਜ
ਦਿੱਲੀ ਯੂਨੀਵਰਸਿਟੀ

simraaj13@gmail.com
 


movieਨਿਰਮਾਤਾ ਜੱਗੀ ਕੁੱਸਾ ਦੀ ਨਵੀਂ ਫਿਲਮ “ਪੁੱਠੇ ਪੈਰਾਂ ਵਾਲ਼ਾ” ...
(27/04/2021)
143ਸ਼ੁਰੂਆਤ ਗਈ ਆ ਮਾਏ ਹੋ ਨੀ...
ਡਾ. ਸਿਮਰਨ ਸੇਠੀ, ਅਸਿਸਟੈਂਟ ਪ੍ਰੋਫੈਸਰ, ਦਿੱਲੀ ਯੂਨੀਵਰਸਿਟੀ
142ਅਜੋਕੀ ਗਾਇਕੀ ਤੇ ਗੀਤਕਾਰੀ ਨੇ ਨਵੀਂ ਪਨੀਰੀ ਨੂੰ ਕੁਰਾਹੇ ਤੋਰਿਆ
ਰਣਜੀਤ 'ਚੱਕ ਤਾਰੇ ਵਾਲਾ' 
mudhalਗਾਇਕੀ ਖੇਤਰ ਦੀ ਸੰਭਾਵਨਾ ਦਾ ਨਾਂਅ ਹੈ 'ਪਰਵਿੰਦਰ ਮੂਧਲ'
ਮਨਦੀਪ ਖੁਰਮੀ ਹਿੰਮਤਪੁਰਾ, ਬਰਤਾਨੀਆ
140“ਕੁਝ ਵੱਖਰੇ ਵਿਸਿ਼ਆਂ ‘ਤੇ ਝਾਤ ਪਾਉਂਦੀ ਹੈ ਫਿਲਮ ‘ਪੁੱਠੇ ਪੈਰਾਂ ਵਾਲ਼ਾ’....!”
 ਮਨਦੀਪ ਖੁਰਮੀ ਹਿੰਮਤਪੁਰਾ, ਬਰਤਾਨੀਆ 
jagtarਸਾਹਿਤ ਤੇ ਸੱਭਿਆਚਾਰ ਦਾ ਹਰਫ਼ਨ ਮੌਲਾ :  ਜਗਤਾਰ ਰਾਈਆਂ ਵਾਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ  
dhugaਪੰਜਾਬੀ ਮਾਂ-ਬੋਲੀ ਦੀ ਇਕ ਹੋਰ ਪੁਜਾਰਨ: ਸਿਮਰਨ ਕੌਰ ਧੁੱਗਾ
ਪ੍ਰੀਤਮ ਲੁਧਿਆਣਵੀ, ਚੰਡੀਗੜ 
gaganਗਾਇਕ, ਗੀਤਕਾਰ ਤੇ ਕਹਾਣੀਕਾਰ ਦਾ ਸੁਮੇਲ: ਗਗਨ ਕਾਈਨੌਰ (ਮੋਰਿੰਡਾ)
ਪ੍ਰੀਤਮ ਲੁਧਿਆਣਵੀ, ਚੰਡੀਗੜ
jashanਜਸ਼ਨ ਐਨ ਰਿਕਾਰਡਸ ਦੀ ਸ਼ਾਨਦਾਰ ਪੇਸ਼ਕਸ਼, 'ਪੀਰਾਂ ਦੀ ਮੌਜ ਨਿਆਰੀ' ਰਿਲੀਜ
ਪ੍ਰੀਤਮ ਲੁਧਿਆਣਵੀ, ਚੰਡੀਗੜ
tallaywaliaਬੋਹੜ ਹੇਠ ਉੱਗਿਆ ਭਰਵਾਂ ਤੇ ਛਾਂਦਾਰ ਸਾਹਿਤਕ ਬੋਹੜ - ਡਾ: ਅਮਨਦੀਪ ਸਿੰਘ ਟੱਲੇਵਾਲੀਆ
ਮਨਦੀਪ ਖੁਰਮੀ ਹਿੰਮਤਪੁਰਾ, ਲਿਵਰਪੂਲ
dhanjalਸੱਪ ਦੀ ਮਣੀਂ ਵਰਗਾ ਯਾਰ: ਫ਼ਿਲਮ ਨਿਰਦੇਸ਼ਕ ਸੁਖਮਿੰਦਰ ਧੰਜਲ
ਸ਼ਿਵਚਰਨ ਜੱਗੀ ਕੁੱਸਾ, ਲੰਡਨ
nabhaਸਾਫ਼-ਸੁਥਰੀ ਸੱਭਿਆਚਾਰ ਗਾਇਕੀ ਦਾ ਪਹਿਰੇਦਾਰ-  ਨਵੀ ਨਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ   
132'ਤੇਰੇ ਇਸ਼ਕ 'ਚ'  ਸਿੰਗਲ ਟਰੈਕ ਜਲਦੀ ਹੋਵੇਗਾ ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
sehgalਉਭਰਦੀ ਬਹੁ-ਪੱਖੀ ਕਲਾਕਾਰਾ - ਐਨੀ  ਸਹਿਗਲ
ਪ੍ਰੀਤਮ ਲੁਧਿਆਣਵੀ, ਚੰਡੀਗੜ
uchewalaਵਿਲੱਖਣ ਪਹਿਚਾਣ ਬਣਾਉਣ ਵਾਲਾ –ਗਾਇਕ ਤੇ ਅਦਾਕਾਰ ਨਿਸ਼ਾਨ ਉੱਚੇਵਾਲਾ
ਗੁਰਬਾਜ ਗਿੱਲ, ਬਠਿੰਡਾ
khuajaਗਿੱਲ ਫ਼ਿਲਮਜ਼ ਏਟਰਟੇਨਮੈਂਟ ਤੇ ਗੁਰਬਾਜ ਗਿੱਲ ਦੀ ਪੇਸ਼ਕਸ਼ ਗਾਇਕ ਹੀਰਾ ਜਸਪਾਲ ਦਾ ਧਾਰਮਿਕ ਟਰੈਕ "ਮੇਰੇ ਖੁਆਜਾ ਪੀਰ ਜੀ" ਰਿਲੀਜ਼
ਗੁਰਬਾਜ ਗਿੱਲ, ਬਠਿੰਡਾ  
sidhuਪੰਜਾਬੀ ਗਾਇਕੀ ਦੇ ਅਸਮਾਨ ‘ਚ ਬਾਜ਼ ਵਰਗੀ ਉਡਾਣ ਦਾ ਨਾਂ ਹੈ ਭੁਪਿੰਦਰ ਸਿੱਧੂ
ਮਨਦੀਪ ਖੁਰਮੀ ਹਿੰਮਤਪੁਰਾ  
gaggiਅਦਾਕਾਰ ਅਤੇ ਵੀਡੀਓ ਡਾਇਰੈਕਟਰ ਨਿੱਤ-ਨਵੀਆਂ ਸੰਦਲੀ ਪੈੜ੍ਹਾਂ ਪਾ ਰਿਹੈ – ਗੱਗੀ ਸਾਰੋਂ
ਗੁਰਬਾਜ ਗਿੱਲ, ਬਠਿੰਡਾ
bheem'ਗੱਲ ਭੀਮ ਤੇਰੇ ਉਪਕਾਰਾਂ ਦੀ' ਸਿੰਗਲ ਟਰੈਕ ਜਲਦੀ ਹੀ ਸਰੋਤਿਆਂ ਦੇ ਰੂਬਰੂ
ਪ੍ਰੀਤਮ ਲੁਧਿਆਣਵੀ, ਚੰਡੀਗੜ
hansਪਦਮ ਸ੍ਰੀ ਗਾਇਕ ਹੰਸ ਰਾਜ ਹੰਸ ਦਾ ਟਰੈਕ "ਹੂਕ"
ਗੁਰਬਾਜ ਗਿੱਲ, ਬਠਿੰਡਾ
gauspak'ਗੌਂਸ਼ਪਾਕ ਪੀਰ ਮੇਰਾ' ਸਿੰਗਲ ਟਰੈਕ ਹੋਇਆ ਮੁਕੰਮਲ
ਪ੍ਰੀਤਮ ਲੁਧਿਆਣਵੀ, ਚੰਡੀਗੜ
baiਆਪਣਾ ਪਿੰਡ ਆਪਣੇ ਖੇਤ ਆਪਣੀ ਮਿੱਟੀ ਦੀ ਗੱਲ ਕਰਦਾ ਗੀਤ ' ਪਿੰਡ ਦੀਆਂ ਗਲੀਆਂ ' ਲੈ ਕੇ ਹਾਜ਼ਰ - ਬਾਈ ਅਮਰਜੀਤ"  -  ਗੁਰਪ੍ਰੀਤ ਬੱਲ ਰਾਜਪੁਰਾ 
11km"11km" ਗੀਤ ਨਾਲ ਚਰਚਾ ਚ ਗੁਰਜਾਨ
ਗੁਰਪ੍ਰੀਤ ਬੱਲ, ਰਾਜਪੁਰਾ 
kalaਜ਼ਿੰਦਗੀ ਦੇ ਖੁਬਸੂਰਤ ਰੰਗਾਂ ਦੀ ਰੰਗਤ ‘ਚ ਰੰਗਿਆ "ਟਰੈਂਡਜ਼ ਮਿਊਜ਼ਿਕ" ਦਾ ਨਿਰਮਾਤਾ – ਕਾਲਾ ਸ਼ਰਮਾ
ਗੁਰਬਾਜ ਗਿੱਲ, ਬਠਿੰਡਾ
kussa"ਕੁੱਸਾ ਮੋਸ਼ਨ ਪਿਕਚਰਜ਼" ਦੇ ਬੈਨਰ ਹੇਠ ਜਲਦੀ ਦਸਤਕ ਦੇਵੇਗੀ ਫ਼ਿਲਮ "ਕੁੜੱਤਣ"   praunaਪ੍ਰਾਹੁਣਾ ਟਰੈਕ ਲੈ ਕੇ ਹਾਜ਼ਰ - ਮਾਣਕ ਪ੍ਰੀਤ/ਮਨਪ੍ਰੀਤ
 ਗੁਰਬਾਜ ਗਿੱਲ,  ਬਠਿੰਡਾ
malke“ਗਾਂਧੀ ਵਾਲੇ ਨੋਟ” ਲੈ ਕੇ ਜਲਦੀ ਹਾਜ਼ਰੀ ਲਵਾਏਗਾ – ਕੁਲਦੀਪ ਮੱਲਕੇ
ਗੁਰਬਾਜ ਗਿੱਲ,  ਬਠਿੰਡਾ
vekhiਕਰਮਜੀਤ ਅਨਮੋਲ ਤੇ ਗੁਰਬਿੰਦਰ ਮਾਨ ਦੇ ਗੀਤ “ਵੇਖੀਂ ਜਾਨੀ ਏ” ਨੂੰ ਸਰੋਤਿਆਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੂੰਗਾਰਾ ਗੁਰਪ੍ਰੀਤ ਬੱਲ,  ਰਾਜਪੁਰਾ 
ਪਦੀ ਹਿੱਕ 'ਤੇ ਸੀਤ ਬੂੰਦ ਵਰਗਾ ਮੇਰਾ ਬਾਈ ਸਰਦਾਰ ਸੋਹੀ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗਾਇਕ ਸੁਰਜੀਤ ਮਾਹੀ ਦੇ ਧਾਰਮਿਕ ਗੀਤ “ਪਰਿਵਾਰ ਵਿਛੋੜਾ” ਨੂੰ ਮਿਲ ਰਿਹਾ ਹੈ ਸੰਗਤਾਂ ਦਾ ਭਰਭੂਰ ਪਿਆਰ
ਗੁਰਪ੍ਰੀਤ ਬੱਲ, ਰਾਜਪੁਰਾ
ਰਹਿਮਤ ਧਾਰਮਿਕ ਟਰੈਕ ਨਾਲ ਹੋਇਆ ਰੂ-ਬ-ਰੂ - ਦਵਿੰਦਰ ਬਰਾੜ
ਗੁਰਬਾਜ ਗਿੱਲ, ਬਠਿੰਡਾ
ਸਭਿਆਚਾਰਕ ਮੇਲਿਆਂ ਦੀ ਸ਼ਾਨ “ਸਰਦਾਰਾ” ਟਰੈਕ ਲੈ ਕੇ ਰੂ-ਬ-ਰੂ – ਦਲਜੀਤ ਕੌਰ ਪਟਿਆਲਾ
ਗੁਰਬਾਜ ਗਿੱਲ, ਬਠਿੰਡਾ
ਕਲੀਆਂ ਦੇ ਬਾਦਸ਼ਾਹ ਨਹੀ! ਲ਼ੋਕ ਗਾਥਾਵਾਂ ਦੇ ਬਾਦਸ਼ਾਹ ਸਨ 'ਸ਼੍ਰੀ ਕੁਲਦੀਪ ਮਾਣਕ ਜੀ'
ਜਸਪ੍ਰੀਤ ਸਿੰਘ
ਮਨਪ੍ਰੀਤ ਸਿੰਘ ਬੱਧਨੀ ਕਲਾਂ ਦਾ ਸਿੰਗਲ ਟਰੈਕ “ਕਿਸਾਨ” ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਲੋਕ ਅਰਪਨ
ਮਨਪ੍ਰੀਤ ਸਿੰਘ ਬੱਧਨੀ ਕਲਾਂ, ਲੰਡਨ
ਸੰਗੀਤਕ ਖੇਤਰ ਚ’ ਵੱਖਰੀ ਪਹਿਚਾਣ ਬਣਾ ਰਿਹਾ “ਮਣਕੂ ਏਟਰਟੇਨਮੈਂਟ” ਦਾ ਨਿਰਮਾਤਾ -ਜਸਵੀਰ ਮਣਕੂ
ਗੁਰਬਾਜ ਗਿੱਲ, ਬਠਿੰਡਾ
ਥੀਏਟਰ ਨੂੰ ਰੱਬ ਮੰਨਕੇ ਪੂਜਣ ਵਾਲੀ ਮੁਟਿਆਰ - ਬਾਨੀ ਸ਼ਰਮਾ
ਪ੍ਰੀਤਮ ਲੁਧਿਆਣਵੀ, ਚੰਡੀਗੜ
ਬੱਬੂ ਮਾਨ ਦੇ ਨਕਸ਼ੇ ਕਦਮ ’ਤੇ ਕਹਾਣੀਕਾਰ/ ਅਦਾਕਾਰ - ਬੱਬਰ ਗਿੱਲ
ਗੁਰਬਾਜ ਗਿੱਲ, ਬਠਿੰਡਾ
ਅਦਾਕਾਰੀ 'ਚ ਝੰਡੇ ਗੱਡ ਕੇ 'ਤਜ਼ਰਬਾ' ਟਰੈਕ ਲੈ ਕੇ ਹਾਜ਼ਿਰ ਦੋਗਾਣਾ ਜੋੜੀ -ਗੁਰਬਾਜ ਗਿੱਲ-ਮਨਦੀਪ ਲੱਕੀ
ਪ੍ਰੀਤਮ ਲੁਧਿਆਣਵੀ, ਚੰਡੀਗੜ
ਗਾਇਕੀ, ਗੀਤਕਾਰੀ ਅਤੇ ਪੇਸ਼ਕਾਰੀ ਦਾ ਸੁਮੇਲ - ਬੂਟਾ ਸੋਨੀ
ਗੁਰਬਾਜ ਗਿੱਲ, ਬਠਿੰਡਾ
ਸੰਗੀਤਕ ਖੇਤਰ ਦਾ ਸਮਰੱਥ ਸੰਗੀਤਕਾਰ – ਸ਼ਾਹਰੁਖ ਥਿੰਦ
ਗੁਰਬਾਜ ਗਿੱਲ, ਬਠਿੰਡਾ
ਦਮਦਾਰ ਤੇ ਦਿਲਕਸ਼ ਅਵਾਜ਼ ਦੇ ਮਾਲਕ - ਸੋਨੂੰ ਵਿਰਕ
ਗੁਰਬਾਜ ਗਿੱਲ, ਬਠਿੰਡਾ
“ਫੁੱਲਾਂ ਵਾਲੀ ਕਾਰ” ਲੈ ਕੇ ਹਾਜ਼ਿਰ ਐ – ਗਿੱਲ ਕਮਲ
ਗੁਰਬਾਜ ਗਿੱਲ, ਬਠਿੰਡਾ
“ਅੱਤ ਦੀ ਸ਼ੌਕੀਨ” ਨਾਲ ਖੂਬ ਚਰਚਾ ਚ’ – ਦਲਜੀਤ ਕੌਰ ਪਟਿਆਲਾ
ਗੁਰਬਾਜ ਗਿੱਲ, ਬਠਿੰਡਾ
ਜਸਵਿੰਦਰ ਬਰਾੜ ਨਾਲ ਮੁਲਾਕਾਤ
ਭਿੰਦਰ ਜਲਾਲਾਬਾਦੀ, ਲੰਡਨ
ਦਿਨ-ਬ-ਦਿਨ ਸਥਾਪਤੀ ਵੱਲ ਵੱਧ ਰਹੀ ਦੋਗਾਣਾ ਜੋੜੀ: ਰਾਜਦੀਪ ਸੰਧੂ-ਹੁਸਨਪ੍ਰੀਤ
ਗੁਰਬਾਜ ਗਿੱਲ, ਬਠਿੰਡਾ
ਦੋਗਾਣਾ ਗਾਇਕੀ 'ਚ ਮਾਣਮੱਤੀ ਜੋੜੀ: ਬਲਵੀਰ ਅਤੇ ਜਸਮੀਨ ਚੋਟੀਆ
ਗੁਰਬਾਜ ਗਿੱਲ, ਬਠਿੰਡਾ
ਅਦਾਕਾਰੀ ਸਦਕਾ ਦਰਸ਼ਕਾਂ ਦੇ ਦਿਲਾਂ ਉਤੇ ਰਾਜ ਕਰ ਰਿਹਾ ਅਦਾਕਾਰ- ਗੁਰਪ੍ਰੀਤ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰਾਂ ਵਿਚ ਇਕ ਹੋਰ ਸਿਰ-ਕੱਢਵਾਂ ਨਾਓਂ-ਹਰਬੰਸ ਲੈਮਬਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸੁੱਚਾ-ਜੈਲਾ ਸ਼ੇਖੂਪੁਰੀਏ ਦਾ ਨਵਾਂ ਸਿੰਗਲ ਟਰੈਕ 'ਫਸਲਾਂ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਫ਼ਿੰਨਲੈਂਡ 'ਚ 'ਲਹੌਰੀਏ' ਫ਼ਿਲਮ ਦੇਖਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ
ਵਿੱਕੀ ਮੋਗਾ, ਫ਼ਿੰਨਲੈਂਡ
ਕਵਾਲੀ 'ਮੈਂ ਖੜਾ ਹੱਥ ਜੋੜ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
'ਗੱਭਰੂ ਜਵਾਨ' ਨੂੰ ਸਰੋਤਿਆਂ ਵੱਲੋਂ ਭਰਪੂਰ ਪਿਆਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਬਹੁਪੱਖੀ ਕਲਾਵਾਂ ਦਾ ਧਨੀ -ਦਿਲਬਾਗ ਮੋਰਿੰਡਾ
ਗੁਰਪ੍ਰੀਤ ਬੱਲ, ਰਾਜਪੁਰਾ
ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲਾ ਕਲਮਕਾਰ– ਪਰਗਟ ਰਿਹਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ
ਗਾਇਕ ਕੁਲਵਿੰਦਰ ਬਿੱਲਾ ਅਤੇ ਰੁਪਾਲੀ ਦਾ ਫ਼ਿੰਨਲੈਂਡ ਦੇ ਹੇਲਸਿੰਕੀ-ਵਾਨਤਾ ਏਅਰਪੋਰਟ ਪਹੁੰਚਣ ਤੇ ਨਿੱਘਾ ਸਵਾਗਤ
ਵਿੱਕੀ ਮੋਗਾ, ਫ਼ਿੰਨਲੈਂਡ
ਸ਼ੇਖੂਪੁਰੀਏ ਭਰਾਵਾਂ ਦਾ ਸਿੰਗਲ ਟਰੈਕ 'ਜੋਗੀਆ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ
ਡਾ. ਭੀਮ ਰਾਓ ਜੀ ਨੂੰ ਸਮਰਪਿਤ ਗੀਤ, 'ਬਾਬਾ ਸਾਹਿਬ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ
ਸਿੰਗਲ ਟਰੈਕ 'ਪੀ. ਜੀ.' ਨਾਲ ਖੂਬ ਚਰਚਾ ਵਿੱਚ, ਗਾਇਕਾ ਰਜਨਦੀਪ ਸਿੱਧੂ
ਪ੍ਰੀਤਮ ਲੁਧਿਆਣਵੀ, ਚੰਡੀਗੜ
'ਸੋਹਣਾ ਨੱਚਣ ਵਾਲੀਏ', ਲੈਕੇ ਹਾਜਰ ਹੈ- ਜੱਗੀ ਖਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ
ਇੱਕ ਨਿੱਕੀ ਫਿਲਮ “ਖਾਲੀ ਜੇਬ“ ਦੀ ਗੱਲ ਕਰਦਿਆਂ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਔਰਤ ਦੀ ਤ੍ਰਾਸਦੀ ਅਤੇ ਧਰਮ ਦੇ ਅਖੌਤੀ ਠੇਕੇਦਾਰਾਂ ਉਪਰ ਕਰਾਰੀ ਚੋਟ ਕਰਦੀ ਹੈ ਫ਼ਿਲਮ "ਸੀਬੋ"
ਗਿੱਲ ਮਨਵੀਰ ਸਿੰਘ, ਸਵੀਡਨ
ਕਾਲਾ ਸੈਂਪਲੇ ਵਾਲਾ - ਗੁਰਦਾਸ ਮਾਨ ਦੇ ਪੂਰਨਿਆਂ ਤੇ ਚੱਲ ਰਹੀ ਕਲਮ ਤੇ ਅਵਾਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
“ਦਿਲ ਨਾਲ ਖੇਡੀ” ਗੀਤ ਨਾਲ ਚਰਚਾ ਚ ਗਾਇਕ ਸੋਹਣ ਸ਼ੰਕਰ
ਗੁਰਪ੍ਰੀਤ ਬੱਲ, ਰਾਜਪੁਰਾ
ਛਿੱਤਰ ਥੋਹਰਾਂ 'ਚ ਉੱਗਿਆ ਗੁਲਾਬ ਦਾ ਫੁੱਲ-ਗਿੱਲ ਰੌਂਤਾ
ਮਿੰਟੂ ਬਰਾੜ, ਆਸਟ੍ਰੇਲੀਆ
ਬਹੁ-ਕਲਾਵਾਂ ਦਾ ਧਾਰਨੀ ਨੌਜਵਾਨ - ਪਰਮਜੀਤ ਰਾਮਗੜੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸ਼ਾਸਤਰੀ ਸੁਰਾਂ ਦਾ ਸੁਰੀਲਾ ਲੋਕ-ਗਾਇਕ: ਰਹਿਮਤ ਅਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਮੰਜ਼ਲ ਵਲ ਵਧ ਰਹੀ, ਸੁਰੀਲੀ ਅਵਾਜ਼ ਦੀ ਮਲਿਕਾ - ਮਿਸ ਸੰਜਨਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਯੁੱਗਾ ਯੁੱਗਾ ਤੱਕ ਜੀਵਤ ਰਹੇਗੀ ਮਰਹੂਮ ਗਾਇਕਾ ਪਰਮਿੰਦਰ ਸੰਧੂ
ਗੁਰਪ੍ਰੀਤ “ਸਰਾਂ”, ਚੰਡੀਗੜ੍ਹ
ਦਿਲਾਂ ਦੀ ਧੜਕਣ ਬਣ ਰਹੀ ਗਾਇਕ ਜੋੜੀ - ਗੁਰਦੀਪ ਸਿੱਧੂ- ਬੀਬਾ ਰਜਨਦੀਪ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਮਨਦੀਪ ਖੁਰਮੀ ਹਿੰਮਤਪੁਰਾ ਦਾ ਗੀਤ ਓਹੀ ਬੋਹੜ ਹੋਵੇਗਾ 13 ਜਨਵਰੀ ਨੂੰ ਲੋਕ ਅਰਪਣ
 
ਸੁਰੀਲੀ ਤੇ ਬੁਲੰਦ ਅਵਾਜ ਦਾ ਮਾਲਕ - ਸੁੱਖ ਸਿੱਧੂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਟੇਜ ਦਾ ਧਨੀ ਮੰਚ ਸੰਚਾਲਕ ਅਤੇ ਅਦਾਕਾਰ : ਨਵਲ ਕਿਸ਼ੋਰ
ਉਜਾਗਰ ਸਿੰਘ, ਪਟਿਆਲਾ
ਸਟੇਜ ਦਾ ਧਨੀ ਮੰਚ ਸੰਚਾਲਕ ਅਤੇ ਅਦਾਕਾਰ : ਨਵਲ ਕਿਸ਼ੋਰ
ਉਜਾਗਰ ਸਿੰਘ, ਪਟਿਆਲਾ
ਅਦਾਕਾਰੀ ਅਤੇ ਨਿਰਦੇਸ਼ਨ ਦੀ ਜਾਦੂਗਰਨੀ: ਪ੍ਰਮਿੰਦਰ ਪਾਲ ਕੌਰ
ਉਜਾਗਰ ਸਿੰਘ, ਪਟਿਆਲਾ
ਡਫ਼ਲੀ ‘ਚੋਂ ਨਿੱਕਲੀ ਇੱਕ ਫ਼ਿਲਮ ਦੀ ਗੱਲ ਕਰਦਿਆਂ!
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਸੁਰੀਲੀ ਅਤੇ ਦਮਦਾਰ ਅਵਾਜ ਦੀ ਮਲਿਕਾ --ਜੋਤੀ ਕੋਹੇਨੂਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਫਿਲਮਾਂ ਦੀ ਉਭਰਦੀ ਖੂਬਸੂਰਤ ਲੇਖਿਕਾ ਤੇ ਅਦਾਕਾਰਾ ਗੁਰਪ੍ਰੀਤ ਸਰਾਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਭੁੱਲੇ ਵਿਸਰੇ ਕਲਾਕਾਰ
ਸਮਾਜਿਕ ਸਰੋਕਾਰਾਂ ਅਤੇ ਪੰਜਾਬੀ ਪਰਿਵਾਰਾਂ ਦੇ ਗਾਇਕ: ਪੰਡਿਤ ਜੱਗੀ
ਉਜਾਗਰ ਸਿੰਘ, ਪਟਿਆਲਾ
'ਮਹਿੰਗੇ ਮੁੱਲ ਦੇ ਹੰਝੂ' ਦਾ ਰਚੇਤਾ-- ਜਸਪਾਲ ਵਧਾਈਆਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰੀ ਦਾ ਬਾਦਸ਼ਾਹ -ਲਾਲ ਸਿੰਘ ਲਾਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਮਾਜਿਕਤਾ ਦੇ ਗੀਤ ਲਿਖਣ ਵਾਲਾ ਗੀਤਕਾਰ- ਰਮਨ ਕੱਦੋਂ
ਉਜਾਗਰ ਸਿੰਘ, ਪਟਿਆਲਾ
ਗੀਤਕਾਰੀ ਦਾ ਖੂਬਸੂਰਤ ਕਲਮੀ-ਚਸ਼ਮਾ - ਰਾਜੂ ਨਾਹਰ ਬਾਸੀਆਂ ਬੈਦਵਾਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਗਾਇਕੀ ਵਿੱਚ ਇੱਕ ਨਵਾਂ ਦਮਦਾਰ ਚਿਹਰਾ - ਸੈਫ਼ੀ ਸੇਖੋਂ
ਹਰਬੰਸ ਬੁੱਟਰ ਕੈਨੇਡਾ
ਪੰਜਾਬੀ ਕਦਰਾਂ ਕੀਮਤਾਂ ਦਾ ਪਹਿਰੇਦਾਰ ਗੀਤਕਾਰ: ਗੈਰੀ ਟਰਾਂਟੋ ਹਠੂਰ
ਉਜਾਗਰ ਸਿੰਘ, ਪਟਿਆਲਾ
ਗਾਇਕੀ, ਸੰਗੀਤਕਾਰੀ ਤੇ ਅਦਾਕਾਰੀ ਦਾ ਖੂਬਸੂਰਤ ਮੁਜੱਸਮਾ- ਮਨੀ ਔਜਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਅੱਥਰੇ ਬਲਦ ਵਾਂਗ ਲੀਹ ਪਾੜ ਕੇ ਨਵੀਂ ਲੀਹ ਬਨਾਉਣ ਵਾਲਾ ਜਨੂੰਨੀ ਅਦਾਕਾਰ ਹੈ ਹਰਸ਼ਰਨ ਸਿੰਘ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ 
24 ਜਨਵਰੀ ਨੂੰ ਅੰਤਮ ਅਰਦਾਸ ਦੇ ਮੌਕੇ ‘ਤੇ
ਸਾਫ ਸੁਥਰੀ ਗਾਇਕੀ ਦੀ ਮਾਲਕ: ਮਨਪ੍ਰੀਤ ਅਖ਼ਤਰ
ਉਜਾਗਰ ਸਿੰਘ, ਪਟਿਆਲਾ
ਵਰਸੀ ਤੇ ਵਿਸ਼ੇਸ਼
ਨਈਂਓ ਲੱਭਣੇ ਲਾਲ ਗੁਆਚੇ
ਜਸਵਿੰਦਰ ਪੂਹਲੀ, ਬਠਿੰਡਾ
ਰੂਹ ਨੂੰ ਸਕੂਨ ਦੇਣ ਵਾਲਾ ਸੁਰੀਲਾ ਫ਼ਨਕਾਰ "ਵਨੀਤ ਸ਼ਰਾਫਤ"
ਗੁਰਪ੍ਰੀਤ ਬੱਲ, ਰਾਜਪੁਰਾ
ਬਲਾਤਕਾਰ ਪੀੜਤਾਂ ਦੇ ਹੱਕ ਬਾਰੇ ਗੱਲ ਕਰੇਗੀ ਬਲਰਾਜ ਸਿੱਧੂ ਦੀ ਲਘੂ ਫ਼ਿਲਮ “ਜਿੰਦਰਾ”
ਸੁਰਜੀਤ ਜੱਸਲ, ਫ਼ਿਲਮ ਪੱਤਰਕਾਰ
ਸੈਮੂਅਲ ਜੌਹਨ ਦੇ ਨਾਟਕਾਂ ਦੀ ਇਕ ਹੋਰ ਕਾਮਯਾਬ ਪੇਸ਼ਕਾਰੀ
ਨਵਦੀਪ ਸਿੱਧੂ, ਕਨੇਡਾ
ਪੂਰਨ ਸਿੰਘ ਪਾਂਧੀ ਦੀ ‘ਸੰਗੀਤ ਦੀ ਦੁਨੀਆਂ’
ਉਜਾਗਰ ਸਿੰਘ, ਪਟਿਆਲਾ
ਦੋਗਾਣਾ ਗਾਇਕੀ ਦਾ ਸਿਖਰ: ਮੁਹੰਮਦ ਸਦੀਕ
ਜਸਵਿੰਦਰ ਪੂਹਲੀ, ਬਠਿੰਡਾ
ਅਫ਼ਸੋਸ ਕਿ ਉਸਾਰੂ ਗਾਇਕੀ ਬਦਲੇ ਮਿਲੇ ਸਨਮਾਨ ਮਾਹਲੇ ਦੇ ਢਿੱਡ ਦੀ ਭੁੱਖ ਨਹੀਂ ਮਿਟਾ ਸਕੇ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਫੱਕਰ ਕਲਾਕਾਰ ਸੀ ਪ੍ਰਿਥਵੀ ਰਾਜ ਕਪੂਰ
ਹਰਬੀਰ ਸਿੰਘ ਭੰਵਰ, ਲੁਧਿਆਣਾ
ਨਵਤੇਜ ਸੰਧੂ ਦੀ ਦਾਨਿਸ਼ਵਰਾਂ ਦੇ ਮਨਾਂ ‘ਚ ਸੁਆਲ ਬੀਜਦੀ ਫਿਲਮ “ਕੰਬਦੀ ਡਿਓੜੀ”
ਐੱਸ ਬਲਵੰਤ, ਯੂ ਕੇ 
'ਦ ਬਲੱਡ ਸਟਰੀਟ' ਦੇਸ਼ ਦੀ ਹਰ ਉਸ ਗਲ਼ੀ ਦੀ ਕਹਾਣੀ ਹੈ, ਜਿਸਨੇ ਆਪਣੇ ਹੀ ਦੇਸ਼ ਅੰਦਰ ਰਫ਼ਿਊਜ਼ੀ ਹੋਣ ਵਰਗਾ ਸੰਤਾਪ ਭੋਗਿਆ ਹੈ – ਦਰਸ਼ਨ ਦਰਵੇਸ਼
ਭੂਪਿੰਦਰ ਪੰਨ੍ਹੀਵਾਲੀਆ (ਪੱਤਰਕਾਰ), ਪੰਜਾਬ
ਭਾਰਤ ਦੀ ਨਿਰਤ ਕਲਾ: ਪਰੰਪਰਾ ਤੇ ਮਹੱਤਵ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਸੂਖਮ ਭਾਵਨਾਵਾਂ ਦਾ ਪ੍ਰਤੀਕ ਲੋਕ ਸੰਗੀਤ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਪੰਜਾਬੀ ਸਿਨੇਮੇ ਵਿਚ ਨਵੇਂ ਮੋੜ ਅਤੇ ਮੀਲ ਪੱਥਰ ਦਾ ਨਾਮ ਹੈ ਫ਼ਿਲਮ "ਪੰਜਾਬ 1984"
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪੰਜਾਬ ਦੀ ਸੂਫ਼ੀ ਸੰਗੀਤ ਪਰੰਪਰਾ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤੀ ਸੰਗੀਤ ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਫ਼ਿਲਮੀ ਸੰਗੀਤ ਦੇ ਮਹਾਨ ਪਿੱਠਵਰਤੀ ਗਾਇਕ ਮੰਨਾ ਡੇ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
4 ਦਸੰਬਰ ਬਰਸੀ ’ਤੇ
ਸਦਾ ਬਹਾਰ ਫ਼ਿਲਮੀ ਅਦਾਕਾਰ ਸੀ ; ਦੇਵਾ ਆਨੰਦ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਲੋਕ ਗੀਤਾਂ ਦਾ ਪ੍ਰਕਾਸ਼ ਵੰਡਣ ਵਾਲੀ ਪ੍ਰਕਾਸ਼ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
29 ਅਕਤੂਬਰ ਲਈ
ਪੰਜਾਬੀ ਨਾਟਕ ਦੀ ਨਕੜਦਾਦੀ: ਨੌਰਾ ਰਿਚਰਡ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਮਲਕਾ-ਇ-ਗ਼ਜ਼ਲ: ਬੇਗ਼ਮ ਅਖ਼ਤਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਵਿਸ਼ੇਸ਼ ਮੁਲਾਕਾਤ
ਲੋਕ ਗਾਇਕ ਬਲਧੀਰ ਮਾਹਲਾ- ਜਿਸਨੇ ਗਾਇਨ ਕਲਾ ਨਾਲ ਦਗਾ ਨਹੀਂ ਕੀਤਾ, ਪਰ..?
ਮੁਲਾਕਾਤੀ: ਮਨਦੀਪ ਖੁਰਮੀ ਹਿੰਮਤਪੁਰਾ
ਕੈਨੇਡਾ ਡੇਅ ਨੂੰ ਸਮਰਪਿਤ ਐਲਬਮ ‘ਸਾਡਾ ਦੇਸ਼ ਕੈਨੇਡਾ‘ ਜਲਦੀ ਹੋਵੇਗੀ ਰਿਲੀਜ਼
ਕੁਲਜੀਤ ਸਿੰਘ, ਜੰਜੂਆ, ਟੋਰਾਂਟੋ
ਔਜਲਾ ਇਨੋਵੇਸ਼ਨ ਇੰਕ ਦੀ ਪੇਸ਼ਕਸ਼ "ਆਬ"
ਜੋਗਿੰਦਰ ਸੰਘੇੜਾ, ਕਨੇਡਾ
ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ ਤੇ ਗਾਇਕ ਗੁਰਮਿੰਦਰ ਗੁਰੀ
ਉਜਾਗਰ ਸਿੰਘ, ਅਮਰੀਕਾ
‘ਸਾਡਾ ਹੱਕ’ ਤੇ ਪਾਬੰਧੀ ਲਾ ਕੇ ਪੰਜਾਬ ਸਰਕਾਰ ਨੇ ਕੀਤਾ ਲੋਕਾਂ ਦੀ ਭਾਵਨਾਵਾਂ ਦਾ ਕਤਲ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ

ਨੋਰਾ ਰਿੱਚਰਡਜ਼: ਆਇਰਲੈਂਡ ਦੀ ਪੰਜਾਬਣ
ਹਰਬੀਰ ਸਿੰਘ ਭੰਵਰ, ਲੁਧਿਆਣਾ

ਛੋਟੀ ਉਮਰ ਦੀ ਵੱਡੀ ਚਿਤਰਕਾਰਾ; ਅੰਮ੍ਰਿਤਾ ਸ਼ੇਰਗਿੱਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ

ਸਮਾਜ ਦੇ ਪ੍ਰੰਪਰਾਵਾਦੀ ਅਸੂਲਾਂ ਨੂੰ ਟਿੱਚ ਸਮਝਣ ਵਾਲੀ; ਪਰਵੀਨ ਬਾਬੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
4 ਜਨਵਰੀ 2012 ਨੂੰ ਚੱਲ ਵਸੀ ਸੀ
ਸੀਰਤ-ਸੂਰਤ ਦਾ ਸੁਮੇਲ ਸੀ : ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ, ਬਠਿੰਡਾ
30 ਨਵੰਬਰ ਪਹਿਲੀ ਬਰਸੀ ‘ਤੇ
ਲੋਕ ਗਾਥਾਵਾਂ ਦਾ ਸਿਰਨਾਵਾਂ: ਕੁਲਦੀਪ ਮਾਣਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਦੀ ਕੋਇਲ: ਸੁਰਿੰਦਰ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
17 ਨਵੰਬਰ ਬਰਸੀ ’ਤੇ (ਬਿੰਦਰੱਖੀਆ)
ਤਿੜਕੇ ਘੜੇ ਦਾ ਪਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਇੱਕ ਫਿਲਮ ਦਾ ਰੀਵਿਊ ਇਸ ਸਿਰਫਿਰੇ ਵੱਲੋਂ ਵੀ....।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
25 ਅਕਤੂਬਰ ਬਰਸੀ ’ਤੇ
ਦਰਦ-ਇ-ਇਸ਼ਕ ਦੀ ਦਾਸਤਾਂ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
14 ਸਤੰਬਰ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਵਿਸ਼ੇਸ਼;
ਪਾਣੀ ਵਿੱਚ ਮਾਰਾਂ ਡੀਟਾਂ,ਹੁਣ ਮੁੱਕੀਆਂ ਉਡੀਕਾਂ; ਹਾਕਮ ਸੂਫ਼ੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਾਟਕ ‘ਸੰਤਾਪ’ ਅਤੇ ‘ਸੋ ਕਿਉ ਮੰਦਾ ਆਖੀਐ’ ਦੀਆਂ ਪੇਸ਼ਕਾਰੀਆਂ 23 ਸਤੰਬਰ ਨੂੰ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਹਾਕਮ ਸੂਫੀ ਵੀ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਹੀਂ ਰਹੇ ਸ਼ੋਅਲੇ ਫ਼ਿਲਮ ਦੇ ਰਹੀਮ ਚਾਚਾ –ਏ.ਕੇ.ਹੰਗਲ
ਰਣਜੀਤ ਸਿੰਘ ਪ੍ਰੀਤ
13 ਮਈ ਬਰਸੀ ‘ਤੇ ਵਿਸ਼ੇਸ਼
ਸਦਾ ਬਹਾਰ ਗੀਤਾਂ ਦਾ ਰਚਣਹਾਰਾ ਨੰਦ ਲਾਲ ਨੂਰਪੁਰੀ
ਰਣਜੀਤ ਸਿੰਘ ਪ੍ਰੀਤ
31 ਜਨਵਰੀ ਬਰਸੀ ਤੇ  
ਸੂਰਤ-ਸੀਰਤ,ਸੁਰ-ਸੰਗੀਤ ਦਾ ਸੁਮੇਲ : ਸੁਰੱਈਆ
ਰਣਜੀਤ ਸਿੰਘ ਪ੍ਰੀਤ
ਗੀਤਕਾਰੀ ਦਾ ਯੁੱਗ ਅਤੇ ਦਰਵੇਸ਼ ਮੂਰਤ ਬਾਈ ‘ਦੇਵ ਥਰੀਕੇ ਵਾਲਾ’
ਸ਼ਿਵਚਰਨ ਜੱਗੀ ਕੁੱਸਾ
ਸੂਰਤ-ਸੀਰਤ ਦਾ ਸੁਮੇਲ ਸੀ ; ਅਦਾਕਾਰਾ ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ
ਬਿਖ਼ੜੇ ਰਾਹਾਂ ਦਾ ਪਾਂਧੀ ਸੀ- ਮੇਜਰ ਰਾਜਸਥਾਨੀ
ਰਣਜੀਤ ਸਿੰਘ ਪ੍ਰੀਤ
ਯਾਦਾਂ ਬਿਖ਼ੇਰ ਕੇ ਤੁਰ ਗਈ ਪੰਜਾਬੀ ਗਾਇਕਾ ਪੁਸ਼ਪਾ ਹੰਸ
ਰਣਜੀਤ ਸਿੰਘ ਪ੍ਰੀਤ
23 ਦਸੰਬਰ ਬਰਸੀ 'ਤੇ 
ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ; ਮਲਕਾ-ਇ-ਤਰੰਨਮ ਨੂਰਜਹਾਂ
ਰਣਜੀਤ ਸਿੰਘ ਪ੍ਰੀਤ
ਤੁਰ ਗਏ ਦੀ ਉਦਾਸੀ ਏ
ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!

ਸ਼ਿਵਚਰਨ ਜੱਗੀ ਕੁੱਸਾ
ਮਧੁਬਾਲਾ 1951 ਵਿਚ
ਧੰਨਵਾਦ: ਰਵਿੰਦਰ ਰਵੀ
ਛੈਣੀਂ ਵਰਗੀ ਅਵਾਜ਼ ਦਾ ਮਾਲਕ ਬਾਈ ਕੁਲਦੀਪ ਮਾਣਕ
ਸ਼ਿਵਚਰਨ ਜੱਗੀ ਕੁੱਸਾ
ਕਵੀਸ਼ਰੀ ਦਾ ਥੰਮ੍ਹ-ਰਣਜੀਤ ਸਿੰਘ ਸਿੱਧਵਾਂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਦੀ ਇਕ ਪੁਰਾਣੀ ਤਸਵੀਰ
ਅਲੀ ਰਾਜਪੁਰਾ
ਚਿੱਤਰਕਲਾ ਦਾ ਅਮਿੱਟ ਹਸਤਾਖਰ: ਅੱਛਰ ਸਿੰਘ
ਬਲਰਾਜ ਸਿੰਘ ਸਿੱਧੂ, ਯੂ. ਕੇ.
ਪਾਇਰੇਸੀ ਕਰਕੇ ਆਖ਼ਰੀ ਸਾਹਾਂ ’ਤੇ ਹਨ ਮਿਊਜ਼ਿਕ ਕੰਪਨੀਆਂ ਜਾਂ ‘ਪਾਇਰੇਸੀ ਲੱਕਵਾਗ੍ਰਸਤ’ ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ
ਜਰਨੈਲ ਘੁਮਾਣ
ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ – ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ
ਵਗਦੀ ਪਈ ਸਵਾਂਅ ਢੋਲਾ.. ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਬਿਖਰੀਆਂ ਯਾਦਾਂ
ਜਤਿੰਦਰ ਸਿੰਘ ਔਲ਼ਖ

ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’
ਦਰਸ਼ਨ ਦਰਵੇਸ਼

ਅਦਾਕਾਰੀ ਦੇ ਜਨੂੰਨ ਦਾ ਨਾਂਅ–ਮਨਮੀਤ ਮਾਨ
ਦਰਸ਼ਨ ਦਰਵੇਸ਼
‘ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ’ ਦੋਗਾਣ ਐਲਬਮ ਦੇ ਨਾਲ-ਸਰਦੂਲ ਤੇ ਨੂਰੀ
ਨਰਪਿੰਦਰ ਸਿੰਘ ਬੈਨੀਪਾਲ

‘ਪਰਖ ਦ ਟੈਸਟ’ ਲੈ ਕੇ ਹਾਜ਼ਰ ਹੋ ਰਿਹਾ ਹੈ-ਸੁਖਵਿੰਦਰ ਸੁੱਖੀ
ਨਰਪਿੰਦਰ ਸਿੰਘ ਬੈਨੀਪਾਲ

hore-arrow1gif.gif (1195 bytes)


Terms and Conditions
Privacy Policy
© 1999-2019 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019, 5abi.com