WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਜਸਪ੍ਰੀਤ ਸਿੰਘ
ਲੁਧਿਆਣਾ

ਕਵਿਤਾ
ਜਸਪ੍ਰੀਤ ਸਿੰਘ, ਲੁਧਿਆਣਾ

ਇੱਕ ਵਾਰ ਫੇਰ ਆਇਆ ਸਿਤੰਬਰ,
ਮੈਨੂੰ ਹਿਲਾ ਕੇ ਗਿਆ ਸਿਤੰਬਰ|

ਖਾਸ ਹੁੰਦਾ ਇਹ ਮਹੀਨਾ,
ਕਿਸੇ ਨੂੰ ਖੋ ਲੈ ਜਾਂਦਾ ਸਿਤੰਬਰ।

ਪੂਰੀ ਦੁਨੀਆ ਮਨਾਵੇ ਅਖੀਰਲਾ ਮਹੀਨਾ,
ਮੈ ਪਰ ਰੱਖਾਂ ਜਸ਼ਨ ਵਿੱਚ ਸਿਤੰਬਰ।

ਗਿਆਰਾਂ ਮਹੀਨੇ ਮੈਂ ਸੋਂਦਾ ਘੂਕ,
ਬਾਰਵੇ 'ਚ ਜਗਾਉਂਦਾ ਸਿਤੰਬਰ।

ਮੇਰੇ ਆਪਣੇ ਹੁੰਦੇ ਬੇਗਾਨੇ,
ਪਰ ਵਿਛੜਦੇ ਹਮੇਸ਼ਾਂ ਵਿੱਚ ਸਿਤੰਬਰ।

ਕਿਸੇ ਦਾ ਮੈਂ ਨਾਮ ਨੀ ਲੈਣਾ,
ਪਰ ਜੋ ਵੀ ਸੀ ਗਿਆ, ਗਿਆ ਵਿੱਚ ਸਿਤੰਬਰ।

ਪਹਿਲਾ ਮੰਨਦਾ ਸੀ ਬੁਰਾ,
ਪਰ ਹੁਣ ਚੰਗਾ ਲੱਗੇ ਇਹੀ ਸਿਤੰਬਰ।

ਜਾਗ ਗਿਆ, ਸਮਝ ਗਿਆ, ਪਹਿਚਾਨ ਗਿਆ,
ਕਿ ਸਿਰਫ ਝੂਠੇ ਹੀ ਜਾਂਦੇ ਵਿੱਚ ਸਿਤੰਬਰ।
19/09/2015

 

ਕਵਿਤਾ
ਜਸਪ੍ਰੀਤ ਸਿੰਘ, ਲੁਧਿਆਣਾ

ਵੇਲਾ ਆ ਗਿਆ ਹੈ ਸ਼ਗਨਾ ਦਾ,
ਖੁਸ਼ ਹੋ ਗਿਆ ਚਿਹਰਾ ਸਭਨਾ ਦਾ|
ਇੱਕ ਜੋੜੀ ਹੁਣ ਬਣਨ ਵਾਲੀ ਹੈ,
ਚੰਨ ਨਾਲ ਚਾਨਣੀ ਜੁੜਨ ਵਾਲੀ ਹੈ|
ਮਿਠਾਸ ਦੋਹਾਂ ਪਰਿਵਾਰਾਂ ਦੀ ਘੁਲਣ ਵਾਲੀ ਹੈ,
ਮਹਿਕ ਨਸ਼ੀਲੀ ਉੱਡਣ ਵਾਲੀ ਹੈ|
ਲਾੜੀ ਹੈ ਨਿਰੀ ਮਿਜ਼ਾਜਾ ਪੱਟੀ,
ਲਾੜਾ ਵੀ ਹੈ ਦਿਲ ਠੱਗਣਾ ਜਿਹਾ|
ਵੇਲਾ ਆ ਗਿਆ ਹੈ ਸ਼ਗਨਾ ਦਾ . . . .

ਰਿਹੋ ਦੋਵੇਂ ਇੱਕ ਦੂਜੇ ਦਾ ਸਾਹ ਬਣ ਕੇ,
ਮਾਪਿਓ ਸਦਾ ਦਿਖਣਾ ਰਾਹ ਬਣ ਕੇ|
ਅੱਜ ਤੋਂ ਤੁਸੀਂ ਇੱਕ ਮਿੱਕ ਹੋ ਜਾਣਾ ਹੈ,
ਕਿਸੇ ਸੱਸ ਸਹੁਰਾ,ਕਿਸੇ ਜੀਜਾ ਸਾਲਾ ਅਖਵਾਉਣਾ ਹੈ|
ਮਿਰਚਾਂ ਵਾਰ ਵਾਰ ਸੁੱਟੀਏ,
ਦਿੱਲ ਲੁੱਟਣਾ ਇਹ ਮੌਕਾ ਮਘਨਾ ਜਿਹਾ|
ਵੇਲਾ ਆ ਗਿਆ ਹੈ ਸ਼ਗਨਾ ਦਾ. . . .

(USA ਦੀ ਧਰਤੀ ਉੱਪਰ ਹੋ ਰਹੇ ਇੱਕ ਪੰਜਾਬੀ ਵਿਆਹ ਲਈ)
19/09/2015

ਕਵਿਤਾ
ਜਸਪ੍ਰੀਤ ਸਿੰਘ, ਲੁਧਿਆਣਾ

ਐ ਮੌਤੇ ਸੋਹਨੀ ਬਣ ਕੇ ਆਈਂ,
ਮੈਂ ਜ਼ਰੂਰ ਅਪਨਾਵਾਂਗਾ|
ਸਿੱਧਾ ਆ ਕੇ ਮਿਲੀਂ ਮੈਨੂੰ,
ਘੁੱਟ ਕੇ ਜੱਫੀ ਪਾਵਾਂਗਾ|
ਬੇਵਫਾ ਕਿਸਮ ਦਾ ਹਾਂ ਉਂਜ ਤਾ ਮੈਂ,
ਪਰ ਤੈਨੂੰ ਮਿਲ ਕੇ ਤੇਰਾ ਹੋ ਜਾਵਾਂਗਾ|
ਤੇਰੀ ਕਰਦਾ ਪਿਆ ਉਡੀਕ ਚਾਹ ਕੇ,
ਨਾ ਤੈਨੂੰ ਵੇਖ ਕੇ ਡਰ ਜਾਵਾਂਗਾ|
ਨਾ ਕੋਈ ਜੁਗਨੀ ਸਾਡੀ, ਨਾ ਕੋਈ ਛੱਲਾ,
ਸੱਜਦਾ ਖੁਦ ਨੂੰ ਹੀ ਕਰ ਜਾਵਾਂਗਾ|
19/09/2015

 

ਜਸਪ੍ਰੀਤ ਸਿੰਘ
ਵਿਦਿਆਰਥੀ ਪI ਏ ਯੂ ਲੁਧਿਆਣਾ |
ਨਿਵਾਸੀ ਬਠਿੰਡਾ |
9988646091
Jaspreetae18@gmail.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com