WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਅਮਨਦੀਪ ਸਿੰਘ
ਅਮਰੀਕਾ

ਇਸ ਵਰ੍ਹੇ
ਅਮਨਦੀਪ ਸਿੰਘ, ਅਮਰੀਕਾ

ਹੇ ਸਾਗਰ! ਇਸ ਵਰ੍ਹੇ ਨੈਣਾਂ ਵਿੱਚ
ਇੱਕ ਨਵੀਂ ਸਰਘੀ ਦੀ ਲੋਅ ਵਸਾਕੇ,
ਤੇਰੇ ਸ਼ਾਂਤ ਹਿਰਦੇ ਦੀ ਡੂੰਘਾਈ ਵਿੱਚ
ਗਹਿਰੇ ਉੱਤਰ ਜਾਣ ਨੂੰ ਜੀ ਕਰਦਾ!
ਜੀ ਕਰਦਾ ਮੈਂ ਬਰਫ਼ ਨਾਲ਼ ਢਕੀਆਂ
ਉੱਚੀਆਂ ਚੋਟੀਆਂ 'ਤੇ ਪੁੱਜ ਜਾਵਾਂ -
ਤਾਂ ਕਿ ਮੁੜ ਕੇ ਸਭਿਅੱਤਾ ਦੇ ਖੰਡਰ
ਮੈਨੂੰ ਮੇਰੇ ਕੱਲ੍ਹ ਵਾਰੇ ਯਾਦ ਨਾ ਦਿਲਾਉਣ!
ਏਸ ਵਰ੍ਹੇ - ਗਗਨਾਂ ਦੇ ਵਿੱਚ ਦੂਰ ਤੱਕ
ਪੰਛੀ ਬਣ ਉਡਾਰੀ ਲਾਉਣ ਦੀ ਲੋਚਾ ਹੈ।
ਸੂਰਜ ਵਾਂਗ ਚਮਕ ਕੇ ਹਰ ਪਾਸੇ
ਪ੍ਰਕਾਸ਼ ਵਿਖੇਰਨ ਨੂੰ ਜੀ ਕਰਦਾ!
03/01/2017

ਅਮਨ ਦੀ ਜੁਸਤਜੂ*
ਅਮਨਦੀਪ ਸਿੰਘ

ਜੰਗ ਦੀ ਭੇਂਟ ਹੋਏ ਲੋਕਾਂ ਦੀ ਨਿੱਘ੍ਹੀ ਯਾਦ 'ਚ
ਮੈਂ ਸ਼ਰਧਾ ਦੇ ਫੁੱਲ ਹਾਂ, ਲੈ ਕੇ ਆਇਆ
ਜੇ ਦੁਨੀਆਂ 'ਚ ਅਮਨ ਨਹੀਂ ਮੁਮਕਿਨ ਤਾਂ
ਅਮਨ ਦੀ ਜੁਸਤਜੂ ਹਾਂ, ਲੈ ਕੇ ਆਇਆ
ਇਸ ਸੁਹਾਵੀ ਧਰਤੀ 'ਤੇ, ਫੇਰ ਕਦੇ ਵੀ ਨਾ
ਪ੍ਰਮਾਣੂ ਜੰਗ ਦੇ ਖੁੰਭੀ ਬੱਦਲ ਗਰਜਣ -
ਸ਼ਾਲਾ! ਸਦਾ ਹੀ, ਇੱਥੇ ਜੀਵਨ ਦੀ ਰੌ ਪਣਪੇ
ਤੇ ਅਮਨ ਦੀਆਂ ਠੰਡੀਆਂ ਫ਼ੁਹਾਰਾਂ ਬਰਸਣ!
* ਪ੍ਰੈਜ਼ੀਡੈਂਟ ਓਬਾਮਾ ਦੀ 27 ਮਈ, 2016 ਦੀ ਹੀਰੋਸ਼ੀਮਾ ਯਾਤਰਾ ਨੂੰ ਸਮਰਪਿਤ
09'/06/16


ਗ਼ਜ਼ਲ
ਅਮਨਦੀਪ ਸਿੰਘ

ਨਫ਼ਰਤ ਦੀ ਤਪਦੀ ਅੱਗ ਵਿੱਚ ਸੜ ਰਿਹਾ ਹੈ ਆਦਮੀ।
ਆਦਮੀ ਦੇ ਨਾਲ ਹੀ ਹੁਣ ਲੜ ਰਿਹਾ ਹੈ ਆਦਮੀ।
ਪਿਆਰ ਦੀ ਦੁਨੀਆਂ ਦੀ ਗੱਲ ਤਾਂ ਕਲ੍ਹ ਦਾ ਸੁਪਨਾ ਸੀ -
ਦੁਨੀਆਂ ਤਬਾਹ ਕਰਨ ਦੀ ਗੱਲ ਕਰ ਰਿਹਾ ਹੈ ਆਦਮੀ।
ਤਨ ਮਨ ਜ਼ਖ਼ਮੀ ਹੋ ਗਿਆ, ਮਸਤਕ ਦੀ ਰੇਖਾ ਰੋ ਰਹੀ -
ਆਪਣੀ ਹੀ ਮੌਤ ਆਪੇ ਮਰ ਰਿਹਾ ਹੈ ਆਦਮੀ।
ਜ਼ਿੰਦਗੀ ਨੇ ਦਾਮਨ ਝਾੜ 'ਤਾ, ਹੁਣ ਮੌਤ ਹੈ ਉਡੀਕਦੀ -
ਭਰਵੀਂ ਬਸੰਤ ਰੁੱਤੇ ਹੀ ਹੁਣ ਝੜ ਰਿਹਾ ਹੈ ਆਦਮੀ।
09'/06/16

 

ਲੋਕਗੀਤ
ਸੰਗ੍ਰਹਿ ਕਰਤਾ - ਅਮਨਦੀਪ ਸਿੰਘ

ਬੋਲੀਆਂ

ਹਰਾ ਮੂੰਗੀਆ ਬੰਨ੍ਹਦਾ ਏਂ ਸਾਫਾ
ਬਣਿਆ ਫਿਰਦਾ ਏਂ ਜਾਨੀ|
ਭਾੜੇ ਦੀ ਹੱਟੀ ਵਿੱਚ ਰਹਿ ਕੇ, ਬੰਦਿਆ
ਤੈਂ ਮੌਜ ਬਥੇਰੀ ਮਾਣੀ|
ਵਿੱਚ ਕਾਲਿਆਂ ਦੇ ਆ ਗਏ ਧੌਲੇ
ਹੁਣ ਆ ਗਈ ਮੌਤ ਨਿਸ਼ਾਨੀ|
ਬਦੀਆਂ ਨਾ ਕਰ ਵੇ
ਕੈ ਦਿਨ ਦੀ ਜਿੰਦਗਾਨੀ |

ਮਰ ਗਏ ਵੀਰ, ਰੋਂਦੀਆਂ ਭੈਣਾਂ
ਵਿਛੜੀ ਵਿਸਾਖੀ ਤੇ ਭਰ ਗਿਆ ਸ਼ਹਿਣਾ
ਛੁਪ ਜਾਊ ਕੁੱਲ ਦੁਨੀਆਂ
ਇੱਥੇ ਨਾਮ ਸਾਈ ਦਾ ਰਹਿਣਾ
ਸੋਹਣੀ ਜਿੰਦੜੀ ਨੇ
ਰਾਹ ਮੌਤਾਂ ਦੇ ਪੈਣਾ |

ਚੱਲ ਵੇ ਮਨਾ, ਬਿਗਾਨੀਆ ਧਨਾ
ਕਾਹਨੂੰ ਪ੍ਰੀਤਾਂ ਜੜੀਆਂ ?
ਓੜਕ ਇੱਥੋਂ ਚਲਣਾ ਇੱਕ ਦਿਨ
ਕਬਰਾਂ ਉਡੀਕਣ ਖੜੀਆਂ ?
ਉੱਤੋਂ ਦੀ ਤੇਰੇ ਵਗਣ ਨੇਰ੍ਹੀਆਂ
ਲਗਣ ਸੌਣ ਦੀਆਂ ਝੜੀਆਂ
ਅੱਖੀਆਂ ਮੋੜ ਰਿਹਾ
ਨਾ ਮੁੜੀਆਂ, ਜਾ ਲੜੀਆਂ |

ਬਾਬੁਲ ਮੇਰੇ ਬਾਗ ਲਗਾਇਆ
ਵਿੱਚ ਬਹਾਇਆ ਮਾਲੀ |
ਬੂਟੇ ਬੂਟੇ ਮਾਲੀ ਪਾਣੀ ਦੇਵੇ
ਫੁੱਲ ਲੱਗ ਗਿਆ ਡਾਲੀ ਡਾਲੀ
ਰੂਪ ਕੁਆਰੀ ਦਾ
ਦਿਹੁੰ ਚੜਦੇ ਦੀ ਲਾਲੀ |

ਕੋਰੀ ਕੋਰੀ ਕੂੰਡੀ ਵਿੱਚ ਮਿਰਚਾਂ ਮੈਂ ਰਗੜਾਂ
ਸਹੁਰੇ ਦੀ ਅੱਖ ਵਿੱਚ ਪਾ ਦੇਨੀ ਆਂ
ਘੁੰਡ ਕੱਡਣੇ ਦੀ ਅਲਖ ਮੁਕਾ ਦੇਨੀ ਆਂ |

ਆਓ ਚੋਬਰੋ ਗਿੱਧਾ ਪਾਈਏ
ਆਓ ਝਨਾਂ ਕਿਨਾਰੇ |
ਪਾਣੀ ਉੱਤੇ ਫੁੱਲ ਤਰਦਾ
ਚੁੱਕ ਲੈ, ਬਾਂਕੀਏ ਨਾਰੇ !

ਊਠਾਂ ਵਾਲੀਆਂ ਰਾਹ ਰੋਕ ਲਏ
ਕੁੜੀਆਂ ਨੇ ਜੂਹਾਂ ਮੱਲੀਆਂ |
ਮੇਲੇ ਜੈਤੋਂ ਦੇ
ਸੋਹਣੀਆਂ ਤੇ ਸੱਸੀਆਂ ਚੱਲੀਆਂ |

ਕੱਚੇ ਘੜੇ ਨੇ ਖੈਰ ਨਾ ਕੀਤੀ
ਡਾਹਢਾ ਜੁਲਮ ਕਮਾਇਆ |
ਜਿੱਥੇ ਸੋਹਣੀ ਡੁੱਬ ਕੇ ਮਰੀ
ਉੱਥੇ ਮੱਛੀਆਂ ਘੇਰਾ ਪਾਇਆ |

ਆਰੀ ਆਰੀ ਆਰੀ
ਹੇਠ ਬਰੋਟੇ ਦੇ
ਦਾਤਣ ਕਰੇ ਕੁਆਰੀ
ਦਾਤਣ ਕਿਓਂ ਕਰਦੀ ?
ਦੰਦ ਚਿੱਟੇ ਰੱਖਣ ਦੀ ਮਾਰੀ
ਸੋਹਣੀ ਕਿਓਂ ਬਣਦੀ ?
ਪ੍ਰੀਤ ਕਰਨ ਦੀ ਮਾਰੀ
ਸੁਣ ਲੈ ਹੀਰੇ ਨੀ,
ਮੈਂ ਤੇਰਾ ਭੌਰ ਸਰਕਾਰੀ |

ਕਾਲਿਆ ਹਰਨਾ, ਬਾਗੀਂ ਚਰਨਾ
ਤੇਰੇ ਪੈਰੀਂ ਝਾਂਜਰਾਂ ਪਾਈਆਂ
ਸਿੰਗਾਂ ਤੇਰਿਆਂ ਤੇ, ਕੀ ਕੁਝ ਲਿਖਿਆ ?
ਤਿੱਤਰ ਤੇ ਮੁਰਗਾਈਆਂ
ਅੱਗੇ ਤਾਂ ਟੱਪਦਾ ਸੀ ਨੌਂ ਨੌਂ ਕੋਠੇ
ਹੁਣ ਨਹੀਂ ਟੱਪੀ ਦੀਆਂ ਖਾਈਆਂ
ਖਾਈ ਟੱਪਦੇ ਦੇ ਕੰਡਾ ਲੱਗਿਆ
ਦੇਨਾਂ ਏਂ ਰਾਮ ਦੁਹਾਈਆਂ
ਮਾਸ ਮਾਸ ਤੇਰਾ ਕੁੱਤਿਆਂ ਨੇ ਖਾਧਾ
ਹੱਡੀਆਂ ਰੇਤ ਰੁਲਾਈਆਂ
ਹੱਡੀਆਂ ਤੇਰੀਆਂ ਦਾ ਮਹਿਲ ਚਿਣਾਇਆ
ਵਿੱਚ ਰਖਾਈ ਮੋਰੀ
ਤੇਰਾ ਦੁੱਖ ਸੁਣਕੇ
ਹੀਰ ਹੋ ਗਈ ਪੋਰੀ ਪੋਰੀ |

ਗੱਜੇ ਬੱਦਲ, ਚਮਕੇ ਬਿਜਲੀ
ਮੋਰਾਂ ਪੈਲਾਂ ਪਾਈਆਂ
ਹੀਰ ਨੇ ਰਾਂਝੇ ਨੂੰ
ਦਿਲ ਦੀਆਂ ਖੋਲ ਸੁਣਾਈਆਂ

ਪ੍ਰੀਤਾਂ ਦੀ ਮੈਨੂੰ ਕਦਰ ਬਥੇਰੀ
ਲਾ ਕੇ ਮੈਂ ਤੋੜ ਨਿਭਾਵਾਂ
ਕੋਇਲੇ ਸੌਣ ਦੀਏ
ਤੈਨੂੰ ਹੱਥ ਤੇ ਚੋਗ ਚੁਗਾਵਾਂ

ਉੱਚਾ ਚੁਬਾਰਾ ਹੇਠ ਪੋੜੀਆਂ
ਵਿੱਚ ਪਤਲੋ ਰੂੰ ਵੇਲੇ
ਵਿਛੜੇ ਸੱਜਣਾਂ ਦੇ
ਹੋਣਗੇ ਸੰਜੋਗੀ ਮੇਲੇ
ਇਸ਼ਕ਼ ਤੰਦੂਰ ਹੱਡਾਂ ਦਾ ਬਾਲਣ
ਹੌਕਿਆਂ ਨਾਲ ਤਪਾਵਾਂ
ਕਢ ਕੇ ਕਲੇਜਾ ਕਰ ਲਾਂ ਪੇੜੇ
ਹੁਸਨ ਪਲੇਥਣ ਲਾਵਾਂ
ਸਿਪਾਹੀਆ ਮੁੜ ਪੌ ਵੇ
ਮੈਂ ਰੋਜ਼ ਔਂਸੀਆਂ ਪਾਵਾਂ

ਹੱਸ ਕੇ ਨਿਹੁੰ ਨਾ ਲਾਇਆ ਕਰ ਤੂੰ
ਸੁਣ ਲੈ ਨਿਹੁੰ ਦੇ ਝੇੜੇ
ਕੱਚਾ ਭੂਤਨਾ ਬਣ ਕੇ ਚਿੰਬੜਦਾ
ਨਿਹੁੰ ਨੂੰ ਜਿਹੜਾ ਛੇੜੇ
ਛੱਤੀ ਕੋਠੜੀਆਂ, ਨੌਂ ਦਰਵਾਜ਼ੇ,
ਜਿੱਥੇ ਨਿਹੁੰ ਦੇ ਡੇਰੇ
ਸੋਹਣੀ ਪੁੱਛੇ ਮਹਿਵਾਲ ਨੂੰ
ਕੀ ਹਾਲ ਆ ਗਭਰੂਆ ਤੇਰੇ ?

ਤੂੰ ਹੱਸਦੀ ਦਿਲ ਰਾਜ਼ੀ ਮੇਰਾ
ਲਗਦੇ ਨੇ ਬੋਲ ਪਿਆਰੇ
ਚੱਲ ਕਿਧਰੇ ਦੋ ਗੱਲਾਂ ਕਰੀਏ
ਬਹਿ ਕੇ ਨਦੀ ਕਿਨਾਰੇ
ਲੁਕ ਲੁਕ ਲਾਈਆਂ ਪ੍ਰਗਟ ਹੋਈਆਂ
ਵੱਜ ਗਏ ਢੋਲ ਨਗਾਰੇ
ਸੋਹਣੀਏ ਆ ਜਾ ਨੀ
ਡੁੱਬਦਿਆਂ ਨੂੰ ਰੱਬ ਤਾਰੇ

ਜਿਹੜੇ ਪੱਤਣ ਅੱਜ ਪਾਣੀ ਲੰਘਦਾ
ਫੇਰ ਨਾ ਲੰਘਣਾ ਭਲਕੇ
ਬੇੜੀ ਦਾ ਪੂਰ, ਤ੍ਰਿੰਜਣ ਦੀਆਂ ਕੁੜੀਆਂ,
ਫੇਰ ਨਾ ਬੈਠਣ ਰਲ ਕੇ
ਨਚ ਕੇ ਵਿਖਾ ਮੇਲਣੇ,
ਜਾਈ ਨਾਂ ਗਿਧੇ 'ਚੋਂ ਟਲ ਕੇ

ਟੱਪੇ

ਕੋਈ ਲੱਦਿਆ ਮੁਸਾਫਿਰ ਜਾਂਦਾ
ਦੁਨੀਆਂ ਲੱਖ ਵੱਸਦੀ

ਤੇਰੀ ਸੱਜਰੀ ਪੈੜ ਦਾ ਰੇਤਾ
ਚੁੱਕ ਚੁੱਕ ਲਾਵਾਂ ਅੱਖ ਨੂੰ

ਚੰਨ ਭਾਵੇਂ ਨਿੱਤ ਚੜ੍ਹਦਾ
ਸਾਨੂੰ ਸੱਜਣਾਂ ਬਾਝ ਹਨੇਰਾ

ਮੁੱਲ ਵਿਕਦਾ ਸੱਜਣ ਮਿਲ ਜਾਵੇ
ਲੈ ਆਵਾਂ ਜਿੰਦ ਵੇਚ ਕੇ

ਦੁਨੀਆਂ ਲੱਖ ਵੱਸਦੀ
ਯਾਰਾਂ ਨਾਲ ਬਹਾਰਾਂ

ਇੱਕ ਵਾਰੀ ਮੇਲ ਵੇ ਰੱਬਾ
ਕਿਤੇ ਵਿੱਛੜੇ ਨਾ ਮਾਰ ਜਾਈਏ

ਰਾਤਾਂ ਕਾਲਿਆਂ ਕੱਲੀ ਨੂੰ ਡਰ ਆਵੇ
ਛੁੱਟੀ ਲੈ ਕੇ ਆਜਾ ਨੌਕਰਾ

ਤੇਰੀ ਮੇਰੀ ਇੱਕ ਜਿੰਦੜੀ
ਐਵੇਂ ਦੋ ਕਲਬੂਤ ਬਣਾਏ

ਜੱਫੀ ਪਾਇਆਂ ਛਣਕ ਪਵੇ
ਬਾਜ਼ੂਬੰਦ ਬੇਸ਼ਰਮੀ ਗਹਿਣਾ

ਮੇਰਾ ਡਿਗਿਆ ਰੁਮਾਲ ਫੜਾਈ
ਰਾਹੇ ਰਾਹੇ ਜਾਣ ਵਾਲੀਏ

ਤੇਰਾ ਡਿਗਿਆ ਰੁਮਾਲ ਫੜਾਵਾਂ
ਤੂੰ ਕਿਹੜਾ ਲਾਟ ਦਾ ਬੱਚਾ

ਕੋਠੇ ਤੇ ਕਾਨਾ ਏ
ਮਿਲਣਾ ਤਾਂ ਰੱਬ ਨੂੰ ਏ
ਤੇਰਾ ਪਿਆਰ ਬਹਾਨਾ ਏ

ਪਾਣੀ ਛੰਨੇ ਵਿੱਚੋਂ ਤਾਂ ਪੀਤਾ
ਤੇਰੇ ਵਿੱਚੋਂ ਰੱਬ ਦਿਸਿਆ
ਤੈਨੂੰ ਸਜਦਾ ਮੈਂ ਤਾਂ ਕੀਤਾ

ਤੇਰੇ ਪਿਆਰ ਦੀ ਸੰਹੁ ਮੈਨੂੰ – ਚੰਨ ਵੇ
ਰੱਬ ਮੈਨੂੰ ਭੁੱਲ ਜਾਵੇ
ਭੁੱਲ ਜਾਵਾਂ ਜੇ ਮੈਂ ਤੈਨੂੰ

ਹਰਾ ਮੂੰਗੀਆ ਬੰਨ੍ਹਦਾ ਏਂ ਸਾਫਾ
ਬਣਿਆ ਫਿਰਦਾ ਏਂ ਜਾਨੀ|
ਭਾੜੇ ਦੀ ਹੱਟੀ ਵਿੱਚ ਰਹਿ ਕੇ, ਬੰਦਿਆ
ਤੈਂ ਮੌਜ ਬਥੇਰੀ ਮਾਣੀ|
ਵਿੱਚ ਕਾਲਿਆਂ ਦੇ ਆ ਗਏ ਧੌਲੇ
ਹੁਣ ਆ ਗਈ ਮੌਤ ਨਿਸ਼ਾਨੀ|
ਬਦੀਆਂ ਨਾ ਕਰ ਵੇ
ਕੈ ਦਿਨ ਦੀ ਜਿੰਦਗਾਨੀ |

ਮਰ ਗਏ ਵੀਰ, ਰੋਂਦੀਆਂ ਭੈਣਾਂ
ਵਿਛੜੀ ਵਿਸਾਖੀ ਤੇ ਭਰ ਗਿਆ ਸ਼ਹਿਣਾ
ਛੁਪ ਜਾਊ ਕੁੱਲ ਦੁਨੀਆਂ
ਇੱਥੇ ਨਾਮ ਸਾਈ ਦਾ ਰਹਿਣਾ
ਸੋਹਣੀ ਜਿੰਦੜੀ ਨੇ
ਰਾਹ ਮੌਤਾਂ ਦੇ ਪੈਣਾ |

ਚੱਲ ਵੇ ਮਨਾ, ਬਿਗਾਨੀਆ ਧਨਾ
ਕਾਹਨੂੰ ਪ੍ਰੀਤਾਂ ਜੜੀਆਂ ?
ਓੜਕ ਇੱਥੋਂ ਚਲਣਾ ਇੱਕ ਦਿਨ
ਕਬਰਾਂ ਉਡੀਕਣ ਖੜੀਆਂ ?
ਉੱਤੋਂ ਦੀ ਤੇਰੇ ਵਗਣ ਨੇਰ੍ਹੀਆਂ
ਲਗਣ ਸੌਣ ਦੀਆਂ ਝੜੀਆਂ
ਅੱਖੀਆਂ ਮੋੜ ਰਿਹਾ
ਨਾ ਮੁੜੀਆਂ, ਜਾ ਲੜੀਆਂ |

ਬਾਬੁਲ ਮੇਰੇ ਬਾਗ ਲਗਾਇਆ
ਵਿੱਚ ਬਹਾਇਆ ਮਾਲੀ |
ਬੂਟੇ ਬੂਟੇ ਮਾਲੀ ਪਾਣੀ ਦੇਵੇ
ਫੁੱਲ ਲੱਗ ਗਿਆ ਡਾਲੀ ਡਾਲੀ
ਰੂਪ ਕੁਆਰੀ ਦਾ
ਦਿਹੁੰ ਚੜਦੇ ਦੀ ਲਾਲੀ |

ਕੋਰੀ ਕੋਰੀ ਕੂੰਡੀ ਵਿੱਚ ਮਿਰਚਾਂ ਮੈਂ ਰਗੜਾਂ
ਸਹੁਰੇ ਦੀ ਅੱਖ ਵਿੱਚ ਪਾ ਦੇਨੀ ਆਂ
ਘੁੰਡ ਕੱਡਣੇ ਦੀ ਅਲਖ ਮੁਕਾ ਦੇਨੀ ਆਂ |

ਆਓ ਚੋਬਰੋ ਗਿੱਧਾ ਪਾਈਏ
ਆਓ ਝਨਾਂ ਕਿਨਾਰੇ |
ਪਾਣੀ ਉੱਤੇ ਫੁੱਲ ਤਰਦਾ
ਚੁੱਕ ਲੈ, ਬਾਂਕੀਏ ਨਾਰੇ !

ਊਠਾਂ ਵਾਲੀਆਂ ਰਾਹ ਰੋਕ ਲਏ
ਕੁੜੀਆਂ ਨੇ ਜੂਹਾਂ ਮੱਲੀਆਂ |
ਮੇਲੇ ਜੈਤੋਂ ਦੇ
ਸੋਹਣੀਆਂ ਤੇ ਸੱਸੀਆਂ ਚੱਲੀਆਂ |

ਕੱਚੇ ਘੜੇ ਨੇ ਖੈਰ ਨਾ ਕੀਤੀ
ਡਾਹਢਾ ਜੁਲਮ ਕਮਾਇਆ |
ਜਿੱਥੇ ਸੋਹਣੀ ਡੁੱਬ ਕੇ ਮਰੀ
ਉੱਥੇ ਮੱਛੀਆਂ ਘੇਰਾ ਪਾਇਆ |

ਆਰੀ ਆਰੀ ਆਰੀ
ਹੇਠ ਬਰੋਟੇ ਦੇ
ਦਾਤਣ ਕਰੇ ਕੁਆਰੀ
ਦਾਤਣ ਕਿਓਂ ਕਰਦੀ ?
ਦੰਦ ਚਿੱਟੇ ਰੱਖਣ ਦੀ ਮਾਰੀ
ਸੋਹਣੀ ਕਿਓਂ ਬਣਦੀ ?
ਪ੍ਰੀਤ ਕਰਨ ਦੀ ਮਾਰੀ
ਸੁਣ ਲੈ ਹੀਰੇ ਨੀ,
ਮੈਂ ਤੇਰਾ ਭੌਰ ਸਰਕਾਰੀ |

ਕਾਲਿਆ ਹਰਨਾ, ਬਾਗੀਂ ਚਰਨਾ
ਤੇਰੇ ਪੈਰੀਂ ਝਾਂਜਰਾਂ ਪਾਈਆਂ
ਸਿੰਗਾਂ ਤੇਰਿਆਂ ਤੇ, ਕੀ ਕੁਝ ਲਿਖਿਆ ?
ਤਿੱਤਰ ਤੇ ਮੁਰਗਾਈਆਂ
ਅੱਗੇ ਤਾਂ ਟੱਪਦਾ ਸੀ ਨੌਂ ਨੌਂ ਕੋਠੇ
ਹੁਣ ਨਹੀਂ ਟੱਪੀ ਦੀਆਂ ਖਾਈਆਂ
ਖਾਈ ਟੱਪਦੇ ਦੇ ਕੰਡਾ ਲੱਗਿਆ
ਦੇਨਾਂ ਏਂ ਰਾਮ ਦੁਹਾਈਆਂ
ਮਾਸ ਮਾਸ ਤੇਰਾ ਕੁੱਤਿਆਂ ਨੇ ਖਾਧਾ
ਹੱਡੀਆਂ ਰੇਤ ਰੁਲਾਈਆਂ
ਹੱਡੀਆਂ ਤੇਰੀਆਂ ਦਾ ਮਹਿਲ ਚਿਣਾਇਆ
ਵਿੱਚ ਰਖਾਈ ਮੋਰੀ
ਤੇਰਾ ਦੁੱਖ ਸੁਣਕੇ
ਹੀਰ ਹੋ ਗਈ ਪੋਰੀ ਪੋਰੀ |

ਗੱਜੇ ਬੱਦਲ, ਚਮਕੇ ਬਿਜਲੀ
ਮੋਰਾਂ ਪੈਲਾਂ ਪਾਈਆਂ
ਹੀਰ ਨੇ ਰਾਂਝੇ ਨੂੰ
ਦਿਲ ਦੀਆਂ ਖੋਲ ਸੁਣਾਈਆਂ

ਪ੍ਰੀਤਾਂ ਦੀ ਮੈਨੂੰ ਕਦਰ ਬਥੇਰੀ
ਲਾ ਕੇ ਮੈਂ ਤੋੜ ਨਿਭਾਵਾਂ
ਕੋਇਲੇ ਸੌਣ ਦੀਏ
ਤੈਨੂੰ ਹੱਥ ਤੇ ਚੋਗ ਚੁਗਾਵਾਂ

ਉੱਚਾ ਚੁਬਾਰਾ ਹੇਠ ਪੋੜੀਆਂ
ਵਿੱਚ ਪਤਲੋ ਰੂੰ ਵੇਲੇ
ਵਿਛੜੇ ਸੱਜਣਾਂ ਦੇ
ਹੋਣਗੇ ਸੰਜੋਗੀ ਮੇਲੇ
ਇਸ਼ਕ਼ ਤੰਦੂਰ ਹੱਡਾਂ ਦਾ ਬਾਲਣ
ਹੌਕਿਆਂ ਨਾਲ ਤਪਾਵਾਂ
ਕਢ ਕੇ ਕਲੇਜਾ ਕਰ ਲਾਂ ਪੇੜੇ
ਹੁਸਨ ਪਲੇਥਣ ਲਾਵਾਂ
ਸਿਪਾਹੀਆ ਮੁੜ ਪੌ ਵੇ
ਮੈਂ ਰੋਜ਼ ਔਂਸੀਆਂ ਪਾਵਾਂ

ਹੱਸ ਕੇ ਨਿਹੁੰ ਨਾ ਲਾਇਆ ਕਰ ਤੂੰ
ਸੁਣ ਲੈ ਨਿਹੁੰ ਦੇ ਝੇੜੇ
ਕੱਚਾ ਭੂਤਨਾ ਬਣ ਕੇ ਚਿੰਬੜਦਾ
ਨਿਹੁੰ ਨੂੰ ਜਿਹੜਾ ਛੇੜੇ
ਛੱਤੀ ਕੋਠੜੀਆਂ, ਨੌਂ ਦਰਵਾਜ਼ੇ,
ਜਿੱਥੇ ਨਿਹੁੰ ਦੇ ਡੇਰੇ
ਸੋਹਣੀ ਪੁੱਛੇ ਮਹਿਵਾਲ ਨੂੰ
ਕੀ ਹਾਲ ਆ ਗਭਰੂਆ ਤੇਰੇ ?

ਤੂੰ ਹੱਸਦੀ ਦਿਲ ਰਾਜ਼ੀ ਮੇਰਾ
ਲਗਦੇ ਨੇ ਬੋਲ ਪਿਆਰੇ
ਚੱਲ ਕਿਧਰੇ ਦੋ ਗੱਲਾਂ ਕਰੀਏ
ਬਹਿ ਕੇ ਨਦੀ ਕਿਨਾਰੇ
ਲੁਕ ਲੁਕ ਲਾਈਆਂ ਪ੍ਰਗਟ ਹੋਈਆਂ
ਵੱਜ ਗਏ ਢੋਲ ਨਗਾਰੇ
ਸੋਹਣੀਏ ਆ ਜਾ ਨੀ
ਡੁੱਬਦਿਆਂ ਨੂੰ ਰੱਬ ਤਾਰੇ

ਜਿਹੜੇ ਪੱਤਣ ਅੱਜ ਪਾਣੀ ਲੰਘਦਾ
ਫੇਰ ਨਾ ਲੰਘਣਾ ਭਲਕੇ
ਬੇੜੀ ਦਾ ਪੂਰ, ਤ੍ਰਿੰਜਣ ਦੀਆਂ ਕੁੜੀਆਂ,
ਫੇਰ ਨਾ ਬੈਠਣ ਰਲ ਕੇ
ਨਚ ਕੇ ਵਿਖਾ ਮੇਲਣੇ,
ਜਾਈ ਨਾਂ ਗਿਧੇ 'ਚੋਂ ਟਲ ਕੇ

ਟੱਪੇ

ਕੋਈ ਲੱਦਿਆ ਮੁਸਾਫਿਰ ਜਾਂਦਾ
ਦੁਨੀਆਂ ਲੱਖ ਵੱਸਦੀ

ਤੇਰੀ ਸੱਜਰੀ ਪੈੜ ਦਾ ਰੇਤਾ
ਚੁੱਕ ਚੁੱਕ ਲਾਵਾਂ ਅੱਖ ਨੂੰ

ਚੰਨ ਭਾਵੇਂ ਨਿੱਤ ਚੜ੍ਹਦਾ
ਸਾਨੂੰ ਸੱਜਣਾਂ ਬਾਝ ਹਨੇਰਾ

ਮੁੱਲ ਵਿਕਦਾ ਸੱਜਣ ਮਿਲ ਜਾਵੇ
ਲੈ ਆਵਾਂ ਜਿੰਦ ਵੇਚ ਕੇ

ਦੁਨੀਆਂ ਲੱਖ ਵੱਸਦੀ
ਯਾਰਾਂ ਨਾਲ ਬਹਾਰਾਂ

ਇੱਕ ਵਾਰੀ ਮੇਲ ਵੇ ਰੱਬਾ
ਕਿਤੇ ਵਿੱਛੜੇ ਨਾ ਮਾਰ ਜਾਈਏ

ਰਾਤਾਂ ਕਾਲਿਆਂ ਕੱਲੀ ਨੂੰ ਡਰ ਆਵੇ
ਛੁੱਟੀ ਲੈ ਕੇ ਆਜਾ ਨੌਕਰਾ

ਤੇਰੀ ਮੇਰੀ ਇੱਕ ਜਿੰਦੜੀ
ਐਵੇਂ ਦੋ ਕਲਬੂਤ ਬਣਾਏ

ਜੱਫੀ ਪਾਇਆਂ ਛਣਕ ਪਵੇ
ਬਾਜ਼ੂਬੰਦ ਬੇਸ਼ਰਮੀ ਗਹਿਣਾ

ਮੇਰਾ ਡਿਗਿਆ ਰੁਮਾਲ ਫੜਾਈ
ਰਾਹੇ ਰਾਹੇ ਜਾਣ ਵਾਲੀਏ

ਤੇਰਾ ਡਿਗਿਆ ਰੁਮਾਲ ਫੜਾਵਾਂ
ਤੂੰ ਕਿਹੜਾ ਲਾਟ ਦਾ ਬੱਚਾ

ਕੋਠੇ ਤੇ ਕਾਨਾ ਏ
ਮਿਲਣਾ ਤਾਂ ਰੱਬ ਨੂੰ ਏ
ਤੇਰਾ ਪਿਆਰ ਬਹਾਨਾ ਏ

ਪਾਣੀ ਛੰਨੇ ਵਿੱਚੋਂ ਤਾਂ ਪੀਤਾ
ਤੇਰੇ ਵਿੱਚੋਂ ਰੱਬ ਦਿਸਿਆ
ਤੈਨੂੰ ਸਜਦਾ ਮੈਂ ਤਾਂ ਕੀਤਾ

ਤੇਰੇ ਪਿਆਰ ਦੀ ਸੰਹੁ ਮੈਨੂੰ – ਚੰਨ ਵੇ
ਰੱਬ ਮੈਨੂੰ ਭੁੱਲ ਜਾਵੇ
ਭੁੱਲ ਜਾਵਾਂ ਜੇ ਮੈਂ ਤੈਨੂੰ

ਗੀਤ

ਨਿੱਕੀ ਨਿੱਕੀ ਕਣੀ ਦਾ
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਮਗਰੋਂ ਪੈਂਦੀ ਭੂਰ!
ਰੋਟੀ ਲੈ ਨਿਕਲੀ, ਖੇਤ ਸੁਣੀਂਦਾ ਦੂਰ|
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਬੱਦਲਾਂ ਨੇ ਪਾਏ ਘੇਰੇ
ਰੋਟੀ ਲੈ ਆਈ, ਕੱਪੜੇ ਭਿੱਜ ਗਏ ਤੇਰੇ|
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਭਿੱਜ ਗਿਆ ਗੈਬੀ ਤੋਤਾ
ਮੇਲਣ ਇਓਂ ਨੱਚਦੀ, ਜਿਵੇਂ ਟੱਪਦਾ ਸੜਕ ਤੇ ਬੋਤਾ|
ਖੁੱਲ ਕੇ ਨੱਚ ਲੈ ਨੀ, ਹਾਣੋ ਹਾਣ ਖਲੋਤਾ|
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਗੋਡੇ ਗੋਡੇ ਘਾਹ ਕੁੜੇ, ਤੇਰਾ ਕਦ ਮੁਕਲਾਵਾ ਭਾਗ ਕੁਰੇ|

ਵਗਦੀ ਸੀ ਰਾਵੀ
ਵਗਦੀ ਸੀ ਰਾਵੀ ਵਿੱਚ ਨੌਣ ਨੀ ਕੁਆਰੀਆਂ !
ਕੰਨੀਂ ਬੁੰਦੇ ਨੀ ਸਾਈਓ, ਅੱਖਾਂ ਲੋੜ੍ਹੇ ਮਾਰੀਆਂ !
ਵਗਦੀ ਸੀ ਰਾਵੀ ਵਿੱਚ ਸੁਰਮਾ ਕਿਨ੍ਹੇ ਡੋਹਲਿਆ ?
ਜਿਦਣ ਦੀ ਆਈ ਕਦੇ ਹੱਸ ਕੇ ਨਾ ਬੋਲਿਆ !
ਵਗਦੀ ਸੀ ਰਾਵੀ ਵਿੱਚ ਘੁੱਗੀਆਂ ਦਾ ਜੋੜਾ ਵੇ !
ਇੱਕ ਘੁੱਗੀ ਉੱਡੀ ਲੰਮਾ ਪੈ ਗਿਆ ਵਿਛੋੜਾ ਵੇ !
ਵਗਦੀ ਸੀ ਰਾਵੀ ਵਿੱਚ ਸੁੱਟਦੀ ਹਾਂ ਆਨਾ !
ਖੋਲ੍ਹ ਕੇ ਜਾਈਂ ਵੇ ਸਾਡਾ ਸ਼ਗਨਾਂ ਦਾ ਗਾਨਾ !
ਵਗਦੀ ਸੀ ਰਾਵੀ ਵਿੱਚ ਸੁੱਟਦੀ ਆਂ ਪੱਖੀਆਂ !
ਆਪ ਰੁੜ੍ਹਿਆ ਜਾਵੇ ਸਾਨੂੰ ਮਾਰਦਾ ਸੀ ਅੱਖੀਆਂ !
ਵਗਦੀ ਸੀ ਰਾਵੀ ਵਿੱਚ ਸੁੱਟਦੀ ਆਂ ਪਤਾਸੇ !
ਆਪ ਤੇ ਟੁਰ ਚੱਲਿਓਂ ਸਾਨੂੰ ਦੇਨਾ ਏਂ ਦਿਲਾਸੇ !
ਵਗਦੀ ਸੀ ਰਾਵੀ ਵਿੱਚ ਬੂਟਾ ਪਲਾਹੀ ਦਾ !
ਮੈਂ ਨਾ ਜੰਮਦੀ ਤਾਂ ਤੂੰ ਕਿੱਥੋਂ ਵਿਆਹੀ ਦਾ !
ਵਗਦੀ ਸੀ ਰਾਵੀ ਵਿੱਚ ਦੋ ਫੁੱਲ ਪੀਲੇ !
ਇੱਕ ਫੁੱਲ ਮੰਗਿਆ ਤੇਥੋਂ, ਕਾਹਨੂੰ ਪੈ ਗਿਆਂ ਦਲੀਲੇ ?
20/01/16

 

[ਅਚਾਨਕ ਹੀ ਇਸ ਤਰ੍ਹਾਂ ਲਗਦਾ ਹੈ ਕਿ ਦੁਨੀਆਂ ਵਿੱਚ ਅਮਨ-ਚੈਨ ਖਤਮ ਹੋ ਕੇ ਹਰ ਤਰਫ਼ ਜੰਗ ਅਤੇ ਨਫ਼ਰਤ ਦਾ ਹਨੇਰਾ ਛਾ ਰਿਹਾ ਹੈ। ਮਨੁੱਖ ਦਾ ਸ਼ਿਆਹ ਕਾਲਾ ਚਿਹਰਾ ਉਭਰ ਕੇ ਸਾਹਮਣੇ ਆ ਰਿਹਾ ਹੈ। ਆਕਾਸ਼ ਵਿੱਚ ਮਸਤ ਪਰਵਾਜ਼ ਕਰ ਰਹੇ ਪਰਿੰਦਿਆਂ ਨੂੰ ਫੁੰਡ ਦੇਣਾ ਇਸਦਾ ਇੱਕ ਸ਼ੌਕ ਬਣਦਾ ਜਾ ਰਿਹਾ ਹੈ। ਪਰਵਰਦਿਗਾਰ ਰੂਹਾਂ ਨੂੰ ਸ਼ਾਂਤੀ ਬਖਸ਼ੇ, ਆਮੀਨ।]

ਗ਼ਜ਼ਲ
ਨਵੀਂ ਸਵੇਰ ਦਾ ਨਵਾਂ ਗੀਤ
ਅਮਨਦੀਪ ਸਿੰਘ, ਅਮਰੀਕਾ

ਆਓ,ਨਵੀਂ ਸਵੇਰ ਦਾ ਨਵਾਂ ਗੀਤ ਗਾਈਏ!
ਚਾਨਣਾਂ ਨੂੰ ਵੰਡਣ ਦੀ ਨਵੀ ਰੀਤ ਪਾਈਏ!
ਕੀ ਹੋਇਆ ਜੇ ਮੰਜ਼ਿਲ ਅਸਾਡੀ ਦੂਰ ਹੈ,
ਆਓ, ਤਪਦੇ ਪੈਡਿਆਂ ਤੇ ਟੁਰਦੇ ਹੀ ਜਾਈਏ!
ਫੁੱਲਾਂ ਨਾਲ਼ ਲੱਦੀ ਦੇਵੀ ਦਾ ਖ਼ਿਆਲ ਛੱਡ ਕੇ -
ਆਓ, ਕੁੱਝ ਘੜੀ ਕੰਡਿਆਂ ਨਾਲ਼ ਵੀ ਪ੍ਰੀਤ ਪਾਈਏ!
ਮੌਤ ਨਾਲ਼ ਠਰ ਰਹੀ ਹੈ ਜ਼ਿੰਦਗੀ ਤਾਂ ਕੀ ਹੋਇਆ -
ਚਲੋ ਲਹਿਰਾਂ ਵਾਂਗ ਚੰਨ ਨੂੰ ਮਿਲਣ ਲਈ ਪੀਂਘ ਪਾਈਏ!
04/01/16

ਅਮਨ ਦੇ ਬੱਦਲ
ਅਮਨਦੀਪ ਸਿੰਘ

ਜਦੋਂ ਸਾਰੇ ਫ਼ੌਜੀ ਆਪਣੇ ਘਰ ਵਾਪਿਸ ਆਉਣਗੇ
ਉਦੋਂ ਸੰਸਾਰ 'ਤੇ ਅਮਨ ਦੇ ਬੱਦਲ ਛਾਉਣਗੇ !
ਇਹ ਜੋ ਜੰਗ ਦਾ ਤੂਫ਼ਾਨ ਹੈ ਆ ਰਿਹਾ -
ਮਾਨਵਤਾ ਨੂੰ ਅੰਦਰੋਂ ਅੰਦਰ ਖਾ ਰਿਹਾ !
ਇਹ ਕਦੋਂ ਫਿਰ ਸਦਾ ਲਈ ਖਤਮ ਹੋਏਗਾ ?
ਕਦੋਂ ਨਿੰਮ੍ਹੀ ਫੁਹਾਰ ਦਾ ਮੌਸਮ ਹੋਏਗਾ ?
ਕਦੋਂ ਮਾਵਾਂ ਦੀਆਂ ਅੱਖਾਂ 'ਚ ਹੰਝੂ ਨਾ ਹੋਣਗੇ ?
ਕਦੋਂ ਫਿਰ ਬੱਚੇ ਡਰ ਕੇ ਗਲੇ ਲੱਗ ਨਾ ਰੋਣਗੇ ?
21/07/2014

 

ਨਵਾਂ ਵਰ੍ਹਾ
ਅਮਨਦੀਪ ਸਿੰਘ

ਸਮੇਂ ਦੇ ਫ਼ਲਕ ਤੋਂ
ਵਰ੍ਹੇ ਦਾ ਇੱਕ ਤਾਰਾ ਟੁੱਟਿਆ।
ਦਿਲ ਨੂੰ ਕੱਝ੍ਹ ਹੋਇਆ
ਨੈਣਾਂ ਦਾ ਚਸ਼ਮਾ ਫੁੱਟਿਆ।
ਯਾਦ ਦੀ ਇੱਕ ਲੀਹ ਜਿਹੀ
ਉੱਠਦੀ ਚਲੀ ਗਈ।
ਦਿਲ ਦੀਆਂ ਨਾਜ਼ੁਕ ਤਹਿਆਂ
ਤੜਪਾਉਂਦੀ ਚਲੀ ਗਈ।
ਉਦਾਸ ਸ਼ਾਮ ਹੈ ਫੈਲ ਰਹੀ
ਖ਼ਿਆਲਾਂ ਦੇ ਵਿੱਚ।
ਦਰਦ ਦੀ ਖ਼ਲਿਸ਼ ਹੈ ਉੱਠ ਰਹੀ
ਸਾਲਾਂ ਦੇ ਵਿੱਚ।
ਇਸ ਖ਼ਲਿਸ਼ ਨੇ
ਆਪਣਾ ਜਮਾਲ ਹੈ ਦਿਖਾ ਦਿੱਤਾ।
ਇੱਕ ਹੋਰ ਸੁਪਨਿਆਂ ਭਰੇ
ਸੂਰਜ ਨੂੰ ਉਗਾ ਦਿੱਤਾ।
ਸੁਪਨਿਆਂ ਭਰੇ ਵਰ੍ਹੇ ਦੇ
ਸੂਰਜ ਨੂੰ ਸਲਾਮ ਹੈ!
ਅੱਖਾਂ 'ਚ ਆਸ ਦੀ ਚਮਕ
ਤੇ ਹੱਥਾਂ 'ਚ ਜਾਮ ਹੈ!

ਟੱਪੇ
ਅਮਨਦੀਪ ਸਿੰਘ

ਸਾਡੇ ਕੋਲ ਖਲੋ ਮਾਹੀਆ!
ਅਸਾਂ ਰੌਸ਼ਨੀ ਜਲਾਈ ਹੈ -
ਤੂੰ ਵੀ ਲੈਂਦਾ ਜਾ ਲੋਅ ਮਾਹੀਆ!

ਸੁਪਨੇ ਤਰਸਦੇ ਰਹਿੰਦੇ ਨੇ!
ਵਰ੍ਹਿਆਂ ਦੇ ਵਰ੍ਹੇ ਵੇਖੋ -
ਕਿਵੇਂ ਪਾਣੀ ਵਾਂਗ ਵਹਿੰਦੇ ਨੇ!

ਵੇਖੋ! ਨਵਾਂ ਵਰ੍ਹਾ ਚੜ੍ਹ ਆਇਆ!
ਸਾਡੇ ਦਿਲੀਂ ਕਸਕ ਰਹੀ-
ਕਿਉਂ ਤੂੰ ਨਹੀਂ ਆਇਆ!

ਜ਼ਿੰਦਗੀ ਦੀ ਹੱਸਦੀ ਨੁਹਾਰ ਵੇਖੋ!
ਬਾਹਰ ਤਾਂ ਖ਼ੁਸ਼ਬੋਈ ਹੈ-
ਅੰਦਰ ਗ਼ਮਾਂ ਦੇ ਖ਼ਾਰ ਵੇਖੋ!

ਕੋਇਲਾਂ ਦੀ ਕੂਕ ਸੁਣੇਂਦੀ ਏ!
ਇੱਕ ਤੇ ਤੂਫ਼ਾਨ, ਦੂਜੀ
ਮਨ ਵਿੱਚ ਹੂਕ ਸੁਣੇਂਦੀ ਏ!

ਡਾਲੀ ਨਾਲ਼ ਫੁੱਲ ਨੇ ਲਟਕ ਰਹੇ!
ਇੱਕ ਤੇਰੇ ਵਾਝੋਂ ਸੋਹਣਿਆਂ -
ਅਸੀਂ ਦਰ ਦਰ ਭਟਕ ਰਹੇ!

ਵੇਖੋ! ਸੱਧਰਾਂ ਦਾ ਹੜ੍ਹ ਆਇਆ!
ਨਵੀਆਂ ਉਮੀਦਾਂ ਲੈ ਕੇ -
ਇਹ ਨਵਾਂ ਵਰ੍ਹਾ ਚੜ੍ਹ ਆਇਆ!

ਬਾਰਾਂਮਾਹ
ਅਮਨਦੀਪ ਸਿੰਘ

ਜਨਵਰੀ ਮਹੀਨਾ ਆਇਆ, ਨਵਾਂ ਸਾਲ ਮੁਬਾਰਿਕ ਹੋਵੇ।
ਠੰਡੀਆਂ ਸਰਦ ਰਾਤਾਂ 'ਚ, ਕੇਈ ਇਕੱਲਾ ਨਾ ਸੋਵੇ।

ਫਰਵਰੀ ਮਹੀਨਾ ਆਇਆ, ਨਿੰਮੀ੍ਹ ਨਿੰਮੀ੍ਹ ਫ਼ੁਹਾਰ ਵਗੀ।
ਮਾਹੀ ਨੂੰ ਮਿਲਣ ਦੀ ਤਾਂਘ੍ਹ ਸਾਡੇ ਦਿਲੀਂ ਜਗੀ।

ਮਾਰਚ ਮਹੀਨਾ ਆਇਆ, ਰੁੱਖਾਂ ਤੇ ਨਵੇਂ ਪੱਤਰ ਆਏ
ਪਰ ਤੇਰੇ ਵਗੈਰ ਮਾਹੀ ਵੇ, ਸਾਨੂੰ ਇਹ ਮੌਸਮ ਨਾ ਭਾਏ।

ਅਪ੍ਰੈਲ ਮਹੀਨਾ ਆਇਆ, ਕਣਕਾਂ ਪੱਕੀਆਂ ਵੇ।
ਤੇਰੇ ਬਿਨਾ ਮੈਂ ਪਲ ਵੀ ਰਹਿ ਨਾ ਸੱਕੀਆਂ ਵੇ।

ਮਈ ਮਹੀਨਾ ਆਇਆ, ਬਾਗ਼ਾਂ 'ਚ ਨਵੇਂ ਫੁੱਲ ਖਿੜੇ।
ਤੇਰੇ ਆਉਣ ਦਾ ਚਾਅ ਸਾਨੂੰ ਨਿੱਤ ਨਿੱਤ ਚੜ੍ਹੇ।

ਜੂਨ ਦਾ ਮਹੀਨਾ, ਕਹਿਰ ਦੀ ਲੂ ਵੱਗੇ।
ਬਿਰਹਾ ਦੀ ਤਪਦੀ ਰੇਤ, ਸਾਡੇ ਬਦਨ ਤੇ ਲੱਗੇ।

ਜੁਲਾਈ ਮਹੀਨਾ ਆਇਆ, ਸਿੱਲਾ੍ਹ ਸਿੱਲਾ੍ਹ ਮੌਸਮ ਹੈ
ਬਿਰਹਾ ਦੀ ਸਿੱਲੀ੍ਹ ਰਾਤ ਤੇ ਅੱਖਾਂ ਦੇ ਵਿੱਚ ਗ਼ਮ ਹੈ

ਅਗਸਤ ਮਹੀਨਾ ਆਇਆ, ਸਾਵਣ ਦੀਆਂ ਘਟਾਵਾਂ ਚੜ੍ਹੀਆਂ।
ਮਾਹੀ ਦੀਆਂ ਯਾਦਾਂ ਸਾਡੇ ਦਿਲਾਂ 'ਚ ਆ ਵੜੀਆਂ।

ਸਿਤੰਬਰ ਮਹੀਨਾ ਆਇਆ, ਮੌਸਮ ਬਦਲ ਰਿਹਾ
ਪਰ ਸਾਡੇ ਦਿਲ ਦਾ ਹਾਲ ਅਜੇ ਨਹੀਂ ਬਦਲ ਰਿਹਾ

ਅਕਤੂਬਰ ਮਹੀਨਾ ਆਇਆ, ਰੁੱਖਾਂ ਤੇ ਪੱਤਝੜ੍ਹ ਛਾਈ
ਸਾਡੇ ਦਿਲ ਦੀ ਸਿਸਕਦੀ ਕਲੀ ਵੀ ਹੌਲੀ ਹੌਲੀ ਕੁਮਲਾਈ

ਨਵੰਬਰ ਮਹੀਨਾ ਆਇਆ, ਹਰ ਡਗਰ ਮੇਲੇ ਨੇ
ਪਰ ਤੇਰੇ ਬਿਨਾ ਇਸ ਦਿਲ ਦੇ ਪੰਛੀ ਇੱਕਲੇ ਨੇ

ਦਿਸੰਬਰ ਮਹੀਨਾ ਆਇਆ, ਇੱਕ ਵਰਾ੍ਹ ਬੀਤ ਗਿਆ
ਤੇਰੇ ਆਉਣ ਦੀ ਆਸ ਵਿੱਚ ਇਹ ਦਿਲ ਹੈ ਜੀ ਰਿਹਾ

29/12/2013

ਨਾ ਕੋਈ ਹਿੰਦੂ, ਨਾ ਮੁਸਲਮਾਨ
ਅਮਨਦੀਪ ਸਿੰਘ, ਅਮਰੀਕਾ

ਪੱਛਮ 'ਚੋਂ ਸੂਰਜ ਚੜ੍ਹਿਆ -
ਰਹਸਮਈ ਬੇਈਂ ਵਿੱਚੋਂ -
ਇੱਕ ਸਦਾ ਉੱਠੀ -
'ਨਾ ਕੋਈ ਹਿੰਦੂ, ਨਾ ਮੁਸਲਮਾਨ।'
ਇਸ ਵਿੱਚ ਕਿੰਨਾ ਸੱਚ ਤੇ ਕਿੰਨੀ ਜਾਨ !
ਜੇ ਸਭ ਕੋਈ ਇਸਨੂੰ ਸਮਝੇ ਤੇ ਜਾਣੇ
ਤਾਂ ਧਰਤੀ ਤੋਂ ਸਭ ਦੁੱਖ ਦਰਦ ਮਿਟ ਜਾਣ
ਨਾ ਕਿਤੇ ਮਜ਼ਹਬੀ ਦੰਗੇ ਹੋਣ
ਨਾ ਨਿਰਦੋਸ਼ਾਂ ਦੀਆਂ ਜਾਨਾਂ ਜਾਣ
ਬਾਬੇ ਨਾਨਕ ਦੇ ਸੁਪਨੇ ਫਿਰ ਸੱਚ ਹੋ ਜਾਣ !

29/11/2013

ਸਿੱਖ ਕਤਲੇਆਮ ਨੂੰ ਯਾਦ ਕਰਕੇ
ਅਮਨਦੀਪ ਸਿੰਘ, ਅਮਰੀਕਾ

(1)
ਭਿਆਨਕ ਯਾਦ ਹਨੇਰੀ ਬਣ
ਜਦ ਆ ਵੜਦੀ ਹੈ!
ਇੱਕ ਅੱਗ ਜਿਹੀ
ਸੀਨੇ ਉੱਠ ਖੜਦੀ ਹੈ!
ਸਮੇਂ ਨੇ ਜਦ
ਜ਼ੁਲਮ ਕਮਾਇਆ!
ਧਰਤੀ ਨੂੰ ਅੱਗ
ਵਿੱਚ ਜਲਾਇਆ!
ਤਵਾਰੀਖ਼ ਵੀ
ਫੁੱਟ ਫੁੱਟ ਰੋਈ!
ਜਦ ਹਿਆਤ ਗਈ!
ਸੜਕਾਂ ਵਿੱਚ ਖੋਹੀ!
ਉਫ! ਸ਼ਰੇਆਮ
ਜਵਾਨੀ ਨੂੰ ਲੁੱਟਿਆ ਗਿਆ!
ਗਲੀਆਂ ‘ਚ ਹੀ
ਲਾਸ਼ਾਂ ਨੂੰ ਸੁੱਟਿਆ ਗਿਆ!
ਇਨਸਾਨ ਘਰਾਂ ਵਿੱਚ
ਜਿੰਦਾ ਜਲਾਏ ਗਏ!
ਬੇਰਹਿਮ ਪਿਆਸ ਦੇ
ਸ਼ਿਕਾਰ ਬਣਾਏ ਗਏ!
ਜੀਵਤ ਸ਼ਹਿਰ ਜਦ
ਕਤਲਗ਼ਾਹ ਬਣਾਇਆ ਗਿਆ!
ਚੁਣ ਚੁਣ ਕੇ ਇਨਸਾਨਾਂ ਨੂੰ
ਤਖ਼ਰੀਬ ‘ਚ ਵਹਾਇਆ ਗਿਆ!
ਹਾਏ! ਅਜ਼ਲ ਤੋਂ ਹੀ
ਆਦਮੀ ਵਹਿਸ਼ੀ ਰਿਹਾ!
ਜੰਗਲੀ ਤਹਿਜ਼ੀਬ ਦਾ
ਅੰਸ਼ ਉਸ ਵਿੱਚ ਬਾਕੀ ਰਿਹਾ!

(2)
ਉਹ ਜੋ ਇੱਕ ਸ਼ੋਕ ਵਿੱਚ
ਹੋਣ ਦਾ ਕਰ ਰਹੇ ਸੀ ਦਿਖਾਵਾ!
ਤਾਜੋ-ਤਖ਼ਤ ਦੇ ਗ਼ਮ ਦਾ
ਕੋਈ ਸੋਚ ਰਹੇ ਸੀ ਮੁਦਾਵਾ!
ਜਿਸਨੇ ਸ਼ਹਿਰ ਨੂੰ
ਕਤਲਗ਼ਾਹ ਸੀ ਬਣਾਇਆ!
ਉਹਨਾਂ ਵਾਸਤੇ ਇੱਕ
ਛੋਟੀ ਘਟਨਾ ਦਾ ਸੀ ਸਾਇਆ!
ਉਹਨਾਂ ਦੀ ਬੇਇੰਤਹਾਈ ਨੇ
ਉਸ ਜੁਨੂੰ ਨੂੰ ਹਵਾ ਦਿੱਤੀ!
ਜਿਸਦੇ ਜ਼ੁਲਮ ਨੇ
ਹਰ ਅੱਖ ਰੁਆ ਦਿੱਤੀ!
ਆਹ! ਕਿਸੇ ਨੇ ਅਫ਼ਸੋਸ ਦਾ
ਇੱਕ ਬੋਲ ਵੀ ਨਾ ਬੋਲਿਆ!
ਸਬਰ ਦੇ ਪੈਮਾਨੇ ਨੂੰ
ਉਹਨਾਂ ਆਪ ਹੈ ਡੋਲ੍ਹਿਆ!
ਜ਼ਖ਼ਮਾਂ ‘ਤੇ ਨਾਂ ਹੀ
ਮਲ੍ਹਮ ਲਗਾਈ ਗਈ!
ਉਹਨਾਂ ਦੀ ਪੀੜ ਸਗੋਂ
ਹੋਰ ਗਿਰਾਂ ਬਣਾਈ ਗਈ!
ਗਿਲਾ ਕਿਉਂ ਨਾ ਹੋਵੇ
ਹਰ ਇੱਕ ਨਮ ਅੱਖ ਨੂੰ!
ਬਲ਼ ਪੈਣ ਨਾ ਕਿਉਂ
ਸਮੇਂ ਦੇ ਸਾਫ਼ ਪੱਖ ਨੂੰ!

(3)
ਇਹ ਕਹਾਣੀ ਅਜ਼ਲ ਤੋਂ ਹੀ
ਇੰਝ ਦਹੁਰਾਈ ਗਈ!
ਹਰ ਵਾਰ ਜ਼ਿੰਦਗੀ ਦੀ
ਤਬਾਹੀ ਮਚਾਈ ਗਈ!
ਇਸਦਾ ਸਾਇਆ ਪਤਾ ਨਹੀਂ
ਕਦ ਤੱਕ ਰਹੇਗਾ?
ਹੋਰ ਕਦ ਤੱਕ ਫ਼ਲਕ
ਇਸਦੀ ਤਪਸ਼ ਸਹੇਗਾ?
ਕਦ ਤੱਕ ਆਦਮੀ
ਇੰਝ ਜ਼ਖਮੀ ਹੀ ਤਰਸੇਗਾ?
ਕਦ ਇਸ ਆਲਮ ‘ਤੇ
ਅਬਰੇ-ਨੈਸਾਂ ਵਰਸੇਗਾ?

09/11/2013

ਟਿਮ ਟਿਮ ਚਮਕੇ ਨਿੱਕਾ ਤਾਰਾ
ਅਮਨਦੀਪ ਸਿੰਘ, ਅਮਰੀਕਾ
(ਅੰਗਰੇਜ਼ੀ ਕਵਿਤਾ ਟਵਿੰਕਲ ਟਵਿੰਕਲ ਲਿਟਲ ਸਟਾਰ ਤੋਂ ਪ੍ਰੇਰਿਤ)

ਟਿਮ ਟਿਮ ਚਮਕੇ ਨਿੱਕਾ ਤਾਰਾ
ਲਗਦਾ ਮੈਨੂੰ ਬੜਾ ਪਿਆਰਾ
ਬੜੀ ਹੈਰਾਨੀ ਨਾਲ ਮੈਂ ਤੱਕਾਂ
ਅੰਬਰ ਦੇ ਵਿੱਚ ਹੀਰਾ ਨਿਆਰਾ!

ਜਦੋਂ ਬਲਦਾ ਸੂਰਜ ਛੁਪ ਜਾਵੇ
ਜਦੋਂ ਰਤਾ ਵੀ ਚਮਕ ਨਾ ਪਾਵੇ
ਉਦੋਂ ਉਹ ਆ ਝਲਕ ਦਿਖਾਵੇ
ਚਮਕੇ ਸਾਰੀ ਰਾਤ, ਨਾ ਜਾਵੇ!

ਗਹਿਰੇ ਨੀਲੇ ਅੰਬਰ ਵਿੱਚੋਂ
ਤੱਕੇ ਉਹ ਪਰਦੇ ਦੇ ਵਿੱਚੋਂ
ਉਦੋਂ ਤੀਕ ਨਾ ਪਲਕ ਝਪਕਾਵੇ
ਜਦ ਤੱਕ ਸੂਰਜ ਨਾ ਚੜ੍ਹ ਆਵੇ!

ਫੇਰ ਉਹ ਰਾਹੀ ਹਨੇਰੇ ਦੇ ਵਿੱਚ
ਤੇਰਾ ਰਿਣੀ ਹਰ ਫੇਰੇ ਦੇ ਵਿੱਚ
ਉਹ ਖਬਰੇ ਕਿੱਧਰ ਭਟਕੇ?
ਜੇ ਨਾ ਤੂੰ ਟਿਮ ਟਿਮ ਚਮਕੇ!

ਜਿੱਦਾਂ ਤੇਰੀ ਟਿਮ ਟਿਮਾਹਟ
ਹਨੇਰੇ ਦੇ ਵਿੱਚ ਕਰੇ ਨਿਲਾਹਟ
ਮੈਂ ਨਾ ਜਾਣਾ ਕੌਣ ਨਿਆਰਾ
ਟਿਮ ਟਿਮ ਚਮਕੇ ਨਿੱਕਾ ਤਾਰਾ!

ਆਓ ਬਰਫ਼ ‘ਚ ਖੇਡੀਏ!
ਅਮਨਦੀਪ ਸਿੰਘ, ਅਮਰੀਕਾ

ਆਓ ਬਰਫ਼ ‘ਚ ਖੇਡੀਏ!
ਚਿੱਟੀ ਚਿੱਟੀ,
ਕਪਾਹ ਦੀਆਂ ਫੁੱਟੀਆਂ ਵਰਗੀ ਬਰਫ਼।
ਫੈਲ ਗਈ ਹੈ ਧਰਤੀ ‘ਤੇ ਹਰ ਤਰਫ਼!
ਮੌਸਮ ਦੀ ਪਹਿਲੀ ਬਰਫ਼
ਬੜੀ ਚੰਗੀ ਹੈ ਲਗਦੀ ।
ਮਨ ਦੇ ਵਿੱਚ ਖ਼ੁਸ਼ੀ ਦੀ
ਇੱਕ ਤਰੰਗ ਹੈ ਵਗਦੀ ।

ਆਓ ਬਰਫ਼ ਦੀਆਂ ਗੇਂਦਾਂ ਬਣਾ
ਇੱਕ ਦੂਜੇ ਤੇ ਸੁੱਟੀਏ ।
ਜਾਂ ਫਿਰ ਬਰਫ਼-ਗੱਡੀ ਰੇੜ੍ਹ ਕੇ
ਫਿਸਲਣ ਦੇ ਮਜ਼ੇ ਲੁੱਟੀਏ ।
ਬਰਫ਼ ‘ਚ ਢਕਿਆ ਜਹਾਨ
ਅਦਭੁਤ ਹੈ ਲਗਦਾ ।
ਇੱਕ ਸੁਪਨ ਲੋਕ
ਦੇ ਵਾਂਗ ਹੈ ਸੱਜਦਾ ।

28/04/2013

ਗ਼ਜ਼ਲ
ਅਮਨਦੀਪ ਸਿੰਘ

ਵਿਸਾਲੇ-ਯਾਰ ਕਦੋਂ ਹੋਏਗਾ?
ਉਸਦਾ ਦੀਦਾਰ ਕਦੋਂ ਹੋਏਗਾ?
ਅੱਖੀਆਂ 'ਚੋਂ ਤਾਂ ਗੁਜ਼ਰ ਗਿਆ,
ਤੀਰ ਦਿਲ ਦੇ ਪਾਰ ਕਦੋਂ ਹੋਏਗਾ?
ਜੋ ਸੂਰਤ ਉੱਪਰ ਮਿੱਟ ਗਿਆ,
ਜਾਂ ਤੇ ਨਿਸਾਰ ਕਦੋਂ ਹੋਏਗਾ?
ਮੇਰੇ ਜੁਨੂੰ ਦਾ ਸ਼ੋਰੋਗੁਲ ਹੈ ਜੋ,
ਉਹ ਅਸਰਾਰ ਕਦੋਂ ਹੋਏਗਾ?
ਰੂਹ ਦਾ ਸੁੰਨਾ ਸੁੰਨਾ ਜੰਗਲ,
ਮੁੜ ਫਿਰ ਦਿਆਰ ਕਦੋਂ ਹੋਏਗਾ?
ਅੱਖੀਆਂ 'ਚੋਂ ਜੋ ਰਾਤ ਭਰ ਨਾ ਵਿਹਾ-
ਹੰਝੂ ਪਾਰਾਵਾਰ ਕਦੋਂ ਹੋਏਗਾ?

ਗ਼ਜ਼ਲ
ਅਮਨਦੀਪ ਸਿੰਘ

ਇਹ ਰਸਮ ਇਹ ਰਿਵਾਜ਼ ਤੋੜ ਦਿਓ!
ਦਰਿਆ ਵਗਦੇ ਹੋਏ ਮੋੜ ਦਿਓ!
ਇਸ ਦੇ ਟੁੱਟਣ ਦੀ ਨਾ ਉਡੀਕ ਕਰੋ-
ਇਹ ਤਿਲਸਮ ਖ਼ੁਦ ਹੀ ਤੋੜ ਦਿਓ!
ਦਿਲਾਂ ਵਿਚ ਇੱਕ ਨਹਿਰ ਪੁੱਟ ਕੇ-
ਸਤਲੁਜ ਅਤੇ ਝਨਾਂ ਨੂੰ ਜੋੜ ਦਿਓ!
ਸੜ ਚੁੱਕੀਆਂ ਇਹ ਧਾਰਨਾਵਾਂ-
ਗੰਦੇ ਪਾਣੀ ਨਾਲ ਰੋੜ, ਦਿਓ!

ਨਵੀਂ ਰੁਬਾਈ (ਧੀਆਂ ਦੇ ਨਾਂ)
ਅਮਨਦੀਪ ਸਿੰਘ

ਇਹ ਉਹ ਚਿਣਗ ਹੈ
ਜੋ ਕਦੇ ਭਾਂਬੜ ਬਣ ਕੇ ਜਲ ਉੱਠੇਗੀ
ਇਹ ਹੋਂਦ ਉਸ ਲੋ ਦੀ ਹੈ
ਜੋ ਕਦੇ ਚਾਨਣ ਕਰ ਉੱਠੇਗੀ !
ਪੀੜਾਂ ਦੇ ਇਸ ਮਾਰੂਥਲ 'ਚੋਂ
ਇਹ ਡਾਚੀ ਜਦ ਲੰਘ ਜਾਵੇਗਾ
ਨਖਿਲਸਤਾਨ ਦੀ ਧਰਤੀ
ਉਸਨੂੰ ਸਜਦਾ ਕਰ ਉੱਠੇਗੀ !

06/04/2013

 

ਅਮਨਦੀਪ ਸਿੰਘ,
ਮਾਸਾਚੂਸਿੱਟ, ਅਮਰੀਕਾ
amanysingh@gmail.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com