WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਕਰਨਵੀਰ ਸਿੰਘ ਬੈਣੀਵਾਲ
ਪੰਜਾਬ

ਮੈ ਤੁਰਦਾ ਜਾਂਦਾ......
ਕਰਨਵੀਰ ਸਿੰਘ ਬੈਣੀਵਾਲ

ਕਿੰਨੇ ਰਿਸ਼ਤੇ ਬਣਦੇ
ਬਣ ਕੇ ਟੁਟ ਜਾਂਦੇ
ਹਰ ਕੋਈ ਜਾਂਦਾ ਜਾਂਦਾ
ਕਮੀ ਕੋਈ ਗਿਣਾ ਜਾਂਦਾ
ਕਿੰਨੀਆ ਹੀ ਕਮੀਆ ਲੈ ਕੇ
ਮੈ ਤੁਰਦਾ ਜਾਂਦਾ
ਤੂੰ ਆਕੜ ਵਾਲਾ
ਤੂੰ ਗੁੱਸੇ ਆਲਾ
ਖ਼ਬਰੇ ਕਿਥੋ ਕਰ 'ਕੱਠੇ
'ਲਾਂਭੇ ਝੋਲੀ ਪਾ ਜਾਂਦਾ
ਕਿੰਨੇ ਹੀ 'ਲਾਂਭੇ ਲੈ ਕੇ
ਮੈ ਤੁਰਦਾ ਜਾਂਦਾ
ਤੇਰੇ ਕੋਲ ਦਿਲ ਨਹੀ
ਜੋ ਰਮਝਾਂ ਸਮਝੇ
ਬੇਸਮਝ ਹਾਂ ਮੈ
ਸਮਝਾ ਮੈਨੂੰ ਜਾਂਦਾ
ਕਿੰਨੀਆ ਹੀ ਸਮਝਾ ਲੈ ਕੇ
ਮੈ ਤੁਰਦਾ ਜਾਂਦਾ
ਗਵਾਚੇ ਨਾ ਥਿਆਉਦੇ
ਸਮੁੰਦਰ ਇਹ ਜੱਗ
ਯਾਦ ਕਰ ਯਾਦਾਂ ਨੂੰ
ਹੌਕਾ ਜਿਆ ਆ ਜਾਂਦਾ
ਕਿਨੇ ਹੀ ਹੌਕੇ ਲੈ ਕੇ
ਮੈ ਤੁਰਦਾ ਜਾਂਦਾ
ਸਿਖਿਆ ਬਹੁਤ ਹੈ
ਹਰ ਇਕ ਸੈਂਹ ਤੋ
ਉਲੀਕ ਲੈਦਾ ਹਰਫ਼
ਯਾਦ ਜਦੋ ਕੁਝ ਆ ਜਾਂਦਾ
ਕਿੰਨੀਆ ਹੀ ਯਾਦਾਂ ਲੈ ਕੇ
ਮੈ ਤੁਰਦਾ ਜਾਂਦਾ
ਖਾਸ ਦੀ ਉਡੀਕ ਏ
ਦੂਰ ਅਜੇ ਤਾਰੀਖ਼ ਏ
ਕਲ ਹੋਉ ਸਭ ਠੀਕ ਏ
ਆਸ ਜਿਹੀ ਲਾ ਜਾਂਦਾ
ਕਿੰਨੀਆ ਹੀ ਆਸਾਂ ਲੈ ਕੇ
ਮੈ ਤੁਰਦਾ ਜਾਂਦਾ।
ਮੈ ਹੀ ਮੇਰੇ ਨਾਲ ਹਾਂ
ਬਾਕੀ ਸਭ ਝੂਠ ਏ
ਜੋ ਵੀ ਆਣ ਸਾਵੇਂ ਬਹਿੰਦਾ
ਸਵਾਲ ਨਵਾਂ ਪਾ ਜਾਂਦਾ
ਕਿੰਨੇ ਹੀ ਸਵਾਲ ਲੈ ਕੇ
ਮੈ ਤੁਰਦਾ ਜਾਂਦਾ.........
18/05/16

ਗਵਾਚ ਗਈ ਏਂ ਪੈਂੜ ਤੇਰੀ
ਕਰਨਵੀਰ ਸਿੰਘ ਬੈਣੀਵਾਲ

ਗਵਾਚ ਗਈ ਏਂ ਪੈਂੜ ਤੇਰੀ
ਸੱਜਣਾਂ ਵੇਂ ਰਾਹਵਾਂ 'ਚ....

ਸੋਚਿਆਂ ਕਦੇ ਨਾ ਸੀ
ਇੰਝ ਓਪਰੇ ਜਿਹੇ ਹੋ ਜਾਵਾਗੇ
ਐਨਾਂ ਨੇੜੇ ਹੁੰਦਿਆ ਵੀ
ਵਸ ਦੂਰੀਆਂ ਦੇ ਪੈ ਜਾਵਾਗੇ
ਨਾਂ ਨਹੀ ਹੁਣ ਆਉਂਦਾ ਮੇਰਾਂ
ਤੇਰੀਆਂ ਦੁਆਵਾਂ 'ਚ
ਗਵਾਚ ਗਈ ਏਂ ਪੈਂੜ ਤੇਰੀ
ਸੱਜਣਾਂ ਵੇਂ ਰਾਹਵਾਂ 'ਚ...

ਚੱਕਦੇ ਸੀ ਕਦੇ ਸੌਂਹਾਂ
ਨਾਂ ਲੈਕੇ ਜਿਸ ਪਿਆਰ ਦਾ
ਭਵਿੱਖ 'ਚ ਗਵਾਚਿਆਂ ਨੂੰ
ਅਤੀਤ 'ਵਾਜ਼ਾਂ ਮਾਰਦਾ
ਬਸ ਤੂੰ ਹੀ ਇਕ ਸਭ ਸੀ
ਉਹ ਪਲ਼ ਦਿਆਂ ਚਾਹਵਾਂ 'ਚ
ਗਵਾਚ ਗਈ ਏਂ ਪੈਂੜ ਤੇਰੀ
ਸੱਜਣਾਂ ਵੇਂ ਰਾਹਵਾਂ 'ਚ..

ਅੱਖਾਂ ਨਾਲ ਕੀਤੀਆਂ ਸੀ
ਦਿਲਾਂ ਨੇ ਸ਼ਰਾਰਤਾਂ
ਕਿਥੋ ਮਿਲਣੇ ਜਵਾਬ
ਤੂੰ ਤੇ ਪਾ ਗਿਆ ਬੁਝਾਰਤਾਂ
ਕਦੋ ਟਿਕਿਆ ਯਕੀਨ ਦੱਸ
ਸ਼ੱਕ ਦੇ ਵਾਹਵਾਂ 'ਚ
ਗਵਾਚ ਗਈ ਏਂ ਪੈਂੜ ਤੇਰੀ
ਸੱਜਣਾਂ ਵੇਂ ਰਾਹਵਾਂ 'ਚ...

ਬਣਕਿ ਲਕੀਰ ਫਿਰ
ਆਪੇ ਮਿਟ ਜਾਣਾ
ਜਾਹ ਮਾਫ਼ ਤੈਨੂੰ ਕੀਤਾ
ਪਰ ਸਾਥ ਭੁਲਿਆ ਨੀਂ ਜਾਣਾਂ
ਕਿਉ ਦਿਲ ਸਾਡਾ ਦਿਲ ਨੀ ਸੀ!
ਤੇਰੀਆਂ ਨਿੱਘਾਵਾਂ 'ਚ
ਗਵਾਚ ਗਈ ਏਂ ਪੈਂੜ ਤੇਰੀ
ਸੱਜਣਾਂ ਵੇਂ ਰਾਹਵਾਂ 'ਚ...

ਹੋਣ ਜ਼ਿੰਦਗੀ 'ਚ ਬੀਤੀਆਂ ਜੋ
ਉਹੀ ਅਕਲਾਂ ਸਖਾਉਂਦੀਆਂ
ਲੰਘ ਜਾਣ ਘੜੀਆਂ ਜੋ
ਕਦੋ ਮੁੜਕਿ ਨੇ ਆਉਂਦੀਆਂ
ਉਮਰਾਂ ਦੇ ਵਿਛੜੇ
ਅੰਤ ਮਿਲਣ ਸੁਆਵਾਂ 'ਚ
ਗਵਾਚ ਗਈ ਏਂ ਪੈਂੜ ਤੇਰੀ
ਸੱਜਣਾਂ ਵੇਂ ਰਾਹਵਾਂ 'ਚ...

ਚੰਗੀ ਸਜ਼ਾ ਮਿਲੀ ਸਾਨੂੰ
ਕੀਤੇ ਇਤਬਾਰ ਦੀ
ਥਲਾਂ 'ਚ ਗਵਾਚਿਆਂ ਨੂੰ
ਫਿਰੇ ਸੱਸੀ 'ਵਾਜ਼ਾਂ ਮਾਰਦੀ
ਪਵਾ ਗਿਆ ਤੂੰ ਚੂੜਾਂ
ਗਮਾਂ ਵਾਲਾਂ ਬਾਹਵਾਂ 'ਚ
ਗਵਾਚ ਗਈ ਏਂ ਪੈਂੜ ਤੇਰੀ
ਸੱਜਣਾਂ ਵੇਂ ਰਾਹਵਾਂ 'ਚ....

ਔਖਾ ਹੁੰਦਾ ਏਂ ਕਮਾਉਣਾ
ਇਤਬਾਰ ਸੱਚ ਪੁੱਛੇ ਤਾਂ
ਆਪਣੇ ਹੀ ਹੁੰਦੇ ਸੰਗ
ਦੁੱਖਾਂ ਵਾਲੀ ਰੁੱਤੇ ਤਾਂ
ਤਰਦੇ ਨੇ ਕਿਥੇ ਕੱਚੇ
ਖੁਰ ਜਾਣ ਦਰਿਆਵਾਂ 'ਚ
ਗਵਾਚ ਗਈ ਏਂ ਪੈਂੜ ਤੇਰੀ
ਸੱਜਣਾਂ ਵੇਂ ਰਾਹਵਾਂ 'ਚ...
10/07/2015

 

ਫੁਲਕਾਰੀ
ਕਰਨਵੀਰ ਸਿੰਘ ਬੈਣੀਵਾਲ

ਨੀ ਤੂੰ ਬਦਲੀ ਬਦਲੀ ਲੱਗਦੀ ਏਂ
ਤੇਰੇ ਸਿਰ ਸੂਹੀ ਫੁਲਕਾਰੀ ਏਂ
ਤੱਲੀਆਂ ਦੀ ਮਹਿੰਦੀ ਦੱਸਦੀ ਏਂ
ਤੂੰ ਗਈ ਤੋੜ ਰਕਾਨੇ ਯਾਰੀ ਏਂ
ਗੱਲਾ ਤੇਰੀਆਂ ਉੱਤੇ ਲਾਲੀ ਏਂ
ਤੇ ਅੱਖਾਂ ਦੇ 'ਚ ਸੰਗਾਂ ਨੇ
ਇਕ ਚੀਸ ਕਾਲਜੇ ਠਾਲੀ ਏਂ
ਤੇਰੇ ਚੁੰਨੀ ਦਿਆਂ ਰੰਗਾਂ ਨੇ
ਝਾਜ਼ਰ ਬੋਲ ਬੋਲ ਕੇ ਦੱਸਦੀ ਏਂ
ਹੁਣ ਬਦਲ ਗਏ ਸਿਰਨਾਮੇ ਨੇ
ਮੰਘਦੇ ਚਿਹਰੇ ਗਏ ਗਵਾਚ ਕਿਤੇ
ਰਹਿ ਗਏ ਯਾਦਾਂ ਦੇ ਪਰਛਾਵੇ ਨੇ
ਤੇਰੇ ਚਾਅ ਵੀ ਬਦਲੇ ਜਾਪੇ ਨੇ
ਤੇ ਹਾਸਾ ਹੋਇਆ ਗੈਰਾਂ ਦਾ
ਬੋਲੀ ਆ ਪਰਦੇਸੀ ਲਾ ਗਏ ਨੇ
ਪਿਆ ਮਹਿੰਗਾ ਮੁੱਲ ਹੁਸਨ ਦੇ ਚੋਰਾਂ ਦਾ
'ਜੇ ਤੂੰ ਨ੍ਹੀਂ ਤਾਂ ਕੋਈ ਹੋਰ ਸਹੀ'
ਤੇਰੇ ਬੋਲ ਉਮਰ ਤੱਕ ਰੜਕਣਗੇ
ਨਾਲ ਤੇਰੇ ਜੋ ਖ਼ਾਬ ਸੀ ਵੇਖੇ
ਹੁਣ ਹੰਝੂ ਬਣ ਕੇ ਛਲਕਣਗੇ
ਹੁਣ ਨਾਲ ਮੁਕੱਦਰਾਂ ਰੋਸਾਂ ਕੀ
ਜੋ ਹੋਣਾ ਸੀ ਉਹ ਹੋ ਗਿਆ ਏ
ਬੈਣੀਵਾਲ ਹੱਥ ਲਕੀਰਾਂ 'ਚੋ
ਨਾ ਸੱਜਣਾ ਦਾ ਖੋਹ ਗਿਆ ਏਂ
31/05/2015

 

ਵੇਦਨਾ
ਕਰਨਵੀਰ ਸਿੰਘ ਬੈਣੀਵਾਲ

ਜ਼ਖਮੀ ਹਾਂ
ਉਹਦੇ ਅਲਫਾਜ਼ਾ ਤੋ!
ਉਹਦੀਆਂ ਯਾਦਾਂ 'ਚ
ਮੇਰਾ ਨਾਮ ਨਹੀ!
ਭੁੱਲ ਜਾਵਾਂਗੇ
ਤੂੰ ਸਬਰ ਰੱਖ,
ਇਹ ਦਿਲ ਮੇਰਾ
ਤੇਰੇ ਵਾਂਗ ਨਹੀ!
ਬਿੰਦ ਸੋਚਾਂ
ਭੁੱਲ ਜਾਵਾਂ ਤੈਨੂੰ!
ਕਸਮ ਕਿੰਝ ਤੋੜਾਂ?
ਵਾਂਗ ਤੇਰੇ ਬੇਈਮਾਨ ਨਹੀਂ।
ਮੈਂ ਆਸ਼ਿਕ
ਖ਼ਾਰੇ ਨੀਰਾਂ ਦਾ,
ਜ਼ੀਦੇ ਹੋਏ ਪੂਰੇ
ਦਿਲ ਦੇ ਅਰਮਾਨ ਨਹੀ।
ਮੈਂ ਮੁਕਾਇਆਂ
ਤੇਰੀ ਖੁਸ਼ੀ ਖ਼ਾਤਰ,
ਰਿਸ਼ਤਾਂ ਮੇਰਾ ਤੇਰਾ!
ਤੈਨੂੰ ਜੋ ਪਰਵਾਨ ਨਹੀ।
ਨਾ ਪੀਵਾਂ
ਕਰਕੇ ਯਾਦ ਤੈਨੂੰ!
ਉਹ ਕਿਹੜਾਂ ਦਿਨ
ਕਿਹੜੀ ਸ਼ਾਮ ਨਹੀ?
ਜਾਹ ਪੁੱਛਲਾਂ
'ਬੈਣੀਵਾਲ' ਕਿਸੇ ਤੋਂ!
ਇਸ਼ਕੇ ਦੇ ਪੈਰੋਂ
ਹੋਇਆ ਕੋਣ ਬਦਨਾਮ ਨਹੀ?
16/04/2015

 

ਕੋਸ਼ਿਸ
ਕਰਨਵੀਰ ਸਿੰਘ ਬੈਣੀਵਾਲ

ਕਰਾਗਾਂ ਕੋਸ਼ਿਸ ਅੱਜ ਤੋਂ ਮੈਂ
ਦਿਲ ਕਿਤੇ ਹੋਰ ਲਾਉਂਣੇ ਦੀ
ਤੇਰੇ ਵਾਲੀ ਥਾਂ,
ਕਿਸੇ ਹੋਰ ਨੂੰ ਵਸਾਉਂਣੇ ਦੀ।

ਕਰਾਗਾਂ ਕੋਸ਼ਿਸ ਅੱਜ ਤੋਂ ਮੈਂ
ਰੁੱਸੇ ਦਿਲ ਨੂੰ ਮਨਾਉਂਣੇ ਦੀ
ਯਾਦ ਤੇਰੀ ਨੂੰ,
ਹਰ ਸਾਹ 'ਚੋਂ ਮਿਟਾਉਂਣੇ ਦੀ।

ਕਰਾਗਾਂ ਕੋਸ਼ਿਸ ਅੱਜ ਤੋਂ ਮੈਂ
ਚੁੱਪ ਕਰਕੇ ਪੀੜ ਸਹਿਣ ਦੀ
ਰੌਣਕਾਂ ਨੂੰ ਛੱਡ,
'ਕੱਲਾ 'ਕੱਲਾ ਰਹਿਣ ਦੀ।

ਕਰਾਗਾਂ ਕੋਸ਼ਿਸ ਅੱਜ ਤੋਂ ਮੈਂ
ਗੀਤ ਗਮਾਂ ਵਾਲੇ ਗਾਉਂਣ ਦੀ
ਹਾਸਿਆਂ ਨੂੰ ਛੱਡ,
ਯਾਰੀ ਖ਼ਾਰੇ ਪਾਣੀਆਂ ਨਾਲ ਲਾਉਂਣ ਦੀ।

ਕਰਾਗਾਂ ਕੋਸ਼ਿਸ ਅੱਜ ਤੋਂ ਮੈਂ
ਸੱਧਰਾਂ ਨੂੰ ਸਮਝਾਉਂਣ ਦੀ
'ਬੈਣੀਵਾਲ' ਕਤਲ ਕਰਦੇ,
ਝੂੱਠੀ ਆਸ ਉਂਹਦੇ ਮੁੜ ਆਉਂਣ ਦੀ।
07/03/15

 

ਚਾਹਤ
ਕਰਨਵੀਰ ਸਿੰਘ ਬੈਣੀਵਾਲ

ਸਭ ਆਸ਼ਿਕ ਰੰਗਾਂ ਦੇ, ਦਿਲਾਂ ਨੂੰ ਕੌਣ ਪੁੱਛਦਾ
ਕਰਨਾ ਦਿਲ ਦਾ ਸੌਦਾ ਏਂ, ਜਿਸਮਾਂ ਦੀ ਲੋੜ ਨਹੀ

ਨਾ ਕਦਰ ਜ਼ਜਬਾਤਾਂ ਦੀ, ਨਾ ਹਮ-ਖ਼ਿਆਲ ਕੋਈ
ਕਦਰਾਂ ਵਾਲੇ ਖੋਹ ਗਏ ਨੇ, ਬੇਕਦਰਾਂ ਦੀ ਥੌੜ੍ਹ ਨਹੀ

ਤੂੰ ਹੀ ਕਰ ਕੋਈ ਦਾਰੂ, ਇਹਨਾਂ ਇਸ਼ਕੇ ਦੀਆਂ ਚੋਟਾਂ ਦਾ
ਸਭ ਅਜ਼ਮਾ ਕੇ ਥੱਕੇ ਨੇ, ਪਰ ਆਇਆ ਮੋੜ ਨਹੀ

ਮੈਂ ਫੋਲੇ ਵਰਕੇ ਨੇ, ਕਈ ਲੱਖ ਕਿਤਾਬਾਂ ਦੇ
ਤੇਰਾ ਇਸ਼ਕ ਹੀ ਦਾਰੂ ਏਂ, ਦੂਜਾ ਕੋਈ ਤੋੜ ਨਹੀ

ਡਰ ਜਿਹਾ ਲਗਦਾ ਏਂ, ਇਸ਼ਕੇ ਦੀਆਂ ਮਾਰਾਂ ਤੋ
ਟੁੱਟੇ ਦਿਲ ਅਤੇ ਸ਼ੀਸ਼ੇ, ਹੁੰਦੇ ਮੁੜ ਫਿਰ ਜੋੜ ਨਹੀ

ਤੈਨੂੰ ਦਿਲ ਇਹ ਦੇਣਾ ਏਂ, ਆ ਕਰ ਸੌਦਾਂ ਤੂੰ
ਕੀਮਤ ਦੋ ਬੋਲ ਮਿੱਠੇ, ਕੋਈ ਲੱਖ ਕਰੋੜ ਨਹੀ

'ਬੈਣੀਵਾਲ' ਦੀ ਚਾਹਤ ਐਂ, ਤੈਨੂੰ ਅਪਣਾਉਣੇ ਦੀ
ਤੂੰ ਹੀ ਦਿਲ ਨੂੰ ਜਚਿਆਂ ਏਂ, ਦੂਜਾ ਕੋਈ ਹੋਰ ਨਹੀ
ਕਰਨਾ ਦਿਲ ਦਾ ਸੌਦਾ ਏਂ, ਜਿਸਮਾਂ ਦੀ ਲੋੜ ਨਹੀ
29/07/2013

 

ਸੁੱਤੀ ਜ਼ਮੀਰ
ਕਰਨਵੀਰ ਸਿੰਘ ਬੈਣੀਵਾਲ

ਪੱਟ ਸੁੱਟਿਆ ਸਾਨੂੰ ਝੂਠੀਆਂ ਸ਼ੋਹਰਤਾਂ ਨੇ,
ਮਾਰ ਕੇ ਠੱਗੀਆ ਅਸੀ ਅਮੀਰ ਹੋ ਗਏ
ਲੱਖਾਂ ਨੋਟਾਂ ਨਾਲ ਜ਼ੇਬਾਂ ਭਰ ਲਈਆਂ,
ਲੋੜਵੰਦਾਂ ਲਈ ਦਿਲੋ ਦੇ ਗਰੀਬ ਹੋ ਗਏ

ਨਾ ਕੀਮਤ ਕੋਈ ਹੰਝੂ ਡੁੱਲ੍ਹਦਿਆਂ ਦੀ,
ਤੱਪਦੇ ਦਿਲਾਂ 'ਤੇ ਰੋਟੀ ਸੇਕਦੇ ਹਾਂ
ਪੱਤਾਂ ਲੁੱਟ ਹੁੰਦੀਆਂ ਸ਼ਰੇ ਬਜ਼ਾਰ ਲੋਕੋ,
ਅਸੀ ਖੜ੍ਹ ਕੇ ਬਨੇਰਿਆਂ 'ਤੇ ਵੇਖਦੇ ਹਾਂ

ਨੀਲੀਆ ਪੱਗਾਂ ਹੀ ਸਾਡੇ ਕੋਲ ਰਹਿ ਗਈਆਂ,
ਰੰਗ ਲਹੂ ਦਾ ਤੇ ਜਿਵੇਂ ਬੱਸ ਚਿੱਟਾ ਹੋ ਗਿਆ
ਗ਼ੈਰਤ, ਜ਼ਮੀਰ ਦੀਆਂ ਗੱਲਾਂ ਹੁਣ ਕਿਤਾਬੀ ਬੱਸ,
ਸਿਦਕ, ਅਣਖ ਦਾ ਰੋਹਬ ਹੁਣ ਫ਼ਿੱਕਾ ਹੋ ਗਿਆ

ਜੱਥੇਦਾਰ ਕੀ, ਪ੍ਰਧਾਨ ਕੀ ਹੁਣ ਖਾਣ ਸੋਹਾਂ,
ਕਹਿੰਦੇ ਮੁੱਕਰਨਾਂ ਝੁੱਠ ਬੋਲਣਾਂ ਗੱਲ-ਗੱਲ ਓੁੱਤੇ
ਸਰ੍ਹੋ ਹਥੇਲੀਆਂ 'ਤੇ ਪਕੌੜੇ ਥੁੱਕ ਦੇ,
ਫੁੱਲ ਖਿਲਾ ਦੇਣੇ ਅਸੀਂ ਪੱਤਝੜ ਰੁੱਤੇ

ਇਕ ਪਾਸੇ 'ਨੰਨੀ ਛਾਂ' ਹੱਕ ਮੰਗੇ ਔਰਤਾਂ ਲਈ,
ਦੂਜੇ ਪਾਸੇ ਚੁੰਨੀਆਂ ਲੀਰੋ-ਲੀਰ ਹੁੰਦੀਆਂ
ਕੀ ਬਜ਼ੁਰਗ, ਕੀ ਭੈਣ-ਵੀਰ ਸਭ 'ਤੇ ਲਾਠੀਚਾਰਜ,
ਸ਼ਰਾਰਤੀ ਅਨਸਰ ਆਖ ਸਰਕਾਰ ਨੇ ਅੱਖਾਂ ਮੁੰਦੀਆਂ

ਕੀ ਬੇਰੁਜ਼ਗਾਰੀ, ਨਸ਼ੇ, ਰਿਸ਼ਵਤਖੋਰੀ,
ਕਹਿਦੇ ਪੰਜਾਬ ਹੇ ਤਰੱਕੀ ਦੀ ਰਾਹ ਓੁਤੇ
ਵੋਟਾ ਪੰਥ ਦੇ ਨਾਂ 'ਤੇ ਤੁਸੀਂ ਪਾਈ ਜਾਂਦੇ,
ਉਠੋ ਜਾਗੋ ਪੰਜਾਬੀਓ, ਨਾ ਰਹੋ ਸੁੱਤੇ

'ਬੈਣੀਵਾਲ' ਦੀ ਜਿੰਨੀ ਕੁ ਸੋਚ ਯਾਰੋ,
ਲਿਖ ਕੇ ਓਨਾ ਕੁ ਬੋਲ ਦਿਤਾ
ਮਾਫ਼ ਕਰਨਾ ਲੱਗਿਆ ਜੇ ਬੁਰਾ ਹੋਵੇ,
ਬੇਸਮਝ ਹਾਂ, ਦਿਲ ਦਾ ਪਰਦਾ ਖੋਲ੍ਹ ਦਿਤਾ

15/06/2013
 

ਕਰਨਵੀਰ ਸਿੰਘ ਬੈਣੀਵਾਲ
ksbeniwal07@yahoo.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com