WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਬਿੰਦਰ ਜਾਨ-ਏ-ਸਾਹਿਤ
ਇਟਲੀ

ਪੰਜਾਬ
ਬਿੰਦਰ ਜਾਨ ਏ ਸਾਹਿਤ, ਇਟਲੀ 
 
50ਸਾਲਾਂ ਤੱਕ ਪੰਜਾਬ ਚ ਲੱਗਦਾ 
ਲੱਭਣੇ  ਨਹੀਂ ਪੰਜਾਬੀ 
 
ਬਾਹਰ ਵੱਲ  ਨੂੰ  ਤੁਰ  ਪਏ ਬਹੁਤੇ  
ਦੇ ਬਈਆਂ ਹੱਥ ਚਾਬੀ 
 
ਮਿੱਟੀ ਹਵਾ ਵੀ  ਜ਼ਹਿਰੀ ਹੋ ਗਈ 
ਪਾਣੀ ਹੋਇਆ ਤੇਜ਼ਾਬੀ 
 
ਬੱਚੇ     ਬੁੱਢੇ  ਖਾਣ   ਦਵਾਈਆਂ 
ਬਿਮਾਰੀ ਬੇਹਿਸਾਬੀ 
 
ਗਜ਼ ਗਜ਼  ਚੌੜੀ ਛਾਤੀਆ ਵਾਲੇ 
ਸਮੈਕੀਏ ਅਤੇ ਸ਼ਰਾਬੀ 
 
ਟੁੱਕੜੇ ਟੁੱਕੜੇ  ਕਰ ਕੇ ਬਹਿ ਗਏ 
ਧਰਤੀ ਜੋ ਪੰਜ ਆਬੀ
 
ਮੁਰਝਾ ਕੇ ਪੱਤ ਹੋ ਗਿਆ ਜਿਹੜਾ 
ਫੁੱਲ ਸੀ ਕਦੀ ਗੁਲਾਬੀ 
 
ਲੋਕਤੰਤਰ  ਵਿੱਚ ਲੋਕ ਰੁੱਲ ਗਏ 
ਸਿੱਕਾ ਚੱਲੇ ਨਵਾਬੀ 
 
ਮਾੜੀ  ਰਾਜਨੀਤੀ   ਨੇ  ਬਿੰਦਰਾ
ਕਿੱਤੀ ਬਹੁਤ ਖਰਾਬੀ 
27/01/2020


ਸੱਚਾ ਗਿਆਨ

ਬਿੰਦਰ ਜਾਨ ਏ ਸਾਹਿਤ, ਇਟਲੀ
 
ਦਿਲ  ਤੋਂ  ਸੱਚ ਬਿਆਨ ਹੋ ਗਿਆ
ਮਹਾਮੂਰਖ ਮੈ ਵਿਦਵਾਨ ਹੋ ਗਿਆ
 
ਰੱਬ ਕੁਦਰਤ ਵਿੱਚ ਫਰਕ ਲੱਭਦਾ
ਮੈਂ ਅੱਜ ਅੰਤਰ ਧਿਆਨ ਹੋ ਗਿਆ
 
ਕੁਦਰਤ   ਸੱਚ  ਹੈ  ਰੱਬ  ਗੱਪ  ਹੈ
ਸੱਚਮੁੱਚ ਸੱਚਾ ਗਿਆਨ ਹੋ ਗਿਆ
 
ਸਵਰਗ  ਨਰਕ  ਦੇ  ਝੂਠ  ਡਰਾਵੇ
ਸਮਝ ਕੇ  ਮਨ ਪ੍ਰੇਸਾਨ  ਹੋ  ਗਿਆ
 
ਧਰਮ ਸੀ ਬਿਜਨਸ ਬੀਤੇ ਯੁਗ ਦਾ
ਅੱਜ ਜੋ  ਬਹੁਤ  ਮਹਾਨ  ਹੋ ਗਿਆ
 
ਪਦਾਰਥੀ ਭੁੱਖ  ਚੋਂ ਰੱਬ ਪਣਪਿਆ
ਬਿਨ ਸ਼ਕਲੋਂ ਜੋ ਪਰਵਾਨ ਹੋ ਗਿਆ
 
ਤੰਤਰਿਕ  ਵਿਦਿਆ   ਨੀਰਾ  ਧੋਖਾ
ਪਰ ਤੰਤਰਿਕ  ਧਨਵਾਨ ਹੋ ਗਿਆ
 
ਰਾਜਾ  ਰੱਬ  ਦਾ  ਰੂਪ ਸੀ ਪਹਿਲਾ
ਅੱਜ ਜਿਸਦਾ  ਮਤਦਾਨ ਹੋ ਗਿਆ
 
ਮਜੵਬਾਂ ਦੇ  ਮਕਸਦ  ਲਈ ਲੜਦਾ
ਮੁਤੱਸਵੀ ਹੁਣ ਇਨਸਾਨ ਹੋ ਗਿਆ
 
ਕੁਲੀਆਂ ਦੇ ਵਿਚ ਗੁਰਬਤ ਵਸਦੀ
ਰੱਬ  ਦਾ  ਪੱਕਾ  ਮਕਾਨ ਹੋ ਗਿਆ
 
ਖੁਦ  ਨੂੰ  ਖੁਦਾ  ਦੇ  ਨੇੜੇ  ਸਮਝਦਾ
ਮੋਮਿਨ  ਪੁਰਸ਼   ਸ਼ੈਤਾਨ ਹੋ ਗਿਆ
 
ਅੰਧ ਵਿਸ਼ਵਾਸ  ਨੇ  ਹੱਦਾਂ ਟੱਪੀਆਂ
ਸੰਗਮਰਮਰੀ  ਸ਼ਮਸਾਨ ਹੋ ਗਿਆ
 
ਆਦੀ ਮਾਨਵ ਦੀਆ  ਲਿਖਤਾਂ ਦਾ
ਖਰੜਾ ਅੱਜ   ਪ੍ਰਮਾਣ  ਹੋ  ਗਿਆ
 
ਪੜੇ  ਲਿਖੇ  ਧਰਮਾ  ਲਈ  ਲੜਦੇ
ਵੇਖ  ਕੇ  ਮਨ  ਹੈਰਾਨ  ਹੋ  ਗਿਆ
 
ਪੋਥੀਆਂ ਪੜ ਪੜ ਕਥਾ ਸਣਾਉਂਦਾ
ਬੰਦਾ  ਅੱਜ  ਭਗਵਾਨ  ਹੋ  ਗਿਆ
 
ਜਿੰਦਗੀ ਵਾਰੋ  ਅਨਪੜ ਧਰਮੀਓ
ਸ਼ਾਤਿਰਾਂ ਵਲੋਂ  ਫੁਰਮਾਨ ਹੋ ਗਿਆ
 
ਭਾਰਤ  ਮਹਾਨ   ਦਾ  ਬੱਚਾ  ਬੱਚਾ
ਬਾਬਿਆਂ ਦਾ ਕਦਰਦਾਨ ਹੋ ਗਿਆ
 
ਸੱਚ  ਨੂੰ  ਗਾਲਾਂ ਪੈਂਦੀਆ ਹਰ ਥਾਂ
ਝੂਠਿਆਂ  ਦਾ  ਸਨਮਾਨ  ਹੋ ਗਿਆ
 
ਰੱਬ ਨੂੰ ਟੱਬ  ਤੂੰ   ਦੱਸਦਾ  ਮਿਤਰਾ
ਲੱਗਦਾ  ਤੈਨੂੰ ਗੁਮਾਨ  ਹੋ  ਗਿਆ
 
ਸਾਰੇ  ਕਹਿਣਗੇ  ਕਵਿਤਾ  ਪੜਕੇ
ਕਮਲਾ  ਬਿੰਦਰ  ਜਾਨ  ਹੋ ਗਿਆ
 18/07/2019


ਧਰਮੀ ਮੈਂ

ਬਿੰਦਰ ਜਾਨ ਏ ਸਾਹਿਤ, ਇਟਲੀ

ਮੈ ਰੱਬ ਦਾ ਬੰਦਾ ਹਾਂ
ਰੱਬ ਦੇ ਨਾਂ ਤੇ ਬੰਦੇ ਮਾਰਦਾ ਹਾਂ

ਭਾਈਆਂ ਦਾ ਭਾਈ ਹਾਂ
ਮੈ ਭਾਈ ਤੋਂ ਭਾਈ ਪਾੜਦਾ ਹਾਂ

ਮੈਂ ਕੱਟੜ ਪੰਥੀ ਹਾਂ
ਮੈਂ ਫਿਰਕਈ ਕੰਧਾਂ ਉਸਾਰਦਾ ਹਾਂ

ਮੈਂ ਸੇਕ ਹਾਂ ਮਜਹਵਾਂ ਦਾ
ਮੈਂ ਦੁਨੀਆਂ ਦੇ ਸੀਨੇ ਸਾੜਦਾ ਹਾਂ

ਮੇਰਾ ਵਾਸਾ ਮਹਿਲਾਂ ਦਾ
ਮੈਂ ਵੱਸਦੇ ਘਰ ਉਜਾੜਦਾਂ ਹਾਂ

ਮੈਂ ਹਾਮੀ ਨਫਰਤ ਦਾ
ਮੈਂ ਕੌਝੀ ਅੱਖ ਜੱਗ ਤਾੜਦਾ ਹਾਂ

ਮੈਂ ਭਾਵੇਂ ਅਨਪੜ ਹਾਂ
ਮੈਂ ਪੜੇ ਲਿਖੇ ਨਿਤ ਚਾਰਦਾ ਹਾਂ

ਮੈਂ ਡੁੱਬਦਾ ਬੇੜਾ ਹਾਂ
ਮੈਂ ਦੁਨੀਆਂ ਨੂੰ ਪਰ ਤਾਰਦਾ ਹਾਂ

ਮੇਰੀ ਸੋਚ ਤਾਂ ਨਿਵੀਂ ਏ
ਬਿੰਦਰਾ ਮੈਂ ਉੱਚ ਵਿਚਾਰ ਦਾ ਹਾਂ
07/03/17

 

ਸੱਚ
ਬਿੰਦਰ ਜਾਨ ਏ ਸਾਹਿਤ, ਇਟਲੀ

ਮਾਂ ਦੇ ਦਿੱਲ ਨੂੰ ਔਲਾਦ ਕੀ ਜਾਣੇ
ਜਿੰਦ ਦੀ ਕੀਮਤ ਜਲਾਦ ਕੀ ਜਾਣੇ
ਪੱਥਰ ਮਨ ਦੀ ਮੁਰਾਦ ਕੀ ਜਾਣੇ
ਮਨ ਮੁੱਖ ਅਨਹਦ ਨਾਦ ਕੀ ਜਾਣੇ
ਰੁਲਦੀਆਂ ਲਾਸ਼ਾ ਫਸਾਦ ਕੀ ਜਾਣੇ
ਵੱਸਦੇ ਵਿਹਡ਼ੇ ਬਰਬਾਦ ਕੀ ਜਾਣੇ
ਜੱਗ ਦੀ ਰਮਜ ਫਰਹਾਦ ਕੀ ਜਾਣੇ
ਦਰਦ ਪਰਾਈਅਾ ਸ਼ਾਦ ਕੀ ਜਾਣੇ
ਤੜਪ ਥਲਾਂ ਦੀ ਆਬਾਦ ਕੀ ਜਾਣੇ
ਕੈਦ ਉਮਰ ਦੀ ਆਜ਼ਾਦ ਕੀ ਜਾਣੇ
ਮਤਲਵੀ ਸੋਚ ਇਤਿਹਾਦ ਕੀ ਜਾਣੇ
ਮਰਨ ਪਿਛੋਂ ਕੋਈ ਦਾਦ ਕੀ ਜਾਣੇ
07/02/17

ਸੱਚ ਝੂਠ
ਬਿੰਦਰ ਜਾਨ ਏ ਸਾਹਿਤ, ਇਟਲੀ

ਸੁਬਿਆਂ ਸਦੀਆਂ ਤੱਕ ਨਾਂ ਭੁਲਣਾ
ਤੇਰਾ ਕੀਤਾ ਕਾਰਾ

ਮੁਅਫੀ ਦੇ ਤਾਂ ਲਾਇਕ ਹੈ ਨਹੀ
ਜੁਰਮ ਹੈ ਤੇਰਾ ਭਾਰਾ

ਨਿੱਕੀਆਂ ਨਿਕੀਆਂ ਜਿਦਾਂ ਤੇ ਤੂੰ
ਰੱਖਿਆ ਧਰਮੀ ਆਰਾ

ਅੱਜ ਵੀ ਇਸ ਕਰਤੂਤ ਨੂੰ ਸੁਬਿਆ
ਕੋਸੇ ਆਲਮ ਸਾਰਾ

ਬੱਚਿਆਂ ਤੇ ਤੂੰ ਜੁਲਮ ਹੈ ਢਾਇਆ
ਜਦ ਚੱਲਿਆ ਨਾਂ ਚਾਰਾ

ਹਿਰਿਆਂ ਦੀ ਤੂੰ ਕਦਰ ਨਾਂ ਸਮਝੀ
ਤੂੰ ਛੱਪੜ ਦਾ ਗਾਰਾ

ਕਬਰ ਤੇਰੀ ਤੇ ਘਾਹ ਨਾਂ ਉਗਿਆ
ਆ ਕੇ ਵੇਖ ਉਜਾੜਾ

ਅੱਜ ਵੀ ਹਰਖ ਹੈ ਅੱਖੀਆਂ ਦੇ ਵਿੱਚ
ਸੀਨੇ ਦੇ ਵਿੱਚ ਸਾੜਾ

ਸੱਚ ਅਤੇ ਝੂਠ ਦਾ ਵੇਖ ਜਾਲਮਾਂ
ਕਿਵੇਂ ਹੁੰਦਾ ਨਿਤਾਰਾ

ਜੋਰਾਵਰ ਸਿੰਘ ਅੱਜ ਵੀ ਸੂਰਜ
ਫਤਿਹ ਵੀਰ ਸੀਤਾਰਾ

ਬਿੰਦਰਾ ਸੱਚ ਤਾਂ ਅੱਜ ਵੀ ਜਿਉਂਦਾ
ਝੂਠ ਨਾਂ ਜੱਮੇਂ ਦੁਵਾਰਾ
28/12/16

 

ਮਿਹਨਤ
ਬਿੰਦਰ ਜਾਨ ਏ ਸਾਹਿਤ, ਇਟਲੀ

ਮਨ ਤੋਂ ਜਿਹੜੇ ਮਿਹਨਤ ਕਰਦੇ
ਉਹ ਨਾਂ ਕਦੇ ਵੀ ਜੱਗ ਤੇ ਹਰਦੇ

ਨਿਤ ਨਵੀਆਂ ਉਹ ਛੂਣ ਮੰਜਿਲਾਂ
ਜੋ ਹਰ ਸੀੜੀ ਸਮਝ ਕੇ ਚੜਦੇ

ਡਰ ਜੋ ਜਿੱਤ ਤੇ ਹਾਰ ਵਾਲਾ ਏ
ਚੱਕ ਦੇ ਜਹਿੜੇ ਦਿਲ ਤੋਂ ਪਰਦੇ

ਕਿਸਮਤ ਕਮਲੇ ਕੋਸਦੇ ਆਪਣੀ
ਸਫਲ਼ਾਂ ਨੂੰ ਤੱਕ ਰਹਿੰਦੇ ਸੜਦੇ

ਖੁੁਦ ਤੇ ਕਰਨ ਭਰੇਸਾ ਜਿਹੜੇ
ਭਜਨ ਪਾਠ ਨਾਂ ਮੰਤਰ ਪੜਦੇ

ਹੱਕ ਹਲਾਲ ਦੀ ਖਾਂਵਣ ਵਾਲੇ
ਬਾਬਿਆਂ ਦੇ ਕਦੇ ਪੈਰ ਨਾਂ ਫੜਦੇ

ਖੁਦਾ ਪਾਣ ਦੀ ਕੋਸ਼ਿਸ਼ ਦੇ ਵਿੱਚ
ਖੁਦ ਦੇ ਨਾਲ ਬਹੁਤ ਨੇ ਲ਼ੜਦੇ

ਸਾਗਰ ਸਰ ਉਹ ਕਰ ਜਾਂਦੇ ਹਨ
ਗਹਿਰਾਈਆਂ ਤੋਂ ਨਾਂ ਜੋ ਡਰਦੇ

ਬੈਠ ਕਿਨਾਰੇ ਸੋਚਦੇ ਰਹਿੰਦੇ
ਨਾਂ ਉਹ ਡੁੱਬਦੇ ਨਾਂ ਉਹ ਤਰਦੇ

ਚੀਰ ਦੇਦੇਂ ਜੋ ਤੁਫਾਨ ਦਾ ਸੀਨਾ
ਉਹ ਪੱਤਣਾਂ ਤੇ ਪਾਹੁੰਚ ਕੇ ਖੜਦੇ

ਬਿੰਦਰਾ ਜਿੱਤ ਦੇ ਜੋ ਝੰਡੇ ਨੂੰ
ਦੁਨੀਆਂ ਦੇ ਸੀਨੇ ਵਿੱਚ ਜੜਦੇ

ਚੇਤੇ ਕਰਦੀ ਸਦਾ ਹੀ ਦੁਨੀਆਂ
ਉਹ ਨਾਂ ਕਦੀ ਵੀ ਮਰ ਕੇ ਮਰਦੇ
28/10/2016

 

ਸੱਚ
ਬਿੰਦਰ ਜਾਨ ਏ ਸਾਹਿਤ, ਇਟਲੀ

ਕੱਚੇ ਵਿਹੜੇ ਰਿਸ਼ਤੇ ਪੱਕੇ
ਪੱਕੇ ਵਿਹੜੇ ਰਿਸ਼ਤੇ ਕੱਚੇ

ਸਾਝੇ ਚੁਲੇ ਵਾਲੀ ਅਗਨੀ
ਵੇਖੋ ਹਿਰਦੇ ਅੰਦਰ ਮੱਚੇ

ਬਾਗ ਦਾਦੇ ਦੇ ਮੁਢੋਂ ਪੁਟੇ
ਹੁਣ ਖੇਤੀ ਖੁਬਾਂ ਦੀ ਜੱਚੇ

ਕਵੀ ਕਵੀਸ਼ਰ ਖੁੰਜੇ ਲੱਗੇ
ਕਿੱਸੇ ਨਾਂਹੀ ਵਿਕਦੇ ਸੱਚੇ

ਰੋਂਦੀ ਮਾਂ ਔਲਾਦ ਨਸ਼ੇੜੀ
ਚਿਟੇ ਚਰਸਾਂ ਹੰਡੀਂ ਰੱਚੇ

ਗਿੱਧੇ ਭੰਗੜੇ ਰਸਮੀ ਹੋਏ
ਨੈਟ ਤੇ ਜੁਟਗੇ ਬੁੱਢੇ, ਬੱਚੇ

ਧੀ ਭੈਣ ਨਾਂ ਕਿਸੇ ਨੂੰ ਜਾਪੇ
ਮਰਦਾਂ ਅੱਗੇ ਜੇਹੜੀ ਨੱਚੇ

ਜੱਜ ਕਨੂੰਨੋ ਵਾਝੇ ਬਿੰਦਰਾ
ਧਰਮੀ ਝੂਠੇ ਜੁਲਮੀ ਸੱਚੇ
08/10/16

 

ਕੌਣ
ਬਿੰਦਰ ਜਾਨ ਏ ਸਾਹਿਤ, ਇਟਲੀ

ਬੰਦਾ ਹੀ ਬਾਰੂਦ ਹੋ ਗਿਆ
ਫੁਲਾਂ ਦੀ ਗਲ ਕੋਣ ਸੁਣਾਏ

ਤਿਰਹਾਏ ਰੁੱਖ ਸੁਕਣ ਲੱਗੇ
ਥਲ ਨੂੰ ਪਾਣੀ ਕੌਣ ਲਗਾਏ

ਸੋਣ ਮਹਿਨਾਂ ਮਹਿਲੀਂ ਹਾਸੇ
ਖੁਰਦੇ ਕੱਚੇ ਕੋਣ ਬਚਾਏ

ਡਿੱਘੇ ਰੁੱਖ ਪਰੀੰਦੇ ਵਿਖਰੇ
ਬੋਟਾਂ ਦੇ ਘਰ ਕੋਣ ਬਣਾਏ

ਰੱਜੇ ਨੂੰ ਤਾਂ ਸੱਤ ਪਦਾਰਥ
ਭੁਖੇ ਨੂੰ ਘਰ ਕੋਣ ਬਿਠਾਏ

ਜੰਗ ਜੰਨਤਾ ਦੀ ਵੈਰੀ ਭਾਵੇ
ਰੋਕੀ ਰੁਕੇ ਨਾਂ ਕੌਣ ਹਟਾਏ

ਮਜਹਬ ਹਜਾਰਾਂ ਹਿਸੇ ਲੱਖਾਂ
ਧਰਮੀਂ ਅੱਗ ਨੂੰ ਕੋਣ ਬੁਝਾਏ

ਜਿਸ ਦਾ ਮਰਦਾ ਉਹੀ ਜਾਣੇ
ਪੁਤਰ ਆਪਣੇ ਕੋਣ ਮਰਾਏ

ਜੱਜ ਮੁਜ਼ਰਿਮ ਕਾਰਜੋਂ ਸਾਝੀ
ਫਰਜਾ਼ ਨੂੰ ਫੇਰ ਕੋਣ ਨਿਭਾਏ

ਔਰਤ ਮਾਂ ਧੀ ਭੈਣ ਹੈ ਭਾਵੇਂ
ਕੌਠੇ ਤੇ ਫਿਰ ਕੋਣ ਨਚਾਏ

ਔਖੀ ਘੜੀ ਸਮਝ ਹੈ ਪੈਂਦੀ
ਕਿਹੜੇ ਆਪਣੇ ਕੌਣ ਪਰਾਏ

ਮਾਂ ਬਾਪ ਦੇ ਵਾਜੋਂ ਬਿੰਦਰਾ
ਡੋਲੀਆਂ ਸੇਹਰੇ ਕੋਣ ਸਜ਼ਾਏ
01/10/16

 

ਮੜੀ ਦਾ ਦੀਵਾ  
ਬਿੰਦਰ ਜਾਨ ਏ ਸਾਹਿਤ, ਇਟਲੀ

ਮੈ ਮੜੀਆਂ ਦਾ ਜਗਦਾ ਦੀਵਾ
ਰਾਹਵਾਂ ਰੋਸ਼ਨ ਕਰਦਾ ਹਾਂ .....

ਮੋਏ ਮੁਸਾਫ਼ਿਰਾਂ ਦੇ ਅਫਸਾਨੇ
ਰਾਤਾਂ ਜਾਗ ਕੇ ਪੜਦਾ ਹਾਂ .....

ਪੁੱਤ ਜਵਾਨ ਦੀ ਰਾਖ ਸੁਲਗਦੀ
ਰੋਂਦੀਆਂ ਮਾਮਾਂ ਜਰਦਾ ਹਾਂ. ...

ਹੰਝੂਆਂ ਦੀਆਂ ਵਰਸਾਤਾਂ ਤੱਕ ਕੇ
ਜ਼ਜ਼ਬਾਤੀ ਹੋ ਹੜਦਾ ਹਾਂ

ਭੁਖ ਗਰੀਬੀ ਦੀਆਂ ਸਤਾਈਆਂ
ਲਾਸ਼ਾਂ ਦੇ ਨਾਲ ਸੜਦਾ ਹਾਂ ....

ਅਵਲਾ ਤੱਕ ਅਧਵਾਟੇ ਮੋਈ
ਹਟਕੋਰੇ ਮੈ ਭਰਦਾ ਹਾਂ ........

ਸੱਧਰਾਂ ਦੇ ਤੱਕ ਤਿੜਕੇ ਚੂੜੇ
ਮੈਂ ਵੀ ਸੀਨਾਂ ਫੜਦਾਂ ਹਾਂ

ਮਝਹਵੀ ਰੰਗਤ ਮੋਤ ਦੇ ਮੰਜਰ
ਤੱਕ ਕੇ ਮੈ ਵੀ ਮਰਦਾ ਹਾਂ ..

ਰੋਸ਼ਨੀ ਮੇਰੀ ਨੀਵ ਉਮੀਦ ਦੀ
ਤੁਫਾਨਾ ਨਾਲ ਲੜਦਾ ਹਾਂ .....

ਸਵਰਗ ਨਰਕ ਮੈ ਤੱਕਦਾ ਇਥੇ
ਹੋਰ ਨਾ ਤੱਕਾਂ ਡਰਦਾ ਹਾਂ ....

ਪਿਛੇ ਮੁੜਕੇ ਕੋਈ ਨਾਂ ਤੱਕਦਾ
ਪਰ ਬਿੰਦਰਾ ਮੈ ਖੜਦਾ ਹਾਂ
30/09/16

 

ਲੜਾਈ
ਬਿੰਦਰ ਜਾਨ ਏ ਸਾਹਿਤ, ਇਟਲੀ

ਤੂੰ ਵੀ ਇਨਸਾਂ ਮੈ ਵੀ ਇਨਸਾਂ
ਤੇਰਾ ਦੇਸ਼ ਉਜਾੜੂੰ ਮੈਂ

ਲੜਨ ਦੇ ਲੱਖ ਬਹਾਨੇ ਲੱਭ ਲੱਭ
ਮੁਰਦੇ ਗਡੇ ਉਖਾੜੂੰ ਮੈਂ

ਧਰਮਾਂ ਵਾਲੀ ਦੁਹਾਈ ਦੇ ਕੇ
ਭਾਈ ਭਾਈ ਪਾੜੂੰ ਮੈਂ

ਜਹਿਨ ਜਹਿਰ ਦੇ ਨਾਲ ਭਰਾਂਗਾ
ਸੀਨੇ ਸਭ ਦੇ ਸਾੜੂੰ ਮੈਂ

ਗੱਭਰੂਆਂ ਨੂੰ ਬਰੂਦ ਬਣਾ ਕੇ
ਤੇਰੇ ਵਿਹੜੇ ਵਾੜੂੰ ਮੈਂ

ਜੱਗਲ ਦੀ ਅੱਗ ਮਰਨ ਪਰੀੰਦੇ
ਉਵੇ ਬੰਦੇ ਰਾੜੂੰ ਮੈਂ

ਪਰਮਾਣੂ ਦੀ ਕਰਾਂਗਾ ਵਰਤੋ
ਪੱਤ ਟਾਹਣੀ ਤੋਂ ਝਾੜੂੰ ਮੈਂ

ਮਜਲੂਮਾਂ ਦੇ ਖੂਨ ਦਾ ਝੱਡਾਂ
ਤੇਰੇ ਕਿਲੇ ਤੇ ਚਾੜੂੰ ਮੈਂ

ਲੜੇ ਮਰੇਗੀ ਦੁਨੀਆਂ ਬਿੰਦਰਾ
ਦੂਰ ਬੈਠ ਕੇ ਤਾੜੂੰ ਮੈਂ
28/09/16

 

ਤਲਾਕ
ਬਿੰਦਰ ਜਾਨ ਏ ਸਾਹਿਤ, ਇਟਲੀ

ਤਲਾਕ ਤਲਾਕ ਤਲਾਕ
ਸ਼ਬਦ ਦਿਲ ਚੀਰਦਾ

ਕਾਗਜਾ ਚ ਰੁਲ ਗਿਆ
ਕਿਸਾ ਰਾਝੇ ਹੀਰ ਦਾ

ਅਦਾਲਤਾਂ ਨੇ ਅੰਤ ਕਿਤਾ
ਉਮਰਾਂ ਦੇ ਸੀਰ ਦਾ

ਸ਼ਬਦ ਇਹ ਬੇਈਮਾਨ
ਸ਼ੋਸਣ ਸਰੀਰ ਦਾ

ਮਹੱਬਤਾਂ ਦੀ ਗੰਢ ਤੋੜੇ
ਜਹਿਰ ਏਸ ਤੀਰ ਦਾ

ਰੁਲ ਜਾਣ ਚੌਕੇ ਚੁਲੇ
ਘਰ ਜਿਉ ਫਕੀਰ ਦਾ

ਅੰਤ ਨਹੀ ਹੋਣ ਦੇਦਾਂ
ਨੈਣਾ ਵਾਲੇ ਨੀਰ ਦਾ

ਸਿਨੇ ਬਣ ਖੁਭ ਜਾਵੇ
ਕੰਡਾ ਜਿਉਂ ਕਰੀਰ ਦਾ

ਬਿੰਦਰਾ ਨਾਂ ਹੱਲ ਕੋਈ
ਮਰ ਗਈ ਜਮੀਰ ਦਾ

 

ਵਿਸਾਖੀ
ਬਿੰਦਰ ਜਾਨ ਏ ਸਾਹਿਤ, ਇਟਲੀ

ਵੇਖ ਖਾਲਸੇ ਦੀ ਸ਼ਾਨ
ਜੱਗ ਕਰਦਾ ਏ ਮਾਣ

ਰੂਪ ਸਾਜਿਆ ਅਵੱਲਾ
ਉਚੀ ਸੁਚੀ ਪਹਿਚਾਣ

ਯਾਦ ਰਹੇਗੀ ਵਿਸਾਖੀ
ਪੰਜ ਸੀਸ ਕੁਰਬਾਨ

ਵੀਰ ਸਿਘਾ ਨੂੰ ਕਬੂਲ
ਗੁਰੂ ਜੀ ਦਾ ਫੁਰਮਾਨ

ਕੇਸ ਕੰਘੇ ਦੀ ਸਚਾਈ
ਕੰਛ ਕੜਾ ਕਿਰਪਾਨ

ਦੱਬੇ ਕੁਚਲੇ ਲੋਕਾਂ ਨੂੰ
ਗੂਰਾਂ ਦਿਤਾਂ ਸਨਮਾਨ

ਸੱਚਾ ਸਿੰਖ ਹੈ ਸਿਪਾਹੀ
ਨਾਲ ਭਗਤੀ ਦਾ ਦਾਨ

ਸੁਤੀ ਕੋਮ ਨੂੰ ਜਗਾ ਗੇ
ਦਸ਼ਮ ਗੁਰੂ ਸਹਿਬਾਨ

ਸਿੰਖ ਪੰਥ ਦੀ ਸਚਾਈ
ਕੋਈ ਨਹੀ ਅਣਜਾਣ

ਝੰਡੇ ਝੂਲਣ ਗੇ ਸਦਾ
ਜਾਨ' ਖਾਲਸਾ ਮਹਾਨ
09/04/16

 

ਪੰਜਾਬੀ ਸਾਹਿਤ
ਬਿੰਦਰ ਜਾਨ ਏ ਸਾਹਿਤ

ਸਾਹਿਤ ਦੀ ਸੇਵਾ ਕਰੀਏ ਮਿਤਰੋ
ਸਾਹਿਤ ਪੰਜਾਬੀ ਪਿਆਰਾ

ਕਿ ਸਿਫਤਾ ਮੈ ਦੱਸਾਂ ਏਹ ਦੀਆਂ
ਸਾਰੇ ਜੱਗ ਤੋਂ ਨਿਆਰਾ

ਬੂਲੇ ਸਾਹ ਅਤੇ ਵਾਰਿਸ਼ ਸ਼ਾਹ ਨੇ
ਭਰਿਆ ਦਿਲੋਂ ਹੁਘਾਂਰਾ

ਗੁਰਮੁਖੀ ਗੁਰੂੰਆਂ ਨੇ ਬਾਣੀ ਰਚ
ਕਿਤਾ ਪਾਰ ਨਿਤਾਰਾ

ਅੱਜ ਪੰਜਾਬੀ ਜੱਗ ਤੇ ਛਾਈ
ਵੇਖੇ ਆਲਮ ਸਾਰਾ

ਚੜਦੀਕਲਾ ਜੇ ਚਹੁੰਦੇ ਮਿਤਰੋ
ਲਾਊ ਪੰਜਾਬੀ ਨਾਹਰਾ

ਹਿੰਦੀ ਇਗਲਿਸ਼ ਭਾਵੇ ਸਿਖ ਲਵੋ
ਵੱਧਦਾ ਭਾਈ ਚਾਰਾ

ਗੁਰਮੁਖੀ ਦੀ ਪਹਿਚਾਣ ਵੱਖਰੀ
ਜਿਊਂ ਅੰਬਰੀਂ ਧਰੁਵ ਤਾਰਾ

ਸਾਹਿਤਕਾਰੀ ਵਿਚ ਮਾਰੋ ਮੱਲਾਂ
ਚਮਕੂ' ਜਾਨ 'ਸਿਤਾਰਾ
31/11/15

 

ਸ਼ਾਇਰ
ਬਿੰਦਰ ਜਾਨ ਏ ਸਾਹਿਤ

ਸ਼ਾਇਰ ਸ਼ਾਇਰ ਦੁਨੀਆਂ ਆਖੇ
ਸ਼ਾਇਰੀ ਦੇ ਘਰ ਦੂਰ ਓ ਬੀਬਾ

ਉਪਰੋਂ ਉਪਰੋਂ ਹੱਸਣਾ ਗਾਉਣਾ
ਅੰਦਰੋਂ ਚਕਨਾ ਚੂਰ ਓ ਬੀਬਾ

ਸਾਡੀਆਂ ਰੀਝਾਂ ਗੁਝੀਆਂ ਰਮਜਾਂ
ਚੜ ਨਾ ਸਕੀਆਂ ਪੂਰ ਓ ਬੀਬਾ

ਗਮ ਦੀ ਗਹਿਰਾਈਆਂ ਨੂੰ ਛੂਵੇ
ਕਿਸਮਤ ਦਾ ਕਲਹੂਰ ਓ ਬੀਬਾ

ਨਮ ਨਮ ਜੀਆਂ ਦਿਸਣ ਅੱਖਾਂ
ਵਕਤ ਤੋਂ ਹਾਂ ਮਜਬੂਰ ਓ ਬੀਬਾ

ਰਾਹ ਦੁਨੀਆਂ ਤੋਂ ਵਖਰਾ ਸਾਡਾ
ਪਤਾ ਨਾ ਕਿਹਾ ਸਰੂਰ ਓ ਬੀਬਾ

ਅਪਣੇ ਆਪ ਵਿੱਚ ਰਹਿੰਦੇ ਖੋਏ
ਸਮਝੀ ਨਾ ਮਗਰੂਰ ਓ ਬੀਬਾ

ਫੋਲ ਕੇ ਵੇਖੀਂ ਦਿਲ ਮਿਤਰਾਂ ਦਾ
ਮਨ ਵਿੱਚ ਨਹੀ ਗਰੂਰ ਓ ਬੀਬਾ

ਰੁਤ ਬਸੰਤੀ ਚਾਰ ਕੂ ਦਿਨ ਦੀ
ਅੰਬੀਆਂ ਦਾ ਅਸੀ ਬੂਰ ਓ ਬੀਬਾ

ਜਿਉਦੇ ਜੀ ਨਾ ਕਿਸੇ ਨੇ ਪੁਛਣਾਂ
ਮਰਨ ਪਿਛੋ ਮਸ਼ਹੂਰ ਓ ਬੀਬਾ

ਜਾਨ ਬਿੰਦਰਾ ਲੈਣ ਜਿੰਦਗੀ
ਮੋਤ ਆਈ ਬਣ ਹੂਰ ਓ ਬੀਬਾ
28/10/15

 

ਧਰਨਾਂ
ਬਿੰਦਰ ਜਾਨ ਏ ਸਾਹਿਤ

ਸਰਕਾਰਾਂ ਨੂੰ ਸਾਜਣ ਵਾਲੇ
ਖੁਦ ਧਰਤੀ ਤੇ ਸੁਤੇ

ਗਾਵਾ ਦੀਆਂ ਖੱਲ਼ਾ ਵਿਚ ਬੈਠੈ
ਮਾਸਾਹਾਰੀ ਕੁੱਤੇ

ਮਿਹਨਤ ਦਾ ਮੁਲ ਕੋਡੀ ਦੇ ਭਾ
ਇਸ ਜਹਿਰਿਲੀ ਰੁੱਤੇ

ਕਾਰਾ ਕੋਠੀਆਂ ਰੱਖਣ ਲੁਟੇਰੇ
ਮਿਹਨਤੀ ਕੋਲ ਨਾਂ ਜੁੱਤੇ

ਹੱਕ ਪਾਣ ਦੀ ਖਾਤਰ ਕਿਰਤੀ
ਰੁਲਣ ਪਟੜੀਆਂ ਉੱਤੇ

ਬਿੰਦਰਾ ਜਿੰਦਗੀ ਜੀਣੀ ਪੈਣੀ
ਅਪਣੇ ਹੀ ਬਲਬੁਤੇ
13/10/15

 

ਹਿਜ਼ਰ
ਬਿੰਦਰ ਜਾਨ ਏ ਸਾਹਿਤ

ਹਿਜ਼ਰੀ ਮੈ ਹਰ ਤਪਸ਼ ਹੰਡਾਈ
ਕਿਸੇ ਨਾਂ ਸਾਡੀ ਚੀਸ ਵੰਡਾਈ

ਰੀਝ ਮੇਰੀ ਨੂੰ ਸਮਝ ਕੇ ਗੁਡੀ
ਅੰਬਰੀਂ ਸੱਜਣ ਜਾਣ ਉਡਾਈ

ਦੁਨੀਆ ਨੇ ਸਭ ਬੂਹੇ ਢੋ ਲਏ
ਸਾਨੂੰ ਫੇਰ ਵੀ ਸਮਝ ਨਾਂ ਆਈ

ਰਾਹ ਨਾ ਦਿਸਿਆ ਕੋਈ ਮੈਨੂੰ
ਕਿਧਰੇ ਖੂਹ ਤੇ ਕਿਧਰੇ ਖਾਈ

ਫਿਕਾ ਲੱਗਿਆ ਜਦੋਂ ਜਮਾਨਾ
ਮਹਿਕ ਮਇਕਦੇ ਵਿਚੋ ਆਈ

ਦੁਨੀਆਂ ਗੁੜੀ ਨੀਦਰ ਸੁਤੀ
ਨੈਣ ਵੀਗੋਚੇ ਅੱਖ ਨਾਂ ਲਾਈ

ਵੱਢ ਵੱਢ ਮੈਨੂੰ ਖਾਣ ਹਨੇਰੇ
ਯਾਦ ਬਣੀ ਕਾਲੀ ਪਰਛਾਈ

ਸੱਜਣਾ ਸਾਨੂੰ ਦਿਤਾ ਤੋਹਂਫਾ
ਮੋਤ ਦੇ ਵਿਹੜੇ ਪਿੜੀ ਡਾਈ

ਨਿਤ ਦੁਆਵਾਂ ਕਰ ਕਰ ਥੱਕੇ
ਰਬ ਵੀ ਜਾਪੇ ਅੱਜ ਹਰਜਾਈ

ਵੇਖ ਮੁਹੱਬਤੀ ਕੱਚੀ ਕੁਲੀ
ਅਪਣੇ ਹੱਥੀਂ ਬਿੰਦਰਾ ਢਾਈ
06/10/15

 

ਜਿੰਦਗੀ
ਬਿੰਦਰ ਜਾਨ ਏ ਸਾਹਿਤ

ਸਾਡਾ ਚਿਤ ਕਰਦਾ ਸਕੂਲ ਜਾਣ ਨੂੰ
ਅਨਮੀ ਤੇ ਅਨਮੀ ਡਰੈਸ ਪਾਉਣ ਨੂੰ

ਕਿਨੀ ਚੰਗੀ ਲੰਗਦੀ ਸਕੂਲੀ ਜਿਦਗੀ
ਮਖਣ ਬਰੈਡ ਅਤੇ ਪਰਾਠੇ ਖਾਣ ਨੂੰ

ਵਕਤਾਂ ਦੀ ਮਾਰ ਸਾਨੂੰ ਰੋਜ਼ ਮਾਰਦੀ
ਜਿੰਦਗੀ ਵੀ ਮਿਲੀ ਡੰਗ ਜਾ ਟਪਾਉਣ ਨੂੰ

ਕੁੜਿਆਂ ਦੇ ਢੇਰ ਵਿਚੋ ਖਾਣਾ ਲੱਭਦੇ
ਪਾਟੇ ਝੀਟੇ ਲੀੜੇ ਮਿਲਦੇ ਹਢਾਉਣ ਨੂੰ

ਇਤਰ ਫਲੇਲ ਲਾਕੇ ਲੋਕੀ ਘੁਮਦੇ
ਕਿਹਦਾ ਚਿਤ ਕਰੇ ਵਾਲ਼ ਜੇ ਖਡਾਉਣ ਨੂੰ

ਗੁਮ ਗਏ ਸਾਡੇ ਤਾਂ ਸੁਨਿਹਰੇ ਸੁਪਨੇ
ਕੁਝ ਵੀ ਨਾਂ ਸਾਡੇ ਪੱਲ਼ੇ ਤਾਂ ਗੁਵਾਉਣ ਨੂੰ

ਬਕਰਾ ਹਲਾਲ ਦਸ ਲੋਕੀ ਖਾ ਗਏ
ਸਾਡੇ ਬੋਈਏ ਸੁਕੇ ਟੁਕਰ ਚਬਾਉਣ ਨੂੰ

ਸਰਕਾਰਾਂ ਸੁਤੀਆਂ ਨੇ ਸਾਡੇ ਵਾਸਤੇ
ਕੁਤੇ ਬਿਲੇ ਪਾਲੇ ਸਾਨੂੰ ਹੀ ਡਰਾਉਣ ਨੂੰ

ਪੰਜ ਸਾਲ ਲੰਗੇ ਕਿਸੇ ਨਹੀਓ ਪੁਛਿਆ
ਵੋਟਾਂ ਵੇਲੇ ਆਏ ਲੀਡਰ ਲੁਭਾਉਣ ਨੂੰ

ਭੁਖੇ ਪੇਟ ਸੁਤੇ ਪਾਣੀ ਨਾਲੀ ਦਾ ਪੀਕੇ
ਮੀਹ ਠੰਡ ਝੱਖੜ ਆਏ ਰਵਾਉਣ ਨੂੰ

ਕਿਹੜੇ ਵੇਲੇ ਬਿੰਦਰਾ ਬੁਲਾਵਾ ਆ ਜਾਏ
ਮੋਤ ਬੈਠੀ ਘਰ ਜਿਦੜੀ ਹਰਾਉਣ ਨੂੰ
27/09/15

 

ਮੇਰਾ ਪਲ ਪਲ ਚਿਤ ਕਰੇ ਤੇਨੂੰ ਵੇਖੀ ਜਾਵਾਂ ਨੀ
ਬਿੰਦਰ ਜਾਨ ਏ ਸਾਹਿਤ

ਹੱਸ ਹੱਸ ਬੋਲੇਂ ਤੂੰ ਸੱਜਣਾ ,ਮੂਹੋ ਫੁਲ ਕਿਰਦੇ ਨੇ
ਤੇਰੇ ਹਾਸੇ ਨੂੰ ਤਕ ਕੇ , ਸਾਡੇ ਚੇਹਰੇ ਖਿੜਦੇ ਨੇ
ਦਿਲ ਬਾਗ ਤਲੀਸਮੀ ਏ ,ਕਿਤੇ ਖੋ ਨਾ ਜਾਵਾ ਨੀ
ਮੇਰਾ ਹਰ ਪਲ ਚਿਤ ਕਰੇ ਤੇਨੂੰ ਵੇਖੀ ਜਾਵਾ ਨੀ

ਨੈਣੋ ਸਾਗਰ ਛਲਕ ਰਿਹਾ ,ਬੜੀ ਦੂਰ ਕਿਨਾਰੇ ਨੇ
ਮੱਥਾ ਖਿੜੀਆ ਸੂਰਜ ਨੀ, ਪਲਕਾਂ ਜਿਉ ਸਿਤਾਰੇ ਨੇ
ਚੰਨ ਚੇਹਰੇ ਦਾ ਚਾਨਣ , ਅਰਸ਼ਾਂ ਦੀਆਂ ਰਾਵਾਂ ਨੀ
ਮੇਰਾ ਹਰ ਪਲ ਚਿਤ ਕਰੇ ,ਤੇਨੂੰ ਵੇਖੀ ਜਾਵਾ ਨੀ

ਉਮਰਾਂ ਦੀ ਭੁਖ ਮਰੇ, ਤਕ ਨਕਸ਼ ਅਵੱਲੇ ਨੀ
ਅਸੀ ਹਾਰ ਗਏ ਜਿੰਦੜੀ , ਹੁਣ ਕੁਝ ਨਾਂ ਪੱਲੇ ਨੀ
ਭੁਲੇ ਚੁਕੇ ਹੀ ਕਰਦੇ , ਪਲਕਾਂ ਦੀਆਂ ਛਾਵਾਂ ਨੀ
ਮੇਰਾ ਪਲ ਪਲ ਚਿਤ ਕਰੇ ਤੇਨੂੰ ਵੇਖੀ ਜਾਵਾ ਨੀ

ਅੱਖੋਂ ਓਝਲ਼ ਨਾ ਹੋਵੀ, ਅਰਸ਼ਾ ਦੀ ਪਰੀਏ ਨੀ
ਸੁਕਾ ਮਾਰੂਥਲ ਆਖੇ, ਸੁਣ ਬੁਟੀਏ ਹਰੀਏ ਨੀ
ਜਾਨ ਜਿਦਗੀ ਭਰ ਤੱਕੂ ਬਸ ਤੇਰੀਆਂ ਰਾਵਾਂ ਨੀ
ਮੇਰਾ ਪਲ ਪਲ ਚਿਤ ਕਰੇ , ਤੇਨੂੰ ਵੇਖੀ ਜਾਵਾਂ ਨੀ
14/09/15

 

ਰੱਖੜੀ
ਬਿੰਦਰ ਜਾਨ ਏ ਸਾਹਿਤ

ਕੰਚਾ ਧਾਗਾ ਨਹੀ ਰੱਖੜੀ
ਬੰਧਨ ਵਿਸ਼ਵਾਸ਼ਾ ਦਾ...

ਵੀਰਾਂ ਦੀਆਂ ਖੁਸ਼ੀਆਂ ਲਈ
ਭੈਣਾ ਦੀਆਂ ਆਸਾਂ ਦਾ....

ਕੋਈ ਧਰਮੀ ਫਰਜ਼ ਨਹੀ
ਰੂਹਾਂ ਤੇ ਸੁਆਸਾਂ ਦਾ...

ਗਹਿਣੇ ਕਪੜਿਆਂ ਦਾ ਨਹੀ
ਸਧਰਾਂ ਤੇ ਖੁਵਾਹੀਸ਼ਾਂ ਦਾ

ਕੋਈ ਮੁਲ ਨਾਂ ਬਿਦਰਾਂ ਵੇ
ਭੈਣਾ ਦੀਆਂ ਅਰਦਾਸਾਂ ਦਾ

30/08/15

 

15 ਅਗਸਤ
ਬਿੰਦਰ ਜਾਨ ਏ ਸਾਹਿਤ

15 ਅਗਸਤ ਦੇ ਜਸ਼ਨ ਮਨਾਓ
ਨਵੇਂ ਨਰੋਏ ਖਾਬ ਸਜਾਓ

ਸਰਕਾਰਾਂ ਨੇ ਕੁਝ ਨਹੀ ਕਰਨਾ
ਰਲ ਮਿਲ ਸਾਰੇ ਹੱਥ ਵਧਾਓ

ਦੇਸ ਹੈ ਜਿਸਦੇ ਸਿਰ ਤੇ ਚਲਦਾ
ਕਿਰਤੀ ਵਰਗ ਨੂੰ ਨਾਲ ਰਲਾਓ.

ਬਾਲ ਮਜਦੂਰੀ ਅੱਜ ਵੀ ਹੁੰਦੀ
ਨੱਨੀ ਜਿੰਦ ਤੇ ਤਰਸ ਤਾਂ ਖਾਓ

ਔਰਤ ਘੁਟਦੀ ਪਿਸਦੀ ਅੱਜ ਵੀ
ਮਰਦ ਬਰਾਬਰ ਹੱਕ ਦਿਵਾਓ

ਕੁਲੀਆਂ ਦੇ ਵਿੱਚ ਕਲਪਣ ਜਿੰਦਾਂ
ਕੁਝ ਤਾਂ ਮਿਤਰੋ ਦਰਦ ਵੰਡਾਓ

ਨਸੇ ਨੇ ਮੁਲਖ ਨੂੰ ਥੋਥਾ ਕਰਿਆ
ਕਰੋ ਜਤਨ ਕੁਝ ਨਸੇ ਛਡਾਓ

ਰਾਜਨਿਤੀ ਲੈ ਡੁਬੀ ਮੁਲਖ ਨੂੰ
ਲੀਡਰਾਂ ਕੋਲੋਂ ਦੇਸ਼ ਬਚਾਓ

ਅੰਧਕਾਰ ਵਿਚ ਜਿਉਦੀ ਦੁਨੀਆਂ
ਸੱਚ ਦੇ ਮਿਤਰੋ ਦੀਪ ਜਗਾਓ

ਜਾਤ ਧਰਮ ਅਨਪੜਤਾ ਕੋਰੀ
ਹੁਣ ਤਾਂ ਮਿਤਰੋ ਫਰਕ ਮਿਟਾਓ

ਡੇਰੇ ਤਾਂਤਰਿਕ ਫਰੇਵੀ ਬਾਬੇ
ਕੋਹੜ ਸਮਾਜ ਤੋਂ ਬਾਹਰ ਭਜਾਓ

ਹਰਿਆ ਭਰਿਆ ਦੇਸ ਜੇ ਚਾਵੋਂ
ਹਰ ਵਿਹੜੇ ਵਿਚ ਰੁਖ ਲਗਾਓ

ਕੂੜ ਪਸਾਰਾ ਚੱਕ ਕੇ ਬਿੰਦਰਾ
ਆਜਾਦੀ ਦੇ ਸੋਹਲੇ ਗਾਓ

16/08/15

 

ਸੁਣ ਸੱਜਣਾ
ਬਿੰਦਰ ਜਾਨ ਏ ਸਾਹਿਤ

ਸੁਣ ਸੱਜਣਾਂ ਕਿ ਸਾਡਾ ਹਾਲ
ਕਿ ਕਿ ਬੀਤੇ ਜਿਦੜੀ ਨਾਲ

ਸੌਣ ਮਹਿਨਾ ਲੱਗਦਾ ਜਿਉਂ
ਮਾਰੂਥਲ਼ੀ ਸਦੀਆਂ ਤੋਂ ਕਾਲ

ਗਿਣ ਗਿਣ ਤਾਰੇ ਕਮਲੇ ਹੋਏ
ਵਿਛੜੇ ਚੰਨ ਦੀ ਰਹਿੰਦੀ ਭਾਲ

ਸਾਡਾ ਯਾਰ ਜੁਆਰੀ ਜਾਪੇ
ਜਜ਼ਬਾਤਾਂ ਨਾਲ ਖੇਡੇਂ ਚਾਲ

ਬੋਲ ਵਿਗੋਚੇ ਬਣੇ ਬੁਝਾਰਤ
ਸ਼ਬਦ ਪਿਆਸੇ ਨਾਂ ਸੁਰ ਤਾਲ

ਸਾਨੂੰ ਤਾਂ ਸਨਤਾਪ ਦੇ ਗਿਆ
ਖੁਦ ਹੋਇਆ ਓਹ ਮਾਲਾ ਮਾਲ

ਅਸੀ ਜੰਗ ਵਿੱਚ ਖੜੇ ਨੀਹੱਥੇ
ਨਾ ਸਾਸਤਰ ਨਾ ਕੋਈ ਢਾਲ

ਅੰਬਰਾਂ ਨੂੰ ਤੂੰ ਛੂਹਵੇ ਬਿਦਰਾ
ਅਸੀਂ ਤਾਂ ਡੁਬੇ ਵਿੱਚ ਪਤਾਲ
11/07/15

 

ਪੰਜਾਬ
ਬਿੰਦਰ ਜਾਨ-ਏ-ਸਾਹਿਤ

ਬਦਲ ਗਿਆ ਮੇਰਾ ਦੇਸ਼ ਪੰਜਾਬ
ਰੁਸੀਆਂ ਰਹਿਮਤਾਂ ਵਿਖਰੇ ਖਾਬ
ਨਸ਼ਿਆਂ ਦੇ ਦਰਿਆ ਪਏ ਵਗਦੇ
ਛੇਵਾਂ ਦਰਿਆ ਅੱਜ ਵਗੇ ਸ਼ਰਾਬ
ਰਿਸ਼ਤੇ ਰੁਲ ਗਏ ਲੋਕ ਬਦਲ ਗੇ
ਟੂਟੇ ਸੀ ਜਿਓਂ ਜੇਹਲਮ ਝਨਾਬ
ਪਾਰ ਉਤਾਰ ਦਾ ਜੱਗ ਦੇ ਬੇੜੇ
ਅੱਜ ਬਣ ਗਿਆ ਡੁਬਦੀ ਨਾਬ੍ਹ
ਰਾਜਨੀਤੀ ਤੇ ਮਜਹਬ ਨੇ ਵਸਦੇ
ਸਮਝੇ ਕੋਣ ਇਨਸਾਨ ਦੇ ਭਾਵ
ਕੁਖ ਵਿਚ ਮਰਦੀ ਦਾਜ ਚ ਸੜਦੀ
ਔਰਤ ਮਰਦ ਦੀ ਝਲਦੀ ਤਾਬ ...
ਜੁਰਮ ਚ ਡੁਬਿਆ ਹਰ ਇਕ ਕੋਨਾ
ਕਿੰਝ ਆਖਾਂ ਇਹਨੂੰ ਫੁੱਲ ਗੁਲਾਬ
06/02/15

ਗਜ਼ਲ
ਬਿੰਦਰ ਜਾਨ-ਏ-ਸਾਹਿਤ

ਧਰਤੀ ਦਾ ਰੱਬ ਲੋਕੋ ਅੱਜ ਪੈਸਾ ਹੋ ਗਿਆ
ਏਸ ਰੱਬ ਵਿਚ ਜੱਗ ਲੱਗੇ ਸਾਰਾ ਖੋ ਗਿਆ

ਜੁਲਮ ਤੇ ਮੋਤ ਦੀ ਫਸਲ ਜੰਮੀ ਚਾਰੇ ਪਾਸੇ
ਮਾਰੂ ਹਥਿਆਰਾਂ ਵਾਲੇ ਬੀਜ ਕੋਈ ਬੋ ਗਿਆ

ਔਰਤ ਦੀ ਇਜਤ ਵੀ ਬਣੀ ਏ ਵਣਜ ਅੱਜ
ਬੇਵਸੀ ਦਾ ਨੀਰ ਕੋੜਾ ਨੇਣਾ ਵਿਚੋਂ ਚੋ ਗਿਆ

ਰਿਸ਼ਵਤਖੋਰੀ ਨੇ ਖਰੀਦ ਸਵਿਧਾਨ ਲਇਆ
ਪੰਨੇ ਉਤੇ ਲਿਖਿਆ ਕਾਨੂਨ ਕੋਈ ਧੋ ਗਿਆ

ਧਰਤੀ ਖਰੀਦੀ ਸਾਰੀ ਸਾਧਾਂ ਸੰਤਾਂ ਡੇਰਿਆਂ ਨੇ
ਰੂਹ ਵਾਲਾ ਰੱਬ ਦਿਲ ਅੰਦਰੋਂ ਹੀ ਮੋ ਗਿਆ

ਮਿਹਨਤ ਦਾ ਮੁੱਲ ਅੱਜ ਮਿਟੀ ਵਿਚ ਮਿਲਿਆ
ਖਾ ਗਿਆ ਕਮਾਈ ਕੋਈ ਬੋਝਾ ਕੋਈ ਢੋ ਗਿਆ

ਕਿਰਤੀ ਵਿਚਾਰਾ ਦੋ ਰੋਟੀਆਂ ਨੇ ਰੋਲ ਦਿਤਾ
ਭੂਖੇ ਪੇਟ ਬਿੰਦਰਾ ਗਰੀਬ ਕੋਈ ਸੋ ਗਿਆ
08/12/14

 

ਜਾਨ ਮੁਸਾਫ਼ਿਰ
ਬਿੰਦਰ ਜਾਨ-ਏ-ਸਾਹਿਤ

ਅਸੀਂ ਚਾਰ ਕੁ ਕਦਮਾ ਦੇ ਰਾਹੀ
ਸ਼ਾਇਰੀ ਦੀ ਮੰਜਿਲ ਦੂਰ ਬੜੀ

ਹੁਣ ਕੀ ਲਿਖਣਾ ਤੇ ਕੀ ਸੁਣਨਾ
ਜਦ ਮੋਤ ਹੀ ਬੂਹੇ ਆਨ ਖੜੀ

ਤੇਰੀ ਖਿਦਮਤ ਕਹੇ ਕਸੀਦੇ ਮੈ
ਤੂ ਸੁਨੀ ਨਾ ਜਿਨੀ ਵਾਰ ਪੜੀ

ਰਿਝਾ ਦੀ ਲਾਸ ਦੇ ਸਿਵਿਆਂ ਤੇ
ਮੇਰੀ ਕਵਿਤਾ ਕਮਲੀ ਨਿਤ ਸੜੀ

ਅਸੀਂ ਵਿਚ ਪਤਾਲਾਂ ਸੋਚਦੇ ਰਹੇ
ਰੂਹ ਅਸਮਾਨਾ ਨੂ ਜਾਣ ਚੜੀ

ਸਾਡੀ ਨਜਮਾ ਵਾਲੀ ਕਿਸਤੀ ਤਾਂ
ਬਿਨ ਮਲਹਾ ਸਾਗਰ ਆਣ ਹ੍ਹੜੀ

ਇਕ ਫੋਟੋ jaan ਮਸਾਫਿਰ ਦੀ
ਰਿਹ ਜਾਣੀ ਸੀਸੇ ਵਿਚ ਜੜੀ ....
24/11/14

 

ਇਹ ਸਿਫਤਾਂ ਨੇ ਮਿਤਰੋ,
ਮੇਰੇ ਦੇਸ਼ ਪੰਜਾਬ ਦੀਆਂ
ਬਿੰਦਰ ਜਾਨ-ਏ-ਸਾਹਿਤ

ਕੋਣ ਨਵੇ ਇਹ ਬੀਜ ਬੋ ਗਿਆ
ਨਬਰ ਵੰਨ ਪੰਜਾਬ ਹੋ ਗਿਆ
ਅਫੀਮ ਸਮੈਕ ਦਾ ਅੰਤ ਨਾ
ਨਹਿਰਾਂ ਚਲਣ ਸ਼ਰਾਬ ਦੀਆਂ
ਇਹ ........................

ਧਰਮ ਜਾਤ ਦੇ ਪਾੜੇ ਵੱਢੇ ....
ਦਿਲ ਚੋ ਅਜੇ ਵੀ ਕੋਹੜ ਨਾ ਕੱਢੇ
ਵੇਖ ਉਡਦੀਆਂ ਧਜੀਆਂ
ਭਗਤ ਸਿੰਘ ਦੇ ਖਾਬ ਦੀਆਂ
ਇਹ ............................

ਕਨੂਨ ਵਿਵਸਥਾ ਨੀਵਾਂ ਕਚੀਆਂ
ਕੂਖੀ ਮਰਦੀਆਂ ਅੱਜ ਵੀ ਬਚਿਆਂ
ਨਿੱਤ ਹੀ ਲਪਟਾਂ ਉਠ ਦੀਆਂ
ਦਾਜ ਦੇ ਪਰਭਾਬ ਦੀਆਂ

ਇਹ ..........................

ਸਾਰੇ ਸੂਬਿਆਂ ਤੋਂ ਸੀ ਮੋਹਰੀ
ਅੱਜ ਬਣ ਗਿਆ ਵੱਢਾ ਕੋਹੜੀ
ਮੇਹਰ ਬਾਨੀਆ ਮਿਤਰੋ
ਛੋਟੇ ਵੱਢੇ ਸਾਬ ਦੀਆਂ ......
ਇਹ ..........................

ਕੁਝ ਹਥਾ ਵਿਚ ਰਿਹ ਗਿਆ ਪੈਸਾ
ਅੱਜ ਹਾਲਤ ਹੈ ਬਿਹਾਰ ਕੇ ਜੈਸਾ
ਨਵੀਆਂ ਪੀੜੀਆਂ ਜਿਮੇਵਾਰ
ਏਸ ਮਾਹੋਲ ਖਰਾਬ ਦੀਆਂ
ਇਹ .............................

ਬਿੰਦਰ ਜਾਨ ਕਿਸਨੂ ਸਮਝਾਏ
ਵਿਖਰ ਜਾਣਾ ਜੇ ਸਾਭ ਨਾ ਪਾਏ ....
ਵਿਖਰੀਆਂ ਲਿਹਰਾਂ ਅੱਜ ਜਿਵੇਂ ਨੇ
ਜੇਹਲਮ ਝਨਾਬ ਦੀਆਂ ..........
12/11/14

 

ਜਾਗੋ ਕਲਮੋ ਜਾਗੋ ....
ਬਿੰਦਰ ਜਾਨ-ਏ-ਸਾਹਿਤ

ਸਚ ਦੀ ਕਰੋ ਆਵਾਜ਼ ਬੁਲੰਦ
ਝੂਠ ਦੀ ਕਰਨੀ ਬੋਲਤੀ ਬੰਦ

ਕਾਲੀ ਮਸਿਆ ਚਾਨਣ ਜਾਪੇ
ਦੁਨਿਆ ਵੇਖੇ ਚਮਕਦਾ ਚੰਦ

ਮੋਹਬਤੀ ਗੰਢਾ ਮਾਰੋ ਕਸ ਕਸ
ਟੁਟਦੀ ਦਿਸੇ ਨਾ ਸਾਂਝ ਦੀ ਤੰਦ

ਮਾਰੂ ਹਥਿਆਰ ਅਸਾਂ ਨੀ ਲੈਣੇ
ਰਹਿਣ ਸਲਾਮਤ ਕਿਰਤੀ ਸੰਦ

ਇਕ ਮਿਕ ਵੱਸੇ ਦੁਨਿਆ ਸਾਰੀ
ਜਾਤ ਧਰਮ ਦੀ ਢੇਹ ਜਾਏ ਕੰਧ

ਔਰਤ ਇਜਤ ਰਹਿਣ ਸਲਾਮਤ
ਕੁਖ ਵਿਚ ਮਰੇ ਨਾ ਪੈ ਜਾਏ ਫੰਦ

ਸੋਹਣਾ ਬਾਗ ਬਣ ਜਾਏ ਦੁਨਿਆ
ਨਸ਼ੇ ਜੁਰਮ ਦਾ ਚਕ ਦਿਓ ਗੰਦ

ਰੁਖ ਪਸ਼ੁ ਪੰਛੀਆਂ ਨਾਲ ਜੱਗ ਹੈ
ਮਰਨ ਨਾ ਬਿੰਦਰਾ ਕਰੋ ਪਰਬੰਧ

08/09/2013

 

15 ਅਗਸਤ
ਬਿੰਦਰ ਜਾਨ-ਏ-ਸਾਹਿਤ

ਦੇਸ਼ ਆਜ਼ਾਦ ਅੱਜ ਹੋਇਆ ਸੀ
ਭਾਈ ਭਾਈ ਅੱਡ ਹੋਇਆ ਸੀ

ਗਿਣੀਆਂ ਨਾ ਗਈਆਂ ਸੀ ਲਾਸ਼ਾ
ਧਰਮ ਦੇ ਹਥੋਂ ਰੱਬ ਮੋਇਆ ਸੀ

ਤੱਕ ਤੱਕ ਹੱਸੀ ਸਾਰੀ ਦੁਨੀਆਂ
ਦੇਸ਼ ਪੰਜਾਬ ਅੱਜ ਰੋਇਆ ਸੀ

ਪੰਜ ਦਰਿਆਵਾਂ ਮਾਰੀਆਂ ਧਾਹਾਂ
ਜੇਹਲਮ ਝਨਾ ਅੱਜ ਖੋਇਆ ਸੀ

ਜਾਨਾ ਵਾਰ ਕੇ ਲਈ ਆਜ਼ਾਦੀ
ਨੇਣੋ ਸਾਗਰ ਅੱਜ ਚੋਇਆ ਸੀ

ਮਰਦੀ ਰਹੀ ਬੇਗੁਨਾਹ ਦੁਨਿਆ
ਪਾਲਨਹਾਰਾ ਅੱਜ ਸੋਇਆ ਸੀ

ਰਲ ਮਿਲ ਸਭਨਾ ਲਈ ਆਜ਼ਾਦੀ
ਬੀਜ਼ ਫਰਕ਼ ਦ ਅੱਜ ਬੋਇਆ ਸੀ

ਦੇਸ਼ ਪੰਜਾਬ ਨੇ ਚੁਕ ਮੋਡਿਆਂ ਤੇ
ਲਾਸ਼ਾਂ ਦਾ ਬੋਝ ਅੱਜ ਢੋਇਆ ਸੀ

ਬਿੰਦਰ ਜਾਨ ਤਰੰਗਾ ਬੜਾ ਫਬਦਾ
ਖੂਨ ਵਹਾ ਕੇ ਅੱਜ ਧੋਇਆ ਸੀ
15/08/2014

 

ਔਰਤ
ਬਿੰਦਰ ਜਾਨ-ਏ-ਸਾਹਿਤ

ਨਚਦੀ ਔਰਤ ਗਾਓਂਦੀ ਔਰਤ
ਜੱਗ ਦੇ ਖਾਬ ਸਜਾਂਦੀ ਔਰਤ

ਕਿਹਾ ਸਮਾਜ ਅੱਜ ਡਰਦੀ ਦਿਸੇ
ਸੰਬਲ ਸੰਬਲ ਕੇ ਜਾਂਦੀ ਔਰਤ

ਮਜਬੂਰੀ ਵਿਚ ਉਲਜੀ ਦਿਸਦੀ
ਕਿਧਰੇ ਜਿਸਮ ਦਿਖਾਂਦੀ ਔਰਤ

ਗਿੱਧੇ ਭੰਗੜੇ ਅੱਜ ਬਦਲ ਗਏ.
ਮੇਹਫਿਲਾਂ ਨੂੰ ਰੋਸ਼ਨਾਓਂਦੀ ਔਰਤ

ਜਿਸਮ ਦੇ ਭੂਖੇ ਮਰਦ ਸਾਜਸ਼ੀ
ਕਠਪੁਤਲੀ ਬਣ ਜਾਂਦੀ ਔਰਤ

ਫੈਸ਼ਨ ਸੋ ਅਤੇ ਡਾਂਸ ਬਾਰ ਵਿਚ
ਖੁਦ ਹੀ ਡਿਗਦੀ ਜਾਂਦੀ ਔਰਤ

ਮਰਦ ਸਮਾਜ ਬਣ ਬੇਠਾ ਓਚਾ
ਖੁਦ ਵੀ ਫ਼ਰਕ ਬਣਾਦੀ ਔਰਤ

ਮਾੜੇ ਰਸਤੇ ਤੇ ਚਲ ਉਚੇ ...
ਕਿਓ ਇਹ ਖਾਬ ਸਜਾਂਦੀ ਔਰਤ

ਨਾਸ਼ੇਆਂ ਦੀ ਦਲਦਲ ਵਿਚ ਵੇਖੀ
ਅੱਜ ਮੈ ਡੁਬਦੀ ਜਾਂਦੀ ਔਰਤ

ਸਮਾਜ ਦੇ ਠੇਕੇ ਦਾਰੋ ਬਖਸ਼ਦੋ
ਹੱਸ ਹੱਸ ਜੀਣਾ ਚਾਹਦੀ ਔਰਤ
03/08/2014

 

ਵਿਸਵਾਸ਼
ਬਿੰਦਰ ਜਾਨ-ਏ-ਸਾਹਿਤ

ਕਰੇ ਕੋਈ ਵਿਸਵਾਸ ਤੇਰੇ ਤੇ
ਟੁੱਟਣ ਨਾ ਦੇਵੀਂ ....

ਸਚ ਦਾ ਗਲਾ ਤੂ ਅਖੀਆਂ ਸਾਵੇਂ
ਘੁਟਣ ਨਾ ਦੇਵੀਂ ..

ਔਰਤ ਲੁੱਟ ਦੀ ਆਈ ਅੱਜ ਤੱਕ
ਲੂਟਣ ਨਾ ਦੇਵੀਂ ...

ਧਰਮ ਪੋਆੜੇ ਅੱਗ ਜਵਾਲਾ. ....
ਫੁੱਟਣ ਨਾ ਦੇਵੀਂ ....

ਜਾਤ ਪਾਤ ਦਾ ਚਿਕੜ ਕਿਸੇ ਤੇ
ਸੁੱਟਣ ਨਾ ਦੇਵੀਂ ...

ਰੁਖ ਕੁਦਰਤ ਦੇ ਰਾਖੇ ਬੰਦਿਆ
ਪੁੱਟਣ ਨਾ ਦੇਵੀਂ...

ਸਚ ਦੇ ਰਾਹੀ ਮੋਤ ਦੇ ਤਖ਼ਤ ਤੇ
ਝੁੱਟਣ ਨਾ ਦੇਵੀਂ .....

ਧਰਤੀ ਉਤੋਂ ਬੀਜ਼ ਪਿਆਰ ਦਾ ...
ਮੁਕਣ ਨਾ ਦੇਵੀਂ ...

ਮਜ਼ਲੂਮਾ ਤੇ ਅੱਤ ਜੁਲਮ ਦੀ
ਚੁੱਕਣ ਨਾ ਦੇਵੀਂ. ....

ਬਾਗ ਮੋਹਬਤਾਂ ਵਾਲੇ ਬਿੰਦਰਾ
ਸੁੱਕਣ ਨਾ ਦੇਵੀਂ ....
12/07/2014

 

ਗੁਰੂ ਨਾਨਕ ਦੇਵ ਜੀ
ਬਿੰਦਰ ਜਾਨ-ਏ-ਸਾਹਿਤ

ਧਨ ਗੁਰੂ ਨਾਨਕ ਦੇਵ ਜੀ
ਜੱਗ ਨੂ ਸਮਝਾਇਆ ...

ਸੱਚਾ ਨਾਮ ਹੈ ਰਬ ਦਾ
ਸਤਨਾਮ ਰਚਾਇਆ ...

ਸਚ ਸਮਝਣ ਦੀ ਲੋੜ ਹੈ
ਜੋ ਸਚ ਸਖਾਇਆ .....

ਆਪਣੇ ਅੰਦਰ ਰੱਬ ਹੈ
ਸਚ ਆਖ ਸੁਣਾਇਆ

ਕਣ ਕਣ ਵਿਚ ਓ ਵਸਦਾ
ਸਭ ਓਸ ਦੀ ਮਾਇਆ

ਲੱਭਣ ਜਿਸਨੂੰ ਚਲਿਆ
ਮਨ ਵਿਚ ਸਮਾਇਆ

ਇਨਸਾਨਾ ਵਿਚੋ ਲਭ ਤੂੰ
ਕਿਓ ਮਨ ਭਟਕਾਇਆ

ਜੋ ਵੀ ਸਚ ਨੂੰ ਜਾਨਿਆਂ
ਸਚ ਦਿਲ ਨੂੰ ਲਾਇਆ

ਅਖਾਂ ਅੱਗੇ ਜੱਗ ਵੱਸੇ
ਸਬ ਓਸ ਦੀ ਕਾਇਆ

ਕੁਦਰਤ ਸਚ ਹੈ ਬਿੰਦ੍ਰਾ
ਤੂੰ ਸਮਝ ਨਾ ਪਾਇਆ ..
10/07/2014

 

ਬਿੰਦਰ ਜਾਨ-ਏ-ਸਾਹਿਤ
ਇਟਲੀ.00393454368549
Binder Jaan <binderjann999@gmail.com>

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2017, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com