WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਡਾ: ਗੁਰਇਕਬਾਲ ਸਿੰਘ ਕਾਹਲੋਂ 
ਪੰਜਾਬ

kahlon

ਹਕੀਕਤ ਦੇ ਹਰਫ਼
ਡਾ: ਗੁਰਇਕਬਾਲ ਸਿੰਘ ਕਾਹਲੋਂ 

kahlonਗੱਲ ਤੇਰੇ ਨਾਲ ਕਰਾਂ ਤੇ ਕਰਾਂ ਕਿਹੜੀ,
ਹਰ ਗੱਲ ਦਾ ਕੜਕ ਜਵਾਬ ਮਿਲ਼ਦਾ ।

ਗੱਲ ਸੁਣਨ ਤੋਂ ਪਹਿਲਾਂ ਹੀ ਜਾਏ ਕੱਟੀ,
ਤਜਰਬਾ ਤਲਖ਼ ਤੇ ਬੇਹਿਸਾਬ ਮਿਲ਼ਦਾ ।

ਊਂਜਾਂ ਤਨਜ਼ਾਂ ਤੇ ਤਰਕਾਂ ਦੇ ਵਿੱਚ ਉਲਝੇ,
ਲੇਖਾ ਏਹਾ ਨਾ ਕਿਸੇ ਕਿਤਾਬ ਮਿਲ਼ਦਾ ।

ਇੰਤਹਾਅ ਵੀ ਤਾਂ ਹੁੰਦੀ ਏ ਹੱਦ ਅੰਦਰ,
ਸਿਤਮ ਤੇਰੇ ਦਾ ਨਾ ਕਿਤੇ ਹਿਸਾਬ ਮਿਲ਼ਦਾ।

ਸੀ ਪਾਕ ਰੂਹਾਂ ਦੀ ਲੱਜ਼ਤ ਕਦੇ ਸਕੂਨ ਦਿੰਦੀ,
ਹੁਣ ਉਹ ਲੁਤਫ਼ ਨਾ ਵਿੱਚ ਖੁਆਬ ਮਿਲ਼ਦਾ।

ਸਿਲਸਿਲਾ ਮਿਲਣੇ ਦਾ ਜਦ ਤੋਂ ਗਿਆ ਬਦਲ,
ਮਿਲਦਾ ਜਦੋਂ ਵੀ ਹੁਣ ਜਿਉਂ ਨਵਾਬ ਮਿਲ਼ਦਾ ।

ਸਿਲਾ, ਸਿਤਮ ਹੁਣ ਜ਼ਿੰਦਗੀ ਦਾ ਬਣੇ ਹਿੱਸਾ,
“ਕਾਹਲੋਂ" ਮਿਲੇ ਨਾ ਜਿਵੇਂ ਬੇਤਾਬ ਮਿਲ਼ਦਾ।
 18/07/2020

ਡਾ: ਗੁਰਇਕਬਾਲ ਸਿੰਘ ਕਾਹਲੋਂ
ਪੰਜਾਬ
ਸੰ: ੯੫੯੨੨ ੫੮੬੨੬

18/07/2020


5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2020, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com