WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਹਰਜੀਤ ਸਿੰਘ
ਚੰਡੀਗੜ੍ਹ

harjit

ਅੰਗਰੇਜ਼ਾਂ ਦੀ ਟਾਈ
ਹਰਜੀਤ ਸਿੰਘ ਚੰਡੀਗੜ੍ਹ

ਅੰਗਰੇਜ਼ਾਂ ਨੇ ਲੀਰ ਦੀ ਬਣਾਈ ਟਾਈ
ਮੈਂ ਬਾਜ਼ਾਰੋਂ ਲਿਆ ਗੱਲ ਵਿੱਚ ਪਾਈ
ਗੰਢ ਦੇ ਕੇ ਕੀਤੀ ਮੈਂ ਖਚਾਈ
ਲੱਗਿਆ ਆਪਣੇ ਨੂੰ ਫਾਂਸੀ ਲਾਈ
ਝੱਟ ਮੈਂ ਗਲ ਵਿੱਚੋਂ ਲਾਹੀ
ਮਸਾਂ ਮੈਂ ਆਪਣੀ ਜਾਨ ਬਚਾਈ
ਇਹ ਕਿੱਦਾਂ ਦੀ ਟਾਈ ਬਣਾਈ
ਸੱਪ ਦੇ ਫਨ ਵਰਗੀ ਪਤਲੀ ਪੂਛ ਲਾਈ
ਗਲ ਵਿੱਚ ਪਾ ਥੱਲੇ ਨੂੰ ਲਮਕਾਈ
ਪੜਿਆ ਲਿਖਿਆ ਦੀ ਟੌਰ ਬਣਾਈ
ਅੰਗਰੇਜ਼ਾਂ ਨੇ ਲੀਰ ਦੀ ਬਣਾਈ ਟਾਈ

19/11/2024


ਭਈਏ ਆ ਗਏ ਓਏ

ਹਰਜੀਤ ਸਿੰਘ ਚੰਡੀਗੜ੍ਹ

ਪੰਜਾਬ ਵਿੱਚ ਆ ਵਸੇ ਭਈਏ
ਇਹਨਾਂ ਬਾਰੇ ਕੀ ਹੁਣ ਕਹੀਏ
ਇਹਨਾਂ ਨੂੰ ਕੰਮ ਸਾਰਾ ਦਈਏ
ਆਪਾਂ ਸਾਰੇ ਵਿਹਲੇ ਰਹੀਏ
ਇਹਨਾਂ ਦੇ ਨਖਰੇ ਵੀ ਸਹੀਏ
ਖੇਤਾਂ ਤੋਂ ਸ਼ਹਿਰਾਂ ਤੱਕ ਕੰਮ ਲਈਏ
ਪਿੰਡਾਂ ਵਿੱਚ ਇਹਨਾਂ ਨੂੰ ਘਰ ਦਈਏ
ਇਹਨਾਂ ਨਾਲ ਹੁਣ ਲੜ ਲੜ ਮਰੀਏ
ਨਾ ਸੰਭਲੇ ਆਪਾਂ ਬਣ ਜਾਣਾ ਭਾਈਏ
ਪੰਜਾਬੀਓ ਹੁਣ ਤੁਹਾਨੂੰ ਕੀ ਕਹੀਏ

18/11/2024


ਕਿਸਾਨੀ ਧਰਨਾ

ਹਰਜੀਤ ਸਿੰਘ ਚੰਡੀਗੜ੍ਹ

ਕਿਸਾਨਾਂ ਨੇ ਧਰਨਿਆਂ ਨੂੰ ਬਣਾ ਲਿਆ ਆਪਣਾ ਗਹਿਣਾ ।
ਇਹ ਹੈ ਸਰਕਾਰਾਂ ਦਾ ਕਹਿਣਾ ।
ਕਿਸਾਨਾਂ ਨੇ ਸੜਕਾਂ ਤੇ ਬੈਠੇ ਰਹਿਣਾ
ਸੜਕਾਂ ਰੋਕ ਕੇ ਲੋਕਾਂ ਨੇ ਦੁੱਖ ਸਹਿਣਾ
ਲੋਕੀ ਮਾਰਦੇ ਸਰਕਾਰਾਂ ਨੂੰ ਮਿਹਣਾ ।
ਕਿਸਾਨਾਂ ਦਾ ਹੱਲ ਕੱਢਣਾ ਹੀ ਪੈਣਾ ।
ਸਰਕਾਰ ਕਹੇ ਕਣਕ ਝੋਨੇ ਤੋਂ ਅਸੀਂ ਕੀ ਲੈਣਾ ।
ਕਿਸਾਨਾਂ ਨੂੰ ਫਸਲੀ ਚੱਕਰ ਤੋਂ ਕੱਢਣਾ ਪੈਣਾ ।
ਸਰਕਾਰ ਕਹੇ ਜਮੀਨ ਵੇਚ ਕੇ ਸੋਨੇ ਨੂੰ ਬਣਾਓ ਆਪਣਾ ਗਹਿਣਾ ।
ਵੱਧਦਾ ਜਾਵੇ, ਜ਼ਿੰਦਗੀ ਚ ਵਧੀਆ ਤੁਸੀਂ ਰਹਿਣਾ ।
ਇਹ ਸਰਕਾਰ ਦਾ ਹੈ ਕਹਿਣਾ ।

13/11/2024


ਟਰੰਪ

ਹਰਜੀਤ ਸਿੰਘ ਚੰਡੀਗੜ੍ਹ 

ਜਿੱਤ ਗਿਆ ਟਰੰਪ
ਮਾਰੂਗਾ ਕਈਆਂ ਨੂੰ ਕਰੰਟ
ਕੱਢੂਗਾ ਕਈਆਂ ਦੇ ਵਰੰਟ
ਖੋਲੂਗਾ ਕਈ ਫਰੰਟ
ਹੋ ਰਹੇ ਸੀ ਲੜੰਤ
ਕਰਦੂ ਸਭ ਨੂੰ ਚੜੰਤ
ਮੈਂ ਆ ਗਿਆ ਟਰੰਪ
07/11/2024


ਮਸ਼ਹੂਰ ਹਲਵਾਈ

ਹਰਜੀਤ ਸਿੰਘ ਚੰਡੀਗੜ੍ਹ 

ਅਸੀਂ ਸ਼ਹਿਰ ਦੇ ਮਸ਼ਹੂਰ ਹਲਵਾਈ
ਦੁੱਧ ਤੇ ਕਦੇ ਮਲਾਈ ਨਹੀਂ ਆਈ
ਮਿਠਾਈ ਜਾਂਦੇ ਅਸੀਂ ਬਣਾਈ
ਲੋਕੀ ਜਾਂਦੇ ਖਾਈ
ਸਿਹਤ ਮਹਿਕਮਾ ਦਿੰਦਾ ਫਿਰੇ ਦੁਹਾਈ
ਇਹ ਨਕਲੀ ਦੁੱਧ ਤੋਂ ਹੈ ਬਣਾਈ
ਅੰਦਰ ਜਾ ਕੇ ਕਰਦੂਗੀ ਸਫਾਈ
ਡਾਕਟਰ ਕੋਲੋਂ ਲੈਣੀ ਪਊ ਦਵਾਈ
ਸਰਕਾਰ ਆਪਣੇ ਰੱਖੇ ਹਲਵਾਈ
ਘਰ ਘਰ ਜਾ ਕੇ ਦੁੱਧ ਦੀ ਕਰੇ ਚੁਆਈ
ਫਿਰ ਬਣੇਗੀ ਅਸਲੀ ਮਠਿਆਈ
ਅਸੀਂ ਸ਼ਹਿਰ ਦੇ ਮਸ਼ਹੂਰ ਹਲਵਾਈ

19/10/2024

ਸ਼ਰਾਬ ਤੇ ਪੁਲਿਸ ਨਾਕੇ
ਹਰਜੀਤ ਸਿੰਘ ਚੰਡੀਗੜ੍ਹ 

ਬਾਹਰ ਪੀਂਦੇ ਨੇ ਜਿਹੜੇ ਸ਼ਰਾਬ
ਇਕੱਠੇ ਹੋ ਜਾਂਦੇ ਕਈ ਜਨਾਬ
ਪੈੱਗ ਲਾ ਆਉਣ ਲੱਗਦਾ ਸਵਾਬ
ਮਨ ਵਿੱਚ ਆਉਂਦੇ ਬੜੇ ਖਵਾਬ
ਫਿਰ ਗੱਲਾਂ ਕਰਦੇ ਲਾਜਵਾਬ
ਬਣ ਜਾਂਦੇ ਨੇ ਫਿਰ ਨਵਾਬ
ਸਟੇਰਿੰਗ ਤੇ ਬੈਠ ਗਏ ਨੇ ਜਨਾਬ
ਨਾਕੇ ਤੇ ਪੁਲਿਸ ਨਾਪੇ ਸ਼ਰਾਬ
ਕਿੰਨੇ ਪੈੱਗ ਪੀਤੇ ਦੱਸੋ ਜੀ ਜਨਾਬ
ਫਿਰ ਆਇਆ ਨੀ ਕੋਈ ਜਵਾਬ
ਗੱਲਾਂ ਕਰਦਾ ਸੀ ਲਾਜਵਾਬ
ਬਣਿਆ ਫਿਰਦਾ ਸੀ ਨਵਾਬ
ਬਾਹਰ ਪੀਂਦੇ ਨੇ ਜਿਹੜੇ ਸ਼ਰਾਬ

12/10/2024


ਮੈਂ ਚੱਲਿਆ ਅਮਰੀਕਾ

ਹਰਜੀਤ ਸਿੰਘ ਚੰਡੀਗੜ੍ਹ 

ਡੋਂਕੀ ਲਾ ਮੈਂ ਚੱਲਿਆ ਸੀ ਅਮਰੀਕਾ
ਪਨਾਮਾ ਦੇ ਜੰਗਲਾਂ ਚ ਨਿਕਲਣ ਮੇਰੀਆਂ ਚੀਕਾਂ
ਨੱਕ ਰਗੜ ਕੇ ਕੱਢਾ ਮੈਂ ਲੀਕਾ
ਮੈਨੂੰ ਵਾਪਸ ਭੇਜੋ ਮੈਂ ਨੀ ਜਾਣਾ ਅਮਰੀਕਾ
ਹੌਸਲਾ ਦੇ ਕੇ ਮਿੱਤਰਾਂ ਨੇ ਦੱਸਿਆ ਤਰੀਕਾ
ਨਦੀ ਪਾਰ ਕਰਕੇ ਬਾਰਡਰ ਤੇ ਹੈ ਅਮਰੀਕਾ
ਮੈਂ ਮਾਰਨੀਆਂ ਛੱਡੀਆਂ ਚੀਕਾਂ
ਬਾਰਡਰ ਪਾਰ ਕਰਦੇ ਲੱਗਿਆ ਅੜੀਕਾ
ਜੇਲ ਦੇ ਅੰਦਰ ਪੁਲਿਸ ਕਰੇ ਸਰੀਕਾ
ਭੁੱਖੇ ਭਾਣੇ ਘਰਦਿਆਂ ਨੂੰ ਮੈਂ ਉਡੀਕਾਂ
ਮੈਂ ਵਾਪਸ ਜਾਣਾ, ਮੈਂ ਨਹੀਂ ਜਾਣਾ ਅਮਰੀਕਾ
ਪੰਜਾਬ ਆ ਕੇ ਮੈਨੂੰ ਸੋਹਣਾ ਲੱਗੇ ਬਗੀਚਾ
ਸਿੱਧੇ ਰਸਤੇ ਜਾਓ, ਜੇ ਜਾਣਾ ਅਮਰੀਕਾ

09/10/2024


ਪਰਮਾਣੂ ਬੰਬ

ਹਰਜੀਤ ਸਿੰਘ ਚੰਡੀਗੜ੍ਹ 
 
ਕਹਿੰਦੇ ਇਰਾਨ ਨੇ ਬਣਾ ਲਿਆ ਪਰਮਾਣੂ ਬੰਬ
ਅਮਰੀਕਾ ਇਜਰਾਇਲ ਸਾਰੇ ਲੱਗੇ ਡਰਨ
ਮੀਟਿੰਗਾਂ ਕਰਦੇ ਹੁਣ ਕੀ ਕਰਨ
ਚੱਲ ਗਏ ਹੋ ਜਾਣਾ ਸਭ ਦਾ ਮਰਨ
ਲੈਣ ਲੱਗੇ ਇੱਕ ਦੂਜੇ ਦੀ ਸਰਨ
ਆਉਣੀ ਚਾਹੀਦੀ ਸਭ ਨੂੰ ਸ਼ਰਮ
ਸਾਰੇ ਦੇਸ਼ ਮਿਲ ਕੇ ਕਰੋ ਪਰਨ
ਖਤਮ ਕਰਾਂਗੇ ਪਰਮਾਣੂ ਬੰਬ
ਕੋਈ ਇਨਸਾਨ ਨਹੀਂ ਦੇਣਾ ਮਰਨ
ਛੋਟੇ ਹਥਿਆਰ ਨਾਲ ਲੱਗੇ ਰਹਾਂਗੇ ਲੜਨ
ਖਤਮ ਹੋਵੇ ਪਰਮਾਣੂ ਜੰਗ 
08/10/2024


ਕਰਾਂਗੇ ਹਮਲੇ

ਹਰਜੀਤ ਸਿੰਘ ਚੰਡੀਗੜ੍ਹ 

ਇਜਰਾਇਲ ਅਮਰੀਕਾ ਕਹਿੰਦੇ ਕਰਾਂਗੇ ਹਮਲੇ
ਫਿਰਦੇ ਨੇ ਇਹ ਸਾਰੇ ਚੰਮਲੇ
ਹੋ ਗਏ ਸਾਰੇ ਇਹ ਕਮਲੇ
ਮਿਜਾਇਲਾਂ ਮਾਰ ਮਾਰ ਮੁੱਕ ਜਾਣੇ ਦਮੜੇ
ਫਿਰ ਕੱਢੋਗੇ ਇੱਕ ਦੂਜੇ ਦੇ ਤਰਲੇ
ਬਿਨਾਂ ਮਤਲਬ ਤੋਂ ਲੱਖਾਂ ਲੋਕ ਮਰਲੇ
ਇਨਸਾਨ ਹੋਕੇ ਇਹ ਕੀ ਕੰਮ ਕਰਲੇ
ਹੁਣ ਕੀ ਕਰੋਗੇ ਬਾਰਡਰ ਜਾ ਪਰਲੇ
ਸਾਰੇ ਲੋਕ ਮਾਰਤੇ ਕਰ ਕਰ ਹਮਲੇ
ਮੈਂ ਸਾਰੇ ਦੇਸ਼ਾਂ ਦੇ ਲੀਡਰ ਫੜਲੇ
ਇੱਕ ਜਗ੍ਹਾ ਤੇ ਇਕੱਠੇ ਕਰਲੇ
ਬੰਨਕੇ ਬਿਠਾਲੇ ਕੱਢਣ ਮੇਰੇ ਤਰਲੇ
ਹੁਣ ਕਰੋ ਇੱਕ ਦੂਜੇ ਤੇ ਹਮਲੇ

08/10/2024


ਸੱਚ ਦਾ ਸਾਹਮਣਾ
ਸਰਕਾਰੀ ਜਵਾਈ
ਹਰਜੀਤ ਸਿੰਘ ਚੰਡੀਗੜ੍ਹ 

ਮੰਤਰੀ ਕਹਿੰਦੇ ਕਮਲੇ ਲੋਕਾਂ ਨੇ ਵੋਟ ਪਾਈ
ਅਸੀਂ ਬਣਗੇ ਸਰਕਾਰੀ ਜਵਾਈ
ਤਨਖਾਹ ਜਾਂਦੇ ਅਸੀਂ ਪਾਈ
ਉਪਰੋ ਵਧੀਆ ਹੁੰਦੀ ਕਮਾਈ
ਜਨਤਾ ਵਿੱਚ ਕਦੇ ਹਾਜਰੀ ਨੀ ਲਵਾਈ
ਜਨਤਾ ਦਿੰਦੀ ਫਿਰੇ ਦੁਹਾਈ
ਸਰਕਾਰ ਕਿਸੇ ਕੰਮ ਨਾ ਆਈ
ਅਪਣੇ ਵਾਅਦੇ ਜਾਂਦੀ ਹੈ ਲਮਕਾਈ
ਲੋਕਾਂ ਦੀ ਕਰ ਦਿੰਦੀ ਘਸਾਈ
ਹਰਰੋਜ ਮਹਿੰਗਾਈ ਜਾਂਦੀ ਵਧਾਈ
ਸਰਕਾਰ ਨੇ ਵਿਉਤਬੰਦੀ ਐਸੀ ਬਣਾਈ
ਹੱਕ ਮੰਗਣ ਤੇ ਪੁਲਿਸ ਤੋਂ ਕਰਾਉਦੇ ਕੁਟਾਈ
ਲੋਲੀਪੋਪ ਦੇਕੇ ਮੱਗਰ ਰਖਦੇ ਲਾਈ
ਪੰਜ ਸਾਲ ਬਾਦ ਫੇਰ ਵੋਟਾਂ ਦੀ ਰੁੱਤ ਆਈ
ਬਣ ਜਾਣਾ ਫੇਰ ਸਰਕਾਰੀ ਜਵਾਈ
ਕਮਲੇ ਲੋਕੋ ਹੁਣ ਵੋਟ ਦੇਖਕੇ ਪਾਈ

19/04/2024


ਕੁਦਰਤ ਤੇ ਮਨੁੱਖ

ਹਰਜੀਤ ਸਿੰਘ ਚੰਡੀਗੜ੍ਹ 

ਕੁਦਰਤ ਦੇ ਨੇੜੇ ਜਾ ਬੈਠਾ ਮਨੁੱਖ ॥
ਉਥੇ ਬੈਠ ਕੇ ਮਿਲਦਾ ਉਸਨੂੰ ਸੁੱਖ ॥
ਸੁੱਖ ਮਿਲਦੇ ਹੀ ਵੱਧਦੀ ਜਾਵੇ ਭੁੱਖ ॥
ਕੁਦਰਤ ਦੇ ਜਿਸਮ ਨੂੰ ਕਰਨ ਲੱਗਦਾ ਟੁੱਕ॥
ਮਨੁੱਖ ਕਹੇ ਨਦੀ ਝਰਨਿਆਂ ਇੱਥੇ ਹੀ ਰੁੱਕ॥
ਕੁਦਰਤ ਨੂੰ ਇਹ ਦੇਖ ਕੇ ਹੁੰਦਾ ਬੜਾ ਦੁੱਖ॥
ਕੁਦਰਤ ਕੁਰਲਾਵੇ ਕਹੇ ਓਏ ਮਨੁੱਖ॥
ਕੁਦਰਤ ਕਿਸੇ ਅੱਗੇ ਨਹੀਂ ਸਕਦੀ ਝੁਕ॥
ਕੁਦਰਤ ਕਹੇ ਮਨੁੱਖ ਇੱਥੋਂ ਗੁੱਲੀ ਜੁੱਲੀ ਚੁੱਕ॥
ਤੇਰਾ ਜਾਣਾ ਇੱਥੋਂ ਸਭ ਕੁੱਝ ਮੁੱਕ॥
ਨਦੀ ਝਰਨੇ ਰਾਹ ਬਦਲ ਕੇ ਦੇਣਾ ਥੱਲੇ ਸੁੱਟ॥
ਮੈਂ ਰਹਿੰਦੀ ਹਾਂ ਇਕੱਲੀ ਇੱਥੇ ਚੁੱਪ॥
ਕੁਦਰਤ ਨੇੜੇ ਬੈਠ ਕੇ ਲੈਣਾ ਜੇ ਤੂੰ ਸੁਖ॥
ਮੇਰੇ ਕੋਲ ਬੈਠ ਕੇ ਰਿਹਾ ਕਰ ਚੁੱਪ॥
ਕੁਦਰਤ ਦੇ ਨੇੜੇ ਜਾ ਬੈਠਾ ਮਨੁੱਖ॥

15/04/2024


ਸੱਚ ਦਾ ਸਾਹਮਣਾ

ਹਰਜੀਤ ਸਿੰਘ ਚੰਡੀਗੜ੍ਹ 

ਬਾਬਿਆਂ ਦੇ ਡੇਰੇ
ਇਜਰਾਇਲ,ਗਾਜਾ ਪੱਟੀ ਵਿੱਚ ਬਾਬਿਆਂ ਦੇ ਖੋਲੋ ਡੇਰੇ
ਲੜਾਈ ਝਗੜੇ ਹੋ ਗਏ ਬਥੇਰੇ
ਬਾਬੇ ਲਿਆਉਣਗੇ ਲੋਕਾਂ ਨੂੰ ਨੇੜੇ
ਕੀਰਤਨ ਕਰਨਗੇ ਸ਼ਾਮ ਸਵੇਰੇ
ਨੇਤਾ ਲੋਕ ਬਾਬਿਆਂ ਦੇ ਕੱਢਣਗੇ ਗੇੜੇ
ਜਿਹੜੇ ਮੁਲਕਾਂ ਨੇ ਝਗੜੇ ਹੈ ਸਹੇੜੇ
ਬਾਬੇ ਬੁਲਾਉਣਗੇ ਆਪਣੇ ਡੇਰੇ
ਬਾਬਿਆਂ ਦੇ ਪੈਰੀ ਹੱਥ ਲਾਉਣਗੇ ਜਿਹੜੇ
ਰੱਬ ਦੇ ਉਨੀ ਹੀ ਜਾਓਗੇ ਨੇੜੇ
ਭਾਰਤ ਵਿੱਚ ਬਾਬਿਆਂ ਨੇ ਖੋਲੇ ਹੋਏ ਨੇ ਡੇਰੇ
ਛੋਟੇ ਮੋਟੇ ਝਗੜੇ ਮਿਲਦੇ ਸਭ ਨੂੰ ਮੇਵੇ
ਅਰਬ ਦੇਸਾਂ ਵਿੱਚ ਬਾਬਿਆਂ ਦੇ ਖੋਲੋ ਡੇਰੇ
ਲੋਕੀ ਆਉਣਗੇ ਰੱਬ ਦੇ ਨੇੜੇ

15/04/2024


ਘੁਟਾਲੇ ਅਤੇ ਸ਼ਰਾਬ

ਹਰਜੀਤ ਸਿੰਘ ਚੰਡੀਗੜ੍ਹ 

ਘੁਟਾਲਿਆ ਦੇ ਵਿੱਚ ਆ ਗਈ ਸ਼ਰਾਬ
ਕਰੋੜਾਂ ਘਪਲੇ, ਕੁਰਸੀ ਦਾ ਦੇਖਣ ਖਵਾਬ
ਕੇਜਰੀਵਾਲ ਹੋ ਗਿਆ ਗ੍ਰਿਫਤਾਰ
ਕੈਸੀ ਹੈ ਰਾਜਨੀਤੀ ਦੀ ਚਾਲ
ਆ ਗਿਆ ਦੇਸ਼ ਚ ਭੁਚਾਲ
ਦੋਵੇਂ ਪਾਰਟੀਆਂ ਦੇ ਰਹੀਆਂ ਜਵਾਬ
ਕਰੋੜਾਂ ਕਿਹਨੇ ਖਾਧੇ ਹੋਊਗਾ ਹਿਸਾਬ
ਚੋਣਾਂ ਦਾ ਗਰਮ ਹੋ ਗਿਆ ਬਾਜ਼ਾਰ
ਕਿਹਨੂੰ ਵੋਟ ਪਾਈਏ ਦੱਸੋ ਜੀ ਜਨਾਬ
ਕਿਹੜੇ ਬੰਦਿਆਂ ਨੂੰ ਬਣਾਈਏ ਨਵਾਬ
ਜਨਤਾ ਦੇ ਪੂਰੇ ਹੋਣ ਖਵਾਬ
04/04/2024

ਤਰੱਕੀ ਦੀਆਂ ਪੜਾਈਆ
ਹਰਜੀਤ ਸਿੰਘ ਚੰਡੀਗੜ੍ਹ 

ਕਈ ਦੇਸ਼ ਲੜ ਰਹੇ ਨੇ ਲੜਾਈਆਂ
ਕਹਿੰਦੇ ਕੀਤੀਆਂ ਬਹੁਤ ਪੜਾਈਆ
ਤਰੱਕੀ ਦੀਆਂ ਮਿਸਾਲਾਂ ਅਸੀਂ ਪਾਈਆ
ਸਭ ਨੇ ਬਣਾਈਆ ਪਰਮਾਣੂ ਮਿਜ਼ਾਈਲਾਂ
ਕਹਿੰਦੇ ਗੋਡੀਆਂ ਸਭ ਦੀਆਂ ਲਵਾਈਆਂ
ਮਿਜ਼ਾਈਲਾਂ ਮਾਰ ਬਿਲਡਿੰਗਾ ਢਾਈਆਂ
ਆਮ ਲੋਕਾਂ ਜਾਨਾਂ ਕਈ ਗਵਾਈਆ
ਜਿਥੇ ਖੁਸ਼ੀ ਦੀਆਂ ਵਜਦੀਆਂ ਸੀ ਸਹਿਨਾਈਆਂ
ਉਥੇ ਦੱਖਾਂ ਦੀਆਂ ਧੁੰਨਾਂ ਵਜਾਈਆਂ
ਸਾਰੀਆਂ ਬੇਕਾਰ ਗਈਆ ਪੜਾਈਆ
ਜਿਥੇ ਮਿਜ਼ਾਈਲਾਂ ਨਾਲ ਹੋਣ ਲੜਾਈਆ
04/04/2024


ਹਰਜੀਤ ਸਿੰਘ
ਚੰਡੀਗੜ੍ਹ


5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2024, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2024, 5abi.com