WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਜਤਿੰਦਰਪਾਲ ਕੌਰ ਸੰਧੂ
 
ਪੰਜਾਬ

ਗ਼ਜ਼ਲ
ਜਤਿੰਦਰਪਾਲ ਕੌਰ ਸੰਧੂ

ਪੁੰਗਰੀਆਂ ਨੀ ਰੀਝਾਂ ਮਾਏ, ਸਾਡੀਆਂ ਤੱਤੜੀ ਤ੍ਰੇਲ ਨਾਲ,
ਹਵਾ ਵੀ ਖ਼ਰਾਬ ਮਾਏ, ਕਲੀ ਬੇ-ਜਾਨ ਮਾਏ, ਮੋਈ ਜਿਹੀ ਰੁੱਤ ਨਾਲ।

ਦੇਖ ਮਾਏ ਹੱਸਦਾ ਏ 'ਜਮ' ਖੜ੍ਹਾ ਨੀ ਜ਼ਮਾਨੇ ਦਾ,
ਤੋੜ ਕੇ ਨੀ ਕਲੀਆਂ ਮਸਲ ਸੁੱਟਦਾ ਪੈਰਾਂ ਨਾਲ।

ਭੈਅ ਜਿਹਾ ਅੱਖਾਂ ਵਿੱਚ ਅੱਗ ਵਾਗੂੰ ਮੱਚਦਾ ਨੀ,
ਸੜ ਜਾਣਾ ਕਲੀਆਂ ਨੇ ਮਘਦੀ ਜਿਹੀ ਅੱਗ ਨਾਲ।

ਮਾਣ ਲਵਾਂ ਜੇ ਮੈਂ ਖੁਸ਼ੀਆਂ ਰਾਸ ਨਹੀਂਉ ਆਉਣੀਆਂ ਨੀ,
ਸੰਘ ਮੇਰਾ ਫਟ ਜਾਂਦਾ ਕਾਲੇ ਜਿਹੇ ਧੂੰਏ ਨਾਲ।

ਕਿਵੇਂ ਤੋੜ ਤੋੜ ਫੁੱਲ ਝੋਲੀ ਪਾਵਾਂ ਨੀ ਉਮੰਗਾਂ ਦੇ,
ਜ਼ਮਾਨੇ ਤੋਂ ਲੁਕਾ ਕਿਹੜੇ ਰੱਖਾਂ ਖੱਲ-ਖੂੰਜੇ ਨਾਲ।

ਲੰਘਦੀ ਹਵਾ ਤੋਂ ਘਾਣ ਕਰ ਲਵਾਂ ਨਾ ਨੀ ਚਾਵਾਂ ਦਾ,
ਫੇਰ ਜ਼ਿੰਦ ਮੇਰੀ ਦਾ ਨਿੱਤ ਬਲੇਗਾ ਸਿਵਾ,ਇੱਕੋ ਭੁੱਲ ਨਾਲ।

ਬਾਗਾਂ ਵਿੱਚ ਜਾ ਕੇ ਮਾਏ ਉਡਾਵਾਂ ਕਿੰਝ ਤਿੱਤਲੀਆਂ?
ਸ਼ਿਕਾਰੀ ਦੀਆਂ ਅੱਖਾਂ ਵੀ ਚੱਲਦੀਆਂ ਨੇ ਕਮਾਨ ਨਾਲ।

ਜ਼ਮਾਨੇ ਦੀਆਂ ਜੂਹਾਂ ਮਾਏ'ਸੰਧੂ' ਪਾਰ ਕਰ ਜਾਣੀਆਂ,
ਆਜ਼ਾਦ ਦਿਲ ਪੰਛੀ ਨੂੰ ਕਿਵੇਂ ਬੰਨੋਗੇ ਬੇੜੀਆਂ ਨਾਲ?
20/06/2017
 

ਜਤਿੰਦਰਪਾਲ ਕੌਰ ਸੰਧੂ
jpksandhu@gmail.com

20/06/2017


5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2017, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com