WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਨਰਿੰਦਰ ਗਿੱਲ
ਵੈਨਕੂਵਰ, ਕਨੇਡਾ

narinder-gill

 ਅੰਦਰ ਬਾਹਰ
ਨਰਿੰਦਰ ਗਿੱਲ, ਵੈਨਕੂਵਰ

ਮੇਰੇ ਅੰਦਰ ਅਤੇ ਬਾਹਰ ਦੀ ਜੰਗ ਜਾਰੀ ਹੈ ,
ਫਿਲਹਾਲ ਬਾਹਰ ਭਾਰੀ ਹੈ |
ਮੇਰੇ ਬਾਹਰ ਇੱਕ ਅੰਦਰ ਵਸਦਾ ਹੈ ,
ਅੰਦਰ ਇੱਕ ਬਾਹਰ ਹੱਸਦਾ ਹੈ |
ਦੁਮੇਲ ਤੇ ਖੜ੍ਹਾ ਹੈ ਸੂਰਜ ਲਾਲ ਹੈ ਫ਼ਲਕ ,
ਅੰਦਰ ਆਥਣ ਜਿਹਾ ਤੇ ਬਾਹਰ ਹੈ ਭਲਕ |
ਨਿੱਜ ਤੇ ਬੇਗਾਨਗੀ ਦੀ ਕਸ਼ਮਕਸ਼ 'ਚ
ਅੰਦਰ ਦੇ ਮਜ਼ਹਬ ਦਾ ਬਾਹਰ ਦੇ ਇਖਲਾਕ ਨਾਲ ਹੋ ਰਿਹਾ ਹੈ ਘੋਲ |
ਵਿਰਾਸਤੀ ਚੋਲੇ ਨੂੰ ਇੱਕੀਵੀਂ ਸਦੀ ਦੇ ਫੈਸ਼ਨ ਨੇ ਦਿੱਤਾ ਹੈ ਰੋਲ਼ |
ਯਮਲੇ ਤੇ ਸਦੀਕ ਨੂੰ ਬਥੇਰੀ ਹੁੰਦੀ ਏ ਪੌਪ ਦੀ ਕਲੀ ,
ਫਿਰ ਵੀ ਜੈਕਸਨ ਨੂੰ ਢਾਹ ਰਹੀ ਮਾਣਕ ਦੀ ਕਲੀ |
ਊੜਾ ਊਠ ਦਾ ਕੱਦ 'ਏ' ਐੱਪਲ ਦੇ ਸੇਬ ਨਾਲੋਂ ਕਿਤੇ ਸੀ ਵੱਡਾ ,
ਜਦੋਂ ਮੈਂ ਭਾਸ਼ਾਵਾਂ ਦਾ ਸਬਕ ਲਿਆ |
ਪਰ ਐੱਪਲ ਦੇ ਲੈਪਟਾਪ ਨੇ ਸਣੇ ਊਠ ਮੈਨੂੰ ਵੀ ਹੜੱਪ ਲਿਆ |
ਮੇਰੇ ਅੰਦਰ ਚੋਰੀ ਠੱਗੀ ਤੇ ਧੌਂਸ ਦਾ ਨਦੀਨ ,
ਉੱਠਣ ਦਵੇ ਨਾ ਸੋਚ ਅਤੇ ਸੱਚ ਦੀ ਫ਼ਸਲ |
ਮੇਰੇ ਬਾਹਰ ਦੇ ਇਖਲਾਕ 'ਚ ਛੁਪਿਆ ਪਦਾਰਥੀ ਦੈਂਤ ,
ਚੁਰਾਈ ਜਾ ਰਿਹਾ ਏ ਮੇਰੀ ਨਸਲ ਤੇ ਅਸਲ |
ਫਿਲਹਾਲ ਬਾਹਰ ਭਾਰੀ ਹੈ ,
ਜੰਗ ਅਜੇ ਜਾਰੀ ਹੈ |
01/02/2018

 

ਨਰਿੰਦਰ ਗਿੱਲ, ਵੈਨਕੂਵਰ
narindergill71@yahoo.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com