WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਸ਼ਹਿਜ਼ਾਦ ਅਸਲਮ
ਯੂ: ਕੇ:

ਸ਼ਹਿਜ਼ਾਦ ਅਸਲਮ

ਕਰਤਾਰ ਪੁਰਾ ਹੈ ਪਿਆਰ ਪੁਰਾ
ਸ਼ਹਿਜ਼ਾਦ ਅਸਲਮ 
 
ਇਹ ਲਾਂਘਾ, ਲਾਂਘਾ ਅਮਨਾਂ ਦਾ, 
ਖ਼ੁਸ਼ਬੋਵਾਂ ਰੰਗਾਂ ਚਮਨਾਂ ਦਾ, 
ਮਹਿਕਾਰ ਪੁਰਾ, ਸ਼ਹਿਕਾਰ ਪੁਰਾ, 
ਕਰਤਾਰ ਪੁਰਾ ਹੈ ਪਿਆਰ ਪੁਰਾ।
 
ਮੇਲਾ ਰੂਹਾਂ ਤਿਰਹਾਈਆਂ ਦਾ, 
ਭੁੱਲੀਆਂ ਹੋਈਆਂ ਅਸ਼ਨਾਈਆਂ ਦਾ, 
ਵੇਲਾ ਸ਼ੁਭ ਘੜੀਆਂ ਆਈਆਂ ਦਾ, 
 ਦੀਦਾਰ ਪੁਰਾ, ਮੰਠਾਰ ਪੁਰਾ, 
ਕਰਤਾਰ ਪੁਰਾ ਹੈ ਪਿਆਰ ਪੁਰਾ।
 
ਦਰ ਖੁੱਲ੍ਹਿਆ, ਖੁਲ੍ਹੀਆਂ ਬਾਹਵਾਂ ਦਾ, 
ਦਰ, ਮੇਲ ਕਰਾਉਂਦਾ ਰਾਹਵਾਂ ਦਾ, 
ਦਰ ਮਨ ਮਹਿਕਾਉਂਦਾ ਸਾਹਵਾਂ ਦਾ, 
ਇਕ ਤੂੰਬਾ ਵੱਜਦਾ ਚਾਹਵਾਂ ਦਾ, 
ਦਿਲ ਵਿੱਛੜੇ, ਮੇਲਣ ਹਾਰ ਪੁਰਾ, 
ਕਰਤਾਰ ਪੁਰਾ ਹੈ ਪਿਆਰ ਪੁਰਾ।
 
ਦੱਸ ਪਾਉਂਦਾ ਭੁੱਲੀ ਯਾਰੀ ਦੀ, 
ਨੀਂਹ ਰੱਖੀ ਮਨੋਂ ਵਸਾਰੀ ਦੀ, 
ਸੁਚਿਆਰੀ ਆਪਸ ਦਾਰੀ ਦੀ, 
ਇਕ ਜਿੱਤੀ ਬਾਜ਼ੀ ਹਾਰੀ ਦੀ, 
ਪਿਆ ਆਖੇ ਫਿਰ ਤਿਆਰੀ ਦੀ, 
ਜੀਦਾਰ ਕ੍ਰਾਂਤੀਕਾਰ ਪੁਰਾ, 
ਕਰਤਾਰ ਪੁਰਾ ਹੈ ਪਿਆਰ ਪੁਰਾ।
 05/11/2020 
 
 
ਕੱਚੀ ਉਮਰ ਦੇ ਕੱਚੇ ਪਿਆਰ ਇਚ
ਸ਼ਹਿਜ਼ਾਦ ਅਸਲਮ  
 
ਧਰਤੀ ਉੱਤੇ ਪੈਰ ਨਹੀਂ ਲਗਦੇ,
ਓਹਦੇ ਪੈਲਾਂ ਪਾਉਂਦੀ ਦੇ, 
ਪਿਆਰ ਦੀ ਅੱਗ ਵਿਚ ਰਿੱਝਦੀ ਹੋਈ,
ਵਾਛੜ ਦੇ ਵਿਚ ਭਿੱਜਦੀ ਹੋਈ,
ਫੁੱਲਾਂ ਨੂੰ ਸ਼ਰਮਾਉਂਦੀ ਦੇ, 
ਧਰਤੀ ਉੱਤੇ ਪੈਰ ਨਹੀਂ ਲਗਦੇ,
ਓਹਦੇ ਪੈਲਾਂ ਪਾਉਂਦੀ ਦੇ। 
 
ਤਾਹਨੇ ਮੇਹਣੇ ਸੁਣਦੀ ਜੱਗ ਦੇ, 
ਹਾਉਕੇ ਭਰਦੀ ਹੋਈ ਪਗ ਦੇ, 
ਹਰ ਹਰ ਵਲ ਵਿਚ ਦੀਵੇ ਜਗਦੇ, 
ਮਿੱਟੀ ਵਿਚ ਮਿਲਾਓਂਦੀ ਦੇ,
ਧਰਤੀ ਉੱਤੇ ਪੈਰ ਨਹੀਂ ਲਗਦੇ,
ਓਹਦੇ ਪੈਲਾਂ ਪਾਉਂਦੀ ਦੇ 
 
 
ਪਿਆਰ 'ਤੇ ਦੁਸ਼ਮਣਦਾਰੀ ਦੀ ਗੱਲ
ਸ਼ਹਿਜ਼ਾਦ ਅਸਲਮ 
 
ਪਿਆਰ 'ਤੇ ਦੁਸ਼ਮਣਦਾਰੀ ਦੀ ਗੱਲ,
ਟੈਲੀਫ਼ੋਨ ਤੇ ਚੱਸ ਨਹੀਂ ਦਿੰਦੀ,
ਅੱਖ ਨਾਲ਼ ਅੱਖ ਮਿਲਾ ਕੇ ਗੱਲ ਕਰ
ਹਿੰਮਤ ਕਰ।
ਤੇ ਆਹਮਣੇ ਸਾਹਮਣੇ ਆ ਕੇ ਗੱਲ ਕਰ
05/11/2020 
 
 
ਬੁਝਾਰਤ
ਸ਼ਹਿਜ਼ਾਦ ਅਸਲਮ
  
ਕਦੇ ਕਿਣ ਮਿਣ,
ਕਦੇ ਛਮ ਛਮ
ਕਦੇ ਬੇ ਹੱਦ,
ਕਦੇ ਕੰਮ ਕੰਮ
ਕਦੇ ਜੁਗਨੂੰ,
ਕਦੇ ਤਾਰਾ,
ਕਦੇ ਮੁੱਠ ਵਿੱਚ,
ਕਦੇ ਲਾਰਾ,
ਕਿਵੇਂ ਉਹਨੂੰ,
ਲਵੇ ਕੋਈ ਬੁੱਝ,
ਕਦੇ ਉਹ ਕੁੱਝ,
ਕਦੇ ਉਹ ਕੁੱਝ।
 05/11/2020
 
 
 
Love is not a part time job
ਸ਼ਹਿਜ਼ਾਦ ਅਸਲਮ 
 
ਕਿਸਤਾਂ ਦੇ ਵਿਚ ਲੱਭਣ ਵਾਲਿਆ
ਪੂਰੇ ਪਿਆਰ ਦੀ ਸ਼ਕਤੀ
ਪਿਆਰ ਕੋਈ ਜ਼ੁਜ਼ ਵਕਤੀ ਕੰਮ ਨਹੀਂ
ਇਹ ਤਾਂ ਹੈ ਕੁੱਲ ਵਕਤੀ
ਇਸ ਤੋਂ ਹਟ ਕੇ ਹਰ ਕੰਮ ਨਫ਼ਲੀ,
ਇਹ ਕੰਮ ਹਰਦਮ ਫ਼ਰਜ਼ ਈ।
 
ਮੰਨਿਆਂ ਕਰ, ਮਨਵਾਇਆ ਨਾ ਕਰ,
ਛੱਡ ਦੇ ਇਹ ਖ਼ੁਦ ਗ਼ਰਜ਼ੀ, 
ਜੇ ਮਨਜ਼ੂਰ ਕਰਾਉਣੀ ਐਂ ਤੂੰ,
ਆਪਣੇ ਪਿਆਰ ਦੀ ਅਰਜ਼ੀ,
ਸਾਡਾ ਕੰਮ ਸਮਝਾ ਦੇਣਾ ਸੀ,
ਅੱਗੇ ਤੇਰੀ ਮਰਜ਼ੀ।
05/11/2020


ਖੱਟਣ ਗਿਆ, ਕਮਾਉਣ ਗਿਆ

ਸ਼ਹਿਜ਼ਾਦ ਅਸਲਮ
 
ਬਾਰ੍ਹੀਂ ਬਰਸੀਂ ਖੱਟਣ ਗਿਆ,
ਤੇ ਖੱਟ ਕੇ ਲਿਆਇਆ ਚਾਨਣ,
ਸਾਡਾ ਭਾਵੇਂ ਕੱਖ ਨਾ ਰ੍ਹਵੇ,
ਸਾਡੇ ਬਾਲ ਹਯਾਤੀਆਂ ਮਾਨਣ।
 
ਬਾਰ੍ਹੀਂ ਬਰਸੀਂ ਖੱਟਣ ਗਿਆ,
ਤੇ ਖੱਟ ਕੇ ਲਿਆਇਆ ਲਾਰੀ,
ਉਤਰਨ ਚੜ੍ਹਨ ਪਏ,
ਸਭ ਆਪੋ ਅਪਣੀ ਵਾਰੀ।
 
ਬਾਰ੍ਹੀਂ ਬਰਸੀਂ ਖੱਟਣ ਗਿਆ,
ਤੇ ਖੱਟ ਕੇ ਲਿਆਇਆ ਢੱਗੇ,
ਢੱਗੇ ਪਿੱਛੇ ਰਹਿ ਗਏ,
ਤੇ ਲੰਘ ਗਏ ਟਰੈਕਟਰ ਅੱਗੇ।
 
ਬਾਰ੍ਹੀਂ ਬਰਸੀਂ ਖੱਟਣ ਗਿਆ,
ਤੇ ਖੱਟ ਕੇ ਲਿਆਇਆ ਕੁਝ ਨਾ,
ਹਾਂ ਨੂੰ ਉਡੀਕਦਿਆਂ,
ਕਦੇ ਨਜ਼ਰਾਂ ਦੀ ਗੱਲ ਵੀ ਬੁਝ ਨਾ।
 
ਬਾਰ੍ਹੀਂ ਬਰਸੀਂ ਖੱਟਣ ਗਿਆ,
ਤੇ ਖੱਟ ਕੇ ਲਿਆਇਆ ਧਾਗੇ,
ਸੰਗਲਾਂ ਦੀ ਲੋੜ ਕੋਈ ਨਾ,
ਜੇ ਪਿਆਰ ਰੱਖੇ ਦਿਲ ਲਾਗੇ।
 
ਬਾਰ੍ਹੀਂ ਬਰਸੀਂ ਖੱਟਣ ਗਿਆ,
ਤੇ ਖੱਟ ਕੇ ਲਿਆਇਆ ਚਿੱਠੀ,
ਉਹ ਹਉ ਕਸਰਾਂ ਦਾ,
ਜਿਹਦੀ ਚਿਟੱਹੀ ਹੈ ਸ਼ਹਿਦ ਤੋਂ ਮਿੱਠੀ।
 
ਬਾਰ੍ਹੀਂ ਬਰਸੀਂ ਖੱਟਣ ਗਿਆ,
ਤੇ ਖੱਟ ਕੇ ਲਿਆਇਆ ਹੀਲਾ,
ਇਸ਼ਕ ਨਾ ਅੱਖ ਮਿਲੀ,
ਤੇ ਰੰਗ ਪੇ ਗਿਆ ਨੀਲਾ।
 
ਬਾਰ੍ਹੀਂ ਬਰਸੀਂ ਖੱਟਣ ਗਿਆ,
ਤੇ ਖੱਟ ਕੇ ਲਿਆਇਆ ਮੂਰਤ,
ਮੂਰਤ ਵੇਖ ਲਈ,
ਹੁਣ ਯਾਰ ਵਿਖਾ ਜਾ ਸੂਰਤ।
 
ਬਾਰ੍ਹੀਂ ਬਰਸੀਂ ਖੱਟਣ ਗਿਆ,
ਤੇ ਖੱਟ ਕੇ ਲਿਆਇਆ ਕਲੀਆਂ,
ਕਲੀਆਂ ਦੀ ਫ਼ਿਕਰ ਕਰੋ,
ਖ਼ੁਸ਼ਬੂਆਂ ਤੇ ਉੱਡ ਚਲੀਆਂ।
 
ਬਾਰ੍ਹੀਂ ਬਰਸੀਂ ਖੱਟਣ ਗਿਆ,
ਤੇ ਖੱਟ ਕੇ ਲਿਆਇਆ ਲੋਈ,
ਦੁਨੀਆ ਤੋਂ ਬਚ ਕੇ ਰ੍ਹਵੇਂ,
ਇਹ ਕਦੇ ਨਾ ਕਿਸੇ ਦੀ ਹੋਈ।
 
ਬਾਰ੍ਹੀਂ ਬਰਸੀਂ ਖੱਟਣ ਗਿਆ,
ਤੇ ਖੱਟ ਕੇ ਲਿਆਇਆ ਯਾਦਾਂ,
ਮੇਰਾ ਕਦੇ ਵੱਸ ਜੇ ਚਲੇ,
ਤੇ ਮੈਂ ਚੰਨ ਤੇ ਚਕੋਰ ਪਚਾ ਦਾਂ।
 
ਬਾਰ੍ਹੀਂ ਬਰਸੀਂ ਖੱਟਣ ਗਿਆ,
ਤੇ ਖੱਟ ਕੇ ਲਿਆਇਆ ਖਾਦਾਂ,
ਧਰਤੀ ਤਿਹਾਈ ਵਿਲਕੇ
ਸੁੱਕੀ ਨਹਿਰ ਕਰੇ ਫ਼ਰਿਆਦਾਂ।
 
ਬਾਰ੍ਹੀਂ ਬਰਸੀਂ ਖੱਟਣ ਗਿਆ,
ਤੇ ਖੱਟ ਕੇ ਲਿਆਇਆ ਬਾਤਾਂ,
ਦਰਸ਼ਨ ਮੰਗਿਆ ਸੀ,
ਮਿਲੇ ਕਾਗ਼ਜ਼, ਕਲਮ, ਦਵਾਤਾਂ।
 
ਬਾਰ੍ਹੀਂ ਬਰਸੀਂ ਖੱਟਣ ਗਿਆ,
ਤੇ ਖੱਟ ਕੇ ਲਿਆਇਆ ਬੁੰਦੇ,
ਹੱਸ ਹੱਸ ਮਿਲਣ ਵਾਲੇ,
ਇੱਡੇ ਦਿਲ ਦੇ ਚੰਗੇ ਨਈ ਹੁੰਦੇ।
 03/11/2020

ਸ਼ਹਿਜ਼ਾਦ ਅਸਲਮ 
shahzad.aslam@hotmail.co.uk

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2020, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com