WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਸ਼ਮਸ਼ੇਰ ਸਿੰਘ ਸੰਧੂ
ਕੈਲਗਰੀ, ਕਨੇਡਾ

ਗਜ਼ਲ
ਸ਼ਮਸ਼ੇਰ ਸਿੰਘ ਸੰਧੂ, ਕਨੇਡਾ

ਆ ਗਿਆ ਹੈ ਫੇਰ ਚੇਤੇ ਉਹ ਮਹੀਨਾ ਜੂਨ ਦਾ
ਬੇਗੁਨਾਹਾਂ ਦੇ ਵਹਾਏ ਧਰਮੀਆਂ ਦੇ ਖ਼ੂਨ ਦਾ।

ਪੁਰਬ ਲੋਕੀਂ ਤੇ ਮਨਾਵਨ ਵਾਸਤੇ ਸਨ ਆ ਗਏ
ਘੇਰਕੇ ਤੇ ਮਾਰ ਘੱਤੋ ਸੀ ਹੁਕਮ ਫਰਊਨ ਦਾ।

ਦੇਸ਼ ਖ਼ਾਤਰ ਦਿੱਤੀਆਂ ਕੁਰਬਾਨੀਆਂ ਪੰਜਾਬੀਆਂ
ਅਜ ਗੁਨ੍ਹਾਂ ਕੀਤਾ ਸੀ ਉਹਨਾਂ ਹਕ ਲਈ ਫਿਰ ਕੂਣਦਾ

ਜਿਸ ਗਰਾਂ ਚੋਂ ਉੱਠਦੀ ਸੀ ਲਹਿਰ ਸਾਂਝੀਵਾਲ ਦੀ
ਹਾਕਮਾਂ ਨੇ ਬਦਲ ਦਿੱਤਾ ਅਰਥ ਹੀ ਮਜ਼ਮੂਨ ਦਾ।

ਨਾ ਕਦੇ ਇਹ ਸੋਚਿਆ ਸੀ ਨਾ ਕਦੇ ਸੀ ਚਿਤਵਿਆ
ਇਸ ਤਰ੍ਹਾਂ ਮੋੜਣਗੇ ਹਿੰਦੀ ਇਵਜ਼ ਖਾਧੇ ਲੂਣ ਦਾ।

ਰਾਖਿਆਂ ਤੇ ਜੋ ਧਰੋ ਦੇ ਦੋਸ਼ ਹੈ ਸੀ ਲਾ ਰਹੀ
ਅੰਤ ਮਾੜਾ ਹੋਵਣਾ ਸੀ ਸਿਰਫਿਰੀ ਖ਼ਾਤੂਨ ਦਾ।

ਵਕਤ ਘੱਲੂ-ਘਾਰਿਆਂ ਦਾ ਫੇਰ ਚੇਤੇ ਆ ਗਿਆ
ਕੰਮ ਐਸਾ ਕਰ ਗਿਆ ਉਹ ਪੁੱਤ ਅਫਲਾਤੂਨ ਦਾ।

ਪੁੱਤ ਮਾਂਵਾਂ ਦੇ ਦੁਲਾਰੇ ਚੜ੍ਹ ਗਏ ਇਸ ਦੀ ਬਲੀ
ਹਰ ਗਲੀ ਕੂਚੇ ਤੇ ਪਹਿਰਾ ਮੌਤ ਦੇ ਕਾਨੂਨ ਦਾ।
01/06/2015

ਗਜ਼ਲ
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ

ਮੁਅਜਜ਼ਾ ਉਸ ਕਰ ਵਖਾਇਆ ਕਲਮ ਤੇ ਤਲਵਾਰ ਦਾ
ਜਗਤ ਦਾ ਸੀ ਜੋ ਰਿਦਾ ਨਿਤ ਨਾਲ ਬਾਣੀ ਠਾਰਦਾ।

ਜ਼ੁਲਮ ਦੀ ਉਸ ਰੇਤ ਤੱਤੀ ਸੀਸ ਅਪਣੇ ਲੈ ਲਈ
ਦੋਸਤੋ ਹੈ ਨਾਮ ਅਰਜਨ ਉਸ ਮਿਰੇ ਦਿਲਦਾਰ ਦਾ।

ਸੀ ਨਾ ਕੀਤੀ ਸਭ ਤਸੀਹੇ ਝੱਲਕੇ ਵੀ ਸਤਗੁਰਾਂ
ਸ਼ੁਕਰ ਕੀਤਾ ਹਰ ਘੜੀ ਪਲ ਓਸ ਸਿਰਜਨਹਾਰ ਦਾ।

ਬੀਜ ਐਸਾ ਬੀਜਿਆ ਕੁਰਬਾਨੀਆਂ ਦਾ ਓਸ ਨੇ
ਸਿਰ ਤਲੀ ਤੇ ਰੱਖ ਸੂਰਾ ਜ਼ੁਲਮ ਨੂੰ ਵੰਗਾਰਦਾ।

ਜੋ ਖ਼ਜ਼ਾਨਾ ਸਿਦਕ ਦਾ ਤੂੰ ਬਖ਼ਸ਼ਿਆ ਸੀ ਸਿੱਖ ਨੂੰ
ਬਦਲ ਦਿੱਤਾ ਰੂਪ ਉਸਨੇ ਧਰਮ ਤੇ ਸੰਸਾਰ ਦਾ।

ਲਾ ਝੜੀ ਕੁਰਬਾਨੀਆਂ ਦੀ ਲਿਖ ਗਏ ਇਤਹਾਸ ਜੋ
ਜ਼ਾਤ ਮਾਨਵ ਦੇ ਲਈ ਸੀ ਇਕ ਸੁਨੇਹਾਂ ਪਿਆਰਦਾ।

ਸੁਖਮਨੀ ਦੀ ਦਾਤ ਸਾਨੂੰ ਬਖ਼ਸ਼ ਦਿੱਤੀ ਜੋ ਗੁਰਾਂ
ਸਹਿਸਰਾਂ ਹੀ ਰੋਗ ਮਾਰੇ ਚਿਤਵਨਾ ਨੂੰ ਠਾਰਦਾ।

ਕਰਮ ਦੀ ਸ਼ਕਤੀ ਉਭਾਰੇ ਸੱਚ ਦੀ ਤਾਸੀਰ ਨੂੰ
ਨਾਮ ਤੇਰਾ ਬਣਕੇ ਸ਼ਕਤੀ ਡੁੱਬਦੇ ਹੈ ਤਾਰਦਾ।

ਸਿਰ ਉਠਾਕੇ ਜੀਣ ਲੀ ਨੇ ਲਾਜ਼ਮੀ ਕੁਬਾਨੀਆਂ
ਸਿਦਕ ਸੰਧੂ ਇਸ ਤਰ੍ਹਾਂ ਹੈ ਰੂਪ ਚੰਡੀ ਧਾਰਦਾ।
04/06/2014

ਗਜ਼ਲ
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ

ਆ ਗਿਆ ਹੈ ਫੇਰ ਚੇਤੇ ਉਹ ਮਹੀਨਾ ਜੂਨ ਦਾ
ਬੇਗੁਨਾਹਾਂ ਦੇ ਵਹਾਏ ਧਰਮੀਆਂ ਦੇ ਖ਼ੂਨ ਦਾ।

ਪੁਰਬ ਲੋਕੀਂ ਤੇ ਮਨਾਵਨ ਵਾਸਤੇ ਸਨ ਆ ਗਏ
ਘੇਰਕੇ ਤੇ ਮਾਰ ਘੱਤੋ ਸੀ ਹੁਕਮ ਫਰਊਨ ਦਾ।

ਦੇਸ਼ ਖ਼ਾਤਰ ਦਿੱਤੀਆਂ ਕੁਰਬਾਨੀਆਂ ਪੰਜਾਬੀਆਂ
ਅਜ ਗੁਨ੍ਹਾਂ ਕੀਤਾ ਸੀ ਉਹਨਾਂ ਹਕ ਲਈ ਫਿਰ ਕੂਣ ਦਾ

ਜਿਸ ਗਰਾਂ ਚੋਂ ਉੱਠਦੀ ਸੀ ਲਹਿਰ ਸਾਂਝੀਵਾਲ ਦੀ
ਹਾਕਮਾਂ ਨੇ ਬਦਲ ਦਿੱਤਾ ਅਰਥ ਹੀ ਮਜ਼ਮੂਨ ਦਾ।

ਨਾ ਕਦੇ ਇਹ ਸੋਚਿਆ ਸੀ ਨਾ ਕਦੇ ਸੀ ਚਿਤਵਿਆ
ਇਸ ਤਰ੍ਹਾਂ ਮੋੜਣਗੇ ਹਿੰਦੀ ਇਵਜ਼ ਖਾਧੇ ਲੂਣ ਦਾ।

ਰਾਖਿਆਂ ਤੇ ਜੋ ਧਰੋ ਦੇ ਦੋਸ਼ ਹੈ ਸੀ ਲਾ ਰਹੀ
ਅੰਤ ਮਾੜਾ ਹੋਵਣਾ ਸੀ ਸਿਰਫਿਰੀ ਖ਼ਾਤੂਨ ਦਾ।

ਵਕਤ ਘੱਲੂ-ਘਾਰਿਆਂ ਦਾ ਫੇਰ ਚੇਤੇ ਆ ਗਿਆ
ਕੰਮ ਐਸਾ ਕਰ ਗਿਆ ਉਹ ਪੁੱਤ ਅਫਲਾਤੂਨ ਦਾ।

ਪੁੱਤ ਮਾਂਵਾਂ ਦੇ ਦੁਲਾਰੇ ਚੜ੍ਹ ਗਏ ਇਸ ਦੀ ਬਲੀ
ਹਰ ਗਲੀ ਕੂਚੇ ਤੇ ਪਹਿਰਾ ਮੌਤ ਦੇ ਕਾਨੂਨ ਦਾ।
04/06/2014

 

ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ
ਕਨੇਡਾ
ssandhu37@yahoo.ca
shamshersandhu1937@gmail.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com