WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
23 ਮਾਰਚ ਸ਼ਹੀਦੀ ਦਿਵਸ ਤੇ ਵਿਸ਼ੇਸ਼
ਭਾਰਤ ਦੀ ਆਜ਼ਾਦੀ ਸੰਗਰਾਮ ਦਾ ਅਜ਼ੀਮ ਹੀਰੋ: ਸ੍ਰ. ਭਗਤ ਸਿੰਘ
ਪ੍ਰੋ. ਅਰਚਨਾ, ਬਰਨਾਲਾ    (18/03/2018)

 

 
bhagat
 

ਅੱਜ ਦਾ ਦਿਨ ਪੰਜਾਬ ਲਈ ਤੇ ਦੇਸ਼ ਵਾਸੀਆਂ ਲਈ ਇੱਕ ਸੁਨੇਹਾ ਹੈ ਜੋ 23 ਮਾਰਚ 1931 ਨੂੰ 7 ਵੱਜ ਕੇ 33 ਮਿੰਟ ਤੇ ਇਸ ਧਰਤੀ ਤੇ ਮਹਾਨ ਇੰਨਕਲਾਬੀ ਨੌਜੁਆਨ ਸ਼ਹੀਦੇ-ਆਜ਼ਮ ਭਗਤ ਸਿੰਘ ਤੇ ਉਹਨਾਂ ਦੇ ਦੋ ਸਾਥੀਆਂ ਰਾਜਗੁਰੂ (ਸ਼ਿਵਰਾਮ ਰਾਜਗੁਰੂ ਉਮਰ 22 ਸਾਲ, ਰਾਜਪੁਤ ਨਗਰ, ਪੁਣੇ ਮਹਾਂਰਾਸ਼ਟਰ ਜਨਮ 24 ਅਗਸਤ 1908), ਸੁਖਦੇਵ (ਸੁਖਦੇਵ ਥਾਪਰ ਜਨਮ 15 ਮਈ 1907, ਉਮਰ 23 ਸਾਲ ਲੁਧਿਆਣਾ ਪੰਜਾਬ), ਨੂੰ ਇਕੱਠਿਆਂ ਫ਼ਾਂਸੀ ਦਿੱਤੀ ਗਈ। ਬਰਤਾਨਵੀ ਅਖ਼ਬਾਰਾਂ ਦੀਆਂ ਰਿਪੋਰਟਾਂ ਅਨੁਸਾਰ ਜਦੋਂ ਇਹਨਾਂ ਨੂੰ ਜੇਲ੍ਹ ਵਿੱਚੋਂ ਫ਼ਾਂਸੀ ਲਈ ਲਿਜਾਇਆ ਗਿਆ ਤਾਂ ਇਹ ਲੈਲਨ ਦੀ ਜੀਵਨੀ ਪੜ੍ਹ ਰਹੇ ਸਨ। ਕਿਹਾ ਜਾਂਦਾ ਹੈ ਜਦੋਂ ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਹ ਖ਼ਬਰ ਦਿੱਤੀ, ਕਿ ਉਹਨਾਂ ਦੀ ਫ਼ਾਂਸੀ ਦਾ ਸਮਾਂ ਆ ਗਿਆ ਹੈ ਤਾਂ ਉਹਨਾਂ ਨੇ ਕਿਹਾ ਰੁਕੋ! ਇੱਕ ਕ੍ਰਾਂਤੀਕਾਰੀ ਦੂਜੇ ਨੂੰ ਮਿਲ ਰਿਹਾ ਹੈ, ਤੇ ਫਿਰ ਇੱਕ ਮਿੰਟ ਦੇ ਬਾਅਦ ਕਿਤਾਬ ਵਗਾਹ ਕੇ ਛੱਤ ਵੱਲ ਮਾਰੀ ਤੇ ਇਹ ਗੁਣਗੁਣਾਉਣ ਲੱਗੇ :

‘‘ਦਿਲੋਂ ਨਿੱਕਲੇਗੀ ਨਹੀਂ ਮਰਕੇ ਵੀ ਵਤਨ ਕੀ ਉਲਫਤ
ਮੇਰੀ ਮਿੱਟੀ ਤੋਂ ਵੀ ਖ਼ੁਸਬੂ ਏ ਵਤਨ ਆਏਗੀ’’

ਫਾਂਸੀ ਤੋਂ ਫੌਰੀ ਬਾਅਦ ਪੰਜਾਬ ਵਿੱਚ ਕਰਫਿਊ ਵਾਲਾ ਮਾਹੌਲ ਹੋ ਗਿਆ। ਇੱਕ ਬੜੀ ਘਿਨੌਣੀ ਹਰਕਤ ਕੀਤੀ ਗਈ ਇਹਨਾਂ ਦੀਆਂ ਲਾਸ਼ਾਂ ਨੂੰ ਟੁਕੜਿਆਂ ਵਿੱਚ ਕਰਕੇ ਬੌਰੀਆਂ ਵਿੱਚ ਭਰਕੇ ਲਾਹੌਰ ਤੋਂ ਫ਼ਿਰੋਜਪੁਰ ਵੱਲ ਲੈ ਗਏ, ਜਿੱਥੇ ਮਿੱਟੀ ਦਾ ਤੇਲ ਪਾ ਕੇ ਜਲਾਇਆ ਜਾਣ ਲੱਗਾ। ਪਿੰਡ ਵਾਲੇ ਕੋਲ ਆਏ ਉਹਨਾਂ ਨੇ ਇਹ ਅੱਗ ਵੇਖੀ ਤਾਂ ਅੰਗਰੇਜ਼ ਉਹਨਾਂ ਦੀਆਂ ਲਾਸ਼ਾਂ ਤੇ ਅੱਧ ਜਲੇ ਟੁਕੜੇ ਸਤਲੁਜ ਨਦੀ ਵਿੱਚ ਸੁੱਟ ਕੇ ਭੱਜ ਗਏ। ਇਲਾਕੇ ਦੇ ਲੋਕਾਂ ਨੇ ਇਹਨਾਂ ਲਾਸ਼ਾਂ ਨੂੰ ਇਕੱਠਿਆਂ ਕੀਤਾ ਤੇ ਤਰੀਕੇ ਨਾਲ ਸੰਸਕਾਰ ਕੀਤਾ। ਭਗਤ ਸਿੰਘ ਤੇ ਉਸਦੇ ਸਾਥੀ ਹਮੇਸ਼ਾ ਲਈ ਅਮਰ ਹੋ ਗਏ। ਪੰਜਾਬ ਦੇ ਲੋਕ ਅੰਗਰੇਜ਼ ਦੇ ਨਾਲ-ਨਾਲ ਗਾਂਧੀ ਜੀ ਨੂੰ ਵੀ ਉਹਨਾਂ ਦੀ ਮੌਤ ਦਾ ਜੁੰਮੇਵਾਰ ਸਮਝਣ ਲੱਗ ਪਏ। ਇਸੇ ਕਾਰਨ ਜਦੋਂ ਗਾਂਧੀ ਜੀ ਕਰਾਚੀ ਸੈਸ਼ਨ ਵਿੱਚ ਹਿੱਸਾ ਲੈਣ ਜਾ ਰਹੇ ਸਨ ਤਾਂ ਲੋਕਾਂ ਨੇ ਕਾਲੇ ਝੰਡਿਆਂ ਨਾਲ ਗਾਂਧੀ ਜੀ ਦਾ ਵਿਰੋਧ ਕੀਤਾ। ਇਹ ਬਰਤਾਨਵੀ ਅਖ਼ਬਾਰਾਂ ਦੀਆਂ ਰਿਪੋਰਟਾਂ ਹਨ।

ਪੰਜਾਬ ਵਿੱਚ ਚੱਲ ਰਹੀ ਅੰਗਰੇਜ਼ ਦੇ ਖ਼ਿਲਾਫ ਲੜਾਈ ਨੂੰ ਇਸ ਘਟਨਾ ਨੇ ਬਹੁਤ ਵੱਡਾ ਮੋੜ ਦਿੱਤਾ। ਭਗਤ ਸਿੰਘ ਦੇ ਵੱਡੇ ਵਡੇਰੇ ਪਿੰਡ ਨਾਰਲੀ ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸਨ। ਇਹਨਾਂ ਵਿੱਚੋਂ ਮੁਗ਼ਲ ਕਾਲ ਦੌਰਾਨ ਇੱਕ ਨੌਜਵਾਨ ਜਲੰਧਰ ਜ਼ਿਲ੍ਹੇ ਦੇ ਖਟਕੜ ਕਲਾਂ ਪਿੰਡ ਆ ਗਏ। ਭਗਤ ਸਿੰਘ ਦੇ ਦਾਦਾ ਸ੍ਰ. ਅਰਜਨ ਸਿੰਘ ਨੇ 1898 ਵਿੱਚ ਨਵੀਂ ਨਹਿਰੀ ਆਬਾਦੀ ਲੈਲਪੁਰ ਦੇ ਪਿੰਡ ਚੱਕਬੰਗਾਂ ਵਿੱਚ ਅੰਗਰੇਜ਼ੀ ਹਕੂਮਤ ਦੀ 25 ਏਕੜ ਜਮੀਨ ਅਲਾਂਟ ਕਰਨ ਦੀ ਪੇਸ਼ਕਸ ਸਵੀਕਾਰ ਕਰ ਲਈ ਸੀ। ਜਦ ਕਿ ਭਗਤ ਸਿੰਘ ਦੇ ਪਿਤਾ ਸ੍ਰ. ਕਿਸ਼ਨ ਸਿੰਘ ਨੇ 1917 ਵਿੱਚ ਲਾਹੌਰ ਦੇ ਬਾਹਰ-ਵਾਰ ਪਿੰਡ ਖਵਾਸਰੀਆਂ ਵਿੱਚ ਜ਼ਮੀਨ ਹਾਸਲ ਕਰ ਲਈ। ਸ਼ਹੀਦ ਭਗਤ ਸਿੰਘ ਦੇ ਅਦਾਲਤੀ ਰਿਕਾਰਡ ਵਿੱਚ ਉਹਨਾਂ ਦੇ ਪਿੰਡ ਵਾਲੇ ਮਕਾਨ ਦੀ ਤਲਾਸ਼ੀ ਦਾ ਗਵਾਹ (ਸਰਕਾਰੀ ਗਵਾਹ ਨੰਬਰ 401) ਵੀ ਪਿੰਡ ਚਮਰੂਪੁਰ ਦਾ ਦਿਲ ਮੁਹੰਮਦ ਲੰਬੜਦਾਰ ਸੀ। ਸ਼ਹੀਦ ਦੇ ਮਾਤਾ ਜੀ ਸ੍ਰੀਮਤੀ ਵਿੱਦਿਆ ਵਤੀ ਨੇ ਉਨ੍ਹਾਂ ਦੀ ਇਹ ਗੱਲ ਇੱਕ ਇੰਟਰਵਿਊ ਵਿੱਚ ਕੀਤੀ ਹੈ। ‘‘ਬੇਬੇ ਜੀ ਮੇਰੀ ਫਾਂਸੀ ਪਿੱਛੋਂ ਤੁਸੀਂ ਬੰਬੇ ਚਲੇ ਜਾਇਓ ਤੁਹਾਨੂੰ ਏਥੇ ਕਿਸੇ ਨੇ ਵਸਣ ਨਹੀਂ ਦੇਣਾ’’ ਪਿੱਛੋਂ ਇਹ ਜਮੀਨ ਸ੍ਰ. ਕਿਸ਼ਨ ਸਿੰਘ ਨੇ 1947 ਵੇਲੇ ਦੇ ਬਦਲਦੇ ਹਾਲਾਤ ਵਿੱਚ ਕਿਸੇ ਮੁਸਲਮਾਨ ਨੂੰ ਵੇਚ ਦਿੱਤੀ ਸੀ। ਭਗਤ ਸਿੰਘ ਬਾਰੇ ਸਾਰੀਆਂ ਸਰਕਾਰੀ ਦਸਤਾਵੇਜਾਂ ਵਿੱਚ ਉਹਦਾ ਪਿੰਡ ਖੁਆਸਰੀਆਂ, ਲਹੌਰ ਹੀ ਦਰਜ ਹੈ।

ਦੇਸ਼ ਦੀ ਆਜ਼ਾਦੀ ਲਈ ਮੁਹਿੰਮ
ਭਗਤ ਸਿੰਘ "ਹਿੰਦੁਸਤਾਨ ਸੋਸਲਿਸ਼ਟ ਰਿਪਬਲਿਕਨ ਐਸੋਸੀਏਸ਼ਨ" ਦਾ ਮੈਂਬਰ ਬਣ ਗਿਆ ਤੇ ਇੱਕ ਸਾਲ ਬਾਅਦ ਪਰਿਵਾਰ ਵੱਲੋਂ ਵਿਆਹ ਲਈ ਜ਼ੋਰ ਪਾਉਣ ਕਾਰਨ ਲਹੋਰ ਵਿੱਚਲਾ ਘਰ ਛੱਡ ਦਿੱਤਾ। ਲਹੌਰ ਦੇ ਨੈਸ਼ਨਲ ਕਾਲਜ ਦੀ ਪੜ੍ਹਾਈ ਵੀ ਖ਼ਤਮ ਹੋ ਗਈ। ਉਹ ਕ੍ਰਾਂਤੀਕਾਰੀ ਸੰਗਠਨ ਨਾਲ ਜੁੜ ਗਿਆ। 1927 ਵਿੱਚ ਕਕੋਰੀ ਰੇਲ ਗੱਡੀ ਡਾਕੇ ਦੇ ਮਾਮਲੇ ਵਿੱਚ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਅੰਗਰੇਜ਼ ਨੇ ਉਸਨੂੰ ਲਾਹੌਰ ਦੇ ਦੁਸ਼ਹਿਰਾ ਮੇਲੇ ਦੌਰਾਨ ਬੰਬ ਧਮਾਕਾ ਕਰਨ ਦੇ ਦੋਸ਼ ਵਿੱਚ ਵੀ ਗ੍ਰਿਫਤਾਰ ਕੀਤਾ ਗਿਆ ਪਰ ਬਾਅਦ ਵਿੱਚ ਸੱਠ ਹਜ਼ਾਰ ਰੁਪਏ ਦੀ ਭਾਰੀ ਜਮਾਨਤ ਲੈਣ ਉਪਰੰਤ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਉਸਨੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਇਸਦਾ ਉਦੇਸ਼ ਸੇਵਾ,ਤਿਆਗ ਤੇ ਪੀੜ ਸਹਿ ਸਕਣ ਵਾਲੇ ਨੌਜਵਾਨ ਤਿਆਰ ਕਰਨੇ ਸੀ। ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਲਾਲਾ ਲਾਜਪੱਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ। ਰਾਜਗੁਰੂ ਨਾਲ ਮਿਲਕੇ ਲਾਹੌਰ ਵਿੱਚ ਸਹਾਇਕ ਪੁਲਿਸ ਮੁਖੀ ਦੇ ਅੰਗਰੇਜ਼ ਅਧਿਕਾਰੀ ਜੀ ਪੀ ਸਾਂਡਰਸ  ਨੂੰ ਆਪਣੇ ਸਾਥੀਆਂ ਦੀ ਮਦਦ ਨਾਲ 17 ਦਸੰਬਰ 1928 ਨੂੰ ਲਾਹੌਰ ਪੁਲਿਸ ਦੇ ਮੁੱਖ ਦਫਤਰ ਵਿੱਚੋਂ ਬਾਹਰ ਨਿੱਕਲਣ ਸਮੇਂ ਕਤਲ ਕਰ ਦਿੱਤਾ ਸੀ। ਇਸ ਕਾਰਵਾਈ ਵਿੱਚ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਨੇ ਵੀ ਉਹਨਾਂ ਦੀ ਸਹਾਇਤਾ ਕੀਤੀ। ਕ੍ਰਾਂਤੀਕਾਰੀ ਸਾਥੀ ਬਟੁਕੇਸ਼ਵਰ ਦੱਤ ਨਾਲ ਮਿਲਕੇ ਭਗਤ ਸਿੰਘ ਨੇ ਨਵੀਂ ਦਿੱਲੀ ਦੀ ਸੈਂਟਰਲ ਐਸੰਬਲੀ ਹਾਲ ਵਿੱਚ 8 ਅਪਰੈਲ 1928 ਨੂੰ ਅੰਗਰੇਜ਼ ਸਰਕਾਰ ਨੂੰ ਜਗਾਉਣ ਲਈ ਬੰਬ ਤੇ ਪਰਚੇ ਸੁੱਟੇ। ਇੱਥੇ ਹੀ ਇਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 1907 ਵਿੱਚ ਲੋਕਾਂ ਵਿੱਚ ਸਿਆਸੀ ਜਾਗਿਰਿਕਤਾ ਆ ਰਹੀ ਸੀ ਤੇ ਇਸਦੇ ਨਾਲ ਹੀ ਨਹਿਰੀ ਕਲੌਨੀਆਂ ਬਾਰੇ ਕਾਨੂੰਨ ਪਾਸ ਕਰਕੇ ਅਤੇ ਅੰਗਰੇਜ਼ੀ ਸਰਕਾਰ ਦੇ ਖਿਲਾਫ ਆਮ ਲੋਕਾਂ ਦਾ ਗੁੱਸਾ ਵਧ ਰਿਹਾ ਸੀ। ਲਾਲਾ ਲਾਜਪੱਤ ਰਾਏ ਨੇ ਵੀ 22 ਮਾਰਚ ਤੇ 6 ਅਪਰੈਲ 1907 ਨੂੰ ਬੜੀਆਂ ਭੜਕਾਊ ਤਕਰੀਰਾਂ ਕੀਤੀਆਂ ਸਨ। ਲੋਕਾਂ ਨੂੰ ਪਾਣੀ ਦੇ ਬਿੱਲ ਨਾ ਦੇਣ ਵਾਸਤੇ ਕਿਹਾ ਸੀ। ਅਜੀਤ ਸਿੰਘ ਨੇ ਲਾਹੌਰ ਦੇ ਬਰੈਡਲਾ ਹਾਲ ਵਿੱਚ ਸਰਕਾਰ ਵਿਰੁੱਧ ਇੱਕ ਰੋਹ ਭਰੀ ਤਕਰੀਰ ਕੀਤੀ ਸੀ। ਇਹ ਸਾਰਾ ਕੁਝ ਪੰਜਾਬ ਦੀ ਗਵਰਨਰ ਨੇ ਅੰਗਰੇਜ ਵਾਇਸਰਾਏ ਅਤੇ ਲੰਡਨ ਵਿੱਚ ਇੰਡੀਆਂ ਆਫਿਸ ਨੂੰ ਲਿਖ ਭੇਜਿਆ ਸੀ। ਸਰਕਾਰ ਇਸ ਰੋਸ ਪ੍ਰਦਰਸ਼ਨ ਤੋਂ ਬੜੀ ਫਿਕਰਮੰਦ ਸੀ। ਅੰਗਰੇਜ ਨੇ ਇਹ ਫੈਸਲਾ ਕੀਤਾ ਕਿ ਲਾਲਾ ਲਾਜਪੱਤ ਰਾਏ ਅਤੇ ਅਜੀਤ ਸਿੰਘ ਨੂੰ ਗਿਰਫਤਾਰ ਕਰਕੇ ਨਜ਼ਰਬੰਦ ਕਰ ਦਿੱਤਾ ਜਾਵੇ। ਲਾਜਪੱਤ ਰਾਏ ਨੂੰ 9 ਮਈ ਤੇ ਅਜੀਤ ਸਿੰਘ ਨੂੰ 3 ਜੂਨ 1907 ਨੂੰ ਗਿਰਫਤਾਰ ਕਰਕੇ ਮਾਂਡਲੇ ਬਰਮਾ ਭੇਜ ਦਿੱਤਾ ਸੀ।

ਭਗਤ ਸਿੰਘ ਦਾ ਇੰਨਕਲਾਬ ਨਾਲ ਸਬੰਧ
ਪੰਜਾਬ ਵਿੱਚ ਜਦੋਂ ਜਲਿਆਂ ਵਾਲੇ ਬਾਗ ਦਾ ਵਾਕਿਆ ਹੋਇਆ ਤਾਂ ਭਗਤ ਸਿੰਘ ਸਿਰਫ ਬਾਰਾਂ ਸਾਲ ਦਾ ਸੀ। ਇਹ ਦੀ ਖਬਰ ਮਿਲਦੇ ਹੀ ਭਗਤ ਸਿੰਘ ਆਪਣੇ ਸਕੂਲ ਤੋਂ ਪੈਦਲ ਚੱਲ ਕੇ ਜਲਿਆਂ ਵਾਲੇ ਬਾਗ ਪਹੁੰਚ ਗਿਆ। ਬਰਤਾਨਵੀ ਅਖਬਾਰਾਂ ਲਿਖਦੀਆਂ ਹਨ ਕਿ ਭਗਤ ਸਿੰਘ ਕਿਤਾਬਾਂ ਪੜ੍ਹਦੇ ਇਹ ਸੋਚਦਾ ਸੀ ਕਿ ਇਹ ਰਸਤਾ ਠੀਕ ਹੈ ਜਾਂ ਨਹੀਂ। ਮਹਾਤਮਾ ਗਾਂਧੀ ਜੀ ਦੇ ਨਾਮਿਲਵਰਤਨ ਅੰਦੋਲਨ ਛਿੜਣ ਤੋਂ ਬਾਅਦ ਉਹ ਗਾਂਧੀ ਜੀ ਦੇ ਅਹਿੰਸਕ ਤਰੀਕਿਆਂ ਨੂੰ ਛੱਡਕੇ ਹਿੰਸਕ ਅੰਦੋਲਨ ਦਾ ਰਸਤਾ ਚੁਣ ਲਿਆ। ਇਸ ਇੰਨਕਲਾਬ ਨੇ ਦੇਸ਼ ਦੀ ਆਜ਼ਾਦੀ ਲਈ ਹਿੰਸਾ ਨੂੰ ਅਪਣਾਉਣਾ ਅਣਉਚਿਤ ਨਹੀਂ ਸਮਝਿਆ। ਭਗਤ ਸਿੰਘ ਨੇ ਗਦਰ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵ ਲੈ ਕੇ ਹੱਥਿਆਰਬੰਦ ਘੋਲ ਨਾਲ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਤੇ ਬਰਾਬਰੀ ਵਾਲਾ ਸਮਾਜ ਸਿਰਜਣ ਦਾ ਸੰਕਲਪ ਲੈ ਲਿਆ। ਉਹਨਾਂ ਦੇ ਦਲ ਦੇ ਪ੍ਰਮੁੱਖ ਕ੍ਰਾਂਤੀਕਾਰੀਆਂ ਵਿੱਚ ਚੰਦਰ ਸੇਖਰ ਆਜਾਦ, ਸੁਖਦੇਵ, ਰਾਜ ਗੁਰੂ ਤੇ ਭਗਵਤੀ ਚਰਨ ਵੋਹਰਾ ਸਨ। ਬ੍ਰਿਟਿਸ਼ ਲਾਇਬਰੇਰੀ ਲੰਡਨ ਵਿੱਚ ਕੁਝ ਅਜਿਹੇ ਦਸਤਾਵੇਜ ਪਏ ਹਨ ਜਿਨਾਂ ਵਿੱਚ ਭਗਤ ਸਿੰਘ ਦੀਆਂ ਕੁਝ ਅਜਿਹੀਆਂ ਅਖ਼ਬਾਰੀ ਸਟੇਟਮੈਂਟਾਂ ਹਨ, ਜੋ ਕਦੀ ਵੀ ਮੀਡੀਏ ਦਾ ਹਿੱਸਾ ਨਹੀਂ ਬਣੀਆਂ। ਇੱਕ ਯੂਰਪੀਨ ਅਖਬਾਰ ਦੀ ਰਾਏ ਹੈ ‘‘ਕੀ ਭਗਤ ਸਿੰਘ ਨੇ ਫਾਂਸੀ ਤੋਂ ਪਹਿਲਾਂ ਆਪਣੇ ਸਾਥੀ ਸ਼ਿਵ ਵਰਮਾ ਨੂੰ ਇਹ ਸ਼ਬਦ ਕਹੇ ਸਨ ‘‘ਜਦੋਂ ਮੈਂ ਇਨਕਲਾਬ ਦੇ ਰਾਹ ਤੇ ਕਦਮ ਵਧਾਇਆ ਮੈਂ ਸੋਚਿਆ ਜੇ ਮੈਂ ਆਪਣੀ ਜਾਨ ਵਾਰ ਕੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਦੇਸ਼ ਦੇ ਕੌਨੇ ਕੋਨੇ ਵਿੱਚ ਫੈਲਾ ਸਕਿਆ ਤਾਂ ਮੈਂ ਸਮਝਾਂਗਾ ਕਿ ਮੇਰੀ ਜ਼ਿੰਦਗੀ ਦੀ ਕੀਮਤ ਪੈ ਗਈ ਹੈ। ਅੱਜ ਜਦੋਂ ਮੈਂ ਫਾਂਸੀ ਦੀ ਸਜ਼ਾ ਲਈ ਜੇਲ੍ਹ ਕੋਠੀ ਦੀਆਂ ਸਲਾਖਾਂ ਪਿੱਛੇ ਹਾਂ, ਮੈਂ ਆਪਣੇ ਦੇਸ਼ ਦੇ ਕਰੋੜਾਂ ਲੋਕਾਂ ਦੀ ਗਰਜਵੀਂ ਆਵਾਜ਼ ਵਿੱਚ ਨਾਅਰੇ ਸੁਣ ਸਕਦਾ ਹਾਂ। ਇੱਕ ਨਿੱਕੀ ਜਿਹੀ ਜ਼ਿੰਦਗੀ ਦੀ ਇਸ ਤੋਂ ਵੱਧ ਕੀ ਕੀਮਤ ਪੈ ਸਕਦੀ ਹੈ।’’
ਭਗਤ ਸਿੰਘ ਨੂੰ ਉਰਦੂ, ਪੰਜਾਬੀ, ਹਿੰਦੀ, ਅੰਗਰੇਜ਼ੀ, ਬੰਗਲਾ ਤੇ ਸਿੰਧੀ ਵੀ ਆਉਂਦੀ ਸੀ। ਉਸ ਦਾ ਵਿਸ਼ਵਾਸ਼ ਸੀ ਕਿ ਉਹਦੀ ਅਤੇ ਉਹਦੇ ਸਾਥੀਆਂ ਦੀ ਸ਼ਹਾਦਤ ਨਾਲ ਇੰਡੀਆ ਦੀ ਜਨਤਾ ਹੋਰ ਬੇਚੈਨ ਹੋ ਜਾਵੇਗੀ ਅਤੇ ਅਜਿਹਾ ਉਹਨਾਂ ਦੇ ਜ਼ਿੰਦਾ ਰਹਿਣ ਨਾਲ ਸ਼ਾਇਦ ਹੀ ਹੋ ਸਕੇ। ਇੱਕ ਗੱਲ ਜਿਹੜੀ ਅੱਜ ਦਾ ਨੌਜਵਾਨ ਸੋਚਦਾ ਹੈ ਉਹਨਾਂ ਨੂੰ ਸਜ਼ਾ ਸੁਨਾਉਣ ਤੋਂ ਬਾਅਦ ਮੁਆਫੀ ਨਾਮਾ ਲਿਖਣ ਤੋਂ ਨਾਂਹ ਕਰਨੀ ਤੇ ਇਸਦੇ ਵਿਰੋਧ ਵਿੱਚ ਅੰਗਰੇਜੀ ਸਰਕਾਰ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਉਹਨਾਂ ਨੇ ਫਾਂਸੀ ਦੀ ਥਾਂ ਉਹਨਾਂ ਨੂੰ ਗੋਲੀ ਨਾਲ ਉਡਾ ਦੇਣ ਦੀ ਗੱਲ ਕਹੀ ਹੈ। ਫਾਂਸੀ ਤੋਂ ਵੀਹ ਦਿਨ ਪਹਿਲਾਂ 3 ਮਾਰਚ ਨੂੰ ਆਪਣੇ ਭਰਾ ਕੁਲਤਾਰ ਨੂੰ ਲਿਖੇ ਪੱਤਰ ਵਿੱਚ ਲਿਖਿਆ ਸੀ।

‘‘ਉਸੇ ਯੇਹ ਫਿਕਰ ਹੈ ਹਰਦਮ ਤਰਜੇ ਜਫਾ ਕਿਆ ਹੈ
ਹਮੇਂ ਯੇਹ ਸੌਂਕ ਹੈ ਦੇਖੇਂ ਸਿਤਮ ਕੀ ਇੰਤਹਾ ਕਿਆ ਹੈ
ਦਹਿਰ (ਦੁਨੀਆ) ਸੇ ਕਿਉਂ ਖਫਾ ਰਹੇ
ਚਰਖ (ਅਸਮਾਨ) ਸੇ ਕਿਉਂ ਗਿਲਾ ਕਰੇਂ
ਸਾਰਾ ਜਹਾਂ ਅਦੂ (ਦੁਸ਼ਮਣ) ਸਹੀ ਆਓ ਮੁਕਾਬਲਾ ਕਰੇ

ਭਗਤ ਸਿੰਘ ਦੀ ਸੂਰਮਗਤੀ ਦਾ ਅਨੁਮਾਨ ਇਹਨਾਂ ਲਾਈਨਾਂ ਤੋਂ ਲਾਇਆ ਜਾ ਸਕਦਾ ਹੈ। ਭਗਤ ਸਿੰਘ ਦੀ ਮੌਤ ਦੀ ਖਬਰ ਨਿਊਯਾਰਕ ਅਮਰੀਕਾ ਦੇ ਅਖਬਾਰ ਡੇਲੀ ਵਰਕਰ ਤੇ ਲਾਹੌਰ ਤੋਂ ਛਪਦੇ ਅੰਗਰੇਜੀ ਅਖਬਾਰ ਟ੍ਰਿਬਿਊਨ ਨੇ ਛਾਪੀ। ਮਾਰਕਸਵਾਦੀ ਪੱਤਰਾਂ ਵਿੱਚ ਭਗਤ ਸਿੰਘ ਬਾਰੇ ਬਹੁਤ ਲੇਖ ਛਪੇ ਪਰ ਉਹਨਾਂ ਨੂੰ ਵੀ ਬੈਨ ਕਰ ਦਿੱਤਾ ਗਿਆ।

ਮਹਾਤਮਾ ਗਾਂਧੀ ਤੇ ਭਗਤ ਸਿੰਘ ਦੀ ਫਾਂਸੀ
ਭਗਤ ਸਿੰਘ ਦੀ ਫਾਂਸੀ ਦੇ ਸਬੰਧ ਵਿੱਚ ਅੱਜ ਤੱਕ ਇਤਿਹਾਸਕਾਰ ਤੇ ਚਿੰਤਕ ਇਹ ਕਹਿ ਰਹੇ ਹਨ ਕਿ ਭਗਤ ਸਿੰਘ ਦੀ ਫਾਂਸੀ ਬਾਰੇ ਮਹਾਤਮਾ ਗਾਂਧੀ ਦੀ ਭੂਮਿਕਾ ਤੇ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਹਨ। ਇੱਕ ਸਿਧਾਂਤ ਜਿਹੜਾ ਲੰਡਨ ਟਾਇਮਜ਼ ਤੇ ਹੋਰ ਵਿਸ਼ਵ ਦੀਆਂ ਅਖਬਾਰਾਂ ਵਿੱਚ ਛਪਿਆ ਉਹ ਇਹ ਸੀ ਕਿ ਮਹਾਤਮਾ ਗਾਂਧੀ ਭਗਤ ਸਿੰਘ ਦੀ ਫਾਂਸੀ ਨੂੰ ਰੋਕ ਸਕਦਾ ਸੀ। ਲੇਕਿਨ ਅਜਿਹਾ ਕਰਨ ਤੋਂ ਪ੍ਰਹੇਜ਼ ਕੀਤਾ ਗਿਆ। ਗਾਂਧੀ ਦੇ ਸਮਰਥਕਾਂ ਦੀ ਦਲੀਲ ਹੈ ਕਿ ਗਾਂਧੀ ਜੀ ਇਸ ਪੁਜੀਸ਼ਨ ਵਿੱਚ ਨਹੀਂ ਸੀ ਕਿ ਬ੍ਰਿਟਿਸ਼ ਹਕੂਮਤ ਨੂੰ ਫਾਂਸੀ ਤੋਂ ਰੋਕ ਸਕਦੇ ਸਗੋਂ ਉਹ ਦਾਅਵਾ ਕਰਦੇ ਸਨ ਕਿ ਉਹਨਾਂ ਨੇ ਭਗਤ ਸਿੰਘ ਦੇ ਜੀਵਨ ਨੂੰ ਬਚਾਉਣ ਲਈ ਪੂਰੀ ਵਾਹ ਲਾਈ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਆਜਾਦੀ ਅੰਦੋਲਨ ਵਿੱਚ ਭਗਤ ਸਿੰਘ ਦੀ ਭੂਮਿਕਾ ਨੇਤਾ ਵਜੋਂ ਗਾਂਧੀ ਜੀ ਦੀ ਭੂਮਿਕਾ ਲਈ ਕੋਈ ਖਤਰਾ ਨਹੀਂ ਸੀ। ਇਸ ਲਈ ਕੋਈ ਕਾਰਨ ਨਹੀਂ ਸੀ ਕਿ ਉਹ ਭਗਤ ਸਿੰਘ ਦੀ ਮੌਤ ਚਾਹੁੰਦੇ। ਕੁਝ ਲੋਕਾਂ ਦਾ ਖਿਆਲ ਹੈ ਕਿ ਭਗਤ ਸਿੰਘ ਨੂੰ ਫਾਂਸੀ ਲਾਉਣਾ ਅੰਗਰੇਜ਼ ਨੀਤੀ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਚਾਲਾਂ ਵਿੱਚੋਂ ਇੱਕ ਸੀ ਉਹਨਾਂ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾ ਦਿੱਤੇ। ਭਗਤ ਸਿੰਘ ਵਰਗੇ ਜਹੀਨ ਆਗੂ ਨੂੰ ਖ਼ਤਮ ਕਰ ਦਿੱਤਾ ਤੇ ਨਾਲ ਹੀ ਮਹਾਤਮਾ ਗਾਂਧੀ ਨੂੰ ਸ਼ੱਕੀ ਬਣਾ ਦਿੱਤਾ। ਆਮ ਲੋਕਾਂ ਦਾ ਗੁੰਮਰਾਹ ਹੋਣਾ ਤਾਂ ਸੌਖਾ ਹੀ ਸੀ। ਆਗੂਆਂ ਦਾ ਇੱਕ ਵੱਡਾ ਹਿੱਸਾ ਅੱਜ ਤੱਕ ਗੁਮਰਾਹ ਹੁੰਦਾ ਆ ਰਿਹਾ ਹੈ। ਜਦੋਂ ਕੋਈ ਨੁਕਤਾ ਸੱਚਾ ਜਾਂ ਝੂਠਾ ਲੋਕ ਮਨਾਂ ਵਿੱਚ ਘਰ ਕਰ ਜਾਵੇ ਤਾਂ ਇਤਿਹਾਸ ਦੇ ਤੱਤਾਂ ਦਾ ਕੋਈ ਵਾਹ ਨਹੀਂ ਹੁੰਦਾ। ਭਾਰਤ ਤੇ ਪਾਕਿਸਤਾਨ ਦੀ ਜਨਤਾ ਉਹਨਾਂ ਨੂੰ ਆਜਾਦੀ ਦੇ ਪ੍ਰਵਾਨੇ ਦੇ ਰੂਪ ਵਿੱਚ ਵੇਖਦੀ ਹੈ ਜਿਸ ਨੇ ਆਪਣੀ ਜੁਆਨੀ ਸਹਿਤ ਸਾਰੀ ਜ਼ਿੰਦਗਾਨੀ ਦੇਸ਼ ਲਈ ਅਰਪਨ ਕਰ ਦਿੱਤੀ। ਹਿੰਦੁਸਤਾਨ ਦੇ ਰਾਸ਼ਟਰੀ ਪ੍ਰੋਜੈਕਟ ਦੇ ਲਾਗੂ ਹੋਣ ਵਿੱਚ ਵੱਡੇ ਖੱਪਿਆਂ ਨੇ ਭਗਤ ਸਿੰਘ ਦੇ ਬਿੰਬ ਨੂੰ ਉਤਰੇਵੇਂ ਦੀ ਪੁੱਠ ਨਾਲ ਮੁੜ ਸਾਜਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿੱਚ ਲਾਮਿਸਾਲ ਉਤਸ਼ਾਹ ਨਾਲ ਉਹਦਾ ਸ਼ਹੀਦੀ ਦਿਨ ਮਨਾਇਆ ਜਾਂਦਾ ਹੈ ਤੇ ਉਹਦੀਆਂ ਲਿਖਤਾਂ ਅੱਜ ਵੀ ਨੌਜਵਾਨ ਬੜੀ ਸੰਜੀਦਗੀ ਨਾਲ ਪੜ੍ਹਦੇ ਹਨ। ਭਗਤ ਸਿੰਘ ਦੀ ਜੇਲ ਨੋਟ ਬੁੱਕ ਸਭ ਤੋਂ ਵੱਧ ਮਨਪਸੰਦ ਲੇਖਕਾਂ ਦੀ ਪਸੰਦ ਰਹੀ ਹੈ। ਏਸੇ ਕਿਤਾਬ ਵਿੱਚ ਜੈਕ ਲੰਦਨ ਤੋਂ ਲੈ ਕੇ ਉਮਰ ਖਿਆਮ ਤੱਕ ਸਭ ਉਸ ਦੇ ਦਾਇਰੇ ਵਿੱਚ ਆਉਂਦੇ ਹਨ।

ਭਗਤ ਸਿੰਘ ਨੇ ਅੰਗਰੇਜੀ ਹਕੂਮਤ ਦੀ ਜੇਲ ਸਮੇਂ ਦੋ ਸਾਲ ਜੇਲ ਵਿੱਚ ਗੁਜਾਰੇ ਤੇ ਆਪਣੀ ਰਿਹਾਈ ਲਈ ਭੋਰਾ ਵੀ ਜੋਰ ਨਹੀਂ ਲਗਾਇਆ, ਆਖਰੀ ਸਾਹ ਤੱਕ ਆਪਣੇ ਵਿਚਾਰਾ ਤੇ ਪਹਿਰਾ ਦਿੱਤਾ ਕਿ ਦੇਸ ਦੀ ਆਜਾਦੀ ਲਈ ਆਪਣਾ ਖੂਨ ਵਹਾਉਣ ਦਾ ਪ੍ਰਣ ਲੈ ਲਿਆ। ਜੇਲ ’ਚ ਬੈਠ ਕੇ ਉਸਨੇ ਬੜੇ ਖਤ ਲਿਖੇ ਜੋ ਅੱਜ ਉਸਦੇ ਵਿਚਾਰਾਂ ਦੇ ਦਰਪਣ ਹਨ। ਇੰਡੀਆਂ ਦੇ ਪੂੰਜੀ ਪਤੀਆਂ ਨੂੰ ਉਸਨੇ ਆਪਣਾ ਵੈਰੀ ਦੱਸਿਆ, ਮੈਂ ਨਾਸਤਿਕ ਕਿਉਂ ਹਾਂ, ਚੋਂਹਟ ਦਿਨ ਜੇਲ ਵਿੱਚ ਭੁੱਖ ਹੜਤਾਲ ਕੀਤੀ। 5 ਜੁਲਾਈ 1929 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਾਂਗਰਸ ਸਕੱਤਰ ਦੀ ਹੈਸੀਅਤ ਨਾਲ ਪ੍ਰੈਸ ਨੂੰ ਇੱਕ ਬਿਆਨ ਦਿੱਤਾ ‘‘ਮੈਂ ਬਹੁਤ ਦੁੱਖ ਨਾਲ ਭਗਤ ਸਿੰਘ ਤੇ ਦੱਤ ਦੀ ਭੁੱਖ ਹੜਤਾਲ ਦਾ ਸਮਾਚਾਰ ਸੁਣਿਆ ਹੈ। ਪਿਛਲੇ ਵੀਹ ਜਾਂ ਜਿਆਦਾ ਦਿਨਾਂ ਤੋਂ ਖਾਣੇ ਤੋਂ ਆਪਣੇ ਆਪ ਨੂੰ ਦੂਰ ਰੱਖਿਆ ਹੈ। ਇਹ ਸਭ ਕਿਸੇ ਸਵਾਰਥ ਲਈ ਨਹੀਂ ਹਨ ਸਗੋਂ ਰਾਜਨੀਤਿਕ ਕੈਦੀਆਂ ਦੀ ਹਾਲਤ ਸੁਧਾਰਨ ਲਈ ਇਹ ਕਦਮ ਉਹਨਾਂ ਨੇ ਚੁੱਕੇ ਹਨ। ਤੇ ਆਖਰ ਉਹ ਵਕਤ ਆ ਗਿਆ ਹੈ ਜਦੋਂ ਸਾਂਡਰਸ ਦੇ ਕਤਲ ਤੇ ਅੰਸੈਬਲੀ ਵਿੱਚ ਬੰਬ ਧਮਾਕੇ ਦੇ ਕੇਸ ਚੱਲੇ। 7 ਅਕਤੂਬਰ 1930 ਨੂੰ ਟ੍ਰਿਬਿਊਨਲ ਦਾ ਫੈਸਲਾ ਜੇਲ ਵਿੱਚ ਪਹੁੰਚਾਇਆ ਗਿਆ ਜਿਸ ਵਿੱਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਕਮਲ ਨਾਥ ਤਿਵਾੜੀ, ਵਿਜੇ ਕੁਮਾਰ ਸਿਨਹਾ, ਜੈ ਦੇਵ ਕਪੂਰ, ਸ਼ਿਵ ਵਰਮਾ, ਗੈਯਾ ਪ੍ਰਸ਼ਾਦ, ਕਿਸ਼ੋਰੀ ਲਾਲ ਤੇ ਮਹਾਂਵੀਰ ਨੂੰ ਉਮਰ ਕੈਦ, ਕੁੰਦਨ ਲਾਲ ਨੂੰ ਸੱਤ, ਤੇ ਪ੍ਰੇਮ ਦੱਤ ਨੂੰ ਤਿੰਨ ਸਾਲ ਕੈਦ ਸੁਣਾਈ ਗਈ। ਬਕੁਟੇਸ਼ਵਰ ਦੱਤ ਤੇ ਭਗਤ ਸਿੰਘ ਨੂੰ ਅੰਸੈਬਲੀ ਬੰਬ ਕਾਂਡ ਲਈ ਉਮਰ ਕੈਦ ਦਾ ਸਜਾ ਦਾ ਫੈਸਲਾ ਸੁਣਾਇਆ ਗਿਆ।

ਅੱਜ ਦਾ ਦਿਨ ਨੌਜਵਾਨਾਂ ਲਈ ਇੱਕ ਵਾਰ ਫਿਰ ਭਗਤ ਸਿੰਘ ਦੀਆਂ ਯਾਦਾਂ ਨਾਲ ਜੁੜਿਆ ਹੋਇਆ ਹੈ। ਉਸ ਦੀ ਲਾਸਾਨੀ ਸ਼ਹੀਦੀ ਨੂੰ ਦੇਸ਼ ਵਾਸੀ ਯਾਦ ਕਰਦੇ ਰਹਿਣਗੇ।

ਐਸੋਸੀਏਟ ਪ੍ਰੋਫੈਸਰ (ਇਤਿਹਾਸ)
ਐਲ.ਬੀ.ਐਸ.ਕਾਲਜ, ਬਰਨਾਲਾ, ਪੰਜਾਬ।
18/03/2018

 

 
bhagat23 ਮਾਰਚ ਸ਼ਹੀਦੀ ਦਿਵਸ ਤੇ ਵਿਸ਼ੇਸ਼
ਭਾਰਤ ਦੀ ਆਜ਼ਾਦੀ ਸੰਗਰਾਮ ਦਾ ਅਜ਼ੀਮ ਹੀਰੋ: ਸ੍ਰ. ਭਗਤ ਸਿੰਘ  - ਪ੍ਰੋ. ਅਰਚਨਾ, ਬਰਨਾਲਾ 
trudeauਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ
ਉਜਾਗਰ ਸਿੰਘ, ਪਟਿਆਲਾ
punjabiਪੰਜਾਬੀਆਂ ’ਚ ਘੱਟਦਾ ਸਾਹਿਤ ਪੜ੍ਹਨ ਦਾ ਰੁਝਾਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
syasatਸਿਆਸਤ ਦੇ ਰਾਹਾਂ ਤੋਂ ਗਾਇਬ ਹੁੰਦੇ ਅਸਲ ਮੁੱਦੇ
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਸ਼ੇਤਰ
kokru

ਕੋਕੜੂਆਂ ਦੀ ਭਰਮਾਰ ਵੇ ਮਾਹੀਆ
ਸ਼ਿੰਦਰ ਮਾਹਲ, ਯੂ ਕੇ 

naviਨਵੀਂ ਦੁਨੀਆਂ - ਨਵੇਂ ਨਜ਼ਾਰੇ
ਸ਼ਿੰਦਰ ਮਾਹਲ, ਯੂ ਕੇ 
charchitਕੁਝ ਚਰਚਤ ਖਬਰਾਂ, ਆਮ ਰੁਝਾਨਾਂ ਤੋਂ ਕੁਝ ਹਟ ਕੇ
ਜਸਵੰਤ ਸਿੰਘ ‘ਅਜੀਤ’, ਦਿੱਲੀ
suresh

ਸੁਰੇਸ਼ ਕੁਮਾਰ ਨੂੰ ਇਮਾਨਦਾਰੀ ਤੇ ਪਹਿਰਾ ਦੇਣ ਅਤੇ ਭਰਿਸ਼ਟਾਚਾਰ ਰੋਕਣ ਦੀ ਸਜਾ
ਉਜਾਗਰ ਸਿੰਘ, ਪਟਿਆਲਾ

ਸੁੰਦਰ ਮੁੰਦਰੀਏ ਹੋ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
ਰਵੇਲ ਸਿੰਘ ਇਟਲੀ 
ਭਾਰਤ-ਪਾਕ ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਨਸ਼ਾ, ਸਮਾਜ ਅਤੇ ਦੇਸ਼ ਦੀ ਬਰਬਾਦੀ
ਹਰਜੀਤ ਕਾਤਿਲ, ਸ਼ੇਰਪੁਰ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2018, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com