WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
"ਰੋਕੋ ਕੈਂਸਰ" ਇੱਕ ਦਿਲਚਸਪ ਖਾਸ ਮੁਲਾਕਾਤ
ਸੁਰਿੰਦਰ ਕੋਰ ਜਗਪਾਲ ਜੇ ਪੀ, ਯੂ ਕੇ    (26/06/2019)

ਜਗਪਾਲ

 
bansal
ਸਰਦਾਰ ਜਸਪਾਲ ਸਿੰਘ ਬਾਂਸਲ
 
roko

 ਜਿਸ ਤਰ੍ਹਾਂ ਆਪ ਭਲੀ ਭਾਤ ਜਾਣੂ ਹੋ ਕਿ ਦੁਨੀਆਂ ਭਰ ਵਿੱਚ ਕੈਂਸਰ ਦੀ ਬਿਮਾਰੀ ਨਾਲ ਹਜ਼ਾਰਾਂ ਲੋਕ ਪੀੜਤ ਹੋ ਰਹੇ ਹਨ। ਇਸ ਸਿਲਸਲੇ ਵਿਚ ਅੱਜ ਇਕ ਮੁਲਾਕਾਤ "ਰੋਕੋ ਕੈਂਸਰ ਕੰਮਪੇਨ" ਦੇ ਗਲੋਬਲ ਬਰੈਂਡ ਐਮਬੈਸੇਡਰ ਸਰਦਾਰ ਜਸਪਾਲ ਸਿੰਘ ਬਾਂਸਲ ਜੀ ਨਾਲ਼ ਹੋਣ ਦਾ ਅਵਸਰ ਮਿਲਿਆ। ਇਸ ਮੁਲਾਕਾਤ ਵਿਚ ਕੰਨ ਖੋਲ ਦੇਣ ਵਾਲ਼ੀ ਸੂਚਨਾਂ ਦੇ ਹਵਾਲੇ ਮਿਲੇ ਹਨ ਜਿਹੜੇ ਮੈਂਨੂੰ ਦੇਸ਼ ਪਰਦੇਸ਼ ਦੇ ਪਾਠਕਾਂ ਤਕ ਪਹੁੰਚਾਉਣ ਦੀ ਤਮੰਨਾ ਹੈ।
 
ਇਸ ਮੁਲਾਕਾਤ ਦੇ ਦੌਰਾਨ "ਰੋਕੋ ਕੈਂਸਰ ਕੰਮਪੇਨ" ਦੇ ਪੈਰੋਕਾਰ ਸਰਦਾਰ ਜਸਪਾਲ ਸਿੰਘ ਬਾਂਸਲ ਜੀ ਤਰਫੋਂ ਜਿਹੜੇ ਅੰਕੜਿਆਂ ਦਾ ਹਵਾਲਾ ਮਿਲਿਆ ਉਹਨਾਂ ਤੋਂ ਪਤਾ ਚਲਦਾ ਹੈ ਕਿ ਕੈਂਸਰ ਨੇ ਪੰਜਾਬ ਨੂੰ  ਸੱਭ ਤੋਂ ਵੱਧ  ਘੇਰਿਆ ਹੋਇਆ ਹੈ। ਇਸਦੇ ਨਾਲ਼ ਨਾਲ਼ ਇਸ ਮੁਲਾਕਾਤ ਵਿੱਚ ਉਹ ਚਾਨਣ ਪਾਉਂਦੇ ਹਨ ਕਿ ਪੰਜਾਬ ਵਿੱਚ ਵੱਧ ਕੈਂਸਰ ਫੈਲਣ ਦੇ ਕਈ ਕਾਰਨ ਹਨ ਜਿਵੇਂ ਕਿ ਜਾਗਰਤਾ ਦੀ ਕਮੀਂ, ਪਰਦੂਸ਼ਣ ਭਰਿਆ ਪਾਣੀ, ਹਵਾ, ਸਾਡਾ ਖਾਣਾ ਪੀਣਾ ਅਤੇ ਰਹਿਣ ਸਹਿਣ ਦੇ ਢੰਗ ਹਨ। ਇਸ ਬਾਰੇ ਪੰਜਾਬ ਦੇ ਲੋਕਾਂ ਨੂੰ ਜਾਣੂ ਕਰਵਾਉਣ ਦੀ ਸਖਤ ਜ਼ਰੂਰਤ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਵਕਤ ਸਿਰ ਇਲਾਜ ਹੋਣਾ ਜ਼ਰੂਰੀ ਹੈ। ਇਹ ਕੰਮ "ਰੋਕੋ ਕੈਂਸਰ" ਮੁਹਿੰਮ ਦੇ ਐਮਬੈਸੇਡਰ ਜਸਪਾਲ ਸਿੰਘ ਬਾਂਸਲ ਜੀ ਪਿੰਡਾਂ ਵਿੱਚ ਥਾਂ ਥਾਂ ਰੋਕੋ ਕੈਂਸਰ ਦੇ ਕੈਂਪ ਲਗਾ ਕੇ ਕਰ ਰਹੇ ਹਨ।

ਬਾਂਸਲ ਜੀ ਹੋਰਾਂ ਨੇ ਸ਼ਲਾਂਘਾ ਕੀਤੀ ਕਿ ਸਾਡੇ 'ਐਨ ਆਰ ਆਈ' ਵੀਰ ਅਤੇ ਭੈਂਣਾ, ਗੁਰਦੁਆਰਿਆਂ ਦੇ ਮੈਂਬਰ ਸਹਿਬਾਨ ਅਤੇ ਸਾਧ ਸੰਗਤ ਵੱਧ ਚੜ੍ਹਕੇ ਯੋਗਦਾਨ ਪਾ ਰਹੇ ਹਨ ਤੇ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਸਿੱਖ ਸੰਗਤਾ ਵਲੋਂ ਯੋਗਦਾਨ ਮਿਲਦਾ ਰਹੇਗਾ ਅਤੇ ਮਨੁਖਤਾ ਦੀ ਭਲਾਈ ਲਈ ਰੋਕੋ ਕੈਂਸਰ ਦਾ ਬੀੜਾ ਜੋ ਰੋਕੋ ਕੈਸਰ ਮੁਹਿੰਮ ਨੇ ਚੁੱਕਿਆ ਹੋਇਆ ਹੈ ਉਸ ਨਾਲ ਪੂਰਾ ਸਹਿਯੋਗ ਦਿੰਦੇ ਰਹਿਣਗੇ।

ਕੈਂਸਰ ਇੱਕ ਐਸੀ ਨਾਮੁਰਾਦ ਬਿਮਾਰੀ ਹੈ ਜੋ ਇਨਸਾਨ ਨੂੰ ਅੰਦਰੋ ਅੰਦਰੀ ਘੁਣ ਵਾਂਗ ਖਾ ਜਾਂਦੀ ਹੈ ਅਤੇ ਤੁਹਾਨੂੰ ਪਤਾ ਵੀ ਨਹੀਂ ਚੱਲਦਾ। ਬਾਂਸਲ ਜੀ ਇਹ ਵੀ ਦਸਦੇ ਹਨ ਕਿ ਅਗਰ ਇਸ ਬਿਮਾਰੀ ਦਾ ਪਤਾ ਪਹਿਲੀ ਸਟੇਜ ਤੇ ਹੀ ਲੱਗ ਜਾਵੇ ਤਾਂ ਇਲਾਜ ਮੁਮਕਿਨ ਹੋ ਸਕਦਾ ਹੈ। ਇਹ ਦਾਅਵਾ ਇਕੱਲੇ 'ਰੋਕੋ ਕੈਂਸਰ' ਵਾਲੇ ਹੀ ਨਹੀਂ ਕਰਦੇ ਸਗੋਂ "ਯੂ ਕੇ ਕੈਂਸਰ ਰੀਸਰਚ" ਵਾਲਿਆਂ ਨੇ ਵੀ ਇਹੋ ਨਤੀਜਾ ਕੱਢਿਆ ਹੈ।

ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਕੈਂਪਾਂ ਵਿੱਚ ਹੇਠ ਲਿਖੀਆਂ ਸੇਵਾਵਾਂ ਪਰਦਾਨ ਹਨ:
1)      ਕੈਂਪ ਵਿੱਚ ਆਏ ਹਰ ਮਰੀਜ਼ ਦਾ ਜਨਰਲ ਮੈਡੀਕਲ ਚੈੱਕ-ਅੱਪ।
2)      ਔਰਤਾਂ ਦੀ ਛਾਤੀ ਦੇ ਕੈਂਸਰ ਦੀ ਜਾਂਚ ਪੜਤਾਲ ।
3)      ਮਰਦਾਂ ਦੇ ਪ੍ਰੋਸਟੇਟ (ਗਦੂਦਾ) ਦੀ ਜਾਂਚ ਪੜਤਾਲ।
4)      ਈ. ਸ਼ੀ. ਜੀ. , ਬਲੱਡ ਪਰੈਸ਼ਰ, ਸ਼ੂਗਰ, ਆਦਿ ਟੈਸਟ।
5)      ਉਸਤੋਂ ਉਪਰੰਤ ਇਹਨਾਂ ਵਾਸਤੇ ਲੋੜੀਂਦੀਆਂ ਮੁਫਤ ਦਵਾਈਆਂ ਵੀ ਦਿਤੀਆਂ ਜਾਂਦੀਆਂ ਹਨ।

ਇਸ ਮੁਲਾਕਾਤ ਦੇ ਦੌਰਾਨ ਬਾਂਸਲ ਜੀ ਹੋਰ ਵੀ ਖੁਲਾਸਾ ਕਰਦੇ ਹਨ ਜਿਹੜਾ ਇਹਨਾਂ ਨੂੰ ਖੁਦ ਕੈਂਪਾਂ ਵਿਚੋਂ ਵਿਚਰਕੇ ਜਾਂ ਫਿਰ ਉਹਨਾਂ ਅੰਕੜਿਆਂ ਤੋਂ ਜਿਹੜੇ ਕੈਂਪਾਂ ਦੀ ਰਿਪੋਰਟਾਂ ਬਾਰੇ ਤੱਤ ਕੱਢਣ ਤੋਂ ਮਿਲੇ ਹਨ, ਉਹ ਬੜੇ ਹੈਰਾਨ ਕਰ ਦੇਣ ਵਾਲ਼ੇ ਹਨ । ਉਹਨਾਂ ਅੰਕੜਿਆਂ ਅਨੁਸਾਰ ਫਰਵਰੀ ਅਤੇ ਮਾਰਚ ਦੇ ਮਹੀਂਨਿਆਂ ਵਿੱਚ 17 ਕੈਂਪ  ਲਗਾਏ ਜਾਣ ਦੇ ਦੌਰਾਨ ਕੁਲ 4500 ਮਰੀਜ਼ ਆਏ। ਜਿਹਨਾਂ ਵਿਚੋਂ ਤਕਰੀਬਨ 1700 ਮਰੀਜ਼ ਸ਼ੂਗਰ ਅਤੇ ਬਲੱਡ ਪਰੈਸ਼ਰ ਦੇ ਸ਼ਿਕਾਰ ਸਨ ।

ਇਹ ਅੰਕੜੇ ਬਾਂਸਲ ਜੀ ਹੋਰਾਂ ਨੇ ਕੈਂਪਾਂ ਵਿੱਚ ਜਾਕੇ ਅਤੇ ਮਰੀਜ਼ਾਂ ਨਾਲ ਗੱਲ-ਬਾਤ ਕਰਕੇ ਪ੍ਰਾਪਤ ਕੀਤੇ। ਉਹਨਾਂ ਦਾ ਦਾਅਵਾ ਹੈ ਕਿ ਸਾਡਾ ਰਹਿਣਾ-ਸਹਿਣ ਅਤੇ ਖਾਣਾ–ਪੀਣਾ ਹੀ ਇਹਨਾਂ ਬਿਮਾਰੀਆਂ ਦਾ ਜ਼ੁਮੇਵਾਰ ਹਨ ।

ਇਸ ਨਾਮਰਦ ਬੀਮਾਰੀ ਨੂੰ ਜੜ੍ਹਾਂ ਤੋਂ ਖੱਤਮ ਕਰਨ ਲਈ ਅਜੇ ਬਹੁਤ ਜਾਗਰਤਾ ਦੀ ਲੋੜ ਹੈ ।  ਉਸਦੇ ਵਾਸਤੇ ਪਿੰਡਾਂ ਵਿੱਚ ਵੱਧ ਤੋਂ ਵੱਧ ਕੈਂਪ ਲਗਵਾਏ ਜਾਣ ਤਾਂ ਕਿ ਵਕਤ ਸਿਰ ਸੱਭ ਦਾ ਨਿਰੀਖਣ ਹੋ ਸਕੇ। ਬਾਂਸਲ ਜੀ ਦਾ ਵਿਚਾਰ ਹੈ ਕਿ ਪੰਜਾਬ ਦੇ ਪਿੰਡਾਂ ਵਿਚ ਜਾਗਰਤ ਪੈਦਾ ਕਰਨ ਲਈ ਘੱਟੋ ਘੱਟ 20 ਕੈਂਪ ਹਰ ਮਹੀਂਨੇ ਲੱਗਵਾਉਣ ਦੀ ਲੋੜ ਹੈ ਤਾਂ ਕਿ ਅਸੀਂ "ਰੋਕੋ ਕੈਂਸਰ" ਮੁਹਿੰਮ ਕੰਮਪੇਨ ਵਿੱਚ ਸਫਲ ਹੋ ਸਕੀਏ।
 
ਮੇਰੇ ਵਿਚਾਰ ਅਨੁਸਾਰ ਜਿਹੜੇ ਅੰਕੜਿਆਂ ਦੇ ਹਵਾਲੇ ਬਾਂਸਲ ਜੀ ਨੇ ਕੀਤੀਆਂ ਗਈਆਂ ਖੋਜਾਂ ਤੋਂ ਸਾਨੂੰ ਪੇਸ਼ ਕੀਤੇ ਹਨ, ਸਾਨੂੰ ਉਹਨਾਂ ਵੱਲ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਤਾਂ ਕਿ ਸਾਡੀ ਪੀੜਤ ਮਨੁੱਖਤਾ ਦਾ ਭਲਾ ਹੋ ਸਕੇ । ਮੈਂ ਉਮੀਦ ਕਰਦੀ ਹਾਂ ਕਿ ਇਹ ਖਾਸ ਮੁਲਾਕਾਤ ਸਾਡੇ ਸਾਰੇ ਮਨੁੱਖੀ ਭਾਈਚਾਰੇ ਵਿੱਚ ਨਵੀਂ ਸੋਚ ਅਤੇ ਸਿਹਤ ਸੰਭਾਲ ਸੰਬੰਧੀ ਇੱਕ ਨਵਾਂ ਪਰਿਵਰਤਨ ਲਿਆਉਣ ਵਿੱਚ ਲਾਭਦਾਇਕ ਸਿੱਧ ਹੋਵੇਗੀ । ਇਸਦੇ ਨਾਲ਼ ਨਾਲ਼ ਸਾਡੇ ਸਾਰਿਆਂ ਦੇ ਦਿਲਾਂ ਅੰਦਰ ਪੰਜਾਬ ਵਿੱਚ ਕੈਂਸਰ ਜ਼ੋਰ ਫੜਦੀ ਜਾ ਰਹੀ ਬਿਮਾਰੀ ਨੂੰ ਕੰਟਰੋਲ ਕਰਨ ਵਿੱਚ ਆਪੋ ਆਪਣਾ ਯੋਗਦਾਨ ਪਾਉਣ ਦੀ ਤਾਰੰਗ ਜ਼ਰੂਰ ਪੈਦਾ ਕਰੇਗੀ ਤਾਂ ਕਿ ਉਹ ਗਰੀਬ ਜੰਤਾਂ ਜੋ ਆਪਣਾ ਇਲਾਜ ਜਾ ਚੈਕ-ਅੱਪ ਗਰੀਬੀ ਹੋਣ ਕਰਕੇ ਕਰਵਾਉਣ ਤੋਂ ਅਸਮਰਥ ਹਨ, ਉਹਨਾਂ ਦੀਆਂ ਦੁਆਵਾਂ ਲੈ ਸਕਣ। 

ਤੁਸੀਂ ਰੋਕੋ ਕੈਂਸਰ ਕੈਂਪਾਂ ਵਿੱਚ ਆਪਣਾ ਯੋਗਦਾਨ ਪਾਕੇ ਪੀੜਤ ਮਨੁੱਖਤਾ ਦਾ ਭਲਾ ਕਰ ਸਕਦੇ ਹੋ। ਜਿਸ ਤਰਾਂ ਬਾਂਸਲ ਜੀ ਹੋਰਾਂ ਦਾ ਵਿਚਾਰ ਹੈ ਕਿ ਘੱਟੋ ਘੱਟ ਹੱਫਤੇ ਦੇ 20 ਕੈਂਪ ਲੱਗਣ ਤਾਂ ਜਾਕੇ ਅਸੀਂ ਪੰਜਾਬ ਦੇ ਸਾਰੇ ਪਿੰਡਾਂ ਤੱਕ ਪਹੁੰਚ ਸਕਦੇ ਹਾਂ ।

ਅਗਰ ਤੁਸੀਂ ਆਪਣੇ ਵਲੋਂ ਰੋਕੋ ਕੈਂਸਰ ਕੈਂਪ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਾਂਸਲ ਜੀ ਨਾਲ ਸੰਪਰਕ ਪੈਦਾ ਕਰੋ । ਇਸ ਮੋਬਾਇਲ ਨੰਬਰ ਤੇ ਰਾਬਤਾ ਕਾਇਮ ਕਰੋ -  07843320060

ਇਸ ਮੁਲਾਕਾਤ ਦੌਰਾਨ ਮੈਂ ਮਹਿਸੂਸ ਕੀਤਾ ਕਿ ਬਾਂਸਲ ਜੀ ਜੋ "ਰੋਕੋ ਕੈਂਸਰ" ਦੇ ਗਲੋਬਲ ਬਰੈਂਡ ਐਮਬੈਸੇਡਰ ਹਨ ਆਪਣੀ ਇਹ ਜ਼ੁਮੇਂਵਾਰੀ ਦਾ ਪੂਰੀ ਤਰਾਂ ਗੰਭੀਰਤਾ ਸਹਿਤ ਨਿਭਾ ਰਹੇ ਹਨ। ਬੇਸ਼ਕ ਉਹਨਾਂ ਨੂੰ ਇਸ ਮੁਹਿੰਮ ਨਾਲ ਜੁੜਿਆਂ ਅਜੇ ਬਹੁਤਾ ਅਰਸਾ ਨਹੀਂ ਹੋਇਆ ਲੇਕਿਨ ਦਿਨ ਰਾਤ ਮਿਹਨਤ ਕਰਕੇ ਇਸ ਮੁਹਿੰਮ ਨੂੰ ਕਾਮਯਾਬੀ ਦੇ ਰਾਹੇ ਪਾ ਲਿਆ ਹੈ। ਇਸਦੀ ਹੋਰ ਸਫਲਤਾ ਲਈ ਸਾਨੂੰ ਸਾਰਿਆਂ ਨੂੰ ਬੰਸਲ ਜੀ ਦਾ ਮਿਲਵਰਤਨ ਅਤੇ ਸਹਾਇਤਾ ਵੱਧ ਤੋਂ ਵੱਧ ਕੈਂਪ ਬੁਕ ਕਰਵਾ ਕੇ ਕਰਨੀ ਚਾਹੀਦੀ ਹੈ। ਜੋ ਲਗਨ ਅਤੇ ਜਜ਼ਬਾ ਮੈਂ ਉਹਨਾਂ ਵਿੱਚ ਇਸ ਮੁਹਿੰਮ ਵਾਰੇ ਮੁਲਾਕਾਤ ਕਰਦਿਆਂ ਪਾਇਆ ਹੈ, ਉਹ ਸ਼ਲਾਘਾਯੋਗ ਹੈ।

ਧੰਨਵਾਦ ਸਹਿਤ
ਸੁਰਿੰਦਰ ਕੋਰ ਜਗਪਾਲ ਜੇ ਪੀ

 
 
roko"ਰੋਕੋ ਕੈਂਸਰ" ਇੱਕ ਦਿਲਚਸਪ ਖਾਸ ਮੁਲਾਕਾਤ
ਸੁਰਿੰਦਰ ਕੋਰ ਜਗਪਾਲ ਜੇ ਪੀ, ਯੂ ਕੇ 
dilliਦਿੱਲੀ ਦੀ ਘਟਨਾ ਨਵੀਂ ਸਰਕਾਰ ਦੇ ਨਵੇਂ ਰਾਸ਼ਟਰਵਾਦ ਦਾ ਸਿੱਖ ਜਗਤ ਨੂੰ ਪਹਿਲਾ ਤੋਹਫ਼ਾ
ਉਜਾਗਰ ਸਿੰਘ, ਪਟਿਆਲਾ 
yogaਮੇਰੇ ਖਿਆਲ ਵਿੱਚ ਯੋਗਾ
ਗੁਰਪ੍ਰੀਤ ਕੌਰ ਗੈਦੂ , ਯੂਨਾਨ 
fatehweerਫਤਿਹਵੀਰ ਸਿੰਘ ਦੀ ਦੁੱਖਦਾਇਕ ਘਟਨਾ ਤੇ ਦੂਸ਼ਣਬਾਜ਼ੀ ਨਾਲੋਂ ਸੰਜੀਦਗੀ ਦੀ ਲੋੜ
ਉਜਾਗਰ ਸਿੰਘ, ਪਟਿਆਲਾ  
navjotਨਵਜੋਤ ਸਿੰਘ ਸਿੱਧੂ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ
ਉਜਾਗਰ ਸਿੰਘ, ਪਟਿਆਲਾ  
choneਲੋਕ ਸਭਾ ਚੋਣਾਂ ਵਿਚ ਪੰਥ ਹਾਰ ਗਿਆ ਬਾਦਲ ਪਰਿਵਾਰ ਜਿੱਤ ਗਿਆ
ਉਜਾਗਰ ਸਿੰਘ, ਪਟਿਆਲਾ
syasatਸਾਰਥਕਤਾਂ ਤੋਂ ਦੂਰ ਹੁੰਦੀ ਪੰਜਾਬ ਦੀ ਸਿਆਸਤ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
sikhyaਸਿੱਖਿਆ ਸੰਸਥਾਵਾਂ ਦਾ ਸਿਆਸੀਕਰਨ : ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
dhindsaਸਾਊ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਪੁਰਸਕਾਰ: ਬਾਦਲ ਪਰਿਵਾਰ ਲਈ ਨਮੋਸ਼ੀ
ਉਜਾਗਰ ਸਿੰਘ, ਪਟਿਆਲਾ
parvasਪਰਵਾਸ: ਸ਼ੌਂਕ ਜਾਂ ਮਜ਼ਬੂਰੀ
ਡਾ. ਨਿਸ਼ਾਨ ਸਿੰਘ ਰਾਠੌਰ  
sikhਸਿੱਖਾਂ ਦੀ ਪਾਰਲੀਮੈਂਟ ਵਿਚ ਬਹਿਸ ਦੀ ਇਜ਼ਾਜਤ ਕਿਉਂ ਨਹੀਂ?
ਉਜਾਗਰ ਸਿੰਘ, ਪਟਿਆਲਾ  
lohriਸਰਦ ਰੁੱਤ ਦਾ ਤਿਉਹਾਰ ਲੋਹੜੀ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
2018ਸਾਲ 2018 ਦੀ ਮੁਖ ਧਾਰਮਿਕ ਘਟਣਾ ਕਰਤਾਰਪੁਰ ਸਾਹਿਬ ਲਾਂਘਾ
ਹਰਬੀਰ ਸਿੰਘ ਭੰਵਰ, ਲੁਧਿਆਣਾ  
pohਸ਼ਹੀਦੀਆਂ ਦਾ ਮਹੀਨਾ : ਪੋਹ
ਡਾ. ਨਿਸ਼ਾਨ ਸਿੰਘ ਰਾਠੌਰ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2019, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com