WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਸਿਆਣਿਆਂ ਦਾ ਕਿਹਾ ਸਿਰ ਮੱਥੇ 
ਰਵੇਲ ਸਿੰਘ ਇਟਲੀ              (02/03/2021)

rewail

12ਕੁਝ ਦਿਨ ਹੋਏ ਕਿਸੇ ਵੈਬ ਸਾਈਟ ਨੂੰ ਮੇਰੀ ਕੋਈ ਰਚਨਾ ਮੇਲ ਕਰਨ ਵਾਲੇ ਸੰਦੇਸ਼ ਵਿੱਚ ਟਾਈਪ ਕੀਤੇ ਕਿਸੇ ਅੱਖਰ ਨੂੰ ਸਹੀ ਟਾਈਪ ਕਰਨ ਬਾਰੇ ਉਸ ਦੇ ਸੁਹਿਰਦ ਸੰਪਾਦਕ ਨਾਲ ਸ਼ਬਦੀ ਗੱਲ  ਬਾਤ ਹੋਈ ਸੀ। ਉਨ੍ਹਾਂ ਦੇ ਮੈਨੂੰ ਯੋਗ ਅਗਵਾਈ ਦੇਣ ਤੇ ਮੇਰੀ ਜਾਣਕਾਰੀ ਵਿੱਚ ਹੋਰ ਵਾਧਾ ਹੋਇਆ। ਇਸੇ ਵਿਸ਼ੇ ਤੇ ਆਪਣੇ ਵਿਚਾਰ ਮੈਂ ਪਾਠਕਾਂ ਨਾਲ ਵੀ  ਨਾਲ ਸਾਂਝੇ ਕਰਨਾ ਚਾਹੁੰਦਾ ਹਾਂ।

ਕੁਝ ਸਮਾਂ ਡੀ.ਸੀ ਦਫਤਰ ਦੀ ਕਲਰਕੀ ਕਰਦਿਆਂ ਮੇਰੇ ਦਫਤਰ ਵਿੱਚ ਪਈ ਅੰਗ੍ਰੇਜ਼ੀ ਕੀ ਬੋਰਡਵਾਲੀ ਪੁਰਾਣੀ ਰਮਿੰਗਟਨ ਰੈਂਡ ਟਾਈਪ ਰਾਈਟਰ ਦੇ ਕੀ ਬੋਰਡ ਤੇ ਪੁੱਠੀਆਂ ਸਿੱਧੀਆਂ ਉਂਗਲਾਂ ਮਾਰਨ ਦਾ ਮੌਕਾ ਮਿਲ਼ ਜਾਂਦਾ ਸੀ। ਇਸ ਦਫਤਰ ਦੀ ਟਾਈਪ ਬ੍ਰਾਂਚ ਵੱਖਰੇ ਹੋਣ ਕਰਕੇ ਜਦੋਂ ਕਦੋਂ ਕੋਈ ਚਿੱਠੀ ਵਗੈਰਾ ਟਾਈਪ ਕਰਾਉਣ ਲਈ ਉਥੇ ਜਾਣਾ ਪੈਂਦਾ ਤਾਂ ਦਰਜਨਾਂ ਟਾਈਪ ਰਾਈਟਰਾਂ  ਦੇ ਚਲਦੇ ਹੁੰਦੇ ਖੜਾਕ ਨਾਲ ਇਵੇਂ ਲਗਦਾ ਜਿਵੇਂ ਛੱਤ ਤੇ ਗੜੇ ਪੈ ਰਹੇ ਹੋਣ, ਮੈਂ ਛੇਤੀ ਤੋਂ ਛੇਤੀ ਆਪਣਾ ਟਾਈਪ ਕਰਨ ਲਈ ਦਿੱਤਾ ਕੰਮ  ਲੈ ਕੇ ਵਾਪਸ  ਆਉਣ ਦੀ ਕਾਹਲ ਵਿੱਚ ਹੁੰਦਾ। ਉਨ੍ਹਾਂ ਦਿਨਾਂ ਵਿੱਚ ਦਫਤਰੀ ਨੋਟਿੰਗ ਡਰਾਫਟਿੰਗ ਦਾ ਕੰਮ ਕਲਮੀ ਹੀ ਹੁੰਦਾ ਸੀ, ਜੋ ਪਹਿਲਾਂ ਅੰਗਰੇਜ਼ੀ ਵਿੱਚ ਤੇ ਬਾਅਦ ਪੰਜਾਬੀ ਵਿੱਚ ਹੀ ਹੁੰਦਾ ਸੀ।

ਵਿਦੇਸ਼ ਆਉਣ ਤੋਂ ਪਹਿਲਾਂ ਹੀ ਕਵਿਤਾ ਲਿਖਣ ਦਾ ਝਸ ਸੀ , ਇੱਥੇ ਆ ਕੇ ਇਸ ਦੀ ਰਫਤਾਰ ਹੋਰ ਤਿੱਖੀ ਹੋ ਗਈ। ਲਿਖਿਆ ਹੋਇਆ ਟਾਈਪ ਕਰਨ ਲਈ ਕਿਤੋਂ ਇੱਕ ਪੁਰਾਣਾ ਕੰਪਿਊਟਰ ਮਿਲ ਤਾਂ ਗਿਆ, ਪਰ ਸਿੱਖਣ  ਸਿਖਾਣ ਕਰਕੇ ਜਲਦੀ ਹੀ ਉਹ  ਵਾਇਰਿਸ ਦਾ  ਸ਼ਿਕਾਰ ਹੋ ਕੇ ਨਕਾਰਾ ਹੋ ਗਿਆ।  ਹੁਣ ਵਾਲਾ ਕੰਪਿਊਟਰ ਜੋ ਮੇਰੇ ਕੋਲ ਹੈ , ਇਹੋ ਲਗ ਪਗ ਦਸ ਸਾਲ ਤੋਂ ਮੇਰਾ ਸਾਥ ਨਿਭਾ ਰਿਹਾ ਹੈ। ਜਦ ਕਦੀ ਵਿੱਚ ਵਿਚਾਲੇ ਢਿੱਲਾ ਮੱਠਾ ਹੋ ਵੀ ਜਾਂਦਾ ਹੈ ਪਰ ਥੋੜ੍ਹੇ ਜਿਹੇ ਇਲਾਜ ਨਾਲ ਫਿਰ ਨੌਂ ਬਰਨੌਂ ਹੋ ਜਾਂਦਾ ਹੈ।

ਹੁਣ ਗੱਲ ਕਰੀਏ ਪੰਜਾਬੀ ਫੋਂਟਾਂ ਦੀ, ਇੱਥੇ ਆਕੇ ਕੁਝ ਪੰਜਾਬੀ ਲੇਖਕਾਂ ਦੇ ਉਦਮ ਸਦਕਾ “ਸਾਹਿਤ ਸੁਰ ਸੰਗਮ ਸਭਾ ਇਟਲੀ” ਦਾ ਗਠਨ ਹੋਇਆ, ਜਿਸ ਵਿਚ ਇੱਕ ਬੜੇ ਹੀ ਸੁਹਿਰਦ ਸ਼ਖਸ ਸਵਰਨ ਜੀਤ ਸਿੰਘ ਘੋਤੜਾ’ ਜੀ ਵੀ ਸਨ ਜਿਨ੍ਹਾਂ ਨੇ  ਮੇਰੇ ਕੰਪਿਊਟਰ ਵਿੱਚ ਪੰਜਾਬੀ 'ਅੰਮ੍ਰਿਤ' ਫੋਂਟ ਡਾਉਣ ਲੋਡ ਕਰ ਦਿੱਤੇ। ਇਹ ਅਮ੍ਰਿਤ ਫੋਂਟ 'ਮੀਡੀਆ ਪੰਜਾਬ' ਜਰਮਨੀ ਦੀ ਬਹੁਤ ਪੁਰਾਣੀ ਵੈਬਸਾਈਟ ਹੈ, ਜਿਸ ਦੇ ਰੂਹੇ ਰਵਾਂ ਸ. ਬਲਦੇਵ ਸਿੰਘ ਬਾਜਵਾ’ ਜੀ ਹਨ ਜੋ ਬੜੇ ਹੀ ਸੁਹਿਰਦ ਅਤੇ ਚੰਗੇ ਦਿਸ਼ਾ ਸੂਚਕ ਵੀ ਹਨ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੇਰੀ ਪਹਿਲੀ ਰਚਨਾ ਇਸੇ ਵੈਬ ਸਾਈਟ ਤੇ ਛਪੀ ਤਾਂ ਮੈਨੂੰ ਵੇਖ ਕੇ ਕਿੰਨੀ ਖੁਸ਼ੀ ਹੋਈ ਸੀ। ਪਰ ਇਸ ਦੇ ਨਾਲ ਇਕ ਵੱਡੀ ਮੁਸ਼ਕਲ ਇਹ ਵੀ ਆਈ ਕਿ ਇਹ ਫੋਂਟ ਸਿਰਫ ਇਸੇ ਵੈਬ ਸਾਈਟ ਤੇ ਹੀ ਪਛਾਣਿਆ ਜਾਂਦਾ ਸੀ।

ਇਸ ਲਈ ਸਮੇਂ ਦੇ ਨਾਲ ਨਾਲ ਹੋਰ ਫੋਂਟ ਵੀ ਜਿਵੇਂ ਡੀ.ਆਰ. ਚਾਤ੍ਰਿਕ ਫੋਂਟ, ਅਨਮੋਲ ਫੋਂਟ, ਗੁਰਮੁਖੀ ਫੋਂਟ, ਸਤਲੁਜ ਫੋਂਟ, ਅਸੀਸ ਫੋਂਟ, ਤੇ ਹੋਰ ਕਈ ਫੋਂਟ ਮੈਂ ਲੋੜ ਅਨੁਸਾਰ ਡਾਉਨ ਲੋਡ ਕਰਕੇ ਥੋੜਾ ਬਹੁਤ ਇਨ੍ਹਾਂ ਤੇ ਅਭਿਆਸ ਵੀ ਕੀਤਾ ਅਤੇ ਥੋੜ੍ਹੇ ਸਮੇਂ ਵਿੱਚ ਹੀ ਬਹੁਤ ਸਾਰੀਆਂ ਵੈਬ ਸਾਈਟਾਂ ਤੇ ਮੇਰੇ ਕਵਿਤਾ ਲੇਖ ਛਪਣੇ ਸ਼ੁਰੂ ਵੀ ਹੋ ਗਏ। ਪਰ ਮੇਰੀ ਸੋਚ ਇਹ ਵੀ ਸੀ ਕਿ ਕਿਹੜਾ ਪੰਜਾਬੀ ਫੋਂਟ ਟਾਈਪ ਕਰਨ ਲਈ ਅਪਣਾਇਆ ਜਾਵੇ। ਇਸ ਲਈ ਸਭ ਤੋਂ ਪਹਿਲਾਂ ਡੀ,ਆਰ ਚਾਤ੍ਰਿਕ ਅਤੇ ਫਿਰ ਅਨਮੋਲ ਫੋਂਟ ਤੇ ਹੀ ਹੱਥ ਟਿਕ ਗਿਆ, ਫੋਂਟ ਕਨਵਰਟਰ ਤੇ ਮੈਂ ਬਹੁਤਾ ਹੱਥ ਨਹੀਂ ਅਜ਼ਮਾਇਆ। 'ਰਾਵੀ' ਫੋਂਟ ਤਾਂ ਪਹਿਲਾਂ ਹੀ ਮੇਰੇ ਕੰਪਿਊਟਰ ਵਿੱਚ ਸਨ ਤੇ ਹੁਣ ਵੀ ਹਨ, ਪਰ ਸਿੱਖਣ ਦੀ ਭਾਵਣਾ ਅਜੇ ਵੀ ਮੇਰੇ ਅੰਦਰ ਕਿਤੇ ਨਾ ਕਿਤੇ ਉੱਸਲ ਵੱਟੇ ਭੰਨਦੀ ਹੀ ਰਹੰਦੀ ਹੈ। ਇਸੇ ਲਈ ਤਾਂ ਕਿਸੇ ਨੇ ਕਿਹਾ ਹੈ, ਸਿੱਖਣ ਲਈ ਉਮਰ ਛੋਟੀ ਹੈ। ਇਹ ਸਿੱਖਣਾ ਹੀ ਸ਼ਾਇਦ ਮੇਰੀ ਉਮਰ ਲੰਮੀ ਕਰੀ ਜਾਂਦਾ ਹੈ। ਇਸ ਲਈ ਹੀ ਹੁਣ ਮੈਨੂੰ ਮੇਰੀ ਤਰਿਆਸੀ ਸਾਲ ਦੀ ਉਮਰ ਵੀ ਛੋਟੀ ਲਗਦੀ ਹੈ। ਕਿਸੇ ਸਿਆਣੇ ਸੂਝਵਾਨ ਦੀ ਦੱਸੀ ਗੱਲ ਨੂੰ ਸੱਤ ਬਚਨ ਕਹਿ ਕੇ ਆਪਣੇ ਆਪ ਨੂੰ ਕੁਝ ਹੋਰ ਸਿੱਖਣ ਲਈ ਤਿਆਰ ਕਰਦਾ ਰਹਿੰਦਾ ਹਾਂ।

ਇਸ ਤੋਂ ਅੱਗੇ ਹੋਰ ਬਹੁਤ ਕੁੱਝ ਸਿੱਖਣ ਜਾਣਕਾਰੀ ਦੀ ਦੁਨੀਆਂ ਦਾ ਕੋਈ ਪਾਰਾਵਾਰ ਨਹੀਂ ਹੈ। ਪੰਜਾਬੀ ਫੋਂਟਾਂ ਵਿੱਚ ਹੁਣ ਪੰਜਾਬੀ ਯੂਨੀ ਕੋਡਾਂ ਦੀ ਭਰਮਾਰ ਹੈ ਜਿਨ੍ਹਾਂ ਵਿੱਚੋਂ ਕੁਝ ਪੰਜਾਬੀ ਯੂਨੀ ਕੋਡ ਮੈਂ ਆਪਣੀ ਟਾਈਪ ਫੱਟੀ ਵਿੱਚ ਡਾਉਣ ਲੋਡ ਕਰਕੇ ਇਨਸਟਾਲ ਕੀਤੇ ਹੋਏ ਹਨ ਅਤੇ ਕੁੱਝ ਡਾਉਣ ਲੋਡ ਕਰਨ ਉਪ੍ਰੰਤ ਕੱਟ ਵੀ ਦਿੱਤੇ ਹਨ। ਰਾਵੀ ਫੋਂਟ ਕੰਪਿਊਟਰ ਵਿੱਚ ਸਥਾਈ ਤੌਰ ਤੇ ਹੋਣ ਕਰਕੇ ਟਾਈਪ ਕਰਨ ਵੇਲੇ ਬਿਣ ਬੁਲਾਏ ਪ੍ਰਾਹੁਣੇ ਵਾਂਗ ਆ ਪ੍ਰਗਟ ਹੁੰਦੇ ਹਨ ਅਤੇ ਅਨਮੋਲ ਯੂਨੀ ਕੋਡ ਦੇ ਟਾਈਪ ਕਰਨ ਤੋਂ ਪਹਿਲਾਂ ਵੀ ਇਹ ਆਪਣੀ ਹਾਜ਼ਰੀ ਲੁਆਉਣੀ ਨਹੀਂ ਭੁੱਲਦੇ ਤੇ ਕਦੇ ਕਦੇ ਝਕਾਨੀਆਂ ਵੀ ਆਮ ਹੀ ਦੇਂਦੇ ਰਹਿੰਦੇ ਹਨ। ਹੁਣ ਅਨਮੋਲ ਪੰਜਾਬੀ ਯੂਨੀ ਕੋਡ ਹੀ  ਮੇਰਾ ਮਨ ਪਸੰਦਾ ਫੋਂਟ ਹੈ। ਫਿਰ ਵੀ ਵੇਖੀਏ ਇਹ ਅਨਮੋਲ ਯੂਨੀ ਕੋਡ ਕਦੋਂ ਤੱਕ ਸਾਥ ਨਿਭਾਉਂਦਾ ਹੈ। ਜ਼ਿੰਦਗੀ ਦਾ ਵੀ ਕੀ ਪਤਾ ਹੈ ਇਹ ਕਦੋਂ ਬੇਵਫਾਈ ਕਰ ਜਾਵੇ। ਫਿਰ ਵੀ ਇਸ ਤੇ ਕੋਈ ਗਿਲਾ ਨਹੀਂ ਜਿੰਨਾ ਕੁ ਇਸ ਨੇ ਹੁਨ ਤਕ ਸਾਥ ਨਿਭਾਇਆ ਤੇ ਸਿਖਾਇਆ ਹੈ। ਮੈਂ ਇਸ ਦਾ ਅਤੇ ਬਹੁਤ ਕੁਝ ਸਿਖਾਉਣ ਵਾਲਿਆਂ ਦਾ ਮੈਂ ਹਰਦਮ ਸ਼ੁਕਰ ਗੁਜ਼ਾਰ ਹਾਂ।

ਕੰਪਿਊਟਰ ਤੇ ਟਾਈਪ ਕਰਨ ਵਾਂਗ ਕਈ ਗਲਤੀਆਂ ਸੁਭਾਵਕ ਤੇ ਕਈ ਜਾਣ ਬੁਝ ਕੇ ਕਰਨ ਤੇ ਅਤੇ ਅੱਗੇ ਤੋਂ ਅਤੇ ਕੁਝ ਹੋਰ ਨਵਾਂ ਸਿੱਖਣ ਦੀ ਤਾਂਘ ਸਿਆਣਿਆਂ ਦਾ ਕਿਹਾ ਸਰ ਮੱਥੇ ਕਹਿ ਕੇ ਅਤੇ ਇਸ ਤੇ ਅਮਲ ਕਰਦੇ ਰਹਿਣ ਦੀ ਤਾਂਘ ਇਸੇ ਤਰ੍ਹਾਂ ਬਣੀ ਰਹੇ ਤਾਂ ਫਿਰ ਹੋਰ ਕੀ ਚਾਹੀਦਾ ਹੈ।

ਸਿੱਖਣ ਲਈ ਹਰ ਉਮਰ, ਬਸ ਲੋੜ ਹੋਣੀ ਚਾਹੀ ਦੀ,
ਜ਼ਿੰਦਗੀ ਵਿੱਚ ਹਰ ਕਮੀਂ  ਦੀ ਥੋੜ ਹੋਣੀ ਚਾਹੀਦੀ।
ਠੋਕਰਾਂ, ਠੇਡਿਆਂ ਵਿੱਚ ਬਹੁਤ ਕੁਝ ਸਿਖਣ ਲਈ,
ਜ਼ਿੰਦਗੀ ਦੇ ਹਰ ਪੜਾਂ ਹਰ ਮੋੜ ਹੋਣੀ ਚਾਹੀਦੀ।
ਗਿਆਨ ਤਾਂ ਸਾਗਰ ਹੈ, ਇਸ ਦੀ ਹਾਥ ਨਾ ਕੋਈ,
ਜ਼ਿੰਦਗੀ ਸਿੱਖਣ ਲਈ, ਕੁਝ  ਹੋਰ ਹੋਣੀ ਚਾਹੀਦੀ।

ਰਵੇਲ ਸਿੰਘ ਇਟਲੀ

 
 
 
12ਸਿਆਣਿਆਂ ਦਾ ਕਿਹਾ ਸਿਰ ਮੱਥੇ 
ਰਵੇਲ ਸਿੰਘ ਇਟਲੀ 
11ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ  
ਉਜਾਗਰ ਸਿੰਘਰ, ਪਟਿਆਲਾ
10ਮਰਣੈ ਤੇ ਜਗਤੁ ਡਰੈ  
ਡਾ. ਹਰਸ਼ਿੰਦਰ ਕੌਰ, ਪਟਿਆਲਾ  
09ਕਿਸਾਨ ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ 
08ਕਿਸਾਨ ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ
07ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ  
06ਕਿਸਾਨ ਮੋਰਚਾ: ਪਲ ਪਲ ਬਦਲਦੀ ਸਥਿਤੀ 
ਹਰਜਿੰਦਰ ਸਿੰਘ ਲਾਲ, ਖੰਨਾ
05ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ 
04ਕੇਂਦਰ ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ
03ਕਿਰਤੀਆਂ ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ 
02ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ 
01ਬੇਟਾ ਪੜ੍ਹਾਓ - ਬੇਟੀ ਬਚਾਓ!
ਡਾ. ਹਰਸ਼ਿੰਦਰ ਕੌਰ,  ਪਟਿਆਲਾ
67ਕਿਸਾਨ ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ 
6623 ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ ਕਰਨ ਦੀ ਸੌੜੀ ਸੋਚ!
ਗੋਬਿੰਦਰ ਸਿੰਘ ਢੀਂਡਸਾ 
65ਪ੍ਰਚੰਡ ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ 
64ਕਿਸਾਨ ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ  

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com