ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਸੰਪਰਕ: info@5abi।com

ਪੰਜਾਬ ਸਰਕਾਰ ਦੀਆਂ ਗਲਤੀਆਂ ਕਾਰਣ ਹੀ ਅੱਜ ਪੰਜਾਬ ਜੋ ਕਿ ਕਿਸੇ ਸਮੇਂ
ਹਿੰਦੋਸਤਾਨ ਦਾ ਮਾਣ ਹੋਇਆ ਕਰਦਾ ਸੀ ਬਹੁਤ ਪਛੜ ਗਿਆ ਹੈ - ਸ੍ਰ .ਮਨਪ੍ਰੀਤ ਸਿੰਘ ਬਾਦਲ
ਹਰੀਸ਼ ਗੋਇਲ

 

ਤਪਾ ਵਿੱਖੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ
ਰੈਲੀ ਨੂੰ ਸੰਬੋਧਨ ਕਰਦੇ ਹੋਏ

ਤਪਾ ਮੰਡੀ , 10 ਫਰਵਰੀ- 'ਪੰਜਾਬ ਕੰਗਾਲੀ ਵੱਲ ਵੱਧਦਾ ਜਾ ਰਿਹਾ ਹੈ। ਗਰੀਬਾਂ ਦਾ ਖੂਨ ਮੌਦੂਦਾ ਸਰਕਾਰ ਨਚੌੜ ਕੇ ਐਸ਼ ਪ੍ਰਸਤੀ ਕਰ ਰਹੀ ਹੈ ਜਿਸ ਕਾਰਣ ਅੱਜ ਲੋੜ ਹੈ ਜਾਗਣ ਦੀ ਜਿਹੜੇ ਲੋਕ ਜਾਗ ਚੁੱਕੇ ਹਨ, ਉਥੇ ਹੀ ਕ੍ਰਾਂਤੀ ਆਈ ਹੈ। ਸੂਬਾ ਸਰਕਾਰਾਂ ਦੀਆਂ ਗਲਤੀਆਂ ਕਾਰਣ ਹੀ ਅੱਜ ਪੰਜਾਬ ਜੋ ਕਿ ਕਿਸੇ ਸਮੇਂ ਹਿੰਦੋਸਤਾਨ ਦਾ ਮਾਣ ਹੋਇਆ ਕਰਦਾ ਸੀ ਬਹੁਤ ਪਛੜ ਗਿਆ ਹੈ, ਜਿਸ ਲਈ ਸਾਨੂੰ ਸਾਰਿਆਂ ਨੂੰ ਪੰਜਾਬ ਨੂੰ ਬਚਾਉਣ ਲਈ ਲਾਮਬੰਦ ਹੋਣਾ ਪਵੇਗਾ।' ਇਹ ਸ਼ਬਦ ਸ੍ਰ. ਮਨਪ੍ਰੀਤ ਸਿੰਘ ਬਾਦਲ, ਸਾਬਕਾ ਵਿੱਤ ਮੰਤਰੀ ਪੰਜਾਬ, ਨੇ ਸਥਾਨਕ ਅਨਾਜ ਮੰਡੀ ‘ਚ ਅਪਣੀ ‘ਜਾਗੋ ਪੰਜਾਬ ਯਾਤਰਾ’ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਕਹੇ। ਇਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਤੇ ਦੋਸ਼ ਲਾਉਦਿਆਂ ਉਨ੍ਹਾਂ ਕਿਹਾ ਕਿ ਉਹ ਸਬਸਿਡੀ ਦੇ ਮਾਮਲੇ ਤੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ, ਅਸਲ ਉਸ ਨੇ ਪੰਜਾਬ ਦੇ ਹਿੱਤਾਂ ਦੀ ਕੁਰਬਾਣੀ ਦੇਕੇ ਕਰਜਾ ਮਾਫੀ ਦੀ ਸੂਰਤ ਵਿੱਚ ਮੇਰਾ ਸਿਆਸੀ ਕੱਦਬੁੱਤ ਉੱਚਾ ਹੋਣ ਤੋਂ ਰੋਕਣ ਲਈ ਅਜਿਹਾ ਕੀਤਾ ਹੈ।

ਮਨਪ੍ਰੀਤ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਦੇ ਝੂਠ ਦਾ ਪਰਦਾਫਾਸ਼ ਕਰਨ ਲਈ ਅਤੇ ਕਰਜਾ ਮਾਫੀ ਦੀ ਕੇਂਦਰੀ ਨੀਤੀ ਸੰਬੰਧੀ ਜਾਣਕਾਰੀ ਦੇਣ ਲਈ ਮੈ ਪੰਜਾਬ ਦੇ ਬੂਹੇ-ਬੂਹੇ ਜਾ ਰਿਹਾ ਹਾਂ। ਉਨਾਂ ਕਿਹਾ ਕਿ ਪੰਜਾਬ ਦੀ ਕਰਜਾ ਮਾਫੀ ਲਈ ਉਹ ਨਿਰਸਵਾਰਥ ਹੋਕੇ ਪਿਛਲੇ ਚਾਰ ਸਾਲ ਕੰਮ ਕਰਦੇ ਰਹੇ ਹਨ ਅਤੇ ਕਰਜਾ ਮਾਫੀ ਦੀ ਪੈਰਵਾਈ ਕਰਦੇ ਸਮੇਂ ਉਨਾਂ ਸਰਕਾਰੀ ਖਜਾਨੇ ਵਿੱਚੋਂ ਇੱਕ ਲੀਟਰ ਪੈਟਰੋਲ ਵੀ ਨਹੀਂ ਖਰਚਿਆਂ ਅਤੇ ਉਹ ਸਾਰਾ ਖਰਚਾ ਅਪਣੇ ਪੱਲਿਉਂ ਕਰਦੇ ਰਹੇ ਹਨ। ਉਨਾਂ ਹਲਕਾ ਭਦੌੜ ਦੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕਰਜਈ ਵਿਅਕਤੀ ਦਾ ਸਮਾਜ ਵਿੱਚ ਕੀ ਰੁਤਬਾ ਹੁੰਦਾ ਹੈ। ਦੇਸ਼ ਦੇ ਇੱਕੋ ਇੱਕ ਸੂਬੇ ਨੂੰ ਚੰਨ ਵਾਂਗ ਚਮਕਾਉਣ ਲਈ ਮੈਂ ਪੰਜਾਬ ਦੇ ਘਰ-ਘਰ ਤਾਂ ਕੀ ਇੱਕ-ਇੱਕ ਆਦਮੀ ਨੂੰ ਸਹਿਯੋਗ ਦੇਣ ਲਈ ਉਨਾਂ ਦੇ ਬੂਹੇ ਖ਼ੜਕਾਉਣ ਲਈ ਗੁਰੇਜ ਨਹੀਂ ਕਰਾਗਾਂ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ‘ਜਾਗੋ ਪੰਜਾਬ ਯਾਤਰਾ' ਦੌਰਾਨ ਸਾਰੇ ਪੰਜਾਬ ਦਾ ਦੌਰਾ ਕੀਤਾ ਜਾ ਰਿਹਾ ਹੈ। ਇਹ ਯਾਤਰਾ ਬਿਗੜ ਚੁੱਕੇ ਨਿਯਮ ਬਦਲਣ ਲਈ ਕੀਤੀ ਜਾ ਰਹੀ ਹੈ ਨਾ ਕਿ ਸੱਤਾ ਪ੍ਰਾਪਤੀ ਲਈ। ਮੇਰੀ ਲੜਾਈ ਮੁੱਦਿਆਂ ਤੇ ਆਧਾਰਿਤ ਹੈ ਜਿਸ ਲਈ ਮੈਨੂੰ ਜਨਤਾ ਦੇ ਸਹਿਯੋਗ ਦੀ ਵਧੇਰੇ ਲੋੜ ਹੈ।

ਇਸ ਮੋਕੇ ਹੋਈ ਰੈਲੀ ‘ਚ ਸੈਕੜਿਆਂ ਦੀ ਗਿਣਤੀ ‘ਚ ਲੋਕਾਂ ਨੇ ਹਿੱਸਾ ਲਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਨਰੇਸ਼ ਬਾਵਾ, ਨੰਬਰਦਾਰ ਗੁਰਚਰਨ ਸਿੰਘ, ਪਵਨ ਕੁਮਾਰ ਗਰਗ,ਭੋਲਾ ਸਿੰਘ, ਡਿਪਟੀ ਭੈਣੀ, ਪ੍ਰਵੀਨ ਕੁਮਾਰ ਢਿਲਵਾਂ ਵੀ ਸ਼ਾਮਲ ਹੋਏ।

 

ਪੰਜਾਬ ਸਰਕਾਰ ਦੀਆਂ ਗਲਤੀਆਂ ਕਾਰਣ ਹੀ ਅੱਜ ਪੰਜਾਬ ਜੋ ਕਿ ਕਿਸੇ ਸਮੇਂ ਹਿੰਦੋਸਤਾਨ ਦਾ ਮਾਣ ਹੋਇਆ ਕਰਦਾ ਸੀ ਬਹੁਤ ਪਛੜ ਗਿਆ ਹੈ - ਸ੍ਰ .ਮਨਪ੍ਰੀਤ ਸਿੰਘ ਬਾਦਲ
ਹਰੀਸ਼ ਗੋਇਲ
ਬਾਦਲ ਸਰਕਾਰ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਆਪ ਹੀ ਖੁਰਦ ਬੁਰਦ ਕਰ ਰਹੀ ਹੈ - ਕਾਂਗਰਸੀ ਲੋਕ ਸਭਾ ਮੈਂਬਰ ਵਿਜੈਇੰਦਰ ਸਿੰਗਲਾ
ਰਾਕੇਸ਼ ਗੋਇਲ
ਇੰਡੀਅਨ ੳਵਰਸੀਜ ਕਾਗਰਸ ਨਾਰਵੇ ਵੱਲੋ ਅਹਿਮ ਮੀਟਿੰਗ ਕੀਤੀ ਗਈ
ਰੁਪਿੰਦਰ ਢਿੱਲੋ ਮੋਗਾ
ਪਿੰਡ ਢੁੱਪਈ ਵਿਚ ਨਰੇਗਾ ਸਕੀਮ ਦੇ ਤਹਿਤ ਸਫਾਈ ਅਭਿਆਨ ਸ਼ੁਰੂ
ਤਾਰੀ
ਸਾਊਥਾਲ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕਵੀ ਦਰਬਾਰ ਦਾ ਆਯੋਜਨ ਮਨਦੀਪ ਖੁਰਮੀ ਹਿੰਮਤਪੁਰਾ ਨਾਰਵੀਜੀਅਨ ਫੋਜ ਦੇ ਅਧਿਕਾਰੀਆ ਨੇ ਗੁਰੂ ਘਰ ਲੀਅਰ ਨੂੰ ਸਿੱਖ ਲੜਕੇ ਲੜਕੀਆ ਨੂੰ ਫੌਜ 'ਚ ਭਰਤੀ ਹੋਣ ਸੰਬਧੀ ਜਾਣਕਾਰੀ ਦਿੱਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ

ਖ਼ੁਸ਼ੀਆਂ ਤੇ ਸ਼ਗਨਾਂ ਦਾ ਤਿਉਹਾਰ ਲੋਹੜੀ
ਪਰਸ਼ੋਤਮ ਲਾਲ ਸਰੋਏ, ਜਲੰਧਰ

ਕੀ ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ ਹੈ?
ਅਵਤਾਰ ਸਿੰਘ ਮਿਸ਼ਨਰੀ

ਮਾਤਾ ਗੁਜਰੀ ਪੰਜਾਬੀ ਸਕੂਲ ਦਰਾਮਨ ਨਾਰਵੇ ਵੱਲੋ  ਨਵੇ ਸਾਲ ਦੀ ਆਮਦ ਚ ਪ੍ਰੋਗਰਾਮ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ

ਸਰੀ,  ਕਨੇਡਾ, ਵਿਚ ਸ਼ਹੀਦੀ ਜੋੜ ਮੇਲੇ ਸਮੇਂ  “ਸਰਹਿੰਦ ਫਤਿਹ ਦਿਵਸ” ਨੂੰ ਸਮਰਪਿਤ ਕੰਧ ਚਿਤਰ ਦਾ ਉਦਘਾਟਨ
ਪ੍ਰੋ:ਗੁਰਵਿੰਦਰ ਸਿੰਘ ਧਾਲੀਵਾਲ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)