ਵਿਗਿਆਨ ਪ੍ਰਸਾਰ

ਚੰਦਰਯਾਨ-3 ਰਾਹੀਂ ਭਾਰਤ ਵੱਲੋਂ ਚੰਨ ਫਤਹਿ 
ਸੰਜੀਵ ਝਾਂਜੀ, ਜਗਰਾਉ       (27/08/2023)

jhanji

152-123 ਅਗਸਤ 2023, ਸ਼ਾਮ 6 ਵੱਜ ਕੇ 4 ਮਿੰਟ ‘ਤੇ ਭਾਰਤ ਨੇ ਉਹ ਕਰ ਦਿਖਾਇਆ ਜਿਹੜਾ ਹਾਲੇ ਤੱਕ ਦੂਰ ਦੀ ਕੌੜੀ ਸੀ। ਅਮਰੀਕਾ, ਰੂਸ ਅਤੇ ਚੀਨ ਵਰਗੇ ਪੁਲਾੜ ਵਿਗਿਆਨ ਵਿੱਚ ਅਗਾਂਹਵਧੂ ਮੰਨੇ ਜਾਂਦੇ ਵੱਡੇ ਦੇਸ਼ ਵੀ ਭਾਰਤ ਸਾਹਮਣੇ ਬੌਣ  ਸਿਧ ਹੋਏ। ਜਿਵੇਂ ਹੀ ਭਾਰਤ ਦਾ ਚੰਦਰਯਾਨ ਚੰਦਰਮਾ ਦੇ ਦੱਖਣੀ ਧਰੁਵ ਦੀ ਸਤ੍ਹਾ 'ਤੇ ਪਹੁੰਚਿਆ, ਭਾਰਤ ਇਤਿਹਾਸ ਰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ।

ਚੰਦਰਮਾ ‘ਤੇ ਪਹਿਲਾ ਜਾ ਆਏ ਦੇਸ਼ ਅਮਰੀਕਾ, ਰੂਸ ਅਤੇ ਚੀਨ ਵੀ ਚੰਨ ਦੇ ਦਖਣੀ ਧਰੁਵ ਤੇ ਜਾ ਦਾ ਸੁਪਨਾ ਹਾਲੇ ਤੱਕ ਪੂਰਾ ਨਹੀ ਕਰ ਸਕੇ ਹਨ। ਇਹ ਭਾਰਤ ਦੇ ਵਿਗਿਆਨੀਆਂ ਦੀ, ਭਾਰਤ ਦੀ ਅਤੇ ਵਿਗਿਆਨ ਦੀ ਅਜਿਹੀ ਪ੍ਰਾਪਤੀ ਹੈ ਜਿਸਨੇ ਦੁਨੀਆ ਭਾਰ ਵਿੱਚ ਭਾਰਤ ਅਤੇ ਭਾਰਤੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਜਿਵੇ ਹੀ ਆਖਰੀ ਵੇਲੇ ਦੇ 17 ਮਿੰਟਾਂ ਨੂੰ ਪਾਰ ਕਰਦਾ ਹੋਏ ਚੰਦਰਯਾਨ-3 ਨੇ ਚੰਦਰਮਾ ਦੀ ਧਰਤੀ ਦੇ ਪੈਰ ਛੁਹੇ 'ਇਸਰੋ' ਦਾ ਸਾਰਾ ਦਫਤਰ ਤੇ ਡਾਰੇ ਭਾਰਤੀ ਖੁਸ਼ੀ ਨਾਲ ਖੀਵੇ ਹੋ ਗਏ। ਬ੍ਰਹਿਮੰਡ ਵਿੱਚ ਸਥਿਤ ਸੂਰਜੀ ਮੰਡਲ ਵਿੱਚ ਆਪਣੀ ਹਾਜਰੀ ਲਵਾ ਰਹੇ ਧਰਤੀ ਦੇ ਚੰਦਰਮਾ ਤੇ ਜਾਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਕੁਝ ਦਿਨ ਪਹਿਲਾ ਹੀ ਰੂਸ ਭਾਰਤ ਤੋਂ ਇਸ ਕੰਮ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੋਇਆ ਮੂੰਹ ਦੀ ਖਾ ਕੇ ਹਟਿਆ ਹੈ।

ਬ੍ਰਹਿਮੰਡ (ਪੁਲਾੜ) ਏਨ੍ਹਾ ਵੱਡਾ, ਵਿਸ਼ਾਲ ਅਤੇ ਫੈਲਿਆ ਹੋਇਆ ਹੈ ਕਿ ਇਹ ਸਾਡੀ ਸੋਚ ਵਿੱਚ ਵੀ ਨਹੀਂ ਸਮਾ ਸਕਦਾ। ਸਾਡੀ ਸੋਚ ਇਸਦੇ ਸਾਹਮਣੇ ਬਹੁਤ ਬੌਣੀ ਹੈ। ਇਹ ਸਿਰਫ਼ ਅਸੀਮਤ ਹੀ ਨਹੀਂ ਹੈ, ਸਗੋਂ ਬਹੁਤ ਅਜਬ-ਅਜਬ ਚੀਜਾਂ ਨਾਲ ਭਰਿਆ ਹੋਇਆ ਹੈ। ਪੁਲਾੜ ਵੱਲ ਝਾਕਣ ਅਤੇ ਇਸਨੂੰ ਖੋਜਣ ਵੱਲ ਤੁਰਨ ’ਤੇ ਸਭ ਤੋਂ ਪਹਿਲਾਂ ਚੰਨ ਦਾ ਨਾਮ ਹੀ ਆਉਂਦਾ ਹੈ। ਅਕਾਸ਼ ਵਿੱਚ ਇਹੀ ਚਮਕਦਾ ਦਿਸਦਾ ਹੈ। ਸਾਹਿਤਕ ਤੌਰ ’ਤੇ ਵੀ ਇਹ ਸਾਡੀ ਖਿੱਚ ਦਾ ਕੇਂਦਰ ਸਦੀਆਂ ਤੋਂ ਬਣਿਆ ਹੋਇਆ ਹੈ। ਚੰਨਾਂ ਵੇ ਤੇਰੀ ਚਾਨਣੀ, ਚੰਨ ਚਾਨਣੀ ਰਾਤ ਮਹਿਰਮਾ ਵਰਗੇ ਬਥੇਰੇ ਗੀਤ, ਲੋਕ-ਗੀਤ ’ਤੇ ਬੋਲੀਆਂ ਇਸੇ ਨੂੰ ਹੀ ਸੰਬੋਧਿਤ ਹੁੰਦੀਆਂ ਹਨ। ਵਿਗਿਆਨਕ ਤੋਰ ’ਤੇ ਵੀ ਇਸ ਦੀ ਖੋਜ ਵਿੱਚ ਦੁਨੀਆ ਦੀਆਂ ਬਹੁਤ ਸਾਰੀਆਂ ਪੁਲਾੜ ਏਜੰਸੀਆਂ ਲੱਗੀਆਂ ਹੋਈਆਂ ਹਨ। ਇਹਨਾਂ ਵਿੱਚ ਅਮਰੀਕਾ ਦੀ 'ਨਾਸਾ', ਭਾਰਤ ਦੀ 'ਇਸਰੋ', ਰੂਸ ਦੀ 'ਰੌਸਕੌਸਮੌਸ', ਚੀਨ ਦੀ 'ਚਾਈਨਾ ਰਾਸ਼ਟਰੀ ਪੁਲਾੜ ਪ੍ਰਬੰਧਨ', 22 ਯੂਰੋਪੀ ਦੇਸ਼ਾਂ ਦੀ 'ਯੂਰੋਪੀਅਨ ਪੁਲਾੜ ਏਜੰਸੀ' ਅਤੇ ਜਪਾਨ ਦੀ 'ਜਾਕਸਾ' ਪ੍ਰਮੁੱਖ ਹਨ।

ਜਿਵੇਂ ਸਾਡੇ ਸੂਰਜੀ ਪਰਿਵਾਰ ਵਿੱਚ ਧਰਤੀ ਆਪਣੇ ਸੱਤ ਹੋਰ ਭੈਣ-ਭਰਾਵਾਂ (8 ਗ੍ਰਹਿਆਂ) ਦੇ ਨਾਲ ਸੂਰਜ ਦੁਆਲੇ ਚੱਕਰ ਕੱਢਦੀ ਹੈ, ਉਸੇ ਤਰ੍ਹਾਂ ਚੰਦਰਮਾ ਧਰਤੀ ਦੁਆਲੇ ਪਰਿਕਰਮਾ ਕਰਦਾ ਹੈ। ਇਸੇ ਲਈ ਇਸਨੂੰ ਧਰਤੀ ਦਾ ਉਪਗ੍ਰਹਿ ਕਿਹਾ ਜਾਂਦਾ ਹੈ। ਸਾਡੇ ਸੂਰਜੀ ਪਰਿਵਾਰ ਵਿੱਚ ਇਹ ਸਾਡੇ ਸਭ ਤੋਂ ਨੇੜਲਾ ਪੁਲਾੜੀ 'ਪਿੰਡ' ਹੈ। ਇਹ ਹਮੇਸ਼ਾ ਤੋਂ ਸਿਰਫ਼ ਸਾਡੀ ਹੀ ਨਹੀਂ ਸਗੋਂ ਵਿਗਿਆਨੀਆਂ ਦੀ ਵੀ ਖਿੱਚ ਦਾ ਕੇਂਦਰ ਰਿਹਾ ਹੈ। ਇਸ ਤੇ ਜਾਣ ਦੀ, ਇਸ ਬਾਰੇ ਜਾਣਕਾਰੀ ਹਾਸਲ ਕਰਨ ਦੀ ਅਤੇ ਉਥੇ ਧਰਤੀ ਵਾਂਙ ਘਰ ਜਾਂ 'ਕਲੋਨੀ' ਬਣਾਉਣ ਦੀ ਸਾਡੇ ਪੁਲਾੜ ਵਿਗਿਆਨੀਆਂ ਦੀ ਇੱਛਾ ਰਹੀ ਹੈ। ਇਸੇ ਇੱਛਾ ਦੀ ਪੂਰਤੀ ਲਈ 1959 ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਦੇਸ਼ਾਂ ਨੇ ਕਈ ਮਿਸ਼ਨ ਇਸ ਵੱਲ ਭੇਜੇ ਹਨ। 'ਲੂਨਾ-25' ਹੁਣੇ-ਹੁਣੇ ਚੰਨ ’ਤੇ ਗਿਆ ਸੀ ਪਰ ਬਦਕਿਸਮਤੀ ਨਾਲ ਆਪਣਾ ਮਿਸ਼ਨ ਪੂਰਾ ਨਹੀਂ ਕਰ ਸਕਿਆ ਤੇ ਚੰਦਰਮਾ ਤੇ ਟਕਰਾਅ ਗਿਆ। ਇਸ ਲੂਨਾ ਮਿਸ਼ਨ ਨੇ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ, ਸੋਵੀਅਤ ਸੰਘ ਤੋਂ ਰੂਸ ਤੱਕ ਦਾ। 

1959 ਵਿੱਚ ਸੋਵੀਅਤ ਸੰਘ  ਵੱਲੋਂ ਇਸ ਲੂਨਾ ਮਿਸ਼ਨ ’ਚ 'ਲੂਨਾ-2' ਰਾਹੀਂ ਪਹਿਲਾ ਮਨੁੱਖ ਵੱਲੋਂ ਬਣਾਇਆ ਉਪਗ੍ਰਹਿ (ਬਨਾਵਟੀ ਉਪਗ੍ਰਹਿ) ਚੰਦਰਮਾ ਦੇ ਕਕਸ਼ ਵਿੱਚ ਸਥਾਪਿਤ ਕੀਤਾ ਗਿਆ ਸੀ। ਇਸੇ ਤੋਂ ਸਾਨੂੰ ਪਤਾ ਲੱਗਿਆ ਸੀ ਕਿ ਚੰਦਰਮਾ ’ਤੇ ਧਰਤੀ ਵਾਂਙ ਕੋਈ ਵੀ ਚੁੰਬਕੀ ਖੇਤਰ ਨਹੀਂ ਹੈ। 1959 ਵਿੱਚ ਹੀ 'ਲੂਨਾ-3' ਨੇ ਦੱਸਿਆ ਕਿ ਚੰਦਰਮਾ ਦੀ ਸਤ੍ਹਾ ’ਤੇ ਵੱਡੇ-ਵੱਡੇ ਟੋਏ ਹਨ। ਲੂਨਾ ਪ੍ਰੋਗਰਾਮ ਦੇ 4, 5, 6, 7 ,8, 15, 18, 23 ਅਤੇ ਹੁਣ ਵਾਲਾ ਮਿਸ਼ਨ 'ਲੂਨਾ-25' ਅਸਫਲ ਰਹੇ ਹਨ। ਪਰ ਫਿਰ ਵੀ ਇਸ ਮਿਸ਼ਨ ਨੇ ਸਾਨੂੰ ਬਹੁਤ ਅਮੁੱਲੀ ਜਾਣਕਾਰੀ ਦਿੱਤੀ ਹੈ।

ਸੋਵੀਅਤ ਸੰਘ ਨੇ ਚੰਦਰਮਾ ’ਤੇ 23 ਮਿਸ਼ਨ ਭੇਜੇ, ਪਰ ਇਹ ਚੰਦਰਮਾ ਦੀ ਸਤ੍ਹਾ ’ਤੇ ਕੋਈ ਪੁਲਾੜ ਯਾਤਰੀ ਉਤਾਰਣ ਵਿੱਚ ਸਫਲ ਨਹੀਂ ਹੋ ਸਕਿਆ। ਅਮਰੀਕਾ ਵੱਲੋਂ ਬਿਨਾਂ ਸ਼ੱਕ ਪੁਲਾੜ ਦੀ ਦੌੜ ਜਿੱਤੀ ਜਾਪਦੀ ਹੈ। 'ਨਾਸਾ' ਨੇ ਅਪੋਲੋ-11 ਮਿਸਨ ਦੌਰਾਨ ਇਤਿਹਾਸ ਰਚਿਆ ਸੀ। ਮਨੁੱਖ 1969 ਵਿੱਚ ਪਹਿਲੀ ਵਾਰ ਚੰਦਰਮਾ ਦੀ ਸਤ੍ਹਾ ’ਤੇ ਤੁਰਿਆ ਸੀ।

1964 (ਰੇਂਜਰ-7) ਅਤੇ 2018 (ਫਲਾਈਬਾਈ) ਦੇ ਵਿਚਕਾਰ, 'ਸੰਯੁਕਤ ਰਾਜ' ਦੁਆਰਾ 32 ਮਿਸ਼ਨ ਕੀਤੇ ਗਏ ਸਨ। ਇਹਨਾਂ ਮਿਸ਼ਨਾਂ ਵਿੱਚੋਂ, 6 ਮਨੁੱਖੀ ਮਿਸਨ ਸਨ, ਅਪੋਲੋ 11, 12, 14, 15, 16 ਅਤੇ 17 । ਇਹਨਾਂ 6 ਮਨੁੱਖੀ ਮਿਸਨਾਂ ਰਾਹੀਂ 24 ਯਾਤਰੀਆਂ ਨੇ ਚੰਦਰਮਾ ਵੱਲ ਵਹੀਰਾਂ ਘੱਤੀਆਂ ਪਰ ਉਹਨਾਂ ਚੋਂ ਸਿਰਫ 12 ਪੁਲਾੜ ਯਾਤਰੀ ਹੀ ਚੰਦਰਮਾ ਦੀ ਸਤ੍ਹਾ ’ਤੇ ਚੱਲੇ ਅਤੇ ਉੱਥੇ ਆਪਣੇ ਪੈਰਾਂ ਦੇ ਨਿਸ਼ਾਨ ਛੱਡ ਸਕੇ। 

 1972 ਤੋਂ ਲੈ ਕੇ ਹੁਣ ਤੱਕ ਪਿਛਲੇ 51 ਸਾਲਾਂ ’ਚ ਕੋਈ ਵੀ ਦੇਸ਼ ਮਨੁੱਖੀ ਪੈਰ ਚੰਨ ਦੀ ਸਤ੍ਹਾ ’ਤੇ ਨਹੀਂ ਧਰ ਸਕਿਆ। 'ਨਾਸਾ' ਆਰਟੇਮਿਸ ਪ੍ਰੋਗਰਾਮ ਰਾਹੀਂ 2024 ਵਿੱਚ ਚੰਦਰਮਾ ’ਤੇ ਮਨੁੱਖ ਨੂੰ ਦੁਬਾਰਾ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਅਗਲੇ ਕੁਝ ਸਾਲਾਂ ਵਿੱਚ ਚੰਦਰਮਾ ’ਤੇ ਕਦਮ ਰੱਖਣ ਵਾਲਿਆਂ ਵਿੱਚ ਇੱਕ ਔਰਤ ਵੀ ਆਪਣਾ ਨਾਮ ਦਰਜ ਕਰਨ ਵਿੱਚ ਕਾਮਯਾਬ ਹੋ ਸਕਦੀ ਹੈ।

152-2ਪੁਲਾੜ ਸ਼ਬਦ ਕਹਿਣ ਨੂੰ ਹੀ ਸੋਖਾ ਹੈ। ਇਸ ਦਾ ਸਫ਼ਰ ਉਨ੍ਹਾਂ ਹੀ ਔਖਾ ਹੈ। ਅਸੀਂ ਅਕਸਰ ਅਸਮਾਨ ’ਤੇ ਪੁਲਾੜ ਸ਼ਬਦ ਵਿੱਚ ਉਲਝ ਜਾਂਦੇ ਹਾਂ। ਅਸਮਾਨ ਤਾਂ ਧਰਤੀ ਦੇ ਵਾਯੂਮੰਡਲ ਵਿੱਚ ਹੀ ਹੁੰਦਾ ਹੈ ਪਰ ਜਦੋਂ ਅਸੀਂ ਅਸਮਾਨ ਦਾ ਸੀਨਾ ਚੀਰ ਕੇ ਵਾਯੂਮੰਡਲ ਤੋਂ ਬਾਹਰ ਚਲੇ ਜਾਂਦੇ ਹਾਂ ਤਾਂ ਉਸ ਵਕਤ ਪੁਲਾੜ ਸ਼ੁਰੂ ਹੁੰਦਾ ਹੈ।

ਪੁਲਾੜ ਵਿੱਚ ਗਈ ਵਸਤੂ ਧਰਤੀ ’ਤੇ ਵਾਪਿਸ ਨਹੀਂ ਪਰਤਦੀ। ਉਛਲਣਾ, ਕੁੱਦਣਾ, ਤੁਰਨਾ ਪੁਲਾੜ ਵਿੱਚ ਬਹੁਤ ਹੀ ਔਖਾ ਹੁੰਦਾ ਹੈ। ਅੱਜ ਭਾਰਤ ਦੀ ਪੁਲਾੜ  ਏਜੰਸੀ 'ਇਸਰੋ' ਦੁਨੀਆਂ ਭਰ ਵਿੱਚ ਬਹੁਤ ਨਾਮਨਾ ਖੱਟ ਰਹੀ ਹੈ। ਇਸੇ ਪਲਾੜ ਏਜੰਸੀ, 'ਭਾਰਤੀ ਪੁਲਾੜ ਖੋਜ ਸੰਗਠਨ'(ਭਾ:ਪੁ:ਖੋ:ਸੰ) ਅਤੇ ਸੋਵੀਅਤ ਸੰਘ ਨੇ ਮਿਲ ਕੇ 'ਇੰਟਰ ਕਸਮਿਕ' ਪ੍ਰੋਗਰਾਮ ਹੇਠ ਭਾਰਤ ਦੇ ਰਾਕੇਸ਼ ਸਰਮਾ ਨੂੰ ਪੁਲਾੜ ਵਿੱਚ ਭੇਜਿਆ ਸੀ। ਉਹ ਪੁਲਾੜ ਵਿੱਚ ਜਾਣ ਵਾਲੇ ਦੁਨੀਆਂ ਦੇ 138ਵੇਂ ਅਤੇ ਭਾਰਤ ਦੇ ਪਹਿਲੇ ਯਾਤਰੀ ਸਨ। ਉਹ ਪੰਜਾਬ ਦੇ ਪਟਿਆਲਾ ਦੇ ਰਹਿਣ ਵਾਲੇ ਸਨ। ਉਹ ਤਿੰਨ ਅਪ੍ਰੈਲ 1984 ਨੂੰ ਦੋ ਸੋਵੀਅਤ ਯਾਤਰੀਆਂ ਦੇ ਨਾਲ ਸੋਯੂਜ਼ ਟੀ-11 ਰਾਹੀਂ ਪੁਲਾੜ ਵਿੱਚ ਗਏ ਸਨ। ਯਾਤਰਾ ਦੌਰਾਨ ਉਨ੍ਹਾਂ ਨੇ ਉੱਤਰ ਭਾਰਤ ਦੀਆਂ ਪੁਲਾੜ ਵਿੱਚੋਂ ਫੋਟੋਆਂ ਵੀ ਖਿੱਚੀਆਂ ਸਨ ਅਤੇ ਸਿਫਰ ਗੁਰੂਤਾ-ਆਕਰਸ਼ਣ ’ਤੇ ਯੋਗਾ ਅਭਿਆਸ ਵੀ ਕੀਤਾ ਸੀ। ਭਾਰਤ ਸਰਕਾਰ ਨੇ ਉਹਨਾਂ ਨੂੰ ਬਾਅਦ ਵਿੱਚ 'ਅਸ਼ੋਕ ਚੱਕਰ' ਨਾਲ ਸਨਮਾਨਿਆ ਸੀ। ਰਾਕੇਸ਼ ਸ਼ਰਮਾ ਦੀ ਪੁਲਾੜ ਯਾਤਰਾ ਨੇ 'ਇਸਰੋ' ਲਈ ਜਾਗ (ਦਹੀ ਦਾ ਖੱਟਾ) ਲਗਾਉਣ ਦਾ ਕੰਮ ਕੀਤਾ, ਜਿਸ ਨਾਲ ਦਹੀਂ ਬਣਨ ਦਾ ਕਾਰਜ ਅਜਿਹਾ ਹੋਇਆ ਕਿ ਅੱਜ 'ਇਸਰੋ' ਦੁਨੀਆਂ ਵਿੱਚ 'ਨਾਸਾ' ਦੇ ਬਰਾਬਰ ਨਾਮ ਖੱਟ ਰਹੀ ਹੈ।

ਜਦੋਂ ਵੀ ਪੁਲਾੜ ਯਾਤਰੀਆਂ ਦਾ ਨਾਮ ਲਿੱਤਾ ਜਾਂਦਾ ਹੈ ਤਾਂ 'ਕਲਪਨਾ ਚਾਵਲਾ' ਦਾ ਨਾਮ ਸਭ ਤੋਂ ਪਹਿਲਾਂ ਦਿਮਾਗ ਵਿੱਚ ਆਉਂਦਾ ਹੈ। ਉਹ ਹਰਿਆਣਾ ਦੇ 'ਕਰਨਾਲ' ਦੀ ਰਹਿਣ ਵਾਲੀ ਸੀ। ਪੜ੍ਹ-ਲਿਖ ਕੇ ਅਤੇ ਇੱਥੋਂ ਹੀ ਸਿੱਖਿਆ ਪ੍ਰਾਪਤ ਕਰਕੇ ਅਮਰੀਕਾ ਚਲੀ ਗਈ। ਜਿੱਥੇ ਵਿਆਹ ਤੋਂ ਬਾਅਦ ਉਸ ਨੇ 'ਸੰਯੁਕਤ ਰਾਸ਼ਟਰ ਅਮਰੀਕਾ' (ਸੰ:ਰਾ:ਅ:) ਦੀ ਨਾਗਰਿਕਤਾ ਹਾਸਲ ਕਰ ਲਈ ਸੀ।

ਉਹ ਪੁਲਾੜ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ। ਉਹ 'ਨਾਸਾ' ਦੇ ਉਸ ਪੁਲਾੜ ਯਾਤਰੀ ਗਰੁੱਪ ਵਿੱਚ ਚੁਣੀ ਗਈ, ਜਿਸ ਨੇ ਪੁਲਾੜ 'ਸ਼ਟਲ' ਕੋਲੰਬੀਆ ਦੀ ਉਡਾਨ 'ਐਸ ਟੀ ਐਸ-87' ਰਾਹੀਂ ਕਰਨੀ ਸੀ। ਇਸ ਗਰੁੱਪ ਵਿੱਚ ਉਹ 7 ਪੁਲਾੜ ਯਾਤਰੀ ਸਨ। 17 ਮਾਰਚ 1962 ਨੂੰ ਜਨਮੀ ਇਸ ਪਰੀ ਨੇ 19 ਨਵੰਬਰ 1997 ਨੂੰ ਪੁਲਾੜ ਵੱਲ ਨੂੰ ਉਡਾਰੀ ਮਾਰੀ। ਆਪਣੇ ਇਸ ਮਿਸ਼ਨ ਵਿੱਚ ਉਸਨੇ ਇੱਕ ਕਰੋੜ ਚਾਰ ਲੱਖ ਕਿਲੋਮੀਟਰ ਦਾ ਸਫਰ ਤੈਅ ਕੀਤਾ ਅਤੇ 35 ਵਾਰ ਧਰਤੀ ਦੇ ਆਲੇ-ਦੁਆਲੇ ਚੱਕਰ ਕੱਢੇ।

ਉਹ ਪੁਲਾੜ ਵਿਚ 31 ਦਿਨ 14 ਘੰਟੇ 54 ਮਿੰਟ ਰਹੀ। 2003 ਨੂੰ 'ਕੋਲਮਬੀਆਂ' ਪੁਲਾੜਯਾਨ ਧਰਤੀ ਦੇ ਕਕਸ਼ ਵਿੱਚ ਦਾਖਲ ਹੁੰਦਾ ਹੋਇਆ ਟੁੱਟ ਕੇ ਬਿਖਰ ਗਿਆ। ਇਹ ਸਭ ਦੱਖਣੀ ਅਮਰੀਕਾ ਦੇ ਟੈਕਸਾਸ ਸ਼ਹਿਰ ਦੇ ਉੱਪਰ ਆਕਾਸ ਵਿੱਚ ਵਾਪਰਿਆ ਅਤੇ ਇਸ ਦੇ ਨਾਲ ਹੀ ਸਾਰੇ ਇਸ ਮਿਸ਼ਨ ’ਤੇ ਗਏ ਪੁਲਾੜ ਯਾਤਰੀ ਸਦਾ ਦੇ ਲਈ ਅਮਰ ਹੋ ਗਏ ਅਤੇ ਆਮ ਕਹਾਵਤਾਂ ਅਨੁਸਾਰ ਪੁਲਾੜ ਪਰੀ ਕਲਪਨਾ ਚਾਵਲਾ ਤਾਰਾ ਬਣ ਗਈ।

ਪੁਲਾੜ ਵਿਚ ਹਾਲੇ ਤੱਕ ਚਾਰ ਭਾਰਤੀ ਯਾਤਰੀ ਗੇੜਾ ਲਗਾ ਆਏ ਹਨ। ਉਪਰੋਕਤ ਦੋਹਾਂ ਤੋਂ ਇਲਾਵਾ ਤੀਜੀ 'ਸੁਨੀਤਾ ਵਿਲੀਅਮ' ਆਕਾਸ ਨੂੰ ਪਾਰ ਕਰਦੀ ਹੋਈ ਪੁਲਾੜ ਵਿੱਚ ਪੁੱਜੀ ਸੀ ਅਤੇ ਉਸ ਉਪਰੰਤ 'ਸਿਰਸਾ ਬਾਂਦਲਾ' ਨੇ ਵੀ ਇਹ ਉਚਾਈ ਸਰ ਕੀਤੀ। ਹਾਲਾਕਿ ਇਹ ਚਾਰੇ ਹੀ ਭਾਰਤੀ ਮੂਲ ਦੇ ਸਨ ਪਰ ਬੁਲੰਦੀ ਵੇਲੇ ਸਿਰਫ ਰਾਕੇਸ਼ ਸ਼ਰਮਾ ਕੋਲ ਹੀ ਭਾਰਤੀ ਨਾਗਰਿਕਤਾ ਸੀ।

ਜਿੱਤ ਅਤੇ ਹਾਰ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਜੇ ਕੋਈ ਜਿੱਤਦਾ ਹੈ ਤਾਂ ਹਾਰ ਵੀ ਕਿਸੇ ਨਾ ਕਿਸੇ ਦੀ ਹੁੰਦੀ ਹੀ ਹੈ। ਪਰ ਹਾਰਿਆ ਹੋਇਆ ਉਸਨੂੰ ਮੰਨਿਆ ਜਾਂਦਾ ਹੈ ਜੋ ਦਿਲੋਂ ਵੀ ਹਾਰ ਮੰਨ ਲਵੇ। ਭਾਵ ਉਸ ਵਿੱਚ ਕੁਝ ਕਰ ਗੁਜਰਨ ਦੀ ਭਾਵਨਾ ਖਤਮ ਹੋ ਗਈ ਹੋਵੇ। ਵੇਖਿਆ ਗਿਆ ਹੈ ਕਿ ਹਾਰਾਂ ਅਕਸਰ ਸਫਲਤਾ ਦੇ ਰਾਹ ਖੋਲਦੀਆਂ ਹਨ। ਤੁਹਾਨੂੰ ਯਾਦ ਹੋਵੇਗਾ ਕਿ ਭਾਰਤ ਨੇ ਚੰਦਰਯਾਨ ਮਿਸ਼ਨ ਸ਼ੁਰੂ ਕੀਤਾ ਹੋਇਆ ਹੈ। ਇਸ ਮਿਸ਼ਨ ਦਾ ਮੁੱਖ ਮਕਸਦ ਧਰਤੀ ਦੇ ਕੁਦਰਤੀ ਉਪਗ੍ਰਹਿ ਚੰਦਰਮਾ ਬਾਰੇ ਜਾਣਕਾਰੀ ਹਾਸਿਲ ਕਰਨਾ ਅਤੇ ਉਥੋਂ ਬਾਰੇ ਖੋਜਾਂ ਕਰਨਾ ਹੈ। ਇਸ ਤਹਿਤ ਭਾਰਤ ਨੇ ਵੱਖ-ਵੱਖ ਸਮਿਆਂ ਤੇ ਤਿੰਨ ਪੁਲਾੜ ਗੱਡੀਆਂ 'ਚੰਦਰਯਾਨ-1', 'ਚੰਦਰਯਾਨ-2' ਅਤੇ ਹੁਣ 'ਚੰਦਰਯਾਨ-3' ਚੰਦਰਮਾ ’ਤੇ ਘੱਲੀਆਂ ਹਨ।

ਚੰਦਰਯਾਨ (ਚੰਦਰਯਾਨ-1) 'ਪਰਿਕ੍ਰਮੀ' ਦੀ 'ਚੰਦਰਮਾ ਪ੍ਰਭਾਵ ਜਾਂਚ' (ਮੂਨ ਇਮਪੈਕਟ ਪ੍ਰੋਬ) 14 ਨਵੰਬਰ 2008 ਨੂੰ ਚੰਦਰਮਾ ਦੀ ਸਤ੍ਹਾ ’ਤੇ ਉਤਰੀ, ਜਿਸ ਨਾਲ ਭਾਰਤ ਚੰਦਰਮਾ ’ਤੇ ਆਪਣਾ ਝੰਡਾ ਲਗਾਉਣ ਵਾਲਾ ਚੌਥਾ ਦੇਸ਼ ਬਣ ਗਿਆ। ਚੰਦਰਮਾ ’ਤੇ ਪਾਣੀ ਦੀ ਮੌਜੂਦਗੀ ਦਾ ਪਤਾ ਚੰਦਰਯਾਨ-1 ਨੇ ਹੀ ਲਗਾਇਆ ਸੀ। ਅਮਰੀਕੀ ਪੁਲਾੜ ਏਜੰਸੀ 'ਨਾਸਾ' ਦੇ ਪੁਲਾੜ ਖੋਜੀ ਸੰਦਾਂ ਨੇ ਵੀ ਚੰਦਰਮਾ ’ਤੇ ਪਾਣੀ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਸੀ। 'ਇਸਰੋ' ਅਨੁਸਾਰ ਚੰਦਰਮਾ ’ਤੇ ਪਾਣੀ ਸਮੁੰਦਰਾਂ, ਚਸ਼ਮਿਆਂ, ਤਲਾਬਾਂ ਜਾਂ ਤੁਪਕਿਆਂ ਦੇ ਰੂਪ ’ਚ ਮੌਜੂਦ ਨਹੀਂ ਹੈ, ਸਗੋਂ ਖਣਿਜਾਂ ਅਤੇ ਚੱਟਾਨਾਂ ਦੀ ਸਤ੍ਹਾ ’ਤੇ ਮੌਜੂਦ ਹੈ। ਚੰਦਰਮਾ ’ਤੇ ਪਾਣੀ ਦੀ ਮੌਜੂਦਗੀ ਅੰਦਾਜੇ ਨਾਲੋਂ ਬਹੁਤ ਜ਼ਿਆਦਾ ਹੈ।

'ਚੰਦਰਯਾਨ-2' ਮਿਸਨ ਦੇ ਤਹਿਤ 2019 ’ਚ 'ਉਤਰਣਯਾਨ' ਅਤੇ 'ਭ੍ਰਮਣਯਾਨ' ਨੂੰ ਚੰਦਰਮਾ ਦੀ ਸਤ੍ਹਾ ’ਤੇ ਉਤਾਰਿਆ ਜਾਣਾ ਸੀ ਪਰ ਇਹ ਮਿਸ਼ਨ ਅਸਫਲ ਰਿਹਾ ਸੀ। ਇਸਦਾ ਭਾਰ ਲਗਭਗ 3,877 ਕਿਲੋਗ੍ਰਾਮ ਸੀ। ਇਸਦੇ ਤਿੰਨ ਹਿੱਸੇ ਸਨ। ਇਸੇ ਕਾਰਨ ਇਸ ਨੂੰ 'ਥ੍ਰੀ ਇਨ ਵਨ' ਕਿਹਾ ਜਾਂਦਾ ਹੈ। ਇਸ ਵਿੱਚ 'ਪਰਿਕ੍ਰਮੀ', 'ਉਤਰਣਯਾਨ' ਅਤੇ 'ਭ੍ਰਮਣਯਾਨ' ਸ਼ਾਮਿਲ ਸਨ। 'ਉਤਰਣਯਾਨ' ਨਾਮ ਵਿਕਰਮ ਸਾਰਾਭਾਈ ਦੇ ਨਾਮ ’ਤੇ 'ਵਿਕਰਮ' ਰੱਖਿਆ ਗਿਆ ਸੀ। 'ਭ੍ਰਮਣਯਾਨ' ਦਾ ਨਾਮ 'ਪ੍ਰਗਿਆਨ' ਸੀ। ਇਹ ਖੋਜਾਂ ਕਰਨ ਲਈ ਵਿਗਿਆਨਕ ਯੰਤਰਾਂ ਨਾਲ ਲੈਸ ਸੀ । 22 ਜੁਲਾਈ 2019 ਨੂੰ ਇਸ ਚੰਦਰਯਾਨ-2 ਨੂੰ ਸਫਲਤਾਪੂਰਵਕ ਛੱਡਿਆ ਗਿਆ ਸੀ। ਪਰ 7 ਸਤੰਬਰ ਨੂੰ ਉਤਰਣਯਾਨ ‘ਵਿਕਰਮ’ ਨੂੰ ਚੰਦਰਮਾ ਦੀ ਸਤ੍ਹਾ ’ਤੇ 2.1 ਕਿਲੋਮੀਟਰ ਦੀ ਉਚਾਈ ’ਤੇ ਲਿਆਉਣ ਦੀ ਪ੍ਰਕਿਰਿਆ ਤੋਂ ਬਾਅਦ ਉਤਰਣਯਾਨ ਦਾ 'ਇਸਰੋ' ਨਾਲ ਸੰਪਰਕ ਟੁੱਟ ਗਿਆ ਸੀ। ਇਹ ਉਤਰਣ ਵਿੱਚ ਸਫਲ ਨਹੀਂ ਸੀ ਹੋ ਸਕਿਆ। ਬਾਅਦ ਵਿੱਚ 'ਨਾਸਾ' ਨੇ ਇਸ ਭ੍ਰਮਣਯਾਨ ਦਾ ਮਲਬਾ ਵੀ ਵੇਖਣ ਦਾ ਦਾਅਵਾ ਕੀਤਾ ਸੀ। 'ਇਸਰੋ' ਨੇ ਇਸ ਮਿਸ਼ਨ ਰਾਹੀਂ ਚੰਦਰਮਾ ਦੀ ਸਤ੍ਹਾ ਦੇ ਦੱਖਣੀ ਧਰੁਵ ’ਤੇ ਉਤਰਨ ਦੀ ਯੋਜਨਾ ਬਣਾਈ ਸੀ। ਇਹ ਚੰਦਰਮਾ ਦਾ ਉਹ ਹਿੱਸਾ ਹੈ, ਜੋ ਹਮੇਸ਼ਾ ਸਾਡੇ (ਧਰਤੀ) ਤੋਂ ਪਰ੍ਹੇ ਵੱਲ ਨੂੰ ਹੁੰਦਾ ਹੈ ਅਤੇ ਇੱਥੇ ਸੂਰਜੀ ਰੋਸ਼ਨੀ ਨਹੀਂ ਪਹੁੰਚਦੀ। ਭ੍ਰਮਣਯਾਨ ਨਾਲ ਸੰਪਰਕ ਟੁੱਟ ਜਾਣ ਕਾਰਨ ਜਾਂ ਇਹ ਕਹਿ ਲਓ ਕਿ ਭ੍ਰਮਣਯਾਨ ਦੇ ਤਬਾਹ ਹੋ ਜਾਣ ਕਾਰਨ ਇਹ ਮਿਸ਼ਨ ਅਧਵਾਟੇ ਹੀ ਰਹਿ ਗਿਆ ਸੀ ’ਤੇ ਇਸ ਦੀ ਅਸਫਲਤਾ ਦੇ ਕਾਰਨ ਭਾਰਤੀ ਪੁਲਾੜ ਵਿਗਿਆਨੀ ਭਾਰੀ ਨਿਰਾਸ਼ ਸਨ। ਪਰ ਜਿਹੜੇ ਮਕਸਦ ਲਈ ਇਹ ਭੇਜਿਆ ਗਿਆ ਸੀ ਉਸ ਦੇ ਕਾਫੀ ਹਿੱਸੇ ਨੂੰ ਇਸ ਨੇ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੈ।

ਮਿਸ਼ਨ ਦਾ ਪਹਿਲਾ ਹਿੱਸਾ, ਇਸਦਾ ਪਰਿਕ੍ਰਮੀ, ਉਸ ਸਮੇਂ ਕਾਮਯਾਬੀ ਨਾਲ ਚੰਦਰਮਾ ੀ ਪਰਿਕ੍ਰਮਾ ਵਿੱਚ ਸਥਾਪਿਤ ਕੀਤਾ ਗਿਆ ਸੀ। ਇਸ ’ਚ ਲੱਗੇ ਯੰਤਰ 2026 ਤੱਕ ਚੰਦਰਮਾ ’ਤੇ ਵੱਖ-ਵੱਖ ਖੋਜਾਂ ਕਰਦੇ ਰਹਿਣਗੇ। ਭਾਰਤ ਦੇ ਇਸ 'ਚੰਦਰਯਾਨ-2' ਮਿਸ਼ਨ ਦੇ 'ਪਰਿਕ੍ਰਮਾਯਾਨ' ਨੇ ਹੁਣ ਪਿੱਛੇ ਜਿਹੇ ਇਕ ਨਵਾਂ ਖੁਲਾਸਾ ਕੀਤਾ ਹੈ, ਜਿਸ ਨਾਲ ਵਿਗਿਆਨੀਆਂ ਦੇ ਚਿਹਰੇ ਖਿੜ ਗਏ ਹਨ। ਇਸ ਅਨੁਸਾਰ ਪਤਾ ਲੱਗਿਆ ਹੈ ਕਿ ਚੰਦਰਮਾਂ ’ਤੇ ਵਾਯੂਮੰਡਲ ਵੀ ਹੈ। ਹੁਣ ਤੱਕ ਅਸੀਂ ਇਹੀ ਮੰਨਦੇ ਆਏ ਹਾਂ ਕਿ ਚੰਦਰਮਾ ’ਤੇ ਕੋਈ ਵਾਯੂਮੰਡਲ ਨਹੀਂ ਹੈ। ਚਾਹੇ ਇਹ ਵਾਯੂਮੰਡਲ ਧਰਤੀ ਦੇ ਵਾਯੂਮੰਡਲ ਵਰਗਾ ਨਹੀਂ ਹੈ ਸਗੋਂ ਬਹੁਤ ਹੀ ਜ਼ਿਆਦਾ ਪਤਲਾ ਤੇ ਵਿਰਲਾ ਹੈ। ਇਸ ਵਿੱਚ ਆਰਗਨ-40 ਗੈਸ ਸਭ ਤੋਂ ਬਾਹਰਲੇ ਕਵਰ (ਵਹਿਮੰਡਲ ) ਵਿੱਚ ਫੈਲੀ ਹੋਈ ਹੈ। ਇਹ 'ਰੇਡੀਓ ਐਕਟਿਵ' ਪੋਟਾਸ਼ੀਅਮ-40 ਤੋਂ ਪੈਦਾ ਹੋਈ ਮੰਨੀ ਜਾਂਦੀ ਹੈ। 'ਵਹਿਮੰਡਲ', ਵਾਯੂਮੰਡਲ ਦਾ ਸਭ ਤੋਂ ਬਾਹਰੀ ਹਿੱਸਾ ਹੁੰਦਾ ਹੈ। ਸਾਡੇ ਵਾਯੂਮੰਡਲ ਦੀਆਂ ਵੀ ਪੰਜ ਪਰਤਾਂ ਹਨ। ਇਹ ਕਸ਼ੋਭਮੰਡਲਸਮਤਾਪਮੰਡਲ, ਮੱਧਮੰਡਲ, ਬਾਹਰੀ ਵਾਯੂਮੰਡਲ ਅਤੇ ਵਹਿਮੰਡਲ ਹਨ। ਆਰਗਨ -40 ਧਰਤੀ ਤੇ ਪਾਈ ਜਾਂ ਵਾਲੀ ਆਰਗਨ ਗੈਸ ਦਾ ਹੀ ਸਮਰੂਪ ਹੈ। ਹਾਲਾਂਕਿ ਆਰਗਾਨ ਦੀ ਮੋਜੂਦਗੀ ਦਾ ਸੰਕੇਤ ਅਮਰੀਕੀ ਮਿਸ਼ਨ 'ਅਪੋਲੋ-17' ਨੇ ਵੀ ਦਿੱਤਾ ਸੀ। ਪਰ ਉਸ ਸਮੇਂ ਇਹ ਚੰਦਰਮਾ ਦੇ ਭੂ-ਮੱਧ ਖੇਤਰ ਵਿੱਚ ਹੀ ਪਾਈ ਗਈ  ਸੀ। ਹੁਣ ਇਹ ਉਨ੍ਹਾਂ ਖੇਤਰਾਂ ’ਚ ਪਾਈ ਗਈ ਹੈ, ਜਿਨ੍ਹਾਂ ਦਾ ਵਿਗਿਆਨੀਆਂ ਨੇ ਪਹਿਲਾਂ ਅੰਦਾਜਾ ਨਹੀਂ ਲਗਾਇਆ ਸੀ। ਇਹ ਖੋਜ ਚੰਦਰਮਾਂ ਦੇ ਵਾਯੂਮੰਡਲ ਰਚਨਾ 'ਐਕਸਪਲੋਰਰ-2' (ਚੇਜ-2) ਨੇ ਪਰਿਕ੍ਰਮੀ ਰਾਹੀਂ ਕੀਤੀ ਹੈ। ਇਹ 'ਮਾਸ ਸਪੈਕਟਰੋਮੀਟਰ' ਯੰਤਰ ਹੈ। ਇਸ ਯੰਤਰ ਦੀ ਵਰਤੋਂ ਤੱਤਾਂ ਦੀ ਘਣਤਾ, ਉਹਨਾਂ ਦੇ ਮੂਲ ਰਸਾਇਣਿਕ ਅਤੇ ਅਣੂਆਂ ਦੀ ਬਣਤਰ ਆਦਿ ਨੂੰ ਮਾਪਣ ਲਈ ਕੀਤੀ ਜਾਂਦੀ ਹੈ।

ਇਸੇ 'ਪਰਿਕ੍ਰਮੀ' ਨੇ ਚੰਦਰਮਾ ਤੇ ਪਹਿਲੀ ਬਾਰ ਵੱਡੀ ਮਿਕਦਾਰ ਵਿੱਚ 'ਸੋਡੀਅਮ' ਹੋਣ ਦਾ ਪਤਾ ਵੀ ਲਗਾਇਆ ਹੈ। ਇਹ ਕੰਮ ਵੀ ਉਸ 'ਪਰਿਕ੍ਰਮੀ' ਵਿੱਚ ਲੱਗੇ 'ਐਕਸ-ਰੇ' ਸਪੈਕਟਰੋਮੀਟਰ ਨੇ ਕੀਤਾ ਹੈ, ਜਿਸ ਦਾ ਭ੍ਰਮਣਯਾਨ ਚੰਦਰਮਾ ’ਤੇ ਉਤਰਣ ਦੋਰਾਨ ਅਸਫਲ ਹੋ ਗਿਆ ਸੀ। ਇਸ ਨਾਲ ਹੁਣ ਭੱਵਿਖ ’ਚ ਉਥੇ ਸੋਡੀਅਮ ਦੀ ਸਹੀ ਮਿਕਦਾਰ ਪਤਾ ਕਰਨੀ ਸੁਖਾਲੀ ਹੋ ਜਾਵੇਗੀ। 

'ਇਸਰੋ' ਮੁਤਾਬਕ ਵਹਿਮੰਡਲ ’ਚ ਆਰਗਨ-40 ਗੈਸ ਮਿਲਣ ਨਾਲ ਚੰਦਰਮਾ ਦੀ ਬਾਹਰੀ ਪਰਤ ਨੂੰ ਸਮਝਣ ’ਚ ਮਦਦ ਮਿਲੇਗੀ। ਇਸ ਦੇ ਨਾਲ, ਇਸਦੀ ਸਤ੍ਹਾ ਤੋਂ ਦਸਾਂ ਮੀਟਰ ਦੇ ਅੰਦਰ ਹੋਣ ਵਾਲੀਆਂ ਰੇਡੀਓਐਕਟਿਵ ਗਤੀਵਿਧੀਆਂ ਦਾ ਹੋਰ ਸਹੀ ਅੰਦਾਜਾ ਲਗਾਇਆ ਜਾ ਸਕਦਾ ਹੈ।

'ਇਸਰੋ' ਨੇ ਕਿਹਾ, ਚੇਜ-2 ਵਿੱਚ ਵੀ ਅਗਿਆਤ ਕਾਰਨਾਂ ਕਰਕੇ ਆਰਗਨ-40 ਗੈਸ ਵਿੱਚ ਵਾਧਾ ਹੋਇਆ ਹੈ। ਇਸ ਦਾ ਕਾਰਨ ਚੰਦਰਮਾ ਦਾ ਭੂਚਾਲ ਜਾਂ ਕੁਝ ਹੋਰ ਹੋ ਸਕਦਾ ਹੈ, ਇਸ ਨੂੰ ਸਮਝਣ ਲਈ ਹੋਰ ਅਧਿਐਨ ਦੀ ਲੋੜ ਹੋਵੇਗੀ।

ਚੰਦਰਯਾਨ-2 ਮਿਸਨ ਦੀ ਅਸਫਲਤਾ ਇਕ 'ਤੰਤ੍ਰਾਂਸ਼' (ਸਾਫਟਵੇਅਰ) ਗਲਤੀ ਦੇ ਕਾਰਨ ਹੋਈ ਸੀ। ਹੁਣ ਭੇਜਿਆ ਗਿਆ ਚੰਦਰਯਾਨ-3, ਚੰਦਰਯਾਨ-2 ਦਾ ਇਕ ਅਗਲਾ ਮਿਸ਼ਨ ਹੈ। ਇਸ ਮਿਸ਼ਨ ਨੇ 23 ਅਗਸਤ 2023, ਸ਼ਾਮ 6ਵੱਜ ਕੇ 4 ਮਿੰਟ ਤੇ ਆਪਣੀ ਸਫਲਤਾ ਦਾ ਪਹਿਲਾ ਪੜਾਅ ਪਾਰ ਕਰ ਲਿਆ ਹੈ। ਭਾਰਤ ਦੀ ਇਸ ਪ੍ਰਾਪਤੀ ਨੇ ਸਫਲਤਾ ਦੇ ਝੰਡੇ ਗੱਡ ਦਿੱਤੇ ਹਨ। ਤਿਰੰਗਾ ਪੁਲਾੜ ਵਿੱਚ ਵੀ ਉੱਚਾ ਹੋ ਗਿਆ ਹੈ। 'ਚੰਦਰਯਾਨ-3' ਰਾਹੀ ਭਾਰਤ ਨੇ ਚੰਨ ਫਤਿਹ ਕਰ ਲਿਆ ਹੈ। ਚੰਦਰਯਾਨ-3 ਦਾ ਉਤਰਨਾ ਬਹੁਤ ਹੀ ਗੁੰਝਲਦਾਰ ਕਾਰਜ ਸੀ। ਇਸ ਉਤਰਨ ਦੇ ਮੁਖ ਤੋਰ ਤੇ ਚਾਰ ਪੜਾਅ ਸਨ। 'ਰਫ਼ ਬ੍ਰੇਕਿੰਗ' ਫੇਜ਼, 'ਐਲਟੀਟਿਉਡ' (ਉਚਾਈ) ਹੋਲਡ ਫੇਜ਼, 'ਫਾਈਨ ਬ੍ਰੇਕਿੰਗ' ਫੇਜ਼ ਅਤੇ 'ਟਰਮੀਨਲ ਡਿਸਟੈਂਸ' ਫੇਜ਼। ਰਫ਼ ਬ੍ਰੇਕਿੰਗ ਫੇਜ਼ ਵਿੱਚ ਚੰਦਰਯਾਨ-3 ਦਾ ਉਤਰਨਯਾਨ, ਉਤਰਨ ਵਾਲੀ ਥਾਂ ਤੋਂ 750 ਕਿਲੋਮੀਟਰ ਦੂਰ ਸੀ ਅਤੇ ਇਸਦੀ ਗਤੀ 1.6 ਕਿਲੋਮੀਟਰ ਪ੍ਰਤੀ ਸਕਿੰਟ ਸੀ। ਇਹ ਫੇਜ਼ 690 ਸਕਿੰਟਾਂ ਤੱਕ ਚੱਲਿਆ। ਇਸ ਦੌਰਾਨ ਵਿਕਰਮ ਦੇ ਸਾਰੇ ਸੈਂਸਰ ਚਾਲੂ ਹੋਏ । ਇਸ ਮੌਕੇ ਇਸਦੀ ਸਮਰੇਖੀ ਗਤੀ 358 ਮੀਟਰ/ਸੈਕਿੰਡ ਅਤੇ ਲੰਬਰੇਖੀ ਗਤੀ 61 ਮੀਟਰ/ਸੈਕਿੰਡ ਸੀ ।

ਦੂਜੇ ਪੜਾਅ, ਉਚਾਈ ਹੋਲਡ ਫੇਜ਼ ਵਿੱਚ ਉਤਰਣਯਾਨ ਵਿਕਰਮ ਨੇ ਚੰਦਰਮਾ ਦੀ ਸਤ੍ਹਾ ਦੀ ਫੋਟੋ ਖਿਚੀ ਅਤੇ ਪਹਿਲਾਂ ਤੋਂ ਮੌਜੂਦ ਫੋਟੋਆਂ ਨਾਲ ਤੁਲਨਾ ਕੀਤੀ । ਇਹ ਫੇਜ਼ 10 ਸੈਕਿੰਡ ਦਾ ਸੀ। ਚੰਦਰਯਾਨ-2 ਦੇ ਸਮੇਂ ਇਹ ਪੜਾਅ 38 ਸੈਕਿੰਡ ਦਾ ਸੀ। ਇਸ ਦੋਰਾਨ ਇਸਦੀ  ਸਮਰੇਖੀ ਵੇਗ ਘਟ ਕੇ  336 ਮੀਟਰ/ਸੈਕਿੰਡ ਅਤੇ ਲੰਬਰੇਖੀ 59 ਮੀਟਰ/ਸੈਕਿੰਡ ਰਹਿ ਗਿਆ ਸੀ ।
 
ਅਗਲਾ ਫਾਈਨ ਬ੍ਰੇਕਿੰਗ ਫੇਜ਼  175 ਸੈਕਿੰਡ ਤੱਕ ਚੱਲਿਆ ਅਤੇ  ਗਤੀ 0 'ਤੇ ਆ ਗਈ। ਉਤਰਨ ਵਾਲੀ ਵਾਲੀ ਥਾਂ ਦੇ 600 ਮੀਟਰ ਉਪਰ ਲੰਬਾਤਮਕ ਆ ਕੇ ਇਹ ਖੜ ਗਿਆ। ਵਿਕਰਮ ਦੇ ਸਾਰੇ ਸੈਂਸਰ ਐਕਟੀਵੇਟ ਹੋ ਗਏ। ਫੋਟੋਆਂ ਦੁਬਾਰਾ ਲਈਆਂ ਗਈਆਂ ਅਤੇ ਇਹਨਾਂ ਦੀ ਤੁਲਨਾ ਕੀਤੀ ਗਈ ।
 
131 ਸੈਕਿੰਡ ਦੇ ਟਰਮੀਨਲ ਡਿਸਟੈਂਸ ਫੇਜ਼ ਵਿੱਚ ਉਤਰਨਯਾਨ ਚੰਦਰਮਾ ਸਤ੍ਹਾ ਤੋਂ 150 ਮੀਟਰ ਉੱਪਰ ਆ ਗਿਆ। ਉਤਰਨਯਾਨ 'ਤੇ ਲੱਗੇ ਹੈਜ਼ਰਡ ਡਿਟੈਕਸ਼ਨ ਕੈਮਰੇ ਨੇ ਚੰਨ ਦੀ ਸਤ੍ਹਾ ਦੀਆਂ ਤਸਵੀਰਾਂ ਲਈਆਂ। ਉਪਰੰਤ  ਵਿਕਰਮ 73 ਸਕਿੰਟਾਂ 'ਚ ਚੰਦਰਮਾ 'ਤੇ ਉਤਰਿਆ ।

ਉਤਰਨ ਤੋਂ ਬਾਅਦ ਧੂੜ ਦੇ ਬੈਠਣ ਤੋਂ ਬਾਅਦ ਵਿਕਰਮ ਸ਼ੁਰੂ ਹੋਇਆ ਅਤੇ ਸੰਚਾਰ ਕੀਤਾ। 'ਆਗਮ ਰਾਹ' ਖੁੱਲਿਆ ਅਤੇ ਪ੍ਰਗਿਆਨ ਭ੍ਰਮਣਯਾਨ ਇਸ ਰਾਹ ਤੋਂ ਚੰਦਰਮਾ ਦੀ ਸਤ੍ਹਾ 'ਤੇ ਆਇਆ। ਫੋਟੋਆਂ ਖਿਚੀਆਂ ਅਤੇ ਧਰਤੀ ਤੇ ਭੇਜੀਆਂ। ਹੁਣ ਇਹਨਾਂ ਭੇਜੀਆਂ ਗਈਆਂ ਅਤੇ ਭੇਜੀਆਂ ਜਾ ਰਹੀਆਂ ਤਸਵੀਰਾਂ ਦੀ ਗਣਨਾ ਕੀਤੀ ਜਾ ਰਹੀ ਹੈ ਅਤੇ ਭਵਿਖ ਵਿੱਚ ਵੀ ਕੀਤੀ ਜਾਂਦੀ ਰਹੇਗੀ।

ਇਹ ਸਾਨੂੰ ਅੰਕੜੇ ਭੇਜਦਾ ਰਹੇਗਾ ਤੇ ਨਵੀਂ ਜਾਣਕਾਰੀ ਦੁਨੀਆਂ ਨੂੰ ਹਾਸਿਲ ਹੁੰਦੀ ਰਹੇਗੀ। ਇਸ ਮਿਸ਼ਨ ਨਾਲ ਚੰਦਰਮਾ ਬਾਰੇ ਅਥਾਹ ਜਾਣਕਾਰੀ ਮਿਲਣ ਦੀ ਉਮੀਦ ਹੈ। ਇਸ ਦੀ ਸਫਲਤਾ ਦੇ ਨਾਲ ਭਾਰਤ ਨੂੰ ਚੰਦਰਮਾ ਤੋ ਅੱਗੇ ਅਥਾਹ ਪੁਲਾੜ ਵਿੱਚ ਭੇਜੇ ਜਾਂ ਵਾਲੇ ਭੱਵਿਖੀ ਮਿਸ਼ਨਾਂ ਲਈ ਇਕ ਸਟੇਸ਼ਨ/ਜਮੀਨ ਮਿਲ ਜਾਵੇਗੀ। ਆਓ ਜਿਸ ਮਨੋਰਥ ਲਈ ਇਹ ਚੰਦਰਯਾਨ-3 ਚੰਦਰਮਾ ਤੇ ਭੇਜਿਆ ਗਿਆ ਹੈ, ਉਮੀਦ ਕਰੀਏ ਇਹ ਉਸ ਕਾਰਜ ਨੂੰ ਸ਼ੱਤ-ਪ੍ਰਤੀਸ਼ਤ ਪੂਰਾ ਕਰੇਗਾ ਅਤੇ ਭਾਰਤ ਨੂੰ ਪੁਲਾੜ ਦਾ ਸਰਤਾਜ਼ ਬਣਾਉਣ ਵਿੱਚ ਸਹਾਈ ਹੋਵੇਗਾ।

ਸੰਜੀਵ ਝਾਂਜੀ ਜਗਰਾਉਂ।
ਸੰਪਰਕ: 8004910000
SANJEEV JHANJI
M.Sc.B.Ed
Master of Mass Communication
Post grad.Dip. in Journalism & Mass Communication
PGDHRD
 MOB: +91 80049 10000


ਇਸਰੋ ਦੀ ਸੂਰਜ ਦੀ ਅੱਗ ਨੂੰ ਪੜਚੋਲਨ ਦੀ ਤਿਆਰੀ
ਸੰਜੀਵ ਝਾਂਜੀ, ਜਗਰਾਉ   (28/08/2023)
 
ਚੰਦਰਯਾਨ-3 ਦੀ ਮੁੱਢਲੀ ਅਪਾਰ ਕਾਮਯਾਬੀ ਤੋਂ ਮਨਾਂ ਮੂੰਹੀਂ ਹੋਂਸਲੇ ਵਿੱਚ ਆਏ 'ਇਸਰੋ' ਨੇ ਸੂਰਜ (ਗਰਮੀ) ਤੋਂ ਦੂਰ ਜਾਣ ਦੀ ਬਜਾਏ ਹੁਣ ਸੂਰਜ ਵੱਲ ਨੂੰ ਜਾਣ ਅਤੇ ਉਸ ਦੀਆਂ ਪਰਤਾਂ ਦੇ ਵਰਕੇ ਫਰੋਲਣ ਦਾ ਦਮ ਭਰਿਆ ਹੈ। ਹੁਣ ਤੱਕ ਦੇ ਜਿਆਦਾਤਰ ਪੁਲਾੜ ਮਿਸ਼ਨ ਚਾਹੇ ਉਹ 'ਮੰਗਾਲਯਾਨ' ਹੋਵੇ ਤੇ ਚਾਹੇ 'ਚੰਦਰਯਾਨ' ਅਮੂਮਨ ਸੂਰਜ ਤੋਂ ਦੂਰੀ ਬਨਾਏ ਹੋਏ ਸਨ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਐਸ ਸੋਮਨਾਥ ਨੇ ਸਤੰਬਰ ਵਿੱਚ ਹੀ ਦੇਸ਼ ਦਾ ਪਹਿਲਾ ਸੂਰਜੀ ਮਿਸ਼ਨ ਆਦਿਤਿਆ-ਐਲ1  ਛੱਡਣ ਕਰਨ ਦਾ ਫੈਂਸਲਾ ਕੀਤਾ ਹੈ। ਇਹ ਸਾਡੇ ਹੀ ਦੇਸ਼ ਦੀਆਂ ਸੰਸਥਾਵਾਂ ਨੇ ਸਾਂਝੇ ਤੋਰ ਤੇ ਬਣਾਇਆ। ਬੈਂਗਲੁਰੂ ਵਿਖੇ ਇੰਡੀਅਨ ਇੰਸਟੀਚਿਊਟ ਆਫ਼ ਐਸਟ੍ਰੋਫਿਜ਼ਿਕਸ ਵਿਜ਼ੀਬਲ, 'ਐਮੀਸ਼ਨ ਲਾਈਨ ਕਰੋਨਾਗ੍ਰਾਫ ਪੇਲੋਡ' ਨੂੰ ਬਣਾਉਣ ਵਾਲੀ ਪ੍ਰਮੁੱਖ ਸੰਸਥਾ ਹੈ। ਪੁਲਾੜ ਅਤੇ ਪੁਲਾੜ ਭੌਤਿਕ ਵਿਗਿਆਨ ਲਈ ਇੰਟਰ-ਯੂਨੀਵਰਸਿਟੀ ਸੈਂਟਰ, ਪੁਣੇ ਨੇ ਮਿਸ਼ਨ ਲਈ ਸੋਲਰ ਅਲਟਰਾਵਾਇਲਟ ਇਮੇਜਰ ਪੇਲੋਡ ਵਿਕਸਿਤ ਕੀਤਾ ਹੈ।

saurਆਮ ਵੇਖਣ-ਕਹਿਣ ਵਿੱਚ ਆਉਂਦਾ ਹੈ ਕਿ ਸੂਰਜ ਅੱਗ ਦਾ ਗੋਲਾ ਹੈ। ਇਸ ਤੇ ਤਾਂ ਕੀ, ਇਸ ਦੇ ਨੇੜੇ ਵੀ ਨਹੀਂ ਜਾਇਆ ਜਾ ਸਕਦਾ। ਅਸਲ ਵਿੱਚ ਇਸ ਪੁਲਾੜ ਯਾਨ ਨੇ ਵੀ ਸੂਰਜ ਤੇ ਨਹੀਂ ਜਾਣਾ ਸਗੋਂ ਰਾਸਤੇ ਵਿਚੋਂ ਦੂਰ ਤੋਂ ਹੀ ਸੂਰਜ ਬਾਰੇ ਜਾਣਕਾਰੀ ਹਾਸਿਲ ਕਰਨੀ ਹੈ।

ਸੂਰਜ ਤੋਂ ਧਰਤੀ ਦੀ ਔਸਤ ਦੂਰੀ ਲਗਭਗ 93 ਮਿਲੀਅਨ ਮੀਲ (150 ਮਿਲੀਅਨ ਕਿਲੋਮੀਟਰ/8.3 ਪ੍ਰਕਾਸ਼ ਮਿੰਟ) ਹੈ। ਧਾਰਮਿਕ ਗਰੰਥ 'ਹਨੂੰਮਾਨ ਚਾਲੀਸਾ' ਵਿੱਚ ਪੇਸ਼ ਕੀਤੀ ਗਈ ਗਣਨਾ ਯੁੱਗ ਸਹਸਤ੍ਰ ਯੋਜਨ ਪਰ ਭਾਨੁ (12000 x 1000 x 8) ਅਨੁਸਾਰ ਇਹ ਦੂਰੀ 96 ਮਿਲੀਅਨ ਮੀਲ (153.6 ਮਿਲੀਅਨ ਕਿਲੋਮੀਟਰ), ਜੋ ਕਿ ਆਧੁਨਿਕ ਵਿਗਿਆਨੀਆਂ ਦੀ ਹਿਸਾਬ ਕਿਤਾਬ ਦੇ ਬਹੁਤ ਨੇੜੇ ਹੈ।

ਹੁਣ ਭੇਜਿਆ ਜਾਣ ਵਾਲਾ ਆਦਿਤਯ ਪੁਲਾੜ ਵਿੱਚ 'ਐਲ-1' ਬਿੰਦੂ ਤੇ ਸਥਾਪਿਤ ਕੀਤਾ ਜਾਵੇਗਾ। 'ਐਲ-1'  ਬਿੰਦੂ 'ਲਗਰੈਂਜੀਅਨ ਬਿੰਦੂਆਂ' ਵਿੱਚੋਂ ਸਭ ਤੋਂ ਜਿਆਦਾ ਮਹੱਤਤਾ ਵਾਲਾ ਹੈ। ਇਸਦੀ ਖੋਜ ਗਣਿਤ-ਸ਼ਾਸਤਰੀ 'ਜੋਸੇਫ ਲੂਈ ਲੈਗਰੇਂਜ' ਵੱਲੋਂ ਕੀਤੀ ਗਈ ਸੀ। ਇਹ ਧਰਤੀ ਦੇ ਚੱਕਰ ਦੇ ਅੰਦਰ 15 ਲੱਖ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ, ਜੋ ਸੂਰਜ ਅਤੇ ਧਰਤੀ ਦੇ ਵਿਚਕਾਰ ਹੈ। ਧਰਤੀ ਤੋਂ ਸੂਰਜ ਦੀ ਦੂਰੀ ਅਤੇ ਧਰਤੀ ਤੋਂ ਇਸ ਬਿੰਦੂ ਦੀ ਦੂਰੀ ਦੇ ਹਿਸਾਬ ਨਾਲ ਇਹ ਉਪਗ੍ਰਹਿ ਧਰਤੀ ਤੋਂ ਸੂਰਜ ਵਿਚਕਾਰਲੀ ਔਸਤ ਦੂਰੀ ਤੋਂ  ਸਿਰਫ ਇੱਕ ਪ੍ਰਤੀਸ਼ਤ ਦੂਰੀ ਤੇ ਹੀ ਸਥਾਪਿਤ ਕੀਤਾ ਜਾਵੇਗਾ।

ਭਾਰਤੀ ਪੁਲਾੜ ਖੋਜ ਸੰਗਠਨ ਨੇ ਇਸ ਕਾਰਜ ਨੂੰ ਨੇਪਰੇ ਚਾੜਣ ਲਈ ਉਘੇ ਵਿਗਿਆਨੀ 'ਸ਼ੰਕਰਸੁਬਰਾਮਨੀਅਮ' ਕੇ ਨੂੰ ਇਸ ਮਿਸ਼ਨ ਦੇ ਪ੍ਰਿੰਸੀਪਲ ਪੁਲਾੜ ਵਿਗਿਆਨੀ ਨਾਮਜ਼ਦ ਕੀਤਾ ਹੈ। ਉਹ ਯੂ ਆਰ ਰਾਓ ਸੈਟੇਲਾਈਟ ਸੈਂਟਰ ਬੈਂਗਲੁਰੂ ਵਿੱਚ ਇੱਕ ਸੀਨੀਅਰ ਸੂਰਜੀ ਵਿਗਿਆਨੀ ਹਨ। ਮੌਜੂਦਾ ਸਮੇਂ, ਉਹ ਇਸ ਦੇ  ਸਪੇਸ ਐਸਟ੍ਰੋਨੋਮੀ ਗਰੁੱਪ ਦੀ ਅਗਵਾਈ ਵੀ ਕਰ ਰਹੇ ਹਨ। ਉਹਨਾਂ ਨੇ 'ਇਸਰੋ' ਦੇ ਐਸਟ੍ਰੋਸੈਟ, ਚੰਦਰਯਾਨ-1 ਅਤੇ ਚੰਦਰਯਾਨ-2 ਮਿਸ਼ਨਾਂ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਹ 'ਆਦਿਤਿਆ-ਐਲ1' ਦੇ ਐਕਸ-ਰੇ ਪੇਲੋਡਾਂ ਵਿੱਚੋਂ ਇੱਕ ਦੇ ਪ੍ਰਿੰਸੀਪਲ ਜਾਂਚ ਕਰਤਾ ਵੀ ਹਨ ।

ਇਹ ਸੂਰਜ ਦਾ ਨਰੀਖਣ ਕਰਨ ਵਾਲਾ ਪਹਿਲਾ ਪੁਲਾੜ ਆਧਾਰਿਤ ਭਾਰਤੀ ਮਿਸ਼ਨ ਹੋਵੇਗਾ। ਇਹ ਪੁਲਾੜ ਯਾਨ ਸੱਤ ਪੇਲੋਡਾਂ ਨੂੰ ਲੈ ਕੇ ਜਾਵੇਗਾ। ਜੋ ਵੱਖ-ਵੱਖ ਵੇਵ ਬੈਂਡਾਂ ਵਿੱਚ ਪ੍ਰਕਾਸ਼ਮੰਡਲ ਫੋਟੋਸਫੀਅਰ, ਵਰਣਮੰਡਲ ਕ੍ਰੋਮੋਸਫੀਅਰ ਅਤੇ ਸੂਰਜ ਦੀ ਸਭ ਤੋਂ ਬਾਹਰੀ ਪਰਤ ਕਿਰੀਟ (ਮੁਕਟ) ਦਾ ਦੀ ਪੁਣ-ਛਾਣ ਕਰੇਗਾ। ਇਹ  ਪਰਾ ਬੈਂਗਣੀ ਅਤੇ 'ਐਕਸ-ਰੇ' 'ਸਾਮੱਗਰੀ ਭਾਰ' ਦੀ ਵਰਤੋਂ ਕਰਕੇ ਪ੍ਰਜਵਾਲਾਂ (ਅਗਨੀ ਦੀਆਂ ਲਪਟਾਂ) ਤੇ ਨਜ਼ਰ ਰਖੇਗਾ, ਜਿਸ ਨਾਲ ਕਿਰੀਟ ਅਤੇ ਸੂਰਜੀ ਵਰਣਮੰਡਲ ਬਾਰੇ ਜਾਣਕਾਰੀ ਮਿਲ ਸਕਦੀ ਹੈ। ਕਣ ਸੰਸੂਚਕ ਅਤੇ ਚੁੰਬਕਤਵਮਾਪੀ ਸਮੱਗਰੀਭਾਰ 'ਐਲ-1' ਦੇ ਆਲੇ ਦੁਆਲੇ ਬਾਹਰੀ ਕਕਸ਼ ਤੱਕ ਪਹੁੰਚਣ ਵਾਲੇ ਚਾਰਜ ਕੀਤੇ ਕਣਾਂ ਅਤੇ ਚੁੰਬਕੀ ਖੇਤਰ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ।

ਇਹ ਪੁਲਾੜਯਾਨ ਸੂਰਜ ਦੀ ਸਭ ਤੋਂ ਬਾਹਰੀ ਪਰਤ ਕਿਰੀਟ ਦੇ ਸੁਦੂਰ (ਦੂਰੋਂ) ਨਿਰੀਖਣ ਲਈ ਅਤੇ ਸੂਰਜ-ਧਰਤੀ ਲੈਗ੍ਰਾਂਜੀ ਬਿੰਦੂ 'ਐਲ-1' ਤੇ ਸੂਰਜੀ ਵਾਤਾਵਰਣ ਦੀ ਸਥਿਤੀ ਦੀ ਪੜਚੋਲ ਲਈ ਤਿਆਰ ਕੀਤਾ ਗਿਆ ਹੈ। ਇਸ  ਨੂੰ ਸੂਰਜ-ਧਰਤੀ ਪ੍ਰਣਾਲੀ ਦੇ ਇਸੇ ਪਹਿਲੇ ਲਾਗ੍ਰਾਂਜ ਬਿੰਦੂ ਐਲ-1 ਦੇ ਆਲੇ-ਦੁਆਲੇ ਇੱਕ ਪ੍ਰਭਾ ਕਕਸ਼ ਜਾਂ ਪਰਿਵੇਖ ਕਕਸ਼ (ਪ੍ਰਭਾ = ਚਾਨਣ ਦਾ ਘੇਰਾ, ਪਰਿਵੇਖ = ਪਰਿਵੇਸ਼ = ਘੇਰਾ ਜਾਂ ਦਾਯਰਾ ਜਿਵੇਂ  ਸੂਰਜ ਚੰਦ੍ਰਮਾ ਦੇ ਚੁਫੇਰੇ ਗੋਲ ਮੰਡਲ) ਵਿੱਚ ਰੱਖਿਆ ਜਾਵੇਗਾ।

ਲਾਗ੍ਰੇਂਜ ਬਿੰਦੂ ਪੁਲਾੜ ਵਿੱਚ ਉਹ ਥਾਵਾਂ ਹੁੰਦੀਆਂ ਹਨ ਜਿੱਥੇ ਭੇਜੀਆਂ ਗਈਆਂ ਵਸਤੂਆਂ ਉੱਥੇ ਹੀ ਰਹਿੰਦੀਆਂ ਹਨ। ਲਾਗ੍ਰੇਂਜ ਬਿੰਦੂਆਂ 'ਤੇ, ਦੋ ਵੱਡੇ ਪੁੰਜਾਂ (ਜਿਵੇਂ ਸੂਰਜ ਜਾਂ ਧਰਤੀ) ਦੀ ਗੁਰੂਤਾ ਖਿੱਚ ਇੱਕ ਛੋਟੀ ਵਸਤੂ ਨੂੰ ਉਹਨਾਂ ਦੇ ਨਾਲ ਜਾਣ ਲਈ ਲੋੜੀਂਦੇ ਅਭਿਕੇਂਦ੍ਰੀ ਬਲ ਦੇ ਬਰਾਬਰ ਹੁੰਦੀ ਹੈ। ਪੁਲਾੜ ਵਿੱਚ ਇਹਨਾਂ ਬਿੰਦੂਆਂ ਨੂੰ ਪੁਲਾੜਯਾਨ ਦੁਆਰਾ ਸਥਿਤ ਰਹਿਣ ਲਈ ਲੋੜੀਂਦੇ ਇੰਧਨ (ਬਾਲਣ) ਦੀ ਖਪਤ ਨੂੰ ਘਟਾਉਣ ਲਈ ਵਰਤਿਆ ਜਾ ਸਕਦਾ ਹੈ। ਛੱਡਣ ਤੋਂ ਬਾਅਦ 'ਆਦਿਤਿਆ- ਐਲ-1'  ਉਪਗ੍ਰਹਿ ਅੰਡਾਕਾਰ ਕਕਸ਼ 'ਚ ਜਾਵੇਗਾ ਅਤੇ ਉੱਥੋਂ ਇਹ 'ਐਲ-1' ਬਿੰਦੂ ਤੱਕ ਜਾਵੇਗਾ, ਜਿਸ 'ਚ ਲਗਭਗ 120 ਦਿਨ ਲੱਗਣਗੇ। 'ਐਲ-1'  ਬਿੰਦੂ ਦੇ ਘੇਰੇ ਤੱਕ ਪਹੁੰਚ ਕੇ ਇਹ ਬਿਨਾਂ ਕਿਸੇ ਗ੍ਰਹਿਣ/ਰੁਕਾਵਟ ਦੇ ਸੂਰਜ ਨੂੰ ਵੇਖ ਸਕਦਾ ਹੈ। 'ਐਲ-1' ਬਿੰਦੂ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੀ ਦੂਰੀ ਤੇ ਹੈ।

ਧਰਤੀ-ਸੂਰਜ ਵਿਵਸਥਾ ਦੇ 'ਐਲ-1'  ਬਿੰਦੂ ਤੇ ਸੂਰਜ ਦਾ ਬਿਨਾ ਰੁਕਾਵਟ ਦ੍ਰਿਸ਼ ਗੋਚਰਮਾਨ ਹੁੰਦਾ ਹੈ। ਮੌਜੂਦਾ ਸਮੇਂ ਇਸ ਬਿੰਦੂ ਤੇ ਸੌਰ ਅਤੇ ਸੌਰਮੰਡਲੀ ਪ੍ਰੇਖਣਸ਼ਾਲਾ ਉਪਗ੍ਰਹਿ ਹੈ। ਇਹ ਯੂਰਪੀ ਪੁਲਾੜ ਏਜੰਸੀ ਦਾ ਪੁਲਾੜਯਾਨ ਹੈ ਅਤੇ ਇਹ ਪ੍ਰਯੋਜਨ 'ਨਾਸਾ' ਨਾਲ ਸਾਂਝਾ ਹੈ। ਇਹ  2 ਦਸੰਬਰ 1995 ਨੂੰ ਛੱਡਿਆ ਗਿਆ ਸੀ। ਸੂਰਜ ਦਾ ਅਧਿਐਨ ਕਰਨ ਲਈ ਇਸਨੇ 4,000 ਤੋਂ ਵੱਧ ਧੂਮਕੇਤੂਆਂ ਦੀ ਖੋਜ ਵੀ ਕੀਤੀ ਹੈ। ਧਰਤੀ-ਸੂਰਜ ਵਿਵਸਥਾ ਦੇ 'ਐਲ-2' ਬਿੰਦੂ ਤੇ ਇਸ ਸਮੇਂ WMAP ਪੁਲਾੜਯਾਨ, ਪਲੈਂਕ ਹੈ ਅਤੇ ਇਥੇ ਜੇਮਜ਼ ਵੈਬ ਪੁਲਾੜ ਦੂਰਬੀਨ (ਟੈਲੀਸਕੋਪ) ਵੀ ਸਥਾਪਿਤ ਕੀਤੀ ਗਈ ਹੈ।

lagrangeਜਿਵੇਂ ਧਰਤੀ ਦੀਆਂ ਤਿੰਨ ਅੰਦਰੂਨੀ ਪਰਤਾਂ ਹਨ ਕੋਰ, ਮੈਂਟਲ ਅਤੇ ਪੇਪੜੀ ਉਸੇ ਤਰ੍ਹਾਂ ਸੂਰਜ ਦੀਆਂ ਵੀ ਤਿੰਨ ਹੀ ਅੰਦਰੂਨੀ ਪਰਤਾਂ ਹਨ ਕੋਰ, ਵਿਕਿਰਨ ਖੇਤਰ ਅਤੇ ਸੰਵਹਣ ਖੇਤਰ. ਪੇਪੜੀ ਤੋਂ ਉੱਤੇ ਧਰਤੀ ਦਾ ਆਪਣਾ ਵਾਯੂਮੰਡਲ ਹੈ ਇਸ ਦੀਆਂ ਪੰਜ ਪਰਤਾਂ ਹਨ ਕਸ਼ੋਭਮੰਡਲ (ਟ੍ਰੋਪੋਸਫੀਅਰ), ਸਮਤਾਪਮੰਡਲ(ਸਟ੍ਰੈਟੋਸਫੀਅਰ), ਮੱਧਮੰਡਲ (ਮੇਸੋਸਫੀਅਰ), ਤਾਪਮੰਡਲ (ਥਰਮੋਸਫੀਅਰ) ਅਤੇ ਬਾਹਰੀ ਮੰਡਲ (ਐਕਸੋਸਫੀਅਰ)।  ਜਦਕਿ ਸੂਰਜ ਦਾ ਅਲਹਿਦਾ ਕਿਸਮ ਦਾ ਵਾਯੂਮੰਡਲ ਹੈ ਇਸ ਦੀਆਂ ਚਾਰ ਪਰਤਾਂ ਹਨ ਪ੍ਰਕਾਸ਼ਮੰਡਲ (ਫੋਟੋਸਫੀਅਰ), ਵਰਣਮੰਡਲ (ਕ੍ਰੋਮੋਸਫੀਅਰ), ਲਾਗ ਖੇਤਰ ਅਤੇ ਕਿਰੀਟ (ਕਰੋਨਾ)।  ਪ੍ਰਕਾਸ਼ਮੰਡਲ ਪਹਿਲੀ ਪਰਤ ਹੈ ਜਦਕਿ ਵਰਣਮੰਡਲ ਸੂਰਜ ਦੇ ਵਾਯੂਮੰਡਲ ਦੀਆਂ ਤਿੰਨ ਪਰਤਾਂ ਵਿੱਚੋਂ ਦੂਜੀ, ਲਾਗ ਖੇਤਰ ਅਤੇ ਕਿਰੀਟ ਤੀਜੀ ਅਤੇ ਚੋਥੀ ਪਰਤ ਹੈ।

ਹਾਲ ਹੀ ਵਿੱਚ, ਵਿਗਿਆਨੀਆਂ ਦੀ ਇੱਕ ਅੰਤਰਰਾਸ਼ਟਰੀ ਟੀਮ ਨੇ ਸੂਰਜ ਦਾ ਵਾਯੂਮੰਡਲ ਆਪਣੀ ਸਤ੍ਹਾ ਨਾਲੋਂ ਗਰਮ ਹੋਣ ਦਾ ਕਾਰਨ ਲੱਭਿਆ ਹੈ। ਖਗੋਲ ਭੌਤਿਕ ਵਿਗਿਆਨ ਵਿੱਚ ਇਹ ਅਜੇ ਵੀ ਇੱਕ ਬੁਝਾਰਤ ਹੈ ਕਿ ਸੂਰਜ ਦਾ ਵਾਯੂਮੰਡਲ ਆਪਣੀ ਸਤ੍ਹਾ ਨਾਲੋਂ ਗਰਮ ਕਿਉਂ ਹੈ? ਵਿਗਿਆਨੀਆਂ ਨੇ ਇਸ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ ਸੂਰਜ ਦੇ ਕੋਰ ਦਾ ਤਾਪਮਾਨ ਲਗਭਗ 1.5 ਕਰੋੜ (15 ਮਿਲੀਅਨ) ਦਰਜਾ ਸੈਲਸੀਅਸ ਹੈ, ਜਦੋਂ ਕਿ ਇਸਦੀ ਸਤ੍ਹਾ, ਜਿਸ ਨੂੰ ਪ੍ਰਕਾਸ਼ਮੰਡਲ ਕਿਹਾ ਜਾਂਦਾ ਹੈ, ਦਾ ਤਾਪਮਾਨ ਸਿਰਫ 5,700 ਡਿਗਰੀ ਸੈਲਸੀਅਸ ਹੈ।

ਸੂਰਜ ਦੇ ਆਲੇ-ਦੁਆਲੇ ਇਸ ਦੇ ਵਾਯੂਮੰਡਲ ਦਾ ਤਾਪਮਾਨ, ਜਿਸ ਨੂੰ ਕਿਰੀਟ ਕਿਹਾ ਜਾਂਦਾ ਹੈ, ਇਸਦੀ ਸਤ੍ਹਾ ਤੋਂ ਬਹੁਤ ਜ਼ਿਆਦਾ ਹੈ। ਸੂਰਜ ਦੇ ਵਾਯੂਮੰਡਲ ਦਾ ਤਾਪਮਾਨ ਵੱਧ ਤੋਂ ਵੱਧ 10 ਲੱਖ (1 ਮਿਲੀਅਨ)  ਡਿਗਰੀ ਸੈਲਸੀਅਸ ਤੱਕ ਵੱਧ ਜਾਂਦਾ ਹੈ। ਆਮ ਤੌਰ 'ਤੇ, ਜਿਵੇਂ ਹੀ ਅਸੀਂ ਕਿਸੇ ਗਰਮ ਪੁਲਾੜੀ ਪਿੰਡ / ਚੀਜ਼ ਤੋਂ ਦੂਰ ਜਾਂਦੇ ਹਾਂ, ਗਰਮੀ ਦੇ ਕਿਸੇ ਹੋਰ ਸਰੋਤ ਦੀ ਅਣਹੋਂਦ ਕਾਰਨ ਤਾਪਮਾਨ ਲਗਾਤਾਰ ਘਟਦਾ ਜਾਂਦਾ ਹੈ। ਪਰ ਸੂਰਜ ਦੇ ਮਾਮਲੇ ਵਿੱਚ, ਇਹ ਬਿਲਕੁਲ ਉਲਟ ਹੈ, ਜਿੱਥੇ ਸਤ੍ਹਾ ਤੋਂ ਦੂਰ ਜਾਣ 'ਤੇ ਤਾਪਮਾਨ ਵਧਦਾ ਹੈ ਅਤੇ ਤਾਪਮਾਨ ਵਿੱਚ ਇਹ ਵਾਧਾ ਇਸ ਦੀ ਸਤ੍ਹਾ ਤੋਂ ਲੱਖਾਂ ਕਿਲੋਮੀਟਰ ਦੂਰ ਤੱਕ ਜਾਰੀ ਰਹਿੰਦਾ ਹੈ। ਇਸ ਦਾ ਮਤਲਬ ਹੈ ਕਿ ਸੂਰਜ ਦੇ ਵਾਯੂਮੰਡਲ ਵਿੱਚ ਗਰਮੀ ਦਾ ਕੋਈ ਹੋਰ ਸਰੋਤ ਵੀ ਮੌਜੂਦ ਹੈ।

ਸੂਰਜ ਦਾ ਉਪਰਲਾ ਵਾਯੂਮੰਡਲ ਇਸਦੀ ਸਤ੍ਹਾ ਨਾਲੋਂ ਗਰਮ ਹੈ। ਇਸ ਦੀ ਸਤ੍ਹਾ 'ਤੇ ਗੀਜ਼ਰ ਵਰਗੀ ਬਣਤਰ ਵਾਲੇ ਜੈੱਟ ਹਨ, ਜੋ ਕਿ ਕਿਰੀਟ ਅਤੇ ਪ੍ਰਕਾਸ਼ਮੰਡਲ ਦੇ ਮੇਲ (ਸੰਯੋਜਨ) ਨਾਲ ਪੈਦਾ ਹੁੰਦੇ  ਹਨ। ਉਹ ਕਿਸੇ ਵੀ ਸਮੇਂ ਸੂਰਜ ਦੀ ਸਤ੍ਹਾ 'ਤੇ ਲੱਖਾਂ ਦੀ ਗਿਣਤੀ ਵਿੱਚ ਹੋ ਸਕਦੇ ਹਨ ਅਤੇ ਪੰਜ ਤੋਂ ਦਸ ਮਿੰਟਾਂ ਵਿੱਚ ਖਤਮ ਹੋ ਜਾਂਦੇ ਹਨ। ਇਹ ਵਾਲਾਂ ਵਰਗੀ ਬਣਤਰ ਦਿਖਾਈ ਦਿੰਦੇ ਹਨ ਪਰ ਇਨ੍ਹਾਂ ਦੀ ਲੰਬਾਈ 5,000 ਕਿਲੋਮੀਟਰ ਅਤੇ ਵਿਆਸ 500 ਕਿਲੋਮੀਟਰ ਤੱਕ ਹੁੰਦਾ ਹੈ।

ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਇਹ 'ਸਪਿਕਿਊਲ' ਇੱਕ ਨਦੀ ਦੇ ਰੂਪ ਵਿੱਚ ਕੰਮ ਕਰਦੇ ਹਨ ਜਿਸ ਰਾਹੀਂ ਸੂਰਜ ਦੇ ਕੇਂਦਰ ਤੋਂ ਪੁੰਜ ਅਤੇ ਊਰਜਾ ਪ੍ਰਕਾਸ਼ਮੰਡਲ ਵਿੱਚੋਂ ਲੰਘਦੀ ਹੈ ਅਤੇ ਕਿਰੀਟ ਤੱਕ ਪਹੁੰਚਦੀ ਹੈ। ਵਿਗਿਆਨੀਆਂ ਦੀ ਟੀਮ ਨੇ ਇਸ ਦਾ ਅਧਿਐਨ ਕਰਨ ਲਈ ਅਮਰੀਕਾ ਸਥਿਤ 1.6 ਮੀਟਰ 'ਗੁਡ ਸੋਲਰ ਟੈਲੀਸਕੋਪ', ਜੋ ਕਿ ਦੁਨੀਆ ਦੀ ਸਭ ਤੋਂ ਵੱਡੀ ਸੋਲਰ ਟੈਲੀਸਕੋਪ ਹੈ, ਦੀ ਵਰਤੋਂ ਕੀਤੀ ਗਈ ਸੀ । ਇਸ ਤੋਂ ਇਲਾਵਾ 'ਨਾਸਾ' ਦੇ ਸੋਲਰ ਡਾਇਨਾਮਿਕ ਆਬਜ਼ਰਵੇਟਰੀ ਏਅਰਕ੍ਰਾਫਟ ਦੀ ਵਰਤੋਂ ਕੀਤੀ ਗਈ ਸੀ ।

ਆਦਿਤਯ ਮਿਸ਼ਨ ਦਾ ਮੁਖ ਉਦੇਸ਼ ਸੂਰਜ ਉਪਰਲੇ ਵਾਯੂਮੰਡਲ (ਵਰਣਮੰਡਲ ਅਤੇ ਕਿਰੀਟ) ਦੀ ਗਤੀਸ਼ੀਲਤਾ ਦਾ ਅਧਿਐਨ ਕਰਨਾ, ਕਿਰੀਟ ਖੇਤਰ ਵਿੱਚ ਚੁੰਬਕੀ ਖੇਤਰ ਦੀ ਟੋਪੋਲੋਜੀ ਅਤੇ ਚੁੰਬਕੀ ਖੇਤਰ ਦੇ ਮਾਪ ਜਾਂਚਣਾ, ਸੂਰਜੀ ਹਵਾ ਦੀ ਪੈਦਾਇਸ਼ , ਬਣਤਰ ਅਤੇ ਗਤੀਸ਼ੀਲਤਾ ਨੂੰ ਵੇਖਣਾ ਹੈ। ਇਹ ਕ੍ਰੋਮੋਸਫੇਅਰਿਕ ਅਤੇ ਕੋਰੋਨਲ ਹੀਟਿੰਗ, ਅੰਸ਼ਕ ਤੌਰ 'ਤੇ ਆਇਓਨਾਈਜ਼ਡ ਪਲਾਜ਼ਮਾ ਦਾ ਭੌਤਿਕ ਵਿਗਿਆਨ, ਕੋਰੋਨਲ ਪੁੰਜ ਇਜੈਕਸ਼ਨ (ਕੱਢਣ) ਦੀ ਸ਼ੁਰੂਆਤ, ਅਤੇ ਫ੍ਲੇਅਰ੍ਸ (ਭੜਕਣ) ਦਾ ਅਧਿਐਨ ਵੀ ਕਰੇਗਾ। ਇਸ ਨਾਲ ਭਵਿਖ ਵਿੱਚ ਸੂਰਜ ਦੇ ਕਈ ਗੁੰਝਲਦਾਰ ਗੂੜ ਪਹੇਲੀਆਂ ਤੋਂ ਪਰਦਾ ਚੁਕਿਆ ਜਾ ਸਕੇਗਾ. ਸੂਰਜ ਦੀ ਗਰਮੀ ਅਤੇ ਇਸ ਵਿਚ ਹੋ ਰਹੀਆਂ ਨਾਭਿਕੀ ਸੰਯੋਜਨ ਕਿਰਿਆਵਾਂ ਬਾਏ ਹੋਰ ਵੱਡੀ ਜਾਣਕਾਰੀ ਹਾਸਿਲ ਹੋਵੇਗੀ. ਜੋ ਅਗਲੇ ਮਿਸ਼ਨਾਂ ਅਤੇ ਪੁਲਾੜ ਦੇ ਰਹੱਸਾਂ ਤੋਂ ਪਰਦਾ ਚੁੱਕਣ ਵਿੱਚ ਸਹਾਈ ਹੋ ਸਕਦੀ ਹੈ।

ਸੰਜੀਵ ਝਾਂਜੀ, ਜਗਰਾਉਂ।
ਸੰਪਰਕ : 8004910000
 SANJEEV JHANJI
M.Sc.B.Ed
Master of Mass Communication
Post grad.Dip. in Journalism & Mass Communication
PGDHRD
MOB: +91 80049 10000


ਰੋਵਰ ਵੱਲੋਂ ਚੰਦਰਮਾ ਤੋਂ ਭੇਜਿਆ ਜਾ ਰਿਹਾ ਡਾਟਾ ਭਵਿੱਖ ਲਈ ਲਾਹੇਵੰਦ ਸਾਬਿਤ ਹੋ ਸਕਦਾ ਹੈ
ਸੰਜੀਵ ਝਾਂਜੀ, ਜਗਰਾਉ   (29/08/2023)

ਚੰਦਰਮਾ ਤੇ ਗਏ ਚੰਦਰਯਾਨ-3 ਦੇ ਲੈਂਡਰ ਅਤੇ ਰੋਵਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ 'ਇਸਰੋ' ਦੇ ਵਿਗਿਆਨੀਆਂ ਨੂੰ ਡਾਟਾ ਭੇਜਣਾ ਸ਼ੁਰੂ ਕਰ ਦਿੱਤਾ ਹੈ।

ਵਿਗਿਆਨੀ ਇਸ ਦੀ ਪੜਚੋਲ ਕਰ ਰਹੇ ਹਨ ਅਤੇ ਜਾਣਕਾਰੀਆਂ ਹਾਸਿਲ ਕਰ ਰਹੇ ਹਨ। ਚੰਦਰਯਾਨ-3 ਦੇ ਆਰਬਿਟਰ ਨੇ ਰੋਵਰ ਅਤੇ ਲੈਂਡਰ ਤੋਂ ਡਾਟਾ ਲਈ ਕੇ 'ਇਸਰੋ' ਨੂੰ ਤਾਪਮਾਨ ਅਤੇ ਇਸ ਵਿਚਲੀਆਂ ਤਬਦੀਲੀਆਂ ਸੰਬੰਧੀ ਭੇਜਿਆ ਹੈ। ਜਿਹੜਾ ਕਿ ਪਹਿਲਾ ਮੰਨੇ ਜਾਂਦੇ ਅਨੁਮਾਨਾਂ ਤੋਂ ਕਾਫੀ ਵੱਖਰਾ ਹੈ।

ਚੰਦਰਮਾ, ਧਰਤੀ ਦਾ ਇੱਕੋ ਇੱਕ ਕੁਦਰਤੀ ਉਪਗ੍ਰਹਿ ਹੈ। ਇਹ ਸੂਰਜ ਮੰਡਲ ਵਿੱਚ ਪੰਜਵਾਂ ਸਭ ਤੋਂ ਵੱਡਾ ਕੁਦਰਤੀ ਉਪਗ੍ਰਹਿ ਹੈ। ਮੰਨਿਆ ਜਾਂਦਾ ਹੈ ਕਿ ਇਹ ਧਰਤੀ ਨਾਲ ਇੱਕ ਵੱਡੇ ਟਕਰਾਅ ਦੀ ਘਟਨਾ ਦੁਆਰਾ ਬਣਿਆ ਸੀ। ਲਗਭਗ ਸਾਢੇ ਚਾਰ ਅਰਬ ਸਾਲ ਪਹਿਲਾ ਇਕ ਥੀਆ ਨਾਂ ਦਾ ਗ੍ਰਹਿ ਧਰਤੀ ਨਾਲ ਟਕਰਾ ਗਿਆ ਸੀ। ਇਹ ਗ੍ਰਹਿ ਸ਼ੁਰੂਆਤੀ ਸਮੇਂ ਦੇ ਸੂਰਜੀ ਵਿਵਸਥਾ ਵਿਚਲਾ ਇੱਕ ਪੁਰਾਣਾ ਗ੍ਰਹਿ ਸੀ ਜੋ ਮੰਗਲ ਗ੍ਰਹਿ ਦੇ ਆਕਾਰ ਦੇ ਲਗਭਗ ਬਰਾਬਰ ਜਿਹਾ ਹੀ ਸੀ। ਇਹ ਵੀ ਹੋ ਸਕਦਾ ਹੈ ਕਿ ਇਹ ਬਾਹਰੀ ਸੂਰਜੀ ਵਿਵਸਥਾ ਵਿੱਚ ਬਣਿਆ ਹੋਵੇ। ਇਸ ਭਿਆਨਕ ਟੱਕਰ ਦੇ ਨਤੀਜੇ ਵਜੋਂ ਕਾਫੀ ਕੁਝ ਪੁਲਾੜ ਵਿੱਚ ਇੱਕ ਛੱਲੇ ਦੇ ਰੂਪ ਵਿੱਚ ਖਿਲਾਰ ਗਿਆ ਅਤੇ ਇਹ ਮਲਬਾ ਹੋਲੀ ਹੋਲੀ 'ਖਿੱਚ ਬਲ' ਕਰਨ ਇੱਕ ਪੁਲਾੜੀ ਪਿੰਡ ਵਜੋਂ ਇਕੱਠਾ ਹੋਣਾ ਸ਼ੁਰੂ ਹੋ ਗਿਆ। ਅਖੀਰ ਇਸ ਨੇ ਚੰਦਰਮਾ ਦਾ ਰੂਪ ਅਖਤਿਆਰ ਕਰ ਲਿਆ। ਧਰਤੀ ਦੇ ਖਿੱਚ ਬਲ ਵਿੱਚ ਬੰਨਿਆ ਜਾਣ ਕਾਰਨ ਇਹ ਧਰਤੀ ਦੇ ਆਲੇ ਦੁਆਲੇ ਚੱਕਰ ਲਗਾਉਣ ਲੱਗਾ ਤੇ ਇਸ ਤਰ੍ਹਾਂ ਇਹ ਧਰਤੀ ਦਾ ਉਪਗ੍ਰਹਿ ਬਣ ਗਿਆ।

ਇਹ ਆਪਣੇ ਆਪ ਨਹੀਂ ਚਮਕਦਾ ਪਰ ਸੂਰਜ ਦੀ ਰੌਸ਼ਨੀ ਨਾਲ ਪ੍ਰਕਾਸ਼ਮਾਨ ਹੁੰਦਾ ਹੈ। ਧਰਤੀ ਤੋਂ ਚੰਦਰਮਾ ਦੀ ਦੂਰੀ 3,84,000 ਕਿਲੋਮੀਟਰ ਹੈ। ਇਹ ਦੂਰੀ ਧਰਤੀ ਦੇ ਵਿਆਸ ਨਾਲੋਂ 30 ਗੁਣਾ ਹੈ। ਚੰਦਰਮਾ ਦੀ ਗੁਰੂਤਾਖਿੱਚ ਧਰਤੀ ਦੇ ਮੁਕਾਬਲੇ 1/6 ਹੈ। ਇਹ ਧਰਤੀ ਦਾ ਚੱਕਰ 27 ਦਿਨ ਅਤੇ 6 ਘੰਟਿਆਂ ਵਿੱਚ ਪੂਰਾ ਕਰਦਾ ਹੈ ਅਤੇ 27.3 ਦਿਨਾਂ ਵਿੱਚ ਆਪਣੀ ਧੁਰੀ ਦੁਆਲੇ ਇੱਕ ਚੱਕਰ ਪੂਰਾ ਕਰਦਾ ਹੈ। ਇਹੀ ਕਾਰਨ ਹੈ ਕਿ ਚੰਦਰਮਾ ਦਾ ਸਿਰਫ਼ ਇੱਕ ਪਾਸਾ ਹਮੇਸ਼ਾ ਧਰਤੀ ਵੱਲ ਹੁੰਦਾ ਹੈ। ਅਸੀਂ ਧਰਤੀ ਤੋਂ ਚੰਦਰਮਾ ਦਾ ਸਿਰਫ 59% ਹਿੱਸਾ ਹੀ ਦੇਖ ਸਕਦੇ ਹਾਂ।

ਪੁਲਾੜ ਵਿਚ ਹਾਲੇ ਤੱਕ ਮਨੁੱਖ ਸਿਰਫ ਚੰਦਰਮਾ 'ਤੇ ਹੀ ਕਦਮ ਰੱਖ ਸਕਿਆ ਹੈ। 'ਸੋਵੀਅਤ ਸੰਘ' ਦਾ 'ਲੂਨਾ-1' ਅਜਿਹਾ ਪਹਿਲਾ ਪੁਲਾੜਯਾਨ ਸੀ ਜੋ ਚੰਦਰਮਾ ਦੇ ਨੇੜਿਓਂ ਲੰਘਿਆ ਸੀ। ਪਰ 'ਲੂਨਾ-2' ਪਹਿਲਾ ਵਾਹਨ ਸੀ ਜੋ ਚੰਦਰਮਾ ਦੀ ਧਰਤੀ 'ਤੇ ਉਤਰਿਆ ਸੀ। 'ਨਾਸਾ' ਨੇ 'ਅਪੋਲੋ' ਪ੍ਰੋਗਰਾਮ ਤਹਿਤ ਹੀ  ਮਨੁਖੀ ਮਿਸ਼ਨ ਭੇਜਣ ਦਾ ਕਾਰਨਾਮਾ ਹਾਸਲ ਕੀਤਾ ਹੈ। 1969 ਤੋਂ 1972 ਦੇ ਵਿਚਕਾਰ, ਛੇ ਮਨੁੱਖੀ ਵਾਹਨਾਂ ਨੇ ਚੰਦਰਮਾ ਦੀ ਧਰਤੀ 'ਤੇ ਕਦਮ ਰੱਖਿਆ, ਜਿਨ੍ਹਾਂ ਵਿੱਚੋਂ 'ਅਪੋਲੋ-11' ਨੇ ਪਹਿਲਾ ਕਦਮ ਰੱਖਿਆ।

ਚੰਦਰਮਾ ਦੇ ਭੂ-ਮੱਧ ਰੇਖਾ 'ਤੇ ਅਮੂਮਨ ਦਿਨ ਦੇ ਸਮੇਂ ਚੰਦ 'ਤੇ ਤਾਪਮਾਨ 250° ਫਾਰੇਨਹਾਈਟ (120° ਸੈਲਸੀਅਸ ਜਾਂ 400 ਕੇਲਵਿਨ) ਤੱਕ ਪਹੁੰਚ ਜਾਂਦਾ ਹੈ ਅਤੇ ਰਾਤ ਨੂੰ ਮਨਫੀ 208 ਡਿਗਰੀ ਫਾਰਨਹਾਈਟ (-130° ਸੈਲਸੀਅਸ, 140 ਕੇਲਵਿਨ) ਤੱਕ ਡਿੱਗ ਜਾਂਦਾ ਹੈ। 'ਨਾਸਾ' ਦੇ ਅਨੁਸਾਰ ਚੰਦਰਮਾ ਦੇ ਧਰੁਵਾਂ ਦੇ ਨੇੜੇ ਕੁਝ ਥਾਵਾਂ ਤੇ ਤਾਪਮਾਨ ਹੋਰ ਵੀ ਹੇਠਾਂ ਮਨਫੀ 424° ਫਾਰੇਨਹਾਈਟ (- 253° ਸੈਲਸੀਅਸ ਜਾਂ 20 ਕੇਲਵਿਨ) ਤੱਕ ਆ ਸਕਦਾ ਹੈ। ਇਸ ਦਾ ਮੁੱਖ  ਕਾਰਨ ਇਹ ਹੋ ਸਕਦਾ ਹੈ ਕਿ ਚੰਦਰਮਾ ਵਿੱਚ ਗਰਮੀ ਨੂੰ ਰੋਕਣ ਲਈ ਕੋਈ ਚੰਦਰ ਵਾਯੂਮੰਡਲ ਨਹੀਂ ਹੈ।

ਸਫਲ ਉਤਾਰੇ ਅਤੇ ਰੋਵਰ ਵੱਲੋਂ ਚੰਦਰਮਾ ਦਾ ਛੋਟਾ ਜਿਹਾ ਗੇੜਾ ਲਗਾਉਣ ਉਪਰੰਤ ਚੰਦਰਯਾਨ-3 ਨੇ ਦੱਖਣੀ ਧਰੁਵ ਤੋਂ ਚੰਦਰਮਾ ਦੀ ਸਤ੍ਹਾ ਦੇ ਤਾਪਮਾਨ 'ਤੇ ਆਪਣੀ ਪਹਿਲੀ ਖੋਜ ਭੇਜੀ ਹੈ। 'ਇਸਰੋ' ਦੁਆਰਾ ਪੇਸ਼ ਕੀਤੇ ਗਏ ਗ੍ਰਾਫ ਵਿੱਚ ਚੰਦਰਮਾ ਦੀ ਸਤ੍ਹਾ ਦੇ ਤਾਪਮਾਨ ਨੂੰ ਵਿਕਰਮ ਪੇਲੋਡ ਦੁਆਰਾ ਵੱਖ-ਵੱਖ ਡੂੰਘਾਈ 'ਤੇ ਜਾਂਚਿਆ ਗਿਆ ਹੈ।

ਤਾਪਮਾਨ ਜ਼ਮੀਨ 'ਤੇ ਲਗਭਗ 50 ਡਿਗਰੀ ਸੈਲਸੀਅਸ ਰਹਿੰਦਾ ਹੈ ਅਤੇ ਇਹ ਸਤ੍ਹਾ ਤੋਂ 20 ਮਿਲੀਮੀਟਰ ਦੀ ਉਚਾਈ 'ਤੇ 60 ਡਿਗਰੀ ਤੋਂ ਵੱਧ ਜਾਂਦਾ ਹੈ। ਰੋਵਰ ਨੇ ਜਮੀਨ ਪੁੱਟ ਕੇ 80 ਮਿਲੀਮੀਟਰ ਦੀ ਡੂੰਘਾਈ 'ਤੇ ਇਹ 10 ਡਿਗਰੀ ਸੈਲਸੀਅਸ ਨੋਟ ਕੀਤਾ ਹੈ। ਸ਼ੁਰੂਆਤੀ ਗ੍ਰਾਫ਼ ਨੇ ਦਿਖਾਇਆ ਕਿ ਪਾਰਾ ਦਾ ਪੱਧਰ 10°C ਤੋਂ 60°C ਤੱਕ ਬਦਲਦਾ ਹੈ ਜੋ  ਡੂੰਘਾਈ 'ਤੇ ਨਿਰਭਰ ਕਰਦਾ ਹੈ। ਇਹ ਧਰਤੀ ਨਾਲੋਂ ਵਖਰਾ ਹੈ ਕਿਉਂਕਿ, ਧਰਤੀ 'ਤੇ, ਜਦੋਂ ਅਸੀਂ ਇਸਦੀ ਸਤ੍ਹਾ ਦੇ ਕੁਝ ਸੈਂਟੀਮੀਟਰ ਹੇਠਾਂ ਜਾਂਦੇ ਹਾਂ ਤਾਂ ਤਾਪਮਾਨ ਵਿੱਚ ਸਿਰਫ 2-3 ਡਿਗਰੀ ਦੀ ਤਬਦੀਲੀ ਹੀ ਮੁਸ਼ਕਿਲ ਨਾਲ ਆਉਂਦੀ ਹੈ। 

ਚੰਦਰਮਾ ਦੇ ਸ਼ਿਵਸ਼ਕਤੀ ਬਿੰਦੂ, ਜਿਥੇ ਚੰਦਰਯਾਨ ਦਾ ਲੈਂਡਰ ਉਤਰਿਆ ਸੀ,  ਤੇ ਸਤ੍ਹਾ ਅਤੇ 8 ਸੈਂਟੀਮੀਟਰ ਡੂੰਘਾਈ ਤੇ 50 ਡਿਗਰੀ ਫਰਕ ਦਿਖਾਉਂਦਾ ਹੈ। ਹੋਰ ਆਉਣ ਵਾਲੀਆਂ ਪੜਚੋਲਾਂ ਤਾਪਮਾਨ ਵਿੱਚ ਇਸ ਭਾਰੀ ਅੰਤਰ ਦੇ ਕਾਰਨ ਨੂੰ ਸਮਝਣ ਦੇ ਯੋਗ ਬਣਾ ਸਕਦੀਆਂ ਹਨ । ਚੰਦਰਯਾਨ-3 ਦਾ ਵਿਕਰਮ ਲੈਂਡਰ ਅਤੇ 'ਪ੍ਰਗਿਆਨ' ਰੋਵਰ ਉਥੇ ਮੋਜੂਦ ਪਾਣੀ-ਬਰਫ਼ ਦੇ ਭੰਡਾਰਾਂ ਦਾ ਅਧਿਐਨ ਕਰਨ ਅਤੇ ਚੰਦਰਮਾ ਦੀ ਮਿੱਟੀ ਦੇ ਹਿੱਸਿਆਂ ਦੀ ਪੁਣ-ਛਾਣ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ ਇਸ ਨਾਲ ਸਾਨੂੰ ਇਹ ਸਮਝਣ ਵਿੱਚ ਮਦਦ ਮਿਲੇਗੀ ਕਿ ਕੀ ਇਸ ਪਾਣੀ ਤੋਂ  ਆਕਸੀਜਨ ਅਤੇ ਬਾਲਣ ਕੱਢਿਆ ਜਾ ਸਕਦਾ ਹੈ? ਜੇ ਇਹ ਕੋਸ਼ਿਸ਼ ਕਾਮਯਾਬ ਰਹੀ ਅਤੇ ਚੰਦਰਮਾ ਤੇ ਬਾਲਣ (ਈਂਧਨ) ਦੀ ਪ੍ਰਾਪਤੀ ਹੋ ਸਕਦੀ ਹੋਈ ਤਾਂ ਆਉਣ ਵਾਲੇ ਪੁਲਾੜੀ ਮਿਸ਼ਨਾਂ ਲਈ ਇਹ ਬਹੁਤ ਲਾਹੇਵੰਦ ਸਾਬਿਤ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਚੰਦਰਮਾ ਫਿਰ ਇੱਕ ਬੇਸ ਕੈੰਪ ਵਜੋਂ ਕਾਰਜ ਕਰੇਗਾ ਅਤੇ ਅਗਾਹ ਜਾਣ ਵਾਲੇ ਪੁਲਾੜੀ ਯਾਨ ਇਥੋਂ ਈਂਧਨ ਪ੍ਰਾਪਤ ਕਰ ਸਕਣਗੇ। ਆਓ ਇਸ ਦੀ ਸਫਲਤਾ ਦੀ ਉਮੀਦ ਕਰੀਏ।

ਸੰਜੀਵ ਝਾਂਜੀ, ਜਗਰਾਉਂ।
ਸੰਪਰਕ : 8004910000

ਚੰਦਰਮਾ ਤੇ ਅਖੌਤੀ ਖਰੀਦੀ ਜਮੀਨ ਤੇ ਦਾਅਵਾ ਵੀ ਨਹੀਂ ਕੀਤਾ ਜਾ ਸਕਦਾ
ਸੰਜੀਵ ਝਾਂਜੀ, ਜਗਰਾਉ   (30/08/2023)

ਚੰਦਰਯਾਨ-3 ਦੀ ਚੰਦਰਮਾ ਦੀ ਸਤ੍ਹਾ 'ਤੇ ਸਫਲ ਲੈਂਡਿੰਗ ਨੇ ਪੂਰੇ ਸੰਸਾਰ ਵਿੱਚ ਭਾਰਤ ਦਾ ਡੰਕਾ ਵਜਾ ਦਿਤਾ ਹੈ। ਇਸਰੋ ਦੀ ਸਥਾਪਨਾ ਆਪਣੇ ਮਕਸਦ ਨੂੰ ਪੂਰਾ ਕਰਦੀ ਜਾਪ ਰਹੀ ਹੈ। ਚੰਦਰਮਾ 'ਤੇ ਭਾਰਤ ਦਾ ਤਿਰੰਗਾ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਦੇ ਪੁਲਾੜ ਪ੍ਰੋਗਰਾਮ ਦੀ ਸਫਲਤਾ ਕਿਸੇ ਵੀ ਵਿਕਸਤ ਦੇਸ਼ ਨਾਲੋਂ ਘੱਟ ਨਹੀਂ ਹੈ।

ਪੁਲਾੜ ਟੈਕਨੋਲੋਜੀ ਵਿੱਚ ਭਾਰਤ ਦੁਨੀਆਂ ਦੇ ਸਿਰਮੌਰ ਦੇਸ਼ਾਂ ਵਿੱਚ ਆ ਗਿਆ ਹੈ। ਲੋਕ ਇਸਰੋ ਨੂੰ ਨਾਸਾ ਦੇ ਬਰਾਬਰ ਦੀ ਪੁਲਾੜ ਏਜੰਸੀ ਮੰਨ ਰਹੇ ਹਨ ਅਤੇ ਉਮੀਦ ਕਰ ਰਹੇ ਹਨ ਕਿ ਜਲਦੀ ਹੀ ਭਾਰਤ ਚੰਦਰਯਾਨ ਨਾਲ ਖੋਜਾਂ ਕਰਕੇ ਅਤੇ ਆਦਿਤਯ, ਸ਼ੁੱਕਰਯਾਨ ਅਤੇ ਮੰਗਲਯਾਨ ਲਾਂਚ ਕਰਕੇ ਸੰਸਾਰ ਚ ਪੁਲਾੜ ਦਾ ਮੋਹਰੀ ਬਣ ਜਾਵੇਗਾ। ਇਸ ਨੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਕਦਮ ਰੱਖ ਕੇ ਦੁਨੀਆ ਦਾ ਪਹਿਲਾ ਦੇਸ਼ ਬਣ ਕੇ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ।

ਹੁਣ, ਲੋਕ ਗੱਲਾਂ ਕਰ ਰਹੇ ਹਨ ਕਿ ਚੰਦਰਯਾਨ ਚੰਦਰਮਾ ਤੇ ਚਲਾ ਗਿਆ ਹੈ। ਬਹੁਤ ਸਾਰੇ ਹੋਰ ਦੇਸ਼ ਵੀ ਚੰਦਰਮਾ ਵੱਲ ਮੁੱਖ ਕਰ ਰਹੇ ਹਨ ਅਤੇ ਚੰਦਰਮਾ ਤੇ ਲੈਂਡਿੰਗ ਕਰਨ ਦੀ ਤਿਆਰੀ ਕਰ ਰਹੇ ਹਨ। ਜਾਪਾਨੀ ਪੁਲਾੜ ਏਜੰਸੀ ਨੇ ਤਾਂ ਆਪਣੇ ਚੰਦਰ ਪ੍ਰੋਗਰਾਮ ਲਈ ਇਸਰੋ ਨਾਲ ਸੰਪਰਕ ਵੀ ਕੀਤਾ ਹੈ ਅਤੇ ਸਹਾਇਤਾ ਵੀ ਮੰਗੀ ਹੈ। ਲੋਕਾਂ ਦਾ ਮੰਨਣਾ ਹੈ ਕਿ ਜਲਦੀ ਹੀ ਚੰਦਰਮਾ ਤੇ ਇਨਸਾਨ ਵਸ ਜਾਵੇਗਾ ਪਰ ਇਹ ਗੱਲ ਹਜੇ ਬਹੁਤ ਦੂਰ ਦੀ ਕੌੜੀ ਲੱਗ ਰਹੀ ਹੈ ਕਿਉਂਕਿ ਇਨਸਾਨ ਨੂੰ ਜਿਉਂਦੇ ਰਹਿਣ ਲਈ ਜਿਹੜੀਆਂ ਮੁੱਢਲੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਫਿਲਹਾਲ ਦੀ ਘੜੀ ਜਾਂ ਨੇੜਲੇ ਭਵਿੱਖ ਵਿੱਚ ਚੰਦਰਮਾ ਤੇ ਪੂਰੀਆਂ ਹੁੰਦੀਆਂ ਨਹੀਂ ਜਾਪ ਰਹੀਆਂ। ਪਰ ਫਿਰ ਵੀ  ਲੋਕਾਂ ਦਾ ਮੰਨਣਾ ਹੈ ਕਿ ਅੱਜ ਨਹੀਂ ਤਾਂ ਕੱਲ੍ਹ ਇਨਸਾਨ ਨੇ ਚੰਦਰਮਾ ਉਤੇ ਵਸਣਾ ਹੀ ਵਸਣਾ ਹੈ।

ਇਸੇ ਮਕਸਦ ਨੂੰ ਮੁੱਖ ਰੱਖਕੇ ਗਾਹੇ-ਬੇ-ਗਾਹੇ ਕਿਸੇ ਨਾ ਕਿਸੇ ਸ਼ਖ਼ਸ ਵੱਲੋਂ ਚੰਦਰਮਾ ਉੱਤੇ ਜ਼ਮੀਨ ਖਰੀਦਣ ਦੀ ਖ਼ਬਰ ਅਖਬਾਰ ਦੀ ਸੁਰਖੀ ਬਣ ਹੀ ਜਾਂਦੀ ਹੈ। ਚੰਦਰਮਾ 'ਤੇ ਜ਼ਮੀਨ ਖਰੀਦ ਕੇ ਕਿਸੇ ਨੂੰ ਤੋਹਫੇ 'ਚ ਦੇਣਾ ਇਕ ਫੈਸ਼ਨ ਬਣ ਗਿਆ ਹੈ। ਕੁਝ ਸਾਈਟਸ ਚੰਦਰਮਾ ਤੇ ਜਮੀਨ ਵੇਚ ਰਹੀਆਂ ਹੈ। ਉਹਨਾਂ ਨੂੰ ਵੇਚਣ ਦਾ ਅਧਿਕਾਰ ਕਿਵੇਂ ਹਾਸਿਲ ਹੋਇਆ? ਉਹ ਕਿਸ ਕਾਨੂੰਨ ਅਨੁਸਾਰ ਵੇਚ ਸਕਦੀਆਂ ਹਨ? ਚੰਦਰਮਾ 'ਤੇ ਕਿਸੇ ਵੀ ਦੇਸ਼ ਦਾ ਅਧਿਕਾਰ ਨਹੀਂ ਹੈ। ਫਿਰ ਕੰਪਨੀਆਂ ਰਜਿਸਟਰੀ ਕਿਵੇਂ ਕਰਵਾ ਰਹੀਆਂ ਹਨ?
ਇਸ ਸਬੰਧੀ ਕਾਨੂੰਨ ਕੀ ਕਹਿੰਦਾ ਹੈ? 

1967 ਦੀ ਬਾਹਰੀ ਪੁਲਾੜ ਸੰਧੀ ਦੇ ਅਨੁਸਾਰ, ਪੁਲਾੜ ਵਿੱਚ ਕਿਸੇ ਵੀ ਗ੍ਰਹਿ ਜਾਂ ਪੁਲਾੜੀ ਪਿੰਡ 'ਤੇ ਕਿਸੇ ਵੀ ਦੇਸ਼ ਜਾਂ ਵਿਅਕਤੀ ਦਾ ਅਧਿਕਾਰ ਨਹੀਂ ਹੈ। ਇਸ ਲਈ ਚੰਦਰਮਾ 'ਤੇ ਜ਼ਮੀਨ 'ਤੇ ਕਿਸੇ ਇੱਕ ਦੇਸ਼ ਦੀ ਮਾਲਕੀ ਨਹੀਂ ਹੈ ਅਤੇ ਲਗਭਗ 110 ਦੇਸ਼ਾਂ ਨੇ ਇਸ 'ਤੇ ਦਸਤਖਤ ਕੀਤੇ ਹੋਏ ਹਨ। ਚੰਦਰਮਾ ਤੇ ਸਫਲ ਲੈਂਡਿੰਗ ਕਰਕੇ ਜਾ ਉਥੇ ਜਾ ਕੇ ਕਿਸੇ ਦੇਸ਼ ਦਾ ਝੰਡਾ ਲਗਾਇਆ ਤਾਂ ਜਾ ਸਕਦਾ ਹੈ ਪਰ ਉਸ ਤੇ ਹੱਕ ਨਹੀ ਜਤਾਇਆ ਜਾ ਸਕਦਾ। ਅੰਤਰਰਾਸ਼ਟਰੀ ਪੁਲਾੜ ਕਾਨੂੰਨਾਂ ਮੁਤਾਬਕ ਚੰਦਰਮਾ 'ਤੇ ਜ਼ਮੀਨ ਖਰੀਦਣਾ ਕਾਨੂੰਨੀ ਤੌਰ 'ਤੇ ਜਾਇਜ਼ ਨਹੀਂ ਜਾਪਦਾ। ਇਸ ਦਾ ਕਾਰਨ ਇਹ ਹੈ ਕਿ ਪੁਲਾੜੀ ਚੀਜ਼ਾਂ ਜਿਵੇਂ ਚੰਦਰਮਾ,ਤਾਰੇ ਅਤੇ ਹੋਰ ਪੁਲਾੜੀ ਪਿੰਡ  ਕਿਸੇ ਵੀ ਦੇਸ਼ ਦੇ ਅਧੀਨ ਨਹੀਂ ਆਉਂਦੀਆਂ। ਧਰਤੀ ਤੋਂ ਬਾਹਰ ਦਾ ਬ੍ਰਹਿਮੰਡ ਸਮੁੱਚੀ ਮਨੁੱਖ ਜਾਤੀ ਦਾ ਹੈ ਅਤੇ ਇਸ ਲਈ ਕਿਸੇ ਗ੍ਰਹਿ-ਉਪਗ੍ਰਹਿ ਆਦਿ 'ਤੇ ਜ਼ਮੀਨ ਦੀ ਮਾਲਕੀ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ।

ਜਦੋਂ ਕੋਈ ਚੀਜ਼ ਕਿਸੇ ਦੀ ਮਾਲਕੀ ਵਿੱਚ ਹੈ ਹੀ ਨਹੀਂ ਤਾਂ ਫਿਰ ਉਹ ਇਸ ਨੂੰ ਵੇਚ ਕਿਵੇਂ ਸਕਦਾ ਹੈ? 

ਮੰਨ ਲਓ ਤੁਹਾਡੇ ਨੇੜੇ ਕੋਈ ਜਮੀਨ ਹੈ ਤੇ ਉਸ ਤੇ ਕਿਸੇ ਦਾ ਅਧਿਕਾਰ ਜਾਂ ਮਾਲਕੀ ਨਹੀਂ ਹੈ। ਕੋਈ ਇਸ ਨੂੰ ਵੇਚ ਰਿਹਾ ਹੈ। ਕੀ ਇਹ ਹੋ ਸਕਦਾ ਹੈ? ਜਦੋਂ ਇਹ ਨਾ ਉਸਦੀ ਹੈ, ਨਾ ਉਸਦੇ ਅਧਿਕਾਰ ਚ ਹੈ ਅਤੇ ਨਾ ਹੀ ਉਸ ਦੇ ਨਾਮ ਇਸ ਦੀ ਰਜਿਸਟਰੀ ਹੈ। ਜੇ ਇਸ ਹਾਲਾਤ ਚ ਫਿਰ ਵੀ ਉਹ ਵੇਚਦਾ ਹੈ ਤਾਂ ਇਸ ਦਾ ਮਤਲਬ ਉਹ ਤੁਹਾਡੇ ਨਾਲ ਠੱਗੀ ਕਰ ਰਿਹਾ ਹੈ। ਚੰਦਰਮਾ ਦੇ ਮਸਲੇ ਚ ਵੀ ਅਜਿਹਾ ਹੀ ਹੈ।

ਅੰਤਰਰਾਸ਼ਟਰੀ ਪੁਲਾੜ ਕਾਨੂੰਨ ਬਾਹਰੀ ਪੁਲਾੜ ਸੰਧੀ 1967 ਦੇ ਅਨੁਸਾਰ ਚੰਦਰਮਾ ਤੇ ਵੀ ਕਿਸੇ ਦੀ ਮਾਲਕੀ ਨਹੀ ਹੈ। ਇਸ ਹਿਸਾਬ ਨਾਲ ਚੰਦਰਮਾ ਤੇ ਪਲਾਟ ਵੇਚਣਾ ਇੱਕ ਗੋਰਖਧੰਦਾ ਹੀ ਜਾਪਦਾ ਹੈ। ਕੋਈ ਪਲਾਟ, ਜਮੀਨ ਆਦਿ ਖ਼ਰੀਦਨ ਲਈ ਅਸੀਂ ਪੁਰਾਣੇ ਮਾਲਕ ਕੇ ਕਾਗਜ਼ ਪਹਿਲਾ ਚੈਕ ਕਰਦੇ ਹਾਂ ਪਰ ਚੰਦਰਮਾ ਦੇ ਮਾਮਲੇ ਵਿੱਚ ਅਸੀਂ ਅਜਿਹਾ ਨਹੀਂ ਕਰਦੇ।

ਪੁਲਾੜ ਸੰਧੀ ਅਨੁਸਾਰ ਅਸੀਂ ਪੁਲਾੜ ਵਿੱਚ ਕਿਸੇ ਵੀ ਚੀਜ਼, ਪਲਾਟ, ਜਮੀਨ ਆਦਿ ਤੇ ਦਾਅਵਾ ਵੀ ਨਹੀਂ ਕਰ ਸਕਦੇ। ਫਿਰ ਉਥੇ ਖਰੀਦੀ ਗਏ ਪਲਾਟ ਤੇ ਕੀ ਦਾਅਵਾ ਕਰ ਸਕਦੇ ਹਾਂ? ਜੇ ਅਜਿਹਾ ਹੈ ਤਾਂ ਇਸ ਦਾ ਮਤਲਬ ਤੁਹਾਡੀ ਖਰੀਦੀ ਗਈ ਜਮੀਨ ਦੇ ਕਾਗਜ਼ ਸਿਰਫ ਕਾਗਜ਼ ਹੀ ਹਨ ਕਿਉਕਿ ਤੁਸੀਂ ਉਸ ਜਮੀਨ ਤੇ ਕਬਜਾ ਲੈਣ ਲਈ ਦਾਅਵਾ ਨਹੀਂ ਕਰ ਸਕਦੇ। ਲੋਕਾਂ ਵੱਲੋਂ ਚੰਦਰਮਾਂ ਤੇ ਜਮੀਨ ਖਰੀਦ ਕੇ ਉਸ ਦੀਆਂ ਖਬਰਾਂ ਅਖ਼ਬਾਰਾਂ ਵਿੱਚ ਲਗਵਾਉਣ ਸਿਰਫ ਫੋਕੀ ਵਾਹ ਵਾਹੀ ਖੱਟਣ ਦਾ ਹੀ ਇੱਕ ਤਰੀਕਾ ਜਾਪਦਾ ਹੈ।

ਅੰਤਰ-ਰਾਸਟਰੀ ਪੱਧਰ ਤੇ ਵੀ ਇਸ ਸਬੰਧੀ ਕਾਨੂੰਨ ਬਣਨਾ ਚਾਹੀਦਾ ਹੈ ਅਤੇ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਵੀ ਇਸ ਤੇ ਨਜ਼ਰਸਾਨੀ ਕਰਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਵੇਚਣ ਵਾਲੀਆਂ ਸਾਇਟਸ/ਕੰਪਨੀਆਂ ਨੂੰ ਵੀ ਆਪਣੇ ਵੇਚਣ ਦੇ ਅਧਿਕਾਰ ਅਤੇ ਮਾਲਕੀ ਲੋਕਾਂ ਨੂੰ ਵਿਖਾਉਣੀ ਚਾਹੀਦੀ ਹੈ।

ਸੰਜੀਵ ਝਾਂਜੀ, ਜਗਰਾਉਂ।
ਸੰਪਰਕ: +91 80049 10000

 

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ


  152ਚੰਦਰਯਾਨ-3 ਰਾਹੀਂ ਭਾਰਤ ਵੱਲੋਂ ਚੰਨ ਫਤਹਿ 
ਸੰਜੀਵ ਝਾਂਜੀ, ਜਗਰਾਉ
151ਤਾਰਿਆਂ ਤੋਂ ਪ੍ਰਕਾਸ਼ ਸਾਡੇ ਤੱਕ ਕਿੰਨੀ ਦੇਰ ਚ ਪਹੁੰਚਦਾ ਹੈ? 
ਸੰਜੀਵ ਝਾਂਜੀ, ਜਗਰਾਉ
150ਚੰਦਰਯਾਨ-3 ਨਾਲ ਭਾਰਤ ਪੁਲਾੜ ਦੇ ਸਰਦਾਰਾਂ ਵਿੱਚ ਆ ਜਾਵੇਗਾ 
ਸੰਜੀਵ ਝਾਂਜੀ, ਜਗਰਾਉ  
149ਗੁਣਾਂ ਦੀ ਖਾਨ ਹੈ ਖਰਬੂਜ਼ਾ 
ਸੰਜੀਵ ਝਾਂਜੀ, ਜਗਰਾਉ
surajਸੂਰਜੀ ਟੱਬਰ ਤੋਂ ਬਾਹਰ ਨਵੇਂ ਗ੍ਰਹਿ ਦੀ ਖੋਜ ਨਵੇਂ ਰਾਜ਼ ਖੋਲੇਗੀ
ਸੰਜੀਵ ਝਾਂਜੀ, ਜਗਰਾਉ
147ਸਾਇੰਸ ਔਖੀ ਨਹੀਂ ਸਗੋਂ ਔਖੀ ਬਣਾ ਕੇ ਪੇਸ਼ ਕੀਤੀ ਗਈ ਹੈ
ਸੰਜੀਵ ਝਾਂਜੀ, ਜਗਰਾਉ
146ਮੈਂ ਮੱਤੇਵਾੜਾ ਜੰਗਲ ਕੂਕਦਾਂ ! /a>
ਡਾ. ਹਰਸ਼ਿੰਦਰ ਕੌਰ
145ਹਿਮਾਲਿਆ ਦੇ ਹਿਮਨਦ, ਧਰਤੀ ਤੇ ਤੀਜੇ ਵੱਡੇ ਤਾਜੇ ਪਾਣੀ ਦਾ ਸਰੋਤ ਦੇ ਪਿਘਲਣ ਕਾਰਨ ਕਰੋੜਾਂ ਲੋਕਾਂ ਉੱਤੇ ਲਟਕਦਾ ਜਲ ਸੰਕਟ - ਰਿਪਨਜੋਤ ਕੌਰ ਸੋਨੀ ਬੱਗਾ 144-1ਆਓ, ਕੰਪਿਊਟਰ ਨੂੰ ਪੰਜਾਬੀ ਦੇ ਲਿਖਣ ਯੋਗ ਬਣਾਈਏ-  ਯੂਨੀਕੋਡ ਕੀਬੋਰਡ ਅਪਨਾਉਣ ਦੀ ਵਿਧੀ
ਸ਼ਿੰਦਰਪਾਲ ਸਿੰਘ, ਪੰਜਾਬੀ ਵਿਕਾਸ ਮੰਚ ਯੂ ਕੇ 
143'ਕੰਪਿਊਟਰ 'ਤੇ ਮਿਆਰੀ ਪੰਜਾਬੀ: ਮਹਾਂ-ਮਸਲਾ'
ਸ਼ਿੰਦਰਪਾਲ ਸਿੰਘ, ਪੰਜਾਬੀ ਵਿਕਾਸ ਮੰਚ ਯੂ ਕੇ 
142ਪੁਲਾੜ ਦਾ ਸੈਰ-ਸਪਾਟਾ ਜਾਂ ਪੁਲਾੜ ਦਾ ਨਿੱਜੀਕਰਨ
ਸੁਖਵੰਤ ਹੁੰਦਲ, ਕਨੇਡਾ 
vaccineਵਿਸ਼ਵ ਪੱਧਰ ‘ਤੇ ਕੋਵਿਡ-19 ਦੇ ਵੈਕਸੀਨਾਂ ਤੱਕ ਪਹੁੰਚ ਵਿੱਚ ਨਾਬਰਾਬਰੀ
ਸੁਖਵੰਤ ਹੁੰਦਲ, ਕਨੇਡਾ
140ਕੀ ਕੋਵਿਡ ਮਹਾਂਮਾਰੀ ਸਾਡੀਆਂ ਅੱਖਾਂ ਖੋਲ੍ਹੇਗੀ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
139ਨਵੀਂ ਕਿਸਮ ਦੀ ਅਗਨ ਪ੍ਰੀਖਿਆ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
kaleਕੇਲ - ਬੇਸ਼ਕੀਮਤੀ ਪੱਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
13720ਵੀਂ ਸਦੀ ਦਾ ਚੋਟੀ ਦਾ ਸਾਇੰਸਦਾਨ - ਡਾ. ਨਰਿੰਦਰ ਕਪਾਨੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
136ਆਲੂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
135ਮੁਹੱਬਤ ਦੀ ਕੈਮਿਸਟਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
134ਆਓ ਸਰੀਰ ਵਿਚਲੀ ਇਮਿਊਨਿਟੀ ਬਾਰੇ ਜਾਣੀਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
133ਕੋਵਿਡ ਅਪਡੇਟ ਅਤੇ ਉਸਦੇ ਟੀਕਾਕਰਨ ਦਾ ਕੱਚ ਸੱਚ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
132ਪੰਜਾਬ ਰੇਗਿਸਤਾਨ ਬਣਨ ਵੱਲ ਨੂੰ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
131ਰੋਣਾ ਵੀ ਸਿਹਤ ਲਈ ਚੰਗਾ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
130ਕੋਰੋਨਾ ਬਾਰੇ ਹੁਣ ਤੱਕ ਦੀਆਂ ਖੋਜਾਂ ਦਾ ਨਿਚੋੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
129ਦਿਮਾਗ਼ ਨੂੰ ਕਾਬੂ ਕਰਨ ਵਾਲੀ ਮਸ਼ੀਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
koronaਕੋਰੋਨਾ ਅਤੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
covidਕੋਵਿਡ ਬੀਮਾਰੀ ਦੇ ਟੈਸਟ ਕਿੰਨੇ ਕੁ ਸਹੀ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
swaragਮੈਂ ਸਵਰਗ ਜਾਣੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
immuneਇਮਿਊਨ ਸਿਸਟਮ ਕਿਵੇਂ ਰਵਾਂ ਕੀਤਾ ਜਾ ਸਕਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
coronaਕੋਰੋਨਾ ਸੰਬੰਧੀ ਕੁੱਝ ਸ਼ੰਕੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
dimaagਦਿਮਾਗ਼ ਤੇ ਸਰੀਰ ਦਾ ਸੰਤੁਲਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
auratਕੀ ਹਾਲੇ ਵੀ ਸਮਾਜ ਕਹੇਗਾ ਕਿ ਔਰਤ ਹੀ ਔਰਤ ਦੀ ਦੁਸ਼ਮਨ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
121ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
asankhਅਸੰਖ ਚੋਰ ਹਰਾਮਖ਼ੋਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
pardushanਹਵਾ ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
gleden'ਗਲੀਡੈਨ ਐਪ' ਦੇ ਖੁਲਾਸੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
117ਭਾਰਤ ਮਾਤਾ ਦੇ ‘ਹਵਸੀ ਕੁੱਤੇ’
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
sattaਸੱਤਾ, ਗਿਆਨ ਤੇ ਧਾਰਮਿਕ ਪਾਖੰਡਾਂ ’ਤੇ ਚੋਟ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
nanakਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ   
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
nashaਕੁੜੀਆਂ ਵਿਚ ਵੱਧ ਰਿਹਾ ਨਸ਼ੇ ਦਾ ਰੁਝਾਨ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
auratਆਉਣ ਵਾਲਾ ਸਮਾਂ ਔਰਤਾਂ ਲਈ ਭਿਆਨਕ ਹੋਵੇਗਾ!  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
harshਹਰਸ਼ ਮਾਸੀ ਤੇ ਕਾਗਜ਼ ਦੀ ਰੇਸ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
hichkiਭਰੂਣ ਨੂੰ ਹਿਚਕੀ ਲੱਗਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ     
bachayਬੱਚਿਆਂ ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
sharabਕੀ ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ?  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
molkiਮੋਲਕੀ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
puttarਕੀ ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bike’ਤੇ ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
readingਕਿਤਾਬ ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
plasticਪਲਾਸਟਿਕ ਦਾ ਕਹਿਰ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
jhootayਝੂਟਿਆਂ ਦਾ ਬੱਚੇ ਉੱਤੇ ਅਸਰ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
jay‘ਜੇ’ ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
garbhਗਰਭ ਅਤੇ ਸ਼ੱਕਰ ਰੋਗ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
calegynephobiaਕੈਲੇਗਾਈਨੇਫੋਬੀਆ (ਸੌਂਦਰਨਾਰੀਭੈ) 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
betiਬੇਟੀ ਤਾਂ ਬਚਾਓ, ਪਰ ਕੀ ਇਸ ਵਾਸਤੇ...? 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
hassanaਹੱਸਣ ਬਾਰੇ ਕੁੱਝ ਤੱਥ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
shodoਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
nashayਨਵੇਂ ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
bachay1ਨੌਜਵਾਨ ਬੱਚੇ ਅਤੇ ਮਾਪੇ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
gyanਗਿਆਨ ਤੇ ਹਉਮੈ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bachaਬੱਚੇ ਦੇ ਪਹਿਲੇ ਦੋ ਸਾਲ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
ultrascanਭਰੂਣ ਉਬਾਸੀ ਕਿਉਂ ਲੈਂਦੇ ਹਨ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
hingਹਿੰਗ ਦੇ ਫ਼ਾਇਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
sunnatਔਰਤਾਂ ਤੇ ਬੱਚੀਆਂ ਦੀ ਸੁੰਨਤ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
gheeਦੇਸੀ ਘਿਓ ਤੋਂ ਪਰਹੇਜ਼ ਕਿਉਂ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
adhiਕੀ ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bhayਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
chukandarਚਮਤਕਾਰੀ ਚੁਕੰਦਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਰ ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਰੀ ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਗਰਟ ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਵਾ ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪੰਜਾਬੀਓ, ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੈਠੇ ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕਿਉਂ ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਨਾਂ ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਿਆਰ ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਜਿਗਿਆਸਾ ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਰਾਗੀ ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉੱਚੀਆਂ ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
“ਸੂਰਜੁ ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ
ਨਾਸ਼ਤੇ ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
50 ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਟਾਕਿਆਂ ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਰਦਾਂ ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤੇਜ਼ ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭਵਤੀ ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੱਚੇ ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਦਬਾਅ ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਪੰਜਾਬੀ ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਨੋਬਲ ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਾਹਵਾਰੀ ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਕੀਪੀਡੀਆ ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ
ਟੈਲੀਸਕੋਪ ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ  
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਤੀਰਾ : ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ
ਭੂਚਾਲ ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ
ਗਰਮੀ ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ
PippalLabs.com ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ
ਪੰਜਾਬੀਆਂ ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕੈਂਸਰ ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਣੀ ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਜ਼ਾਰਾਂ ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਆਓ ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com