WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
25 ਮਈ ਨੂੰ ਇਪਟਾ ਦੇ ਸਥਾਪਨਾ ਦਿਵਸ ਮੌਕੇ……
ਇਪਟਾ ਦੇ ਰੰਗਮੰਚੀ ਤੇ ਸਮਾਜਿਕ ਸਰੋਕਾਰ
ਸੰਜੀਵਨ ਸਿੰਘ, ਮੁਹਾਲੀ 
(16/05/2021)

 


145ਕਲਾ ਦੀ ਕਿਸੇ ਇਕ ਵਿਧਾ (ਚਾਹੇ ਸਾਹਿਤ ਹੋਵੇ, ਰੰਗਮੰਚ ਹੋਵੇ, ਚਾਹੇ ਗੀਤ/ਸੰਗੀਤ, ਨ੍ਰਿਤ, ਚਿੱਤਰਕਾਰੀ,  ਤੇ ਚਾਹੇ ਬੁੱਤਤਰਾਸ਼ੀ ਹੋਵੇ) ਦੀ ਬਿਹਤਰੀ ਲਈ ਇਕ ਤੋਂ ਵੱਧ ਸੰਸਥਾਵਾਂ ਸੁਣਨ/ਪੜਣਨ ਨੂੰ ਮਿਲ ਜਾਂਦੀਆਂ ਹਨ। ਪਰ ਕਲਾ ਦੀ ਇਕ ਤੋਂ ਵੱਧ ਵਿਧਾਵਾਂ ਦੀ ਤੱਰਕੀ ਤੇ ਬੇਹਤਰੀ ਅਤੇ ਸਮਾਜਿਕ ਸਰੋਕਾਰਾਂ ਲਈ ਚਿੰਤਤ ਤੇ ਪ੍ਰਤੀਬੱਧ ਸੰਸਥਾਵਾਂ ਪੋਟਿਆਂ ’ਤੇ ਗਿਣਨ ਜੋਗੀਆਂ ਹੀ ਹਨ, ਜਿਹੜੀਆਂ ਲੋਕ ਹਿਤੈਸ਼ੀ, ਸਾਫ-ਸੁੱਥਰੇ ਅਤੇ ਨਿਰੋਏ ਸਭਿਆਚਾਰ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਵੀ ਹੋਣ, ਰੰਗਮੰਚ, ਗੀਤ/ਸੰਗੀਤ/ਨ੍ਰਿਤ ਦੀ ਗੱਲ ਵੀ ਕਰਦੀਆਂ ਹੋਣ ਅਤੇ ਸਮਾਜਿਕ ਮਸਲੇ/ਸਰੋਕਾਰ ਵੀ ਛੋਹੰਦੀਆਂ ਹੋਣ।

ਅਜਿਹੀ ਇਕ ਸੰਸਥਾ ਹੈ ਇਪਟਾ (ਇੰਡੀਅਨ ਪੀਪਲਜ਼ ਥੀਏਟਰ ਐਸੋਸ਼ੀਏਸ਼ਨ, 'ਭਾਰਤੀ ਲੋਕ ਰੰਗਮੰਚ ਸਭਾ') ਜੋ 78 ਸਾਲ ਪਹਿਲਾਂ ਹੋਂਦ ਵਿਚ ਆਈ, ਜਿਸਦਾ ਨਾਂ ਸੁਝਾਇਆ ਸੀ ਮਹਾਨ ਵਿਗਿਆਨੀ 'ਹੋਮੀ ਜਹਾਂਗੀਰ ਭਾਬਾ' ਨੇ ਅਤੇ ਲੋਗੋ ਤਿਆਰ ਕੀਤਾ ਸੀ ਮਸ਼ਹੂਰ ਚਿੱਤਰਕਾਰ ਚਿੱਤ ਪ੍ਰਸ਼ਾਦ ਨੇ।

ਮਾਰਵਾੜੀ ਸਕੂਲ ਮੁੰਬਈ ਵਿਖੇ 25 ਮਈ 1943 ਨੂੰ ਹੋਏ ਇਪਟਾ  ਦੇ ਪਲੇਠੇ ਮਹਾਂ ਸੰਮੇਲਨ ਦੀ ਪ੍ਰਧਾਨਗੀ ਐੱਚ. ਐੱਮ. ਜੋਸ਼ੀ ਨੇ ਕੀਤੀ ਅਤੇ ਪਹਿਲੇ ਪ੍ਰਧਾਨ ਵੀ ਐੱਚ. ਐੱਮ. ਜੋਸ਼ੀ ਥਾਪੇ ਗਏ। ਇਪਟਾ ਦੇ ਪਹਿਲੇ ਮੀਤ ਪ੍ਰਧਾਨ ਅਨਿਲ ਡੀ. ਸਿਲਵਾ ਸਨ। ਇਪਟਾ  ਨੇ ਆਪਣੀ ਸਥਾਪਨਾ ਮੌਕੇ ਹੀ ਐਲਾਨ ਕਰ ਦਿਤਾ ਸੀ ਕਿ ‘ਕਲਾ ਕਲਾ ਨਹੀਂ ਬਲਕਿ ਲੋਕਾਂ ਲਈ ਹੈ’। ਇਪਟਾ ਕੇਵਲ ਇਕ ਸੰਸਥਾ/ਸੰਗਠਨ ਹੀ ਨਹੀਂ ਸਗੋਂ ਆਧੁਨਿਕ ਭਾਰਤ ਦਾ ਪਹਿਲੇ ਸਭਿਆਚਾਰਕ ਅੰਦੋਲਨ ਦਾ ਅਗ਼ਾਜ਼ ਸੀ ਜੋ ਅੱਜ ਵੀ ਕਈ ਸ਼ਕਲਾਂ, ਰੂਪਾਂ ਅਤੇ ਸਰੂਪਾਂ ਵਿਚ ਦੇਸ਼ ਭਰ ਵਿਚ ਵੇਖਿਆ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ। ਇਪਟਾ  ਦੇ ਸਿਧਾਂਤ ਮੁਤਾਬਿਕ ਕਲਾ ਦੇ ਸਮਾਜਿਕ ਸਰੋਕਾਰ ਹੋਣੇ ਲਾਜ਼ਮੀ ਸ਼ਰਤ ਹੈ। ਜਿਹੜੀ ਕਲਾ ਚਾਹੇ ਉਹ ਸਾਹਿਤ ਹੋਵੇ, ਰੰਗਮੰਚ ਹੋਵੇ, ਗੀਤ/ਸੰਗੀਤ ਹੋਵੇ, ਫਿਲਮ ਹੋਵੇ ਜਾਂ ਕੋਈ ਹੋਰ) ਲੋਕ-ਮਸਲਿਆਂ ਦੀ ਬਾਤ ਨਹੀ ਪਾਉਂਦੀ, ਉਹ ਕਲਾ ਦੀ ਸ਼੍ਰੇਣੀ ਵਿਚ ਹਰਗ਼ਿਜ਼ ਵੀ ਸ਼ੁਮਾਰ ਨਹੀਂ ਹੋ ਸਕਦੀ।

ਕਲਾ ਦੀ ਦੁਨੀਆਂ ਦੇ ਸਿਰਮੌਰ ਹਸਤਾਖਰ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਨਰਗਿਸ ਦੱਤ, ਏ.ਕੇ. ਹੰਗਲ, ਉਤਪਲਦੱਤ, ਦੁਰਗਾ ਖੋਟੇ, ਕੈਫ਼ੀ ਆਜ਼ਮੀ, ਸੰਜੀਵ ਕੁਮਾਰ, ਹੇਮੰਤ ਕੁਮਾਰ, ਮਨਾ ਡੇ, ਸਾਹਿਰ ਲੁਧਿਆਣਵੀ, ਮੁਲਕ ਰਾਜ ਆਨੰਦ, ਭੀਸ਼ਮ ਸਾਹਨੀ, ਭੁਪੇਨ ਹਜ਼ਾਰੀਕਾ, ਹਬੀਬ ਤਨਵੀਰ, ਪੰਡਿਤ ਰਵੀ ਸ਼ੰਕਰ, ਕ੍ਰਿਸ਼ਨ ਚੰਦਰ, ਪੀ.ਸੀ. ਜੋਸ਼ੀ, ਮਜ਼ਰੂਹ ਸੁਲਤਾਨ ਪੁਰੀ, ਸਾਗਰ ਸਰਹੱਦੀ, ਸ਼ਬਾਨਾ ਆਜ਼ਮੀ, ਨਰਿੰਦਰ ਸ਼ਰਮਾਂ, ਖਵਾਜ਼ਾ ਅਹਿਮਦ ਅਬਾਸ, ਅਲੀ ਸਰਦਾਰ ਜ਼ਾਫ਼ਰੀ, ਸਲੀਲ ਚੌਧਰੀ, ਮਖ਼ਦੂਮ, ਮਹਮੂੰਦ ਦੀਨ, ਐਮ.ਐਸ. ਸਥਯੂ, ਜਾਵੇਦ ਸਦੀਕੀ, ਹਿਮਾਸ਼ੂੰ ਰਾਏ, ਸ਼ੰਭੂ ਮਿੱਤਰਾ ਵਰਗੇ ਅਣਗਿਣਤ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਸਿੱਧੀ ਦੇ ਫਨਕਾਰ ਇਪਟਾ ਨਾਲ ਜੁੜੇ ਜਿਨ੍ਹਾਂ ਭਾਰਤੀ ਫਿਲਮਾਂ, ਰੰਗਮੰਚ, ਗੀਤ/ਸੰਗੀਤ ਅਤੇ ਨ੍ਰਿਤ ਵਿਚ ਅਪਣਾ ਨਿੱਘਰ ਤੇ ਜ਼ਿਕਰਯੋਗ ਹਿੱਸਾ ਪਾਇਆ।

ਇਪਟਾ ਕੇਵਲ ਫਨਕਾਰਾਂ/ਕਲਾਕਾਰਾਂ ਦਾ ਮੰਚ ਨਾ ਹੋ ਕੇ ਹਰ ਅਜਿਹੇ ਸਖਸ਼ ਦਾ ਮੰਚ ਬਣਿਆਂ ਜੋ ਲੋਕ-ਹਿਤੈਸ਼ੀ ਸਭਿਆਚਾਰ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਦਾ ਹਾਮੀ ਹੋ ਨਿਬੜਿਆ। ਭਾਂਵੇ ਬੰਗਾਲ ਦਾ ਹਿਰਦਾ-ਹਿਲਾਊ ਕਾਲ ਹੋਵੇ ਜਾਂ ਅਜ਼ਾਦੀ ਦੀ ਲੜਾਈ ਇਪਟਾ ਦੇ ਕਾਰਕੁਨਾ ਨੇ ਹਮੇਸ਼ਾਂ ਹੀ ਆਪਣੀ ਜ਼ੁੰਮੇਵਾਰੀ ਇਮਾਨਦਾਰੀ ਅਤੇ ਗੰਭੀਰਤਾ ਨਾਲ ਨਿਭਾਈ। ਇਪਟਾ ਨੇ ਨਾ ਸਿਰਫ਼ ਵਿਦੇਸੀ ਹਾਕਿਮ ਦੇ ਜ਼ੁਲਮ ਝੱਲੇ, ਸਗੋਂ ਅਜ਼ਾਦੀ ਤੋਂ ਬਾਅਦ ਦੇਸੀ ਹਾਕਿਮ ਦੇ ਤੱਸ਼ਦਦ ਅਤੇ ਅਤਿਆਚਾਰ ਸਹਿਣ ਦੇ ਬਾਵਜੂਦ ਵੀ ਲੋਕ-ਪੱਖੀ ਸਭਿਆਚਾਰ ਅਤੇ ਸਮਾਜਿਕ ਸਰੋਕਾਰਾਂ ਦੀ ਧੂਣੀ ਮਘਾਈ ਤੇ ਭੱਖਾਈ ਰੱਖੀ।

ਬਿਜੋਨ ਭੱਟਾਚਾਰੀਆ ਦੁਆਰਾ ਲਿਖਿਆ ਗਿਆ ‘ਨਾਬਾਨ’ ਇਪਟਾ ਦਾ ਪਹਿਲਾ ਵੱਡਾ ਨਾਟਕ ਸੀ। ਇਸ ਨਾਟਕ ਦਾ ਨਿਰਦੇਸ਼ਨ ਬਿਜੋਨ ਭੱਟਾਚਾਰੀਆ ਅਤੇ ਵਿਨੈ ਰਾਏ ਦੁਆਰਾ ਕੀਤਾ ਗਿਆ ਸੀ। ਬੰਗਾਲ ਵਿੱਚ ਪਏ ਕਾਲ ਦੌਰਾਨ ਪੀੜਤਾਂ ਦੀ ਮਦਦ ਲਈ ਇਸ ਨਾਟਕ ਦੇ ਸੈਂਕੜੇ ਸ਼ੋਅ ਪੂਰੇ ਦੇਸ਼ ਵਿੱਚ ਹੋਏ, ਨਾਟਕ ਤੋਂ ਪ੍ਰਭਾਵਿਤ ਹੋ ਕੇ ਲੱਖਾਂ ਰੁਪਇਆਂ ਤੋਂ ਇਲਾਵਾ ਸੋਨੇ ਦੇ ਗਹਿਣੇ ਅਤੇ ਹੋਰ ਸਮੱਗਰੀ ਬੰਗਾਲ ਦੇ ਕਾਲ ਪੀੜਤਾਂ ਦੀ ਮਦਦ ਲਈ ਲੋਕਾਂ ਨੇ ਦਿੱਤੀ। ਬਿਜੋਨ ਭੱਟਾਚਾਰੀਆ ਨੇ ‘ਅਗਨ’, ‘ਜਾਬਬੰਦੀ’, ‘ਦੇਵੀ ਜਾਗਰਣ’, ‘ਗੋਤਰਾਂਤਰ’ ਵਰਗੇ ਅਨੇਕਾਂ ਨਾਟਕ ਲਿਖਕੇ ਨਿਰਦੇਸ਼ਿਤ ਵੀ ਕੀਤੇ ਅਤੇ ਅਦਾਕਾਰੀ ਵੀ। ਇਪਟਾ  ਦੇ ਸ਼ੁਰੂਆਤੀ ਸਾਲਾਂ ਵਿਚ ਖ਼ਵਾਜਾ ਅਹਿਮਦ ਅੱਬਾਸ ਮੁੱਖ ਨਾਟਕਕਾਰ ਸਨ, ਜਿਨਾਂ ਨੇ ਨਾਟਕ ‘ਜ਼ੁਬੈਦਾ’ ਲਿਖਿਆ ਅਤੇ ਨਿਰਦੇਸ਼ਤ ਕੀਤਾ ਜਿਸ ਵਿਚ ਬਲਰਾਜ ਸਾਹਨੀ ਨੇ ਵੀ ਅਦਾਕਾਰੀ ਕੀਤੀ।

ਇਸੇ ਤਰਾਂ ਨਾਟਕਕਾਰ ਡਾ. ਰਾਸ਼ਿਦ ਜਹਾਂ ਨੇ ‘ਪਰਦੇ ਕੇ ਪੀਛੇ’ ਲਿਖਿਆ ਸੀ ਜੋ ਮੁਸਲਿਮ ਮੂਲਵਾਦ ਦੀ ਗੱਲ ਕਰਦਾ ਸੀ। ਪ੍ਰਸਿੱਧ ਨਾਟਕਕਾਰ ਅਤੇ ਨਿਰਦੇਸ਼ਕ ਰਿਤਿਕ ਗੱਤਕ ਨੇ  ਨਾਟਕ ‘ਕਾਲੋ ਸਯਾਰ’ ਅਤੇ "(Dark Lake) ‘ਜਵਾਲਾ’ ਲਿਖੇ ਅਤੇ ਨਿਰਦੇਸ਼ਤ ਕੀਤੇ। ਮਲਿਆਲਮ ਨਾਟਕਕਾਰ ਅਤੇ ਨਿਰਦੇਸ਼ਕ ਥੋਪੀਲ ਬਾਸੀ ਨੇ ਚਰਚਿੱਤ ਨਾਟਕ ‘ਤੁਸੀਂ ਮੈਨੂੰ ਕਮਿਊਨਿਸਟ ਬਣਾਇਆ’ ਲਿਖਿਆ। ਜਿਸਦੇ ਹਜ਼ਾਰ ਤੋਂ ਵੱਧ ਵਾਰ ਮੰਚਣ ਕੀਤੇ ਗਏ ਜੋ ਅਜੇ ਵੀ ਚੱਲ ਰਹੇ ਹਨ। ਬਲਰਾਜ ਸਾਹਨੀ ਦਾ ਨਾਟਕ "ਜਾਦੂ ਕੀ ਕੁਰਸੀ" ਭੀਸ਼ਮਾ ਸਾਹਨੀ ਦੇ ਨਾਟਕਾਂ ‘ਕਬੀਰਾ ਖੜਾ ਬਾਜ਼ਾਰ ਮੈਂ’, ‘ਮਾਧਵੀ’, ‘ਮੁਵੇਜ਼’, ‘ਹਨੂਸ਼’ ਦੇ ਵੀ ਵਾਰ-ਵਾਰ ਮੰਚਨ ਹੋਏ।
 
ਸਾਗਰ ਸਰਹੱਦੀ ਨੇ ਨਾਟਕ ਲਿਖੇ ਵੀ ਤੇ ਨਿਰਦੇਸ਼ਿਤ ਵੀ ਕੀਤੇ। ਉਨਾਂ ਦੇ ਪ੍ਰਸਿੱਧ ਨਾਟਕ ‘ਮੇਰੇ ਦੇਸ ਕੇ ਗਾਓਂ’, ‘ਖ਼ਿਆਲ ਕੀ ਦਸਤਕ’, ‘ਮਸੀਹਾ’, ‘ਮਿਰਜ਼ਾ ਸਾਹਿਬਾ’, ‘ਭਗਤ ਸਿੰਘ ਕੀ ਵਾਪਸੀ’, ‘ਭੂਖੇ ਭਜਨ ਨਾ ਹੋਏ ਗੋਪਾਲਾ’, ਅਤੇ ‘ਰਾਜ ਦਰਬਾਰ’ ਦੇ ਅਨੇਕਾਂ ਮੰਚਣ ਕੀਤੇ।ਜਸਵੰਤ ਠੱਕਰ ਅਤੇ ਸ਼ਾਂਤਾ ਗਾਂਧੀ ਪ੍ਰਸਿੱਧ ਗੁਜਰਾਤੀ ਨਾਟਕਕਾਰ ਅਤੇ ਨਿਰਦੇਸ਼ਕ ਸਨ, ਜੋ ਗੁਜਰਾਤੀ ਨਾਟਕਾਂ ਵਿਚ ਨਵੀਨਤਾ ਅਤੇ ਅਧੁਨਿਕਤਾ ਲੈ ਕੇ ਆਏ। ਰਾਜੇਂਦਰ ਰਘੁਵੰਸ਼ੀ ਨੇ ਆਪਣੇ ਚਰਚਿੱਤ ਨਾਟਕ "ਆਸ਼ੂ " ਰਾਹੀਂ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ।ਉਨਾਂ ਤਕਰੀਬਨ ਪੰਜਾਹ ਨਾਟਕ ਲਿਖੇ ਅਤੇ ਨਿਰਦੇਸ਼ਿਤ ਕੀਤੇ।

ਪ੍ਰਸਿੱਧ ਹਿੰਦੀ ਲੇਖਕ ਅਮ੍ਰਿਤ ਲਾਲ ਨਾਗਰ ਨੇ ‘ਯੁਗਅਵਤਾਰ’, ‘ਬਾਤ ਕੀ ਬਾਤ’, ‘ਚੜ੍ਹਤ ਨਾ ਦੁਜੋ ਰੰਗ’ ਵਰਗੇ ਕਈ ਨਾਟਕ ਲਿਖੇ। ਉਨ੍ਹਾਂ ਮੁਨਸ਼ੀ ਪ੍ਰੇਮ ਚੰਦ ਦਾ ‘ਗੋਦਾਨ’ ਅਤੇ ‘ਈਦਗਾਹ’ ਵੀ ਨਿਰਦੇਸ਼ਿਤ ਕੀਤਾ। ਉਨ੍ਹਾਂ ਉਪਰ ‘ਈਦਗਾਹ’ ਲਈ ਇੱਕ ਕੇਸ ਵੀ ਦਾਇਰ ਹੋਇਆ। ਲਖਨਊ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਟਕੀ ਪ੍ਰਦਰਸ਼ਨ ਐਕਟ ਤਹਿਤ ਨਾਟਕ ਦੇ ਮੰਚਣ ’ਤੇ ਪਾਬੰਦੀ ਲਗਾਈ ਗਈ ਪਰ ਇਪਟਾ ਨੇ ਪਾਬੰਦੀ ਦਾ ਪ੍ਰਵਾਹ ਨਾ ਕਰਦੇ ਹੋਏ ਨਾਟਕ ਦਾ ਮੰਚਣ ਕੀਤਾ। ਆਖਿਰ ਹਾਈ ਕੋਰਟ ਵਿਚ ਪਾਬੰਦੀ ਵਿਰੁੱਧ ਕੇਸ ਜਿੱਤ ਲਿਆ। ਅਜੈ ਅਥਲੇ ਰਾਏਗੜ ਦੇ ਇਕ ਪ੍ਰਮੁੱਖ ਨਾਟਕਕਾਰ ਸਨ ਜਿਨਾਂ ਕਈ ਨਾਟਕ ਲਿਖੇ ਤੇ ਨਿਰਦੇਸ਼ਿਤ ਕੀਤੇ। ਜੁਗਲ ਕਿਸ਼ੋਰ ਵੀ ਪ੍ਰਸਿੱਧ ਨਿਰਦੇਸ਼ਕ ਸਨ, ਜਿਨ੍ਹਾਂ ‘ਖੋਜਾ ਨਸੀਰੂਦੀਨ’, ‘ਰਾਤ’, ‘ਆਲਾ ਅਫਸਰ’, ‘ਹੋਲੀ’ ਵਰਗੇ ਪ੍ਰਸਿੱਧ ਨਾਟਕ ਲਿਖੇ। ਜਾਵੇਦ ਅਖ਼ਤਰ ਆਪਣੇ ਨਾਟਕ ‘ਦੂਰ ਦੇਸ ਕੀ ਕਥਾ’ ਅਤੇ ਪੰਕਜ ਸੋਨੀ ‘ਤਿੱਤਲੀ’, ‘ਜੌਹਰ’ ਰਾਹੀਂ ਚਰਚਾ ਵਿਚ ਰਹੇ। ਮਸ਼ਹੂਰ ਨਾਟਕਕਾਰ ਐਮ. ਐਸ. ਸਤਯੁ ਨੇ ਨਾਟਕ ‘ਬੱਕਰੀ’, ‘ਮੋਟੇ ਰਾਮ ਕਾ ਸੱਤਿਆਗ੍ਰਹਿ’, ‘ਗਿਰਜਾ ਕੇ ਸਪਨੇ’ ਸਮੇਤ ਕਈ ਨਾਟਕ ਲਿਖਕੇ ਮੰਚਿਤ ਕੀਤੇ।

ਇਪਟਾ ਦੇ ਮੌਜਦੂਾ ਰਾਸ਼ਟਰੀ ਪ੍ਰਧਾਨ ਅਤੇ ਚਰਚਿੱਤ ਨਾਟਕਕਾਰ ਡਾ. ਰਣਬੀਰ ਸਿੰਘ ‘ਰਾਮ ਲੀਲਾ’, ‘ਤੈਮੂਰ’, ‘ਪ੍ਰਾਰਥਨਾਚਿੱਤ’, ‘ਗੱਤਰੀ ਬਾਈ’, ‘ਪਰਦਾਫਾਸ਼’, ‘ਮੱਕੜ ਜਾਲ’ ਨਾਟਕ ਲਿਖਕੇ ਮੰਚਿਤ ਕੀਤੇ। ਤਨਵੀਰ ਅਖਤਰ ਇਪਟਾ ਦੇ ਰੰਗਕਰਮੀ ਹਨ। ਜਿਨਾਂ "ਕਬੀਰਾ ਖੜਾ ਬਾਜ਼ਾਰ ਮੇ, ਸੁਪਨਵਾ ਕਾ ਸਪਨਾ, ਮੁਝੇ ਕਾਹਨ ਲੇ ਆਓ ਹੋ ਕੋਲੰਬਸ, ‘ਮਾਈ ਬਿਹਾਰ ਹੂੰ’ ਰਾਹੀਂ ਭਾਰਤੀ ਰੰਗਮੰਚ ਦੇ ਖੇਤਰ ਵਿਚ ਆਪਣੀ ਭਰਵੀਂ ਸ਼ਮੂਲੀਅਤ ਕੀਤੀ। ਇਪਟਾ  ਦੇ ਰਾਸ਼ਟਰੀ ਜਨਰਲ ਸੱਕਤਰ ਰਾਕੇਸ਼ ਵੇਦਾ ਨੇ ‘ਜਲ’, ‘ਏ.ਪੀ’., ‘ਅਪਵਾਦ ਔਰ ਨਿਯਾਮ’, ‘ਓਡੀਪਸ’, ‘ਗੈਲੀਲੀਓ’, ‘ਚਾਰਵਾਕ’ ਆਦਿ ਨਾਟਕਾਂ ਰਾਹੀਂ ਪ੍ਰਸਿੱਧੀ ਹਾਸਿਲ ਕੀਤੀ। ਇਕ ਹੋਰ ਮਹੱਤਵਪੂਰਨ ਨਾਟਕਰਮੀ ਪ੍ਰਦੀਪ ਘੋਸ਼ ਹਨ ਜਿਨਾਂ ‘ਸੰਝਾ’, ‘ਕੈਂਪ-3’, ‘ਇੰਸਪੈਕਟਰ ਮਾਤਾ ਦੀਨ ਚਾਂਦ ਪਾਰ’, ‘ਸਾਗਾ ਥਾਪਾ’ ਸਮੇਤ ਕਈ ਨਾਟਕ ਲਿਖੇ। ਇਨਾਂ ਤੋਂ ਇਲਾਵਾ ਰਾਜੇਸ਼ ਸ਼੍ਰੀਵਾਸਤਵ, ਮਿਨਹਾਜ ਅਸਦ, ਦਿਲੀਪ ਰਘੂਵੰਸ਼ੀ, ਪੀਯੂਸ਼ ਸਿੰਘ, ਮਨੀਸ਼ ਸ਼੍ਰੀਵਾਸਤਵ, ਉਪੇਂਦਰ ਮਿਸ਼ਰਾ, ਪ੍ਰੇਮ ਪ੍ਰਕਾਸ਼ ਵਰਗੇ ਹੋਰ ਵੀ ਅਨੇਕਾਂ ਨਾਟ-ਕਰਮੀ ਕਾਰਜਸ਼ੀਲ ਹਨ।

ਪੰਜਾਬ ਵਿਚ ਇਪਟਾ ਦਾ ਮੁੱਢ ਤੇਰਾ ਸਿੰਘ ਚੰਨ ਦੀ ਰਹਿਨੁਮਾਈ ਹੇਠ 1950 ਵਿਚ ਬੱਝਾ। ਇਸ ਸਭਿਆਚਾਰਕ ਟੋਲੀ ਵਿਚ ਸੁਰਿੰਦਰ ਕੌਰ (ਲੋਕ-ਗਾਇਕਾ), ਅਮਰਜੀਤ ਗੁਰਦਾਸਪੁਰੀ (ਲੋਕ-ਗਾਇਕ), ਜਗਦੀਸ਼ ਫਰਿਆਦੀ, ਨਿਰੰਜਣ ਸਿੰਘ ਮਾਨ, ਜੋਗਿੰਦਰ ਬਾਹਰਲਾ, ਹੁਕਮ ਚੰਦ ਖਲੀਲੀ, ਹਰਨਾਮ ਸਿੰਘ ਨਰੂਲਾ, ਸ਼ੀਲਾ ਦੀਦੀ, ਸ਼ੀਲਾ ਭਾਟੀਆ, ਡਾ. ਪ੍ਰਿਥੀਪਾਲ ਸਿੰਘ ਮੈਣੀ, ਦਲਬੀਰ ਕੌਰ, ਰਾਜਵੰਤ ਕੌਰ ਮਾਨ ‘ਪ੍ਰੀਤ’, ਡਾ. ਇਕਬਾਲ ਕੌਰ, ਓਰਮਿਲਾ ਆਨੰਦ, ਓਮਾ ਗੁਰਬਖਸ਼ ਸਿੰਘ, ਪ੍ਰੀਤਮਾ, ਨਰਿੰਦਰ ਕੌਰ, ਗੁਰਚਰਨ ਬੋਪਾਰਾਏ, ਸਵਰਣ ਸੰਧੂ, ਕੰਵਲਜੀਤ ਸਿੰਘ ਸੂਰੀ, ਮੱਲ ਸਿੰਘ ਰਾਮਪੁਰੀ, ਰਜਿੰਦਰ ਭੋਗਲ, ਡਾ. ਹਰਸ਼ਰਨ ਸਿੰਘ, ਸੁਰਜੀਤ ਤੇ ਰਜਿੰਦਰ ਕੌਰ, ਆਸ਼ਾ, ਮਹਿੰਦਰ ਕੌਰ ਸ਼ਾਮਿਲ ਸਨ, ਨੀਤਾਸ਼ਾ ਸ਼ਾਮਿਲ ਸਨ।

ਇਸ ਸਭਿਆਚਾਰਕ ਟੋਲੀ ਨੇ ਤੇਰਾ ਸਿੰਘ ਚੰਨ ਰਚਿਤ ‘ਲਕੜ ਦੀ ਲੱਤ’, ‘ਅਮਰ ਪੰਜਾਬ’, ‘ਸਾਜ਼ਿਸ਼’, ‘ਨੀਲ ਦੀ ਸਹਿਜ਼ਾਦੀ,’ ‘ਆਖਰੀ ਪੜ੍ਹਾ’, ‘ਕਾਗ ਸਮੇਂ ਦਾ ਬੋਲਿਆ’। ਜਗਦੀਸ਼ ਫਰਿਆਦੀ ਦੇ ਲਿਖੇ ‘ਕਾਲ’, ‘ਘੁੱਗੀ ਦੇ ਖੰਭਾਂ ਹੇਠ’, ‘ਭੁੱਖੀ ਜਨਤਾ’, ‘ਮਿਰਜ਼ਾ ਸਾਹਿਬਾਂ’, ‘ਜੱਟੀ ਹੀਰ’, ‘ਸੱਸੀ ਪੁਨੂੰ’, ‘ਸ਼ੀਰੀ ਫਰਿਆਦ’ ਅਤੇ ਜੋਗਿੰਦਰ ਬਾਹਰਲਾ ਦੇ ‘ਹਾੜੀਆਂ ਸੌਣੀਆਂ’, ‘ਸਾਹਿਬਾਂ’, ‘ਜਿੰਦਾਂ’, ‘ਰੰਬੀਆਂ’, ‘ਬਣਜਾਰਾ’, ‘ਸਧਰਾਂ’, ‘ਖਿਚੋਤਾਣ’, ‘ਸਮਝੋਤਾ’, ‘ਟੈਸ’, ‘ਕਾਤਲ ਕੌਣ’, ‘ਧਰਤੀ ਦੇ ਬੋਲ’, ‘ਚਿਣਗਾਂ ਦੀ ਮੁੱਠੀ’ ਆਦਿ ਓਪੇਰਿਆਂ, ਨਾਟਕਾਂ, ਨਾਟ-ਗੀਤਾਂ ਅਤੇ ਲੋਕਾਈ ਦੀ ਬਾਤ ਪਾਉਂਦੀ ਗਾਇਕੀ ਦੀਆਂ ਦੇਸ਼ ਦੇ ਵੱਖ ਵੱਖ ਹਿੱਸਿਆਂ ਅਤੇ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਮੰਚਣਾਂ/ਪੇਸ਼ਕਾਰੀਆਂ ਰਾਹੀਂ ਪੰਜਾਬੀ ਰੰਗਮੰਚ ਤੇ ਸਭਿਆਚਾਰ ਵਿਚ ਸਿਫ਼ਤੀ ਅਤੇ ਇਨਕਲਾਬੀ ਤਬਦੀਲੀ ਲਿਆਂਦੀ। ਜਿੱਥੇ ਕਿਤੇ ਵੀ ਇਹ ਟੋਲੀ ਆਪਣੀ ਪੇਸ਼ਕਾਰੀ ਕਰਨ ਜਾਂਦੀ ਲੋਕਾਂ ਦਾ ਹਜੂਮ ਉਮੜ ਕੇ ਆ ਜਾਂਦਾ। ਕਈ ਸ਼ਾਹਿਰਾਂ ਵਿੱਚ ਤਾਂ ਸਿਨੇਮੇ ਹਾਲ ਬੁੱਕ ਕਰਵਾ ਕੇ ਟਿਕਟਾਂ ਉਪਰ ਵੀ ਅਯੋਜਨ ਹੋਏ।

ਵੈਸੇ ਤਾਂ ਕਲਾ ਦੀ ਕਿਸੇ ਵਿਧਾ ਨਾਲ ਸਬੰਧ ਰੱਖਣ ਲਈ ਜੇ ਪ੍ਰੀਵਾਰ/ਖਾਨਦਾਨ ਵਿਚ ਕਿਸੇ ਇਕ ਨੂੰ ਆਗਿਆ ਮਿਲ ਜਾਵੇ ਤਾਂ ਗਨੀਮਤ ਸਮਝੀ ਜਾਂਦੀ ਹੈ ਪਰ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਆਪਣੀਆਂ ਧੀਆਂ ਉਮਾ, ਉਰਮਿਲਾ ਤੇ ਪ੍ਰੀਤਮਾ ਨੂੰ, ਤੇਰਾ ਸਿੰਘ ਚੰਨ ਨੇ ਧੀ ਨੀਤਾਸ਼ਾ ਨੂੰ, ਨਵਤੇਜ ਸਿੰਘ ਦੀ ਪਤਨੀ ਮਹਿੰਦਰ ਕੌਰ, ਜਗਦੀਸ਼ ਫਰਿਆਦੀ ਨੇ ਆਪਣੀ ਪਤਨੀ ਆਸ਼ਾ, ਪੁੱਤਰ ਟੋਨੀ ਬਾਤਿਸ਼, ਪੋਤਰੇ ਰੂਪਕ, ਡਾ.ਹਰਸ਼ਰਨ ਸਿੰਘ ਨੇ ਅਪਣੀਆਂ ਭੈਣ ਸੁਰਜੀਤ ਤੇ ਰਜਿੰਦਰ ਕੌਰ ਨੂੰ ਵੀ ਆਪਣੇ ਨਾਲ ਬਿਖੜੇ ਰਾਹਾਂ ਦਾ ਰਾਹੀ ਬਣਾਇਆ।

ਇਪਟਾ ਦੀ ਟੋਲੀ ਨੇ ਓਪੇਰਿਆਂ, ਨਾਟਕਾਂ, ਨਾਟ-ਗੀਤਾਂ ਅਤੇ ਲੋਕਾਈ ਦੀ ਬਾਤ ਪਾਉਂਦੀ ਗਾਇਕੀ ਨੂੰ ਪੰਜਾਬ ਦੇ ਪਿੰਡ-ਪਿੰਡ ਪਹੁੰਚਾਇਆਂ ਤੇ ਲੋਕਾਂ ਦੇ ਦਿੱਲਾਂ ਵਿਚ ਆਪਣੀ ਥਾਂ ਬਣਾਈ। ਉਸ ਸਮੇਂ ਪੰਜਾਬ ਦੇ ਮੁੱਖ-ਮੰਤਰੀ ਪ੍ਰਤਾਪ ਸਿੰਘ ਕੈਂਰੋ ਨੇ ਇਪਟਾ ਦੀ ਪੰਜਾਬ ਵਿਚ ਵੱਧਦੀ ਲੋਕਪ੍ਰਿਯਤਾ ਤੋਂ ਘਬਰਾ ਕੇ ਅਤੇ ਇਪਟਾ ਦੀਆਂ ਸਭਿਆਚਰਕ ਤੇ ਰੰਗਮੰਚੀ ਸਰਗਰਮੀਆਂ ਦੀ ਕਾਟ ਕਰਨ ਲਈ ਲੋਕ ਸੰਪਰਕ ਵਿਭਾਗ ਬਣਾਉਂਣ ਦਾ ਨਿਰਣਾ ਲਿਆ ਅਤੇ ਇਪਟਾ ਨੂੰ ਕਮਜ਼ੋਰ ਕਰਨ ਲਈ ਜੋਗਿੰਦਰ ਬਾਹਰਲਾ ਨੂੰ ਉਸ ਵਿਭਾਗ ਦਾ ਮੁੱਖੀ ਬਣਨ ਦੀ ਪੇਸ਼ਕਸ਼ ਕੀਤੀ ਪਰ ਜੋਗਿੰਦਰ ਬਾਹਰਲਾ ਨੇ ਸਰਕਾਰੀ ਅਧੀਨਗੀ ਕਬੂਲਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਕੈਰੋਂ ਸਾਹਿਬ ਨੇ ਤਲਖ਼ੀ ਨਾਲ ਕਿਹਾ, “ਤੁਸੀਂ ਮੁੱਖ ਮੰਤਰੀ ਨੂੰ ਇਨਕਾਰ ਕਰ ਰਹੇ ਹੋ।” ਜੋਗਿੰਦਰ ਬਾਹਰਲਾ ਨੇ ਕਿਹਾ, “ਕੈਰੋਂ ਸਾਹਿਬ ਜੇ ਤੁਸੀਂ ਪੰਜਾਬ ਦੇ ਮੁੱਖ-ਮੰਤਰੀ ਹੋ ਤਾਂ ਮੈਂ ਰੰਗਮੰਚ ਦਾ ਮੁੱਖ-ਮੰਤਰੀ ਹਾਂ।”

ਪੰਜਾਬ ਇਪਟਾ ਦੀ ਨਾਟ-ਟੋਲੀ ਵਿਸ਼ੇਸ਼ ਸੱਦੇ ਉਪਰ ਨਾਟਕ ‘ਹੀਰ ਰਾਂਝਾ’ ਦੇ ਮੰਚਣ ਲਈ ਬੰਬਈ ਗਈ। ਜਗਦੀਸ਼ ਫਰਿਆਦੀ ਕੈਦੋ ਦਾ ਰੋਲ ਕਰਦੇ ਸਨ। ਨਾਟਕ ਖਤਮ ਹੋਣ ਤੋਂ ਬਾਅਦ ਹਿੰਦੀ ਫਿਲਮਾਂ ਪ੍ਰਸਿੱਧ ਚਰਿੱਤਰ ਅਭਿਨੇਤਾ ਪ੍ਰਾਣ ਮੰਚ ਦੇ ਪਿੱਛੇ ਆਏ ਅਤੇ ਫਰਿਆਦੀ ਹੋਰਾਂ ਨੂੰ ਘੁੱਟ ਕੇ ਕਲਾਵੇ ਵਿਚ ਲੈ ਕੇ ਕਹਿਣ ਲਗੇ, “ਫਰਿਆਦੀ ਜੇ ਇਹ ਨਾਟਕ ਮੈਂ ਪਹਿਲਾਂ ਵੇਖਿਆ ਹੁੰਦਾ ਤਾਂ ਫਿਲਮ ‘ਹੀਰ ਰਾਂਝਾ’ ਵਿਚ ਮੈਂ ਕੈਦੋਂ ਦੇ ਕਿਰਦਾਰ ਨਾਲ ਹੋਰ ਵੀ ਇਨਸਾਫ ਕਰ ਸਕਦਾ ਸੀ।

ਇਪਟਾ ਦੀਆਂ ਗਤੀਵਿਧੀਆਂ ਦਾ ਗੜ ਲੇਖਕਾਂ, ਬੁੱਧੀਜੀਵੀਆਂ ਅਤੇ ਕਲਾਕਾਰਾਂ ਦਾ ਮੱਕਾ, ਹਿੰਦ-ਪਾਕਿ ਦੀ ਬਰੂਹਾਂ ’ਤੇ ਸਰਦਾਰ ਗੁਰਬਖਸ਼ ਸਿੰਘ ‘ਪ੍ਰੀਤ ਲੜੀ’ ਦੇ ਸੁਹਿਰਦ ਅਤੇ ਗੰਭੀਰ ਯਤਨਾਂ ਨਾਲ ਵੱਸੇ ਪ੍ਰੀਤ ਨਗਰ ਵਿਖੇ ਉਨਾਂ ਦੇ ਘਰ ਦੇ ਦਰ ਇਪਟਾ ਦੇ ਕਾਰਕੁਨਾ ਲਈ ਨਾਟਕੀ ਅਤੇ ਸਭਿਆਚਾਰਕ ਗਤੀਵਿਧੀਆਂ ਦੀ ਰਹਿਰਸਲ ਵਾਸਤੇ ਹਮੇਸ਼ਾਂ ਖੁੱਲੇ ਰਹਿੰਦੇ। ਇਪਟਾ ਦੀਆਂ ਰੰਗਮੰਚੀ ਤੇ ਸਭਿਆਚਰਾਕ ਸਰਗਰਮੀਆਂ ਤਕਰੀਬਨ ਤਿੰਨ ਦਹਾਕੇ ਲਗਾਤਾਰ ਚੱਲੀਆਂ ਪਰ ਪੰਜਾਬ ਵਿਚ ਕਾਲੇ ਦੌਰ ਦੌਰਾਨ ਇਸ ਦੀ ਰਫਤਾਰ ਕੁੱਝ ਮੱਠੀ ਹੋ ਗਈ।

ਇਪਟਾ ਦੇ ਸਿਧਾਤਾਂ ਅਤੇ ਸਮਾਜਿਕ ਸਰੋਕਾਰਾਂ ਨੂੰ ਡਾ. ਆਤਮਜੀਤ, ਦਵਿੰਦਰ ਦਮਨ, ਸਵਰਗੀ ਦਲਬੀਰ ਅਤੇ ਡਾ. ਸਤੀਸ਼ ਵਰਮਾ ਨੇ ਮੋਹਰਲੀਆਂ ਸਫਾਂ ਵਿਚ ਰਹਿ ਕੇ ਅਪਣੀਆਂ ਰੰਗਮੰਚੀ ਗਤੀਵਿਧੀਆਂ ਜ਼ਰੀਏ ਅਗਾਂਹ ਤੋਰਿਆ ਅਤੇ ਹੁਣ ਅਮਰਜੀਤ ਗੁਰਦਾਸਪੁਰੀ (ਲੋਕ-ਗਾਇਕ) ਦੀ ਰਹਿਨੁਮਾਈ ਹੇਠ ਇਪਟਾ ਦੇ ਕਾਰਕੁਨ ਪੰਜਾਬ ਵਿਚ ਇਪਟਾ ਦੇ ਕਾਫ਼ਲੇ ਨੂੰ ਜਾਰੀ ਵੀ ਰੱਖ ਰਹੇ ਹਨ ਤੇ ਵਾਧਾ ਵੀ ਕਰ ਰਹੇ ਹਨ।

ਭਾਰਤ ਦੇ ਹਾਕਿਮ ਵੱਲੋਂ ਲਾਗੂ ਕੀਤੇ ਕਿਸਾਨ/ਇਨਸਾਨ ਵਿਰੋਧੀ ਤਿੰਨ ਕਾਲੇ ਖੇਤੀ ਕਾਨੂੰਨਾ ਦੇ ਵਿਰੋਧ ਵਿਚ ਪੰਜਾਬ ਤੋਂ ਉਠੇ ਤੇ ਦੇਸ਼ ਭਰ ਵਿਚ ਫੈਲ ਚੁੱਕੇ ਅੰਦੋਲਨ ਵਿਚ ਵੀ ਇਪਟਾ ਨੇ ਦੇਸ ਭਰ ਵਿਚ ਆਪਣੇ ਮੁੱਢਲੇ ਸਿਧਾਂਤ ‘ਕਲਾ ਲੋਕਾਂ ਲਈ’ ਮੁਤਾਬਿਕ ਕਿਸਾਨੀ ਮਸਲੇ ਉਭਾਰਦੇ ਨਾਟਕਾਂ, ਨੁਕੜ ਨਾਟਕਾਂ ਅਤੇ ਗਾਇਕੀ ਰਾਹੀਂ ਕਿਸਾਨ ਅੰਦੋਲਨਕਾਰੀਆਂ ਵਿਚ ਜੋਸ਼ ਭਰਨ ਦੀ ਜ਼ੁੰਮੇਵਾਰੀ ਨਿਭਾਈ ਅਤੇ ਦੇਸ਼ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ’ਤੇ ਅਧਾਰਿਤ ‘ਸੰਯੁਕਤ ਕਿਸਾਨ ਮੋਰਚੇ’ ਦੇ ਹਰ ਸੱਦੇ ਉਤੇ ਪੰਜਾਬ ਸਮੇਤ ਇਪਟਾ ਦੇ ਦੇਸ ਭਰ ਦੇ ਕਾਰਕੁਨ  ਸ਼ਿਰਕਤ ਕਰ ਰਹੇ ਹਨ।

ਇਪਟਾ ਦੀ ਸਮਝ ਹੈ ਕਿ ਇਕ ਈਸਟ ਇੰਡੀਆਂ ਕੰਪਨੀ ਦੀ ਜਕੜ ਤੇ ਪਕੜ ਤੋਂ ਖਹਿੜਾ ਛਡਵਾਉਂਣ ਲਈ ਦੋ ਸੌ ਸਾਲ ਲੱਗ ਗਏ, ਉਹ ਵੀ ਅਨੇਕਾਂ ਸੂਰਬੀਰਾਂ, ਦੇਸ਼ ਭਗਤਾਂ ਤੇ ਯੋਧਿਆਂ ਦੀਆ ਕੁਰਬਾਨੀਆਂ ਤੋਂ ਬਾਅਦ। ਹੁਣ ਜਿਸ ਹਿਸਾਬ ਨਾਲ ਹਾਕਿਮ ਦੀ ਸਹਿਮਤੀ ਤੇ ਹੱਲਾਸ਼ੇਰੀ ਨਾਲ ਅਤੇ ਦੇਸੀ ਕਾਰਪੋਰੇਟਾਂ ਰਾਹੀਂ ਵਿਦੇਸੀ ਕਾਰਪੋਰੇਟ ਸੈਕਟਰਾਂ ਦੀਆਂ ਧਾੜਾਂ ਦੀ ਧਾੜਾਂ ਆਪਣੇ ਮੁਲਕ ਵੱਲ ਤੁਰੀਆਂ ਆ ਰਹੀਆ ਹਨ, ਉਸ ਤੋਂ ਉਨਾਂ ਦਾ ਮਨਸੂਬਾ ਸਾਡੇ ਸਮਾਜਿਕ ਤਾਣੇ-ਬਾਣੇ, ਆਰਥਿਕਤਾ, ਵਿਰਸੇ, ਭਾਸ਼ਾ, ਸਭਿਆਚਾਰ ਨੂੰ ਤਹਿਸ-ਨਹਿਸ ਕਰਕੇ, ਸਾਨੂੰ ਸਦਾ ਲਈ ਆਪਣੀ ਜਕੜ ਵਿਚ ਜਕੜਣ ਦਾ ਲੱਗ ਰਿਹਾ ਹੈ।

ਲੱਚਰਤਾ, ਅਸ਼ਲੀਲਤਾ, ਹਿੰਸਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਤੇ ਗੀਤਕਾਰੀ - ਜਿਹੜੀ ਆਮ ਤੌਰ ’ਤੇ  ਸਮਾਜ ਖਾਸ ਤੌਰ ’ਤੇ ਨੌਜੁਆਨੀ ਨੂੰ ਲੱਚਰ, ਹਿੰਸਕ ਅਤੇ ਨਸ਼ੇੜੀ ਬਣਾ ਕੇ ਉਨਾਂ ਨੂੰ ਜ਼ਹਿਨੀ ਅਤੇ ਮਾਨਿਸਕ ਤੌਰ ’ਤੇ ਬਿਮਾਰ ਕਰਕੇ ਸਾਡੇ ਨਿਰੋਏ ਤੇ ਅਮੀਰ ਵਿਰਸੇ ਤੇ ਸਭਿਆਚਾਰ ਨੂੰ ਤਬਾਹ ਕਰ ਰਹੀ ਹੈ - ਖ਼ਿਲਾਫ ਵੀ ਪਿੱਛਲੇ ਤਕਰੀਬਨ ਤਿੰਨ ਦਹਾਕਿਆਂ ਤੋਂ ਇਪਟਾ  ਨੇ ਲਗਾਤਾਰ ਆਪਣੀ ਅਵਾਜ਼ ਬੁਲੰਦ ਕੀਤੀ ਹੋਈ ਹੈ। ਸਮੇਂ ਸਮੇਂ ਦੇਸ ਤੇ ਸੂਬੇ ਦੇ ਮੁੱਖੀਆਂ ਅਤੇ ਸਬੰਧਤ ਮਹਿਕਮਿਆਂ ਨੂੰ ਲਿਖਤੀ ਵੀ ਸੁਚੇਤ ਕੀਤਾ, ਰੋਸ-ਧਰਨੇ ਵੀ ਲਾਏ, ਸੈਮੀਨਾਰ ਵੀ ਕੀਤੇ।

ਇਸ ਗੰਭੀਰ ਤੇ ਸੰਵੇਨਸ਼ੀਲ ਮਸਲੇ ਬਾਰੇ ਇਪਟਾ  ਦੀ ਸੋਚ ਹੈ ਕਿ ਬੇਸ਼ਕ ਸਮਾਜ ਦੀਆਂ ਮੁੱਢਲੀਆਂ ਅਤੇ ਅਹਿਮ ਲੋੜਾਂ ਕੁੱਲੀ, ਗੁੱਲੀ ਤੇ ਜੁੱਲੀ ਹਨ ਇਨ੍ਹਾਂ ਨੂੰ ਪਹਿਲ ਵੀ ਦੇਣੀ ਚਾਹੀਦੀ ਹੈ, ਪਰ ਜੇ ਸਮਾਜ ਜ਼ਹਿਨੀ ਅਤੇ ਮਾਨਿਸਕ ਤੌਰ ’ਤੇ ਬਿਮਾਰ, ਅਪੰਗ ਅਤੇ ਕੰਗਾਲ ਹੋ ਜਾਵੇਗਾ ਤਾਂ ਚਾਹੇ ਅਸੀਂ ਜਿੰਨੀ ਮਰਜ਼ੀ ਤੱਰਕੀ ਕਰ ਲਈਏ, ਚੰਨ ਤਾਰਿਆਂ ਦੇ ਭੇਦ ਪਾ ਲਈਏ, ਜ਼ਮੀਨ-ਅਸਮਾਨ ਖੰਗਾਲ ਸੁੱਟੀਏ ਸਭ ਕੁੱਝ ਬੇਮਤਲਬ ਹੈ, ਕਿਉਂਕਿ ਮਾਨਿਸਕ ਤੌਰ ’ਤੇ ਬਿਮਾਰ ਅਤੇ ਅਪੰਗ ਬੰਦੇ ਲਈ ਸਭ ਕੁੱਝ ਅਰਥਹੀਣ ਹੈ।

ਕਹਿੰਦੇ ਨੇ ‘ਕਾਬੁਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾ’ ਇਪਟਾ  ਦੇ ਹੋਂਦ ਵਿਚ ਆਉਂਣ ਤੋਂ ਲੈਕੇ ਕਦੇ ਵੀ ਇਸ ਦਾ ਰਾਹ ਸੁਖਾਲਾ ਨਹੀਂ ਰਿਹਾ। ਹੁਣ ਵੀ ਨਵੀਆਂ ਦੁਸ਼ਵਾਰੀਆਂ ਤੇ ਦਿੱਕਤਾਂ ਨਾਲ ਦੋ-ਚਾਰ ਹੁੰਦੇ ਇਪਟਾ  ਦੇ ਕਾਰਕੁਨ ਨਿਰੰਤਰ ਅਗਾਹ ਵੱਲ ਵੱਧ ਰਹੇ ਹਨ। ਇਪਟਾ ਦੇ ਅਸੂਲਾਂ ਅਤੇ ਸੋਚ ਉਪਰ ਪਹਿਰਾ ਦਿੰਦੇ ਹੋਏ ਇਸ ਦੇ ਤਮਾਮ ਕਾਰਕੁਨ ਆਪਣੀਆਂ ਰੰਗਮੰਚੀ ਤੇ ਲੋਕ-ਹਿਤੈਸ਼ੀ ਸਭਿਆਚਾਰਕ ਗਤੀਵਿਧੀਆਂ ਅਤੇ ਸਮਾਜਿਕ ਸਰੋਕਾਰਾਂ ਲਈ ਕਾਰਜਸ਼ੀਲ ਸਨ, ਕਾਰਜਸ਼ੀਲ ਹਨ ਤੇ ਕਾਰਜਸ਼ੀਲ ਰਹਿਣਗੇ।
 
ਸੰਜੀਵਨ ਸਿੰਘ
ਪ੍ਰਧਾਨ, ਇਪਟਾ, ਪੰਜਾਬ
94174-60656

02
ਇਪਟਾ ਦੇ ਮੁੱਢਲੇ ਕਾਰਕੁਨ ਪ੍ਰਿਥਵੀ ਰਾਜ ਕਪੂਰ
03
ਇਪਟਾ ਦਾ ਨਾਮ ਸੁਝਾਉਣ ਵਾਲੇ ਵਿਗਿਆਨੀ ਹੋਮੀ ਜਹਾਂਗੀਰ ਭਾਬਾ
04
ਇਪਟਾ ਦੇ ਮੁੱਢਲੇ ਕਾਰਕੁਨ ਬਲਰਾਜ ਸਾਹਨੀ
05
ਇਪਟਾ ਪੰਜਾਬ ਦੇ ਮੁੱਢਲੇ ਕਾਰਕੁਨ ਜਗਦੀਸ਼ ਫਰਿਆਦੀ
06
ਇਪਟਾ ਪੰਜਾਬ ਦੇ ਮੁੱਢਲੇ ਕਾਰਕੁਨ ਜੁਗਿੰਦਰ ਬਾਹਰਲਾ
07
ਇਪਟਾ ਪੰਜਾਬ ਦੇ ਮੁੱਢਲੇ ਕਾਰਕੁਨ ਤੇਰਾ ਸਿੰਘ ਚੰਨ
08
ਨਾਟਕ "ਮਾਇਆ ਸਾਰ ਨਾ ਕਾਇ" ਪ੍ਰੋਫੈਸਰ ਦਲਬੀਰ ਕੌਰ, ਜੋਗਿੰਦਰ ਬਾਹਰਲਾ ਤੇ ਕੰਵਲਜੀਤ ਸਿੰਘ ਸੂਰੀ
09
ਇਪਟਾ ਪੰਜਾਬ ਦੇ ਮੁੱਢਲੇ ਕਾਰਕੁਨ ਅਮਰਜੀਤ ਗੁਰਦਾਸਪੁਰੀ
10
ਨਾਟਕ ਦਾ ਦ੍ਰਿਸ਼ ਖੜੇ 1. ਤੇਰਾ ਸਿੰਘ ਚੰਨ ਤੇ ਅਮਰਜੀਤ ਗੁਰਦਾਸਪੁਰੀ (ਬੈਠ) 1. ਕੰਵਲਜੀਤ ਸਿੰਘ ਸੂਰੀ ਤੇ ਜਗਦੀਸ਼ ਫਰਿਆਦੀ
11
ਨਾਟਕ ਦਾ ਦ੍ਰਿਸ਼ ਅਮਰਜੀਤ ਗੁਰਦਾਸਪੁਰੀ, ਕੰਵਲਜੀਤ ਸਿੰਘ ਸੂਰੀ
 

hore-arrow1gif.gif (1195 bytes)


14525 ਮਈ ਨੂੰ ਇਪਟਾ ਦੇ ਸਥਾਪਨਾ ਦਿਵਸ ਮੌਕੇ……
ਇਪਟਾ ਦੇ ਰੰਗਮੰਚੀ ਤੇ ਸਮਾਜਿਕ ਸਰੋਕਾਰ
ਸੰਜੀਵਨ ਸਿੰਘ, ਮੁਹਾਲੀ
144ਦੂਸਰੇ ਦੀ ਪਾਟੀ ਬਿਆਈ ਦਾ ਦਰਦ ਵੀ ਮਹਿਸੂਸ ਕਰਨ ਵਾਲਾ - ਸਾਗਰ ਸਰਹੱਦੀ
ਸੰਜੀਵਨ ਸਿੰਘ, ਮੁਹਾਲੀ
movieਨਿਰਮਾਤਾ ਜੱਗੀ ਕੁੱਸਾ ਦੀ ਨਵੀਂ ਫਿਲਮ “ਪੁੱਠੇ ਪੈਰਾਂ ਵਾਲ਼ਾ” ...
(27/04/2021)
143ਸ਼ੁਰੂਆਤ ਗਈ ਆ ਮਾਏ ਹੋ ਨੀ...
ਡਾ. ਸਿਮਰਨ ਸੇਠੀ, ਅਸਿਸਟੈਂਟ ਪ੍ਰੋਫੈਸਰ, ਦਿੱਲੀ ਯੂਨੀਵਰਸਿਟੀ
142ਅਜੋਕੀ ਗਾਇਕੀ ਤੇ ਗੀਤਕਾਰੀ ਨੇ ਨਵੀਂ ਪਨੀਰੀ ਨੂੰ ਕੁਰਾਹੇ ਤੋਰਿਆ
ਰਣਜੀਤ 'ਚੱਕ ਤਾਰੇ ਵਾਲਾ' 
mudhalਗਾਇਕੀ ਖੇਤਰ ਦੀ ਸੰਭਾਵਨਾ ਦਾ ਨਾਂਅ ਹੈ 'ਪਰਵਿੰਦਰ ਮੂਧਲ'
ਮਨਦੀਪ ਖੁਰਮੀ ਹਿੰਮਤਪੁਰਾ, ਬਰਤਾਨੀਆ
140“ਕੁਝ ਵੱਖਰੇ ਵਿਸਿ਼ਆਂ ‘ਤੇ ਝਾਤ ਪਾਉਂਦੀ ਹੈ ਫਿਲਮ ‘ਪੁੱਠੇ ਪੈਰਾਂ ਵਾਲ਼ਾ’....!”
 ਮਨਦੀਪ ਖੁਰਮੀ ਹਿੰਮਤਪੁਰਾ, ਬਰਤਾਨੀਆ 
jagtarਸਾਹਿਤ ਤੇ ਸੱਭਿਆਚਾਰ ਦਾ ਹਰਫ਼ਨ ਮੌਲਾ :  ਜਗਤਾਰ ਰਾਈਆਂ ਵਾਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ  
dhugaਪੰਜਾਬੀ ਮਾਂ-ਬੋਲੀ ਦੀ ਇਕ ਹੋਰ ਪੁਜਾਰਨ: ਸਿਮਰਨ ਕੌਰ ਧੁੱਗਾ
ਪ੍ਰੀਤਮ ਲੁਧਿਆਣਵੀ, ਚੰਡੀਗੜ 
gaganਗਾਇਕ, ਗੀਤਕਾਰ ਤੇ ਕਹਾਣੀਕਾਰ ਦਾ ਸੁਮੇਲ: ਗਗਨ ਕਾਈਨੌਰ (ਮੋਰਿੰਡਾ)
ਪ੍ਰੀਤਮ ਲੁਧਿਆਣਵੀ, ਚੰਡੀਗੜ
jashanਜਸ਼ਨ ਐਨ ਰਿਕਾਰਡਸ ਦੀ ਸ਼ਾਨਦਾਰ ਪੇਸ਼ਕਸ਼, 'ਪੀਰਾਂ ਦੀ ਮੌਜ ਨਿਆਰੀ' ਰਿਲੀਜ
ਪ੍ਰੀਤਮ ਲੁਧਿਆਣਵੀ, ਚੰਡੀਗੜ
tallaywaliaਬੋਹੜ ਹੇਠ ਉੱਗਿਆ ਭਰਵਾਂ ਤੇ ਛਾਂਦਾਰ ਸਾਹਿਤਕ ਬੋਹੜ - ਡਾ: ਅਮਨਦੀਪ ਸਿੰਘ ਟੱਲੇਵਾਲੀਆ
ਮਨਦੀਪ ਖੁਰਮੀ ਹਿੰਮਤਪੁਰਾ, ਲਿਵਰਪੂਲ
dhanjalਸੱਪ ਦੀ ਮਣੀਂ ਵਰਗਾ ਯਾਰ: ਫ਼ਿਲਮ ਨਿਰਦੇਸ਼ਕ ਸੁਖਮਿੰਦਰ ਧੰਜਲ
ਸ਼ਿਵਚਰਨ ਜੱਗੀ ਕੁੱਸਾ, ਲੰਡਨ
nabhaਸਾਫ਼-ਸੁਥਰੀ ਸੱਭਿਆਚਾਰ ਗਾਇਕੀ ਦਾ ਪਹਿਰੇਦਾਰ-  ਨਵੀ ਨਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ   
132'ਤੇਰੇ ਇਸ਼ਕ 'ਚ'  ਸਿੰਗਲ ਟਰੈਕ ਜਲਦੀ ਹੋਵੇਗਾ ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
sehgalਉਭਰਦੀ ਬਹੁ-ਪੱਖੀ ਕਲਾਕਾਰਾ - ਐਨੀ  ਸਹਿਗਲ
ਪ੍ਰੀਤਮ ਲੁਧਿਆਣਵੀ, ਚੰਡੀਗੜ
uchewalaਵਿਲੱਖਣ ਪਹਿਚਾਣ ਬਣਾਉਣ ਵਾਲਾ –ਗਾਇਕ ਤੇ ਅਦਾਕਾਰ ਨਿਸ਼ਾਨ ਉੱਚੇਵਾਲਾ
ਗੁਰਬਾਜ ਗਿੱਲ, ਬਠਿੰਡਾ
khuajaਗਿੱਲ ਫ਼ਿਲਮਜ਼ ਏਟਰਟੇਨਮੈਂਟ ਤੇ ਗੁਰਬਾਜ ਗਿੱਲ ਦੀ ਪੇਸ਼ਕਸ਼ ਗਾਇਕ ਹੀਰਾ ਜਸਪਾਲ ਦਾ ਧਾਰਮਿਕ ਟਰੈਕ "ਮੇਰੇ ਖੁਆਜਾ ਪੀਰ ਜੀ" ਰਿਲੀਜ਼
ਗੁਰਬਾਜ ਗਿੱਲ, ਬਠਿੰਡਾ  
sidhuਪੰਜਾਬੀ ਗਾਇਕੀ ਦੇ ਅਸਮਾਨ ‘ਚ ਬਾਜ਼ ਵਰਗੀ ਉਡਾਣ ਦਾ ਨਾਂ ਹੈ ਭੁਪਿੰਦਰ ਸਿੱਧੂ
ਮਨਦੀਪ ਖੁਰਮੀ ਹਿੰਮਤਪੁਰਾ  
gaggiਅਦਾਕਾਰ ਅਤੇ ਵੀਡੀਓ ਡਾਇਰੈਕਟਰ ਨਿੱਤ-ਨਵੀਆਂ ਸੰਦਲੀ ਪੈੜ੍ਹਾਂ ਪਾ ਰਿਹੈ – ਗੱਗੀ ਸਾਰੋਂ
ਗੁਰਬਾਜ ਗਿੱਲ, ਬਠਿੰਡਾ
bheem'ਗੱਲ ਭੀਮ ਤੇਰੇ ਉਪਕਾਰਾਂ ਦੀ' ਸਿੰਗਲ ਟਰੈਕ ਜਲਦੀ ਹੀ ਸਰੋਤਿਆਂ ਦੇ ਰੂਬਰੂ
ਪ੍ਰੀਤਮ ਲੁਧਿਆਣਵੀ, ਚੰਡੀਗੜ
hansਪਦਮ ਸ੍ਰੀ ਗਾਇਕ ਹੰਸ ਰਾਜ ਹੰਸ ਦਾ ਟਰੈਕ "ਹੂਕ"
ਗੁਰਬਾਜ ਗਿੱਲ, ਬਠਿੰਡਾ
gauspak'ਗੌਂਸ਼ਪਾਕ ਪੀਰ ਮੇਰਾ' ਸਿੰਗਲ ਟਰੈਕ ਹੋਇਆ ਮੁਕੰਮਲ
ਪ੍ਰੀਤਮ ਲੁਧਿਆਣਵੀ, ਚੰਡੀਗੜ
baiਆਪਣਾ ਪਿੰਡ ਆਪਣੇ ਖੇਤ ਆਪਣੀ ਮਿੱਟੀ ਦੀ ਗੱਲ ਕਰਦਾ ਗੀਤ ' ਪਿੰਡ ਦੀਆਂ ਗਲੀਆਂ ' ਲੈ ਕੇ ਹਾਜ਼ਰ - ਬਾਈ ਅਮਰਜੀਤ"  -  ਗੁਰਪ੍ਰੀਤ ਬੱਲ ਰਾਜਪੁਰਾ 
11km"11km" ਗੀਤ ਨਾਲ ਚਰਚਾ ਚ ਗੁਰਜਾਨ
ਗੁਰਪ੍ਰੀਤ ਬੱਲ, ਰਾਜਪੁਰਾ 
kalaਜ਼ਿੰਦਗੀ ਦੇ ਖੁਬਸੂਰਤ ਰੰਗਾਂ ਦੀ ਰੰਗਤ ‘ਚ ਰੰਗਿਆ "ਟਰੈਂਡਜ਼ ਮਿਊਜ਼ਿਕ" ਦਾ ਨਿਰਮਾਤਾ – ਕਾਲਾ ਸ਼ਰਮਾ
ਗੁਰਬਾਜ ਗਿੱਲ, ਬਠਿੰਡਾ
kussa"ਕੁੱਸਾ ਮੋਸ਼ਨ ਪਿਕਚਰਜ਼" ਦੇ ਬੈਨਰ ਹੇਠ ਜਲਦੀ ਦਸਤਕ ਦੇਵੇਗੀ ਫ਼ਿਲਮ "ਕੁੜੱਤਣ"   praunaਪ੍ਰਾਹੁਣਾ ਟਰੈਕ ਲੈ ਕੇ ਹਾਜ਼ਰ - ਮਾਣਕ ਪ੍ਰੀਤ/ਮਨਪ੍ਰੀਤ
 ਗੁਰਬਾਜ ਗਿੱਲ,  ਬਠਿੰਡਾ
malke“ਗਾਂਧੀ ਵਾਲੇ ਨੋਟ” ਲੈ ਕੇ ਜਲਦੀ ਹਾਜ਼ਰੀ ਲਵਾਏਗਾ – ਕੁਲਦੀਪ ਮੱਲਕੇ
ਗੁਰਬਾਜ ਗਿੱਲ,  ਬਠਿੰਡਾ
vekhiਕਰਮਜੀਤ ਅਨਮੋਲ ਤੇ ਗੁਰਬਿੰਦਰ ਮਾਨ ਦੇ ਗੀਤ “ਵੇਖੀਂ ਜਾਨੀ ਏ” ਨੂੰ ਸਰੋਤਿਆਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੂੰਗਾਰਾ ਗੁਰਪ੍ਰੀਤ ਬੱਲ,  ਰਾਜਪੁਰਾ 
ਪਦੀ ਹਿੱਕ 'ਤੇ ਸੀਤ ਬੂੰਦ ਵਰਗਾ ਮੇਰਾ ਬਾਈ ਸਰਦਾਰ ਸੋਹੀ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗਾਇਕ ਸੁਰਜੀਤ ਮਾਹੀ ਦੇ ਧਾਰਮਿਕ ਗੀਤ “ਪਰਿਵਾਰ ਵਿਛੋੜਾ” ਨੂੰ ਮਿਲ ਰਿਹਾ ਹੈ ਸੰਗਤਾਂ ਦਾ ਭਰਭੂਰ ਪਿਆਰ
ਗੁਰਪ੍ਰੀਤ ਬੱਲ, ਰਾਜਪੁਰਾ
ਰਹਿਮਤ ਧਾਰਮਿਕ ਟਰੈਕ ਨਾਲ ਹੋਇਆ ਰੂ-ਬ-ਰੂ - ਦਵਿੰਦਰ ਬਰਾੜ
ਗੁਰਬਾਜ ਗਿੱਲ, ਬਠਿੰਡਾ
ਸਭਿਆਚਾਰਕ ਮੇਲਿਆਂ ਦੀ ਸ਼ਾਨ “ਸਰਦਾਰਾ” ਟਰੈਕ ਲੈ ਕੇ ਰੂ-ਬ-ਰੂ – ਦਲਜੀਤ ਕੌਰ ਪਟਿਆਲਾ
ਗੁਰਬਾਜ ਗਿੱਲ, ਬਠਿੰਡਾ
ਕਲੀਆਂ ਦੇ ਬਾਦਸ਼ਾਹ ਨਹੀ! ਲ਼ੋਕ ਗਾਥਾਵਾਂ ਦੇ ਬਾਦਸ਼ਾਹ ਸਨ 'ਸ਼੍ਰੀ ਕੁਲਦੀਪ ਮਾਣਕ ਜੀ'
ਜਸਪ੍ਰੀਤ ਸਿੰਘ
ਮਨਪ੍ਰੀਤ ਸਿੰਘ ਬੱਧਨੀ ਕਲਾਂ ਦਾ ਸਿੰਗਲ ਟਰੈਕ “ਕਿਸਾਨ” ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਲੋਕ ਅਰਪਨ
ਮਨਪ੍ਰੀਤ ਸਿੰਘ ਬੱਧਨੀ ਕਲਾਂ, ਲੰਡਨ
ਸੰਗੀਤਕ ਖੇਤਰ ਚ’ ਵੱਖਰੀ ਪਹਿਚਾਣ ਬਣਾ ਰਿਹਾ “ਮਣਕੂ ਏਟਰਟੇਨਮੈਂਟ” ਦਾ ਨਿਰਮਾਤਾ -ਜਸਵੀਰ ਮਣਕੂ
ਗੁਰਬਾਜ ਗਿੱਲ, ਬਠਿੰਡਾ
ਥੀਏਟਰ ਨੂੰ ਰੱਬ ਮੰਨਕੇ ਪੂਜਣ ਵਾਲੀ ਮੁਟਿਆਰ - ਬਾਨੀ ਸ਼ਰਮਾ
ਪ੍ਰੀਤਮ ਲੁਧਿਆਣਵੀ, ਚੰਡੀਗੜ
ਬੱਬੂ ਮਾਨ ਦੇ ਨਕਸ਼ੇ ਕਦਮ ’ਤੇ ਕਹਾਣੀਕਾਰ/ ਅਦਾਕਾਰ - ਬੱਬਰ ਗਿੱਲ
ਗੁਰਬਾਜ ਗਿੱਲ, ਬਠਿੰਡਾ
ਅਦਾਕਾਰੀ 'ਚ ਝੰਡੇ ਗੱਡ ਕੇ 'ਤਜ਼ਰਬਾ' ਟਰੈਕ ਲੈ ਕੇ ਹਾਜ਼ਿਰ ਦੋਗਾਣਾ ਜੋੜੀ -ਗੁਰਬਾਜ ਗਿੱਲ-ਮਨਦੀਪ ਲੱਕੀ
ਪ੍ਰੀਤਮ ਲੁਧਿਆਣਵੀ, ਚੰਡੀਗੜ
ਗਾਇਕੀ, ਗੀਤਕਾਰੀ ਅਤੇ ਪੇਸ਼ਕਾਰੀ ਦਾ ਸੁਮੇਲ - ਬੂਟਾ ਸੋਨੀ
ਗੁਰਬਾਜ ਗਿੱਲ, ਬਠਿੰਡਾ
ਸੰਗੀਤਕ ਖੇਤਰ ਦਾ ਸਮਰੱਥ ਸੰਗੀਤਕਾਰ – ਸ਼ਾਹਰੁਖ ਥਿੰਦ
ਗੁਰਬਾਜ ਗਿੱਲ, ਬਠਿੰਡਾ
ਦਮਦਾਰ ਤੇ ਦਿਲਕਸ਼ ਅਵਾਜ਼ ਦੇ ਮਾਲਕ - ਸੋਨੂੰ ਵਿਰਕ
ਗੁਰਬਾਜ ਗਿੱਲ, ਬਠਿੰਡਾ
“ਫੁੱਲਾਂ ਵਾਲੀ ਕਾਰ” ਲੈ ਕੇ ਹਾਜ਼ਿਰ ਐ – ਗਿੱਲ ਕਮਲ
ਗੁਰਬਾਜ ਗਿੱਲ, ਬਠਿੰਡਾ
“ਅੱਤ ਦੀ ਸ਼ੌਕੀਨ” ਨਾਲ ਖੂਬ ਚਰਚਾ ਚ’ – ਦਲਜੀਤ ਕੌਰ ਪਟਿਆਲਾ
ਗੁਰਬਾਜ ਗਿੱਲ, ਬਠਿੰਡਾ
ਜਸਵਿੰਦਰ ਬਰਾੜ ਨਾਲ ਮੁਲਾਕਾਤ
ਭਿੰਦਰ ਜਲਾਲਾਬਾਦੀ, ਲੰਡਨ
ਦਿਨ-ਬ-ਦਿਨ ਸਥਾਪਤੀ ਵੱਲ ਵੱਧ ਰਹੀ ਦੋਗਾਣਾ ਜੋੜੀ: ਰਾਜਦੀਪ ਸੰਧੂ-ਹੁਸਨਪ੍ਰੀਤ
ਗੁਰਬਾਜ ਗਿੱਲ, ਬਠਿੰਡਾ
ਦੋਗਾਣਾ ਗਾਇਕੀ 'ਚ ਮਾਣਮੱਤੀ ਜੋੜੀ: ਬਲਵੀਰ ਅਤੇ ਜਸਮੀਨ ਚੋਟੀਆ
ਗੁਰਬਾਜ ਗਿੱਲ, ਬਠਿੰਡਾ
ਅਦਾਕਾਰੀ ਸਦਕਾ ਦਰਸ਼ਕਾਂ ਦੇ ਦਿਲਾਂ ਉਤੇ ਰਾਜ ਕਰ ਰਿਹਾ ਅਦਾਕਾਰ- ਗੁਰਪ੍ਰੀਤ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰਾਂ ਵਿਚ ਇਕ ਹੋਰ ਸਿਰ-ਕੱਢਵਾਂ ਨਾਓਂ-ਹਰਬੰਸ ਲੈਮਬਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸੁੱਚਾ-ਜੈਲਾ ਸ਼ੇਖੂਪੁਰੀਏ ਦਾ ਨਵਾਂ ਸਿੰਗਲ ਟਰੈਕ 'ਫਸਲਾਂ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਫ਼ਿੰਨਲੈਂਡ 'ਚ 'ਲਹੌਰੀਏ' ਫ਼ਿਲਮ ਦੇਖਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ
ਵਿੱਕੀ ਮੋਗਾ, ਫ਼ਿੰਨਲੈਂਡ
ਕਵਾਲੀ 'ਮੈਂ ਖੜਾ ਹੱਥ ਜੋੜ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
'ਗੱਭਰੂ ਜਵਾਨ' ਨੂੰ ਸਰੋਤਿਆਂ ਵੱਲੋਂ ਭਰਪੂਰ ਪਿਆਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਬਹੁਪੱਖੀ ਕਲਾਵਾਂ ਦਾ ਧਨੀ -ਦਿਲਬਾਗ ਮੋਰਿੰਡਾ
ਗੁਰਪ੍ਰੀਤ ਬੱਲ, ਰਾਜਪੁਰਾ
ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲਾ ਕਲਮਕਾਰ– ਪਰਗਟ ਰਿਹਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ
ਗਾਇਕ ਕੁਲਵਿੰਦਰ ਬਿੱਲਾ ਅਤੇ ਰੁਪਾਲੀ ਦਾ ਫ਼ਿੰਨਲੈਂਡ ਦੇ ਹੇਲਸਿੰਕੀ-ਵਾਨਤਾ ਏਅਰਪੋਰਟ ਪਹੁੰਚਣ ਤੇ ਨਿੱਘਾ ਸਵਾਗਤ
ਵਿੱਕੀ ਮੋਗਾ, ਫ਼ਿੰਨਲੈਂਡ
ਸ਼ੇਖੂਪੁਰੀਏ ਭਰਾਵਾਂ ਦਾ ਸਿੰਗਲ ਟਰੈਕ 'ਜੋਗੀਆ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ
ਡਾ. ਭੀਮ ਰਾਓ ਜੀ ਨੂੰ ਸਮਰਪਿਤ ਗੀਤ, 'ਬਾਬਾ ਸਾਹਿਬ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ
ਸਿੰਗਲ ਟਰੈਕ 'ਪੀ. ਜੀ.' ਨਾਲ ਖੂਬ ਚਰਚਾ ਵਿੱਚ, ਗਾਇਕਾ ਰਜਨਦੀਪ ਸਿੱਧੂ
ਪ੍ਰੀਤਮ ਲੁਧਿਆਣਵੀ, ਚੰਡੀਗੜ
'ਸੋਹਣਾ ਨੱਚਣ ਵਾਲੀਏ', ਲੈਕੇ ਹਾਜਰ ਹੈ- ਜੱਗੀ ਖਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ
ਇੱਕ ਨਿੱਕੀ ਫਿਲਮ “ਖਾਲੀ ਜੇਬ“ ਦੀ ਗੱਲ ਕਰਦਿਆਂ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਔਰਤ ਦੀ ਤ੍ਰਾਸਦੀ ਅਤੇ ਧਰਮ ਦੇ ਅਖੌਤੀ ਠੇਕੇਦਾਰਾਂ ਉਪਰ ਕਰਾਰੀ ਚੋਟ ਕਰਦੀ ਹੈ ਫ਼ਿਲਮ "ਸੀਬੋ"
ਗਿੱਲ ਮਨਵੀਰ ਸਿੰਘ, ਸਵੀਡਨ
ਕਾਲਾ ਸੈਂਪਲੇ ਵਾਲਾ - ਗੁਰਦਾਸ ਮਾਨ ਦੇ ਪੂਰਨਿਆਂ ਤੇ ਚੱਲ ਰਹੀ ਕਲਮ ਤੇ ਅਵਾਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
“ਦਿਲ ਨਾਲ ਖੇਡੀ” ਗੀਤ ਨਾਲ ਚਰਚਾ ਚ ਗਾਇਕ ਸੋਹਣ ਸ਼ੰਕਰ
ਗੁਰਪ੍ਰੀਤ ਬੱਲ, ਰਾਜਪੁਰਾ
ਛਿੱਤਰ ਥੋਹਰਾਂ 'ਚ ਉੱਗਿਆ ਗੁਲਾਬ ਦਾ ਫੁੱਲ-ਗਿੱਲ ਰੌਂਤਾ
ਮਿੰਟੂ ਬਰਾੜ, ਆਸਟ੍ਰੇਲੀਆ
ਬਹੁ-ਕਲਾਵਾਂ ਦਾ ਧਾਰਨੀ ਨੌਜਵਾਨ - ਪਰਮਜੀਤ ਰਾਮਗੜੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸ਼ਾਸਤਰੀ ਸੁਰਾਂ ਦਾ ਸੁਰੀਲਾ ਲੋਕ-ਗਾਇਕ: ਰਹਿਮਤ ਅਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਮੰਜ਼ਲ ਵਲ ਵਧ ਰਹੀ, ਸੁਰੀਲੀ ਅਵਾਜ਼ ਦੀ ਮਲਿਕਾ - ਮਿਸ ਸੰਜਨਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਯੁੱਗਾ ਯੁੱਗਾ ਤੱਕ ਜੀਵਤ ਰਹੇਗੀ ਮਰਹੂਮ ਗਾਇਕਾ ਪਰਮਿੰਦਰ ਸੰਧੂ
ਗੁਰਪ੍ਰੀਤ “ਸਰਾਂ”, ਚੰਡੀਗੜ੍ਹ
ਦਿਲਾਂ ਦੀ ਧੜਕਣ ਬਣ ਰਹੀ ਗਾਇਕ ਜੋੜੀ - ਗੁਰਦੀਪ ਸਿੱਧੂ- ਬੀਬਾ ਰਜਨਦੀਪ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਮਨਦੀਪ ਖੁਰਮੀ ਹਿੰਮਤਪੁਰਾ ਦਾ ਗੀਤ ਓਹੀ ਬੋਹੜ ਹੋਵੇਗਾ 13 ਜਨਵਰੀ ਨੂੰ ਲੋਕ ਅਰਪਣ
 
ਸੁਰੀਲੀ ਤੇ ਬੁਲੰਦ ਅਵਾਜ ਦਾ ਮਾਲਕ - ਸੁੱਖ ਸਿੱਧੂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਟੇਜ ਦਾ ਧਨੀ ਮੰਚ ਸੰਚਾਲਕ ਅਤੇ ਅਦਾਕਾਰ : ਨਵਲ ਕਿਸ਼ੋਰ
ਉਜਾਗਰ ਸਿੰਘ, ਪਟਿਆਲਾ
ਸਟੇਜ ਦਾ ਧਨੀ ਮੰਚ ਸੰਚਾਲਕ ਅਤੇ ਅਦਾਕਾਰ : ਨਵਲ ਕਿਸ਼ੋਰ
ਉਜਾਗਰ ਸਿੰਘ, ਪਟਿਆਲਾ
ਅਦਾਕਾਰੀ ਅਤੇ ਨਿਰਦੇਸ਼ਨ ਦੀ ਜਾਦੂਗਰਨੀ: ਪ੍ਰਮਿੰਦਰ ਪਾਲ ਕੌਰ
ਉਜਾਗਰ ਸਿੰਘ, ਪਟਿਆਲਾ
ਡਫ਼ਲੀ ‘ਚੋਂ ਨਿੱਕਲੀ ਇੱਕ ਫ਼ਿਲਮ ਦੀ ਗੱਲ ਕਰਦਿਆਂ!
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਸੁਰੀਲੀ ਅਤੇ ਦਮਦਾਰ ਅਵਾਜ ਦੀ ਮਲਿਕਾ --ਜੋਤੀ ਕੋਹੇਨੂਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਫਿਲਮਾਂ ਦੀ ਉਭਰਦੀ ਖੂਬਸੂਰਤ ਲੇਖਿਕਾ ਤੇ ਅਦਾਕਾਰਾ ਗੁਰਪ੍ਰੀਤ ਸਰਾਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਭੁੱਲੇ ਵਿਸਰੇ ਕਲਾਕਾਰ
ਸਮਾਜਿਕ ਸਰੋਕਾਰਾਂ ਅਤੇ ਪੰਜਾਬੀ ਪਰਿਵਾਰਾਂ ਦੇ ਗਾਇਕ: ਪੰਡਿਤ ਜੱਗੀ
ਉਜਾਗਰ ਸਿੰਘ, ਪਟਿਆਲਾ
'ਮਹਿੰਗੇ ਮੁੱਲ ਦੇ ਹੰਝੂ' ਦਾ ਰਚੇਤਾ-- ਜਸਪਾਲ ਵਧਾਈਆਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰੀ ਦਾ ਬਾਦਸ਼ਾਹ -ਲਾਲ ਸਿੰਘ ਲਾਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਮਾਜਿਕਤਾ ਦੇ ਗੀਤ ਲਿਖਣ ਵਾਲਾ ਗੀਤਕਾਰ- ਰਮਨ ਕੱਦੋਂ
ਉਜਾਗਰ ਸਿੰਘ, ਪਟਿਆਲਾ
ਗੀਤਕਾਰੀ ਦਾ ਖੂਬਸੂਰਤ ਕਲਮੀ-ਚਸ਼ਮਾ - ਰਾਜੂ ਨਾਹਰ ਬਾਸੀਆਂ ਬੈਦਵਾਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਗਾਇਕੀ ਵਿੱਚ ਇੱਕ ਨਵਾਂ ਦਮਦਾਰ ਚਿਹਰਾ - ਸੈਫ਼ੀ ਸੇਖੋਂ
ਹਰਬੰਸ ਬੁੱਟਰ ਕੈਨੇਡਾ
ਪੰਜਾਬੀ ਕਦਰਾਂ ਕੀਮਤਾਂ ਦਾ ਪਹਿਰੇਦਾਰ ਗੀਤਕਾਰ: ਗੈਰੀ ਟਰਾਂਟੋ ਹਠੂਰ
ਉਜਾਗਰ ਸਿੰਘ, ਪਟਿਆਲਾ
ਗਾਇਕੀ, ਸੰਗੀਤਕਾਰੀ ਤੇ ਅਦਾਕਾਰੀ ਦਾ ਖੂਬਸੂਰਤ ਮੁਜੱਸਮਾ- ਮਨੀ ਔਜਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਅੱਥਰੇ ਬਲਦ ਵਾਂਗ ਲੀਹ ਪਾੜ ਕੇ ਨਵੀਂ ਲੀਹ ਬਨਾਉਣ ਵਾਲਾ ਜਨੂੰਨੀ ਅਦਾਕਾਰ ਹੈ ਹਰਸ਼ਰਨ ਸਿੰਘ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ 
24 ਜਨਵਰੀ ਨੂੰ ਅੰਤਮ ਅਰਦਾਸ ਦੇ ਮੌਕੇ ‘ਤੇ
ਸਾਫ ਸੁਥਰੀ ਗਾਇਕੀ ਦੀ ਮਾਲਕ: ਮਨਪ੍ਰੀਤ ਅਖ਼ਤਰ
ਉਜਾਗਰ ਸਿੰਘ, ਪਟਿਆਲਾ
ਵਰਸੀ ਤੇ ਵਿਸ਼ੇਸ਼
ਨਈਂਓ ਲੱਭਣੇ ਲਾਲ ਗੁਆਚੇ
ਜਸਵਿੰਦਰ ਪੂਹਲੀ, ਬਠਿੰਡਾ
ਰੂਹ ਨੂੰ ਸਕੂਨ ਦੇਣ ਵਾਲਾ ਸੁਰੀਲਾ ਫ਼ਨਕਾਰ "ਵਨੀਤ ਸ਼ਰਾਫਤ"
ਗੁਰਪ੍ਰੀਤ ਬੱਲ, ਰਾਜਪੁਰਾ
ਬਲਾਤਕਾਰ ਪੀੜਤਾਂ ਦੇ ਹੱਕ ਬਾਰੇ ਗੱਲ ਕਰੇਗੀ ਬਲਰਾਜ ਸਿੱਧੂ ਦੀ ਲਘੂ ਫ਼ਿਲਮ “ਜਿੰਦਰਾ”
ਸੁਰਜੀਤ ਜੱਸਲ, ਫ਼ਿਲਮ ਪੱਤਰਕਾਰ
ਸੈਮੂਅਲ ਜੌਹਨ ਦੇ ਨਾਟਕਾਂ ਦੀ ਇਕ ਹੋਰ ਕਾਮਯਾਬ ਪੇਸ਼ਕਾਰੀ
ਨਵਦੀਪ ਸਿੱਧੂ, ਕਨੇਡਾ
ਪੂਰਨ ਸਿੰਘ ਪਾਂਧੀ ਦੀ ‘ਸੰਗੀਤ ਦੀ ਦੁਨੀਆਂ’
ਉਜਾਗਰ ਸਿੰਘ, ਪਟਿਆਲਾ
ਦੋਗਾਣਾ ਗਾਇਕੀ ਦਾ ਸਿਖਰ: ਮੁਹੰਮਦ ਸਦੀਕ
ਜਸਵਿੰਦਰ ਪੂਹਲੀ, ਬਠਿੰਡਾ
ਅਫ਼ਸੋਸ ਕਿ ਉਸਾਰੂ ਗਾਇਕੀ ਬਦਲੇ ਮਿਲੇ ਸਨਮਾਨ ਮਾਹਲੇ ਦੇ ਢਿੱਡ ਦੀ ਭੁੱਖ ਨਹੀਂ ਮਿਟਾ ਸਕੇ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਫੱਕਰ ਕਲਾਕਾਰ ਸੀ ਪ੍ਰਿਥਵੀ ਰਾਜ ਕਪੂਰ
ਹਰਬੀਰ ਸਿੰਘ ਭੰਵਰ, ਲੁਧਿਆਣਾ
ਨਵਤੇਜ ਸੰਧੂ ਦੀ ਦਾਨਿਸ਼ਵਰਾਂ ਦੇ ਮਨਾਂ ‘ਚ ਸੁਆਲ ਬੀਜਦੀ ਫਿਲਮ “ਕੰਬਦੀ ਡਿਓੜੀ”
ਐੱਸ ਬਲਵੰਤ, ਯੂ ਕੇ 
'ਦ ਬਲੱਡ ਸਟਰੀਟ' ਦੇਸ਼ ਦੀ ਹਰ ਉਸ ਗਲ਼ੀ ਦੀ ਕਹਾਣੀ ਹੈ, ਜਿਸਨੇ ਆਪਣੇ ਹੀ ਦੇਸ਼ ਅੰਦਰ ਰਫ਼ਿਊਜ਼ੀ ਹੋਣ ਵਰਗਾ ਸੰਤਾਪ ਭੋਗਿਆ ਹੈ – ਦਰਸ਼ਨ ਦਰਵੇਸ਼
ਭੂਪਿੰਦਰ ਪੰਨ੍ਹੀਵਾਲੀਆ (ਪੱਤਰਕਾਰ), ਪੰਜਾਬ
ਭਾਰਤ ਦੀ ਨਿਰਤ ਕਲਾ: ਪਰੰਪਰਾ ਤੇ ਮਹੱਤਵ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਸੂਖਮ ਭਾਵਨਾਵਾਂ ਦਾ ਪ੍ਰਤੀਕ ਲੋਕ ਸੰਗੀਤ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਪੰਜਾਬੀ ਸਿਨੇਮੇ ਵਿਚ ਨਵੇਂ ਮੋੜ ਅਤੇ ਮੀਲ ਪੱਥਰ ਦਾ ਨਾਮ ਹੈ ਫ਼ਿਲਮ "ਪੰਜਾਬ 1984"
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪੰਜਾਬ ਦੀ ਸੂਫ਼ੀ ਸੰਗੀਤ ਪਰੰਪਰਾ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤੀ ਸੰਗੀਤ ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਫ਼ਿਲਮੀ ਸੰਗੀਤ ਦੇ ਮਹਾਨ ਪਿੱਠਵਰਤੀ ਗਾਇਕ ਮੰਨਾ ਡੇ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
4 ਦਸੰਬਰ ਬਰਸੀ ’ਤੇ
ਸਦਾ ਬਹਾਰ ਫ਼ਿਲਮੀ ਅਦਾਕਾਰ ਸੀ ; ਦੇਵਾ ਆਨੰਦ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਲੋਕ ਗੀਤਾਂ ਦਾ ਪ੍ਰਕਾਸ਼ ਵੰਡਣ ਵਾਲੀ ਪ੍ਰਕਾਸ਼ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
29 ਅਕਤੂਬਰ ਲਈ
ਪੰਜਾਬੀ ਨਾਟਕ ਦੀ ਨਕੜਦਾਦੀ: ਨੌਰਾ ਰਿਚਰਡ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਮਲਕਾ-ਇ-ਗ਼ਜ਼ਲ: ਬੇਗ਼ਮ ਅਖ਼ਤਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਵਿਸ਼ੇਸ਼ ਮੁਲਾਕਾਤ
ਲੋਕ ਗਾਇਕ ਬਲਧੀਰ ਮਾਹਲਾ- ਜਿਸਨੇ ਗਾਇਨ ਕਲਾ ਨਾਲ ਦਗਾ ਨਹੀਂ ਕੀਤਾ, ਪਰ..?
ਮੁਲਾਕਾਤੀ: ਮਨਦੀਪ ਖੁਰਮੀ ਹਿੰਮਤਪੁਰਾ
ਕੈਨੇਡਾ ਡੇਅ ਨੂੰ ਸਮਰਪਿਤ ਐਲਬਮ ‘ਸਾਡਾ ਦੇਸ਼ ਕੈਨੇਡਾ‘ ਜਲਦੀ ਹੋਵੇਗੀ ਰਿਲੀਜ਼
ਕੁਲਜੀਤ ਸਿੰਘ, ਜੰਜੂਆ, ਟੋਰਾਂਟੋ
ਔਜਲਾ ਇਨੋਵੇਸ਼ਨ ਇੰਕ ਦੀ ਪੇਸ਼ਕਸ਼ "ਆਬ"
ਜੋਗਿੰਦਰ ਸੰਘੇੜਾ, ਕਨੇਡਾ
ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ ਤੇ ਗਾਇਕ ਗੁਰਮਿੰਦਰ ਗੁਰੀ
ਉਜਾਗਰ ਸਿੰਘ, ਅਮਰੀਕਾ
‘ਸਾਡਾ ਹੱਕ’ ਤੇ ਪਾਬੰਧੀ ਲਾ ਕੇ ਪੰਜਾਬ ਸਰਕਾਰ ਨੇ ਕੀਤਾ ਲੋਕਾਂ ਦੀ ਭਾਵਨਾਵਾਂ ਦਾ ਕਤਲ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ

ਨੋਰਾ ਰਿੱਚਰਡਜ਼: ਆਇਰਲੈਂਡ ਦੀ ਪੰਜਾਬਣ
ਹਰਬੀਰ ਸਿੰਘ ਭੰਵਰ, ਲੁਧਿਆਣਾ

ਛੋਟੀ ਉਮਰ ਦੀ ਵੱਡੀ ਚਿਤਰਕਾਰਾ; ਅੰਮ੍ਰਿਤਾ ਸ਼ੇਰਗਿੱਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ

ਸਮਾਜ ਦੇ ਪ੍ਰੰਪਰਾਵਾਦੀ ਅਸੂਲਾਂ ਨੂੰ ਟਿੱਚ ਸਮਝਣ ਵਾਲੀ; ਪਰਵੀਨ ਬਾਬੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
4 ਜਨਵਰੀ 2012 ਨੂੰ ਚੱਲ ਵਸੀ ਸੀ
ਸੀਰਤ-ਸੂਰਤ ਦਾ ਸੁਮੇਲ ਸੀ : ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ, ਬਠਿੰਡਾ
30 ਨਵੰਬਰ ਪਹਿਲੀ ਬਰਸੀ ‘ਤੇ
ਲੋਕ ਗਾਥਾਵਾਂ ਦਾ ਸਿਰਨਾਵਾਂ: ਕੁਲਦੀਪ ਮਾਣਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਦੀ ਕੋਇਲ: ਸੁਰਿੰਦਰ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
17 ਨਵੰਬਰ ਬਰਸੀ ’ਤੇ (ਬਿੰਦਰੱਖੀਆ)
ਤਿੜਕੇ ਘੜੇ ਦਾ ਪਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਇੱਕ ਫਿਲਮ ਦਾ ਰੀਵਿਊ ਇਸ ਸਿਰਫਿਰੇ ਵੱਲੋਂ ਵੀ....।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
25 ਅਕਤੂਬਰ ਬਰਸੀ ’ਤੇ
ਦਰਦ-ਇ-ਇਸ਼ਕ ਦੀ ਦਾਸਤਾਂ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
14 ਸਤੰਬਰ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਵਿਸ਼ੇਸ਼;
ਪਾਣੀ ਵਿੱਚ ਮਾਰਾਂ ਡੀਟਾਂ,ਹੁਣ ਮੁੱਕੀਆਂ ਉਡੀਕਾਂ; ਹਾਕਮ ਸੂਫ਼ੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਾਟਕ ‘ਸੰਤਾਪ’ ਅਤੇ ‘ਸੋ ਕਿਉ ਮੰਦਾ ਆਖੀਐ’ ਦੀਆਂ ਪੇਸ਼ਕਾਰੀਆਂ 23 ਸਤੰਬਰ ਨੂੰ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਹਾਕਮ ਸੂਫੀ ਵੀ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਹੀਂ ਰਹੇ ਸ਼ੋਅਲੇ ਫ਼ਿਲਮ ਦੇ ਰਹੀਮ ਚਾਚਾ –ਏ.ਕੇ.ਹੰਗਲ
ਰਣਜੀਤ ਸਿੰਘ ਪ੍ਰੀਤ
13 ਮਈ ਬਰਸੀ ‘ਤੇ ਵਿਸ਼ੇਸ਼
ਸਦਾ ਬਹਾਰ ਗੀਤਾਂ ਦਾ ਰਚਣਹਾਰਾ ਨੰਦ ਲਾਲ ਨੂਰਪੁਰੀ
ਰਣਜੀਤ ਸਿੰਘ ਪ੍ਰੀਤ
31 ਜਨਵਰੀ ਬਰਸੀ ਤੇ  
ਸੂਰਤ-ਸੀਰਤ,ਸੁਰ-ਸੰਗੀਤ ਦਾ ਸੁਮੇਲ : ਸੁਰੱਈਆ
ਰਣਜੀਤ ਸਿੰਘ ਪ੍ਰੀਤ
ਗੀਤਕਾਰੀ ਦਾ ਯੁੱਗ ਅਤੇ ਦਰਵੇਸ਼ ਮੂਰਤ ਬਾਈ ‘ਦੇਵ ਥਰੀਕੇ ਵਾਲਾ’
ਸ਼ਿਵਚਰਨ ਜੱਗੀ ਕੁੱਸਾ
ਸੂਰਤ-ਸੀਰਤ ਦਾ ਸੁਮੇਲ ਸੀ ; ਅਦਾਕਾਰਾ ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ
ਬਿਖ਼ੜੇ ਰਾਹਾਂ ਦਾ ਪਾਂਧੀ ਸੀ- ਮੇਜਰ ਰਾਜਸਥਾਨੀ
ਰਣਜੀਤ ਸਿੰਘ ਪ੍ਰੀਤ
ਯਾਦਾਂ ਬਿਖ਼ੇਰ ਕੇ ਤੁਰ ਗਈ ਪੰਜਾਬੀ ਗਾਇਕਾ ਪੁਸ਼ਪਾ ਹੰਸ
ਰਣਜੀਤ ਸਿੰਘ ਪ੍ਰੀਤ
23 ਦਸੰਬਰ ਬਰਸੀ 'ਤੇ 
ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ; ਮਲਕਾ-ਇ-ਤਰੰਨਮ ਨੂਰਜਹਾਂ
ਰਣਜੀਤ ਸਿੰਘ ਪ੍ਰੀਤ
ਤੁਰ ਗਏ ਦੀ ਉਦਾਸੀ ਏ
ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!

ਸ਼ਿਵਚਰਨ ਜੱਗੀ ਕੁੱਸਾ
ਮਧੁਬਾਲਾ 1951 ਵਿਚ
ਧੰਨਵਾਦ: ਰਵਿੰਦਰ ਰਵੀ
ਛੈਣੀਂ ਵਰਗੀ ਅਵਾਜ਼ ਦਾ ਮਾਲਕ ਬਾਈ ਕੁਲਦੀਪ ਮਾਣਕ
ਸ਼ਿਵਚਰਨ ਜੱਗੀ ਕੁੱਸਾ
ਕਵੀਸ਼ਰੀ ਦਾ ਥੰਮ੍ਹ-ਰਣਜੀਤ ਸਿੰਘ ਸਿੱਧਵਾਂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਦੀ ਇਕ ਪੁਰਾਣੀ ਤਸਵੀਰ
ਅਲੀ ਰਾਜਪੁਰਾ
ਚਿੱਤਰਕਲਾ ਦਾ ਅਮਿੱਟ ਹਸਤਾਖਰ: ਅੱਛਰ ਸਿੰਘ
ਬਲਰਾਜ ਸਿੰਘ ਸਿੱਧੂ, ਯੂ. ਕੇ.
ਪਾਇਰੇਸੀ ਕਰਕੇ ਆਖ਼ਰੀ ਸਾਹਾਂ ’ਤੇ ਹਨ ਮਿਊਜ਼ਿਕ ਕੰਪਨੀਆਂ ਜਾਂ ‘ਪਾਇਰੇਸੀ ਲੱਕਵਾਗ੍ਰਸਤ’ ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ
ਜਰਨੈਲ ਘੁਮਾਣ
ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ – ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ
ਵਗਦੀ ਪਈ ਸਵਾਂਅ ਢੋਲਾ.. ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਬਿਖਰੀਆਂ ਯਾਦਾਂ
ਜਤਿੰਦਰ ਸਿੰਘ ਔਲ਼ਖ

ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’
ਦਰਸ਼ਨ ਦਰਵੇਸ਼

ਅਦਾਕਾਰੀ ਦੇ ਜਨੂੰਨ ਦਾ ਨਾਂਅ–ਮਨਮੀਤ ਮਾਨ
ਦਰਸ਼ਨ ਦਰਵੇਸ਼
‘ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ’ ਦੋਗਾਣ ਐਲਬਮ ਦੇ ਨਾਲ-ਸਰਦੂਲ ਤੇ ਨੂਰੀ
ਨਰਪਿੰਦਰ ਸਿੰਘ ਬੈਨੀਪਾਲ

‘ਪਰਖ ਦ ਟੈਸਟ’ ਲੈ ਕੇ ਹਾਜ਼ਰ ਹੋ ਰਿਹਾ ਹੈ-ਸੁਖਵਿੰਦਰ ਸੁੱਖੀ
ਨਰਪਿੰਦਰ ਸਿੰਘ ਬੈਨੀਪਾਲ

hore-arrow1gif.gif (1195 bytes)


Terms and Conditions
Privacy Policy
© 1999-2019 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019, 5abi.com