ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ ਵਿਚ ਮੰਚਨ
ਮਨਜੀਤ ਮੀਤ

 

 

ਰਵਿੰਦਰ ਰਵੀ ਦਾ ਬਾਰ੍ਹਵਾਂ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”, 4 ਜੁਲਾਈ, 2012 ਨੂੰ, ਅੰਮ੍ਰਿਤਸਰ ਦੇ ਕਰਤਾਰ ਸਿੰਘ ਦੁੱਗਲ ਆਡੇਟੋਰੀਅਮ ਵਿਚ, ਪ੍ਰਸਿੱਧ ਰੰਗਕਰਮੀ ਕੇਵਲ ਧਾਲੀਵਾਲ ਦੇ ਨਿਰਦੇਸ਼ਨ ਹੇਠ, ਮੰਚਤ ਕੀਤਾ ਜਾ ਰਿਹਾ ਹੈ! ਜੇ ਇਨ੍ਹਾਂ ਦਿਨਾਂ ਵਿਚ ਤੁਸੀਂ ਭਾਰਤ ਵਿਚ ਹੋਵੋ, ਤਾਂ ਇਸ ਨਾਟਕ ਦੀ ਪੇਸ਼ਕਾਰੀ ਜ਼ਰੂਰ ਵੇਖੋ।

ਇਹ ਨਾਟਕ, “ਨੈਸ਼ਨਲ ਸਕੂਲ ਆਫ ਡਰਾਮਾਂ” (ਦਿੱਲੀ, ਭਾਰਤ) ਤੇ “ਵਿਰਸਾ ਵਿਹਾਰ” (ਅੰਮ੍ਰਿਤਸਰ) ਵਲੋਂ ਸਪੌਂਸਰ ਕੀਤੀ ਗਈ, “ਯੰਗ ਥੀਏਟਰ ਵਰਕਰਜ਼’ ਥੀਏਟਰ ਵਰਕਸ਼ਾਪ” ਦੇ ਅਹਿਮ ਪ੍ਰਾਜੈਕਟ ਵਜੋਂ ਖੇਡਿਆ ਜਾ ਰਿਹਾ ਹੈ। ਵਰਕਸ਼ਾਪ ਦੇ ਇਸ ਨਾਟਕ-ਮੇਲੇ ਵਿਚ ਪਾਕਿਸਤਾਨੀ ਕਲਾਕਾਰ ਵੀ ਭਾਗ ਲੈ ਰਹੇ ਹਨ!

ਰਵਿੰਦਰ ਰਵੀ ਦਾ ਇਹ ਕਾਵਿ-ਨਾਟਕ ਇਕ ਐਸਾ ਮਹਾਂ-ਨਾਟਕ ਹੈ, ਜਿਸ ਨੂੰ ਅਤਿ ਆਧੁਨਿਕ ਸਟੇਜ ਕਰਾਫਟ ਦੇ ਮਾਧਿਅਮ ਦੁਆਰਾ, ਰੰਗਮੰਚੀ ਰੰਗ-ਤਮਾਸ਼ੇ  ਦੇ ਰੂਪ ਵਿਚ, ਸਿਰਜਿਆ ਗਿਆ ਹੈ। ਵਿਅਕਤੀ ਦੇ ਅਸਤਿਤਵ ਦੇ ਬਹੁ-ਮੁਖੀ ਪਾਸਾਰਾਂ ਅਤੇ ਸੱਭਿਅਤਾਵਾਂ ਦੇ ਜਨਮ, ਵਿਕਾਸ ਤੇ ਪੱਤਨ ਨਾਲ, ਜੁੜੇ ਸਰੋਕਾਰ, ਇਸ ਨਾਟਕ ਨੂੰ ਗਲੋਬਲ ਤੇ ਬ੍ਰਹਮੰਡਕ ਦਿਸ਼ਾਵਾਂ ਪ੍ਰਦਾਨ ਕਰਦੇ ਹਨ।

ਯਾਦ ਰਹੇ ਕਿ ਰਵਿੰਦਰ ਰਵੀ ਇੱਕੋ ਇਕ ਪਰਵਾਸੀ ਪੰਜਾਬੀ ਨਾਟਕਕਾਰ ਹੈ, ਜਿਸ ਦੇ 1976 ਤੋਂ 2012 ਤਕ ਦੇ 36 ਵਰ੍ਹਿਆਂ ਵਿਚ, 9 ਕਾਵਿ-ਨਾਟਕ, ਭਾਰਤ ਵਿਚ, ਡਾ. ਸੁਰਜੀਤ ਸਿੰਘ ਸੇਠੀ, ਗੁਰਸ਼ਰਨ ਸਿੰਘ, ਅਜਮੇਰ ਸਿੰਘ ਔਲਖ, ਕੇਵਲ ਧਾਲੀਵਾਲ, ਡਾ. ਸਾਹਿਬ ਸਿੰਘ, ਸੁਭਾਸ਼ ਪੁਰੀ, ਪ੍ਰੀਤਮ ਸਿੰਘ ਢੀਂਡਸਾ ਅਤੇ ਡਾ. ਮਨਜੀਤਪਾਲ ਕੌਰ ਆਦਿ ਵਰਗੇ ਪ੍ਰਸਿੱਧ ਰੰਗਕਰਮੀਆਂ ਦੇ ਨਿਰਦੇਸ਼ਨ ਹੇਠ ਖੇਡੇ ਜਾ ਚੁੱਕੇ ਹਨ।

“ਬੀਮਾਰ ਸਦੀ”, “ਚੌਕ ਨਾਟਕ”, “ਰੂਹ ਪੰਜਾਬ ਦੀ”, “ਸਿਫਰ ਨਾਟਕ”, “ਮੱਕੜੀ ਨਾਟਕ”, “ਪਛਾਣ ਨਾਟਕ”, “ਮਨ ਦੇ ਹਾਣੀ”, “ਮਖੌਟੇ ਤੇ ਹਾਦਸੇ” ਅਤੇ “ਚੱਕ੍ਰਵਯੂਹ ਤੇ ਪਿਰਾਮਿਡ” ਰਵਿੰਦਰ ਰਵੀ ਦੇ ਸਟੇਜ ਦੀ ਜ਼ੀਨਤ ਬਣ ਚੁੱਕੇ ਪ੍ਰਸਿੱਧ ਕਾਵਿ-ਨਾਟਕ ਹਨ।ਰਵਿੰਦਰ ਰਵੀ ਨੇ ਅੱਜ ਤਕ 12 ਕਾਵਿ-ਨਾਟਕ ਲਿਖੇ ਹਨ ਅਤੇ ਉਸ ਦੇ ਕਾਵਿਨਾਟਕਾਂ ਉੱਤੇ ਭਾਰਤ ਤੇ ਪਾਕਿਸਤਾਨ ਵਿਚ ਪੀ.ਐਚ.ਡੀ. ਤੇ ਐਮ.ਫਿਲ. ਪੱਧਰ ਦਾ ਖੋਜ-ਕਾਰਜ ਵੀ ਹੋ ਚੁੱਕਾ ਹੈ। ਭਾਰਤ ਦੀਆਂ ਯੂਨੀਵਰਸਟੀਆਂ ਵਿਚ ਰਵੀ ਦੇ ਕਾਵਿ-ਨਾਟਕ ਐਮ.ਏ. ਤੇ ਐਮ.ਫਿਲ. ਦੇ ਕੋਰਸਾਂ ਵਿਚ ਵੀ ਲੱਗੇ ਹੋਏ ਹਨ।

ਮਨਜੀਤ ਮੀਤ,
ਡਾਇਰੈਕਟਰ, ਲੋਕ ਸੰਪਰਕ
17/06/2012

 


  ਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ ਵਿਚ ਮੰਚਨ
ਮਨਜੀਤ ਮੀਤ
6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ
ਜਰਮਨੀ ਦੇ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ
ਨਿਬੰਧ :
ਅਫ਼ਜ਼ਲ ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ
ਸੁਖਿੰਦਰ
ਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ
ਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ
ਸ਼੍ਰੋਮਣੀ ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ
ਪੰਜਾਬੀ ਦੇ ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ। ਕੇ।
ਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)