WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਮਨੁੱਖ ਵਿੱਚੋਂ ਖ਼ਤਮ ਹੁੰਦੀ ਮਨੁੱਖਤਾ
ਡਾ ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ    (28/04/2018)

nishan

 
manukh
 

ਮਨੁੱਖ ਨੂੰ ਸਮਾਜਿਕ ਪ੍ਰਾਣੀ ਮੰਨਿਆ ਜਾਂਦਾ ਹੈ ਇਸ ਲਈ ਮਨੁੱਖ ਨੂੰ ਸਮਾਜਿਕ ਕਦਰਾਂ- ਕੀਮਤਾਂ ਦਾ ਧਾਰਨੀ ਹੋਣਾ ਲਾਜ਼ਮੀ ਸਮਝਿਆ ਜਾਂਦਾ ਹੈ। ਖ਼ਾਸ ਗੱਲ ਇਹ ਹੈ ਕਿ ਜਦੋਂ ਵੀ ਕਿਸੇ ਸਮਾਜ ਨੂੰ ਚੰਗੇ ਜਾਂ ਮਾੜੇ ਦੀ ਕਸਵੱਟੀ 'ਤੇ ਤੋਲਿਆ ਜਾਂਦਾ ਹੈ ਤਾਂ ਉਹਨਾਂ ਦਾ ਮੂਲ ਆਧਾਰ ਸਮਾਜਿਕਤਾ ਨੂੰ ਹੀ ਮੰਨਿਆ ਜਾਂਦਾ ਹੈ। ਜਿਸ ਵੀ ਸਮਾਜ ਵਿੱਚ ਸਮਾਜਿਕ ਕਦਰਾਂ- ਕੀਮਤਾਂ ਦਾ ਘਾਣ ਹੁੰਦਾ ਹੈ ਉਸ ਸਮਾਜ ਵਿੱਚ ਮਨੁੱਖਤਾ ਆਪਣੇ- ਆਪ ਹੀ ਖ਼ਤਮ ਹੋ ਜਾਂਦੀ ਹੈ ਅਤੇ ਘਾਤਕ ਸਥਿਤੀਆਂ ਪੈਦਾ ਹੋ ਜਾਂਦੀਆਂ ਹਨ। ਅਜੋਕੇ ਸਮੇਂ ਮਨੁੱਖ ਵਿੱਚੋਂ ਮਨੁੱਖਤਾ ਖ਼ਤਮ ਹੁੰਦੀ ਜਾ ਰਹੀ ਹੈ। ਇਸ ਪ੍ਰਸੰਗ ਵਿੱਚ ਬਹੁਤ ਸਾਰੇ ਉਦਾਹਰਣ ਦੇਖੇ ਜਾ ਸਕਦੇ ਹਨ, ਜਿਨ੍ਹਾਂ ਦੁਆਰਾ ਸਹਿਜਤਾ ਨਾਲ ਆਖਿਆ ਜਾ ਸਕਦਾ ਹੈ ਕਿ ਅਜੋਕੇ ਦੌਰ ਵਿੱਚ ਮਨੁੱਖਤਾ ਬਹੁਤ ਨਾਜ਼ੁਕ ਦੌਰ ਵਿੱਚੋਂ ਲੰਘ ਰਹੀ ਹੈ। ਅੱਜਕਲ੍ਹ ਲੌਕਿਕ ਮਾਧਿਅਮ  ਉੱਪਰ ਕਈ ਅਜਿਹੀਆਂ ਵੀਡੀਓ ਆਉਂਦੀਆਂ ਹਨ ਜਿਨ੍ਹਾਂ ਵਿੱਚ ਮਨੁੱਖ, ਸ਼ੈਤਾਨ ਨਾਲੋਂ ਵੀ ਵੱਧ ਭਿਆਨਕ ਰੂਪ ਵਿੱਚ ਦਿਖਾਈ ਦਿੰਦਾ ਹੈ। ਸੜਕਾਂ ਉੱਪਰ ਗੱਡੀਆਂ ਦੀ ਮਾਮੂਲੀ ਟੱਕਰ, ਬੱਚਿਆਂ ਦੀ ਛੋਟੀ- ਮੋਟੀ ਲੜਾਈ, ਜਾਨਵਰਾਂ ਉੱਪਰ ਅੱਤਿਆਚਾਰ, ਔਰਤਾਂ ਪ੍ਰਤੀ ਗ਼ਲਤ ਭਾਵਨਾ, ਸਕੂਲਾਂ/ਕਾਲਜਾਂ ਵਿੱਚ ਨਿੱਕੇ ਬੱਚਿਆਂ ਦੀ ਮਾਰ- ਕੁਟਾਈ, ਨੌਕਰ/ਨੌਕਰਾਣੀਆਂ ਵੱਲੋਂ ਘਰਾਂ ਵਿੱਚ ਨਿੱਕੇ ਬੱਚਿਆਂ ਉੱਪਰ ਜ਼ੁਲਮ, ਅੱਤਵਾਦੀ ਹਮਲੇ ਅਤੇ ਘਰਾਂ ਵਿੱਚ ਬੁੱਢੇ ਮਾਂ- ਪਿਓ ਨਾਲ ਦੁਰ- ਵਿਵਹਾਰ ਆਦਿ ਪ੍ਰਮੁੱਖ ਉਦਾਹਰਣ ਵੱਜੋਂ ਦੇਖੇ ਜਾ ਸਕਦੇ ਹਨ।

ਮਨੁੱਖ ਨੂੰ ਦੂਜੇ ਪ੍ਰਾਣੀਆਂ ਤੋਂ ਉਸਦਾ ਮਨੁੱਖਤਾ ਵਾਲਾ ਗੁਣ ਹੀ ਵੱਖ ਕਰਦਾ ਹੈ। ਪਰ ਅਫ਼ਸੋਸ! ਅੱਜਕਲ੍ਹ ਮਨੁੱਖਤਾ ਵਿੱਚੋਂ ਮਨੁੱਖਤਾ ਖ਼ਤਮ ਹੁੰਦੀ ਜਾ ਰਹੀ ਹੈ। ਸਮਾਜਿਕ ਵਿਗਿਆਨੀਆਂ ਦਾ ਕਥਨ ਹੈ ਕਿ ਜਦੋਂ ਕੋਈ ਸ਼ੇਰ ਆਦਮਖ਼ੋਰ ਹੋ ਜਾਂਦਾ ਹੈ ਤਾਂ ਉਹ ਪੰਜ/ਸੱਤ ਜਾਨਵਰਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਪਰ, ਜਦੋਂ ਮਨੁੱਖ ਆਦਮਖੋਰ ਹੋ ਜਾਂਦਾ ਹੈ ਤਾਂ ਸ਼ਹਿਰ ਦੇ ਸ਼ਹਿਰ, ਬਸਤੀਆਂ ਦੀਆਂ ਬਸਤੀਆਂ ਉਜਾੜ ਦਿੰਦਾ ਹੈ, ਬਰਬਾਦ ਕਰ ਦਿੰਦਾ ਹੈ। ਇਤਿਹਾਸਕ ਜੰਗਾਂ/ਯੁੱਧਾਂ ਦੇ ਵਰਕੇ ਫ਼ਰੋਲ ਕੇ ਇਸ ਗੱਲ ਨੂੰ ਦਰੁਸਤੀ ਨਾਲ ਸਮਝਿਆ ਜਾ ਸਕਦਾ ਹੈ ਕਿ ਕਿਵੇਂ ਮਨੁੱਖ ਨੇ ਆਦਮਖ਼ੋਰ ਹੋ ਕੇ ਮਨੁੱਖਤਾ ਦਾ ਘਾਣ ਕੀਤਾ ਹੈ। ਲੌਕਿਕ ਮਾਧਿਅਮ 'ਤੇ ਪਿਛਲੀ ਦਿਨੀਂ ਇੱਕ ਵੀਡੀਓ ਵਿੱਚ ਡਾਕਟਰੀ ਦੀ ਪੜ੍ਹਾਈ ਕਰ ਰਹੇ ਇੱਕ ਨੌਜਵਾਨ ਨੇ ਕੁੱਤੇ ਦੇ ਨਿੱਕੇ ਬੱਚੇ ਨੂੰ ਬਹੁਤ ਉੱਚਾਈ ਤੋਂ ਹੇਠਾਂ ਸੁੱਟ ਦਿੱਤਾ ਜਿਸ ਨਾਲ ਉਸ ਜਾਨਵਰ ਦੀਆਂ ਕਈ ਹੱਡੀਆਂ ਟੁੱਟ ਗਈਆਂ ਪਰ ਉਹ 'ਮਨੁੱਖ' ਨੇ ਬਹੁਤ ਮਜ਼ਾਕ ਨਾਲ ਇਸ ਵੀਡੀਓ ਨੂੰ ਲੌਕਿਕ ਮਾਧਿਅਮ  'ਤੇ ਅਪਲੋਡ  ਕਰ ਦਿੱਤਾ। ਇੱਕ ਸਕੂਲ ਵਿੱਚ ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਬਹੁਤ ਬੁਰੀ ਤਰ੍ਹਾਂ ਮਾਰਦਾ ਹੋਇਆ ਦੇਖਿਆ ਗਿਆ। ਇੱਕ ਨੂੰਹ ਨੇ ਆਪਣੇ ਬਜ਼ੁਰਗ ਸਹੁਰੇ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਅਤੇ ਉਸਦੇ ਗੁਆਂਡੀ ਨੇ ਇਸ 'ਕਾਰੇ' ਨੂੰ ਲੋਕਾਂ ਸਾਹਮਣੇ ਲੌਕਿਕ ਮਾਧਿਅਮ  ਰਾਹੀਂ ਪੇਸ਼ ਤਾਂ ਕਰ ਦਿੱਤਾ ਪਰ, ਉਸ ਬਜ਼ੁਰਗ ਨੂੰ ਛੁਡਵਾਇਆ ਨਹੀਂ। ਸੜਕ ਉੱਤੇ ਮਾਮੂਲੀ ਜਿਹਾ ਟਕਰਾਉਣ ਨਾਲ ਇੱਕ ਕਾਰ ਸਵਾਰ ਬੰਦੇ ਨੇ ਸਾਈਕਲ ਸਵਾਰ ਨੂੰ ਗੋਲੀ ਮਾਰ ਦਿੱਤੀ ਜਿਸ ਨਾਲ ਉਹ ਵਿਅਕਤੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਕੁਝ 'ਸਮਾਜ ਸੁਧਾਰਕਾਂ' ਨੇ ਇੱਕ ਗ਼ਰੀਬ ਮੰਗਤੇ ਨੂੰ (ਜਿਸ ਦੀਆਂ ਦੋਵੇਂ ਬਾਹਾਂ ਨਹੀਂ ਸਨ) ਨੂੰ ਬੁਰੀ ਤਰ੍ਹਾਂ ਕੁੱਟ ਕੇ 'ਸਮਾਜ ਸੁਧਾਰ' ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਪਰ, ਮਨੁੱਖਤਾ ਨੂੰ ਸ਼ਰਮਸਾਰ ਕਰਕੇ। ਇੱਕ ਬੰਦੇ ਨੂੰ ਚਾਰ ਬੰਦਿਆਂ ਨੇ ਪੁੱਠਾ ਕਰਕੇ ਚੁੱਕਿਆ ਅਤੇ ਪੰਜਵੇਂ 'ਮਨੁੱਖ' ਨੇ ਡਾਗਾਂ ਮਾਰਨ ਦੀ ਹਨੇਰੀ ਲਿਆ ਦਿੱਤੀ, ਜਿਸ ਨਾਲ ਉਹ ਬੰਦਾ ਬੇਹੋਸ਼ ਹੋ ਗਿਆ। ਇਸ ਕਾਰਨਾਮੇ ਦੀ ਵੀਡੀਓ  ਵੀ ਲੌਕਿਕ ਮਾਧਿਅਮ  ਰਾਹੀਂ ਸੱਭਿਅਕ ਸਮਾਜ ਨੇ ਦੇਖੀ ਅਤੇ ਬਿਨਾਂ ਕਿਸੇ ਪ੍ਰਤਿਕ੍ਰਿਆ ਦੇ ਆਪਣੇ ਮੋਬਾਈਲ ਫ਼ੋਨ ਵਿੱਚੋਂ ਹਟਾ ਵੀ ਦਿੱਤੀ।

ਜਾਨਵਰਾਂ ਨੂੰ ਵੱਢਣ, ਬੱਚਿਆਂ/ਔਰਤਾਂ ਨੂੰ ਮਾਰਨ, ਮਾਂ- ਬਾਪ ਨਾਲ ਦੁਰ- ਵਿਵਾਹਰ ਕਰਨ, ਸੜਕਾਂ 'ਤੇ ਔਰਤਾਂ ਨੂੰ ਲੁੱਟਣ/ਮਾਰਨ ਅਤੇ ਸਕੂਲਾਂ/ਕਾਲਜਾਂ ਵਿੱਚ ਆਪਸੀ ਲੜਾਈ ਦੀਆਂ ਕਈ ਦਰਦਨਾਕ ਵੀਡੀਓ ਲੌਕਿਕ ਮਾਧਿਅਮ ਰਾਹੀਂ ਅਸੀਂ ਦੇਖਦੇ ਰਹਿੰਦੇ ਹਾਂ। ਇਹਨਾਂ ਵੀਡੀਓ ਨੂੰ ਦੇਖ ਕੇ ਕਈ ਵਾਰ ਅਜਿਹਾ ਜਾਪਦਾ ਹੈ ਜਿਵੇਂ ਇਹਨਾਂ ਮਨੁੱਖਾਂ ਵਿੱਚ, ਮਨੁੱਖਤਾ ਨਾਮ ਦੀ ਕੋਈ ਸ਼ੈਅ ਨਹੀਂ ਹੈ। ਇਹ ਲੋਕ ਇੰਨੇ ਜ਼ਾਲਮ ਕਿਵੇਂ ਹੋ ਸਕਦੇ ਹਨ? ਇਹ ਬਹੁਤ ਗੰਭੀਰ ਚਰਚਾ ਦਾ ਵਿਸ਼ਾ ਹੈ ਪਰ, ਇਸ ਗੰਭੀਰ ਵਿਸ਼ੇ ਵੱਲ ਨਾ ਤਾਂ ਸਰਕਾਰ ਦਾ ਕੋਈ ਧਿਆਨ ਹੈ ਅਤੇ ਨਾ ਹੀ ਸਮਾਜ ਸੁਧਾਰਕਾਂ ਦਾ। ਹਰ ਮਨੁੱਖ ਆਪਣੇ ਕੰਮਕਾਰ ਵਿੱਚ ਏਨਾ ਮਸਤ/ਰੁੱਝਿਆ ਹੋਇਆ ਹੈ ਕਿ ਉਸ ਕੋਲ ਆਪਣੇ ਆਲੇ- ਦੁਆਲੇ ਲਈ ਰਤਾ- ਭਰ ਵੀ ਵਕਤ ਨਹੀਂ ਹੈ। ਅੱਜਕਲ੍ਹ ਹਰ ਬੰਦਾ ਆਪਣੇ ਲਾਭ ਲਈ ਭੱਜਿਆ ਫਿਰਦਾ ਹੈ। ਕਿਸੇ ਨੂੰ ਵੀਂ ਆਪਣੇ ਸਮਾਜ ਦਾ ਕੋਈ ਫਿਕਰ ਨਹੀਂ ਲੱਗਦਾ। ਇਸ ਲਈ ਮਨੁੱਖਤਾ ਖ਼ਾਤਮੇ ਵੱਲ ਵੱਧ ਰਹੀ ਹੈ।

ਯਕੀਕਨ, ਮਨੁੱਖਤਾ ਦਾ ਚਿਹਰਾ ਮਨੁੱਖਤਾ ਭਰਪੂਰ ਹੋਣ ਚਾਹੀਦਾ ਹੈ ਪਰ, ਅੱਜ ਦੇ ਦੌਰ ਵਿੱਚ ਮਨੁੱਖ ਨੂੰ ਮਨੁੱਖਤਾ ਦਾ ਪਾਠ ਪੜ੍ਹਾਉਣਾ ਬੇਹੱਦ ਕਠਿਨ ਕਾਰਜ ਹੈ। ਸਿਆਣਿਆਂ ਦਾ ਕਥਨ ਹੈ ਕਿ ਇਸ ਸੰਸਾਰ ਵਿੱਚ ਸਭ ਕੁਝ ਲੱਭ ਜਾਂਦਾ ਹੈ ਪਰ ਕਿਸੇ ਵੀ ਬੰਦੇ ਨੂੰ ਆਪਣੀ ਗ਼ਲਤੀ ਨਹੀਂ ਲੱਭਦੀ। ਹਰ ਬੰਦਾ ਦੂਜੇ ਬੰਦੇ ਨੂੰ ਦੋਸ਼ ਦਿੰਦਾ ਹੈ, ਦੂਜੇ ਵਿੱਚ ਕਮੀ ਕੱਢਦਾ ਹੈ ਪਰ ਆਪਣੇ ਅਵਗੁਣਾਂ ਵੱਲ ਕਦੇ ਝਾਤੀ ਨਹੀਂ ਮਾਰਦਾ। ਬੱਸ, ਇਹੀ ਕਾਰਨ ਹੈ ਕਿ ਮਨੁੱਖ ਵਿੱਚੋਂ ਮਨੁੱਖਤਾ ਅਲੋਪ ਹੁੰਦੀ ਜਾ ਰਹੀ ਹੈ। ਜਿਸ ਸਮੇਂ ਮਨੁੱਖ ਆਪਣੇ ਅਵਗੁਣਾਂ ਨੂੰ ਜਾਣ ਗਿਆ/ਸਮਝ ਗਿਆ ਉਸ ਤੋਂ ਬਾਅਦ ਉਹ ਆਪਣੇ ਅਵਗੁਣਾਂ ਨੂੰ ਸੁਧਾਰਨ ਵੱਲ ਕਦਮ ਪੁੱਟੇਗਾ ਪਰ ਕਦੇ ਮਨੁੱਖਤਾ ਨੂੰ ਸ਼ਰਮਸਾਰ ਨਹੀਂ ਕਰੇਗਾ। ਪਰ, ਉਹ ਸਮਾਂ ਕਦੋਂ ਆਵੇਗਾ?, ਇਹ ਅਜੇ ਭੱਵਿਖ ਦੀ ਕੁੱਖ ਵਿੱਚ ਹੈ। (28/04/2018)
 
#1054/1, ਵਾ ਨੰ 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਮੋਬਾ 075892- 33437

 

 
manukhਮਨੁੱਖ ਵਿੱਚੋਂ ਖ਼ਤਮ ਹੁੰਦੀ ਮਨੁੱਖਤਾ
ਡਾ ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
filmanਕੀ ਸਾਡੇ ਪੰਜਾਬੀ, ਇਤਿਹਾਸਕ ਜਾਂ ਸਾਡੇ ਸੂਰਮਿਆਂ ਦੀਆਂ ਫ਼ਿਲਮਾਂ ਦੇਖਣ ਦੇ ਰੌਂਅ ਵਿੱਚ ਹਨ?
ਸ਼ਿਵਚਰਨ ਜੱਗੀ ਕੁੱਸਾ, ਲੰਡਨ  
sikhiਸਰਵੁੱਚ ਧਾਰਮਕ ਸਿੱਖ ਸੰਸਥਾਵਾਂ ਦੀ ਸਾਖ ਦਾਅ ’ਤੇ?
ਜਸਵੰਤ ਸਿੰਘ ‘ਅਜੀਤ’, ਦਿੱਲੀ 
badungarਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੇਹਣੋ ਮੇਹਣੀ
ਉਜਾਗਰ ਸਿੰਘ, ਪਟਿਆਲਾ  
sadਬਾਦਲ ਅਕਾਲੀ ਦਲ ਨੇ ਪੰਜਾਬੋਂ ਬਾਹਰ ਪੈਰ ਪਸਾਰੇ?
ਜਸਵੰਤ ਸਿੰਘ ‘ਅਜੀਤ’, ਦਿੱਲੀ 
tohra1 ਅਪ੍ਰੈਲ 2018 ਨੂੰ ਬਰਸੀ ਤੇ ਵਿਸ਼ੇਸ਼
ਹਮੇਸ਼ਾ ਵਾਦਵਿਵਾਦਾਂ ਵਿਚ ਘਿਰੇ ਰਹੇ: ਕਿੰਗ ਮੇਕਰ ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ,  ਪਟਿਆਲਾ 
aapਆਮ ਆਦਮੀ ਪਾਰਟੀ ਪਾਣੀ ਦੇ ਉਬਾਲ ਵਾਂਗੂੰ ਆਈ ਭਾਫ ਬਣਕੇ ਉਡਣ ਲੱਗੀ
ਉਜਾਗਰ ਸਿੰਘ,  ਪਟਿਆਲਾ 
syasatਸਿਆਸਤ ’ਤੇ ਭਾਰੂ ਹੁੰਦਾ ਧਰਮ: ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ ਰਾਠੌਰ 
bhagat23 ਮਾਰਚ ਸ਼ਹੀਦੀ ਦਿਵਸ ਤੇ ਵਿਸ਼ੇਸ਼
ਭਾਰਤ ਦੀ ਆਜ਼ਾਦੀ ਸੰਗਰਾਮ ਦਾ ਅਜ਼ੀਮ ਹੀਰੋ: ਸ੍ਰ. ਭਗਤ ਸਿੰਘ  - ਪ੍ਰੋ. ਅਰਚਨਾ, ਬਰਨਾਲਾ 
trudeauਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ
ਉਜਾਗਰ ਸਿੰਘ, ਪਟਿਆਲਾ
punjabiਪੰਜਾਬੀਆਂ ’ਚ ਘੱਟਦਾ ਸਾਹਿਤ ਪੜ੍ਹਨ ਦਾ ਰੁਝਾਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
syasatਸਿਆਸਤ ਦੇ ਰਾਹਾਂ ਤੋਂ ਗਾਇਬ ਹੁੰਦੇ ਅਸਲ ਮੁੱਦੇ
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਸ਼ੇਤਰ
kokru

ਕੋਕੜੂਆਂ ਦੀ ਭਰਮਾਰ ਵੇ ਮਾਹੀਆ
ਸ਼ਿੰਦਰ ਮਾਹਲ, ਯੂ ਕੇ 

naviਨਵੀਂ ਦੁਨੀਆਂ - ਨਵੇਂ ਨਜ਼ਾਰੇ
ਸ਼ਿੰਦਰ ਮਾਹਲ, ਯੂ ਕੇ 
charchitਕੁਝ ਚਰਚਤ ਖਬਰਾਂ, ਆਮ ਰੁਝਾਨਾਂ ਤੋਂ ਕੁਝ ਹਟ ਕੇ
ਜਸਵੰਤ ਸਿੰਘ ‘ਅਜੀਤ’, ਦਿੱਲੀ
suresh

ਸੁਰੇਸ਼ ਕੁਮਾਰ ਨੂੰ ਇਮਾਨਦਾਰੀ ਤੇ ਪਹਿਰਾ ਦੇਣ ਅਤੇ ਭਰਿਸ਼ਟਾਚਾਰ ਰੋਕਣ ਦੀ ਸਜਾ
ਉਜਾਗਰ ਸਿੰਘ, ਪਟਿਆਲਾ

ਸੁੰਦਰ ਮੁੰਦਰੀਏ ਹੋ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
ਰਵੇਲ ਸਿੰਘ ਇਟਲੀ 
ਭਾਰਤ-ਪਾਕ ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਨਸ਼ਾ, ਸਮਾਜ ਅਤੇ ਦੇਸ਼ ਦੀ ਬਰਬਾਦੀ
ਹਰਜੀਤ ਕਾਤਿਲ, ਸ਼ੇਰਪੁਰ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2018, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com