WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਗਾਂਧੀ ਪਰਿਵਾਰ ਤੋਂ ਬਿਨਾ ਕਾਂਗਰਸ ਨੂੰ ਕੋਈ ਬਾਲੀਵਾਰਸ ਨਹੀਂ ਲੱਭਦਾ
ਉਜਾਗਰ ਸਿੰਘ, ਪਟਿਆਲਾ    (30/07/2019)

 

 
kangras
 

ਕਾਂਗਰਸ ਪਾਰਟੀ ਵਿਚ ਲੀਡਰਸ਼ਿਪ ਦਾ ਖਲਾਅ ਪੈਦਾ ਹੋ ਗਿਆ ਹੈ, ਉਨ੍ਹਾਂ ਨੂੰ ਗਾਂਧੀ ਪਰਿਵਾਰ ਤੋਂ ਬਿਨਾ ਹੋਰ ਕੋਈ ਨੇਤਾ ਹੀ ਨਹੀਂ ਲੱਭਦਾ ਲੱਗਦਾ ਕਿਉਂਕਿ ਪਿਛਲੇ ਦੋ ਮਹੀਨੇ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਸਤੀਫਾ ਦੇ ਚੁੱਕੇ ਹਨ। ਹਰ ਰੋਜ ਨਵੇਂ ਪ੍ਰਧਾਨ ਬਾਰੇ ਚਰਚਾਵਾਂ ਹੋ ਰਹੀਆਂ ਹਨ।

ਹੁਣ ਸ਼੍ਰੀਮਤੀ ਪ੍ਰਿਅੰਕਾ ਗਾਂਧੀ ਦੇ ਨਾਮ ਦੀ ਚਰਚਾ ਜ਼ੋਰਾਂ ਤੇ ਹੈ।

ਹਰ ਸੀਨੀਅਰ ਲੀਡਰ ਗਾਂਧੀ ਪਰਿਵਾਰ ਨਾਲ ਆਪਣੀ ਵਫ਼ਦਾਰੀ ਵਿਖਾਉਣ ਵਿਚ ਲੱਗਿਆ ਹੋਇਆ ਹੈ। ਭਾਵੇਂ ਰਾਹੁਲ ਗਾਂਧੀ ਅਸਤੀਫ਼ਾ ਦੇ ਚੁੱਕਿਆ ਹੈ ਤਾਂ ਵੀ ਹਰ ਰੋਜ਼ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਹੋ ਰਹੀਆਂ ਹਨ। ਅਖ਼ੀਰ ਇਹ ਫ਼ੈਸਲਾ ਹੋਵੇਗਾ ਕਿ ਰਹੁਲ ਗਾਂਧੀ ਜਾਂ ਪ੍ਰਿਅੰਕਾ ਗਾਂਧੀ ਨੂੰ ਦੁਆਰਾ ਪ੍ਰਧਾਨ ਵਰਕਿੰਗ ਕਮੇਟੀ ਬਣਾ ਲਵੇਗੀ। ਕਾਂਗਰਸ ਪਾਰਟੀ ਨੂੰ ਆਤਮ ਚਿੰਤਨ ਦੀ ਲੋੜ ਹੈ ਨਿਰਾਸ਼ ਹੋਣ ਦੀ ਨਹੀਂ।

23 ਮਈ 2019 ਨੂੰ ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਵਿਚ ਕਰਾਰੀ ਹਾਰ ਤੋਂ ਬਾਅਦ ਸਰਬ ਭਾਰਤੀ ਕਾਂਗਰਸ ਪਾਰਟੀ ਕੌਮੇ ਵਿਚ ਆ ਗਈ ਲੱਗਦੀ ਹੈ। ਲੀਡਰਸ਼ਿਪ ਦਾ ਖਲਾਅ ਪੈਦਾ ਹੋ ਗਿਆ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਕਾਂਗਰਸ ਪਾਰਟੀ ਵਿਚ ਲੀਡਰਾਂ ਦੀ ਬਹੁਤਾਤ ਹੈ। ਕੋਈ ਵੀ ਆਪਣੇ ਆਪ ਨੂੰ ਵਰਕਰ ਕਹਾਉਣਾ ਹੀ ਨਹੀਂ ਚਾਹੁੰਦਾ। ਲੀਡਰ ਬਣਨ ਲਈ ਸ਼ਾਰਟ ਕੱਟ ਮਾਰਨ ਦੀ ਕਾਹਲ ਕਰਦੇ ਹਨ। ਹਰ ਰਾਜ ਵਿਚ ਹਰ ਮੋੜ ਤੇ ਕਾਂਗਰਸ ਦਾ ਲੀਡਰ ਮਿਲਦਾ ਹੈ। ਐਨੇ ਲੀਡਰ ਹੁੰਦੇ ਹੋਏ ਵੀ ਪਾਰਟੀ ਹਾਰ ਜਾਵੇ ਤਾਂ ਆਤਮ ਮੰਥਨ ਕਰਨਾ ਪਵੇਗਾ।

ਰਾਹੁਲ ਗਾਂਧੀ ਤੋਂ ਬਿਨਾ ਕੋਈ ਵੀ ਸੀਨੀਅਰ ਲੀਡਰ ਹਾਰ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਹਾਰਾਂ ਜਿੱਤਾਂ ਭਾਵੇਂ ਸਾਰੀਆਂ ਪਾਰਟੀਆਂ ਲਈ ਆਮ ਜਿਹੀ ਗੱਲ ਹੁੰਦੀਆਂ ਹਨ ਪ੍ਰੰਤੂ ਸਰਬ ਭਾਰਤੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਲਗਾਤਾਰ ਦੋ ਵਾਰ ਲੋਕ ਸਭਾ ਦੀਆਂ ਚੋਣਾਂ ਵਿਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਘੋਰ ਨਿਰਾਸ਼ਾ ਦੇ ਆਲਮ ਵਿਚ ਆ ਗਈ ਹੈ। ਸਰਬ ਭਾਰਤੀ ਕਾਂਗਰਸ ਪਾਰਟੀ ਦੇ ਮੁੱਖੀ ਰਾਹੁਲ ਗਾਂਧੀ ਨੇ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਹੈ, ਅਸਤੀਫ਼ਾ ਦੇਣਾ ਉਸਦਾ ਬਣਦਾ ਵੀ ਸੀ। ਪਾਰਟੀ ਦੀ ਸਰਪਰਸਤ ਸ਼੍ਰੀਮਤੀ ਸੋਨੀਆਂ ਗਾਂਧੀ ਆਪਣੇ ਅਹੁਦੇ ਤੇ ਕਾਇਮ ਹੈ। ਉਹ ਤਾਂ ਪਾਰਲੀਮੈਂਟਰੀ ਪਾਰਟੀ ਦੀ ਮੁੱਖੀ ਵੀ ਬਣ ਗਏ ਹਨ। ਰਾਹੁਲ ਗਾਂਧੀ ਦੇ ਅਸਤੀਫ਼ੇ ਤੋਂ ਬਾਅਦ ਕਿਆਸ ਅਰਾਈਆਂ ਲਗਾਈਆਂ ਜਾਂਦੀਆਂ ਸਨ ਕਿ ਰਾਹੁਲ ਗਾਂਧੀ ਦਾ ਅਸਤੀਫ਼ਾ ਵੀ ਇੱਕ ਸਿਆਸੀ ਸਟੰਟ ਹੈ। ਉਹ ਅਸਤੀਫ਼ਾ ਵਾਪਸ ਲੈ ਲੈਣਗੇ ਪ੍ਰੰਤੂ ਹੋਇਆ ਇਸ ਦੇ ਉਲਟ। ਰਾਹੁਲ ਗਾਂਧੀ ਦੇ ਅਸਤੀਫ਼ਾ ਦਿੱਤੇ ਨੂੰ ਇੱਕ ਮਹੀਨੇ ਤੋਂ ਵੱਧ ਹੋ ਗਿਆ ਹੈ ਪ੍ਰੰਤੂ ਅਜੇ ਉਹ ਅਸਤੀਫ਼ਾ ਵਾਪਸ ਲੈਣ ਲਈ ਟੱਸ ਤੋਂ ਮਸ ਨਹੀਂ ਹੋ ਰਿਹਾ।

ਸੀਨੀਅਰ ਲੀਡਰਸ਼ਿਪ ਵਾਹ ਜਹਾਨ ਦੀ ਲਾ ਚੁੱਕੀ ਹੈ, ਖਾਸ ਤੌਰ ਤੇ ਉਹ ਲੀਡਰ ਜਿਹੜੇ ਰਾਹੁਲ ਗਾਂਧੀ ਦੇ ਚਹੇਤੇ ਸਨ ਕਿਉਂਕਿ ਰਾਹੁਲ ਗਾਂਧੀ ਦੇ ਪ੍ਰਧਾਨਗੀ ਤੋਂ ਹਟਣ ਨਾਲ ਚਹੇਤਿਆਂ ਦੀ ਚੌਧਰ ਖ਼ਤਮ ਹੋ ਜਾਵੇਗੀ। ਜਿਹੜੀਆਂ ਮਨਮਾਨੀਆਂ ਉਹ ਕਰਦੇ ਸਨ, ਉਨ੍ਹਾਂ ਦਾ ਮੌਕਾ ਪਤਾ ਨਹੀਂ ਮੁੜ ਕਦੀਂ ਮਿਲੇਗਾ ਵੀ ਕਿ ਨਹੀਂ। ਅਜਿਹੀ ਬੁਰੀ ਹਾਰ ਕਾਂਗਰਸ ਪਾਰਟੀ ਲਈ ਪਹਿਲੀ ਵਾਰ ਨਹੀਂ ਹੋਈ। ਐਮਰਜੈਂਸੀ  ਤੋਂ ਬਾਅਦ ਵੀ ਕਾਂਗਰਸ ਪਾਰਟੀ ਦਾ ਸਫਾਇਆ ਹੋ ਗਿਆ ਸੀ। ਫਿਰ ਦੁਆਰਾ ਤਾਕਤ ਵਿਚ ਆ ਗਈ ਸੀ।

ਸ਼੍ਰੀਮਤੀ ਇੰਦਰ ਗਾਂਧੀ ਨੂੰ ਰਾਸ਼ਟਰਪਤੀ ਦੀ ਚੋਣ ਵਿਚ ਬਗ਼ਾਬਤੀ ਰੁੱਖ ਅਪਨਾਉਣ ਤੇ ਕਾਂਗਰਸ ਪ੍ਰਧਾਨ ਬ੍ਰਹਮਾ ਨੰਦ ਰੈਡੀ ਨੇ ਕਾਂਗਰਸ ਵਿਚੋਂ ਕੱਢ ਦਿੱਤਾ ਸੀ। ਥੋੜ੍ਹੇ ਸਮੇਂ ਬਾਅਦ ਉਹ ਫਿਰ ਵੀ ਕਾਂਗਰਸ ਵਿਚ ਪੈਰ ਜਮ੍ਹਾ ਗਈ ਸੀ। ਅਜਿਹੇ ਸਮੇਂ ਹਰ ਪਾਰਟੀ ਤੇ ਆਉਂਦੇ ਰਹਿੰਦੇ ਹਨ। ਕਾਂਗਰਸ ਪਾਰਟੀ ਦੇ ਮੁੜ ਘਿੜ ਕੇ ਤਾਕਤ ਵਿਚ ਆਉਣ ਕਰਕੇ ਇੱਕ ਖਾਸ ਕਿਸਮ ਦੇ ਘਾਹ ਨੂੰ ਕਾਂਗਰਸ ਗ੍ਰਾਸ ਦਾ ਨਾਮ ਦਿੱਤਾ ਗਿਆ ਸੀ ਕਿਉਂਕਿ ਉਸ ਘਾਹ ਦਾ ਨਾਸ ਕਰਨ ਤੋਂ ਬਾਅਦ ਵੀ ਉਸਦੀ ਇੱਕ ਤਿੜ ਤੋਂ ਹੀ ਘਾਹ ਫੈਲ ਜਾਂਦਾ ਸੀ। ਚਾਹੀਦਾ ਤਾਂ ਇਹ ਸੀ ਕਿ ਇਸ ਹਾਰ ਤੋਂ ਬਾਅਦ ਰਾਹੁਲ ਗਾਂਧੀ ਜਾਂ ਹੋਰ ਜਿਹੜਾ ਵੀ ਕਾਂਗਰਸ ਪਾਰਟੀ ਦਾ ਮੁੱਖੀ ਬਣਦਾ ਉਸਨੂੰ ਹਾਰ ਦੇ ਕਾਰਨਾ ਦਾ ਪਤਾ ਕਰਕੇ ਹੋਰ ਤੇਜ਼ ਤਰਾਰ ਹੋ ਕੇ ਸੰਜੀਦਗੀ ਨਾਲ ਜਿਹੜੀਆਂ ਕਮੀਆਂ ਹਨ, ਉਨ੍ਹਾਂ ਨੂੰ ਦੂਰ ਕਰਨ ਲਈ ਜਰੂਰੀ ਕਦਮ ਚੁੱਕਣੇ ਚਾਹੀਦੇ ਸਨ ਪ੍ਰੰਤੂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਤਾਂ ਅਜਿਹੇ ਡੂੰਘੇ ਸਦਮੇ ਵਿਚ ਪਹੁੰਚ ਗਈ ਹੈ ਕਿ ਉਹ ਉਸ ਤੋਂ ਬਾਹਰ ਨਿਕਲਣ ਦਾ ਹੌਸਲਾ ਹੀ ਨਹੀਂ ਕਰ ਰਹੀ। ਉਹ ਜਾਤ ਬਰਾਦਰੀਆਂ ਦੀ ਗਿਣਤੀ ਮਿਣਤੀ ਵਿਚ ਹੀ ਪਈ ਰਹਿੰਦੀ ਹੈ। ਇਸ ਤੋਂ ਵੱਡੀ ਕਾਂਗਰਸ ਪਾਰਟੀ ਲਈ ਬਦਕਿਸਮਤੀ ਦੀ ਕੀ ਗੱਲ ਹੋ ਸਕਦੀ ਹੈ?

ਇਹ ਤਾਂ ਠੀਕ ਹੈ ਕਿ ਸੀਨੀਅਰ ਲੀਡਰਸ਼ਿਪ ਦੀ ਆਪਸੀ ਖਹਿਬਾਜ਼ੀ ਅਤੇ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਰੁਚੀ ਹਮੇਸ਼ਾ ਰਹਿੰਦੀ ਹੈ ਪ੍ਰੰਤੂ ਜਦੋਂ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਹਾਰ ਦੇ ਕਾਰਨਾ ਦਾ ਚਿੰਤਨ ਕੀਤਾ ਜਾ ਰਿਹਾ ਸੀ ਤਾਂ ਸ਼੍ਰੀਮਤੀ ਪ੍ਰਿਅੰਕਾ ਗਾਂਧੀ ਜਿਸਨੂੰ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਸੁੰਡ ਦੀ ਗੱਠੀ ਸਮਝਦੀ ਸੀ, ਉਸਦਾ ਇਹ ਕਹਿਣਾ ਕਿ ਪਾਰਟੀ ਨੂੰ ਹਰਾਉਣ ਵਾਲੇ ਨੇਤਾ ਇਸ ਮੀਟਿੰਗ ਵਿਚ ਹਾਜ਼ਰ ਹਨ ਅਤੇ ਰਾਹੁਲ ਗਾਂਧੀ ਦਾ ਕਹਿਣਾ ਕਿ ਸੀਨੀਅਰ ਨੇਤਾਵਾਂ ਨੇ ਮੇਰੇ ਗਲ ਗੂੱਠਾ ਦੇ ਕੇ ਆਪਣੇ ਸਪੁੱਤਰਾਂ ਲਈ ਟਿਕਟਾਂ ਲਈਆਂ ਹਨ, ਵਾਜਬ ਨਹੀਂ ਸੀ। ਰਾਹੁਲ ਗਾਂਧੀ ਦਾ ਕਹਿਣ ਤੋਂ ਭਾਵ ਪਰਿਵਾਰਵਾਦ ਨੇ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ। ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਇਹ ਕਿਉਂ ਨਹੀਂ ਸਮਝਦੇ ਕਿ ਉਹ ਵੀ ਉਸੇ ਪਰਿਵਾਰਵਾਦ ਦਾ ਹਿੱਸਾ ਹਨ। ਉਨ੍ਹਾਂ ਭੈਣ ਭਰਾਵਾਂ ਦੀਆਂ ਇਹ ਬਚਕਾਨਾ ਗੱਲਾਂ ਹਨ।

ਪ੍ਰਿਅੰਕਾ ਗਾਂਧੀ ਨੇ ਅਮੇਠੀ ਵਿਚ ਕਾਂਗਰਸੀ ਨੇਤਾਵਾਂ ਤੇ ਵਰਕਰਾਂ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਉਨ੍ਹਾਂ ਆਪਣੀ ਜ਼ਿੰਮੇਵਾਰੀ ਸੁਚੱਜੇ ਢੰਗ ਨਾਲ ਨਹੀਂ ਨਿਭਾਈ। ਇੱਕ ਦੂਜੇ ਤੇ ਦੋਸ਼ ਲਾਉਣ ਨਾਲ ਪਾਰਟੀ ਮਜ਼ਬੂਤ ਨਹੀਂ ਹੋਵੇਗੀ। ਕਾਂਗਰਸੀ ਲੀਡਰ ਆਪੋ ਆਪਣੇ ਅੰਦਰ ਝਾਤੀ ਕਿਉਂ ਨਹੀਂ ਮਾਰਦੇ ਕਿ ਗ਼ਲਤੀ ਕਿਥੇ ਹੈ? ਪਹਿਲਾਂ ਆਪਣਾ ਪ੍ਰਧਾਨ ਤਾਂ ਬਣਾ ਲਓ। ਪ੍ਰਧਾਨ ਲਈ ਤਾਂ ਸਹਿਮਤੀ ਨਹੀਂ ਬਣ ਰਹੀ। ਅਜਿਹੇ ਸੰਕਟ ਦੇ ਮੌਕੇ ਕਾਂਗਰਸ ਪਾਰਟੀ ਨੂੰ ਸਿਧਾਂਤਾਂ ਦੀ ਸਿਆਸਤ ਤੇ ਜ਼ੋਰ ਦੇਣਾ ਚਾਹੀਦਾ ਹੈ। ਦੇਸ਼ ਨੂੰ ਅਜ਼ਾਦ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ 100 ਸਾਲ ਪੁਰਾਣੀ ਪਾਰਟੀ ਦੀ ਇਸ ਤੋਂ ਵੱਡੀ ਤ੍ਰਾਸਦੀ ਕੀ ਹੋਵੇਗੀ ਕਿ ਬਿਨਾਂ ਮੁੱਖੀ ਤੇ ਕੰਮ ਕਰ ਰਹੀ ਹੈ। ਕਈ ਰਾਜਾਂ ਦੇ ਪ੍ਰਧਾਨਾਂ ਨੇ ਵੀ ਅਸਤੀਫ਼ੇ ਦੇ ਦਿੱਤੇ ਹਨ। ਕਈ ਵਿਧਾਨਕਾਰ ਅਤੇ ਹੋਰ ਸੀਨੀਅਰ ਲੀਡਰ ਪਾਰਟੀ ਨੂੰ ਅਲਵਿਦਾ ਕਹਿਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਰਹੇ ਹਨ।

ਕਾਂਗਰਸ ਪਾਰਟੀ ਵਿਚ ਅਸਥਿਰਤਾ ਦਾ ਮਾਹੌਲ ਚਲ ਰਿਹਾ ਹੈ। ਜੇਕਰ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਪਾਰਟੀ ਦੇ ਅਸਤਿਤਵ ਨੂੰ ਕਾਇਮ ਰੱਖਣਾ ਵੀ ਅਸੰਭਵ ਹੋ ਜਾਵੇਗਾ। ਅਜਿਹੀ ਕੋਈ ਗੱਲ ਨਹੀਂ ਕਿ ਪਾਰਟੀ ਗਾਂਧੀ ਪਰਿਵਾਰ ਤੋਂ ਬਿਨਾ ਚਲ ਨਹੀਂ ਸਕਦੀ। ਪੰਡਤ ਜਵਾਹਰ ਲਾਲ ਨਹਿਰੂ ਦੇ ਵਕਤ ਵੀ ਕਾਂਗਰਸ ਪਾਰਟੀ ਦੇ ਪ੍ਰਧਾਨ ਗਾਂਧੀ ਪਰਿਵਾਰ ਤੋਂ ਬਾਹਰਲੇ ਨੇਤਾ ਰਹੇ ਹਨ। ਲਾਲ ਬਹਾਦਰ ਸ਼ਾਸ਼ਤਰੀ ਅਤੇ ਨਰਸਿਮਹਾ ਰਾਓ ਦੇ ਮੌਕੇ ਵੀ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਬਿਹਤਰੀਨ ਰਹੀ ਹੈ। ਕਾਂਗਰਸ ਪਾਰਟੀ ਨੂੰ ਸੋਚਣਾ ਹੋਵੇਗਾ ਕਿ ਹੁਣ ਬਾਬੂ ਜਗਜੀਵਨ ਰਾਮ, ਸਰਦਾਰ ਪਟੇਲ, ਸਵਰਨ ਸਿੰਘ, ਬੇਅੰਤ ਸਿੰਘ ਅਤੇ ਪ੍ਰਣਾਬ ਮੁਕਰਜੀ ਵਰਗੇ ਲੀਡਰ ਕਿਉਂ ਨਹੀਂ ਪੈਦਾ ਹੋ ਰਹੇ। ਹੁਣ ਵੀ ਕਾਂਗਰਸ ਕੋਲ ਸੁਲਝੇ ਹੋਏ ਤੇ ਮੰਝੇ ਹੋਏ ਕੁਝ ਕੁ ਨੇਤਾ ਹਨ ਪ੍ਰੰਤੂ ਚਾਪਲੂਸਾਂ ਤੋਂ ਖਹਿੜਾ ਛੁਡਾਵਾਉਣਾ ਪਵੇਗਾ।

ਕਾਂਗਰਸ ਪਾਰਟੀ ਦੇ ਅਹੁਦੇਦਾਰ ਜਿਨ੍ਹਾਂ ਵਿਚ ਐਮ.ਪੀ.ਅਤੇ ਵਿਧਾਨਕਾਰ ਸ਼ਾਮਲ ਹਨ, ਉਨ੍ਹਾਂ ਦੇ ਆਲੇ ਦੁਆਲੇ ਵੀ ਕੁਝ ਚਾਪਲੂਸ ਹੀ ਮਨਮਰਜੀਆਂ ਕਰਦੇ ਹਨ, ਕੰਮ ਕਰਨ ਵਾਲੇ ਵਰਕਰ ਨਿਰਾਸ਼ ਹੋ ਜਾਂਦੇ ਹਨ, ਫਿਰ ਪਾਰਟੀ ਕਿਵੇਂ ਜਿੱਤ ਦੇ ਰਾਹ ਪਵੇਗੀ? ਪਾਰਟੀ ਅੰਦਰ ਪਰਜਾਤੰਤਰ ਬਹਾਲ ਕਰੋ, ਨਹੀਂ ਤਾਂ ਕਾਂਗਰਸ ਪਾਰਟੀ ਲੋਕ ਸਭਾ ਵਿਚ ਵਿਰੋਧੀ ਪਾਰਟੀ ਦਾ ਖੁਸਿਆ ਅਹੁਦਾ ਵੀ ਪ੍ਰਾਪਤ ਨਹੀਂ ਕਰ ਸਕੇਗੀ। ਜੇ ਕਿਸੇ ਇਕ ਨੇਤਾ ਤੇ ਸਹਿਮਤੀ ਨਹੀਂ ਬਣਦੀ ਤਾਂ ਅਸ਼ਵਨੀ ਕੁਮਾਰ ਦੇ ਸੁਝਾਅ ਤੇ ਵਿਚਾਰ ਕਰਨਾ ਚਾਹੀਦਾ ਹੈ, ਜਿਸ ਵਿਚ ਉਸਨੇ ਕਿਹਾ ਸੀ ਕਿ "ਪ੍ਰਜ਼ੀਡੀਅਮ" ਬਣਾ ਲਈ ਜਾਵੇ, ਜਿਸ ਵਿਚ ਚੋਣਵੇਂ ਨੇਤਾ ਸ਼ਾਮਲ ਕਰ ਲਏ ਜਾਣ। ਕਾਂਗਰਸੀਆਂ ਨੂੰ ਐਨਾ ਦਿਲ ਵੀ ਨਹੀਂ ਛੱਡਣਾ ਚਾਹੀਦਾ, ਕਾਂਗਰਸ ਪਾਰਟੀ ਦੇ ਇਤਿਹਾਸ ਤੇ ਨਿਗਾਹ ਮਾਰੋ, ਸ਼੍ਰੀਮਤੀ ਇੰਦਰਾ ਗਾਂਧੀ ਨਾਲ ਕਿਸੇ ਸਮੇਂ ਪਾਰਟੀ ਦਾ ਇਕੋ ਇਕ ਜਨਰਲ ਸਕੱਤਰ ਸ੍ਰ. ਬੂਟਾ ਸਿੰਘ ਹੁੰਦੇ ਸਨ, ਪਾਰਟੀ ਉਨ੍ਹਾਂ ਨੇ ਮੁੜ ਸੁਰਜੀਤ ਕਰ ਲਈ ਸੀ।

ਇਸ ਲਈ ਕਾਂਗਰਸ ਲੀਡਰਸ਼ਿਪ ਨੂੰ ਆਪਸੀ ਧੜੇਬੰਦੀ ਨੂੰ ਤਿਲਾਂਜਲੀ ਦੇ ਕੇ ਕਿਸੇ ਇਕ ਨੇਤਾ ਨੂੰ ਲੀਡਰ ਮੰਨਕੇ ਤਨਦੇਹੀ ਨਾਲ ਕੰਮ ਕਰਨਾ ਚਾਹੀਦਾ ਹੈ। ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਜਿਤਨੀ ਦੇਰ ਸ਼੍ਰੀਮਤੀ ਸੋਨੀਆਂ ਗਾਂਧੀ ਸਿਆਸਤ ਵਿਚ ਨਹੀਂ ਆਏ ਤਾਂ ਵੀ ਕਾਂਗਰਸ ਪਾਰਟੀ ਸੁਚੱਜੇ ਢੰਗ ਨਾਲ ਕੰਮ ਕਰਦੀ ਰਹੀ ਹੈ।

ਕਾਂਗਰਸ ਪਾਰਟੀ ਨੂੰ ਆਤਮ ਚਿੰਤਨ ਕਰਨ ਦੀ ਲੋੜ ਹੈ। ਨਿਰਾਸ਼ ਹੋਣ ਦੀ ਲੋੜ ਨਹੀਂ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

 
 
 

kangrasਗਾਂਧੀ ਪਰਿਵਾਰ ਤੋਂ ਬਿਨਾ ਕਾਂਗਰਸ ਨੂੰ ਕੋਈ ਬਾਲੀਵਾਰਸ ਨਹੀਂ ਲੱਭਦਾ
ਉਜਾਗਰ ਸਿੰਘ, ਪਟਿਆਲਾ  

sidhuਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ: ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ
ਉਜਾਗਰ ਸਿੰਘ, ਪਟਿਆਲਾ 
punjabiਪੰਜਾਬੀ ਸਹਿਤ ਅਤੇ ਸਭਿਅਤਾ ਬਾਰੇ ਵਿਚਾਰਾਂ ਦੀ ਸਾਂਝ
 ਸੁਰਿੰਦਰ ਕੌਰ ਜਗਪਾਲ ਜੇ.ਪੀ., ਯੂ ਕੇ 
kharbujaਵਾਹ ਓ ਖਰਬੂਜਿਆ ਤੇਰੇ ਰੰਗ ਵੀ ਨਵੇਕਲੇ
ਰਵੇਲ ਸਿੰਘ, ਇਟਲੀ 
akaliਪੰਜਾਬ ਵਿਚ ਅਕਾਲੀ ਦਲ ਦਾ ਨਿਘਾਰ ਭਾਜਪਾ ਦਾ ਉਭਾਰ
ਉਜਾਗਰ ਸਿੰਘ, ਪਟਿਆਲਾ 
roko"ਰੋਕੋ ਕੈਂਸਰ" ਇੱਕ ਦਿਲਚਸਪ ਖਾਸ ਮੁਲਾਕਾਤ
ਸੁਰਿੰਦਰ ਕੋਰ ਜਗਪਾਲ ਜੇ ਪੀ, ਯੂ ਕੇ 
dilliਦਿੱਲੀ ਦੀ ਘਟਨਾ ਨਵੀਂ ਸਰਕਾਰ ਦੇ ਨਵੇਂ ਰਾਸ਼ਟਰਵਾਦ ਦਾ ਸਿੱਖ ਜਗਤ ਨੂੰ ਪਹਿਲਾ ਤੋਹਫ਼ਾ
ਉਜਾਗਰ ਸਿੰਘ, ਪਟਿਆਲਾ 
yogaਮੇਰੇ ਖਿਆਲ ਵਿੱਚ ਯੋਗਾ
ਗੁਰਪ੍ਰੀਤ ਕੌਰ ਗੈਦੂ , ਯੂਨਾਨ 
fatehweerਫਤਿਹਵੀਰ ਸਿੰਘ ਦੀ ਦੁੱਖਦਾਇਕ ਘਟਨਾ ਤੇ ਦੂਸ਼ਣਬਾਜ਼ੀ ਨਾਲੋਂ ਸੰਜੀਦਗੀ ਦੀ ਲੋੜ
ਉਜਾਗਰ ਸਿੰਘ, ਪਟਿਆਲਾ  
navjotਨਵਜੋਤ ਸਿੰਘ ਸਿੱਧੂ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ
ਉਜਾਗਰ ਸਿੰਘ, ਪਟਿਆਲਾ  
choneਲੋਕ ਸਭਾ ਚੋਣਾਂ ਵਿਚ ਪੰਥ ਹਾਰ ਗਿਆ ਬਾਦਲ ਪਰਿਵਾਰ ਜਿੱਤ ਗਿਆ
ਉਜਾਗਰ ਸਿੰਘ, ਪਟਿਆਲਾ
syasatਸਾਰਥਕਤਾਂ ਤੋਂ ਦੂਰ ਹੁੰਦੀ ਪੰਜਾਬ ਦੀ ਸਿਆਸਤ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
sikhyaਸਿੱਖਿਆ ਸੰਸਥਾਵਾਂ ਦਾ ਸਿਆਸੀਕਰਨ : ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
dhindsaਸਾਊ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਪੁਰਸਕਾਰ: ਬਾਦਲ ਪਰਿਵਾਰ ਲਈ ਨਮੋਸ਼ੀ
ਉਜਾਗਰ ਸਿੰਘ, ਪਟਿਆਲਾ
parvasਪਰਵਾਸ: ਸ਼ੌਂਕ ਜਾਂ ਮਜ਼ਬੂਰੀ
ਡਾ. ਨਿਸ਼ਾਨ ਸਿੰਘ ਰਾਠੌਰ  
sikhਸਿੱਖਾਂ ਦੀ ਪਾਰਲੀਮੈਂਟ ਵਿਚ ਬਹਿਸ ਦੀ ਇਜ਼ਾਜਤ ਕਿਉਂ ਨਹੀਂ?
ਉਜਾਗਰ ਸਿੰਘ, ਪਟਿਆਲਾ  
lohriਸਰਦ ਰੁੱਤ ਦਾ ਤਿਉਹਾਰ ਲੋਹੜੀ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
2018ਸਾਲ 2018 ਦੀ ਮੁਖ ਧਾਰਮਿਕ ਘਟਣਾ ਕਰਤਾਰਪੁਰ ਸਾਹਿਬ ਲਾਂਘਾ
ਹਰਬੀਰ ਸਿੰਘ ਭੰਵਰ, ਲੁਧਿਆਣਾ  
pohਸ਼ਹੀਦੀਆਂ ਦਾ ਮਹੀਨਾ : ਪੋਹ
ਡਾ. ਨਿਸ਼ਾਨ ਸਿੰਘ ਰਾਠੌਰ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2019, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com