WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਅਮਰੀਕਨ ਫ਼ੌਜ ਅਫ਼ਗਾਨਿਸਤਾਨ ‘ਚੋਂ ਕਿਉਂ ਭੱਜੀ?
ਸ਼ਿਵਚਰਨ ਜੱਗੀ ਕੁੱਸਾ, ਲੰਡਨ                      (03/09/2021)

kussa

57'ਸੋਵੀਅਤ ਸੰਘ' ਦੇ 'ਅਫ਼ਗਾਨਿਸਤਾਨ' ਵਿੱਚ ‘ਘੁਸਣ’ ਤੋਂ ਪਹਿਲਾਂ 'ਅਫ਼ਗਾਨਿਸਤਾਨ' ਇੱਕ ਅਮੀਰ ਅਤੇ ਖ਼ੁਸ਼ਹਾਲ ਮੁਲਕ ਸੀ। ਸ਼ਾਇਦ ਕੋਈ ਇਸ ਗੱਲ ਤੋਂ ਅਣਭਿੱਜ ਹੋਵੇ ਕਿ ਅਫ਼ਗਾਨਿਸਤਾਨ ਵਿੱਚ 1400 ਤੋਂ ਜਿ਼ਆਦਾ ਖਣਿੱਜ ਖੇਤਰ ਹਨ, ਜਿੰਨ੍ਹਾਂ ਵਿੱਚ ਬਰੇਟ, ਕ੍ਰੋਮਾਈਟ, ਕੋਇਲਾ, ਤਾਂਬਾ, ਸੋਨਾਂ, ਲੋਹਾ ਧਾਤ, ਸ਼ੀਸ਼ਾ, ਸੰਗਮਰਮਰ, ਕੁਦਰਤੀ ਗੈਸ, ਪੈਟਰੋਲੀਅਮ, ਕੀਮਤੀ ਅਤੇ ਅਰਧ ਕੀਮਤੀ ਪੱਥਰ, ਨਮਕ, ਸਲਫ਼ਰ, ਟੈਲਕ ਅਤੇ ਜਿ਼ੰਕ ਸ਼ਾਮਲ ਹਨ। ਰਤਨ ਪੱਥਰਾਂ ਵਿੱਚ ਉੱਚ ਗੁਣਵਤਾ ਵਾਲ਼ਾ ਪੰਨਾਂ, ਲੈਪਿਸ ਲਾਜ਼ਲੀ, ਲਾਲ ਗਾਰਨੇਟ ਅਤੇ ਰੂਬੀ ਵੀ ਸ਼ਾਮਲ ਹਨ। ਇਸ ਦੇਸ਼ ਵਿੱਚ ਯੂਰੇਨੀਅਮ ਵੀ ਉਪਲੱਭਦ ਹੈ, ਜੋ ਪ੍ਰਮਾਣੂ ਹਥਿਆਰ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਦੇਸ਼ ਵਿੱਚ ਡੋਡਿਆਂ ਦੀ ਖੇਤੀ ਵੱਡੇ ਪੱਧਰ ‘ਤੇ ਹੁੰਦੀ ਹੈ ਅਤੇ ਇਸ ਤੋਂ ਉਪਜਣ ਵਾਲ਼ੀ ਅਫ਼ੀਮ ਦੁਨੀਆਂ ਭਰ ਵਿੱਚ ਦੁਆਈਆਂ ਬਣਾਉਣ ਵਾਲ਼ੀਆਂ ਨਾਮੀਂ ਕੰਪਨੀਆਂ ਨੂੰ ਸਪਲਾਈ ਹੁੰਦੀ ਸੀ। ਦੁਨੀਆਂ ਭਰ ਵਿੱਚੋਂ 22% ਸੋਨੇ ਦੀ ਉਪਜ ਇਕੱਲੇ ਅਫ਼ਗਾਨਿਸਤਾਨ ਵਿੱਚ ਹੁੰਦੀ ਹੈ।

ਇੱਥੇ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ 'ਕੰਧਾਰ', 'ਗਜ਼ਨੀ' ਅਤੇ 'ਕਾਬਲ' ਦੇ ਦੇਸ਼ਾਂ ਨੇ 'ਖੁਰਾਸਾਨ' ਅਤੇ ਸਿੰਧੂ ਦਰਮਿਆਨ ਸਰਹੱਦੀ ਖੇਤਰ ਬਣਾਇਆ। ਅਫ਼ਗਾਨ ਕਬੀਲਿਆਂ ਭਾਵ 'ਪਸ਼ਤੂਨ' ਦੇ ਪੂਰਵਜਾਂ ਦੁਆਰਾ ਵਸੇ ਇਸ ਦੇਸ਼ ਨੂੰ “ਅਫ਼ਗਾਨਿਸਤਾਨ” ਕਿਹਾ ਜਾਂਦਾ ਸੀ, ਜੋ ਸੁਲੇਮਾਨ ਪਹਾੜਾਂ ਦੇ ਆਲ਼ੇ ਦੁਆਲ਼ੇ, ਹਿੰਦੂਕੁਸ਼ ਅਤੇ ਸਿੰਧੂ ਨਦੀ ਦੇ ਵਿਚਕਾਰ ਇੱਕ ਵਿਸ਼ਾਲ ਖੇਤਰ ਨੂੰ ਕਵਰ ਕਰਦਾ ਸੀ।

24 ਦਸੰਬਰ 1979 ਨੂੰ 'ਸੋਵੀਅਤ ਸੰਘ' ਨੇ 1978 ਦੀ 'ਸੋਵੀਅਤ-ਅਫ਼ਗਾਨ' ਦੀ ਮਿੱਤਰਤਾ ਸੰਧੀ ਨੂੰ ਬਰਕਰਾਰ ਰੱਖਣ ਦੇ ਬਹਾਨੇ ਅਫ਼ਗਾਨਿਸਤਾਨ ਉਤੇ ਹਮਲਾ ਕਰ ਦਿੱਤਾ। 'ਮੁਜਾਹਿਦੀਨ' ਅਖਵਾਉਣ ਵਾਲ਼ੇ ਵਿਰੋਧੀਆਂ ਨੇ ਈਸਾਈ ਜਾਂ ਨਾਸਤਿਕ 'ਸੋਵੀਅਤ ਸੰਘ' ਨੂੰ ਅਫ਼ਗਾਨਿਸਤਾਨ ਨੂੰ ਨਿਯੰਤਰਿਤ ਕਰਦੇ ਹੋਏ ਇਸਲਾਮ ਦੇ ਨਾਲ਼ ਨਾਲ਼ ਉਹਨਾਂ ਦੇ ਰਵਾਇਤੀ ਸੱਭਿਆਚਾਰ ਨੂੰ ਅਪਵਿੱਤਰ ਸਮਝਿਆ।

ਦਸੰਬਰ 1979 ਦੇ ਅੰਤ ਵਿੱਚ ਸੋਵੀਅਤ ਸੰਘ ਨੇ ਹਜ਼ਾਰਾਂ ਫ਼ੌਜੀਆਂ ਨੂੰ ਅਫ਼ਗਾਨਿਸਤਾਨ ਵਿੱਚ ਭੇਜਿਆ ਅਤੇ ਤੁਰੰਤ 'ਕਾਬੁਲ' ਅਤੇ ਦੇਸ਼ ਦੇ ਵੱਡੇ ਹਿੱਸਿਆਂ ਦਾ ਪੂਰਾ ਫੌਜੀ ਅਤੇ ਰਾਜਨੀਤਕ ਨਿਯੰਤਰਣ ਗ੍ਰਹਿਣ ਕਰ ਲਿਆ।

1973 ਦੀਆਂ ਗਰਮੀਆਂ ਵਿੱਚ ਅਫ਼ਗਾਨਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਮੁਹੰਮਦ ਦਾਊਦ ਨੇ ਰਾਜਾ ਜ਼ਾਹਿਰ ਦੇ ਵਿਰੁੱਧ ਇੱਕ ‘ਸਫ਼ਲ’ ਤਖ਼ਤਾ ਪਲਟ ਸਰਗਰਮੀ ਸ਼ੁਰੂ ਕੀਤੀ।

24 ਦਸੰਬਰ 1979 ਤੋਂ ਲੈ ਕੇ 15 ਫ਼ਰਵਰੀ 1989 ਤੱਕ ਕੀਤੇ ਯੁੱਧ ਦੌਰਾਨ ਸੋਵੀਅਤ ਬੁਰੀ ਤਰ੍ਹਾਂ ਅਸਫ਼ਲ ਹੋਇਆ ਅਤੇ 'ਅਫ਼ਗਾਨ ਮੁਜਾਹਿਦੀਨ' ਦੀ 1988 ਦੇ 'ਜਨੇਵਾ' ਸਮਝੌਤੇ ਅਨੁਸਾਰ ਜਿੱਤ ਹੋਈ। ਪਰ ਸਮਝੌਤੇ ਅਨੁਸਾਰ ਸੋਵੀਅਤ ਫੌਜਾਂ ਦੀ ਵਾਪਸੀ ਉਪਰੰਤ ਅਫ਼ਗਾਨਿਸਤਾਨ ਵਿੱਚ 'ਘਰੇਲੂ ਯੁੱਧ' ਛਿੜ ਗਿਆ, ਜੋ ਅੱਜ ਤੱਕ ਨਿਰੰਤਰ ਜਾਰੀ ਹੈ।
 
'ਅਫ਼ਗਾਨਿਸਤਾਨ' ਵਿੱਚ 'ਅਮਰੀਕਾ' ਦਾ ਦਾਖਲਾ 'ਉਸਾਮਾ ਬਿਨ ਲਾਦੇਨ' ਕਰ ਕੇ ਹੋਇਆ ਸੀ ਅਤੇ ਰੂਸ, ਅਮਰੀਕਾ ਦੇ “ਸੀਤ ਯੁੱਧ” ਵੀ ਇਸ ਦੇਸ਼ ਦਾ ਹੀ ਹਿੱਸਾ ਸੀ। ਜਦ ਇਹਨਾਂ ਨੇ  'ਉਸਾਮਾ ਬਿਨ ਲਾਦੇਨ' ਨੂੰ ਖ਼ਤਮ ਕਰ ਦਿੱਤਾ ਤਾਂ ਇਹਨਾਂ ਦਾ ਕਾਰਜ ਵੀ ਇੱਕ ਤਰ੍ਹਾਂ ਨਾਲ਼ ਖਤਮ ਹੋ ਗਿਆ। 'ਅਮਰੀਕਾ' ਦੇ 'ਅਫ਼ਗਾਨਿਸਤਾਨ' ‘ਚ ਜਾਣ ਤੋਂ ਪਹਿਲਾਂ ਵੀ 'ਤਾਲੀਬਾਨ' ਕਾਬਜ਼ ਸਨ ਅਤੇ ਹੁਣ ਇਹਨਾਂ ਦੀਆਂ ਫੌਜਾਂ ਨਿਕਲਣ ਤੋਂ ਬਾਅਦ ਵੀ 'ਤਾਲੀਬਾਨ' ਦਾ ਰਾਜ ਹੋ ਗਿਆ। 'ਅਮਰੀਕਾ' ਨੇ ਤਾਂ ਕਰੀਬ ਵੀਹ ਸਾਲ 'ਅਫ਼ਗਾਨਿਸਤਾਨ' ਦੀ ‘ਸਰਕਾਰ’ ਬਣਾ ਕੇ ਵੀ ਚਲਾਈ। ਹੁਣ ਸ਼ਾਇਦ 'ਤਾਲੀਬਾਨ' ਇਸ ਦੇਸ਼ ਨੂੰ ਚਲਾ ਲੈਣਗੇ। ਸੁਣਨ ਵਿੱਚ ਆਇਆ ਹੈ ਕਿ 'ਤਾਲੀਬਾਨ' ਨੇ ਆਉਣਸਾਰ 'ਅਫ਼ਗਾਨਿਸਤਾਨ' ਦਾ ਨਾਂ ਬਦਲਣ ਦਾ ਨਿਰਣਾ ਵੀ ਕਰ ਲਿਆ ਹੈ।
 
'ਘਰੇਲੂ ਜੰਗ' ਜਿੱਤਣੀ ਹਮੇਸ਼ਾ ਔਖੀ ਹੁੰਦੀ ਹੈ। ਮਨੋਵਗਿਆਨੀ ਦੱਸਦੇ ਹਨ ਕਿ ਜਿੰਨ੍ਹਾਂ ਲੋਕਾਂ ਨੂੰ ਤੁਸੀਂ ਉਹਨਾਂ ਦੇ ਆਪਣੇ ਸਕੇ ਸਬੰਧੀਆਂ ਤੋਂ ਡਰਾ ਧਮਕਾ ਕੇ ਜਾਂ ਮਜਬੂਰ ਕਰ ਕੇ ਵਕਤੀ ਤੌਰ ‘ਤੇ ਪਾਸੇ ਕਰਦੇ ਹੋ, ਇੱਕ ਨਾ ਇੱਕ ਦਿਨ ਉਹ ਤੁਹਾਡੇ ਤੋਂ ਬਾਗੀ ਹੋ ਕੇ, ਅਤੇ ਤੁਹਾਡੀ ਹਿੱਕ 'ਤੇ ਪੈਰ ਧਰ ਕੇ ਆਪਣਿਆਂ ਨੂੰ ਗਲਵਕੜੀ ਪਾਉਣ ਲੱਗੇ ਪਲ ਨਹੀਂ ਲਾਉਣਗੇ।

ਹੁਣ 'ਅਫ਼ਗਾਨ' ਦੇ ਆਮ ਲੋਕਾਂ ਨੂੰ ਇੱਕ ਚਿੰਤਾ ਸਤਾ ਰਹੀ ਹੈ ਕਿ ਸਭ ਤੋਂ ਭੈੜ੍ਹੀਆਂ ਘਟਨਾਵਾਂ ਮਾਸੂਮ ਅਤੇ ਬੇਕਸੂਰ ਮੁਟਿਆਰਾਂ ਨਾਲ਼ ਹੋਣਗੀਆਂ। ਉਹਨ੍ਹਾਂ ਦੇ ਸਮੂਹਿਕ ਬਲਾਤਕਾਰ ਕੀਤੇ ਜਾਣਗੇ ਅਤੇ ਬਹੁਤ ਸਾਰੇ ਮਾਸੂਮ ਲੋਕ ਨਮੋਸ਼ੀ ਦੇ ਮਾਰੇ ਖ਼ੁਦਕਸ਼ੀ ਕਰ ਲੈਣਗੇ। ਬਹੁਤ ਸਾਰੀਆਂ ਕੁੜੀਆਂ ਬਲਾਤਕਾਰ ਦੇ ਡਰ ਕਾਰਨ ਆਪਣੇ ਹੀ ਮਾਪਿਆਂ ਹੱਥੋਂ ਮਾਰੀਆਂ ਜਾਣਗੀਆਂ। 'ਅਮਰੀਕਾ' ਨੇ ਅਰਬਾਂ ਡਾਲਰ ਬਰਬਾਦ ਕੀਤੇ ਅਤੇ ਦੋ ਦੇਸ਼ਾਂ ਨੂੰ ਤਬਾਹ ਕਰ ਦਿੱਤਾ, ਪਰ ਹਾਸਲ ਕੱਖ ਵੀ ਨਾ ਹੋਇਆ।
 
'ਤਾਲੀਬਾਨ' ਦੇ 'ਅਫ਼ਗਾਨਿਸਤਾਨ' ‘ਤੇ ਕਬਜੇ ਨੂੰ ਇਉਂ ਪੇਸ਼ ਕੀਤਾ ਜਾ ਰਿਹਾ ਹੈ, ਜਿਵੇਂ ਉਹਨਾਂ ਨੇ 'ਅਮਰੀਕਾ' ਜਿੱਤ ਲਿਆ ਹੋਵੇ। ਬਹੁਤ ਘੱਟ ਮੌਕੇ ਅਜਿਹੇ ਹੁੰਦੇ ਨੇ, ਜਿੱਥੇ 'ਅਮਰੀਕਾ' ਦੀ ਮਰਜ਼ੀ ਦੇ ਖਿ਼ਲਾਫ਼ ਕੁਛ ਵਾਪਰਦਾ ਹੋਵੇ! 'ਅਮਰੀਕਾ' ਦੀ ਮਰਜ਼ੀ ਤੋਂ ਬਿਨਾ ਕੁਝ ਹੋ ਵੀ ਜਾਵੇ ਤਾਂ 'ਅਮਰੀਕਾ' ਬਹੁਤਾ ਚਿਰ ਉਹ ਸਥਿਤੀ ਰਹਿਣ ਨਹੀਂ ਦਿੰਦਾ। 'ਅਮਰੀਕਾ' ਦੀ ਫੌਜੀ ਤਾਕਤ ਅਸੀਮ ਹੈ। 'ਅਫ਼ਗਾਨਿਸਤਾਨ' ਵਿੱਚ ਦਸ-ਵੀਹ ਹਜ਼ਾਰ ਫੌਜੀ ਬਿਠਾ ਕੇ ਰੱਖਣਾ 'ਅਮਰੀਕਾ' ਵਾਸਤੇ ਕੋਈ ਵੱਡੀ ਗੱਲ ਨਹੀਂ। ਦੁਨੀਆਂ ਭਲੀਭਾਂਤ ਸੱਚਾਈ ਜਾਣਦੀ ਹੈ ਕਿ 'ਅਮਰੀਕਾ' ਦਾ 'ਤਾਲੀਬਾਨ' ਨਾਲ਼ ਕੋਈ ਅੰਦਰੂਨੀ ਸਮਝੌਤਾ ਹੋਇਆ ਅਤੇ 'ਤਾਲੀਬਾਨ', 'ਅਮਰੀਕਾ' ਦੇ ਇਸ਼ਾਰੇ ‘ਤੇ ਹੀ 'ਅਫ਼ਗਾਨਿਸਤਾਨ' ਉਪਰ ਕਾਬਜ ਹੋਇਆ ਹੈ। ਕਿਉਂ ਹੋਇਆ ਹੈ? ਇਸ ਦੇ ਅਸਲ ਕਾਰਨ ਆਉਣ ਵਾਲ਼ੇ ਸਮੇਂ ਵਿੱਚ ਸਪੱਸ਼ਟ ਹੋਣਗੇ। ਸਾਡਾ ਇਹ ਮੰਨਣਾ ਹੈ ਕਿ 'ਅਮਰੀਕਾ' ਨੇ ਜਿਹੜਾ ਇਹ ਜਿੰਨ ਕੱਢ ਕੇ ਦਿਖਾਇਆ, ਇਹ ਦੱਖਣੀਂ ਏਸ਼ੀਆ ਦੀਆਂ ਵੱਡੀਆਂ ਤਾਕਤਾਂ ਦੀ ਸਿਰਦਰਦੀ ਬਣੇਗਾ। ਕਿਸੇ ਕੋਲ਼ੋਂ ਲੁਕਿਆ ਛੁਪਿਆ ਨਹੀਂ ਕਿ 'ਅਫ਼ਗਾਨਿਸਤਾਨ' ਦਾ ਮੌਜੂਦਾ ਹਾਕਮ 'ਅਬਦੁਲ ਗਨੀ ਬਰਾਦਰ' ਅਮਰੀਕਾ ਨੇ ਖ਼ੁਦ 2018 ਵਿੱਚ ਪਾਕਿਸਤਾਨ ਦੀ ਜੇਲ੍ਹ ਵਿੱਚੋਂ ਛੁਡਵਾਇਆ ਸੀ।
 
ਚਾਹੇ ਸਾਰੀ ਦੁਨੀਆਂ ਤਬਾਹ ਹੋ ਜਾਵੇ, ਪਰ 'ਅਮਰੀਕਾ' ਕਦੇ ਇਹ ਨਹੀਂ ਚਾਹੇਗਾ ਕਿ 'ਹੌਂਗ ਕੌਂਗ' ਅਤੇ 'ਚੀਨ', 'ਅਫ਼ਗਾਨਿਸਤਾਨ' ਦੇ ਰਸਤੇ 'ਭਾਰਤ' ਅਤੇ 'ਪਾਕਿਸਤਾਨ' ਵਰਗੇ ਦੇਸ਼ਾਂ ਨਾਲ਼ ਵਪਾਰ ਕਰਨ। ਅਗਰ ਵਪਾਰ ਚੱਲੇਗਾ ਤਾਂ ਦੇਸ਼ਾਂ ਦੀ ਆਪਸ ਵਿੱਚ ਸਾਂਝ ਤਾਂ ਵਧੇਗੀ ਹੀ, ਨਾਲ਼ ਦੀ ਨਾਲ਼ ਖ਼ੁਸ਼ਹਾਲੀ ਵੀ ਆਵੇਗੀ। ਇਸ ਲਈ 'ਅਫ਼ਗਾਨਿਸਤਾਨ' ਦੇ ਬੇਕਸੂਰ ਲੋਕਾਂ ਨੂੰ ਬਲ਼ਦੀ ਦੇ ਬੁੱਥੇ ਝੋਕਣਾ ਅਤੇ ਉਥੇ ਦੀ ਸ਼ਾਂਤੀ ਦੀ ਬਲੀ ਦੇਣੀ ਜ਼ਰੂਰੀ ਸੀ।

ਅਗਰ 'ਅਫ਼ਗਾਨਿਸਤਾਨ' ਵਿੱਚ ਦਹਿਸ਼ਤ ਵਾਲ਼ਾ ਮਾਹੌਲ ਹੋਵੇਗਾ ਤਾਂ ਕੋਈ ਵੀ ਦੇਸ਼ ਸੜਕੀ ਰਸਤੇ ਵਪਾਰ ਕਰਨ ਦੀ ਹਿੰਮਤ ਨਹੀਂ ਕਰੇਗਾ। 'ਚੀਨ', 'ਭਾਰਤ', 'ਪਾਕਿਸਤਾਨ' ਅਤੇ ਹੋਰ ਦੇਸ਼ਾਂ ਦਾ ਆਪਸੀ ਵਪਾਰ ਠੱਪ ਰਹੇਗਾ ਅਤੇ ਲੋਕ ਭੁੱਖਮਰੀ ਅਤੇ ਗਰੀਬੀ ਨਾਲ਼  ਛਿੱਤਰੋ-ਛਿੱਤਰੀ ਹੁੰਦੇ ਰਹਿਣਗੇ। ਇਹ ਵੀ ਗੱਲ ਭੁੱਲਣ ਵਾਲ਼ੀ ਨਹੀਂ ਕਿ 'ਅਫ਼ਗਾਨਿਸਤਾਨ' ‘ਤੇ ਕਾਬਜ ਹੋ ਕੇ 'ਤਾਲੀਬਾਨ' ਹੋਰ ‘ਕੱਟੜਪੰਥੀ’ ਸੰਗਠਨਾਂ ਨੂੰ ਹਵਾ ਦੇਵੇਗਾ, ਇਸ ਨਾਲ਼ ਖ਼ਾਸ ਤੌਰ ‘ਤੇ ਪਾਕਿਸਤਾਨ ਲਈ ਵੱਡੀ ਮੁਸੀਬਤ ਖੜ੍ਹੀ ਹੋ ਸਕਦੀ ਹੈ।

ਹੁਣ 'ਤਾਲੀਬਾਨ' ਦੀ ਜਿੱਤ ‘ਤੇ ਖ਼ੁਸ਼ੀਆਂ ਮਨਾਉਣ ਵਾਲ਼ੇ ਕੀ ਇਹ ਭੁੱਲ ਗਏ ਕਿ ਕੁੜੀਆਂ ਨੂੰ ਪੜ੍ਹਨ ਦੀ ਮਨਾਹੀ, ਜੋ ਬੁਰਕੇ ਤੋਂ ਬਗੈਰ ਬਾਹਰ ਨਿਕਲ਼ੇ ਸਿਰ ਕਲਮ, ਕੋਈ ਔਰਤ ਦੋ ਮਿੰਟ ਤੋਂ ਜਿ਼ਆਦਾ ਬਾਹਰ ਜਾਵੇ ਤਾਂ ਉਸ ਦੇ ਪਤੀ ਦਾ ਨਾਲ਼ ਹੋਣਾ ਜ਼ਰੂਰੀ, ਔਰਤ ਬਿਮਾਰ ਜਾਂ ਗਰਭਵਤੀ ਹੋਵੇ ਉਸ ਦਾ ਇਲਾਜ਼ ਔਰਤ ਹੀ ਕਰ ਸਕਦੀ ਹੈ। ਜਦ ਕੁੜੀਆਂ ਨੂੰ ਦਸਵੀਂ ਤੋਂ ਵੱਧ ਪੜ੍ਹਨ ਦਾ ਹੁਕਮ ਹੀ ਨਹੀਂ, ਡਾਕਟਰ ਕਿੱਥੋਂ ਬਣਗੀਆਂ? ਇਹਨਾਂ ਹਾਲਾਤਾਂ ਵਿੱਚ ਜੇ ਬਿਮਾਰ ਜਾਂ ਗਰਭਵਤੀ ਔਰਤਾਂ ਆਪਣੀ ਜਾਨ ਨਹੀਂ ਗੁਆਉਣਗੀਆਂ ਤਾਂ ਹੋਰ ਕੀ ਹੋਵੇਗਾ?

“ਅਫ਼ਗਾਨਿਸਤਾਨ ਵਿੱਚ ਵਾਪਰ ਰਹੀਆਂ ਦੁਖਦਾਈ ਘਟਨਾਵਾਂ ਨੂੰ ਡੂੰਘੀ ਉਦਾਸੀ ਨਾਲ਼ ਵੇਖ ਰਹੇ ਹਾਂ!” ਜਿਹੇ ਲਫ਼ਜ਼ ਆਖ ਕੇ 2001 ਵਿੱਚ 'ਅਮਰੀਕਾ' ਦੇ ਸਾਬਕਾ ਰਾਸ਼ਟਰਪਤੀ 'ਜਾਰਜ ਡਬਲਿਊ ਬੁਸ਼' ਨੇ ਫੌਜੀ ਦਖ਼ਲ ਨੂੰ ਅਧਿਕਾਰਤ ਕੀਤਾ ਸੀ। 'ਸੰਯੁਕਤ ਰਾਜ' ਨੇ ਅਫ਼ਗਾਨਿਸਤਾਨ ਵਿੱਚ ਸੰਘਰਸ਼ ਨੂੰ ਇੱਕ 'ਸੀਤ ਯੁੱਧ' ਦੇ ਰੂਪ ਵਿੱਚ ਦੇਖਿਆ ਅਤੇ ਸੀ. ਆਈ. ਏ. ਨੇ 'ਪਾਕਿਸਤਾਨੀ' ਖ਼ੁਫ਼ੀਆ ਸੇਵਾਵਾਂ ਦੁਆਰਾ ਵਿਰੋਧੀ 'ਮੁਜਾਹਿਦੀਨ' ਵਿਦਰੋਹੀਆਂ ਨੂੰ 'ਆਪਰੇਸ਼ਨ ਚੱਕਰਵਾਤ' ਨਾਮਕ ਵਿੱਚ ਸਹਾਇਤਾ ਪ੍ਰਦਾਨ ਕੀਤੀ।

ਪਰ ਹੁਣ ਰਾਤੋ ਰਾਤ ਜੁੱਲੀ ਬਿਸਤਰਾ ਚੁੱਕ 'ਅਫ਼ਗਾਨੀਆਂ' ਨੂੰ 'ਤਾਲੀਬਾਨਾਂ' ਦੇ ਰਹਿਮ ‘ਤੇ ਛੱਡ ਕੇ ਭੱਜਣ ਵਾਲ਼ੀ ਨੀਅਤ ਕਿਸ ਪਾਸੇ ਵੱਲ ਨੂੰ ਇਸ਼ਾਰਾ ਕਰਦੀ ਹੈ, ਦੁਨੀਆਂ ਬਹੁਤ ਜਲਦੀ ਦੇਖੇਗੀ।
 
ਵੱਟਸਐਪ: +447853317891

 
 

 
  57ਅਮਰੀਕਨ ਫ਼ੌਜ ਅਫ਼ਗਾਨਿਸਤਾਨ ‘ਚੋਂ ਕਿਉਂ ਭੱਜੀ?
ਸ਼ਿਵਚਰਨ ਜੱਗੀ ਕੁੱਸਾ, ਲੰਡਨ
56ਕਰਨਾਲ ਕੋਲ ਕਿਸਾਨਾਂ 'ਤੇ ਹਰਿਆਣਾ ਸਰਕਾਰ ਵੱਲੋਂ ਜ਼ਾਲਮਾਨਾ ਹਮਲਾ
ਉਜਾਗਰ ਸਿੰਘ, ਪਟਿਆਲਾ
55ਕਾਂਗਰਸ ਦੀ ਅੰਦਰੂਨੀ ਕਸ਼ਮਕਸ਼ ਥੰਮ੍ਹਣ ਦੀ ਅਜੇ ਸੰਭਾਵਨਾ ਨਹੀਂ
ਹਰਜਿੰਦਰ ਸਿੰਘ ਲਾਲ
54ਵਿਧਾਨ ਸਭਾ ਚੋਣਾਂ-2022
ਪੰਜਾਬ ਦੀ ਰਾਜਸੀ ਸਥਿਤੀ ਅਜੇ ਵੀ ਅਸਪਸ਼ਟ
ਹਰਜਿੰਦਰ ਸਿੰਘ ਲਾਲ 
53ਵਿਧਾਨ ਸਭਾ ਹਲਕਾ ਦੀਨਾਨਗਰ ਵਿੱਚ ਲੋਕ ਅਧਿਕਾਰ ਲਹਿਰ ਦਾ ਲੋਕ ਚੇਤਨਾ ਦਾ ਆਗਾਜ਼
ਡਾ. ਗੁਰਇਕਬਾਲ ਸਿੰਘ ਕਾਹਲੋਂ  
51ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪ੍ਰੰਤ …. 
ਪੰਜਾਬ ਕਾਂਗਰਸ ਦੀ ਸੂਰਤ-ਏ-ਹਾਲ
ਹਰਜਿੰਦਰ ਸਿੰਘ ਲਾਲ 
51ਪੰਜਾਬੀਆਂ ਦੀਆਂ ਲੋੜਾਂ ਕੌਣ ਪਛਾਣੇਗਾ?
ਡਾ. ਹਰਸ਼ਿੰਦਰ ਕੌਰ, ਪਟਿਆਲਾ
50ਪੰਜਾਬ ਨੂੰ ਲੱਗੀ ਨਾ-ਮੁਰਾਦ ਸਿਉਂਕ: ਮੁਫ਼ਤਖ਼ੋਰੀ
ਹਰਜਿੰਦਰ ਸਿੰਘ ਲਾਲ
49ਨਸ਼ਿਆਂ ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ
ਉਜਾਗਰ ਸਿੰਘ, ਪਟਿਆਲਾ  
48ਪੰਜਾਬ ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ
47ਪ੍ਰਯਾਵਰਣ ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ
ਰਵੇਲ ਸਿੰਘ ਇਟਲੀ 
46ਨਵਜੋਤ ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ
45ਚੋਣ ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
 ਹਰਜਿੰਦਰ ਸਿੰਘ ਲਾਲ
44ਚਹੇਤੇ, ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ ਸਫ਼ਰ
ਮਨਦੀਪ ਖੁਰਮੀ ਹਿੰਮਤਪੁਰਾ
43ਵੇਲੇ ਦਾ ਰਾਗ
ਕੇਹਰ ਸ਼ਰੀਫ਼, ਜਰਮਨੀ   
42ਪ੍ਰਯਾਵਰਣ ਦੇ ਸ੍ਰੋਤ ਰੁੱਖ:  ਤੂਤ
ਰਵੇਲ ਸਿੰਘ ਇਟਲੀ
41ਕਿਸਾਨੀਅਤ ਦਾ ਰਿਸ਼ਤਾ
ਮਿੰਟੂ ਬਰਾੜ, ਆਸਟ੍ਰੇਲੀਆ    
401984-37 ਸਾਲਾਂ ਬਾਅਦ
ਡਾ. ਹਰਸ਼ਿੰਦਰ ਕੌਰ, ਪਟਿਆਲਾ
39ਸਿਆਸੀ ਪਾਰਟੀਆਂ ਪੰਜਾਬੀਆਂ/ ਸਿੱਖਾਂ  ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ 
38ਪੰਜਾਬ ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ
37ਕੀ ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ? /a>
ਉਜਾਗਰ ਸਿੰਘ, ਪਟਿਆਲਾ
36ਸੰਸਾਰ ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ
35ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ
34ਪ੍ਰਯਾਵਰਣ ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ 
ਰਵੇਲ ਸਿੰਘ ਇਟਲੀ  
33ਕੀ ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ ਸਾਜ਼ਸ਼ ਹੈ? 
ਉਜਾਗਰ ਸਿੰਘ, ਪਟਿਆਲਾ   
32ਮਿਰਤਕ ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼? 
ਮਿੰਟੂ ਬਰਾੜ ਅਸਟਰੇਲੀਆ
31ਪੰਜਾਬ ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ 
ਉਜਾਗਰ ਸਿੰਘ, ਪੰਜਾਬ
30ਭਟਕਦੀਆਂ ਰੂਹਾਂ - ਜਾਗਦੇ ਸੁੱਤੇ ਲੋਕ ! 
ਬੁੱਧ ਸਿੰਘ ਨੀਲੋਂ   
29400ਵੇਂ ਪ੍ਰਕਾਸ਼ ਦੀ ਰੌਸ਼ਨੀ ਵਿੱਚ 
ਸ਼ਿੰਦਰਪਾਲ ਸਿੰਘ  
28ਭਾਰਤ ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ 
ਉਜਾਗਰ ਸਿੰਘ, ਪਟਿਆਲਾ 
27ਜਾਗੋ ਲੋਕੋ - ਨਾਇਕ  ਬਣੋ ! 
ਬੁੱਧ  ਸਿੰਘ  ਨੀਲੋਂ  
26ਕਿਰਤੀਆਂ ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ 
25ਸਕਾਟਿਸ਼ ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ ਦੇ ਸੰਕੇਤ
ਮਨਦੀਪ ਖੁਰਮੀ ਹਿੰਮਤਪੁਰਾ,  ਗਲਾਸਗੋ, ਸਕਾਟਲੈਂਡ  
24ਸਿਆਸਤਦਾਨਾ ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ
23ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ 
22ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ 
21ਮਸਲਾ-ਏ-ਕਲਮ: ਕਲਮਾਂ ਦੀ ਸੁੱਕੀ ਸਿਆਹੀ
ਬੁੱਧ ਸਿੰਘ ਨੀਲ਼ੋਂ   
20ਮੇਰਾ ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ 
ਉਜਾਗਰ ਸਿੰਘ, ਪਟਿਆਲਾ
19ਅੱਖੀਂ ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ  
ਸ਼ਿੰਦਰਪਾਲ ਸਿੰਘ,   ਯੂ ਕੇ   
18-1ਬ੍ਰਤਾਨਵੀ ਜਨਗਣਨਾ ਦੇ ਕੁੱਝ ਰੌਚਕ ਤੱਥ 
ਸ਼ਿੰਦਰਪਾਲ ਸਿੰਘ,   ਯੂ ਕੇ 
17ਮਾਵਾਂ ਠੰਡੀਆਂ ਛਾਵਾਂ ਦਾ ਦਿਹਾੜਾ 2021 
ਸੁਰਿੰਦਰ ਕੌਰ ਜਗਪਾਲ, ਜੇ ਪੀ   ਯੂ ਕੇ 
16ਮੇਰਾ ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ 
ਰਵੇਲ ਸਿੰਘ, ਇਟਲੀ 
15ਬ੍ਰਤਾਨਵੀ ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ 
14ਸ਼ਹੀਦ ਭਗਤ ਸਿੰਘ ਅਤੇ ਅਸੀਂ 
ਸੰਜੀਵਨ ਸਿੰਘ, ਮੁਹਾਲੀ    
13ਕੈਪਟਨ ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ 
ਉਜਾਗਰ ਸਿੰਘ, ਪਟਿਆਲਾ 
12ਸਿਆਣਿਆਂ ਦਾ ਕਿਹਾ ਸਿਰ ਮੱਥੇ 
ਰਵੇਲ ਸਿੰਘ ਇਟਲੀ 
11ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ  
ਉਜਾਗਰ ਸਿੰਘਰ, ਪਟਿਆਲਾ
10ਮਰਣੈ ਤੇ ਜਗਤੁ ਡਰੈ  
ਡਾ. ਹਰਸ਼ਿੰਦਰ ਕੌਰ, ਪਟਿਆਲਾ  
09ਕਿਸਾਨ ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ 
08ਕਿਸਾਨ ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ
07ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ  
06ਕਿਸਾਨ ਮੋਰਚਾ: ਪਲ ਪਲ ਬਦਲਦੀ ਸਥਿਤੀ 
ਹਰਜਿੰਦਰ ਸਿੰਘ ਲਾਲ, ਖੰਨਾ
05ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ 
04ਕੇਂਦਰ ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ
03ਕਿਰਤੀਆਂ ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ 
02ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ 
01ਬੇਟਾ ਪੜ੍ਹਾਓ - ਬੇਟੀ ਬਚਾਓ!
ਡਾ. ਹਰਸ਼ਿੰਦਰ ਕੌਰ,  ਪਟਿਆਲਾ
67ਕਿਸਾਨ ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ 
6623 ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ ਕਰਨ ਦੀ ਸੌੜੀ ਸੋਚ!
ਗੋਬਿੰਦਰ ਸਿੰਘ ਢੀਂਡਸਾ 
65ਪ੍ਰਚੰਡ ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ 
64ਕਿਸਾਨ ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ  

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com