ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 
ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਵਲੋਂ 15ਵਾਂ ਅੰਤਰ-ਰਾਸ਼ਟਰੀ ਸੈਮੀਨਾਰ ਆਯੋਜਤ
  ਡਾ ਕੁਲਜੀਤ ਸਿੰਘ ਜੰਜੂਆ, ਕਨੇਡਾ    (02/07/2019)

 


seminar

 

ਟੋਰੋਂਟੋ (ਨਿਊਜ਼ ਏਜੰਸੀ) –ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ (ਰਜਿ) ਵਲੋਂ ਸਥਾਨਕ 'ਪੀਅਰਸਨ ਕਨਵੈਨਸ਼ਨ ਸੈਂਟਰ' ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 15ਵਾਂ ਅੰਤਰ-ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਜਿਸ ਦਾ ਵਿਸ਼ਾ ਸੀ "ਗੁਰੁ ਨਾਨਕ: ਨਵੇਂ ਸਮਾਜਕ ਵਿਧਾਨ ਦੇ ਸੰਸਥਾਪਕ (ਕਿਰਤ ਕਰੋ, ਨਾਮ ਜਪੋ, ਵੰਡ ਛਕੋ)"। ਇਸ ਸੈਮੀਨਾਰ ਦੇ ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ ਵਾਤਾਵਰਣ ਪ੍ਰੇਮੀ ਪਦਮ ਸ੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਅਹਿਮਦੀਆ ਜਮਾਤ ਕੈਨੇਡਾ ਦੇ ਰਾਸ਼ਟਰੀ ਪ੍ਰਧਾਨ ਜਨਾਬ ਲਾਲ ਖਾ਼ਨ ਮਲਿਕ, ਡਾ ਜਤਿੰਦਰ ਸਿੰਘ ਬੱਲ, ਵਾਇਸ-ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿ਼ਆਲਾ (ਜਲੰਧਰ), ਡਾ ਜਸਵਿੰਦਰ ਸਿੰਘ, ਪ੍ਰਿੰਸੀਪਲ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ, ਨਵੀਂ ਦਿੱਲੀ, ਡਾ ਕੁਲਜੀਤ ਸਿੰਘ ਜੰਜੂਆ, ਚੇਅਰਮੈਨ ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ, ਡਾ ਭੀਮ ਇੰਦਰ ਸਿੰਘ ਕੋਆਰਡੀਨੇਟਰ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਕਮਲ ਖੇੜਾ (ਐਮ ਪੀ, ਬਰੈਂਮਪਟਨ ਵੈਸਟ) ਪਾਰਲੀਮੈਂਟਰੀ ਸੈਕਟਰੀ ਟੂ ਮਨਿਸਟਰ ਆਫ਼ ਇੰਟਰਨੈਸ਼ਨਲ ਡਿਵੈਲਪਮੈਂਟ ਅਤੇ ਮਾਣਯੋਗ ਪ੍ਰਭਮੀਤ ਸਿੰਘ ਸਰਕਾਰੀਆ (ਐਮ ਪੀ ਪੀ ਬਰੈਂਮਪਟਨ ਸਾਊਥ) ਐਸੋਸੀਏਟ ਮਨਿਸਟਰ ਆਫ਼ ਸਮਾਲ ਬਿਜ਼ਨਸ ਐਂਡ ਰੈੱਡ ਟੇਪ ਰਿਡਕਸ਼ਨ, ਨੇ ਸ਼ਿਰਕਤ ਕੀਤੀ।

ਸੈਮੀਨਾਰ ਦੇ ਆਰੰਭ ਵਿਚ 'ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ' ਦੇ ਚੇਅਰਮੈਨ ਡਾ ਕੁਲਜੀਤ ਸਿੰਘ ਜੰਜੂਆ ਨੇ ਵੱਖ-ਵੱਖ ਮੁਲਕਾਂ ਤੋਂ ਆਏ ਹੋਏ ਮਹਿਮਾਨਾਂ, ਬੁੱਧੀਜੀਵੀਆਂ ਦਾ ਰਸਮੀ ਤੌਰ ਤੇ ਸਵਾਗਤ ਕੀਤਾ ਅਤੇ ਬਾਨੀ ਚੇਅਰਮੈਨ ਡਾ ਪਰਮਜੀਤ ਸਿੰਘ ਸਰੋਆ, ਜੋ ਜਰੂਰੀ ਰੁਝੇਵਿਆਂ ਕਰਕੇ ਸੈਮੀਨਾਰ ‘ਚ ਸ਼ਿਰਕਤ ਨਹੀਂ ਕਰ ਸਕੇ, ਦਾ ਸੰਦੇਸ਼ ਪੜ੍ਹਕੇ ਸੁਣਾਇਆ। ਉਨ੍ਹਾਂ ਨੇ ਸੁਸਾਇਟੀ ਦੀਆਂ ਗਤੀਵਿਧੀਆਂ ਬਾਰੇ ਚਾਨਣਾਂ ਪਾਉਂਦਿਆਂ ਕਿਹਾ ਕਿ ਸੁਸਾਇਟੀ ਮਨੁੱਖਤਾ ਦੀ ਬਿਹਤਰੀ ਲਈ ਨਿਰੰਤਰ ਕਾਰਜਸ਼ੀਲ ਹੈ।

ਆਪਣੇ ਉਦਘਾਟਨੀ ਭਾਸ਼ਣ ਵਿਚ ਸੰਤ ਬਾਬਾ ਸੀਚੇਵਾਲ ਨੇ ਕਿਹਾ ਗੁਰੂ ਨਾਨਕ ਦੇਵ ਜੀ ਦੇ ਮੁੱਖ ਸਿਧਾਂਤ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸਿਧਾਂਤ ਦੀ ਅਜੋਕੇ ਦੌਰ ਵਿਚ ਪ੍ਰਸੰਗਤਾ ਹੋਰ ਵੀ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨਵੇਂ ਸਮਾਜਿਕ ਵਿਧਾਨ ਦੇ ਸੰਸਥਾਪਕ ਸਨ। ਅਹਿਮਦੀਆ ਜਮਾਤ ਦੇ ਰਾਸ਼ਟਰੀ ਪ੍ਰਧਾਨ ਜਨਾਬ ਲਾਲ ਖਾ਼ਨ ਮਲਿਕ ਨੇ ਕਿਹਾ ਕਿ ਹਜ਼ਰਤ ਬਾਬਾ ਨਾਨਕ ਦੀਆਂ ਸਿੱਖਆਵਾਂ ਵੀ ਅਹਿਮਦੀਆ ਜਮਾਤ ਦੇ ਸਿਧਾਤਾਂ ਨਾਲ ਮੇਲ ਖਾਂਦੀਆਂ ਹਨ। ਉਨ੍ਹਾਂ ਕਿਹਾ ਕਿ ਹਜ਼ਰਤ ਬਾਬਾ ਨਾਨਕ ਦਾ ਮਨੁੱਖਤਾ ਨੂੰ ਮੁਹੱਬਤ ਕਰਨ ਦਾ ਸਿਧਾਂਤ ਅਹਿਮਦੀਆ ਜਮਾਤ ਦਾ ਵੀ ਸਿਧਾਂਤ ਹੈ।

ਡਾ ਜਸਵਿੰਦਰ ਸਿੰਘ, ਪ੍ਰਿੰਸੀਪਲ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ, ਨਵੀਂ ਦਿੱਲੀ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਗੂਰੂ ਨਾਨਕ ਦੇ ਫਲਸਫ਼ੇ ਅਤੇ ਵਿਚਾਰਧਾਰਾ ਨੂੰ ਅਜੋਕੇ ਸਮੇਂ ਵਿਚ ਵੱਧ ਪ੍ਰਮੁੱਖਤਾ ਦੇਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਗਰੂ ਜੀ ਨੇ ਆਪਣੇ ਸਮੇਂ ਦੇ ਧਾਰਮਕ ਅਤੇ ਸਿਆਸੀ ਨੁੰਮਾਇਦਿਆਂ ਨਾਲ ਸੰਵਾਦ ਰਚਾ ਕੇ ਨਵੀਆਂ ਸੰਭਾਵਨਾਵਾਂ ਦੀ ਤਲਾਸ਼ ਕੀਤੀ। ਇਸ ਮੌਕੇ ਤੇ ਐਮ ਪੀ ਕਮਲ ਖੇੜਾ ਨੇ ਆਪਣੇ ਭਾਸ਼ਣ ਵਿਚ ਸੁਸਾਇਟੀ ਵਲੋਂ ਕਰਵਾਏ ਜਾ ਰਹੇ ਸੈਮੀਨਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਬਾ ਨਾਨਕ ਸਭਨਾਂ ਲੋਕਾਂ ਨੂੰ ਬਰਾਬਰੀ, ਪਿਆਰ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦੇ ਗਏ ਹਨ ਅਤੇ ਸਾਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਅਮਲ ਕਰਨਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਸੈਮੀਨਾਰ ਸਬੰਧੀ ਭੇਜਿਆ ਗਿਆ ਸੰਦੇਸ਼ ਵੀ ਪੜ੍ਹਕੇ ਸੁਣਾਇਆ। ਉਨਟੇਰੀਓ ਸਰਕਾਰ ਦੇ ਮਾਣਯੋਗ ਮੰਤਰੀ ਸ੍ਰੀ ਪ੍ਰਭਮੀਤ ਸਿੰਘ ਸਰਕਾਰੀਆ ਨੇ ਜਿੱਥੇ ਸੈਮੀਨਾਰ ਦੀ ਸ਼ਲਾਘਾ ਕੀਤੀ ਉੱਥੇ ਉਨ੍ਹਾਂ ਬਾਬਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਅਮਲ ਕਰਨ ਉੱਤੇ ਵੀ ਜ਼ੋਰ ਦਿੱਤਾ। ਉਨ੍ਹਾਂ ਉਨਟੇਰੀਓ ਸੂਬੇ ਦੇ ਪ੍ਰੀਮਅਰ  ਮਾਣਯੋਗ ਡੱਗ ਫੋਰਡ ਦੇ ਸੁਸਾਇਟੀ ਬਾਰੇ ਦਿੱਤੇ ਗਏ ਸੰਦੇਸ਼ ਦਾ ਵੀ ਜ਼ਿਕਰ ਕੀਤਾ। ਡਾ ਭੀਮ ਇੰਦਰ ਸਿੰਘ ਨੇ ਇਸ ਸਮੇਂ ਕਿਹਾ ਕਿ ਸਾਡੀਆਂ ਵੱਖ-ਵੱਖ ਸਮੱਸਿਆਵਾਂ ਤੋਂ ਛੁੱਟਕਾਰਾ ਪਾਉਣ ਦਾ ਇੱਕੋ ਇੱਕ ਹਲ ਗੁਰੂ ਨਾਨਕ ਵਲੋਂ ਦਰਸਾਏ ਗਏ ਸੰਵਾਦ ਦੇ ਸਿਧਾਂਤ ਨੂੰ ਸਮਝਣ ਅਤੇ ਲਾਗੂ ਕਰਨ ਵਿਚ ਹੀ ਹੈ।

ਇਸ ਅੰਤਰ-ਰਾਸ਼ਟਰੀ ਸੈਮੀਨਾਰ ਵਿਚ ਵੱਖ-ਵੱਖ ਮੁਲਕਾਂ ਵਿਚੋਂ ਆਏ ਵਿਦਵਾਨਾਂ ਨੇ ਲਗਭਗ ਪੰਦਰਾਂ ਖੋਜ ਪੱਤਰ ਪੇਸ਼ ਕੀਤੇ। ਪ੍ਰਸਿੱਧ ਚਿੰਤਕ ਡਾ ਡੀ ਪੀ ਸਿੰਘ ਨੇ "ਗੁਰੂ ਨਾਨਕ: ਨਵੇਂ ਸਮਾਜਕ ਵਿਧਾਨ ਦਾ ਨਿਰਮਾਤਾ", ਡਾ ਕਮਲਜੀਤ ਸਿੰਘ ਨੇ "ਗੁਰੂ ਨਾਨਕ ਦੇਵ ਜੀ ਦੇ ਆਰਥਿਕ ਸਿਧਾਂਤ", ਦਲਵੀਰ ਕੌਰ (ਯੂ ਕੇ) ਨੇ ਆਦਿ ਸਾਖੀਆਂ ਵਿਚ ਗੁਰੂ ਨਾਨਕ ਦੇਵ ਜੀ ਦੀ ਸਖਸ਼ੀਅਤ, ਡਾ ਗੋਪਾਲ ਸਿੰਘ ਬੁੱਟਰ ਨੇ ਗੁਰੂ ਨਾਨਕ ਬਾਣੀ ਵਿਚ ਸੱਚ ਅਤੇ ਸਚਿਆਰ, ਡਾ ਭੀਮ ਇੰਦਰ ਸਿੰਘ ਨੇ ਗੁਰੁ ਨਾਨਕ ਦੀ ਬਾਣੀ ‘ਚ ਸਮਾਜਵਾਦ ਦਾ ਸੰਕਲਪ, ਡਾ ਕੰਵਰ ਜਸਮਿੰਦਰ ਸਿੰਘ ਨੇ ਗੁਰੂ ਨਾਨਕ ਦੀਆਂ ਸਾਖੀਆਂ ਦਾ ਅੰਦਰੀਵੀ ਸੱਚ, ਡਾ ਹਰਬੰਸ ਸਿੰਘ ਨੇ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ', ਡਾ ਰੁਪਿੰਦਰ ਕੌਰ ਗਿੱਲ ਨੇ "ਗੂਰੂ ਨਾਨਕ ਬਾਣੀ: ਵਰਤਮਾਨ ਪਰਿਪੇਖ", ਡਾ ਕੰਵਲਜੀਤ ਕੌਰ ਢਿੱਲੋਂ ਨੇ "ਗੁਰੂ ਨਾਨਕ ਬਾਣੀ: ਮੌਜੂਦਾ ਸਿੱਖ ਔਰਤ ਦੀ ਸਥਿੱਤੀ", ਮਿਰਜ਼ਾ ਮੁਹੰਮਦ ਅਫ਼ਜ਼ਲ ਨੇ ਗੁਰੂ ਨਾਨਕ ਦੀ ਬਾਣੀ ‘ਚ ਸਮਾਜਕ ਬੁਰਾਈਆਂ ਦਾ ਖੰਡਨ, ਡਾ ਦਵਿੰਦਰ ਸਿੰਘ ਬੋਹਾ ਨੇ ਗੁਰੂ ਨਾਨਕ ਦੀ ਬਾਣੀ ‘ਚ ਵਿੱਦਿਆ ਦਾ ਸੰਕਲਪ – ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਡਾ ਵਿਨਾਕਸ਼ੀ ਸ਼ਰਮਾ ਨੇ ਗੁਰੂ ਨਾਨਕ ਫਲਸਫ਼ੇ ਅੰਦਰ ਸੱਭਿਆਚਾਰਕ ਕਦਰਾਂ ਕੀਮਤਾਂ, ਡਾ ਕੰਵਲਜੀਤ ਕੌਰ ਗਿੱਲ, ਡਾ ਦਵਿੰਦਰ ਸਿੰਘ ਸੇਖੋਂ, ਡਾ ਅਮਰਦੀਪ ਸਿੰਘ ਬਿੰਦਰਾ, ਡਾ ਜਸਵੰਤ ਸਿੰਘ, ਡਾ ਕੁਲਵਿੰਦਰ ਕੌਰ ਛੀਨਾ, ਜਗਜੀਤ ਸਿੰਘ ਅਤੇ ਸੁਰਿੰਦਰ ਕੌਰ ਨੇ ਆਦਿ ਨੇ ਆਪੋ ਆਪਣੇ ਖੋਜ ਪੱਤਰ ਪ੍ਰਸਤੁੱਤ ਕੀਤੇ।

ਇਸ ਸੈਮੀਨਾਰ ਵਿਚ 'ਪੰਜਾਬ ਪੈਵੀਲੀਅਨ' ਤੋਂ ਪ੍ਰਿਤਪਾਲ ਸਿੰਘ ਚੱਘਰ, ਅਹਿਮਦੀਆ ਜਮਾਤ ਦੇ ਜਨਰਲ ਸਕੱਤਰ ਅਬਦੁਲ ਹਲੀਮ ਤਈਅਬ, ਬਰੈਂਮਪਟਨ ਸਿਟੀ ਦੇ ਰਿਜ਼ਨਲ ਕਾਊਂਸਲਰ ਗੁਰਪ੍ਰੀਤ ਢਿੱਲੋਂ, ਕਾਊਂਸਲਰ ਹਰਕੀਰਤ ਸਿੰਘ, 'ਗਲੋਬਲ ਪੰਜਾਬ ਫਾਊਂਡੇਸ਼ਨ' ਤੋਂ ਸ੍ਰੀਮਤੀ ਸੁਰਜੀਤ ਕੌਰ, ਸੰਜੀਵ ਸਿੰਘ ਭੱਟੀ ਅਤੇ ਸੋਨੀਆਂ ਸ਼ਰਮਾਂ, 'ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ' ਤੋਂ ਹਰਿਦਿਆਲ ਸਿੰਘ ਝੀਤਾ, ਡਾ ਉੱਜਲ ਸਿੰਘ ਭੱਟੀ, ਸੰਵਾਦ ਮੈਗਜ਼ੀਨ ਦੇ ਸੰਪਾਦਕ ਸੁਖਿੰਦਰ, ਗੀਤ ਗਜ਼ਲ ਤੇ ਸ਼ਾਇਰੀ ਤੋਂ ਭੁਪਿੰਦਰ ਦੂਲੇ ਅਤੇ ਪਰਮਜੀਤ ਢਿੱਲੋਂ ਅਤੇ ਕਲਮਾਂ ਦਾ ਕਾਫ਼ਲਾ ਤੋਂ ਕੁਲਵਿੰਦਰ ਖਹਿਰਾ ਨੇ ਸ਼ਿਰਕਤ ਕੀਤੀ।

ਇਨ੍ਹਾਂ ਤੋਂ ਇਲਾਵਾ ਵਕੀਲ ਸੁਖਵਿੰਦਰ ਸਿੰਘ ਜੰਜੂਆ, ਜੈਸੀ ਭੱਟੀ, ਮਨਜੀਤ ਸਿੰਘ, ਬਲਜੀਤ ਧਾਲੀਵਾਲ, ਰਿੰਟੂ ਭਾਟੀਆ, ਬਲਜੀਤ ਸਿੰਘ ਬਾਵਾ, ਡਾ ਜਤਿੰਦਰ ਰੰਧਾਵਾ, ਡਾ ਅਰਵਿੰਦਰ ਕੌਰ, ਡਾ ਰਾਜਵੰਤ ਕੌਰ ਰੰਧਾਵਾ, ਅਮਰਜੀਤ ਪੰਛੀ, ਡਾ ਦਰਸ਼ਨ ਹਰਵਿੰਦਰ, ਪੰਜਵੀ ਵਿਸ਼ਵ ਪੰਜਾਬੀ ਕੌਨਫ਼ਰੰਸ ਦੇ ਚੇਅਰਮੈਨ ਗਿਆਨ ਸਿੰਘ ਕੰਗ, ਚੜ੍ਹਦੀ ਕਲਾ 'ਟਾਈਮ ਟੀ ਵੀ' ਤੋਂ ਹਰਪ੍ਰੀਤ ਸਿੰਘ ਦਰਦੀ, 'ਲਿਟਰੇਰੀ ਰਿਫਲੈਕਸ਼ਨਜ਼' ਤੋਂ ਗੁਰਮੀਤ ਪਨਾਗ ਤੇ ਜੰਗ ਪਨਾਗ, 'ਅਕਾਲ ਮੌਰਟਗੇਜ਼ਜ਼' ਤੋਂ ਮਹਿੰਦਰ ਪਾਲ ਸਿੰਘ, ਦਵਿੰਦਰ ਸਿੰਘ ਪੁਆਰ ਅਤੇ ਪਰਮਜੀਤ ਸਿੰਘ ਭਾਟੀਆ, 'ਅਕਾਲ ਫੀਜ਼ੀਉਥੈਰੇਪੀ' ਤੋਂ ਮਨਜਿੰਦਰਜੀਤ ਸਿੰਘ ਔਲਖ, 'ਐਸ ਐਸ ਟੀ ਟਰੱਕ ਅਤੇ ਟਰੇਲਰ ਰਿਪੇਅਰਜ਼' ਤੋਂ ਸੁਖਵਿੰਦਰ ਸਿੰਘ, ਗਜ਼ਲਕਾਰ ਕੁਲਵਿੰਦਰ ਕੰਵਲ, ਦਪਿੰਦਰ ਸਿੰਘ ਲੂੰਬਾ, ਪਰਮਜੀਤ ਸਿੰਘ ਬਿਰਦੀ, ਅਮਰਦੀਪ ਸਿੰਘ ਪਰਮਾਰ, 'ਗੋਰਵੇਅ ਸੀਨੀਅਰਜ਼ ਕਲੱਬ' ਤੋਂ ਰਾਮ ਪ੍ਰਕਾਸ਼, ਕੈਪਟਨ ਬਲਵੀਰ ਸਿੰਘ ਭੱਟੀ, ਅਜੀਤ ਸਿੰਘ ਸਹੋਤਾ, 'ਰੌਸ਼ਨ ਕਲਾ ਕੇਂਦਰ' ਤੋਂ ਗੁਰਦਿਆਲ ਰੌਸ਼ਨ ਤੇ ਪੁਸ਼ਪਿੰਦਰ ਜੋਸਨ, ਰਣਧੀਰ ਸਿੰਘ ਪਰਮਾਰ, ਪ੍ਰੋ ਜਗੀਰ ਕਾਹਲੋਂ, ਹੀਰਾ ਧਾਲੀਵਾਲ, ਅਰਸ਼ਦ ਮਹਿਮੂਦ, ਤਾਹਿਰ ਗਿੱਲ, ਨਾਸਿਰ ਚੱਠਾ, ਸ਼ੇਖ ਦਬੀਰ ਪਰਲ, ਪੱਤਰਕਾਰ ਕੰਵਲਜੀਤ ਕੰਵਲ, 'ਮਹਿਕ ਪੰਜਾਬ ਦੀ' ਵਲੋਂ ਰਾਮ ਲਾਲ ਭਗਤ ਆਦਿ ਸ਼ਾਮਿਲ ਹੋਏ।

ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਵਾਇਸ-ਚਾਂਸਲਰ ਡਾ ਜਤਿੰਦਰ ਸਿੰਘ ਬੱਲ ਨੇ ਸੁਸਾਇਟੀ ਦੇ ਪ੍ਰਬੰਧਕਾਂ ਨੂੰ ਜਿੱਥੇ ਇੱਕ ਸਫ਼ਲ ਸੈਮੀਨਾਰ  ਕਰਵਾਉਣ ਕਰਕੇ ਵਧਾਈ ਦਿੱਤੀ ਉੱਥੇ ਸੈਮੀਨਾਰ ‘ਚ ਪੁੱਜੇ ਬੁੱਧੀਜੀਵੀਆਂ ਦਾ ਵਧੀਆ ਪੇਪਰ ਪੇਸ਼ ਕਰਨ ਕਰਕੇ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਉਮੀਦ ਕੀਤੀ ਕਿ ਸੁਸਾਇਟੀ ਸੈਮੀਨਾਰ ਦੌਰਾਨ ਪੜ੍ਹੇ ਗਏ ਪਰਚਿਆਂ ਦੀ ਪਰੋਸੀਡਿੰਗਜ਼ ਜਲਦ ਤੋਂ ਜਲਦ ਛਪਵਾ ਕੇ ਰਿਲੀਜ਼ ਕਰ ਦੇਵੇਗੀ ਤਾਂ ਜੋ ਗੁਰੂ ਨਾਨਕ ਦੇਵ ਜੀ ਦੀ ਬਾਣੀ ਬਾਰੇ ਜੋ ਅੱਜ ਸਾਰਥਿਕਤਾ ਨਾਲ ਚਿੰਤਨ ਹੋਇਆ ਹੈ ਉਸ ਦਾ ਕਿਤਾਬੀ ਰੂਪ ਸਮੂਹਕ ਭਾਈਚਾਰੇ ਤੱਕ ਪਹੁੰਚ ਜਾਵੇ। ਉਨ੍ਹਾਂ ਸੁਸਾਇਟੀ ਦੇ ਚੇਅਰਮੈਨ ਡਾ ਕੁਲਜੀਤ ਸਿੰਘ ਜੰਜੂਆ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਬਾਬਾ ਨਿਧਾਨ ਸਿੰਘ ਜੀ ਦੀ ਯਾਦ ਵਿਚ ਆਉਣ ਵਾਲਾ ਸੈਮੀਨਾਰ ਸੰਤ 'ਬਾਬਾ ਭਾਗ ਸਿੰਘ ਯੂਨੀਵਰਸਿਟੀ' ਦੇ ਕੈਂਪਸ ਵਿਚ ਕਰਵਾਉਣ ਜਿਸ ਲਈ ਯੂਨੀਵਰਸਿਟੀ ਉਨ੍ਹਾਂ ਪੂਰਨ ਸਹਿਯੋਗ ਦੇਵੇਗੀ।

ਮੰਚ ਸੰਚਾਲਨ ਦੀ ਜੁੰਮੇਵਾਰੀ ਪਿਆਰਾ ਸਿੰਘ ਕੁੱਦੋਵਾਲ ਨੇ ਬਾਖ਼ੂਬੀ ਨਿਭਾਈ। ਅੰਤ ਵਿਚ ਸੁਸਾਇਟੀ ਦੇ ਕੋਆਰਡੀਨੇਟਰ ਸ੍ਰੀ ਜਸਵੀਰ ਬੋਪਾਰਾਏ ਨੇ ਆਏ ਹੋਏ ਮਹਿਮਾਨਾਂ ਦਾ ਰਸਮੀਂ ਤੌਰ ਤੇ ਧੰਨਵਾਦ ਕੀਤਾ।

 
seminar
 
seminar2
 
seminar3
 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ »    

  seminarਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਵਲੋਂ 15ਵਾਂ ਅੰਤਰ-ਰਾਸ਼ਟਰੀ ਸੈਮੀਨਾਰ ਆਯੋਜਤ  
 ਡਾ ਕੁਲਜੀਤ ਸਿੰਘ ਜੰਜੂਆ, ਕਨੇਡਾ   
jalianwala1ਯੌਰਕਸ਼ਾਇਰ, ਯੂ ਕੇ, ਵਿੱਚ ਜੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ  
ਕੇਵਲ ਸਿੰਘ ਜਗਪਾਲ ਲੀਡਜ਼, ਯੂ ਕੇ   
baru2ਯਾਤਰਾ ਬੜੂ ਸਾਹਿਬ ਅਕਾਲ ਅਕੈਡਮੀ  
ਮੋਹਨ ਸਿੰਘ ਵਿਰਕ ਸਿਡਨੀ, ਆਸਟ੍ਰੇਲੀਆ  
akalidal1ਸ਼੍ਰੋਮਣੀ ਅਕਾਲੀ ਦਲ, ਆਸਟ੍ਰੇਲੀਆ ਦੇ ਵਰਕਰਾਂ ਦੀ ਸਿਡਨੀ ਵਿਚ ਇਕੱਤਰਤਾ  
ਗਿਆਨੀ ਸੰਤੋਖ ਸਿੰਘ, ਮੈਲਬਰਨ, ਆਸਟ੍ਰੇਲੀਆ  
melbourne1"ਪੰਜਾਬੀ ਸੱਥ" ਮੈਲਬਰਨ ਵੱਲੋਂ ਪਹਿਲਾ ਕਵੀ ਦਰਬਾਰ
ਹਰਪ੍ਰੀਤ ਸਿੰਘ, ਮੈਲਬਰਨ, ਆਸਟ੍ਰੇਲੀਆ
likhari14 ਪੁਸਤਕਾਂ ਲੋਕ-ਅਰਪਣ  ਅਤੇ 9 ਸ਼ਖ਼ਸੀਅਤਾਂ ਦਾ ਸਨਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
bradfordਬ੍ਰੈਡਫੋਰਡ ਵਿਖੇ ਮਨਾਇਆ ਗਿਆ 'ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ' 2019 
ਸੁਰਿੰਦਰ ਕੌਰ ਜਗਪਾਲ ਜੇ.ਪੀ. ਬ੍ਰੈਡਫੋਰਡ  
obroiਡਾ ਸੁਰਿੰਦਰ ਸਿੰਘ ਓਬਰਾਏ ਗੁਰਦੁਆਰਾ ਸਿੰਘ ਸਭਾ ਵੱਲੋਂ ਸਨਮਾਨਤ
ਉਜਾਗਰ ਸਿੰਘ, ਪਟਿਆਲਾ   
lohri1 ਖੂਬ ਰਿਹਾ, ਬਿਰਧ ਆਸ਼ਰਮ ਵਿਚ ਮਨਾਇਆ ਲੋਹੜੀ ਮੇਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ »    

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2019, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)