5_cccccc1.gif (41 bytes)

ਖੰਭਾਂ ਦੀਆਂ ਉਡਾਰਾਂ
-ਭਵਨਦੀਪ ਸਿੰਘ ਪੁਰਬਾ

 

ਨਿਮਰਤਾ
-ਭਵਨਦੀਪ ਸਿੰਘ ਪੁਰਬਾ

ਬਾਬਾ ਜੀ ਦੇ ਵਿਰੋਧੀ ਕੁਝ ਗਲਤ ਅਨਸਰ ਜੋ ਨਹੀਂ ਸਨ ਚਾਹੁੰਦੇ ਕਿ ਬਾਬਾ ਜੀ ਦਾ ਗੁਰਦੁਆਰਾ ਬਣੇ। ਉਹ ਗੁਰਦੁਆਰਾ ਸਾਹਿਬ ਆ ਕੇ ਸਾਰਾ ਸਮਾਨ ਚੁੱਕ ਕੇ ਲੈ ਗਏ ਤੇ ਬਚੇ ਸਮਾਨ ਦੀ ਭੰਨ ਤੋੜ ਕਰ ਗਏ। ਇਥੋਂ ਤੱਕ ਕੇ ਬਿਜਲੀ ਫੀਟਿੰਗ ਤੇ ਸਵਿੱਚਾਂ ਵੀ ਭੱਨ ਗਏ। ਬਾਬਾ ਜੀ ਵੀ ਉੱਥੇ ਹੀ ਮੌਜੂਦ ਸਨ। ਬਾਬਾ ਜੀ ਮੰਜੇ ਤੇ ਬੈਠੇ ਸਨ, ਜਦੋਂ ਉਹ ਲੋਕ ਸਮਾਨ ਚੁੱਕ ਕੇ ਤੁਰਨ ਲੱਗੇ ਤਾਂ ਬਾਬਾ ਜੀ ਮੰਜੇ ਤੋਂ ਖੜੇ ਹੋ ਗਏ ਅਤੇ ਉਨਾਂ ਨੂੰ ਆਖਣ ਲੱਗੇ ਕੇ ‘ਗੁਰਮੁਖੋ ਇਹ ਮੰਜਾ ਵੀ ਲੈ ਜਾਉ, ਤੁਹਾਡੇ ਕੰਮ ਆਵੇਗਾ।’’ ਬਾਬਾ ਜੀ ਆਪ ਭੂੰਜੇ ਬੈਠ ਗਏ।

ਖੰਭਾਂ ਦੀਆਂ ਉਡਾਰਾਂ
-ਭਵਨਦੀਪ ਸਿੰਘ ਪੁਰਬਾ

ਬੀਤੇ ਦਿਨਾਂ ਦੀ ਗੱਲ ਹੈ ਕਿ ਸਾਡੇ ਪਿੰਡ ‘ਪਾਗਲਪੁਰ’ ਇਕ ਹਕੀਮ ਜੀ ਆਏ। ਹਕੀਮ ਜੀ ਬਜ਼ੁਰਗ ਸਿਆਣੇ, ਸਹਿਜ-ਸੁਭਾਅ ਅਤੇ ਮਿੱਠ ਬੋਲੜੇ ਇਨਸਾਨ ਸਨ। ਸ਼ਾਮ ਵੇਲੇ ਇਕ ਔਰਤ ਆਪਣੇ ਬੱਚੇ ਨੂੰ ਹਕੀਮ ਜੀ ਦੇ ਕੋਲ ਲੈ ਕੇ ਆਈ ਤੇ ਕਹਿਣ ਲੱਗੀ ਕਿ, ‘‘ਬਾਬਾ ਜੀ ਮੁੰਡੇ ਦੇ ਪੈਰ ਦੇਖਿਓ, ਕੱਲ ਦਾ ਨਿਆਣਾ ਭੂੰਜੇ ਹੀ ਨਹੀਂ ਲਾਉਂਦਾ।’’ ਹਕੀਮ ਜੀ ਨੇ ਪੈਰ ਨੱਪ ਘੁੱਟ ਕੇ ਦੇਖਿਆ ਤਾਂ ਉਨਾਂ ਨੂੰ ਪਤਾ ਲੱਗਾ ਕਿ ਗਿੱਟੇ ਵਿਚ ਮੋਚ ਆਈ ਹੋਈ ਹੈ। ਹਕੀਮ ਜੀ ਨੇ ਮੋਚ ਕੱਢ ਦਿੱਤੀ ਤੇ ਜਿਸ ਕਾਰਨ ਬੱਚਾ ਠੀਕ ਹੋ ਗਿਆ। ਔਰਤ ਗਰੀਬ ਹੋਣ ਕਾਰਨ ਹਕੀਮ ਜੀ ਨੇ ਉਸ ਕੋਲੋਂ ਕੋਈ ਦਕਸ਼ਨਾਂ ਵੀ ਨਹੀਂ ਲਈ। ਹਕੀਮ ਜੀ ਰਾਤ ਨੂੰ ਚੈਨ ਅਤੇ ਅਨੰਦ ਨਾਲ ਸੁੱਤੇ ਕਿਉਂਕਿ ਉਨਾਂ ਨੇ ਨੇਕੀ ਦਾ ਕੰਮ ਕੀਤਾ ਸੀ।

ਸਵੇਰ ਹੋਈ ਹੀ ਸੀ ਕਿ ਸਾਰਾ ਪਿੰਡ ਮਹਾਰਾਜ ਦੀ ਜੈ, ਮਹਾਰਾਜ ਦੀ ਜੈ, ਕਰਦਾ ਹੋਇਆ ਹਕੀਮ ਜੀ ਦੀ ਝੌਂਪੜੀ ਵੱਲ ਆ ਰਿਹਾ ਸੀ। ਹਕੀਮ ਜੀ ਦੀ ਝੌਂਪੜੀ ਵਿਚ ਪਹੁੰਚ ਕੇ ਲੋਕਾਂ ਨੇ ਹਕੀਮ ਜੀ ਨੂੰ ਮੋਢਿਆ ਤੇ ਚੱਕ ਲਿਆ। ਹਕੀਮ ਜੀ ਨੇ ਉਨਾਂ ਨੂੰ ਸ਼ਾਂਤ ਹੋਣ ਦਾ ਇਸ਼ਾਰਾ ਕੀਤਾ ਪਰ ਕਿਸੇ ਨੇ ਉਨਾਂ ਦੀ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ। ਕੋਈ ਹਕੀਮ ਜੀ ਦੀਆਂ ਲੱਤਾਂ ਘੁੱਟੇ, ਕੋਈ ਬਾਹਾਂ। ਹਕੀਮ ਜੀ ਪ੍ਰੇਸ਼ਾਨ ਸਨ ਕਿ ਇਹ ਕੀ ਹੋ ਰਿਹਾ ਹੈ। ਕੋਈ ਕਹਿ ਰਿਹਾ ਸੀ ਕਿ , ‘‘ਬਾਬਾ ਜੀ ਨੇ ਕਈ ਸਾਲ ਤੋਂ ਬਿਮਾਰ ਪਏ ਲੋਕ ਠੀਕ ਕਰਤੇ, ਕੋਈ ਕਹੇ ਬਾਬਾ ਜੀ ਨੇ ਹੱਥ ਲਗਾ ਕਿ ਟੁੱਟੀ ਲੱਤ ਜੋੜ ਦਿੱਤੀ, ਕੋਈ ਕੁਛ ਕਹੇ, ਕੋਈ ਕੁਛ।’’

ਲੋਕ ਬਾਬਾ ਜੀ ਦੇ ਜੈ-ਜੈ ਕਾਰ ਕਰਨ ਵਿਚ ਮਸਤ ਹੋਏ ਸਨ। ਹਕੀਮ ਜੀ ਅੱਖ ਬਚਾ ਕੇ ਉੱਥੋਂ ਨਿਕਲ ਆਏ। ਆਪਣੇ ਪਿੰਡ ਜਾ ਕੇ ਹਕੀਮ ਜੀ ਨੇ ਸੁੱਖ ਦਾ ਸਾਹ ਲਿਆ। ਹਕੀਮ ਜੀ ਪ੍ਰੇਸ਼ਾਨ ਸਨ ਕਿ ਪਿੰਡ ਵਿਚ ਹੋ ਕੀ ਗਿਆ ਜੋ ਲੋਕ ਮੈਨੂੰ ਕਰਨੀ ਵਾਲਾ ਸਮਝਣ ਲੱਗ ਪਏ ਹਨ। ਦੋ-ਤਿੰਨ ਦਿਨ ਬਾਅਦ ਪਾਗਲਪੁਰ ਦਾ ਇਕ ਆਦਮੀ ਹਕੀਮ ਜੀ ਕੋਲ ਆਇਆ, ਉਸਨੇ ਸਾਰੀ ਘਟਨਾਂ ਹਕੀਮ ਜੀ ਨੂੰ ਸੁਣਾਈ ਕਿ ਤੁਸੀਂ ਜਿਸ ਬੱਚੇ ਦੇ ਗਿੱਟੇ ਦੀ ਮੋਚ ਕੱਢੀ ਸੀ ਉਸਦੀ ਮਾਂ ਨੇ ਜਾ ਕੇ ਆਪਣੀ ਗੁਆਂਢਣ ਨੂੰ ਆਖ ਦਿੱਤਾ, ‘‘ਬਾਬੇ ਜੀ ਆਏ ਹਨ, ਉਹ ਲੈਂਦੇ ਵੀ ਕੁਝ ਨਹੀਂ ਤੇ ਇਕ ਮਿੰਟ ਵਿਚ ਠੀਕ ਕਰ ਦਿੰਦੇ ਹਨ।’’ ਗੁਆਢਣ ਨੇ ਦੋ ਹੋਰ ਜਨਾਨੀਆਂ ਨੂੰ ਆਖ ਦਿੱਤਾ ਕਿ ‘‘ਮਹਾਰਾਜ ਆਏ ਹਨ, ਉਨਾਂ ਨੇ ਹੱਥ ਲਗਾ ਕਿ ਟੀਟੁ ਦਾ ਪੈਰ ਠੀਕ ਕਰ ਦਿੱਤਾ।’’

ਉਨਾਂ ਜਨਾਨੀਆਂ ਨੇ ਅੱਗੇ ਹੋਰ ਦੋ-ਚਾਰ ਜਨਾਨੀਆਂ ਨੂੰ ਆਖ ਦਿੱਤਾ, ‘‘ਕਰਨੀ ਵਾਲੇ ਸੰਤ ਆਏ ਹਨ, ਜਿਹੜੇ ਆਪਣੀ ਦ੍ਰਿਸ਼ਟੀ ਨਾਲ ਹੀ ਹਰ ਰੋਗ ਦਾ ਇਲਾਜ਼ ਕਰ ਦਿੰਦੇ ਹਨ।’’ ਇਸ ਤਰਾਂ ਗੱਲ ਸਾਰੇ ਪਿੰਡ ਵਿਚ ਫਕਲ ਗਈ ਤੇ ਲੋਕ ਤੁਹਾਡੇ ਦਰਸ਼ਨਾਂ ਲਈ ਤਰਸਣ ਲੱਗੇ।’’

ਉਸ ਰਾਤ ਹਕੀਮ ਜੀ ਸਾਰੀ ਰਾਤ ਸੌਂ ਨਾ ਸਕੇ। ਸਾਰੀ ਰਾਤ ਇਹੀ ਸੋਚਦੇ ਰਹੇ ਕਿ ਕਿਸ ਤਰਾਂ ਖੰਭਾਂ ਦੀਆਂ ਉਡਾਰਾਂ ਬਣ ਜਾਂਦੀਆਂ ਹਨ।

ਸਮਾਂ
-ਭਵਨਦੀਪ ਸਿੰਘ ਪੁਰਬਾ

ਇਕ ਪੇਂਟਰ ਨੇ ਬਹੁਤ ਹੀ ਸੁੰਦਰ ਔਰਤ ਦੀ ਤਸ਼ਵੀਰ ਬਣਾਈ। ਉਹ ਆਪਣੇ ਪੱਬਾਂ ਤੇ ਖੜੀ ਹੋਈ ਸੀ, ਉਸਦੀਆਂ ਅੱਡੀਆਂ ਥੱਲੇ ਨਹੀਂ ਸਨ ਲਗਦੀਆਂ। ੳਸਦੇ ਸੱਜੇ ਹੱਥ ਵਿਚ ਤਿੱਖੀ ਕਿਰਪਾਨ ਸੀ। ਉਸਦੇ ਸਿਰਤੇ ਮੂਹਰੇ ਵਾਲ ਸਨ ਪਰ ਪਿਛਲੇ ਪਾਸਿਓ ਬਿਲਕੁਲ ਗੰਜੀ ਸੀ। ਪੇਂਟਰ ਦਾ ਦੋਸਤ ਪੇਂਟਰ ਕੋਲ ਆਉਂਦਾ ਹੈ। ਪੇਂਟਰ ਉਸਨੂੰ ਪੁੱਛਦਾ ਹੈ ਕਿ , ‘‘ਸੁਣਾ ਦੋਸਤ ਕੀ ਹਾਲ ਏ, ਕਿਸ ਤਰਾਂ ਆਉਣਾ ਹੋਏ’’।
ਦੋਸਤ : ਬੱਸ ਯਾਰ ਮੈਂ ਵਿਹਲਾ ਸੀ, ਸੋਚਿਆ ਤੇਰੇ ਕੋਲ ਜਾ ਕੇ ਦੋ ਚਾਰ ਗੱਪਾਂ ਮਾਰ ਲਈਏ।
‘‘ਅਚਾਨਕ ਪੇਂਟਰ ਦੇ ਦੋਸਤ ਦੀ ਨਿਗਾ ਉਸ ਤਸ਼ਵੀਰ ਤੇ ਪੈਂਦੀ ਹੈ।
‘ਯਾਰ ਇਹ ਕੀ ਹੈ? ’
ਪੇਂਟਰ : ਇਹ ਸਮਾਂ ਹੈ, ਸਮਾਂ।
ਦੋਸਤ : ਸਮਾਂ
ਪੇਂਟਰ : ਹਾਂ, ਸਮਾਂ
ਦੋਸਤ : ਇਹ ਏਨੀ ਸੁੰਦਰ।
ਪੇਂਟਰ : ਸਮਾਂ ਬਹੁਤ ਸੁੰਦਰ ਹੈ, ਬੱਸ ਇਸਦੀ ਸੁੰਦਰਤਾ ਨੂੰ ਦੇਖਣ ਦਾ ਤਰੀਕਾ ਆਉਣਾ ਚਾਹੀਦਾ ਹੈ।
ਦੋਸਤ : ਇਹ ਪੱਬਾਂ ਤੇ ਕਿਉਂ ਖੜੀ ਹੈ।
ਪੇਂਟਰ : ਕਿਉਂਕਿ ਸਮਾਂ ਕਦੀ ਵੀ ਰੁਕਦਾ ਨਹੀਂ।
ਦੋਸਤ : ਇਸਦੇ ਹੱਥ ਦੀ ਕਿਰਪਾਨ।
ਪੇਂਟਰ : ਇਹ ਇਸ ਲਈ ਹੈ ਕਿ ਸਮੇਂ ਦੀ ਮਾਰ ਬਹੁਤ ਬੁਰੀ ਹੁੰਦੀ ਹੈ।
ਦੋਸਤ : ਇਸਦੇ ਸਿਰ ਤੇ ਮੂਹਰੇ ਵਾਲ ਹਨ ਪਿੱਛੇ ਨਹੀਂ, ਇਹ ਕਿਉਂ?
ਪੇਂਟਰ : ਸਮਾਂ ਗਤੀਸ਼ੀਲ ਹੋਣ ਕਰਕੇ ਮੂਹਰਿਓ ਹੀ ਫੜਿਆ ਜਾ ਸਕਦਾ ਹੈ, ਜੇ ਇਹ ਲੰਘ ਗਿਆ ਤਾਂ ਮਗਰੋਂ ਹੱਥ ਵਿਚ ਨਹੀਂ ਆਉਂਦਾ।
ਦੋਸਤ : ਚੰਗਾ ਯਾਰ ਮੈਂ ਚਲਦਾ ਹਾਂ ।
ਪੇਂਟਰ : ਯਾਰ ਚਾਹ ਪਾਣੀ ਤਾਂ ਪੀ ਕੇ ਜਾਈਂ।
ਦੋਸਤ : ਨਹੀਂ ਯਾਰ, ਮੈਂ ਆਪਣੇ ਤੇ ਤੇਰੇ ਕੀਮਤੀ ਸਮੇਂ ਨੂੰ ਗੱਪਾਂ ਮਾਰ ਕੇ ਨਸ਼ਟ ਨਹੀਂ ਕਰਨਾ ਚਾਹੁੰਦਾ।

ਜਵਾਨੀ ਭਾਲਦੈ
ਇਕ ਬਜ਼ੁਰਗ ਸੋਟੀ ਲਈ ਕੁਬਾ-ਕੁਬਾ ਤੁਰਿਆ ਆ ਰਿਹਾ ਸੀ। ਕੁਝ ਸ਼ਰਾਰਤੀ ਨੌਜੁਆਨਾਂ ਨੇ ਬਜ਼ੁਰਗ ਨੂੰ ਛੇੜਦੇ ਹੋਏ ਕਿਹਾ ‘‘ਬਾਬਾ ਜੀ, ਤੁਹਾਡਾ ਕੀ ਗੁਆਚ ਗਿਆ। ਤੁਸੀਂ ਕੀ ਲੱਭੀ ਜਾਦੇ ਓ।
ਬਜ਼ੁਰਗ ਨੇ ਮੁਸਕਰਾਉਂਦੇ ਹੋਏ ਉ¤ਤਰ ਦਿੱਤਾ, ‘‘ਕਾਕਾ, ਮੇਰੀ ਜਵਾਨੀ ਗੁਆਚ ਗਈ, ਉਹ ਭਾਲਦੈ।’’
ਬਜ਼ੁਰਗ ਦਾ ਜਵਾਬ ਸੁਣ ਕੇ ਨੌਜਵਾਨ ਨੇ ਨੀਵੀਂ ਪਾ ਲਈ।

ਪੁੰਨ ਦਾ ਕੰਮ

ਬਿਜਲੀ ਚੈਕਿੰਗ ਵਾਲਿਆਂ ਨੇ ਭਜਨ ਸਿਉ ਦੇ ਘਰ ਸਵੇਰੇ ਚਾਰ ਵਜੇ ਹੀ ਛਾਪਾ ਮਾਰ ਲਿਆ ਤੇ ਭਜਨ ਸਿਉ ਦੀ ਲੱਗੀ ਕੁੰਡੀ ਫੜ ਲਈ ਉਸ ਨੂੰ ਜ਼ੁਰਮਾਨਾ ਕੀਤਾ ਤੇ ਅੱਗੇ ਹੋ ਤੁਰੇ।
ਭਜਨ ਸਿਉ ਨੇ ਸੋਚਿਆ ਕਿ ਮੈਂ ਤਾਂ ਫਸ ਹੀ ਗਿਆ ਹਾਂ, ਚਲੋ ਹੁਣ ਪੰਨ ਦਾ ਕੰਮ ਹੀ ਕਰ ਲਈਏ ਬਾਕੀਆਂ ਨੂੰ ਤਾਂ ਬਚਾ ਲਈਏ। ਭਜਨ ਸਿਉਂ ਗੁਰਦੁਆਰੇ ਵਿਚ ਗਿਆ ਤੇ ਉਥੇ ਜਾ ਕੇ ਅਨਾਊਂਸਮੈਂਟ ਕਰ ਦਿੱਤੀ, ‘‘ਪਿੰਡ ਵਾਸੀਓ, ਬਈ ਆਪਣੇ ਪਿੰਡ ਵਿਚ ਬਿਜਲੀ ਚੈਕਿੰਗ ਕਰਨ ਵਾਲੇ ਆ ਗਏ ਹਨ ਜਿਸ ਜਿਸ ਵੀਰ ਘਰ ਮੀਟਰ ਨੂੰ ਕੁੰਡੀਆਂ ਲਾਈਆਂ ਹਨ ਉਹ ਲਾਹੁਣ ਦੀ ਖੇਚਲ ਕਰਨ।

ਇਸ਼ਕ ਦਾ ਬੁਖਾਰ
-ਭਵਨਦੀਪ ਸਿੰਘ ਪੁਰਬਾ

ਜਦੋਂ ਮੈਨੂੰ ਇਸ਼ਕ ਦਾ ਬੁਖਾਰ ਚੜਿਆ। ਮਤਲਬ ਜਦੋਂ ਮੈਨੂੰ ਇਸ਼ਕ ਹੋਇਆ। ਮੈਂ ਘਰ ਵਿਚ ਇਕੱਲਾ ਹੀ ਰਹਿੰਦਾ ਸੀ। ਸਾਡਾ ਸਾਰਾ ਪਰਿਵਾਰ ਕੈਨੇਡਾ ਗਿਆ ਹੋਇਆ ਸੀ। ਸਾਡੇ ਗੁਆਂਢ ਇਕ ਨਵਾਂ ਘਰ ਪਿਆ। ਉਨਾਂ ਨੇ ਘਰ ਦਾ ਮਹੂਰਤ ਕੀਤਾ। ਮੈਂ ਵੀ ਮਹੂਰਤ ਤੇ ਗਿਆ। ਉਥੇ ਇਕ ਸੋਹਣੀ ਸੁਨੱਖੀ ਮੁਟਿਆਰ ਦੇ ਦਰਸ਼ਨ ਹੋਏ, ਜਿਸਨੂੰ ਦੇਖਦੇ ਸਾਰ ਹੀ ਮੇਰੇ ਦੀਦੇ ਟਪਕਣ ਲੱਗੇ। ਮਹੂਰਤ ਖਤਮ ਹੋਣ ਤੇ ਨਾ ਚਾਹੁੰਦੇ ਹੋਏ ਵੀ ਘਰ ਵਾਪਸ ਆਉਣਾ ਪਿਆ। ਘਰ ਆ ਕੇ ਕੀ-ਕੀ ਹੋਇਆ, ਪੁਛੋ ਨਾ। ਪਰ ਮੈਂ ਦੱਸ ਹੀ ਦਿਨਾ ਏਂ। ਘਰ ਆਉਣ ਸਾਰ ਮੈਂ ਸੋਚਿਆ ਕੀ ਹੋਰ ਕੋਈ ਕੰਮ ਫੇਰ ਕਰਾਂਗੇ ਪਹਿਲਾਂ ਦੁੱਧ ਨੂੰ ਉਬਾਲਾ ਦੇ ਦੇਈਏ। ਸਟੋਵ ਚਲਾਉਣ ਲੱਗਾ ਤਾਂ ਉਸ ਵਿਚ ਤੇਲ ਨਹੀਂ ਸੀ। ਮੈਂ ਫਰਿਜ਼ ਖੋਲੀ ਉਸ ਵਿਚੋਂ ਪਾਣੀ ਦੀ ਬੋਤਲ ਕੱਢੀ ਤੇ ਸਟੋਵ ਵਿਚ ਪਾ ਦਿੱਤੀ। ਇਸ਼ਕ ਦਾ ਮੇਰੇ ਤੇ ਇਨਾਂ ਭੂਤ ਸਵਾਰ ਹੋ ਗਿਆ ਕਿ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਫਰਿਜ਼ ਖੋਲ ਕੇ ਪਾਣੀ ਦੀ ਬੋਤਲ ਕੱਢੀ ਹੈ ਜਾਂ ਬਾਰੀ ਖੋਲ ਕੇ ਤੇਲ ਦੀ ਬੋਤਲ। ਸਟੋਵ ਚੱਲੇ ਨਾ। ਆਖਰ ਟੱਕਰਾਂ-ਟੁੱਕਰਾਂ ਮਾਰ ਕੇ ਮੈਂ ਚੁਲੇ ਵਿਚ ਅੱਗ ਮਚਾਈ ਤੇ ਦੁੱਧ ਗਰਮ ਕੀਤਾ। ਦੁੱਧ ਗਰਮ ਕਰਕੇ ਮੈਂ ਗੇਟ ਵਿਚ ਜਾ ਕੇ ਖੜ ਗਿਆ ਇਹ ਦੇਖਣ ਲਈ ਕਿ ਉਹ ਮੁਟਿਆਰ ਕਿਧਰ ਜਾਂਦੀ ਹੈ। ਉਨਾਂ ਦੇ ਘਰ ਆਉਣ ਵਾਲੇ ਸਾਰੇ ਲੋਕ ਲੰਘ ਗਏ ਪਰ ਉਹ ਨਹੀਂ ਲੰਘੀ। ਸ਼ਾਮ ਨੂੰ ਮੈਨੂੰ ਪਤਾ ਲੱਗਾ ਕਿ ਉਹ ਮੁਟਿਆਰ ਨਵੇਂ ਘਰ ਵਾਲਿਆਂ ਦੀ ਹੀ ਹੈ। ਫਿਰ ਕੀ ਸੀ ਮੇਰੇ ਪੈਰ ਧਰਤੀ ਤੇ ਨਾ ਲੱਗਣ। ਮੈਂ ਪਿਆਰ ਦੇ ਅਨੁਭਵ ਵਿਚ ਬੜੇ ਰੁਮਾਂਟਿਕ ਅੰਦਾਜ਼ ਨਾਲ ਪਲੰਘ ਤੇ ਜਾ ਕੇ ਡਿੱਗਣ ਦੀ ਕੋਸ਼ਿਸ਼ ਕੀਤੀ। ਪਰ ਪਲੰਘ ਦੀ ਬਜਾਏ ਮੈਂ ਫਰਸ਼ ਤੇ ਹੀ ਡਿੱਗ ਪਿਆ। ਫਰਸ਼ ਮੇਰੇ ਨਾਜ਼ੁਕ ਲੱਕ ਨੂੰ ਬਚਾ ਨਾ ਸਕੀ। ਮੈਂ ਹਾਏ ਕਹਿ ਕੇ ਉਠ ਖੜਿਆ। ਮਸਾਂ ਮੈਂ ਆਪਣੇ ਆਪ ਨੂੰ ਸੋਫੇ ਦੇ ਕੇਲ ਲੈ ਕੇ ਗਿਆ। ਕੁਝ ਚਿਰ ਸੋਫੇ ਉ¤ਤੇ ਬੈਠਾ ਰਹਿਣ ਤੋਂ ਬਾਅਦ ਮੈਂ ਰਸੋਈ ਵਿਚ ਗਿਆ। ਉਥੇ ਕੁਝ ਜੂਠੇ ਭਾਂਡੇ ਪਏ ਸਨ। ਮੈਂ ਉਨਾਂ ਨੂੰ ਧੋ ਕੇ ਰੱਖਣ ਤੋਂ ਬਾਅਦ ਟੂਟੀ ਬੰਦ ਕਰਨੀ ਭੁਲ ਗਿਆ। ਇਸ਼ਕ ਦੀ ਮਸਤੀ ਵਿਚ ਮੈਂ ਗੁਣ-ਗੁਣਾਉਂਦਾ ਆਪਣੇ ਪਲੰਘ ਤੇ ਜਾ ਕੇ ਪੈ ਗਿਆ। ਮੈਂ ਇਹ ਸੋਚ ਕੇ 5 ਵਜੇ ਦਾ ਅਲਾਰਮ ਲਗਾ ਦਿੱਤਾ ਕਿ ਸੁਭਾ ਉਠ ਕੇ ਤਿਆਰ-ਬਿਆਰ ਹੋ ਕੇ ਉਸ ਮੁਟਿਆਰ ਦਾ ਪਤਾ ਲਗਾਵਾਂਗੇ।

ਜਦ ਮੈਂ ਸੁਭਾ ਉਠਿਆ ਤਾਂ ਦਸ (10) ਵੱਜ ਚੁੱਕੇ ਸਨ। ਮੈਂ ਤਾਂ ਇਸ਼ਕ ਦਾ ਅਸੂਲ ਹੀ ਤੋੜ ਦਿੱਤਾ। ਲੋਕਾਂ ਨੂੰ ਇਸ਼ਕ ਵਿਚ ਨੀਂਦ ਨਹੀਂ ਆਉਂਦੀ, ਅਸੀਂ ਰੱਜ ਕੇ ਸੁੱਤੇ। ਅਲਾਰਮ ਆਪ ਹੀ ਵੱਜ-ਵੁੱਜ ਕੇ ਹਟ ਗਿਆ ਹੋਵੇਗਾ। ਮੈਂ ਨਹਾਉਣ ਲਈ ਛੇਤੀ ਨਾਲ ਬਾਥਰੂਮ ਵਿਚ ਗਿਆ। ਮੈਂ ਆਪਣੇ ਸਰੀਰ ਨੂੰ ਗਿੱਲਾ ਕਰਕੇ ਸਾਬੁਣ ਲਗਾਉਣ ਲੱਗ ਪਿਆ। ਪਾਈਪ ਵਿਚ ਜਿਨਾਂ ਕੁ ਪਾਣੀ ਸੀ ਉਹ ਖਤਮ ਹੋ ਗਿਆ। ਮੈਂ ਬਾਹਰ ਨਿਕਲ ਕੇ ਦੇਖਿਆ ਪਿਛਲੇ ਵਿਹੜੇ ਵਿਚ ਚਿੱਕੜ-ਚਿੱਕੜ ਹੋਇਆ ਪਿਆ ਸੀ। ਮੈਂ ਉਸੇ ਤਰਾਂ ਸਾਫਾ ਲਪੇਟ ਕੇ ਗੁਆਂਢੀਆਂ ਦੇ ਘਰੋਂ ਪਾਣੀ ਲਿਆ ਕੇ ਨਹਾਤਾ, ਮੈਂ ਸੋਚਿਆ ਚੱਲ ਅੱਜ ਤਾਂ ਉਹ ਚਲੀ ਗਈ ਹੋਵੇਗੀ ਮੈਂ ਕੱਲ ਉਸ ਦਾ ਪਤਾ ਕਰਾਂਗਾ ਕਿ ਉਹ ਕਿਥੇ ਜਾਂਦੀ ਹੈ। ਥੋੜੇ ਚਿਰ ਬਾਅਦ ਮੇਰਾ ਦੋਸਤ ਮੇਰੇ ਕੋਲ ਆ ਗਿਆ। ਮੈਂ ਉਸ ਨੂੰ ਸਾਰੀ ਗੱਲ ਦੱਸੀ। ਉਸ ਨੇ ਉਨਾਂ ਦੇ ਕੋਠੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ‘‘ਕਿਤੇ ਤੂੰ ਉਸ ਕੁੜੀ ਦੀ ਤਾਂ ਗੱਲ ਨਹੀਂ ਕਰਦਾ।’’ ਮੈਂ ਉਸ ਵੱਲ ਦੇਖ ਹੈਰਾਨ ਜਿਹਾ ਹੋ ਗਿਆ। ਉਹ ਕੋਠੇ ਉਪਰ ਤਾਰ ਤੇ ਕੱਪੜੇ ਪਾ ਰਹੀ ਸੀ। ਮੇਰੇ ਦੋਸਤ ਨੇ ਦੱਸਿਆ ਕਿ ਇਹ ਸਾਡੇ ਕਾਲਜ ਵਿਚ ਪੜਦੀ ਹੈ। ਇਹ ਮੇਰੀ ਕਲਾਸਮੈਂਟ ਹੈ। ਇਸ ਦੀ ਕਲਾਸ 9 ਵਜੇ ਲੱਗਦੀ ਹੈ।

ਮੈਂ ਤੀਸਰੇ ਦਿਨ ਸਵੇਰੇ 7 ਵਜੇ ਉ¤ਠ ਕੇ ਤਿਆਰ ਹੋਣ ਲੱਗਾ। ਘੰਟਾ ਕੁ ਮੈਂ ਨਹਾਉਣ ਤੇ ਲਗਾ ਦਿੱਤਾ। ਨਹਾ ਕੇ ਜਦ ਸ਼ਰਟ ਪਾਉਣ ਲੱਗਾ ਤਾਂ ਉਸ ਦੇ ਤਿੰਨ ਬਟਨ ਟੁੱਟੇ ਹੋਏ ਸਨ। ਪੈਂਟ ਚੁੱਕੀ ਤਾਂ ਉਸ ਦਾ ਪੋਅਚਾ ਉਧੜਿਆ ਹੋਇਆ ਸੀ। ਹਾਰ ਕੇ ਮੈਂ ਮੈਲੇ ਲੀੜੇ ਹੀ ਪਾ ਲਏ। ਮੈਂ ਸੋਚਿਆ ਕਿ ਉਹ 8.30 ਵਜੇ ਜਾਂਦੀ ਹੋਵੇਗੀ। ਇਸ ਲਈ ਮੈਂ 8 ਵਜੇ ਬਾਬਾ ਆਦਮ ਵੇਲੇ ਦਾ ਮੋਟਰ ਸਾਈਕਲ ਬਾਹਰ ਕੱਢਿਆ। ਉਦੋਂ ਹੀ ਉਹ ਮੁਟਿਆਰ ਮੈਨੂੰ ਸਾਹਮਣਿਉਂ ਤੁਰੀ ਆਉਂਦੀ ਦਿਸ ਗਈ। ਮੈਂ ਫਟਾਫਟ ਦਰਵਾਜ਼ੇ ਬੰਦ ਕਰਕੇ ਮੋਟਰ ਸਾਈਕਲ ਸਟਾਰਟ ਕਰਨ ਲੱਗ ਪਿਆ। ਪਰ ਮੋਟਰ ਸਾਈਕਲ ਸਟਾਰਟ ਨਹੀਂ ਹੋਇਆ, ਉਹ ਹੱਸ ਕੇ ਮੇਰੇ ਕੋਲ ਦੀ ਲੰਘ ਗਈ, ਮੈਂ ਕਦੇ ਮੋਟਰ ਸਾਈਕਲ ਵੱਲ ਦੇਖਾਂ, ਕਦੇ ਉਸ ਵੱਲ। ਮੈਂ ਮੋਟਰਸਾਈਕਲ ਮਕੈਨਿਕ ਕੋਲ ਲੈ ਗਿਆ। ਉਸ ਨੇ ਕਿਹਾ, ‘‘ਇਸ ਦੀ ਰਿਪੇਅਰ ਤੇ ਪੂਰਾ ਦਿਨ ਲੱਗ ਜਾਵੇਗਾ। ਮੈਂ ਮੋਟਰਸਾਈਕਲ ਮਕੈਨਿਕ ਨੂੰ ਫੜਾ ਕੇ ਆਪਣੇ ਕਾਲਜ ਚਲਾ ਗਿਆ ਅਤੇ ਉਸ ਮੁਟਿਆਰ ਨੂੰ ਮਿਲਣ ਦਾ ਕੰਮ ਅਗਲੇ ਦਿਨ ਤੇ ਛੱਡ ਦਿੱਤਾ।

ਚੋਥੇ ਦਿਨ ਮੈਂ ਸਾਰੇ ਕੰਮ ਟਾਈਮ ਸਿਰ ਕਰ ਲਏ। ਉਹ ਜਦੋਂ ਦੂਰੋਂ ਆਉਂਦੀ ਦਿਸੀ ਤਾਂ ਉਦੋਂ ਹੀ ਮੈਂ ਮੋਟਰਸਾਈਕਲ ਸਟਾਰਟ ਕਰ ਲਿਆ। ਜਦੋਂ ਉਹ ਮੇਰੇ ਕੋਲ ਦੀ ਲੰਘਣ ਲੱਗੀ ਤਾਂ ਮੈਂ ਕਿਹਾ, ‘‘ਬੈਠ ਜਾਉ ਜੀ, ਮੈਂ ਤੁਹਾਨੂੰ ਕਾਲਜ ਤੱਕ ਛੱਡ ਦਿਨਾ ਏਂ।’’ ਉਹ ਕੁਝ ਨਾ ਬੋਲੀ ਚੁਪ-ਚਾਪ ਮੇਰੇ ਮੋਟਰ ਸਾਈਕਲ ਮਗਰ ਬੈਠ ਗਈ। ਮੈਂ ਹਾਲੇ ਗੇਅਰ ਪਾ ਕੇ ਮੋਟਰ ਸਾਈਕਲ ਤੋਰਿਆ ਹੀ ਸੀ ਕਿ ਉਸ ਵਿਚ ਪੈਟਰੋਲ ਮੁਕ ਗਿਆ। ਉਸ ਨੇ ਕਿਹਾ, ‘‘ਕੋਈ ਗੱਲ ਨਹੀਂ ਮੈਂ ਚਲੀ ਜਾਵਾਂਗੀ ਉਹ ਉਤਰ ਕੇ ਤੁਰ ਪਈ, ਮੈਂ ਘਰ ਵਾਪਸ ਮੁੜ ਆਇਆ। ਮੈਂ ਆਪਣੇ ਆਪ ਨੂੰ ਕੋਸਣ ਲੱਗਾ ਕਿ ਮੈਂ ਪੈਟਰੋਲ ਪਹਿਲਾਂ ਕਿਉਂ ਨਹੀਂ ਦੇਖਿਆ। ਮੈਂ ਸਾਰਾ ਦਿਨ ਬੈਠਾ ਉਸ ਬਾਰੇ ਹੀ ਸੋਚਦਾ ਰਿਹਾ ਕਿ ਉਸ ਨੂੰ ਕਿਵੇਂ ਬੁਲਾਵਾਂ। ਮੇਰੇ ਦਿਮਾਗ਼ ਵਿਚ ਇਕ ਸੁਝਾਅ ਆਇਆ ਕਿ ਮੈਂ ਉਸ ਨਾਲ ਫ਼ੋਨ ਤੇ ਹੀ ਗੱਲ ਕਰ ਲਵਾਂ। ਮੈਂ ਬੜੀ ਮੁਸ਼ਕਲ ਨਾਲ ਉਨਾਂ ਦਾ ਫ਼ੋਨ ਨੰਬਰ ਪਤਾ ਕੀਤਾ। ਮੈਂ ਸ਼ਾਮ ਨੂੰ 2 ਵਜੇ ਤੋਂ ਬਾਅਦ ਉਨਾਂ ਦੇ ਘਰ ਫ਼ੋਨ ਕੀਤਾ, ਫ਼ੋਨ ਉਸ ਦੀ ਮੰਮੀ ਨੇ ਚੁੱਕ ਲਿਆ। ਮੈਂ ਰੌਂਗ ਨੰਬਰ ਕਹਿ ਕੇ ਰੱਕ ਦਿੱਤਾ। ਮੈਂ ਸ਼ਾਮ ਨੂੰ ਫੇਰ ਫ਼ੋਨ ਕੀਤਾ। ਉਦੋਂ ਉਸ ਦੇ ਪਿਤਾ ਜੀ ਵਾਪਿਸ ਆ ਚੁੱਕੇ ਸਨ। ਸ਼ਾਇਦ ਉਨਾਂ ਨੇ ਫ਼ੋਨ ਚੁੱਕ ਲਿਆ। ਉਨਾਂ ਨੇ ਇੰਨੇ ਰੋਅਬ ਨਾਲ ਹੈਲੋ ਕਿਹਾ ਕਿ ਮੇਰੇ ਹੱਥੋਂ ਰਸੀਵਰ ਛੁੱਟ ਕੇ ਡਿੱਗ ਪਿਆ। ਮੈਂ ਫ਼ੋਨ ਵਾਲਾ ਤਰੀਕਾ ਵੀ ਕੈਂਸਲ ਕਰ ਦਿੱਤਾ।

ਪੰਜਵੇਂ ਦਿਨ ਮੈਂ ਉਸ ਨੂੰ ਬੁਲਾਉਣ ਲਈ ਬਹਾਨਾ ਸੋਚ ਹੀ ਰਿਹਾ ਸੀ ਕਿ ਕਿਸੇ ਨੇ ਘੰਟੀ ਵਜਾਈ। ਮੈਂ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਉਹੀ ਕੁੜੀ ਖੜੀ ਸੀ। ਉਸਨੇ ਇਕ ਚਿੱਠੀ ਮੈਨੂੰ ਫੜਾਉਂਦੇ ਹੋਏ ਕਿਹਾ, ‘‘ਮੈਂ ਸ਼ਾਮ ਨੂੰ ਆ ਕੇ ਤੁਹਾਨੂੰ ਮਿਲਾਂਗੀ।’’ ਉਹ ਇਨਾਂ ਕਹਿ ਕੇ ਚਲੀ ਗਈ। ਮੈਂ ਖੁਸ਼ੀ ਵਿਚ ਉਛਲਦਾ ਅੰਦਰ ਆਇਆ। ਖੁਸ਼ੀ ਵਿਚ ਮੈਂ ਦੋ-ਚਾਰ ਕੱਚ ਦੇ ਗਿਲਾਸ ਭੰਨ ਦਿੱਤੇ। ਪਰ ਜਦ ਚਿੱਠੀ ਖੋਲ ਕੇ ਪੜੀ ਤਾਂ ਮੇਰੇ ਉਪਰਲੇ ਸਾਹ ਉ¤ਪਰ ਅਤੇ ਹੇਠਲੇ ਸਾਹ ਹੇਠਾਂ ਰਹਿ ਗਏ। ਉਸ ਚਿੱਠੀ ਨੇ ਮੇਰੇ ਇਸ਼ਕ ਦੇ ਬੁਖਾਰ ਨੂੰ ‘‘ਪੈਰਾਮਲ ਸੀ’’ ਖੁਆ ਦਿੱਤੀ। ਉਸ ਚਿੱਠੀ ਵਿਚ ਲਿਖਿਆ ਸੀ,
‘‘ਪਿਆਰ ਭਰੀ ਸਤਿ ਸ੍ਰੀ ਅਕਾਲ’’
ਮੈਂ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ। ਤੁਸੀਂ ਮੈਨੂੰ ਬਹੁਤ ਚੰਗੇ ਲੱਗੇ। ਮੈਂ ਜਿਸ ਦਿਨ ਤੋਂ ਤੁਹਾਨੂੰ ਦੇਖਿਆ ਹੈ ਉਸ ਦਿਨ ਤੋਂ ਤੁਹਾਡੇ ਬਾਰੇ ਹੀ ਸੋ ਰਹੀ ਹਾਂ। ਮੈਂ ਤਾਂ ਸੋਚਿਆ ਵੀ ਨਹੀਂ ਸੀ ਕਿ ਤੁਹਾਡੇ ਵਰਗਾ ਭਰਾ ਮਿਲ ਜਾਵੇਗਾ। ਵੀਰ ਜੀ ਮੈਨੂੰ ਜ਼ਰੂਰ-ਜ਼ਰੂਰ ਮਿਲਣਾ।
ਪ੍ਰੇਮ ਸਹਿਤ
ਤੁਹਾਡੀ ਛੋਟੀ ਭੈਣ

 


  ਖੰਭਾਂ ਦੀਆਂ ਉਡਾਰਾਂ
ਭਵਨਦੀਪ ਸਿੰਘ ਪੁਰਬਾ

ਕੱਫ਼ਣ ਦੀ ਉਡੀਕ ਵਿਚ
ਭਿੰਦਰ ਜਲਾਲਾਬਾਦੀ

ਝੱਖੜ ਝੰਬੇ ਰੁੱਖ
ਭਿੰਦਰ ਜਲਾਲਾਬਾਦੀ

ਭਰਿੰਡ
ਰੂਪ ਢਿੱਲੋਂ

ਚੋਰੀ ਦਾ ਨਤੀਜਾ
ਰੂਪ ਢਿੱਲੋਂ

ਉੱਮਰੋਂ ਲੰਮੀ ਉਡੀਕ
ਨਿਸ਼ਾਨ ਰਾਠੌਰ ‘ਮਲਿਕਪੁਰੀ’

ਬੇਹੋਸ਼
ਅਨਮੋਲ ਕੌਰ

ਹੀਣਭਾਵਨਾ
ਅਨਮੋਲ ਕੌਰ

ਮਤਲਬੀ
ਅਨਮੋਲ ਕੌਰ

ਧੀ
ਸੰਜੀਵ ਸ਼ਰਮਾ, ਫਿਰੋਜ਼ਪੁਰ (ਪੰਜਾਬ)

 ਉਸੇ ਰਾਹ ਵੱਲ
ਅਨਮੋਲ ਕੌਰ

ਚੋਰ ਉਚਕਾ ਚੌਧਰੀ…
ਅਨਮੋਲ ਕੌਰ

ਦੁਨੀਆਂ ਮਤਲਬ ਦੀ
ਸ਼ਿਵਚਰਨ ਜੱਗੀ ਕੁੱਸਾ

 ਲੈਲਾ
ਮੁਨਸ਼ੀ ਪ੍ਰੇਮ ਚੰਦ
(
ਅਨੁਵਾਦਕ:- ਹਰਦੇਵ ਸਿੰਘ ਗਰੇਵਾਲ
)

 ਲੋਹੇ ਦਾ ਘੋੜਾ
ਯਾਦਵਿੰਦਰ ਸਿੰਘ ਸਤਕੋਹਾ

 ਗਵਾਹ
ਅਨਮੋਲ ਕੌਰ

ਆਪਣੇ ਪਰਾਏ
ਸੁਰਿੰਦਰ ਪਾਲ

ਤੇ ਸਿਵਾ ਬੁਝ ਗਿਆ ਸੀ
ਸ਼ਿਵਚਰਨ ਜੱਗੀ ਕੁੱਸਾ

ਉੱਮਰੋਂ ਲੰਮੀ ਉਡੀਕ
ਨਿਸ਼ਾਨ ਰਾਠੌਰ ‘ਮਲਿਕਪੁਰੀ’

ਕਿਉਂ ਚਲੀ ਗਈ?
ਅਨਮੋਲ ਕੌਰ

ਖਲਨਾਇਕ
ਵਰਿੰਦਰ ਆਜ਼ਾਦ

ਲਾਸ਼
ਰੂਪ ਢਿੱਲੋਂ ਅਤੇ ਤੂਰ ਪਰਿਵਾਰ, ਦੁਗਰੀ

ਮੱਠੀਆਂ
ਰਵਿੰਦਰ ਸਿੰਘ ਕੁੰਦਰਾ, ਕਵੈਂਟਰੀ ਯੂ. ਕੇ.

ਕਲਦਾਰ
 ਰੂਪ ਢਿੱਲੋਂ

ਸਵਰਗ-ਨਰਕ
ਸੁਰਿੰਦਰਪਾਲ ਨੰਗਲਸ਼ਾਮਾ

ਅਰਥ
(ਨੱਨ੍ਹੀ ਕਹਾਣੀ)
ਭਿੰਦਰ ਜਲਾਲਾਬਾਦੀ

ਖੁਦਗਰਜ਼ ਲੋਕ
ਅਨਮੋਲ ਕੌਰ

ਤਲਾਕ
ਵਰਿੰਦਰ ਆਜ਼ਾਦ

ਘੱਲੂਘਾਰਾ
(6 ਜੂਨ ‘ਤੇ ਵਿਸ਼ੇਸ਼)
ਭਿੰਦਰ ਜਲਾਲਾਬਾਦੀ

ਵਿਕਾਸ
ਰੂਪ ਢਿੱਲੋਂ

ਅਸਿਹ ਸਦਮਾ
ਅਨਮੋਲ ਕੌਰ

ਸੀਰੀ
ਭਿੰਦਰ ਜਲਾਲਾਬਾਦੀ

ਉੱਡਦੇ ਪਰਿੰਦੇ
ਰਵੀ ਸਚਦੇਵਾ, ਸਚਦੇਵਾ ਮੈਡੀਕੋਜ਼, ਮਲੋਟ ਰੋਡ ਚੌਕ, ਮੁਕਤਸਰ, ਪੰਜਾਬ

ਆਖ਼ਰੀ ਦਾਅ
ਭਿੰਦਰ ਜਲਾਲਾਬਾਦੀ

ਬਦਲਦੇ ਦੇ ਰਿਸ਼ਤੇ
ਵਰਿੰਦਰ ਅਜ਼ਾਦ

ਬਿਰਧ ਆਸ਼ਰਮ
ਭਿੰਦਰ ਜਲਾਲਾਬਾਦੀ

ਦਿਲ ਵਿਚ ਬਲਦੇ ਸਿਵੇ ਦਾ ਸੱਚ
ਭਿੰਦਰ ਜਲਾਲਾਬਾਦੀ

ਪ੍ਰਿਥਮ ਭਗੌਤੀ ਸਿਮਰ ਕੈ
ਬਲਰਾਜ ਸਿੰਘ ਸਿਂਧੂ, ਯੂ. ਕੇ.

ਰਿਮ ਝਿਮ ਪਰਬਤ
ਵਰਿਆਮ ਸਿੰਘ ਸੰਧੂ

ਮੁਲਾਕਾਤ, ਢਾਬੇ ਵਾਲੇ ਨਾਲ
ਰੂਪ
ਢਿੱਲੋਂ

ਬਰਾਬਰਤਾ
ਅਨਮੋਲ ਕੌਰ

ਲਕੀਰਾਂ
ਗੁਰਪਰੀਤ ਸਿੰਘ ਫੂਲੇਵਾਲਾ
(ਮੋਗਾ)

ਸਪੀਡ
ਰੂਪ
ਢਿੱਲੋਂ

ਦੇਵ ਪੁਰਸ਼…!
ਨਿਸ਼ਾਨ ਸਿੰਘ ਰਾਠੌਰ

ਜਿਉਂਦੇ ਜੀ ਨਰਕ
ਵਰਿੰਦਰ ਆਜ਼ਾਦ

ਬੁੱਢੇ ਦਰਿਆ ਦੀ ਜੂਹ
ਸ਼ਿਵਚਰਨ ਜੱਗੀ ਕੁੱਸ

ਰਿਸ਼ਤਿਆਂ ਦਾ ਕਤਲ
ਡਾ. ਹਰੀਸ਼ ਮਲਹੋਤਰਾ ਬ੍ਰਮਿੰਘਮ
(ਅੱਖਰ ਅੱਖਰ ਸੱਚ, ਸੱਚੀਆਂ ਕਹਾਣੀਆਂ)

ਬਗ਼ਾਵਤ
ਭਿੰਦਰ ਜਲਾਲਾਬਾਦੀ

ਆਪੇ ਮੇਲਿ ਮਿਲਾਈ
ਅਨਮੋਲ ਕੌਰ

ਜਾਨਵਰ
ਨਿਸ਼ਾਨ ਸਿੰਘ ਰਾਠੌਰ

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2010, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2010, 5abi.com