ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਕਵਿਤਾ ਦੀ ਇਕ ਆਪਣੀ ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ

 

 

ਸਰੀ: ਪੰਜਾਬੀ ਦੇ ਨਾਮਵਰ ਦਾਰਸ਼ਨਿਕ ਕਵੀ ਨਵਤੇਜ ਭਾਰਤੀ ਜਦੋਂ ਪਿਛਲੇ ਦਿਨੀ ਵੈਨਕੂਵਰ ਫੇਰੀ 'ਤੇ ਆਏ ਤਾਂ ਉਹਨਾਂ ਨਾਲ ਕੁਝ ਪੱਤਰਕਾਰਾਂ ਤੇ ਸਾਹਿਤਕਾਰਾਂ ਦੀ ਇਕ ਬੈਠਕ 29 ਅਗਸਤ 2012 ਨੂੰ ਜਰਨੈਲ ਆਰਟ ਗੈਲਰੀ ਸਰੀ ਵਿਖੇ ਹੋਈ। ਸਭ ਤੋਂ ਪਹਿਲਾਂ ਜਰਨੈਲ ਸਿੰਘ ਆਰਟਸਿਟ ਨੇ ਆਏ ਸੱਜਣਾਂ ਨੂੰ ਆਰਟ ਗੈਲਰੀ ਵਿਚ 'ਜੀ ਆਇਆਂ' ਕਿਹਾ ਤੇ ਫਿਰ ਅੱਜ ਦੀ ਮੀਟੰਗ ਤੇ ਨਵਤੇਜ ਭਾਰਤੀ ਬਾਰੇ ਚੰਦ ਸ਼ਬਦ ਬੋਲ ਕੇ ਮੀਟਿੰਗ ਦੀ ਕਾਰਵਾਈ ਸ਼ੁਰੂ ਕੀਤੀ। ਸ੍ਰੋਮਣੀ ਸਾਹਿਤਕਾਰ ਅਜਮੇਰ ਰੋਡੇ, ਜਿਹੜੇ ਕਿ ਨਵਤੇਜ ਭਾਰਤੀ ਦੇ ਛੋਟੇ ਭਰਾ ਹਨ, ਨੇ ਨਵਤੇਜ ਭਾਰਤੀ ਦੇ ਬਚਪਨ, ਸ਼ਖਸੀਅਤ ਤੇ ਉਸ ਦੇ ਮੇਹਰ ਸਿੰਘ ਤੋਂ ਨਵਤੇਜ ਭਾਰਤੀ ਬਣਨ ਤੱਕ ਦੀ ਗਾਥਾ ਬਿਆਨ ਕਰਦਿਆਂ ਦੱਸਿਆ ਕਿ ਨਵਤੇਜ ਨੇ ਆਪਣੀਆਂ ਪਹਿਲੀਆਂ ਕਵਿਤਾਵਾਂ ਛਪਵਾਉਣ ਦੀ ਥਾਂ ਸਾੜ ਦਿੱਤੀਆਂ ਸਨ।

ਜਰਨੈਲ ਸਿੰਘ ਸੇਖਾ, ਨਵਤੇਜ ਭਾਰਤੀ ਨਾਲ ਇਕੋ ਸਕੂਲ ਵਿਚ ਪੜਦ੍ਹਾ ਰਿਹਾ ਹੋਣ ਕਰ ਕੇ, ਨੇ ਉਹਦੀਆਂ ਸਕੂਲ ਸਮੇਂ ਦੀਆਂ ਧਾਰਮਿਕ, ਸਾਹਿਤਕ ਤੇ ਸਮਾਜਿਕ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਤੇ ਨਵਤੇਜ ਦੀ ਘੁਮੱਕੜ ਬਿਰਤੀ ਬਾਰੇ ਇਕ ਘਟਨਾ ਵੀ ਸਰੋਤਿਆਂ ਨਾਲ ਸਾਂਝੀ ਕੀਤੀ।

ਡਾ. ਸਾਧੂ ਸਿੰਘ ਨੇ ਨਵਤੇਜ ਭਾਰਤੀ ਦੀ ਕਵਿਤਾ ਬਾਰੇ ਵਿਸਥਾਰ ਵਿਚ ਗੱਲ ਕਰਦਿਆਂ ਕਿਹਾ ਕਿ ਨਵਤੇਜ ਦੀ ਕਵਿਤਾ ਆਮ ਕਵੀਆਂ ਨਾਲੋਂ ਹਟ ਕੇ ਹੈ ਅਤੇ ਪਰੰਪਰਿਕ ਵਿਚਾਰਧਾਰਵਾਂ ਨੂੰ ਖੰਡਿਤ ਕਰਦੀ ਹੈ।

ਨਵਤੇਜ ਭਾਰਤੀ ਨੇ ਆਪਣੇ ਭਾਸ਼ਨ ਵਿਚ ਪਟਿਆਲੇ ਦੇ ਭੂਤਵਾੜੇ ਤੋਂ ਗੱਲ ਸ਼ੁਰੂ ਕਰ ਕੇ ਆਪਣੀ ਸਮੁੱਚੀ ਕਾਵਿ ਵਿਧਾ ਬਾਰੇ ਗੱਲ ਕੀਤੀ। ਉਸ ਦਾ ਕਹਿਣਾ ਸੀ ਕਿ ਮੇਰੀਆਂ ਪਹਿਲੀਆਂ ਕਵਿਤਾਵਾਂ ਤੇ ਗੀਤਾਂ ਵਿਚ ਰੁਮਾਂਟਿਕਤਾ ਭਾਰੂ ਸੀ। ਮੋਹਣ ਸਿੰਘ ਤੇ ਅਮ੍ਰਿਤਾ ਪ੍ਰੀਤਮ ਦੀ ਕਾਵਿਧਾਰਾ ਵੀ ਇਹੋ ਸੀ। ਮੈਂ ਕਵਿਤਾ ਨੂੰ ਇਕ ਵਾਖਰੇ ਨਜ਼ਰੀਏ ਤੋਂ ਦੇਖਦਾ ਸੀ। ਇਸੇ ਲਈ ਮੈਂ ਆਪਣੀਆਂ ਪਹਿਲੀਆਂ ਰਚਨਾਵਾਂ ਨੂੰ ਅਗਨਭੇਟ ਕਰ ਦਿੱਤਾ। ਨਵਤੇਜ ਦਾ ਕਹਿਣਾ ਸੀ ਕਵਿਤਾ ਦੀ ਇਕ ਆਪਣੀ ਭਾਸ਼ਾ ਹੁੰਦੀ ਹੈ। ਸਾਡੇ ਅਚੇਤ ਮਨ ਵਿਚ ਪਈਆਂ ਯਾਦਾਂ ਦਾ ਭੌਤਕ, ਭਾਸ਼ਕ ਤੇ ਕਾਵਿਕ ਰੂਪ ਵਿਚ ਸੁਮੇਲ ਹੋ ਜਾਏ ਤਾਂ ਕਵਿਤਾ ਬਣ ਜਾਂਦੀ ਹੈ। ਸੰਸਾਰ ਨੂੰ ਨੰਗੇ ਮੂੰਹ ਦੇਖ ਕੇ ਉਸ ਵਿਚੋਂ ਸਚਾਈ ਦੀ ਟੋਲ ਕਰਨੀ ਚਾਹੀਦੀ ਹੈ। ਕਵੀ ਦੀ ਕੋਈ ਧਿਰ ਨਹੀਂ ਹੁੰਦੀ, ਉਸ ਦੀ ਧਿਰ ਸੱਚ ਨਾਲ ਹੁੰਦੀ ਹੈ। ਘਟਨਾਵਾਂ ਵੱਡੀਆਂ ਛੋਟੀਆਂ ਨਹੀਂ ਹੁੰਦਆਂ, ਹਰ ਘਟਨਾ ਆਪਣੇ ਆਪ ਵਿਚ ਮਹਾਨ ਹੁੰਦੀ ਹੈ ਤੇ ਇਕ ਦੂਜੀ ਨਾਲ ਜੁੜੀ ਹੋਈ ਹੁੰਦੀ ਹੈ। ਉਸ ਵਿਚੋਂ ਹੀ ਕਵੀ ਨੇ ਕਾਵਿ ਸੱਚ ਨੂੰ ਰੂਪਮਾਨ ਕਰਨਾ ਹੁੰਦਾ ਹੈ। ਕਵਿਤਾ ਵਿਚੋਂ ਗੱਲ ਦਿਸਣੀ ਚਾਹੀਦੀ ਹੈ, ਕਵਿਤਾ ਨੂੰ ਕੁਝ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ।

ਨਵਤੇਜ ਨੇ ਆਪਣੇ ਨਵੇਂ ਕਾਵਿ ਸੰਗ੍ਰਹਿ 'ਲਾਲੀ' ਬਾਰੇ ਗੱਲ ਬਾਤ ਕਰਦਿਆਂ ਕਿਹਾ ਕਿ ਇਸ ਵਿਚ ਸੱਤ ਪਾਤਰ ਘਾਹ 'ਤੇ ਬੈਠੇ ਗੱਲ ਬਾਤ ਕਰਦੇ ਹਨ। ਇਸ ਕਵਿਤਾ ਦਾ ਕੋਈ ਵਿਧੀ ਵਿਧਾਨ ਨਹੀਂ। ਬਿਨਾਂ ਵਿਸ਼ੇ ਦੇ ਗੱਲ ਬਾਤ ਰਾਹੀਂ ਕਵਿਤਾ ਅਗਾਂਹ ਤੁਰਦੀ ਹੈ ਤੇ ਵਿਸ਼ੇ ਆਪਣੇ ਆਪ ਆਈ ਜਾਂਦੇ ਹਨ। ਉਹਨਾਂ ਕਈ ਉਦਾਹਰਨਾਂ ਦੇ ਕੇ ਦੱਸਿਆ ਕਿ ਇਸ ਕਵਿਤਾ ਵਿਚ ਅਣਕਹੀਆਂ ਕਥਾਵਾਂ ਦੀ ਕਥਾ ਵੀ ਨਾਲ ਨਾਲ ਚਲਦੀ ਹੈ।

ਸਰੋਤਿਆਂ ਵਿਚੋਂ ਪ੍ਰਿੰ. ਹਰਚਰਨ ਸਿੰਘ ਪੁੰਨੀਆ, ਰੇਡੀਉ ਹੋਸਟ ਕੁਲਜੀਤ ਕੌਰ, ਸੁਖਵੰਤ ਹੁੰਦਲ, ਕੁਵਿੰਟਲਨ ਯੂਨੀਵਰਸਿਟੀ ਤੋਂ ਰਣਬੀਰ ਕੌਰ ਜੌਹਲ, ਫਰੇਜ਼ਰ ਯੂਨੀਵਰਸਿਟੀ ਤੋਂ ਪ੍ਰੋ. ਪਰਭਜੋਤ ਕੌਰ, ਸੁਰਜੀਤ ਕਲਸੀ, ਮੋਹਣ ਗਿੱਲ, ਨਛੱਤਰ ਬਰਾੜ, ਬਿੱਲਾ ਤੱਖੜ, ਗੁਰਮੇਲ ਬਦੇਸ਼ਾ, ਅਮਰਜੀਤ ਕੌਰ ਸ਼ਾਂਤ, ਅਮਰਜੀਤ ਚਾਹਲ, ਹੈਡਮਾਸਟਰ ਅਜਾਇਬ ਸਿੰਘ ਤੇ ਗੁਰਚਰਨ ਟੱਲੇਵਾਲੀਆ ਨੇ ਨਵਤੇਜ ਭਾਰਤੀ ਦੀ ਕਵਿਤਾ, ਉਸ ਦੀ ਫਲਾਸਫੀ ਤੇ ਲ੍ਹੀਲਾ ਤੋਂ ਲਾਲੀ ਤੱਕ ਦੇ ਕਾਵਿ ਸਫਰ ਬਾਰੇ ਕਈ ਸਵਾਲ ਪੁੱਛੇ।ਨਵਤੇਜ ਨੇ ਸਰੋਤਿਆਂ ਦੇ ਸਵਾਲਾਂ ਦੇ ਉੱਤਰ ਬੜੇ ਤਹੱਮਲ ਤੇ ਵਿਸਥਾਰ ਨਾਲ ਦੇ ਕੇ ਸਰੋਤਿਆਂ ਨੂੰ ਸੰਤੁਸ਼ਟ ਕੀਤਾ। ਫਿਲਮਕਾਰ ਨਵਲਪ੍ਰੀਤ ਸਿੰਘ ਰੰਗੀ ਨੇ ਫੋਟੋਗਰਾਫੀ ਦਾ ਕੰਮ ਬਖੂਬੀ ਨਿਭਾਇਆ।

04/09/2012


  ਕਵਿਤਾ ਦੀ ਇਕ ਆਪਣੀ ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ
ਗਿਆਨੀ ਸੋਹਣ ਸਿੰਘ ਸੀਤਲ
ਪ੍ਰੋ. ਸ਼ਮਸ਼ੇਰ ਸਿੰਘ ਸੰਧੂ
ਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ ਵਿਚ ਮੰਚਨ
ਮਨਜੀਤ ਮੀਤ
6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ
ਜਰਮਨੀ ਦੇ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ
ਨਿਬੰਧ :
ਅਫ਼ਜ਼ਲ ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ
ਸੁਖਿੰਦਰ
ਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ
ਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ
ਸ਼੍ਰੋਮਣੀ ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ
ਪੰਜਾਬੀ ਦੇ ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ। ਕੇ।
ਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)