WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਪੰਥਕ ਸੰਸਥਾਵਾਂ ਵਿਚ ਟਕਰਾਓ ਸਿੱਖ ਧਰਮ ਦੀ ਪ੍ਰਫੁਲਤਾ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼
ਉਜਾਗਰ ਸਿੰਘ, ਪਟਿਆਲਾ     (12/07/2018)

 

 
sikh
 

ਸਿੱਖ ਧਰਮ ਦੇ ਪਰਚਾਰ ਅਤੇ ਪਰਸਾਰ ਲਈ ਕੰਮ ਕਰ ਰਹੀਆਂ ਪੰਥਕ ਸੰਸਥਾਵਾਂ ਵਿਚ ਟਕਰਾਓ ਮੰਦਭਾਗਾ ਹੈ ਕਿਉਂਕਿ ਟਕਰਾਓ ਸਿੱਖ ਧਰਮ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦਾ। ਇਹ ਟਕਰਾਓ ਸਿੱਖ ਵਿਚਾਰਧਾਰਾ ਦੇ ਵਿਰੋਧੀਆਂ ਦੀ ਕੋਸ਼ਿਸ਼ ਦਾ ਸਿੱਟਾ ਹੈ, ਜਿਸ ਨੂੰ ਸਿੱਖ ਸੰਸਥਾਵਾਂ ਸਮਝਣ ਵਿਚ ਅਸਮਰੱਥ ਹਨ।

ਸਿੱਖ ਧਰਮ ਤਾਂ ਸਦਭਾਵਨਾ, ਸ਼ਹਿਨਸ਼ੀਲਤਾ, ਸਹਿਯੋਗ, ਸਹਿਹੋਂਦ ਅਤੇ ਸਰਬਤ ਦੇ ਭਲੇ ਦਾ ਸੰਦੇਸ਼ ਦਿੰਦਾ ਹੈ। ਪੰਗਤ ਤੇ ਸੰਗਤ ਵਿਚ ਵਿਸ਼ਵਾਸ ਕਰਦਾ ਹੋਇਆ ਆਪਸੀ ਪਿਆਰ ਕਾਇਮ ਕਰਕੇ ਬਰਾਬਰਤਾ ਦਾ ਸੰਦੇਸ਼ ਦਿੰਦਾ ਹੈ। ਊਚ ਨੀਚ ਅਤੇ ਜਾਤ ਪਾਤ ਦਾ ਖੰਡਨ ਕਰਦਾ ਹੈ। ਸਿੱਖ ਧਰਮ ਦੇ ਪਰਚਾਰ ਅਤੇ ਪਰਸਾਰ ਲਈ ਗੁਰੂ ਨਾਨਕ ਦੇਵ ਜੀ ਨੇ ਤਾਂ ਘਰ ਘਰ ਧਰਮਸਾਲ ਦਾ ਉਪਦੇਸ ਦਿੱਤਾ ਸੀ। ਕਿਸੇ ਥਾਂ ਤੇ ਬੈਠ ਕੇ ਸਿਮਰਨ ਕੀਤਾ ਜਾ ਸਕਦਾ ਸੀ। ਕੋਈ ਪਰਪੰਚ ਜਾਂ ਪਖੰਡ ਕਰਨ ਤੋਂ ਵਰਜਿਆ ਸੀ। ਦੁੱਖ ਇਸ ਗੱਲ ਦਾ ਹੈ ਕਿ ਅੱਜ ਅਸੀਂ ਗੁਰੂ ਦੇ ਅਨੁਆਈ ਹੀ ਗੁਰੂ ਦੀ ਵਿਚਾਰਾਧਾਰਾ ਤੇ ਅਮਲ ਕਰਨ ਦੀ ਥਾਂ ਆਪੋ ਆਪਣੀਆਂ ਸੰਸਥਾਵਾਂ ਸਥਾਪਤ ਕਰਕੇ, ਉਨ੍ਹਾਂ ਦੇ ਨਿਯਮ ਆਪ ਬਣਾਕੇ ਸਾਰੀਆਂ ਸਿੱਖ ਸੰਗਤਾਂ ਨੂੰ ਉਨ੍ਹਾਂ ਤੇ ਅਮਲ ਕਰਨ ਲਈ ਮਜ਼ਬੂਰ ਕਰ ਰਹੇ ਹਾਂ। ਧਰਮ ਦੇ ਨਾਂ ਤੇ ਸਿਆਸਤ ਕਰ ਰਹੇ ਹਾਂ। ਸਿਆਸਤ ਧਰਮ ਨੂੰ ਪ੍ਰਫੁਲਤ ਕਰਨ ਵਿਚ ਸਹਾਈ ਤਾਂ ਹੋ ਸਕਦੀ ਹੈ ਪ੍ਰੰਤੂ ਸਿਆਸਤ ਦਾ ਧਰਮ ਵਿਚ ਦਖ਼ਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਸਿੱਖ ਧਰਮ ਨੈਤਿਕਤਾ ਤੇ ਪਹਿਰਾ ਦੇਣ ਦੀ ਤਾਕੀਦ ਕਰਦਾ ਹੈ। ਨੈਤਿਕਤਾ ਇਹ ਵੀ ਹੈ ਕਿ ਸਾਡੇ ਵਿਚ ਸ਼ਹਿਨਸ਼ੀਲਤਾ ਹੋਵੇ। ਪ੍ਰੰਤੂ ਅੱਜ ਸਿੱਖ ਸੰਸਥਾਵਾਂ ਇਕ ਦੂਜੇ ਦੀ ਹਰਮਨ ਪਿਆਰਤਾ ਤੋਂ ਖ਼ਾਰ ਖਾਣ ਲੱਗਦੀਆਂ ਹਨ। ਉਸਨੂੰ ਬਰਦਾਸ਼ਤ ਕਰਨਾ ਤਾਂ ਦੂਰ ਦੀ ਗੱਲ ਬਣ ਗਈ ਹੈ। ਸਿੱਖ ਸੰਸਥਾਵਾਂ ਨੂੰ ਆਪ ਅਜਿਹੇ ਧਾਰਮਿਕ ਕਾਰਜ ਕਰਨੇ ਚਾਹੀਦੇ ਹਨ ਕਿ ਉਹ ਖ਼ੁਦ ਹੀ ਸੰਗਤ ਵਿਚ ਹਰਮਨ ਪਿਆਰੀਆਂ ਹੋ ਜਾਣ।

ਧਰਮ ਦੇ ਪ੍ਰਚਾਰ ਵਿਚ ਰੰਜਸ਼ ਦਾ ਕੋਈ ਸਥਾਨ ਨਹੀਂ। ਆਪਸੀ ਵਿਚਾਰਧਾਰਾ ਦਾ ਵਿਰੋਧ ਹੋਣਾ ਕੋਈ ਗ਼ਲਤ ਗੱਲ ਨਹੀਂ ਪਰੰਤੂ ਇਕ ਦੂਜੇ ਬਾਰੇ ਮੰਦ ਭਾਵਨਾ ਰੱਖਣਾ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਠੀਕ ਨਹੀਂ ਹੈ। ਸ਼ਾਬਦਿਕ ਬਾਣ ਲਾਉਣੇ ਵੀ ਜਾਇਜ ਨਹੀਂ। ਗੁਰਬਾਣੀ ਤਾਂ 'ਮਿਠੁਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ' ਦਾ ਸੰਦੇਸ਼ ਦਿੰਦੀ ਹੈ। ਫਿਰ ਅਸੀਂ ਗੁਰਮਤਿ ਦੀ ਵਿਚਾਰਧਾਰਾ ਨੂੰ ਕਿਉਂ ਨਹੀਂ ਅਪਣਾਉਂਦੇ। ਹਾਂ ਜੇਕਰ ਕੋਈ ਵਿਚਾਰਧਾਰਕ ਮਤਭੇਦ ਹਨ ਤਾਂ ਉਹ ਮਿਲ ਬੈਠਕੇ ਸੰਬਾਦ ਰਾਹੀਂ ਹੱਲ ਕਰ ਲੈਣੇ ਚਾਹੀਦੇ ਹਨ।

ਗੁਰੂ ਨਾਨਕ ਦੇਵ ਜੀ ਨੇ ਵੀ ਸਿੱਧਾਂ ਨਾਲ ਗੋਸ਼ਟੀ ਕਰਕੇ ਉਨ੍ਹਾਂ ਨੂੰ ਸਿੱਧੇ ਰਸਤੇ ਪਾਇਆ ਸੀ। ਪੰਡਤਾਂ ਨਾਲ ਸੰਬਾਦ ਕਰਕੇ ਸੂਰਜ ਨੂੰ ਪਾਣੀ ਪਹੁੰਚਾਉਣ ਦੀ ਪਰੰਪਰਾ ਨੂੰ ਕਰਤਾਰਪੁਰ ਆਪਣੇ ਖੇਤਾਂ ਤੱਕ ਪਾਣੀ ਪਹੁੰਚਾਉਣ ਦੀ ਗੱਲ ਕਰਕੇ ਆਪਣੀ ਦਲੀਲ ਨੂੰ ਪਰਵਾਨ ਕਰਵਾਇਆ ਸੀ। ਫਿਰ ਸਿੱਖ ਜਗਤ ਆਪਣੇ ਗੁਰੂਆਂ ਨੂੰ ਪਰੇਰਨਾ ਸਰੋਤ ਕਿਉਂ ਨਹੀਂ ਮੰਨ ਰਹੇ। ਸਿੱਖ ਧਰਮ ਦੇ ਪਰਚਾਰ ਅਤੇ ਪਰਸਾਰ ਲਈ ਅਨੇਕਾਂ ਸੰਸਥਾਵਾਂ ਅਤੇ ਪਰੰਪਰਾਵਾਂ ਕੰਮ ਕਰ ਰਹੀਆਂ ਹਨ। ਹਰ ਸੰਸਥਾ ਦਾ ਫਰਜ ਬਣਦਾ ਹੈ ਕਿ ਉਹ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਗੁਰਮਤਿ ਪਰੰਪਰਾਵਾਂ ਤੇ ਪਹਿਰਾ ਦਿੰਦਿਆਂ ਸਿੱਖ ਵਿਚਾਰਧਾਰਾ ਦਾ ਪਰਵਾਹ ਸੰਗਤਾਂ ਵਿਚ ਪਹੁੰਚਾਵੇ। ਸਿੱਖ ਵਿਚਾਰਧਾਰਾ ਵਿਚ ਕਿਸੇ ਕਿਸਮ ਦੀ ਮਿਲਾਵਟ ਤੋਂ ਗੁਰੇਜ ਕਰਨ। ਸਿੱਖ ਧਰਮ ਕਿਸੇ ਇਕ ਸੰਸਥਾ ਜਾਂ ਵਿਅਕਤੀ ਦਾ ਸਰਮਾਇਆ ਨਹੀਂ, ਸਗੋਂ ਇਹ ਸਿੱਖ ਸੰਗਤ ਦੀ ਵਿਰਾਸਤ ਹੈ। ਸਾਰੀਆਂ ਸਿੱਖ ਸੰਸਥਾਵਾਂ ਦਾ ਫਰਜ ਬਣਦਾ ਹੈ ਕਿ ਉਹ ਆਪੋ ਆਪਣੇ ਢੰਗ ਨਾਲ ਗੁਰਮਤਿ ਸੰਧਰਵ ਵਿਚ ਪਰਚਾਰ ਕਰਨ। ਆਪਣੀ ਮਨ ਮਰਜੀ ਅਨੁਸਾਰ ਕੋਈ ਮਿਲਾਵਟ ਅਤੇ ਕਿਸੇ ਦੂਜੀ ਸੰਸਥਾ ਵਿਚ ਦਖ਼ਲਅੰਦਾਜੀ ਨਾ ਕਰਨ।

ਜੇਕਰ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ ਤਾਂ ਫਰਜਾਂ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ। ਵਰਤਮਾਨ ਟਕਰਾਓ ਇਕ ਦੂਜੀ ਸੰਸਥਾ ਦੇ ਕੰਮ ਕਾਜ ਵਿਚ ਬੇਵਜਾਹ ਦਖ਼ਲਅੰਦਾਜੀ ਦਾ ਹੀ ਸਿੱਟਾ ਹੈ। ਸਿੱਖ ਧਰਮ ਵਿਚ ਹਓਮੈ ਨੂੰ ਤਿਆਗਣ ਤੇ ਜ਼ੋਰ ਦਿੱਤਾ ਗਿਆ ਹੈ ਫਿਰ ਅਸੀਂ ਹਓਮੈ ਦਾ ਸ਼ਿਕਾਰ ਹੋ ਕੇ ਦੂਜੀਆਂ ਸੰਸਥਾਵਾਂ ਨੂੰ ਆਪਣੇ ਅਨੁਸਾਰ ਚਲਾਉਣ ਦੀ ਆਸ ਕਿਉਂ ਕਰਦੇ ਹਾਂ।

ਜਦੋਂ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਵਿਚ ਟਕਰਾਓ ਦੀ ਸਥਿਤੀ ਪੈਦਾ ਹੋ ਜਾਵੇ ਤਾਂ ਉਸਦੇ ਹੱਲ ਲਈ 'ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ' ਨੂੰ ਦਖ਼ਲਅੰਦਾਜ਼ੀ ਕਰਕੇ ਟਕਰਾਓ ਖ਼ਤਮ ਕਰਵਾਉਣਾ ਚਾਹੀਦਾ ਹੈ। ਬੁੱਧੀਜੀਵੀ ਵੀ ਇਸ ਨੂੰ ਖ਼ਤਮ ਕਰਨ ਵਿਚ ਯੋਗਦਾਨ ਪਾ ਸਕਦੇ ਹਨ। ਪਰੰਤੂ ਦੁੱਖ ਇਸ ਗੱਲ ਦਾ ਹੈ ਕਿ ਨਾ ਤਾਂ 'ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ' ਅਤੇ ਨਾ ਹੀ ਬੁੱਧੀਜੀਵੀ ਕੋਈ ਉਪਰਾਲਾ ਕਰ ਰਹੇ ਹਨ।

ਸਿੱਖ ਬੁੱਧੀਜੀਵੀ ਵਿਦਵਾਨ ਸਿਆਸੀ ਪਾਰਟੀਆਂ ਨਾਲ ਸੰਬੰਧਤ ਹਨ। ਇਸ ਦਾ ਭਾਵ ਹੈ ਕਿ ਸਿੱਖ ਜਗਤ ਆਪਣੇ ਧਰਮ ਬਾਰੇ ਸੰਜੀਦਾ ਨਹੀਂ ਹੈ। ਅਸਲ ਸਮੱਸਿਆ ਹੀ ਇਹ ਹੈ ਕਿ 'ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ' ਅਤੇ ਬੁੱਧੀਜੀਵੀ ਵੀ ਨਿਰਪੱਖ ਨਹੀਂ ਹਨ। ਉਹ ਤਾਂ ਆਪ ਇਨ੍ਹਾਂ ਸੰਸਥਾਵਾਂ ਦੇ ਧੜਿਆਂ ਨਾਲ ਜੁੜੇ ਹੋਏ ਹਨ। ਦਮਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ, ਸੰਤ ਗੁਰਬਚਨ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਧਰਮ ਦੇ ਸਿਰਮੌਰ ਮਹਾਨ ਤਪੱਸਵੀ ਪ੍ਰਚਾਰਕ ਸਨ। ਉਨ੍ਹਾਂ ਨੇ ਕਦੀਂ ਵੀ ਸਿੱਖ ਧਰਮ ਦੀ ਵਿਚਾਰਧਾਰਾ ਬਾਰੇ ਕੋਈ ਕਿੰਤੂ ਪਰੰਤੂ ਨਹੀਂ ਹੋਣ ਦਿੱਤਾ। ਉਹ ਨਿਰੋਲ ਸਿੱਖ ਧਰਮ ਦੇ ਅਨੁਆਈ ਅਤੇ ਪਰਚਾਰਕ ਦੇ ਤੌਰ ਤੇ ਵਿਚਰਦੇ ਰਹੇ। ਉਨ੍ਹਾਂ ਬਾਰੇ ਭਾਵੇਂ ਕੁਝ ਖ਼ੁਦਗਰਜ਼ ਲੋਕਾਂ ਨੇ ਭੁਲੇਖੇ ਪਾਉਣ ਦੇ ਯਤਨ ਕੀਤੇ ਸਨ। ਪਰੰਤੂ ਉਨ੍ਹਾਂ ਕਦੀਂ ਵੀ ਕੋਈ ਧਮਕੀ ਧਰਮ ਦੇ ਪਰਚਾਰ ਦੇ ਢੰਗ ਜਾਂ ਪਹਿਰਾਵੇ ਲਈ ਨਹੀਂ ਕੀਤੀ ਸੀ।

ਜਦੋਂ ਅਸੀਂ ਉਨ੍ਹਾਂ ਨੂੰ ਆਪਣੇ ਪਰੇਰਨਾ ਸਰੋਤ ਮੰਨਦੇ ਹਾਂ ਤਾਂ ਫਿਰ ਇਹ ਖ਼ਾਮਖਾਹ ਦਾ ਟਕਰਾਓ ਕਿਉਂ ਖੜ੍ਹਾ ਕੀਤਾ ਹੈ। ਇਹ ਟਕਰਾਓ ਸਿੱਖ ਧਰਮ ਲਈ ਮੰਦਭਾਗੀ ਗੱਲ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਸਿੱਖ ਧਰਮ ਦੇ ਪਰਚਾਰ ਤੇ ਪਰਸਾਰ ਲਈ ਸੰਗਤ ਵੱਲੋਂ ਚੁਣੀ ਹੋਈ 'ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ' ਜਿਸਦਾ ਮੁੱਖ ਕੰਮ ਹੀ ਸਿੱਖ ਧਰਮ ਦਾ ਪਰਚਾਰ ਤੇ ਪਰਸਾਰ ਕਰਨਾ ਹੈ, ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਰਹੀ ਹੈ। ਪਤਿਤਤਾ ਦਾ ਬੋਲਬਾਲਾ ਭਾਰੂ ਹੈ। ਨੌਜਵਾਨ ਪੀੜ੍ਹੀ ਸਿੱਖ ਧਰਮ ਤੋਂ ਬੇਮੁਖ ਹੋ ਰਹੀ ਹੈ। ਅਣਗਿਣਤ ਸਿੱਖ ਸੰਸਥਾਵਾਂ ਸਿੱਖ ਧਰਮ ਦੇ ਪਰਚਾਰ ਦਾ ਹੋਕਾ ਦੇ ਰਹੀਆਂ ਹਨ ਪਰੰਤੂ ਹਾਲਾਤ ਫਿਰ ਵੀ ਸਾਜਗਾਰ ਨਹੀਂ ਹਨ। ਪਹਿਲਾਂ ਇਨ੍ਹਾਂ ਸੰਸਥਾਵਾਂ ਨੂੰ ਆਪਣੀ ਕਾਰਗੁਜ਼ਾਰੀ ਬਾਰੇ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਪਰਚਾਰ ਦਾ ਸੰਗਤ ਉਪਰ ਕਿਤਨਾ ਪਰਭਾਵ ਪਿਆ ਹੈ। ਕਿਤਨੀ ਸੰਗਤ ਨੂੰ ਉਨ੍ਹਾਂ ਗੁਰੂ ਦੇ ਲੜ ਲਾਇਆ ਹੈ। ਸੰਗਤ ਤਾਂ ਸਿੱਖ ਧਰਮ ਦੀ ਵਿਚਾਰਧਾਰਾ ਤੋਂ ਦੂਰ ਜਾ ਰਹੀ ਹੈ। ਫਿਰ ਉਹ ਸੰਸਥਾਵਾਂ ਕੀ ਕਰ ਰਹੀਆਂ ਹਨ। ਜੇ ਸਿੱਖ ਸੰਸਥਾਵਾਂ ਸੁਚੱਜੇ ਢੰਗ ਨਾਲ ਸਿੱਖੀ ਦਾ ਪਰਚਾਰ ਕਰਦੀਆਂ ਹੁੰਦੀਆਂ ਤਾਂ ਡੇਰੇ ਖੁੰਬਾਂ ਵਾਂਗੂੰ ਨਾ ਬਣਦੇ ਅਤੇ ਡੇਰਾਵਾਦ ਪਰਫੁਲਤ ਨਾ ਹੁੰਦਾ। ਗੁਰਦੁਆਰੇ ਜ਼ਾਤਾਂ ਪਾਤਾਂ ਦੇ ਨਾਮ ਤੇ ਬਣ ਰਹੇ ਹਨ ਜੋ ਸਿੱਖ ਧਰਮ ਦੀ ਵਿਚਾਰਧਾਰਾ ਦੇ ਵਿਰੁਧ ਹਨ। ਸਿੱਖ ਧਰਮ ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦਾ ਹੈ ਪਰੰਤੂ ਸਿੱਖ ਸੰਗਤਾਂ ਦੇ ਕੁਝ ਹਿੱਸੇ ਹਿੰਸਾ ਫੈਲਾਉਣ ਵਿਚ ਲੱਗੇ ਰਹਿੰਦੇ ਹਨ, ਜਿਸ ਕਰਕੇ ਟਕਰਾਓ ਦੀ ਸਥਿਤੀ ਬਣ ਜਾਂਦੀ ਹੈ।

ਟਕਰਾਓ ਕਰਕੇ ਪੰਜਾਬ ਨੇ ਪਹਿਲਾਂ ਹੀ ਅੱਸੀਵਿਆਂ ਵਿਚ ਸੰਤਾਪ ਭੋਗਿਆ ਹੈ। ਉਸ ਸਮੇਂ ਨੂੰ ਕਾਲਾ ਦੌਰ ਵੀ ਕਿਹਾ ਜਾਂਦਾ ਹੈ। ਸਿੱਖ ਹੀ ਸਿੱਖ ਦਾ ਦੁਸ਼ਮਣ ਬਣਿਆਂ ਰਿਹਾ। ਮਰਨ ਵਾਲੇ ਵੀ ਸਿੱਖ ਅਤੇ ਮਾਰਨ ਵਾਲੇ ਵੀ ਸਿੱਖ। ਇਕ ਕਿਸਮ ਨਾਲ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਇਹ ਸਾਰਾ ਕੁਝ ਸਿੱਖਾਂ ਤੋਂ ਹੀ ਕਰਵਾਇਆ ਗਿਆ। ਸਿੱਖਾਂ ਨੇ ਉਸ ਦੌਰ ਵਿਚੋਂ ਕੀ ਖੱਟਿਆ। ਅੱਤਵਾਦ ਦਾ ਸ਼ਬਦ ਸਿਰਫ ਸਿੱਖਾਂ ਨਾਲ ਹੀ ਕਿਉਂ ਜੋੜ ਦਿੱਤਾ ਗਿਆ। ਹਾਲਾਂਕਿ ਅੱਤਵਾਦੀ ਦਾ ਕੋਈ ਧਰਮ ਨਹੀਂ ਹੁੰਦਾ। ਹੁਣ ਵੀ ਅਜਿਹੇ ਹੀ ਹਾਲਾਤ ਬਣਾਉਣ ਦੇ ਉਪਰਾਲੇ ਹੋ ਰਹੇ ਹਨ। ਸਿੱਖ ਜਗਤ ਸਮਝ ਹੀ ਨਹੀਂ ਰਿਹਾ ਕਿ ਉਨ੍ਹਾਂ ਨੂੰ ਹੱਥਠੋਕੇ ਅਤੇ ਮੋਹਰੇ ਬਣਾਕੇ ਵਰਤਿਆ ਜਾ ਰਿਹਾ ਹੈ। ਵਾਦਵਿਵਾਦ ਵਿਚ ਪਈਆਂ ਸਿੱਖ ਸੰਸਥਾਵਾਂ ਨੂੰ ਸਿੱਖ ਧਰਮ ਦੇ ਵਡੇਰੇ ਹਿੱਤ ਵਿਚ ਇਹ ਟਕਰਾਓ ਖ਼ਤਮ ਕਰਨ ਲਈ ਆਪੋ ਆਪਣੇ ਹਠ ਤਿਆਗ ਦੇਣੇ ਚਾਹੀਦੇ ਹਨ। ਗੁਪਤਚਰ ਏਜੰਸੀਆਂ ਸਿੱਖਾਂ ਦੀ ਬਹਾਦਰੀ ਅਤੇ ਦਲੇਰੀ ਤੋਂ ਭਲੀ ਭਾਂਤ ਜਾਣੂੰ ਹਨ, ਇਸ ਲਈ ਉਹ ਡਰਦੀਆਂ ਹਨ ਕਿ ਜੇਕਰ ਇਹ "ਕੌਮ" ਆਪੇ ਤੇ ਆ ਜਾਵੇ ਤਾਂ ਕਿਸੇ ਵੀ ਸਰਕਾਰ ਲਈ ਚੈਲੰਜ ਬਣ ਸਕਦੇ ਹਨ। ਇਸ ਲਈ ਸਿੱਖ "ਕੌਮ" ਨੂੰ ਕਮਜ਼ੋਰ ਕਰਨ ਲਈ ਸਾਜ਼ਸ਼ਾਂ ਰਚਦੀਆਂ ਰਹਿੰਦੀਆਂ ਹਨ। ਉਹ ਆਪਣੇ ਆਦਮੀਆਂ ਦੀ ਸਿੱਖ ਧਰਮ ਵਿਚ ਘੁਸਪੈਠ ਕਰਵਾਕੇ ਆਪਣਾ ਉਲੂ ਸਿੱਧਾ ਕਰਦੀਆਂ ਹਨ। ਇਸ ਲਈ ਸਿੱਖ ਜਗਤ ਨੂੰ ਆਪਣੇ ਅੰਦਰ ਝਾਤੀ ਮਾਰਕੇ ਆਪਣੀ ਅੰਤਹਕਰਨ ਦੀ ਅਵਾਜ਼ ਸੁਣਨੀ ਚਾਹੀਦੀ ਹੈ।

ਸਿੱਖ ਧਰਮ ਦਾ ਸਰਵੋਤਮ ਅਤੇ ਪਵਿੱਤਰ ਤਖ਼ਤ, ਅਕਾਲ ਤਖ਼ਤ ਹੈ। ਅਕਾਲ ਤਖ਼ਤ ਦੇ ਮੁੱਖੀ ਨੂੰ ਨਿਰਪੱਖ ਹੋ ਕੇ ਇਸ ਟਕਰਾਓ ਨੂੰ ਖ਼ਤਮ ਕਰਨ ਲਈ ਪੰਜਾਂ ਤਖ਼ਤਾਂ ਦੇ ਮੁਖੀਆਂ ਦੀ ਮੀਟਿੰਗ ਬੁਲਾਕੇ ਕੋਈ ਯੋਗ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਜੋ ਸਿੱਖ ਧਰਮ ਦੇ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕੇ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

 
 
 
  sikhਪੰਥਕ ਸੰਸਥਾਵਾਂ ਵਿਚ ਟਕਰਾਓ ਸਿੱਖ ਧਰਮ ਦੀ ਪ੍ਰਫੁਲਤਾ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼
ਉਜਾਗਰ ਸਿੰਘ, ਪਟਿਆਲਾ 
andhਅੰਧਵਿਸ਼ਵਾਸਾਂ ਵਿਚ ਜਕੜਿਆ ਮਨੁੱਖ
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਕਸ਼ੇਤਰ 
chittaਪੰਜਾਬ, ਪੰਜਾਬੀ ਅਤੇ ਚਿੱਟਾ
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਕਸ਼ੇਤਰ 
abadiਵੱਧਦੀ ਆਬਾਦੀ : ਕਾਰਨ, ਪ੍ਰਭਾਵ ਅਤੇ ਬਚਾਓ
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਕਸ਼ੇਤਰ 
amrikaਅਮਰੀਕਾ ਦੇ ਪੁਰਾਤਨ ਵਿਚ ਜਦੋਂ ਇਕ ਗੋਰੀ ਨੇ ਸਤਿ ਸ੍ਰੀ ਅਕਾਲ ਬੁਲਾਈ
ਉਜਾਗਰ ਸਿੰਘ, ਪਟਿਆਲਾ
shillongਸ਼ਿਲਾਂਗ ਦੇ ਸਿੱਖਾਂ ਦੇ ਸਿਰ ’ਤੇ ਉਜਾੜੇ ਦੀ ਤਲਵਾਰ?
ਜਸਵੰਤ ਸਿੰਘ ‘ਅਜੀਤ’,  ਦਿੱਲੀ
rajnitiਭਾਰਤੀ ਰਾਜਨੀਤੀ ਵਿੱਚਲੇ ਆਪੋ-ਆਪਣੇ ਸੱਚ!
ਜਸਵੰਤ ਸਿੰਘ ‘ਅਜੀਤ’,  ਦਿੱਲੀ
choneਹੈਰਾਨੀ ਭਰਿਆ ਹੋ ਸਕਦਾ ਹੈ ਚੋਣ ਵਰ੍ਹਾ
ਡਾ ਨਿਸ਼ਾਨ ਸਿੰਘ ਰਾਠੌਰ,  ਕੁਰੂਕਸ਼ੇਤਰ  
congressਪੰਜਾਬ ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ
ਉਜਾਗਰ ਸਿੰਘ, ਪਟਿਆਲਾ
manukhਮਨੁੱਖ, ਮੋਬਾਈਲ ਅਤੇ ਸੋਸ਼ਲ ਮੀਡੀਆ
ਡਾ ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
punjabਪੰਜਾਬ ਮੰਤਰੀ ਮੰਡਲ ਦੇ ਗਠਨ ਵਿਚ ਕੇਂਦਰੀ ਕਾਂਗਰਸੀ ਨੇਤਾਵਾਂ ਦੀ ਦਖ਼ਲਅੰਦਾਜ਼ੀ ਵਿਧਾਨਕਾਰਾਂ ਵਿਚ ਨਿਰਾਸ਼ਾ ਦਾ ਕਾਰਨ -  ਉਜਾਗਰ ਸਿੰਘ, ਪਟਿਆਲਾ  
rajnitiਭਾਰਤੀ ਰਾਜਨੀਤੀ, ਤਾਂ ਇਉਂ ਹੀ ਚਲੇਗੀ!
ਜਸਵੰਤ ਸਿੰਘ ‘ਅਜੀਤ’, ਦਿੱਲੀ 
maaਜ਼ਿੰਦਗੀ ਦਾ ਦੂਜਾ ਨਾਂ ਹੈ ਮਾਂ !
ਸੁਰਜੀਤ ਕੌਰ, ਕਨੇਡਾ  
manukhਮਨੁੱਖ ਵਿੱਚੋਂ ਖ਼ਤਮ ਹੁੰਦੀ ਮਨੁੱਖਤਾ
ਡਾ ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
filmanਕੀ ਸਾਡੇ ਪੰਜਾਬੀ, ਇਤਿਹਾਸਕ ਜਾਂ ਸਾਡੇ ਸੂਰਮਿਆਂ ਦੀਆਂ ਫ਼ਿਲਮਾਂ ਦੇਖਣ ਦੇ ਰੌਂਅ ਵਿੱਚ ਹਨ?
ਸ਼ਿਵਚਰਨ ਜੱਗੀ ਕੁੱਸਾ, ਲੰਡਨ  
sikhiਸਰਵੁੱਚ ਧਾਰਮਕ ਸਿੱਖ ਸੰਸਥਾਵਾਂ ਦੀ ਸਾਖ ਦਾਅ ’ਤੇ?
ਜਸਵੰਤ ਸਿੰਘ ‘ਅਜੀਤ’, ਦਿੱਲੀ 
badungarਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੇਹਣੋ ਮੇਹਣੀ
ਉਜਾਗਰ ਸਿੰਘ, ਪਟਿਆਲਾ  
sadਬਾਦਲ ਅਕਾਲੀ ਦਲ ਨੇ ਪੰਜਾਬੋਂ ਬਾਹਰ ਪੈਰ ਪਸਾਰੇ?
ਜਸਵੰਤ ਸਿੰਘ ‘ਅਜੀਤ’, ਦਿੱਲੀ 
tohra1 ਅਪ੍ਰੈਲ 2018 ਨੂੰ ਬਰਸੀ ਤੇ ਵਿਸ਼ੇਸ਼
ਹਮੇਸ਼ਾ ਵਾਦਵਿਵਾਦਾਂ ਵਿਚ ਘਿਰੇ ਰਹੇ: ਕਿੰਗ ਮੇਕਰ ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ,  ਪਟਿਆਲਾ 
aapਆਮ ਆਦਮੀ ਪਾਰਟੀ ਪਾਣੀ ਦੇ ਉਬਾਲ ਵਾਂਗੂੰ ਆਈ ਭਾਫ ਬਣਕੇ ਉਡਣ ਲੱਗੀ
ਉਜਾਗਰ ਸਿੰਘ,  ਪਟਿਆਲਾ 
syasatਸਿਆਸਤ ’ਤੇ ਭਾਰੂ ਹੁੰਦਾ ਧਰਮ: ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ ਰਾਠੌਰ 
bhagat23 ਮਾਰਚ ਸ਼ਹੀਦੀ ਦਿਵਸ ਤੇ ਵਿਸ਼ੇਸ਼
ਭਾਰਤ ਦੀ ਆਜ਼ਾਦੀ ਸੰਗਰਾਮ ਦਾ ਅਜ਼ੀਮ ਹੀਰੋ: ਸ੍ਰ. ਭਗਤ ਸਿੰਘ  - ਪ੍ਰੋ. ਅਰਚਨਾ, ਬਰਨਾਲਾ 
trudeauਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ
ਉਜਾਗਰ ਸਿੰਘ, ਪਟਿਆਲਾ
punjabiਪੰਜਾਬੀਆਂ ’ਚ ਘੱਟਦਾ ਸਾਹਿਤ ਪੜ੍ਹਨ ਦਾ ਰੁਝਾਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
syasatਸਿਆਸਤ ਦੇ ਰਾਹਾਂ ਤੋਂ ਗਾਇਬ ਹੁੰਦੇ ਅਸਲ ਮੁੱਦੇ
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਸ਼ੇਤਰ
kokru

ਕੋਕੜੂਆਂ ਦੀ ਭਰਮਾਰ ਵੇ ਮਾਹੀਆ
ਸ਼ਿੰਦਰ ਮਾਹਲ, ਯੂ ਕੇ 

naviਨਵੀਂ ਦੁਨੀਆਂ - ਨਵੇਂ ਨਜ਼ਾਰੇ
ਸ਼ਿੰਦਰ ਮਾਹਲ, ਯੂ ਕੇ 
charchitਕੁਝ ਚਰਚਤ ਖਬਰਾਂ, ਆਮ ਰੁਝਾਨਾਂ ਤੋਂ ਕੁਝ ਹਟ ਕੇ
ਜਸਵੰਤ ਸਿੰਘ ‘ਅਜੀਤ’, ਦਿੱਲੀ
suresh

ਸੁਰੇਸ਼ ਕੁਮਾਰ ਨੂੰ ਇਮਾਨਦਾਰੀ ਤੇ ਪਹਿਰਾ ਦੇਣ ਅਤੇ ਭਰਿਸ਼ਟਾਚਾਰ ਰੋਕਣ ਦੀ ਸਜਾ
ਉਜਾਗਰ ਸਿੰਘ, ਪਟਿਆਲਾ

ਸੁੰਦਰ ਮੁੰਦਰੀਏ ਹੋ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
ਰਵੇਲ ਸਿੰਘ ਇਟਲੀ 
ਭਾਰਤ-ਪਾਕ ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਨਸ਼ਾ, ਸਮਾਜ ਅਤੇ ਦੇਸ਼ ਦੀ ਬਰਬਾਦੀ
ਹਰਜੀਤ ਕਾਤਿਲ, ਸ਼ੇਰਪੁਰ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2018, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com