WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਮੁਸਿਲਮ ਔਰਤਾਂ ਤੇ ਤਿੰਨ ਤਲਾਕ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ    (27/08/2019)

gobinder

 
3talaq
 

ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਭਾਰਤ ਨੂੰ ਇੱਕ ਧਰਮ ਨਿਰਪੱਖ ਦੇਸ਼ ਐਲਾਨਦੀ ਹੈ ਪਰੰਤੂ ਦੁਖਾਂਤ ਇਹ ਹੈ ਕਿ ਜ਼ਮੀਨੀ ਪੱਧਰ ਤੇ ਦੇਸ਼ ਦੀ ਰਾਜਨੀਤੀ ਤੇ ਵੋਟਾਂ ਦਾ ਜੁਗਾੜ ਕਰਨ ਦੀ ਸਾਰੀ ਰਣਨੀਤੀ ਹਿੰਦੂ-ਮੁਸਲਮਾਨ, ਧਾਰਮਿਕ ਗਿਣਤੀਆਂ ਮਿਣਤੀਆਂ ਤੇ ਹੀ ਕੇਂਦਰਿਤ ਹੁੰਦੀ ਹੈ, ਜੋ ਕਿ ਸ਼ਰਮਨਾਕ ਅਤੇ ਨਿੰਦਣਯੋਗ ਹੈ।

2011 ਦੀ ਜਨਗਣਨਾ ਅਨੁਸਾਰ ਦੇਸ਼ ਵਿੱਚ ਮੁਸਲਿਮ ਆਬਾਦੀ ਤਕਰੀਬਨ 17.22 ਕਰੋੜ ਭਾਵ ਜਨਸੰਖਿਆ ਦਾ 14.2 ਫੀਸਦੀ ਹੁੰਦੇ ਹੋਏ ਦੇਸ਼ ਦਾ ਵੱਡਾ ਅਲਪਸੰਖਿਅਕ ਵਰਗ ਹੈ। 2011 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ ਤਲਾਕਸ਼ੁਦਾ ਮੁਸਲਿਮ ਔਰਤਾਂ 0.56 ਫੀਸਦੀ ਹਨ ਜਦਕਿ ਤਲਾਕਸ਼ੁਦਾ ਹਿੰਦੂ ਔਰਤਾਂ ਦੀ ਸੰਖਿਆ 0.76 ਫੀਸਦੀ ਹੈ ਅਤੇ ਤਲਾਕਸ਼ੁਦਾ ਇਸਾਈਆਂ ਔਰਤਾਂ ਦੀ ਗਿਣਤੀ 1.23 ਫੀਸਦੀ ਹੈ।

ਕਿਸੇ ਵੀ ਸਫ਼ਲ ਲੋਕਤੰਤਰ ਦੀ ਮੁੱਢਲੀ ਪਹਿਚਾਣ ਹੈ ਕਿ ਬਿਨ੍ਹਾਂ ਕਿਸੇ ਭੇਦਭਾਵ ਤੋਂ ਹਰ ਵਰਗ ਨੂੰ ਬਰਾਬਰ ਦੀ ਹਿੱਸੇਦਾਰੀ ਅਤੇ ਸਨਮਾਨ ਮਿਲੇ। ਇਹ ਕੋਈ ਅੱਤਕੱਥਨੀ ਨਹੀਂ ਕਿ ਦੇਸ਼ ਵਿੱਚ ਮੁਸਲਮਾਨ ਭਾਈਚਾਰੇ ਨੂੰ ਦੂਜੇ ਦਰਜੇ ਦੇ ਨਾਗਰਿਕਾਂ ਦੀ ਲਾਇਨ ਵਿੱਚ ਖੜਾ ਕਰ ਦਿੱਤਾ ਗਿਆ ਹੈ। ਕੇਂਦਰ ਦੀ ਸੱਤਾਧਾਰੀ ਭਾਜਪਾ ਦੇ ਜਿੱਤੇ 303 ਪਾਰਲੀਮੈਂਟ ਮੈਂਬਰਾਂ ਵਿੱਚ ਸਿਰਫ਼ ਇੱਕ ਮੁਸਲਿਮ ਭਾਈਚਾਰੇ ਵਿੱਚੋਂ ਹੈ ਅਤੇ ਭਾਜਪਾ ਨੇ ਆਪਣੇ ਕੁੱਲ ਉਮੀਦਵਾਰਾਂ ਵਿੱਚੋਂ ਸਿਰਫ਼ ਛੇ ਮੁਸਲਿਮ ਭਾਈਚਾਰੇ ਵਿੱਚੋਂ ਉਮੀਦਵਾਰ ਬਣਾਏ ਸੀ। 2019 ਦੀ ਲੋਕ ਸਭਾ ਵਿੱਚ ਕੁੱਲ 27 ਪਾਰਲੀਮੈਂਟ ਮੈਂਬਰ ਮੁਸਲਿਮ ਭਾਈਚਾਰੇ ਵਿੱਚੋਂ ਹਨ ਜੋ ਕਿ ਲੋਕ ਸਭਾ ਦਾ ਸਿਰਫ਼ 4.97 ਫੀਸਦੀ ਹੈ ਅਤੇ ਜੋ ਦੇਸ਼ ਦੀ ਮੁਸਲਿਮ ਆਬਾਦੀ ਦੀ ਪ੍ਰਤੀਸ਼ਤ ਤੋਂ ਬਹੁਤ ਘੱਟ ਹੈ। ਇਸੇ ਤਰ੍ਹਾਂ ਲੋਕ ਸਭਾ ਵਿੱਚ ਔਰਤਾਂ ਦੀ ਅਗਵਾਈ ਦਾ ਫੀਸਦ 14.36 ਪ੍ਰਤੀਸ਼ਤ ਹੈ ਜੋ ਦੇਸ਼ ਵਿੱਚ ਔਰਤਾਂ ਦੀ ਆਬਾਦੀ ਦੇ ਅਨੁਪਾਤ ਵਿੱਚ ਬਹੁਤ ਘੱਟ ਹੈ।

ਤਿੰਨ ਤਲਾਕ ਨੂੰ ਮੁਸਲਿਮ ਸਮਾਜ ਵਿੱਚ ‘ਤਲਾਕ-ਉਲ-ਬਿਦੁਤ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਕਾਨੂੰਨ ਨੂੰ ਇਸਲਾਮਿਕ ਕਾਨੂੰਨ ਤਹਿਤ ਵਿਧਾਨਿਕ ਮਾਨਤਾ ਪ੍ਰਾਪਤ ਹੈ। ਇਸਲਾਮ ਵਿੱਚ ਨਿਕਾਹ ਜਨਮਾਂ ਜਨਮਾਂ ਦਾ ਰਿਸ਼ਤਾ ਨਹੀਂ ਸਗੋਂ ਮੁਸਲਿਮ ਸਮਾਜ ਵਿੱਚ ਨਿਕਾਹ ਇੱਕ ਸਮਝੌਤਾ ਹੁੰਦਾ ਹੈ, ਜਿਸ ਵਿੱਚ ਮੇਹਰ ਦੀ ਸ਼ਰਤ ਦੇ ਚੱਲਦਿਆਂ ਪੁਰਸ਼ ਔਰਤ ਨਾਲ ਨਿਕਾਹ ਭਾਵ ਵਿਆਹ ਕਰਦਾ ਹੈ। ਪਤੀ ਪਤਨੀ ਵਿੱਚ ਕਿਸੇ ਕਾਰਨ ਕਰਕੇ ਆਪਸੀ ਮਤਭੇਦਾਂ ਆਦਿ ਦੇ ਚੱਲਦਿਆਂ ਪੁਰਸ਼ ਤਰਫੋਂ ਆਪਣੀ ਪਤਨੀ ਨੂੰ ਕਿਸੇ ਵੀ ਮਾਧਿਅਮ ਰਾਹੀਂ ਚਾਹੇ ਉਹ ਮੌਖਿਕ ਹੋਵੇ ਜਾਂ ਲਿਖਿਤ, ਚਾਹੇ ਹਾਜਰ ਹੋਕੇ ਜਾਂ ਗੈਰ ਹਾਜਰ, ਚਾਹੇ ਇੰਟਰਨੈੱਟ, ਕਿਸੇ ਲੋਕ ਮਾਧਿਅਮ ਐਪਜ ਰਾਹੀਂ ਆਦਿ ਤਿੰਨ ਵਾਰ ਤਲਾਕ ਕਹਿ ਕੇ ਆਪਣੇ ਵਿਵਾਹਿਕ ਸੰਬੰਧਾਂ ਨੂੰ ਤੋੜ ਸਕਦਾ ਹੈ ਭਾਵ ਤਲਾਕ ਲੈ ਸਕਦਾ ਹੈ, ਇਹੀ ਤਿੰਨ ਤਲਾਕ ਅਖਵਾਉਂਦਾ ਹੈ ਅਤੇ ਇਹ ਦੋਵੇਂ ਪਤੀ ਪਤਨੀ ਨੂੰ ਮੰਨਣਯੋਗ ਹੁੰਦਾ ਹੈ।

ਦੁਨੀਆਂ ਭਰ ਦੇ ਇਸਲਾਮ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਤਿੰਨ ਤਲਾਕ ਇੱਕ ਗੈਰ ਇਸਲਾਮਿਕ ਪ੍ਰਕਿਰਿਆ ਹੈ ਕਿਉਂਕਿ ਕੁਰਾਨ ਵਿੱਚ ਤਲਾਕ ਦੀ ਪ੍ਰਕਿਰਿਆ ਨੂੰ ਬਹੁਤ ਹੀ ਕਠਿਨ ਦੱਸਿਆ ਗਿਆ ਹੈ। ਕੁਰਾਨ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਪਤੀ ਤੇ ਪਤਨੀ ਇੱਕ ਦੂਜੇ ਤੋਂ ਅਲੱਗ ਹੋਣਾ ਚਾਹੁੰਦੇ ਹਨ ਤਾਂ ਇਸ ਤੋਂ ਪਹਿਲਾਂ ਪਤੀ ਤੇ ਪਤਨੀ ਅਤੇ ਦੋਹਾਂ ਦੇ ਪਰਿਵਾਰਾਂ ਨੂੰ ਬਹਿ ਕੇ ਹਰ ਸੰਭਵ ਕੋਸ਼ਿਸ ਕਰਨੀ ਚਾਹੀਦੀ ਹੈ ਤਾਂ ਜੋ ਤਲਾਕ ਤੋਂ ਬਚਿਆ ਜਾ ਸਕੇ, ਇਹ ਪ੍ਰਕਿਰਿਆ ਤਿੰਨ ਮਹੀਨੇ ਚੱਲਣੀ ਚਾਹੀਦੀ ਹੈ, ਰਿਸ਼ਤੇ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੁਸਲਮਾਨ ਮਰਦ ਦੁਆਰਾ ਤਲਾਕ ਦੀ ਪ੍ਰਕਿਰਿਆ ਸ਼ੁਰੂ ਕਰਨ ਤੇ ਇਸ ਨੂੰ ‘ਤਲਾਕ-ਏ-ਅਹਿਸਾਨ’ ਕਹਿੰਦੇ ਹਨ ਅਤੇ ਮੁਸਲਮਾਨ ਔਰਤ ਵੀ ਤਲਾਕ ਦੀ ਮੰਗ ਕਰ ਸਕਦੀ ਹੈ ਜਿਸ ਨੂੰ ‘ਖੁੱਲ੍ਹਾ’ ਕਿਹਾ ਜਾਂਦਾ ਹੈ, ਜੇ ਪਤੀ ਤਲਾਕ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਪਤਨੀ ਕਾਜ਼ੀ ਕੋਲ ਜਾ ਸਕਦੀ ਹੈ। ਇਸਲਾਮੀ ਨਿਆਂ ਵਿਵਸਥਾ ਅਨੁਸਾਰ ਪਤਨੀ ਵਿਆਹ ਤੋੜ ਸਕਦੀ ਹੈ, ਇਸ ਪ੍ਰਕਿਰਿਆ ਨੂੰ ‘ਫਸ਼ਕ-ਏ-ਨਿਕਾਹ’ ਕਿਹਾ ਜਾਂਦਾ ਹੈ। ਵਿਆਹ ਵੇਲੇ ਨਿਕਾਹਨਾਮੇ ਦਾ ਵੀ ਵਿਧਾਨ ਹੈ ਅਤੇ ਔਰਤ ਨਿਕਾਹ ਵੇਲੇ ਹੀ ਤਲਾਕ ਦੀਆਂ ਸ਼ਰਤਾਂ ਅਤੇ ਪ੍ਰਕਿਰਿਆ ਨਿਕਾਹਨਾਮੇ ਵਿੱਚ ਸ਼ਾਮਿਲ ਕਰਾ ਸਕਦੀ ਹੈ ਜਿਸਨੂੰ ‘ਤਫਵੀਦ-ਏ-ਤਲਾਕ’ ਕਿਹਾ ਜਾਂਦਾ ਹੈ। ਨਿਕਾਹ ਤੋਂ ਪਹਿਲਾਂ ਮੇਹਰ ਦੀ ਰਕਮ ਤੈਅ ਕੀਤੀ ਜਾਂਦੀ ਹੈ ਅਤੇ ਤਲਾਕ ਦੇਣ ਉੱਤੇ ਪਤੀ ਨੂੰ ਇਹ ਰਕਮ ਔਰਤ ਨੂੰ ਦੇਣੀ ਪੈਂਦੀ ਹੈ। ਬੁੱਧੀਜੀਵੀਆਂ ਅਨੁਸਾਰ ਜੇਕਰ ਤਲਾਕ ਜਿਆਦਾ ਹੀ ਜ਼ਰੂਰੀ ਹੋਵੇ ਤਾਂ ਅਦਾਲਤੀ ਪ੍ਰਕਿਰਿਆ ਰਾਹੀਂ ਹੀ ਤਲਾਕ ਲੈਣਾ ਚਾਹੀਦਾ ਹੈ।

ਭਾਰਤ ਤੋਂ ਪਹਿਲਾਂ ਦੁਨੀਆਂ ਭਰ ਦੇ ਕਈ ਦੇਸ਼ਾਂ ਨੇ ਤਿੰਨ ਤਲਾਕ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਹੈ ਜਿਨ੍ਹਾਂ ਵਿੱਚ ਮਿਸਰ ਅਜਿਹਾ ਫੈਸਲਾ ਲੈਣ ਵਾਲਾ ਪਹਿਲਾ ਦੇਸ਼ ਸੀ ਅਤੇ ਪਾਕਿਸਤਾਨ ਨੇ ਆਪਣੀ ਸਥਾਪਨਾ ਦੇ ਮਹਿਜ 10 ਸਾਲ ਬਾਦ 1956 ਵਿੱਚ ਹੀ ਇਸ ਨੂੰ ਬੰਦ ਕਰ ਦਿੱਤਾ ਸੀ, ਹੋਰਨਾਂ ਵਿੱਚ ਸਾਊਦੀ ਅਰਬ, ਯੂ.ਏ.ਈ., ਕਤਰ, ਮੋਰਾਕੋ, ਈਰਾਨ, ਅਲਜੀਰੀਆ, ਜਾਰਡਨ, ਸਾਈਪ੍ਰੈੱਸ, ਟਿਊਨੀਸ਼ੀਆ, ਮਲੇਸ਼ੀਆ, ਬੁਰਨੇਈ, ਇੰਡੋਨੇਸ਼ੀਆ, ਲੀਬੀਆ, ਸੂਡਾਨ, ਲੇਬਨਾਨ, ਬੰਗਲਾਦੇਸ਼, ਸ੍ਰੀ ਲੰਕਾ, ਤੁਰਕੀ, ਅਫ਼ਗਾਨਿਸਤਾਨ ਆਦਿ ਮੁਲਕ ਸ਼ਾਮਿਲ ਹਨ।
 
22 ਅਗਸਤ 2017 ਨੂੰ ਭਾਰਤੀ ਸੁਪਰੀਮ ਕੋਰਟ ਨੇ ਤਿੰਨ ਤਲਾਕ ਨੂੰ ਗੈਰ ਸੰਵਿਧਾਨਿਕ ਕਰਾਰ ਦਿੱਤਾ ਸੀ ਅਤੇ ਤਿੰਨ ਤਲਾਕ ਨੂੰ ਭਾਰਤੀ ਸੰਵਿਧਾਨ ਦੁਆਰਾ ਅਨੁਛੇਦ 14 ਵਿੱਚ ਨਾਗਰਿਕਾਂ ਨੂੰ ਦਿੱਤੇ ਗਏ ਸਮਾਨਤਾ ਦੇ ਅਧਿਕਾਰ ਦੀ ਉਲੰਘਣਾ ਮੰਨਿਆ ਸੀ।

ਮੁਸਲਿਮ ਔਰਤ (ਵਿਆਹ ਦੇ ਅਧਿਕਾਰਾਂ ਦੀ ਸੁਰੱਖਿਆ) ਕਾਨੂੰਨ 2019 ਦੇ ਤਹਿਤ ਤਿੰਨ ਤਲਾਕ ਗੈਰ ਕਾਨੂੰਨੀ ਹੈ, ਇਸਦੇ ਉਲੰਘਣ ਤੇ ਪੁਰਸ਼ ਨੂੰ ਤਿੰਨ ਸਾਲ ਦੀ ਕੈਦ ਹੋ ਸਕਦੀ ਹੈ। ਪੁਲਿਸ ਬਿਨ੍ਹਾ ਵਾਰੰਟ ਦੇ ਤਿੰਨ ਤਲਾਕ ਦੇਣ ਵਾਲੇ ਦੋਸ਼ੀ ਪਤੀ ਨੂੰ  ਗ੍ਰਿਫ਼ਤਾਰ ਕਰ ਸਕਦੀ ਹੈ। ਇਸ ਕਾਨੂੰਨ ਵਿੱਚ ਤਲਾਕ ਤੋਂ ਬਾਅਦ ਪੁਰਸ਼ ਨੂੰ ਤਲਾਕਸ਼ੁਦਾ ਔਰਤ ਦੇ ਰੱਖ ਰਖਾਅ ਲਈ ਪੈਸੇ ਵੀ ਦੇਣੇ ਪੈਣਗੇ ਭਾਵ ਗੁਜ਼ਾਰਾ ਭੱਤਾ ਅਤੇ ਇਸ ਕਾਨੂੰਨ ਤਹਿਤ ਛੋਟੇ ਬੱਚਿਆਂ ਦੀ ਨਿਗਰਾਨੀ ਮਾਂ ਦੇ ਕੋਲ ਰਹੇਗੀ।

ਇਸ ਕਾਨੂੰਨ ਦੇ ਵਿਰੋਧ ਵਿੱਚ ਇਹ ਵੀ ਤਰਕ ਦਿੱਤਾ ਜਾਂਦਾ ਹੈ ਕਿ ਸਰਕਾਰ ਨੂੰ ਕਿਸੇ ਦੇ ਧਰਮ ਅਤੇ ਨਿੱਜੀ ਮਾਮਲਿਆਂ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ। ਇਸ ਸੰਬੰਧੀ ਮੁਸਲਿਮ ਬੁੱਧੀਜੀਵੀਆਂ ਅਤੇ ਔਰਤਾਂ ਸੰਗਠਨਾਂ ਦਾ ਕਹਿਣਾ ਹੈ ਕਿ ਇਸ ਨਾਲ ਮੁਸਲਿਮ ਔਰਤਾਂ ਦੀ ਕੋਈ ਮੱਦਦ ਨਹੀਂ ਹੋਵੇਗੀ ਕਿਉਂਕਿ ਉਹਨਾਂ ਦੇ ਪਤੀ ਦੇ ਜੇਲ੍ਹ ਜਾਣ ਦੀ ਹਾਲਤ ਵਿੱਚ ਪਤੀ ਗੁਜਾਰਾ ਭੱਤਾ ਕਿਵੇਂ ਦੇਵੇਗਾ? ਇਨ੍ਹਾਂ ਦਾ ਮੰਨਣਾ ਹੈ ਕਿ ਔਰਤ ਅਤੇ ਮਰਦ ਵਿਚਕਾਰ ਬਰਾਬਰੀ ਦੀ ਦਿਸ਼ਾ ਵਿੱਚ ਅੱਗੇ ਵਧਣਾ ਚਾਹੀਦਾ ਹੈ ਨਾ ਕਿ ਅਪਰਾਧ ਦੀ ਸ਼੍ਰੇਣੀ ਵਿੱਚ ਰੱਖਣਾ ਚਾਹੀਦਾ ਹੈ। ਦੂਜੀ ਦਲੀਲ ਇਹ ਵੀ ਹੈ ਕਿ ਤਿੰਨ ਤਲਾਕ ਦੇ ਅਪਰਾਧ ਦੀ ਸ਼੍ਰੇਣੀ ਚ ਆਉਣ ਕਰਕੇ ਮੁਸਲਿਮ ਮਰਦ ਦੁਆਰਾ ਤਲਾਕ ਤੋਂ ਬਿਨ੍ਹਾਂ ਹੀ ਆਪਣੀਆਂ ਪਤਨੀ ਨੂੰ ਛੱਡਿਆ ਜਾ ਸਕਦਾ ਹੈ ਜਿਸ ਨਾਲ ਔਰਤ ਦੀ ਸਥਿਤੀ ਹੋਰ ਮਾੜੀ ਹੋ ਜਾਵੇਗੀ। ਇਹ ਵੀ ਪੱਖ ਹੈ ਕਿ ਨਵੇਂ ਕਾਨੂੰਨ ਦੀ ਕੋਈ ਲੋੜ ਨਹੀਂ ਸੀ, ਕਿਉਂਕਿ ਕਾਨੂੰਨੀ ਰੂਪ ਵਿੱਚ ਪਹਿਲਾਂ ਹੀ ਬਹੁਤ ਕਾਨੂੰਨ ਮੌਜੂਦ ਹਨ, ਜੋ ਵਿਆਹੁਤਾ ਔਰਤਾਂ ਨੂੰ ਬੇਇਨਸਾਫ਼ੀ ਤੋਂ ਬਚਾਉਂਦੇ ਹਨ।

ਤਾਜ਼ਾ ਕਾਨੂੰਨ ਵਿੱਚ ਕੁਝ ਆਪਾ-ਵਿਰੋਧ ਵੀ ਹੈ ਅਤੇ ਇਹ ਦੁਖਾਂਤ ਹੈ ਕਿ ਇੱਕ ਨਾਗਰਿਕ ਦੀ ਅਸਹਿਮਤੀ ਨੂੰ ਹੁਣ ਅਪਰਾਧ ਦੀ ਸ਼੍ਰੇਣੀ ਵਿੱਚ ਪਾ ਦਿੱਤਾ ਗਿਆ ਹੈ। ਔਰਤਾਂ ਦੇ ਹਿੱਤਾਂ ਦੀ ਸੁਰੱਖਿਆ ਦੀ ਗੱਲ ਕਰਦਿਆਂ ਦੂਜੇ ਵਰਗਾਂ ਦੀ ਔਰਤਾਂ ਜੋ ਬਿਨ੍ਹਾਂ ਤਲਾਕ ਦੇ ਸੰਤਾਪ ਭੋਗ ਰਹੀਆਂ ਹਨ, ਉਹਨਾ ਤੇ ਸਰਕਾਰ ਦੀ ਧਾਰੀ ਚੁੱਪੀ ਅਤੇ ਸੰਬੰਧਤ ਮਾਮਲੇ ਵਿੱਚ ਕੀਤੀ ਜਲਦਬਾਜ਼ੀ ਕੇਂਦਰ ਸਰਕਾਰ ਦੀ ਮੰਸ਼ਾ ਤੇ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਖੜ੍ਹੀ ਕਰਦੀ ਹੈ।ਇਹ ਜ਼ਰੂਰੀ ਹੈ ਕਿ ਲੋਕਤੰਤਰੀ ਵਿਵਸਥਾ ਵਿੱਚ ਨਾਗਰਿਕ ਅਸਹਿਮਤੀ ਤੇ ਅਪਰਾਧਿਕ ਕੰਮਾਂ ਵਿੱਚ ਅੰਤਰ ਨੂੰ ਖ਼ਤਮ ਨਾ ਕੀਤਾ ਜਾਵੇ ਅਤੇ ਕਿਸੇ ਵਰਗ ਵਿਸ਼ੇਸ ਉੱਪਰ ਕਲਿਆਣਕਾਰੀ ਕਾਨੂੰਨ ਬਣਾਉਣ ਵੇਲ੍ਹੇ ਸੰਬੰਧਤ ਵਰਗ ਦੇ ਬੁੱਧੀਜੀਵੀਆਂ ਦੀ ਸਲਾਹ ਦੇ ਨਾਲ ਨਾਲ, ਵਿਰੋਧੀ ਪਾਰਟੀਆਂ ਦੇ ਯੋਗ ਤਰਕਾਂ ਤੇ ਆਧਾਰਿਤ ਸਲਾਹ ਮਸ਼ਵਰ੍ਹਿਆਂ ਨੂੰ ਵੀ ਸੰਬੰਧਤ ਕਾਨੂੰਨ ਵਿੱਚ ਸਥਾਨ ਦੇਣਾ ਚਾਹੀਦਾ ਹੈ, ਨਾ ਕਿ ਆਪਣੀ ਜਿੱਦ ਨੂੰ ਦੂਜਿਆਂ ਤੇ ਥੋਪਣਾ।

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ. - ਬਰੜ੍ਹਵਾਲ
ਤਹਿਸੀਲ – ਧੂਰੀ (ਸੰਗਰੂਰ)
ਈਮੇਲ – bardwal.gobinder@gmail.com

 
 
  3talaqਮੁਸਿਲਮ ਔਰਤਾਂ ਤੇ ਤਿੰਨ ਤਲਾਕ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ 
khedਰਾਸ਼ਟਰੀ ਖੇਡ ਦਿਵਸ – 29 ਅਗਸਤ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ
kangrasਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ
ਉਜਾਗਰ ਸਿੰਘ, ਪਟਿਆਲਾ  
wapssiਵਾਪਸੀ ਕੁੰਜੀ ਦਾ ਭੇਤ
ਰਵੇਲ ਸਿੰਘ ਇਟਲੀ

kangrasਗਾਂਧੀ ਪਰਿਵਾਰ ਤੋਂ ਬਿਨਾ ਕਾਂਗਰਸ ਨੂੰ ਕੋਈ ਬਾਲੀਵਾਰਸ ਨਹੀਂ ਲੱਭਦਾ
ਉਜਾਗਰ ਸਿੰਘ, ਪਟਿਆਲਾ  

sidhuਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ: ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ
ਉਜਾਗਰ ਸਿੰਘ, ਪਟਿਆਲਾ 
punjabiਪੰਜਾਬੀ ਸਹਿਤ ਅਤੇ ਸਭਿਅਤਾ ਬਾਰੇ ਵਿਚਾਰਾਂ ਦੀ ਸਾਂਝ
 ਸੁਰਿੰਦਰ ਕੌਰ ਜਗਪਾਲ ਜੇ.ਪੀ., ਯੂ ਕੇ 
kharbujaਵਾਹ ਓ ਖਰਬੂਜਿਆ ਤੇਰੇ ਰੰਗ ਵੀ ਨਵੇਕਲੇ
ਰਵੇਲ ਸਿੰਘ, ਇਟਲੀ 
akaliਪੰਜਾਬ ਵਿਚ ਅਕਾਲੀ ਦਲ ਦਾ ਨਿਘਾਰ ਭਾਜਪਾ ਦਾ ਉਭਾਰ
ਉਜਾਗਰ ਸਿੰਘ, ਪਟਿਆਲਾ 
roko"ਰੋਕੋ ਕੈਂਸਰ" ਇੱਕ ਦਿਲਚਸਪ ਖਾਸ ਮੁਲਾਕਾਤ
ਸੁਰਿੰਦਰ ਕੋਰ ਜਗਪਾਲ ਜੇ ਪੀ, ਯੂ ਕੇ 
dilliਦਿੱਲੀ ਦੀ ਘਟਨਾ ਨਵੀਂ ਸਰਕਾਰ ਦੇ ਨਵੇਂ ਰਾਸ਼ਟਰਵਾਦ ਦਾ ਸਿੱਖ ਜਗਤ ਨੂੰ ਪਹਿਲਾ ਤੋਹਫ਼ਾ
ਉਜਾਗਰ ਸਿੰਘ, ਪਟਿਆਲਾ 
yogaਮੇਰੇ ਖਿਆਲ ਵਿੱਚ ਯੋਗਾ
ਗੁਰਪ੍ਰੀਤ ਕੌਰ ਗੈਦੂ , ਯੂਨਾਨ 
fatehweerਫਤਿਹਵੀਰ ਸਿੰਘ ਦੀ ਦੁੱਖਦਾਇਕ ਘਟਨਾ ਤੇ ਦੂਸ਼ਣਬਾਜ਼ੀ ਨਾਲੋਂ ਸੰਜੀਦਗੀ ਦੀ ਲੋੜ
ਉਜਾਗਰ ਸਿੰਘ, ਪਟਿਆਲਾ  
navjotਨਵਜੋਤ ਸਿੰਘ ਸਿੱਧੂ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ
ਉਜਾਗਰ ਸਿੰਘ, ਪਟਿਆਲਾ  
choneਲੋਕ ਸਭਾ ਚੋਣਾਂ ਵਿਚ ਪੰਥ ਹਾਰ ਗਿਆ ਬਾਦਲ ਪਰਿਵਾਰ ਜਿੱਤ ਗਿਆ
ਉਜਾਗਰ ਸਿੰਘ, ਪਟਿਆਲਾ
syasatਸਾਰਥਕਤਾਂ ਤੋਂ ਦੂਰ ਹੁੰਦੀ ਪੰਜਾਬ ਦੀ ਸਿਆਸਤ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
sikhyaਸਿੱਖਿਆ ਸੰਸਥਾਵਾਂ ਦਾ ਸਿਆਸੀਕਰਨ : ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
dhindsaਸਾਊ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਪੁਰਸਕਾਰ: ਬਾਦਲ ਪਰਿਵਾਰ ਲਈ ਨਮੋਸ਼ੀ
ਉਜਾਗਰ ਸਿੰਘ, ਪਟਿਆਲਾ
parvasਪਰਵਾਸ: ਸ਼ੌਂਕ ਜਾਂ ਮਜ਼ਬੂਰੀ
ਡਾ. ਨਿਸ਼ਾਨ ਸਿੰਘ ਰਾਠੌਰ  
sikhਸਿੱਖਾਂ ਦੀ ਪਾਰਲੀਮੈਂਟ ਵਿਚ ਬਹਿਸ ਦੀ ਇਜ਼ਾਜਤ ਕਿਉਂ ਨਹੀਂ?
ਉਜਾਗਰ ਸਿੰਘ, ਪਟਿਆਲਾ  
lohriਸਰਦ ਰੁੱਤ ਦਾ ਤਿਉਹਾਰ ਲੋਹੜੀ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
2018ਸਾਲ 2018 ਦੀ ਮੁਖ ਧਾਰਮਿਕ ਘਟਣਾ ਕਰਤਾਰਪੁਰ ਸਾਹਿਬ ਲਾਂਘਾ
ਹਰਬੀਰ ਸਿੰਘ ਭੰਵਰ, ਲੁਧਿਆਣਾ  
pohਸ਼ਹੀਦੀਆਂ ਦਾ ਮਹੀਨਾ : ਪੋਹ
ਡਾ. ਨਿਸ਼ਾਨ ਸਿੰਘ ਰਾਠੌਰ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2019, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com