ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 
ਫ਼ਿੰਨਲੈਂਡ ਦੀ ਕੌਮੀ ਹਾਕੀ ਟੀਮ ਵਿਚ ਦੋ ਪੰਜਾਬੀ ਮੁੰਡਿਆਂ ਦੀ ਹੋਈ ਚੋਣ
 ਵਿੱਕੀ ਮੋਗਾ, ਫਿੰਨਲੈਂਡ    (03/07/2019)

bikramjit


haaki

 

ਫ਼ਿੰਨਲੈਂਡ, 2 ਜੁਲਾਈ - 'ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ' ਦੇ ਦੋ ਪੰਜਾਬੀ ਮੁੰਡੇ ਪਰਮਪ੍ਰੀਤ ਸਿੰਘ ਗਿੱਲ ਅਤੇ ਜੋਬਨਵੀਰ ਸਿੰਘ ਖਹਿਰਾ (ਗੋਲਕੀਪਰ) ਫ਼ਿੰਨਲੈਂਡ ਦੀ ਸੋਲਾਂ ਸਾਲਾਂ ਦੇ ਵਰਗ ਦੀ ਕੌਮੀ ਹਾਕੀ ਟੀਮ ਵਿੱਚ ਚੁਣੇ ਗਏ ਹਨ। ਇਹ ਟੀਮ 4 ਤੋਂ 6 ਜੁਲਾਈ ਬੁਲਗਾਰੀਆ ਦੇ ਸ਼ਹਿਰ ਅਲਬੇਨਾ ਵਿੱਚ ਹੋਣ ਵਾਲੇ ਯੂਰੋਪੀਅਨ ਹਾਕੀ 5 ਟੂਰਨਾਂਮੈਂਟ ਵਿੱਚ ਹਿੱਸਾ ਲਵੇਗੀ।

ਫ਼ਿੰਨਲੈਂਡ ਤੋਂ ਇਲਾਵਾ ਇਸ ਟੂਰਨਾਂਮੈਂਟ ਵਿੱਚ ਰੂਸ, ਅਰਮੀਨੀਆ, ਬੁਲਗਾਰੀਆ, ਲਕਸ਼ਮਬਰਗ, ਸੋਲੋਵਾਕੀਆ, ਜੌਰਜ਼ੀਆ ਅਤੇ ਜਿਬਰਾਲਟਰ ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਟੀਮ ਦੇ ਮੁੱਖ ਕੋਚ ਐਂਡ੍ਰਿਊ ਸਕੌਲਫੀਲਡ ਅਤੇ ਸਹਾਇਕ ਕੋਚ ਮਾਰਕੂ ਹੇਇਨੋ ਹਨ।

ਪਰਮਪ੍ਰੀਤ ਸਿੰਘ ਗਿੱਲ ਪਹਿਲਾਂ ਵੀ ਫ਼ਿੰਨਲੈਂਡ ਦੀ ਕੌਮੀ ਟੀਮ ਵਲੋਂ ਰੂਸ ਵਿੱਚ ਦੋਸਤਾਨਾਂ ਮੈਚਾਂ ਦੀ ਲੜ੍ਹੀ ਖੇਡ ਚੁੱਕਾ ਹੈ। ਗੌਰਤਲਬ ਰਹੇ ਫ਼ਿੰਨਲੈਂਡ ਵਿੱਚ ਵਸਦੇ ਬਿਕਰਮਜੀਤ ਸਿੰਘ ´ਵਿੱਕੀ ਮੋਗਾ` ਨੇ ਮਹਿਜ਼ ਪੰਜ ਸਾਲ ਪਹਿਲਾਂ ਵਾਰੀਅਰਜ਼ ਹਾਕੀ ਕਲੱਬ ਦੀ ਸਥਾਪਨਾ ਕੀਤੀ ਸੀ, ਜਿਸ ਵਿੱਚ ਪੰਜਾਬੀ ਮੂਲ ਦੇ ਬੱਚਿਆਂ ਨੇ ਹਾਕੀ ਖੇਡਣੀ ਸ਼ੁਰੂ ਕੀਤੀ ਅਤੇ ਫ਼ਿੰਨਲੈਂਡ ਵਿੱਚ ਵਾਰੀਅਰਜ਼ ਹਾਕੀ ਕਲੱਬ ਹੀ ਇੱਕਲੌਤਾ ਹਾਕੀ ਕਲੱਬ ਹੈ ਜਿਸ ਵਿੱਚ ਸਿਰਫ਼ ਪੰਜਾਬੀ ਹੀ ਨਹੀਂ ਬਲਕਿ 20 ਤੋਂ ਵੱਧ ਦੇਸ਼ਾ ਦੇ ਨਾਗਰਿਕ ਜੂਨੀਅਰ ਅਤੇ ਸੀਨੀਅਰ ਪੱਧਰ ਤੇ ਹਾਕੀ ਖੇਡਦੇ ਹਨ। ਇਨ੍ਹਾਂ ਮੁੰਡਿਆਂ ਦੇ ਕੌਮੀ ਟੀਮ ਵਿੱਚ ਚੁਣੇ ਜਾਂਣ ਦੇ ਨਾਲ-ਨਾਲ ਵਾਰੀਅਰਜ਼ ਹਾਕੀ ਕਲੱਬ ਦੇ ਲਈ ਇੱਕ ਬਹੁਤ ਮਾਣ ਦੀ ਗੱਲ ਹੈ ਕਿ ਜਿੱਸ ਮੈਦਾਨ ਵਿੱਚ ਭਾਰਤੀ ਹਾਕੀ ਦੇ ਸਤੰਬ ਸ਼੍ਰੀ ਬਲਬੀਰ ਸਿੰਘ ਸੀਨੀਅਰ ਨੇ 1952 ਵਿੱਚ ਓਲਿੰਪਿਕ ਖੇਡਾਂ ਦੇ ਹਾਕੀ ਫ਼ਾਈਨਲ ਵਿੱਚ ਪੰਜ ਗੋਲ ਕਰਕੇ ਵਿਸ਼ਵ ਰਿਕਾਰਡ ਬਣਾਇਆ ਸੀ ਵਾਰੀਅਰਜ਼ ਹਾਕੀ ਕਲੱਬ ਦੇ ਇਹ ਨੌਜਵਾਨ ਮੁੰਡੇ ਅਤੇ ਹਾਕੀ ਕਲੱਬ ਉਸੇ ਮੈਦਾਨ ਵਿੱਚ ਅਭਿਆਸ ਕਰਦੇ ਹਨ।

ਫ਼ਿੰਨਲੈਂਡ ਦੀ ਕੌਮੀ ਟੀਮ ਵਿੱਚ ਚੁਣੇ ਜਾਣ ਤੇ ਫ਼ਿੰਨਲੈਂਡ ਵਿੱਚ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ਨੇ ਪਰਮਪ੍ਰੀਤ ਅਤੇ ਜੋਬਨਵੀਰ ਦੇ ਪਿਤਾ ਲਖਵਿੰਦਰ ਸਿੰਘ ਗਿੱਲ ਅਤੇ ਹਰਵਿੰਦਰ ਸਿੰਘ ਖਹਿਰਾ ਦੇ ਨਾਲ-ਨਾਲ ਕੋਚ ਵਿੱਕੀ ਮੋਗਾ ਨੂੰ ਵਧਾਈਆਂ ਦਿੱਤੀਆਂ।

 
haaki
 
haaki
 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ »    

  haakiਫ਼ਿੰਨਲੈਂਡ ਦੀ ਕੌਮੀ ਹਾਕੀ ਟੀਮ ਵਿਚ ਦੋ ਪੰਜਾਬੀ ਮੁੰਡਿਆਂ ਦੀ ਹੋਈ ਚੋਣ  
ਵਿੱਕੀ ਮੋਗਾ, ਫਿੰਨਲੈਂਡ 
vishavਇੰਗਲੈਂਡ 'ਚ ਹੋ ਰਹੇ ਵਿਸ਼ਵ ਸੰਗੀਤ ਮੇਲੇ 'ਚ ਪੰਜਾਬ ਦੇ ਗੱਭਰੂ ਪਾਉਣਗੇ ਲੁੱਡੀਆਂ ਧਮਾਲਾਂ
ਮਨਦੀਪ ਖੁਰਮੀ, ਲੰਡਨ 
seminarਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਵਲੋਂ 15ਵਾਂ ਅੰਤਰ-ਰਾਸ਼ਟਰੀ ਸੈਮੀਨਾਰ ਆਯੋਜਤ  
 ਡਾ ਕੁਲਜੀਤ ਸਿੰਘ ਜੰਜੂਆ, ਕਨੇਡਾ   
jalianwala1ਯੌਰਕਸ਼ਾਇਰ, ਯੂ ਕੇ, ਵਿੱਚ ਜੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ  
ਕੇਵਲ ਸਿੰਘ ਜਗਪਾਲ ਲੀਡਜ਼, ਯੂ ਕੇ   
baru2ਯਾਤਰਾ ਬੜੂ ਸਾਹਿਬ ਅਕਾਲ ਅਕੈਡਮੀ  
ਮੋਹਨ ਸਿੰਘ ਵਿਰਕ ਸਿਡਨੀ, ਆਸਟ੍ਰੇਲੀਆ  
akalidal1ਸ਼੍ਰੋਮਣੀ ਅਕਾਲੀ ਦਲ, ਆਸਟ੍ਰੇਲੀਆ ਦੇ ਵਰਕਰਾਂ ਦੀ ਸਿਡਨੀ ਵਿਚ ਇਕੱਤਰਤਾ  
ਗਿਆਨੀ ਸੰਤੋਖ ਸਿੰਘ, ਮੈਲਬਰਨ, ਆਸਟ੍ਰੇਲੀਆ  
melbourne1"ਪੰਜਾਬੀ ਸੱਥ" ਮੈਲਬਰਨ ਵੱਲੋਂ ਪਹਿਲਾ ਕਵੀ ਦਰਬਾਰ
ਹਰਪ੍ਰੀਤ ਸਿੰਘ, ਮੈਲਬਰਨ, ਆਸਟ੍ਰੇਲੀਆ
likhari14 ਪੁਸਤਕਾਂ ਲੋਕ-ਅਰਪਣ  ਅਤੇ 9 ਸ਼ਖ਼ਸੀਅਤਾਂ ਦਾ ਸਨਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
bradfordਬ੍ਰੈਡਫੋਰਡ ਵਿਖੇ ਮਨਾਇਆ ਗਿਆ 'ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ' 2019 
ਸੁਰਿੰਦਰ ਕੌਰ ਜਗਪਾਲ ਜੇ.ਪੀ. ਬ੍ਰੈਡਫੋਰਡ  
obroiਡਾ ਸੁਰਿੰਦਰ ਸਿੰਘ ਓਬਰਾਏ ਗੁਰਦੁਆਰਾ ਸਿੰਘ ਸਭਾ ਵੱਲੋਂ ਸਨਮਾਨਤ
ਉਜਾਗਰ ਸਿੰਘ, ਪਟਿਆਲਾ   
lohri1 ਖੂਬ ਰਿਹਾ, ਬਿਰਧ ਆਸ਼ਰਮ ਵਿਚ ਮਨਾਇਆ ਲੋਹੜੀ ਮੇਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ »    

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2019, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)