WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
‘ਆਪ’ ਲਈ ਮਹਾਂ ਚੁਣੌਤੀ: ਭ੍ਰਿਸ਼ਟਾਚਾਰ ਮੁਕਤ ਸਰਕਾਰ     
ਹਰਜਿੰਦਰ ਸਿੰਘ ਲਾਲ                  (25/03/2022)

lall

16ਇਬਤਦਾ-ਏ-ਇਸ਼ਕ ਹੈ ਰੋਤਾ ਹੈ ਕਯਾ
ਆਗੇ ਆਗੇ ਦੇਖੀਏ ਹੋਤਾ ਹੈ ਕਯਾ।

ਬੇਸ਼ੱਕ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਨਾਅਰਾ ਦਿੱਤਾ ਹੈ ਅਤੇ ਇਸ ਲਈ ਇਕ ਵਟਸਐਪ ਨੰਬਰ ਜਾਰੀ ਕਰਕੇ ਭ੍ਰਿਸ਼ਟਾਚਾਰ ਖਿਲਾਫ਼ ਮੁਹਿੰਮ ਲਈ ਅਫ਼ਸਰਾਂ ਦੀ ਇਕ ਟੀਮ ਬਣਾ ਕੇ ਇਕ ਚੰਗਾ ਸੰਦੇਸ਼ ਦਿੱਤਾ ਹੈ। ਪਰ ਇਹ ਇਕ ਸ਼ੁਰੂਆਤ ਹੈ। ਅਮਲੀ ਤੌਰ 'ਤੇ ਕੀ ਨਤੀਜੇ ਨਿਕਲਦੇ ਹਨ, ਇਸ ਬਾਰੇ ਅਜੇ ਕੁਝ ਵੀ ਕਹਿਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੈ। ਬੇਸ਼ੱਕ ਅਸੀਂ ਇਹ ਆਸ ਕਰਦੇ ਹਾਂ ਕਿ 'ਆਪ' ਮੁਖੀ ਅਰਵਿੰਦ ਕੇਜਰੀਵਾਲ ਆਪਣੇ ਕੌਮੀ ਨੇਤਾ ਬਣਨ ਦੇ ਮਿਸ਼ਨ ਨੂੰ ਸਫਲ ਕਰਨ ਲਈ ਪੰਜਾਬ ਵਿਚ ਕੁਝ ਵੱਖਰਾ ਤੇ ਚੰਗਾ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਨਗੇ ਤਾਂ ਕਿ ਉਹ ਵੀ ਦੇਸ਼ ਭਰ ਵਿਚ ਆਪਣੇ 'ਪੰਜਾਬ ਮਾਡਲ' ਨੂੰ ਪ੍ਰਚਾਰ ਸਕਣ, ਜਿਵੇਂ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਆਪਣੇ 'ਗੁਜਰਾਤ ਮਾਡਲ' ਦਾ ਪ੍ਰਚਾਰ ਕੀਤਾ ਸੀ ਤੇ ਹੁਣੇ-ਹੁਣੇ ਪੰਜਾਬ ਵਿਚ ਕੇਜਰੀਵਾਲ ਨੇ ਵੀ 'ਦਿੱਲੀ ਮਾਡਲ' ਦਾ ਪ੍ਰਚਾਰ ਕੀਤਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਸ਼ੁਰੂ ਕਰਕੇ ਇਕ ਸੰਦੇਸ਼ ਦੇਣ ਦੀ ਕੋਸ਼ਿਸ਼ ਤਾਂ ਕੀਤੀ ਹੀ ਹੈ ਕਿ ਉਹ ਇਕ ਵੱਖਰੀ ਤਰ੍ਹਾਂ ਦੀ 'ਇਮਾਨਦਾਰ' ਸਰਕਾਰ ਦੇਣੀ ਚਾਹੁੰਦੇ ਹਨ। ਇਹ ਵੱਖਰੀ ਗੱਲ ਹੈ ਕਿ ਇਸ ਅਧੀਨ ਡੀ.ਸੀ. ਗੁਰਦਾਸਪੁਰ ਨੂੰ ਆਪਣਾ ਪਹਿਲਾ ਪੱਤਰ ਹੀ ਵਾਪਸ ਲੈਣਾ ਪੈ ਗਿਆ।

ਜਦੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਜਵਾਬੀ ਪੱਤਰ ਜਾਰੀ ਕਰਕੇ ਡਿਪਟੀ ਕਮਿਸ਼ਨਰ ਦੀ ਗੱਡੀ ਵਿਚ ਪੈਣ ਵਾਲੇ ਤੇਲ ਦਾ ਹਿਸਾਬ ਮੰਗ ਲਿਆ। ਪਰ ਫਿਰ ਵੀ ਅਜੇ ਸ਼ੁਰੂਆਤ ਹੈ ਤੇ ਉਮੀਦ ਕਰਨੀ ਚਾਹੀਦੀ ਹੈ ਕਿ ਕੁਝ ਚੰਗਾ ਹੀ ਹੋਵੇਗਾ।

ਨਵੀਂ ਸਰਕਾਰ ਦੀ ਤਨਕੀਦ ਕਰਨ ਤੋਂ ਪਹਿਲਾਂ ਉਸ ਨੂੰ ਕੰਮ ਕਰਨ ਅਤੇ ਨਤੀਜੇ ਦੇਣ ਲਈ ਕੁਝ ਸਮਾਂ ਦੇਣਾ ਜ਼ਰੂਰੀ ਹੈ। ਪਰ ਫਿਰ ਵੀ ਜਿਵੇਂ ਮੁੱਖ ਮੰਤਰੀ ਨੇ ਕਿਹਾ ਹੈ ਕਿ 99 ਫ਼ੀਸਦੀ ਅਫ਼ਸਰ ਤਾਂ ਇਮਾਨਦਾਰ ਹਨ, ਜੇ ਸਚਮੁੱਚ ਅਜਿਹਾ ਹੈ ਤਾਂ ਅਜਿਹੀ ਲਹਿਰ ਦੀ ਕੀ ਲੋੜ ਹੈ? ਉਂਝ ਸ਼ੁਰੂਆਤੀ ਆਸਾਰ ਬਹੁਤੇ ਅੱਛੇ ਨਜ਼ਰ ਨਹੀਂ ਆਉਂਦੇ। ਖ਼ਾਸਕਰ ਜਿਸ ਤਰ੍ਹਾਂ ਪੰਜਾਬ ਵਿਚੋਂ ਰਾਜ ਸਭਾ ਦੀ ਮੈਂਬਰੀ ਲਈ 5 ਉਮੀਦਵਾਰਾਂ ਦੀ ਚੋਣ ਹੋਈ ਹੈ। ਉਹ ਪੰਜਾਬੀਆਂ ਲਈ ਇਕ ਨਿਰਾਸ਼ਾਜਨਕ ਵਰਤਾਰਾ ਹੀ ਹੈ।

ਬੇਸ਼ੱਕ ਅਕਾਲੀ ਦਲ ਤੇ ਕਾਂਗਰਸ ਵਲੋਂ ਚੁਣੇ ਗਏ ਰਾਜ ਸਭਾ ਮੈਂਬਰਾਂ ਦੀ ਕਾਰਗੁਜ਼ਾਰੀ ਵੀ ਕੋਈ ਬਹੁਤੀ ਤਸੱਲੀਬਖਸ਼ ਨਹੀਂ ਰਹੀ ਪਰ ਉਹ ਘੱਟੋ-ਘੱਟ ਪੰਜਾਬੀ ਤਾਂ ਹੁੰਦੇ ਹੀ ਸਨ। ਜਦੋਂ ਕਿ ਇਸ ਵਾਰ ਕੇਜਰੀਵਾਲ ਵਲੋਂ ਚੁਣੇ ਰਾਜ ਸਭਾ ਮੈਂਬਰਾਂ ਦੀ ਪਛਾਣ ਇਹ ਪ੍ਰਭਾਵ ਦੇ ਰਹੀ ਹੈ ਕਿ 'ਆਪ' ਮੁਖੀ ਕੇਜਰੀਵਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਵਲਵਲਾ ਹੀ ਖ਼ਤਮ ਨਹੀਂ ਕਰ ਦੇਣਾ ਚਾਹੁੰਦੇ, ਸਗੋਂ ਉਹ ਪੰਜਾਬ ਵਿਚਲੀ ਬਹੁਗਿਣਤੀ ਪਰ ਦੇਸ਼ ਵਿਚ ਘੱਟ-ਗਿਣਤੀ ਸਿੱਖ ਕੌਮ ਦਾ ਰਾਸ਼ਟਰੀ ਪੱਧਰ 'ਤੇ ਬਣਿਆ ਹੋਇਆ ਥੋੜ੍ਹਾ-ਬਹੁਤਾ ਪ੍ਰਭਾਵ ਵੀ ਖ਼ਤਮ ਕਰ ਦੇਣਾ ਚਾਹੁੰਦੇ ਹਨ। ਸਮਝ ਨਹੀਂ ਆਉਂਦੀ ਕਿ ਹੁਣ ਰਾਜ ਸਭਾ ਵਿਚ ਪੰਜਾਬ ਅਤੇ ਸਿੱਖਾਂ ਦੇ ਮਸਲੇ ਕੌਣ ਉਠਾਏਗਾ?

ਸਾਨੂੰ ਇਥੇ 'ਆਪ' ਦੇ ਪੰਜਾਬ ਤੋਂ ਪਹਿਲੀ ਵਾਰ ਚੁਣੇ ਗਏ ਲੋਕ ਸਭਾ ਮੈਂਬਰਾਂ ਵਿਚੋਂ ਡਾ. ਧਰਮਵੀਰ ਗਾਂਧੀ ਵਲੋਂ ਕਹੀ ਗਈ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਜਾਪਦਾ ਹੈ।

ਧਰਮਵੀਰ ਗਾਂਧੀ ਨੇ ਕਿਹਾ ਸੀ ਕਿ ਉਨ੍ਹਾਂ ਦਾ ਕੇਜਰੀਵਾਲ ਨਾਲ ਟਕਰਾ ਹੀ ਇਸ ਕਰਕੇ ਸ਼ੁਰੂ ਹੋਇਆ ਸੀ ਕਿ ਉਹ ਰਾਜ ਸਭਾ ਵਿਚ ਪੰਜਾਬ ਦੇ ਮਸਲੇ ਉਠਾਉਣਾ ਆਪਣਾ ਫ਼ਰਜ਼-ਏ-ਅੱਵਲ ਭਾਵ ਪਹਿਲਾ ਫ਼ਰਜ਼ ਸਮਝਦੇ ਸਨ ਪਰ ਕੇਜਰੀਵਾਲ ਨੇ ਉਨ੍ਹਾਂ ਨੂੰ ਇਕ ਪਰਚੀ ਭਿਜਵਾ ਦਿੱਤੀ ਸੀ ਕਿ ਉਹ ਦਿੱਲੀ ਦੇ ਮਸਲੇ ਉਠਾਉਣ। ਦੂਜੀ ਇਹ ਗੱਲ ਵੀ ਕੋਈ ਚੰਗਾ ਪ੍ਰਭਾਵ ਨਹੀਂ ਦੇ ਰਹੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਦਮ ਚਿੰਨ੍ਹਾਂ 'ਤੇ ਚਲਦਿਆਂ ਪ੍ਰੈੱਸ ਕਾਨਫ਼ਰੰਸਾਂ ਕਰਨ ਜਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਬਚਣ ਲਈ ਹਰ ਸੂਚਨਾ ਮੁੱਖ ਮੰਤਰੀ ਦੇ ਰਿਕਾਰਡ ਕੀਤੇ ਬਿਆਨ ਰਾਹੀਂ ਦੇਣ ਦਾ ਇੰਤਜ਼ਾਮ ਕਰ ਲਿਆ ਹੈ, ਜੋ ਲੋਕਤੰਤਰ ਲਈ ਕੋਈ ਚੰਗੀ ਗੱਲ ਨਹੀਂ ਹੈ। ਇਸ ਤਰ੍ਹਾਂ ਲੋਕਾਂ ਦੇ ਸਵਾਲ ਤਾਂ ਸਰਕਾਰ ਕੋਲ ਪੁੱਜਣੇ ਹੀ ਨਹੀਂ ਤੇ ਸਰਕਾਰ ਇਕਪਾਸੜ ਪ੍ਰਚਾਰ ਵਿਚ ਹੀ ਲੱਗੀ ਰਹੇਗੀ। ਹਾਲਾਂਕਿ ਲੋਕਾਂ ਨੇ ਸਰਕਾਰ ਨੂੰ ਜਵਾਬਦੇਹ ਬਣਾਉਣ ਲਈ ਹੀ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੂੰ ਹਰਾ ਕੇ 'ਆਪ' ਨੂੰ ਵੱਡੀ ਬਹੁਗਿਣਤੀ ਨਾਲ ਜਿਤਾਇਆ ਹੈ। ਪਰ ਵਸੀਮ ਬਰੇਲਵੀ ਦੇ ਲਫ਼ਜ਼ਾਂ ਵਿਚ,

ਮੈਂ ਇਸ ਉਮੀਦ ਪੇ ਡੂਬਾ ਕਿ ਤੂ ਬਚਾਅ ਲੇਗਾ।
ਅਬ ਇਸ ਕੇ ਬਾਅਦ ਮੇਰਾ ਇਮਤਿਹਾਨ ਕਯਾ ਲੇਗਾ?


ਇਕ ਚਰਚਾ ਇਹ ਵੀ
ਸਾਜ਼-ਏ-ਉਮੀਦ ਛੇੜ ਕਰ,ਤਾਰੋਂ ਕੀ ਥਰਥਰੀ ਨਾ ਦੇਖ।
ਰਾਜ਼-ਏ-ਸ਼ਿਕਸ਼ਤਗੀ ਸਮਝ, ਰੰਗ-ਏ-ਸ਼ਿਕਸ਼ਤਗੀ ਨਾ ਦੇਖ।


ਭਾਵ ਕਿ ਉਮੀਦ ਦੀ ਆਸ ਵਿਚ ਤਾਰਿਆਂ ਦੀ ਕੰਬਣੀ ਦੇਖਣ ਦਾ ਕੋਈ ਫਾਇਦਾ ਨਹੀਂ, ਹਾਰ ਦਾ ਰੰਗ ਦੇਖਣ ਦੀ ਥਾਂ ਹਾਰ ਵਿਚ ਛਿਪਿਆ ਰਾਜ਼ ਸਮਝਣ ਦੀ ਲੋੜ ਹੈ।

ਭਾਵੇਂ 'ਆਮ ਆਦਮੀ ਪਾਰਟੀ' ਤੇ 'ਭਾਜਪਾ' ਸ਼ਰੇਆਮ ਇਕ-ਦੂਜੇ 'ਤੇ ਤਿੱਖੇ ਹਮਲੇ ਕਰਦੀਆਂ ਦਿਖਾਈ ਦਿੰਦੀਆਂ ਹਨ ਪਰ ਰਾਸ਼ਟਰਵਾਦ ਦੇ ਮਾਮਲੇ ਵਿਚ ਦੋਵਾਂ ਦੇ ਸਟੈਂਡ ਵਿਚ ਸਮਾਨਤਾ ਵੀ ਬੜੀ ਵਾਰ ਦਿਖਾਈ ਦਿੰਦੀ ਹੈ। ਇਹ ਚਰਚਾ ਵੀ ਬੜੀ ਦੇਰ ਤੋਂ ਸੁਣਾਈ ਦੇ ਰਹੀ ਹੈ ਕਿ ਇਕੱਲੀ 'ਭਾਜਪਾ' ਹੀ ਨਹੀਂ, ਸਗੋਂ 'ਆਪ' ਵੀ 'ਰਾਸ਼ਟਰੀ ਸੋਇਮ ਸੇਵਕ ਸੰਘ' (ਰਾ:ਸ:ਸ:) ਦੀ ਇਕ ਵੱਖਰੀ ਰਾਜਨੀਤਕ ਸ਼ਾਖ਼ਾ ਹੈ ਤੇ 'ਰਾਸ਼ਟਰੀ ਸੋਇਮ ਸੇਵਕ ਸੰਘ' ਬੜੀ ਸਮਝਦਾਰੀ ਨਾਲ 'ਆਪ' ਨੂੰ ਕਾਂਗਰਸ ਦਾ ਬਦਲ ਬਣਾਉਣ ਦੀ ਰਣਨੀਤੀ 'ਤੇ ਚੱਲ ਰਿਹਾ ਹੈ।

ਕੁਝ ਹਲਕਿਆਂ ਵਿਚ ਤਾਂ ਇਹ ਵੀ ਚਰਚਾ ਹੈ ਕਿ 'ਰਾਸਸ', 'ਆਪ' ਨੂੰ ਦੇਸ਼ ਦੀ ਪ੍ਰਮੁੱਖ ਵਿਰੋਧੀ ਪਾਰਟੀ ਬਣਾਉਣੀ ਚਾਹੁੰਦਾ ਹੈ। ਇਸ ਬਾਰੇ ਦਿੱਤੀਆਂ ਦਲੀਲਾਂ ਵਿਚ ਸਭ ਤੋਂ ਪਹਿਲੀ ਦਲੀਲ ਹੀ ਇਹ ਦਿੱਤੀ ਜਾਂਦੀ ਹੈ ਕਿ 'ਆਪ' ਅੰਨਾ ਹਜ਼ਾਰੇ ਅੰਦੋਲਨ ਦੀ ਉਪਜ ਹੈ, ਜੋ ਅਸਿੱਧੇ ਤੌਰ 'ਤੇ 'ਰਾਸਸ' ਸਮਰਥਕਾਂ ਵਲੋਂ ਹੀ ਚਲਾਇਆ ਗਿਆ ਸੀ। ਫਿਰ 'ਆਪ' ਮੁਖੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਵਿਚਲੇ ਸਾਰੇ ਸੋਸ਼ਲਿਸਟ, ਕਮਿਊਨਿਸਟ ਤੇ ਸੈਕੂਲਰ ਸੋਚ ਵਾਲੇ ਨੇਤਾਵਾਂ ਨੂੰ ਇਕ-ਇਕ ਕਰਕੇ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ।

ਲੋਕ ਮਾਧਿਅਮ 'ਤੇ ਚਲਦੀਆਂ ਕੁਝ ਵੀਡੀਓ ਪੋਸਟਾਂ ਵਿਚ ਖ਼ੁਦ ਕੇਜਰੀਵਾਲ ਵੀ ਇਹ ਕਹਿੰਦੇ ਦਿਖਾਈ ਦਿੰਦੇ ਹਨ ਕਿ ਮੇਰਾ ਪਰਿਵਾਰ 'ਰਾਸਸ' ਤੇ ਜਨਸੰਘੀ ਪਰਿਵਾਰ ਹੈ। ਗ਼ੌਰਤਲਬ ਹੈ ਕਿ ਇਨ੍ਹਾਂ ਵੀਡੀਓ ਦੀ ਕਦੇ ਤਰਦੀਦ ਵੀ ਨਹੀਂ ਹੋਈ।

ਦਿੱਲੀ ਸਰਕਾਰ ਵਿਚ ਪਹਿਲੀ ਵਾਰ ਕੋਈ ਸਿੱਖ ਮੰਤਰੀ ਨਾ ਲੈਣਾ। ਕਿਸੇ ਸਿੱਖ ਅਫ਼ਸਰ ਨੂੰ ਕੋਈ ਵੱਡੀ ਜ਼ਿੰਮੇਵਾਰੀ ਨਾ ਦੇਣਾ ਵੀ ਸਵਾਲਾਂ ਦਾ ਨਿਸ਼ਾਨਾ ਬਣ ਰਿਹਾ ਹੈ। ਹੁਣ ਵੀ 'ਆਪ' ਦੀ ਜਿੱਤ ਤੋਂ ਬਾਅਦ ਜਿੱਤ ਦਾ ਸਾਰਾ ਸਿਹਰਾ ਸਹਾਇਕ ਇੰਚਾਰਜ ਰਾਘਵ ਚੱਢਾ ਅਤੇ ਪ੍ਰੋ. ਸੰਦੀਪ ਪਾਠਕ ਦੇ ਸਿਰ ਬੰਨ੍ਹ ਕੇ ਉਨ੍ਹਾਂ ਨੂੰ ਪੰਜਾਬ ਤੋਂ ਰਾਜ ਸਭਾ ਲਈ ਉਮੀਦਵਾਰ ਬਣਾ ਦਿੱਤਾ ਗਿਆ ਹੈ।

ਪਰ ਪੰਜਾਬ 'ਆਪ' ਦੇ ਇੰਚਾਰਜ ਜਰਨੈਲ ਸਿੰਘ ਨੂੰ ਅਣਦੇਖਿਆਂ ਕਰਨ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨੂੰ ਪੰਜਾਬੀਆਂ ਦੀ ਸ਼ਹਾਦਤ ਦਾ ਪ੍ਰਮੁੱਖ ਨਾਇਕ ਬਣਾ ਕੇ ਪੇਸ਼ ਕਰਨਾ ਇਹ ਪ੍ਰਭਾਵ ਦੇ ਰਿਹਾ ਹੈ ਕਿ ਪੰਜਾਬ ਵਿਚ ਸਿੱਖ ਸ਼ਹਾਦਤਾਂ, ਸਿੱਖ ਫਲਸਫ਼ੇ ਨੂੰ ਪਿੱਛੇ ਧੱਕ ਕੇ ਪੰਜਾਬ ਵਿਚ ਵੀ ਸਿੱਖ ਪ੍ਰਸੰਗਿਕਤਾ ਨੂੰ ਰਾਸ਼ਟਰਵਾਦ ਦੇ ਹੇਠਾਂ ਧੱਕਣ ਦੀ ਇਕ ਸੁਚੇਤ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਮਝਿਆ ਜਾ ਰਿਹਾ ਹੈ ਕਿ ਜੇਕਰ ਦੇਸ਼ ਦੀ ਹੁਕਮਰਾਨ ਪਾਰਟੀ ਅਤੇ ਵਿਰੋਧੀ ਧਿਰ ਦੋਵੇਂ ਹੀ ਇਕ ਹੀ ਤਰ੍ਹਾਂ ਦੇ ਰਾਸ਼ਟਰਵਾਦ ਦੀਆਂ ਹਾਮੀ ਹੋ ਗਈਆਂ ਤਾਂ ਦੇਸ਼ ਵਿਚ 'ਰਾਸਸ' ਦੇ 'ਅਸਲ ਏਜੰਡੇ' ਨੂੰ ਲਾਗੂ ਕਰਨਾ ਸੌਖਾ ਹੋ ਜਾਏਗਾ। ਇਥੇ ਇਹ ਵੀ ਵਰਨਣਯੋਗ ਹੈ ਕਿ ਅੱਜਕਲ੍ਹ 'ਰਾਸਸ' ਤੇ ਉਸ ਦੀ ਦਿਖਦੀ ਰਾਜਨੀਤਕ ਧਿਰ 'ਭਾਜਪਾ' ਸਿੱਖਾਂ ਪ੍ਰਤੀ ਬਹੁਤ ਹਮਦਰਦਾਨਾ ਵਤੀਰਾ ਅਪਣਾ ਰਹੀ ਦਿਸ ਰਹੀ ਹੈ।

ਪੰਜਾਬ ਕਾਂਗਰਸ ਪ੍ਰਧਾਨ ਤੇ ਵਿਰੋਧੀ ਧਿਰ ਦਾ ਨੇਤਾ?
ਇਕ ਹਮ ਹੀ ਨਹੀਂ ਤੇਰੇ ਤਲਬਗ਼ਾਰ ਬਹੁਤ ਹੈਂ।
ਤੁਝ   ਹੁਸਨ-ਏ-ਦਿਲ-ਆਰਾਮ ਕੇ ਹਕਦਾਰ ਬਹੁਤ ਹੈਂ।

ਭਾਵੇਂ ਪੰਜਾਬ ਵਿਚ ਕਾਂਗਰਸ ਬੁਰੀ ਤਰ੍ਹਾਂ ਹਾਰੀ ਹੈ ਪਰ 'ਅਯੂਬ ਖ਼ਾਵਰ' ਦੇ ਇਸ ਸ਼ਿਅਰ ਵਾਂਗ ਪੰਜਾਬ ਕਾਂਗਰਸ ਦਾ ਪ੍ਰਧਾਨ ਅਤੇ ਵਿਰੋਧੀ ਧਿਰ ਦਾ ਨੇਤਾ ਬਣਨ ਦੇ ਤਲਬਗ਼ਾਰਾਂ (ਚਾਹਵਾਨਾਂ) ਦੀ ਲਾਈਨ ਬਹੁਤ ਲੰਮੀ ਹੈ। ਸਾਡੀ ਜਾਣਕਾਰੀ ਅਨੁਸਾਰ ਬਹੁਤੇ ਵਿਧਾਇਕ ਤਾਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਨਾਲੋਂ ਵਿਰੋਧੀ ਧਿਰ ਦਾ ਨੇਤਾ ਬਣ ਕੇ ਵਜ਼ੀਰੀ ਵਾਲੀਆਂ ਸਹੂਲਤਾਂ ਮਾਨਣ ਨੂੰ ਪਹਿਲ ਦੇ ਰਹੇ ਹਨ। ਪਰ ਸੁਖਜਿੰਦਰ ਸਿੰਘ ਰੰਧਾਵਾ ਅਜਿਹੇ ਵਿਧਾਇਕ ਹਨ, ਜਿਨ੍ਹਾਂ ਦੀ ਪਹਿਲੀ ਪਸੰਦ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਦਾ ਸੰਗਠਨ ਖੜ੍ਹਾ ਕਰਨਾ ਬਹੁਤ ਜ਼ਰੂਰੀ ਹੈ। ਰੰਧਾਵਾ ਤੋਂ ਬਿਨਾਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਚਾਹਵਾਨ ਚਰਚਿਤ ਨਾਵਾਂ ਵਿਚ ਰਵਨੀਤ ਸਿੰਘ ਬਿੱਟੂ, ਭਾਰਤ ਭੂਸ਼ਨ ਆਸ਼ੂ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਨਾਂਅ ਸ਼ਾਮਿਲ ਹਨ। ਸਾਡੀ ਜਾਣਕਾਰੀ ਅਨੁਸਾਰ ਬਾਜਵਾ ਦੀ ਪਹਿਲੀ ਪਸੰਦ ਵੀ ਵਿਰੋਧੀ ਧਿਰ ਦਾ ਨੇਤਾ ਬਣਨ ਦੀ ਹੈ, ਜਦੋਂ ਕਿ ਇਸ ਅਹੁਦੇ ਲਈ ਰਾਜਾ ਵੜਿੰਗ, ਪਰਗਟ ਸਿੰਘ, ਸੁਖਪਾਲ ਸਿੰਘ ਖਹਿਰਾ ਤੇ ਰਾਣਾ ਗੁਰਜੀਤ ਸਿੰਘ ਦੇ ਨਾਵਾਂ ਦੀ ਵੀ ਚਰਚਾ ਹੈ। ਉਂਝ ਹੈਰਾਨੀ ਦੀ ਗੱਲ ਤਾਂ ਨਹੀਂ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਵਿਅਕਤੀ ਵੀ ਜੇ ਵਿਰੋਧੀ ਧਿਰ ਦਾ ਨੇਤਾ ਨਹੀਂ ਬਣਦੇ ਤਾਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਵੀ ਯਤਨਸ਼ੀਲ ਰਹਿਣਗੇ।
 
1044, ਗੁਰੂ ਨਾਨਕ ਸਟਰੀਟ,
ਸਮਰਾਲਾ ਰੋਡ, ਖੰਨਾ
ਫੋਨ : 92168-60000
E. mail : hslall@ymail.com

 
 

 
16‘ਆਪ’ ਲਈ ਮਹਾਂ ਚੁਣੌਤੀ: ਭ੍ਰਿਸ਼ਟਾਚਾਰ ਮੁਕਤ ਸਰਕਾਰ     
ਹਰਜਿੰਦਰ ਸਿੰਘ ਲਾਲ 
15ਭਗਵੰਤ ਮਾਨ ਦੇ ਨਵੇਂ ਪੈਂਡੇ ਦੀਆਂ ਨਵੀਆਂ ਅਨੇਕਾਂ ਚੁਣੌਤੀਆਂ    
ਹਰਜਿੰਦਰ ਸਿੰਘ ਲਾਲ
114ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਕਾਂਗਰਸ ਦੀ ਬੇੜੀ ਵਿੱਚ ਵੱਟੇ ਪਾਏ   
ਉਜਾਗਰ ਸਿੰਘ, ਪਟਿਆਲਾ
13ਲੋਕਤੰਤਰੀ ਰਵਾਇਤਾਂ ਦੀ ਪਾਲਣਾ ਜਰੂਰੀ
ਕੇਹਰ ਸ਼ਰੀਫ਼, ਜਰਮਨੀ
12ਅੰਤਰਾਸ਼ਟਰੀ ਮਹਿਲਾ ਦਿਵਸ `ਤੇ ਵਿਸ਼ੇਸ਼
ਸਮਾਜ ਵਿੱਚ ਔਰਤਾਂ ਦੀਆਂ ਸਥਿਤੀਆਂ ਨਾਲ ਸੰਬੰਧਤ 15 ਫਿਲਮਾਂ    
ਸੁਖਵੰਤ ਹੁੰਦਲ, ਕਨੇਡਾ
11ਪੰਜਾਬ ਦੇ ਹਿੱਤਾਂ ਦੀ ਆਵਾਜ਼ ਉਠਾਉਣ ਦਾ ਵੇਲਾ     
ਹਰਜਿੰਦਰ ਸਿੰਘ ਲਾਲ 
10ਸਿਆਸਤਦਾਨ, ਨੈਤਿਕਤਾ ਅਤੇ  ਸਿਆਸੀ ਧੰਦੇਬਾਜ਼ੀ    
ਕੇਹਰ ਸ਼ਰੀਫ਼, ਜਰਮਨੀ
09ਪੰਜਾਬ ਚੋਣਾਂ ਦੀ ਭਵਿੱਖਬਾਣੀ: ਮਹਾਂ-ਟੇਢੀ ਖੀਰ    
ਹਰਜਿੰਦਰ ਸਿੰਘ ਲਾਲ
08ਪੰਜਾਬ ਚੋਣਾਂ: ਤਸਵੀਰ ਅਜੇ ਵੀ ਧੁੰਦਲ਼ੀ
ਹਰਜਿੰਦਰ ਸਿੰਘ ਲਾਲ
07ਕੀ ਟੁੱਟੇ ਲੱਕ ਵਾਲਾ ਪੰਜਾਬ ਉੱਠ ਸਕੇਗਾ?
ਡਾ. ਹਰਸ਼ਿੰਦਰ ਕੌਰ, ਪਟਿਆਲਾ
06ਜਦ ਆਗੂ ਹੀ ਪਾਉਣ ਆਪਣੀ ਹੀ ਬੇੜੀ ਵਿੱਚ ਵੱਟੇ   
ਹਰਜਿੰਦਰ ਸਿੰਘ ਲਾਲ
05ਮੁੱਦੇ ਅਤੇ ਵਿਚਾਰਧਾਰਾ ਸਿਆਸੀ ਪਾਰਟੀਆਂ ਲਈ ਮਹੱਤਵਪੂਰਨ ਨਹੀਂ ਰਹੇ   
ਹਰਜਿੰਦਰ ਸਿੰਘ ਲਾਲ
04ਦੇਸੀ ਏਅਰਲਾਈਨਾਂ ਸਾਨੂੰ ਕਦੇ ਵੀ ਵਫ਼ਾ ਨਹੀਂ ਕਰਨਗੀਆਂ - ਪ੍ਰਵਾਸੀਆਂ ਨੂੰ ਉਹ ਸਿਰਫ਼ ਮੁੰਨਣ ਵਾਲ਼ੀਆਂ ਭੇਡਾਂ ਹੀ ਸਮਝਦੇ ਨੇ     
ਸ਼ਿਵਚਰਨ ਜੱਗੀ ਕੁੱਸਾ, ਲੰਡਨ
03ਕਾਂਗਰਸ ਦੀ ਛਵ੍ਹੀ ਉੱਤੇ ਈ. ਡੀ. ਦੇ ਛਾਪੇ
ਹਰਜਿੰਦਰ ਸਿੰਘ ਲਾਲ
02ਮੋਦੀ ਜੀ ਦੀ ਰੈਲੀ ਰੱਦ ਹੋਣ ਬਾਦ ਕਿਉਂ  ਭੜਕੀ ਭਾਜਪਾ?    
ਬੁੱਧ ਸਿੰਘ ਨੀਲੋਂ  
01ਮੋਦੀ ਜੀ ਦੇ ਪੰਜਾਬ ਦੌਰੇ ਦੇ ਸੰਭਾਵੀ ਨਤੀਜੇ
ਹਰਜਿੰਦਰ ਸਿੰਘ ਲਾਲ 
  912021 ਦਾ ਸਤਿਕਾਰਤ ਸਰਵੋਤਮ ਪੰਜਾਬੀ
ਪੰਜਾਬੀਆਂ ਦਾ ਮਾਣ: ਡਾ ਸਵੈਮਾਨ ਸਿੰਘ ਪੱਖੋਕੇ  
ਉਜਾਗਰ ਸਿੰਘ, ਪਟਿਆਲਾ
90ਏਕਤਾ ਕਮਜ਼ੋਰ ਨਹੀਂ ਹੋਰ ਮਜਬੂਤ ਕਰਨ ਦੀ ਲੋੜ 
ਕੇਹਰ ਸ਼ਰੀਫ਼, ਜਰਮਨੀ 
89ਪੰਜਾਬ ਦਾ ਚੋਣ ਦ੍ਰਿਸ਼ ਅਜੇ ਵੀ ਅਸਪਸ਼ਟ 
ਹਰਜਿੰਦਰ ਸਿੰਘ ਲਾਲ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com