ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 
ਅੰਤਰਰਾਸ਼ਟਰੀ ਹਾਇਕੂ ਗਰੁੱਪ "ਪੰਜਾਬੀ ਹਾਇਕੂ ਰਿਸ਼ਮਾਂ" ਹਾਇਕੂ-ਤਾਂਕਾ-ਸੇਦੋਕਾ ਸਕੂਲ ਵੱਲੋਂ ਇੱਕ ਹੋਰ ਕੀਰਤੀਮਾਨ
ਪਰਮਜੀਤ ਰਾਮਗੜ੍ਹੀਆ     (22/08/2019)

 


haiku1

 

ਲੋਕ ਮਾਧਿਅਮ ਦੇ ਬਹੁਚਰਚਿਤ ਸਿਲਸਿਲੇ 'ਫੇਸਬੁੱਕ' ਉਪਰ ਅਨੇਕਾਂ ਹੀ ਵੱਖ-ਵੱਖ ਗਤੀਵਿਧੀਆਂ ਨੂੰ ਰੂਪਮਾਨ ਕਰਦੇ ਗਰੁੱਪ ਚੱਲ ਰਹੇ ਹਨ ਜਿਨ੍ਹਾਂ ਵਿਚੋਂ ਪ੍ਰਮੁੱਖ ਰੂਪ ਵਿੱਚ ਧਾਰਮਿਕ, ਰਾਜਨੀਤਿਕ, ਸਾਹਿਤਕ, ਵਿਗਿਆਨਿਕ, ਸੰਗੀਤ , ਫੈਸ਼ਨ, ਬਿਊਟੀਏਸ਼ਨ, ਅਯਾਤ-ਨਿਰਯਾਤ ਅਤੇ ਖੇਤੀ ਨਾਲ ਸੰਬੰਧਿਤ, ਆਦਿ ਹੋਰ ਅਨੇਕਾਂ ਹੀ ਗਰੁੱਪ ਚੱਲ ਰਹੇ ਹਨ। ਹਰੇਕ ਗਰੁੱਪ ਦਾ ਆਪਣਾ ਕਾਰਜ ਅਤੇ ਆਪਣੀ ਅਹਿਮੀਅਤ ਹੈ।

ਇਸੇ ਹੀ ਸ਼੍ਰੇਣੀ ਵਿਚ 'ਜਾਪਾਨੀ ਕਾਵਿ ਵਿਧਾ' 'ਹਾਇਕੂ' ਨੂੰ ਮਾਤ-ਭਾਸ਼ਾ ਪੰਜਾਬੀ ਦੇ ਵਿਚ ਅਰਸ਼ ਤੋਂ ਫਰਸ਼ ਤੀਕ ਲਿਜਾਣ ਤੇ ਪ੍ਰਫੁਲਿਤ ਕਰਨ ਦੇ ਲਈ ਇਸੇ ਹੀ ਪਲੇਟਫਾਰਮ ਤੇ ਹੀ ਮਾਰਚ 2015 ਦੇ ਵਿਚ ਅੰਤਰਰਾਸ਼ਟਰੀ ਹਾਇਕੂ ਗਰੁੱਪ "ਪੰਜਾਬੀ ਹਾਇਕੂ ਰਿਸ਼ਮਾਂ" ਦਾ ਗਠਨ ਕੀਤਾ ਗਿਆ । ਇਸਦੇ ਮੁੱਢਲੇ ਪੜ੍ਹਾ ਦਾ ਆਗ਼ਾਜ਼ ' ਹਾਇਕੂ ਵਿਧਾ ' ਦੇ 151 ਲੜੀਵਾਰ ਕਿਸ਼ਤਾਂ ਦੇ ਰੂਪ ਵਿੱਚ ਕੀਤਾ ਗਿਆ ਜਿਸਨੂੰ ਹਾਇਕੂ ਲੇਖਕਾਂ ਤੇ ਇਸ ਵਿਧਾ ਨੂੰ ਪਿਅਰਨ ਵਾਲਿਆਂ ਦੇ ਅਪਾਰ ਸਹਿਯੋਗ ਸਦਕਾ ਸੰਪੂਰਨ ਕੀਤਾ ਗਿਆ।

ਗਰੁੱਪ ਵਲੋਂ 'ਵਿਧਾ ਹਾਇਕੂ' ਤੇ ਦੋ ਸਾਲਾਂ ਵਿੱਚ ਦੋ ਹਾਇਕੂ ਪੁਸਤਕਾਂ {ਪੰਜਾਬੀ ਹਾਇਕੂ ਰਿਸ਼ਮਾਂ ਅਤੇ ਸੰਦਲੀ ਪੈੜਾਂ} ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਜੋ ਕਿ ਆਪਣੇ ਆਪ ਵਿੱਚ ਇੱਕ ਕੀਰਤੀਮਾਨ ਬਨਣ ਵਿੱਚ ਸਫ਼ਲ ਹੋਈਆਂ ਜਿਸ ਲਈ ਇਨ੍ਹਾਂ ਦੋਹਾਂ ਕਿਤਾਬਾਂ ਦੇ ਸਮੁੱਚੇ ਕਲਮਕਾਰ ਵਧਾਈ ਦੇ ਪਾਤਰ ਹਨ। ਸਾਹਿਤਕ ਜਗਤ ਵਿਚ ਪੰਜਾਬੀ ਹਾਇਕੂ ਤੇ ਹੁਣ ਤੱਕ ਦੀ ਇਹ ਅਹਿਮ ਪ੍ਰਾਪਤੀ ਵੀ ਕਹੀ ਜਾ ਸਕਦੀ ਹੈ।

ਇਸ ਗਰੁੱਪ ਦਾ ਤੀਸਰਾ ਪੜਾ 'ਵਿਧਾ ਤਾਂਕਾ' ਦਾ ਸੀ ਜਿਸਦੀਆਂ ਪਹਿਲਾਂ ਤੋਂ ਮਿੱਥੀਆਂ 100 ਲੜੀਵਾਰ ਕਿਸ਼ਤਾਂ ਗਰੁੱਪ ਦੇ ਜ਼ਹੀਨ ਅਦਬੀ ਲੇਖਕਾਂ ਦੇ ਅਪਾਰ ਸਹਿਯੋਗ ਸਦਕਾ ਸੰਪੂਰਨ ਵੀ ਹੋਈਆਂ, ਜੋ ਕਿ ਮਾਤ-ਭਾਸ਼ਾ ਪੰਜਾਬੀ ਦੇ ਵਿਚ ਇਕ ਵਿਲੱਖਣ ਕਾਰਜ ਦੇ ਨਾਲ, ਜਾਪਾਨੀ ਕਾਵਿ ਵਿਧਾ ਦੇ ਪੰਜਾਬੀ ਰੂਪ ਵਿਚ ਇਕ ਨਵਾਂ ਮੀਲ ਪੱਥਰ ਵੀ ਸੀ। ਇਸਦੇ ਚਲਦੇ ਹੀ ਪਹਿਲੀਆਂ ਪੰਜਾਹ ਤਾਂਕਾ ਕਿਸਤਾਂ ਨੂੰ "ਇਕੋ ਰਾਹ ਦੇ ਪਾਂਧੀ" ਪੁਸਤਕ ਵਿਚ ਸ਼ਾਮਿਲ ਕੀਤਾ, ਜਿਸਦਾ ਕਾਰਜ ਪ੍ਰੈਸ ਦੇ ਵਿਚ ਚੱਲ ਰਿਹਾ ਹੈ। ਪੰਜਾਬੀ ਸਾਹਿਤ ਜਗਤ ਵਿਚ ਸਾਂਝੀ ਤਾਂਕਾ ਦੇਣਾ, ਇਹ ਗਰੁੱਪ ਦੀ ਅਗਲੀ ਕਾਮਯਾਬੀ ਹੋਵੇਗੀ। ਇਸ ਸਭ ਦੀ ਕਾਮਯਾਬੀ ਦੇ ਲਈ ਇਸ ਪਰਿਵਾਰ ਦੀਆਂ ਤਮਾਮ ਸਤਿਕਾਰਤ ਸ਼ਖ਼ਸ਼ੀਅਤਾਂ ਵਧਾਈ ਦੀਆਂ ਪਾਤਰ ਹਨ।

ਗਰੁੱਪ ਦੇ ਸੰਚਾਲਕ ਪਰਮ ਜੀਤ ਰਾਮਗੜ੍ਹੀਆ ਨੇ ਦੱਸਿਆ ਕਿ ਅੰਤਰਰਾਸ਼ਟਰੀ ਹਾਇਕੂ ਗਰੁੱਪ "ਪੰਜਾਬੀ ਹਾਇਕੂ ਰਿਸ਼ਮਾਂ" ਹਾਇਕੂ-ਤਾਂਕਾ-ਸੇਦੋਕਾ ਸਕੂਲ ਨੂੰ ਅੱਗੇ 7 ਜ਼ੋਨਾਂ ਵਿਚ ਵੰਡਿਆ ਗਿਆ ਹੈ ਜਿਸ ਵਿਚ ਸਮੁੱਚੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਹਰਿਆਣਾ, ਹਿਮਾਚਲ, ਦਿੱਲੀ, ਉਤਰਪ੍ਰਦੇਸ਼, ਰਾਜਸਥਾਨ, ਤੋਂ ਇਲਾਵਾ ਕੈਨਡਾ, ਅਮਰੀਕਾ, ਇੰਗਲੈਂਡ,ਆਸਟ੍ਰੇਲੀਆ, ਨਿਊਜ਼ੀਲੈਂਡ, ਜਰਮਨੀ, ਗਰੀਸ, ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ।

ਅੰਤਰਰਾਸ਼ਟਰੀ ਹਾਇਕੂ ਗਰੁੱਪ "ਪੰਜਾਬੀ ਹਾਇਕੂ ਰਿਸ਼ਮਾਂ" ਹਾਇਕੂ-ਤਾਂਕਾ-ਸੇਦੋਕਾ ਸਕੂਲ ਦੇ ਅਗਲੇਰੇ ਕਾਰਜਾਂ ਦੇ ਵਿਚ "ਤਾਂਕਾ ਪੁਸਤਕ 2", ਹਾਇਕੂ ਲੇਖਕਾਂ ਦੀ ਡਾਇਰੈਕਟਰੀ, ਸੇਦੋਕਾ ਪੁਸਤਕ, ਤੇ ਇਕ ਪੁਰਸ਼ ਹਾਇਕੂ ਲੇਖਕਾਂ ਦੀ ਕਿਤਾਬ ਪ੍ਰਕਾਸ਼ਿਤ ਕਰਨ ਬਾਰੇ ਤਜਵੀਜ਼ ਉਲੀਕੀ ਗਈ ਹੈ। ਪਰਮ ਜੀਤ ਰਾਮਗੜ੍ਹੀਆ ਨੇ ਦੱਸਿਆ ਕਿ ਉਪਰੋਕਤ ਕਾਰਜਾਂ ਤੋਂ ਬਿਨਾਂ ਭਵਿੱਖ ਵਿਚ ਇਕ ਇਕ ਪ੍ਰੋਗਰਾਮ ਵੀ ਕੀਤਾ ਜਾਣਾ ਹੈ।
 
ਤਾਂਕਾ ਪੁਸਤਕ ਤੋਂ ਬਾਅਦ ਸੇਦੋਕਾ ਤੇ ਕਾਰਜ਼ ਕਾਰਜ਼ ਹੋਵੇਗਾ। ਜਿਸਦੀ ਰੂਪਰੇਖਾ ਪੁਸਤਕ "ਇਕੋ ਰਾਹ ਦੇ ਪਾਂਧੀ" ਤੋਂ ਬਾਅਦ ਤੈਅ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਉਸ ਗਰੁੱਪ ਵਲੋਂ ਹੁਣ ਤੀਕ ਜੋ ਵੀ ਕਾਰਜ ਹੋਇਆ ਜਾ ਭਵਿੱਖ ਵਿਚ ਹੋਣ ਜਾ ਰਿਹਾ ਉਹ ਵੀ ਇਕ ਰਿਕਾਰਡ ਹੋਵੇਗਾ। ਦੁਆ ਕਰਦੇ ਹਾਂ ਕਿ ਸਭਨਾਂ ਦਾ ਸਹਿਯੋਗ ਔਰ ਸਾਥ ਇਸੇ ਤਰਾਂ ਮਿਲਦਾ ਰਹੇਗਾ ਤੇ ਸ਼ਾਲਾ! ਇਹ ਕਾਫ਼ਲਾ ਦਿਨ ਬ ਦਿਨ ਹੋਰ ਵਡੇਰਾ ਹੁੰਦਾ ਜਾਵੇਗਾ।

 
haiku1
 
haiku2
 
haiku3
 
haiku4
 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ »    

  haiku1ਅੰਤਰਰਾਸ਼ਟਰੀ ਹਾਇਕੂ ਗਰੁੱਪ "ਪੰਜਾਬੀ ਹਾਇਕੂ ਰਿਸ਼ਮਾਂ" ਹਾਇਕੂ-ਤਾਂਕਾ-ਸੇਦੋਕਾ ਸਕੂਲ ਵੱਲੋਂ ਇੱਕ ਹੋਰ ਕੀਰਤੀਮਾਨ
ਪਰਮਜੀਤ ਰਾਮਗੜ੍ਹੀਆ
artistਤ੍ਰਿਲੋਕ ਸਿੰਘ ਆਰਟਿਸਟ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਬਣਾਏ ਚਿਤਰਾਂ ਦੀ ਕਲਾ ਪ੍ਰਦਰਸ਼ਨੀ ਦਾ ਉਦਘਾਟਨ
ਉਜਾਗਰ ਸਿੰਘ, ਪਟਿਆਲਾ 
scotlandਸਕਾਟਲੈਂਡ ਵਿੱਚ ਪ੍ਰਵਾਸੀ ਭਾਰਤੀ ਦਿਵਸ ਨਾਮ ਹੇਠ ਭਾਰਤੀ ਦੂਤਘਰ ਵੱਲੋਂ ਸਮਾਗਮ ਦਾ ਆਯੋਜਨ 
ਮਨਦੀਪ ਖੁਰਮੀ, ਲੰਡਨ
mehramਮਹਿਰਮ ਸਾਹਿਤ ਸਭਾ ਵੱਲੋਂ ਸਾਵਣ ਕਵੀ ਦਰਬਾਰ
ਮਲਕੀਅਤ ਸੁਹਲ, ਗੁਰਦਾਸਪੁਰ  
saka'ਸਾਕਾ' ਵੱਲੋ 130 ਮੀਲ ਲੰਬੀ 'ਚੈਰਿਟੀ ਬਾਈਕ ਰਾਈਡ' ਬਰਮਿੰਘਮ ਤੋਂ ਸਾਊਥਾਲ   
ਬਿੱਟੂ ਖੰਗੂੜਾ, ਲੰਡਨ  
walesਵੇਲਜ਼ (ਯੂ ਕੇ) 'ਚ ਹੋਏ ਵਿਸ਼ਵ ਪੱਧਰੀ ਸੰਗੀਤ ਮੇਲੇ 'ਚ ਪੰਜਾਬੀ ਗੱਭਰੂ ਤੇ ਮੁਟਿਆਰਾਂ ਛਾਈਆਂ
ਮਨਦੀਪ ਖੁਰਮੀ, ਲੰਡਨ  
haakiਫ਼ਿੰਨਲੈਂਡ ਦੀ ਕੌਮੀ ਹਾਕੀ ਟੀਮ ਵਿਚ ਦੋ ਪੰਜਾਬੀ ਮੁੰਡਿਆਂ ਦੀ ਹੋਈ ਚੋਣ  
ਵਿੱਕੀ ਮੋਗਾ, ਫਿੰਨਲੈਂਡ 
vishavਇੰਗਲੈਂਡ 'ਚ ਹੋ ਰਹੇ ਵਿਸ਼ਵ ਸੰਗੀਤ ਮੇਲੇ 'ਚ ਪੰਜਾਬ ਦੇ ਗੱਭਰੂ ਪਾਉਣਗੇ ਲੁੱਡੀਆਂ ਧਮਾਲਾਂ
ਮਨਦੀਪ ਖੁਰਮੀ, ਲੰਡਨ 
seminarਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਵਲੋਂ 15ਵਾਂ ਅੰਤਰ-ਰਾਸ਼ਟਰੀ ਸੈਮੀਨਾਰ ਆਯੋਜਤ  
 ਡਾ ਕੁਲਜੀਤ ਸਿੰਘ ਜੰਜੂਆ, ਕਨੇਡਾ   
jalianwala1ਯੌਰਕਸ਼ਾਇਰ, ਯੂ ਕੇ, ਵਿੱਚ ਜੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ  
ਕੇਵਲ ਸਿੰਘ ਜਗਪਾਲ ਲੀਡਜ਼, ਯੂ ਕੇ   
baru2ਯਾਤਰਾ ਬੜੂ ਸਾਹਿਬ ਅਕਾਲ ਅਕੈਡਮੀ  
ਮੋਹਨ ਸਿੰਘ ਵਿਰਕ ਸਿਡਨੀ, ਆਸਟ੍ਰੇਲੀਆ  
akalidal1ਸ਼੍ਰੋਮਣੀ ਅਕਾਲੀ ਦਲ, ਆਸਟ੍ਰੇਲੀਆ ਦੇ ਵਰਕਰਾਂ ਦੀ ਸਿਡਨੀ ਵਿਚ ਇਕੱਤਰਤਾ  
ਗਿਆਨੀ ਸੰਤੋਖ ਸਿੰਘ, ਮੈਲਬਰਨ, ਆਸਟ੍ਰੇਲੀਆ  
melbourne1"ਪੰਜਾਬੀ ਸੱਥ" ਮੈਲਬਰਨ ਵੱਲੋਂ ਪਹਿਲਾ ਕਵੀ ਦਰਬਾਰ
ਹਰਪ੍ਰੀਤ ਸਿੰਘ, ਮੈਲਬਰਨ, ਆਸਟ੍ਰੇਲੀਆ
likhari14 ਪੁਸਤਕਾਂ ਲੋਕ-ਅਰਪਣ  ਅਤੇ 9 ਸ਼ਖ਼ਸੀਅਤਾਂ ਦਾ ਸਨਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
bradfordਬ੍ਰੈਡਫੋਰਡ ਵਿਖੇ ਮਨਾਇਆ ਗਿਆ 'ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ' 2019 
ਸੁਰਿੰਦਰ ਕੌਰ ਜਗਪਾਲ ਜੇ.ਪੀ. ਬ੍ਰੈਡਫੋਰਡ  
obroiਡਾ ਸੁਰਿੰਦਰ ਸਿੰਘ ਓਬਰਾਏ ਗੁਰਦੁਆਰਾ ਸਿੰਘ ਸਭਾ ਵੱਲੋਂ ਸਨਮਾਨਤ
ਉਜਾਗਰ ਸਿੰਘ, ਪਟਿਆਲਾ   
lohri1 ਖੂਬ ਰਿਹਾ, ਬਿਰਧ ਆਸ਼ਰਮ ਵਿਚ ਮਨਾਇਆ ਲੋਹੜੀ ਮੇਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ »    

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2019, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)