WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਸਾਵਧਾਨ: ਖਤਰਨਾਕ ਖੇਡ ਨੂੰ ਸਮਝਿਆ ਜਾਵੇ   
ਕੇਹਰ ਸ਼ਰੀਫ਼                    (15/07/2022)

kehar

37ਜ਼ਿੰਦਗੀ ਜੀਊਂਦਿਆਂ ਮਨੁੱਖ ਨੂੰ ਬਹੁਤ ਸਾਰੇ ਉਤਰਾਵਾਂ-ਚੜ੍ਹਾਵਾਂ ਰਾਹੀਂ ਲੰਘਣਾ ਪੈਂਦਾ ਹੈ। ਇਹ ਸਦਾ ਹੀ ਸਿੱਧੇ-ਸਾਦੇ ਤੇ ਸੁੱਖ ਭਰੇ ਨਹੀਂ ਹੁੰਦੇ। ਅੱਜ ਦੇ ਤੇਜ ਰਫਤਾਰ ਅਤੇ ਜਟਿਲਤਾ ਭਰਪੂਰ ਸਮੇਂ ਅੰਦਰ ਇਨ੍ਹਾਂ ‘ਗੇੜਾਂ’ ਨੂੰ ਸਮਝਣਾ ਬਹੁਤ ਔਖਾ ਹੈ, ਪਰ ਇਸ ਤੋਂ ਪਾਸਾ ਵੱਟ ਕੇ ਲੰਘ ਜਾਣਾ ਵੀ ਸੰਭਵ ਨਹੀਂ। ਜਿਵੇਂ ਜਿਵੇਂ ਅਸੀਂ ਪੇਚੀਦਾ ਸਵਾਲਾਂ ਦੇ ਅੰਦਰ ਝਾਕਣ ਦਾ ਜਤਨ ਕਰਦੇ ਹਾਂ, ਉਨ੍ਹਾਂ ਦੀਆਂ ਹੋਰ ਤਹਿਆਂ ਫਰੋਲਦੇ ਹਾਂ ਤਾਂ ਅੱਗਿਉਂ ਕਿਸੇ ਲੀਰਾਂ ਦੀ ਗੇਂਦ ਵਾਂਗ ਉਘੜੇ-ਦੁਗੜੇ ਵਲ਼ ਨਿਕਲਦੇ ਹੀ ਚਲੇ ਆਉਂਦੇ ਹਨ। ਗੰਡਾ ਛਿੱਲਣ ਵਾਂਗ ਹਰ ਤਹਿ ਦੇ ਥੱਲੇ ਹੋਰ ਤਹਿ ਨਿਕਲੀ ਆਉਂਦੀ ਹੈ। ਸ਼ਾਇਦ ਇਸੇ ਤਰ੍ਹਾਂ ਜ਼ਿੰਦਗੀ ਦੇ ਭੇਤ ਹਨ  ਜਿਨ੍ਹਾਂ ਨੂੰ ਸਮਝਣ ਵਾਸਤੇ ਮਨੁੱਖ ਸਦਾ ਹੀ ਆਪੋ ਆਪਣੇ ਢੰਗ-ਤਰੀਕੇ ਨਾਲ ਸਰਗਰਮ ਰਹਿੰਦਾ ਹੈ।
 
ਮਾਇਆਧਾਰੀ ਯੁੱਗ ਵਿੱਚ ਅਜਿਹਾ ਬਹੁਤ ਕੁਝ ਹੈ ਜੋ ਆਮ ਤੌਰ ਤੇ ਸਾਡੀ ਸੋਚ ਧਾਰਾ ਨੂੰ ਪ੍ਰਭਾਵਿਤ ਕਰ ਜਾਂਦਾ ਹੈ ਐਵੇਂ ਤਾਂ ਨਹੀ ਇਸ ਭੋਗਵਾਦੀ ਸਮਾਜ ਅੰਦਰ ਭਗਵੇਂ-ਚਿੱਟੇ ਚੋਲ਼ੇ ਪਾਈ ਆਪਣੇ-ਆਪ ’ਤੇ ਆਪ ਹੀ ‘ਸਾਧ-ਸੰਤ’ (?) ਹੋਣ ਦਾ ਲੇਬਲ ਲਾਈ ਫਿਰਦੇ ਆਪੇ ਬਣੇ ਅਜਿਹੇ ‘ਮਹਾਂਪੁਰਸ਼’ (ਜਰੂਰੀ ਨਹੀਂ ਇਹ ਨੇਕ ਪੁਰਸ਼ ਵੀ ਹੋਣ) ਵਧੀਆ ਕਾਰਾਂ ਤੇ ਸੁੱਖ ਅਰਾਮ, ਦਰਅਸਲ ਐਸ਼ਪ੍ਰਸਤੀ ਵਾਲੀ ਜ਼ਿੰਦਗੀ (ਜੋ ਮਹਾਨ ਭਾਰਤ ਅੰਦਰ ਸਿਰਫ ਵਿਹਲੜਾਂ, ਜਾਂ ਮਾੜੇ, ਦੋ ਨੰਬਰੀ ਕੰਮ ਕਰਨ ਵਾਲਿਆਂ ਨੂੰ ਹੀ ਨਸੀਬ ਹੁੰਦੀ ਹੈ) ਦੀ ਕਾਮਨਾ ਕਰਨ ਲੱਗ ਜਾਂਦੇ ਹਨ ਅਤੇ ਹੁਣ ਉਹ ਸਮਾਧੀ ਕਿਸੇ ਕੁਟੀਆਂ, ਵਣ ਜਾਂ ਜੰਗਲ-ਬੇਲੇ ਵਿੱਚ ਨਹੀਂ ਲਗਾਉਂਦੇ ਇਸ ਕੰਮ ਲਈ ਵੀ ੳਨ੍ਹਾਂ ਨੂੰ ਅਜੋਕੇ ਯੁੱਗ ਦੇ ਪਦਾਰਥਾਂ ਨਾਲ ਭਰਪੂਰ ਇਕਾਂਤ ਵਾਲੀ ਏਅਰਕੰਡੀਸ਼ਨ ਕੋਠੀ ਚਾਹੀਦੀ ਹੈ (ਜਦੋਂ ੳਹ ਆਪਣੀਆਂ ਕਰਤੂਤਾਂ ਕਰਕੇ ਜੇਲ੍ਹ ਜਾਂਦੇ ਹਨ, ਉੱਥੇ ਵੀ ਉਹ ਪੂਰੀਆਂ ਸੁੱਖ-ਸਹੂਲਤਾਂ ਮੰਗਦੇ ਤੇ ਪ੍ਰਾਪਤ ਕਰ ਲੈਂਦੇ ਹਨ), ਹੋ ਸਕਦਾ ਹੈ ਉਨ੍ਹਾਂ ਨੇ ਆਪਣੇ ‘ਭਗਵਾਨ’ ਨੂੰ ਆਪਣੇ ਵਰਗਾ ਹੀ ਕਰ ਲਿਆ ਹੋਵੇ, ਜਾਂ ਫਿਰ ਉਹ ਆਪ ਉਂਜ ਹੀ ਸਮਝਣ ਲੱਗ ਪਏ ਹੋਣ। ਅਜਿਹੇ ਸਮੇਂ ਉਨ੍ਹਾਂ ਦੇ "ਸਿਆਸੀ ਭਗਵਾਨ" ਵੀ ਉਨ੍ਹਾ ਦੇ ਕੰਮ ਆਉਂਦੇ ਹਨ।
 
ਪਹਿਲੇ ਸਮਿਆਂ ਵਿੱਚ ਲੋਕਾਂ ਅੰਦਰ ਸਹਿਜ ਭਰਿਆ ਸੁਭਾਅ, ਬੋਲਾਂ ’ਚ ਮਿਠਾਸ, ਦੂਜੇ ਪ੍ਰਤੀ ਮੋਹ ਆਦਿ ਆਮ ਹੀ ਵੇਖਣ ਨੂੰ ਮਿਲਦੇ ਸਨ, ਪਰ ਉਦੋਂ ਤੇ ਅੱਜ ਦਾ ਫਰਕ ਕੀਤਿਆਂ ਪਤਾ ਲੱਗਦਾ ਹੈ ਕਿ ਹੁਣ ਹਰ ਪਾਸੇ ਹੀ ਬੇ-ਮਤਲਬ ਦੌੜ ਜਾਂ ਕਾਹਲ ਹੀ ਨਹੀਂ, ਸਗੋਂ ਹਫੜਾ-ਦਫੜੀ ਜਿਹੀ ਮਚੀ ਹੋਈ ਨਜ਼ਰੀਂ ਪੈਂਦੀ ਹੈ । ਆਮ ਤੌਰ ਤੇ ਸਹਿਜ ਦਿਸਦਾ ਵਿਅਕਤੀ ਵੀ ਜਦੋਂ ਉਸ ਦਾ ਕਿਸੇ ਦੂਸਰੇ ਨਾਲ ਵਾਹ ਪੈਂਦਾ ਹੈ, ਅੰਦਰੋਂ ਖੌਲ਼ਦਾ ਜਿਹਾ ਦਿਸਣ ਲੱਗ ਪੈਂਦਾ ਹੈ, ਬੋਲੇਗਾ ਤਾਂ ਮੂੰਹੋਂ ਝੱਗ ਜਾਂ ਅੱਗ ਸੁੱਟਣ ਦਾ ਯਤਨ ਕਰਦਾ ਹੋਇਆ ਦਿਖਾਈ ਦੇਵੇਗਾ। ਉਸ ਵਿਅਕਤੀ ਦਾ ਇਹ ਪ੍ਰਤੀਕਰਮ ਸਮਾਜ ਅੰਦਰ ਵਾਪਰਦੇ ਨਿੱਤ ਦੇ ਕਾਰਜਾਂ ਦਾ ਹੀ ਇੱਕ ਰੂਪ ਹੈ। ਕੌਣ ਭਲਾਂ ਦੂਸਰੇ ਵੱਲ ਉਂਗਲ ਕਰੇ? ਕੌਣ ਦੂਸਰੇ ਤੋ ਬੁਰਾ-ਭਲਾ ਸੁਣੇ ? ਵਿਅਕਤੀ ਸਮਾਜ ਦਾ ਹੀ ਅੰਗ ਹੈ ਪਰ ਸਮਾਜ ਦੀ ਤਾਂ ਦੂਰ ਦੀ ਗੱਲ ਪਰ ਅੱਜ ਦਾ ਮਨੁੱਖ ਆਪਣੀ ਤਾਂ ਪੁਰਜ਼ੋਰ ਚਿੰਤਾ ਕਰਦਾ ਹੈ ਪਰ ਆਪਣਾ ਚਿੰਤਨ ਕਰਨ ਤੋਂ ਕਤਰਾਉਂਦਾ ਹੈ। ਇਹੋ ਜਹੀਆਂ ਹਾਲਤਾਂ ਵਿਚ ਫੇਰ ਸਮਾਜ ਦਾ ਰੋਗ ਕਿਵੇਂ ਦੂਰ ਹੋਵੇ ?
 
ਸਮਾਜ ਨੇ ਹਰ ਖੇਤਰ ਅੰਦਰ ਬਹੁਤ ਤਰੱਕੀ ਕੀਤੀ ਹੈ, ਪਰ ਇਸ ਦੇ ਹੋਏ ਵਿਕਾਸ ਨੇ ਕਈ ਮਾੜੇ ਪੱਖ ਵੀ ਨਾਲ ਹੀ ਲੈ ਆਂਦੇ ਹਨ। ਇੱਥੇ ਵਿਗਿਆਨ ਅੰਦਰਲੀ ਤਰੱਕੀ ਜਾਂ ਵਿਕਾਸ ਨੂੰ ਉਸਾਰੂ ਪਾਸੇ ਘੱਟ, ਮਾਇਕ ਪੱਖੋਂ ਤਕੜੇ ਹੋਣ ਵਾਸਤੇ ਵੱਧ ਵਰਤਣ ਦੇ ਯਤਨ ਹੋ ਰਹੇ ਹਨ। ਤਕੜੇ ਮੁਲਕ ਜੰਗਾਂ ਦਾ ਸਮਾਨ ਲੜਾਕੇ ਜਹਾਜ, ਟੈਂਕ, ਤੋਪਾਂ ਆਦਿ ਬਣਾ ਕੇ ਵਿਕਾਸ ਵਾਸਤੇ ਦੌੜ-ਭੱਜ ਕਰ ਰਹੇ ਮੁਲਕਾਂ ਦੇ ਗਰੀਬ ਲੋਕਾਂ ਦੇ ਮੂੰਹ ਦੀ ਰੋਟੀ ਖੋਹ ਰਹੇ ਹਨ। ਮੌਤ ਦਾ ਇਹ ਸਮਾਨ ਵੇਚਣ ਨਾਲ ਉਨ੍ਹਾਂ ਦੀਆਂ ਤਿਜੌਰੀਆਂ ਭਰਦੀਆਂ ਹਨ। ਜਦੋਂ ਗਰੀਬੀ ਹੰਢਾਅ ਰਹੇ ਮੁਲਕਾਂ ਦੇ ਉਜੱਡ ਆਗੂ ਆਪਣੇ ਲੋਕਾਂ ਦੇ ਗੁਰਬਤ ਦੇ ਮਸਲੇ ਹੱਲ ਕਰਨ ਦੀ ਥਾਵੇਂ ਵੀ ਬੰਬ/ਬਾਰੂਦ ਖਰੀਦ ਕੇ, ਬਣਾ ਕੇ ਬੋਝੇ ਪਾਈ ਫਿਰਨ ਤਾਂ ਵੀ "ਤਕੜੈ" ਮੁਲਕਾਂ ਦੇ ਆਗੂ ਉਨ੍ਹਾਂ ਨੂੰ ਦਬਕੇ ਮਾਰਦੇ ਹਨ। ਸਿਆਸਤ ਦੀ ਇਹ ਖੇਡ ਲੋਕਾਂ ਦੇ ਪੱਲੇ ਨਮੋਸ਼ੀ ਹੀ ਪਾਉਂਦੀ ਹੈ। ਜਿੱਥੇ ਜੀਊਣ ਦੇ ਹੱਕ ’ਤੇ ਡਾਕਾ ਮਾਰਨ ਦੇ ਜਤਨ ਕੀਤੇ ਜਾਂਦੇ ਹੋਣ, ਜਿੱਥੇ ਭਰਾਵਾਂ ਨੂੰ ਗਲਵਕੜੀ ਪਾਉਣ ਤੋ ਪਹਿਲਾਂ ਹੀ 'ਠਾਹ' ਦੀ ਅਵਾਜ਼ ਸੁਣਨੀ ਪਵੇ, ਜਿੱਥੇ ਆਪਣਿਆਂ ਨੂੰ ਪਰਾਇਆ ਐਲਾਨ ਦਿੱਤਾ ਜਾਵੇ ਉੱਥੇ ਤਾਂ ਮਨ ਸਿਰਫ ਉਦਾਸ ਹੀ ਹੋ ਸਕਦਾ ਹੈ। ਐਹੋ ਜਹੀ ਹਾਲਤ ਵਿਚ ਤਾਂ ਮਨੁੱਖ ਆਪਣੇ ਆਪ ਨਾਲ ਵੀ ਰੁੱਸਿਆਂ ਵਰਗਾ ਹੀ ਵਿਹਾਰ ਕਰਦਾ ਹੈ। ਇਸ ਤੋਰ ਨਾਲ ਤਾਂ ਸਮਾਜ ਅੰਦਰ ਰਸਾਤਲ ਵੱਲ ਵਧ ਜਾਣ ਦੇ ਮੌਕੇ ਪੈਦਾ ਹੁੰਦੇ ਹਨ। ਇਸ ਤਰ੍ਹਾਂ ਦੇ ਮਾਹੌਲ ਵਿਚ ਸਮਾਜ ਦੀ ਸਮੁੱਚੀ ਤਰੱਕੀ ਰੁਕ ਜਾਂਦੀ ਹੈ- ਖਲਾਅ ਪੈਦਾ ਹੋ ਜਾਂਦਾ ਹੈ । ਫੇਰ ਇਸ ਸੋਚ-ਹੀਣ ਜਾਂ ਸੇਧ-ਹੀਣ ਖਲਾਅ ਨੂੰ ਭਰਨ ਵਾਸਤੇ ਮਨੁੱਖ ਨੂੰ ਬਹੁਤ ਲੰਬਾ ਸਮਾਂ ਜੱਦੋ-ਜਹਿਦ ਕਰਨੀ ਪੈਂਦੀ ਹੈ। ਚੰਗੇ ਤੇ ਸੁਖੀ ਭਵਿਖ ਬਾਰੇ ਸੋਚਣ ਤੋਂ ਹੀਣੇ ਆਗੂ ਵੀ ਇਸ ਦੇ ਜੁੰਮੇਵਾਰ ਹੁੰਦੇ ਹਨ।
 
ਜਿਸ ਸਮੇਂ ਕੰਪਿਊਟਰ ਆਇਆ ਤਾਂ ਲੋਕ ਅਸ਼ ਅਸ਼ ਕਰ ਉੱਠੇ ਕਿ ਕੰਮ ਦੇ ਫਾਹੇ ਵਢਦਾ ਐ ਜੀ ਅਤੇ ਇੰਟਰਨੈਟ ਨੇ ਤਾਂ ਹਵਾ ਨਾਲ ਗੱਲਾਂ ਕਰਨ ਲਾ ਦਿੱਤੇ ਲੋਕ। ਇਸ ਰਾਹੀਂ ਸੂਚਨਾਵਾਂ ਦੇ ਭੰਡਾਰ ਇੱਕਠੇ ਹੋ ਕੇ ਮਿੰਟਾ ਸਕਿੰਟਾ ਅੰਦਰ ਲੋਕਾਂ ਤੱਕ ਪਹੁੰਚਣ ਲੱਗੇ ਪਰ ਨਾਲ ਹੀ ਲਾਲਚੀ ਕਿਸਮ ਦੇ ਲੋਭੀ ਗਰੁੱਪ (ਕਾਲੀਆਂ ਭੇਡਾਂ) ਵੀ ਪਿੱਛੇ ਨਹੀਂ ਰਹੇ, ਇਸ ਤਰੱਕੀ ’ਚੋਂ ਹਿੱਸਾ ਵੰਡਾੳਣ ਵੇਲੇ ਉਨ੍ਹਾਂ ਨੇ ਆਪਣੇ ਹਿਤਾਂ ਵਾਲੀ ਸੂਚਨਾਂ ਨੂੰ ਇੰਟਰਨੈਟ ਦੇ ਸਹਾਰੇ ਵਿੰਗੇ-ਟੇਢ੍ਹੇ ਢੰਗ ਨਾਲ ਇਕੱਠਾ ਕਰਕੇ ਆਪਣੀ ਵਰਤੋਂ ਲਈ ਦੂਰ-ਦੁਰਾਡੇ ਪਹੁੰਚਾਇਆ। ਇਨਾਂ ਵਿੱਚ ਦੂਜਿਆਂ ਦੇਸ਼ਾਂ ਅੰਦਰ ਸਮਾਜੀ, ਸਿਆਸੀ ਅਤੇ ਆਰਥਿਕ ਗੱਲ ਕੀ ਹਰ ਖੇਤਰ ਅੰਦਰ ਅਸਥਿਰਤਾ ਪੈਦਾ ਕਰਨ ਵਾਲੇ, ਸਮਗਲਰ, ਭੰਨ-ਤੋੜ ਕਰਨ-ਕਰਾਉਣ ਵਾਲੇ, ਬਲੈਕ ’ਚ ਹਥਿਆਰ ਵੇਚਣ ਤੇ ਖਰੀਦਣ ਵਾਲੇ ਅਤੇ ਦੇਹ ਵਪਾਰ ਕਰਨ-ਕਰਵਾਉਣ ਵਾਲੇ, ਉੱਚੀਆਂ ਪਹੁੰਚਾਂ ਦੇ ਆਸਰੇ ਗੈਰ ਕਾਨੂੰਨੀਂ ਧੰਦਿਆਂ, ਚਕਲਿਆਂ ਤੋ ਧੰਨ ਕਮਾੳਣ ਵਾਲੇ ਅਤੇ ਉਨ੍ਹਾਂ ਦੇ ਦਿਸਦੇ-ਅਣਦਿਸਦੇ ਰਾਜ ਸੱਤਾ ਤੇ ਕਾਬਜ਼ ਜਾਂ ਰਾਜ ਸੱਤਾ ਵਿਚ ਵਿੰਗੇ–ਸਿੱਧੇ ਭਾਈਵਾਲ,  ਲੁਕਵੇਂ ਮਾਲਕ ਸਭ ਸ਼ਾਮਿਲ ਹੋ ਗਏ । ਬਦਮਾਸ਼ ਤੇ ਗੁੰਡਾ ਗ੍ਰੋਹ (ਗੈਂਗਸਟਰ) ਨਵੀਂ ਤਕਨੀਕ ਵਰਤ ਕੇ ਹੀ ਫਿਰੌਤੀਆਂ ਮੰਗਦੇ ਤੇ ਲੈਂਦੇ ਹਨ, ਇਹ ਵੀ ਨਹੀਂ ਪਤਾ ਲੱਗਣ ਦਿੰਦੇ ਕਿ ਉਨ੍ਹਾਂ ਦਾ ਥਾਂ-ਟਿਕਾਣਾ ਕਿੱਥੇ ਹੈ।
 
ਸਮਾਜ ਦਾ ਵਸਤਾਂ ਨੂੰ ਦੇਖਣ-ਪਰਖਣ ਦਾ ਢੰਗ-ਤਰੀਕਾ ਵੀ ਬਦਲ ਗਿਆ ਹੈ। ਪੂਰੇ ਤੌਰ ਤੇ ਆਜ਼ਾਦ ਹੁੰਦੇ ਹੋਏ ਵੀ ਖਰੀਦਦਾਰੀ ਅਸੀਂ ਆਪਣੀ ਮਰਜ਼ੀ ਨਾਲ ਨਹੀਂ, ਸਗੋਂ ਬਹੁਤੀ ਨਿੱਤ ਹੁੰਦੇ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਕਰਨ ਲੱਗ ਪਏ। ਅਖਬਾਰਾਂ, ਰੇਡੀੳ, ਟੈਲੀਵੀਜ਼ਨ, ਆਦਿ ਦੇ ਨਾਲ ਹੀ ਨਿੱਤ ਘਰਾਂ ਵਿੱਚ ਸੁੱਟੀ ਜਾਂਦੀ ਮੁਫਤ ਦੀ ਪਰਚਾਰ ਸਮੱਗਰੀ ਸਾਨੂੰ ਇਸ ਪਾਸੇ ਪ੍ਰਭਾਵਤ ਕਰਕੇ ਪ੍ਰੇਰਦੀ ਹੈ। ਹੁਣ ਤਾਂ ਘਰੇਲੂ ਲੋੜੀਂਦੇ ਸਮਾਨ ਦਾ ਬਹੁਤਾ ਹਿੱਸਾ ਵੀ ਲੋਕ ਔਨਲਾਈਨ ਹੀ ਮੰਗਵਾਉਂਦੇ ਹਨ ਜਾਂ ਲੋਕਾਂ ਵਲੋਂ ਫੋਨ ਰਾਹੀਂ ਦਿੱਤੇ ਆਰਡਰ ਤੇ ਹੀ ਕੰਪਨੀਆਂ ਘਰ ਪਹੁੰਚਾ ਦਿੰਦੀਆਂ ਹਨ। ਇਹ ਹੀ ਕੰਪਨੀਆਂ ਜੋ ਪਰਚਾਰ ਦੇ ਆਸਰੇ ਕਰੋੜਾਂ, ਅਰਬਾਂ  ਡਾਲਰ/ਰੁਪਏ ਕਮਾਉਂਦੀਆਂ ਹਨ। ਇਨ੍ਹਾਂ ਦੇ ਕਾਰਜ ਖੇਤਰ ਅੰਦਰ ਸਿਆਸੀ ਸਮਾਜੀ ਤੇ ਇੱਥੋਂ ਤੱਕ ਕੇ ਆਰਥਿਕ ਢਾਂਚੇ ਨੂੰ ਪ੍ਰਭਾਵ ਕਰਨ ਦੀ ਸਮਰੱਥਾ ਹੈ। ਔਨਲਾਈਨ ਵਪਾਰ ਮੁਨਾਫਿਆਂ ਦੀ ਖਾਣ ਬਣਦਾ ਜਾ ਰਿਹਾ ਹੈ ਨਾਲ ਹੀ ਬੇਰੋਜ਼ਗਾਰੀ ਵਿਚ ਵਾਧਾ ਕਰਨ ਦਾ ਕਾਰਨ ਵੀ ਲਗਾਤਾਰ ਬਣ ਰਿਹਾ ਹੈ। 
 
ਮਿਸਾਲ ਵਜੋਂ ਪਿਛਲੇ ਤਿੰਨ ਕੁ ਦਹਾਕਿਆਂ ਤੋਂ ਬੰਦਿਆਂ ਨੂੰ ਹਾਰ-ਸ਼ਿੰਗਾਰ ਕਰਨਾ ਚਾਹੀਦਾ ਹੈ ਕਿ ਨਹੀਂ, ਦੀ ਬਹਿਸ ਤੁਰੀ ਹੀ ਰਹਿੰਦੀ ਹੈ। ਇਹੋ ਹੀ ਖੂਬਸੂਰਤੀ ਦਾ ਸਮਾਨ ਤਿਆਰ ਕਰਨ ਵਾਲੀਆਂ ਮਾਡਰਨ ਕੰਪਨੀਆਂ ਲੋਕਾਂ ਨੂੰ ਪ੍ਰਭਾਵਤ ਕਰਕੇ ਸੈਮੀਨਾਰਾਂ ਆਦਿ ਰਾਹੀਂ ਇਸ ਵਿਸ਼ੇ ਵੱਲ ਖਿੱਚਦੇ ਹਨ ਅਤੇ ਬਹੁਤ ਸਾਰੇ ਇਸ ਪਾਸੇ ਪ੍ਰੇਰੇ ਵੀ ਜਾਂਦੇ ਹਨ। ਉਹ ਕੰਪਨੀਆਂ ਔਰਤਾਂ ਵਾਲੇ ਮੇਕ-ਅੱਪ (ਨਕਲੀ ਸੁੰਦਰਤਾ) ਦੇ ਸਮਾਨ ਦੇ ਨਾਲ ਹੀ (ਥੋੜੇ ਜਿਹੇ ਹੇਰ ਫੇਰ ਨਾਲ ) ਬੰਦਿਆਂ ਦੇ ਮੇਕ-ਅੱਪ ਦਾ ਸਮਾਨ ਤਿਆਰ ਕਰਦੀਆਂ ਹਨ। ਜਿਹੜੇ ਸਮਾਨ ਅੰਦਰ ਚਮੜੀ ਨੂੰ ਤਬਾਹ ਕਰਨ ਵਾਲੇ ਕੈਮੀਕਲਾਂ (ਖਤਰਨਾਕ ਰਸਾਇਣਕ ਤੱਤਾਂ) ਦੀ ਭਰਮਾਰ ਹੁੰਦੀ ਹੈ, ਕੀ ਹੁਣ ਖੂਬਸੂਰਤੀ ਦਾ ਰਾਜ ਕਰੀਮਾਂ, ਪਾਊਡਰ ਤੇ ਸੁਰਖੀਆਂ ਹੀ ਗਿਣੀਆਂ ਜਾਣ ਜਾਂ ਫਿਰ ਮਨੁੱਖ ਦਾ ਮਨੁੱਖਤਾ ਪ੍ਰਤੀ ਵਤੀਰਾ, ਕਿਰਦਾਰ, ਗੁਆਂਢੀ ਨਾਲ ਵਿਹਾਰ, ਮੁਲਕ ਦੇ ਲੋਕਾਂ ਵੱਲ ਸੂਝ ਭਰੀ ਸੋਚ, ਸਮਾਜ ਅੰਦਰ ਸਮਾਜਕ, ਆਰਥਕ ਬਰਾਬਰੀ ਵਾਸਤੇ ਅਤੇ ਲੁੱਟ ਅਧਾਰਤ ਪ੍ਰਬੰਧ ਨੂੰ ਬਦਲਣ ਲਈ ਲੜੇ ਜਾਂਦੇ ਘੋਲਾਂ ਵਿੱਚ ਆਪਣੀ ਸ਼ਮੂਲੀਅਤ ਆਦਿ । ਇਹ ਸੋਚਣਾ ਤਾਂ ਬਣਦਾ ਹੀ ਹੈ ਤਾਂ ਕਿ ਸਾਡਾ ਸਮਾਜ ਭਾਈਚਾਰਕ ਸਾਂਝ ਵਾਲਾ ਇਨਸਾਨੀਅਤ ਪਸੰਦ ਸਮਾਜ ਬਣਿਆ ਰਹਿ ਸਕੇ – ਆਉਣ ਵਾਲੀਆਂ ਪੀੜ੍ਹੀਆਂ ਆਪਣੇ ਵਡਾਰੂਆਂ ਦੀਆਂ ਧੰਨਵਾਦੀ ਹੋ ਸਕਣ ਜਿਨ੍ਹਾਂ ਨੇ ਧੱਕੇ-ਧੌਂਸ ਨਾਲ ਮੁਨਾਫੇ "ਕਮਾਉਣ" ਵਾਲੇ ਲੋਭੀਆਂ ਦੇ ਖਿਲਾਫ ਕੋਈ ਵੀ ਕਦਮ ਪੁੱਟਿਆ ਹੋਵੇ।
 
ਸਮਾਜ ਅੰਦਰਲੇ ਅਮੀਰ ਤਬਕੇ, ਮਿਹਨਤਕਸ਼ (ਕਹੇ ਜਾਂਦੇ ਥਲੜੇ) ਤਬਕਿਆਂ ਲਈ ਸ਼ੀਸ਼ਾ ਨਹੀਂ ਬਣ ਸਕਦੇ। ਅਮੀਰ ਔਰਤਾਂ ਹਾਰ ਸ਼ਿੰਗਾਰ ਦਾ ਸਮਾਨ ਖਰੀਦਣ ਵੇਲੇ ਖਿਆਲ ਰਖਦੀਆਂ ਹਨ ਕਿਸੇ ਵੀ ਚੀਜ਼ ਦੀ ਗੁਣਵੱਤਾ (ਕੁਆਲਟੀ) ਦਾ, ਪਰ ਗਰੀਬ ਔਰਤਾਂ ਕੋਲ ਇਹ ਖਿਆਲ ਰੱਖਣ ਜੋਗਾ ਪੈਸਾ-ਧੇਲਾ ਨਹੀਂ ਹੁੰਦਾ, ਪਰ ਸ਼ੌਕੀਨੀ ਉਨ੍ਹਾਂ ਨੇ ਵੀ ਕਰਨੀ ਹੁੰਦੀ ਹੈ, ਸੋਹਣੀਆਂ ਉਨ੍ਹਾਂ ਨੇ ਵੀ ਦਿਸਣਾ ਹੁੰਦਾ ਹੈ। ਫਿਰ ਘਟੀਆਂ ਕਿਸਮ ਦਾ ਸਮਾਨ ਖਰੀਦ ਕੇ ਆਪਣੀ ਚਮੜੀ, ਜਿਸਮ ਨੂੰ ਤਬਾਹ ਕੀਤਾ ਜਾਂਦਾ ਹੈ। ਜਦੋਂ ਚਮੜੀ ਦੇ ਰੋਗ ਹੋਣ ਲਗਦੇ ਹਨ ਤਾਂ  ਮੇਕ-ਅੱਪ ਹੋਰ ਸੰਘਣਾ ਹੋਣ ਲੱਗਦਾ ਹੈ, ਉਦੋ ਤਾਂ ਕਈ ਲੋਕ ਆਪਣੀ ਬੀਵੀ ਨੂੰ ਚੁੰਮਣ ਤੋਂ ਵੀ ਪਾਸਾ ਵੱਟਣ ਲਗਦੇ ਹਨ, ਅਖੇ ਜੀ ਕਿਹੜਾ ਕਰੀਮ-ਪਾਊਡਰ ਚੱਟਦਾ ਫਿਰੇ। ਫੇਰ ਕੀ ਲੋੜ ਅਜਿਹੇ ਸੁਹੱਪਣ ਦੀ ਜਿੱਥੇ ਰਿਸ਼ਤਿਆਂ ਵਿਚ ਵੀ ਕਾਲਖ਼ ਪੈਦਾ ਹੋਣ ਲੱਗ ਪਵੇ? ਇਨਸਾਨੀ ਰਿਸ਼ਤੇ ਇਸ ਬਨੌਟੀ ਜਾਂ ਨਕਲੀ 'ਸੁਹੱਪਣ' ਨਾਲ ਨਹੀਂ ਆਪਸੀ ਦਿਲੀ ਮੋਹ-ਮੁਹੱਬਤ ਨਾਲ ਪਿਆਰ ਭਰੇ ਤੇ ਸੁਖਾਵੇਂ ਬਣਦੇ ਹਨ। 
 
ਅੱਜ ਸੋਚ ਦਾ ਜ਼ਮਾਨਾ ਹੈ, ਝੂਠੀਆਂ 'ਸੂਚਨਾਵਾਂ ਤੋਂ ਬਚਦਿਆਂ, ਖੁਦ ਗਿਆਨ ਇੱਕਠਾ ਕਰਕੇ ਕੋਈ ਫੈਸਲਾ ਕਰ ਲੈਣ ਵਿੱਚ ਹਰਜ਼ ਵੀ ਕੋਈ ਨਹੀਂ। ਅਸੀਂ ਜਿਸ ਸਮਾਜ ਵਿੱਚ ਰਹਿ ਰਹੇ ਹਾਂ, ਬੇਈਮਾਨ ਮੁਨਾਫੇਖੋਰ ਤਾਕਤਾਂ ਵਲੋਂ ਇੱਥੇ ਬਹੁਤ ਖਤਰਨਾਕ ਖੇਡ ਖੇਡੀ ਜਾ ਰਹੀ ਹੈ। ਇਸ ਕੁਚੱਜ ਬਾਰੇ ਵਾਰ ਵਾਰ ਸੋਚਣਾਂ ਬਣਦਾ ਹੈ- ਇਸ ਵਿਚ ਸ਼ਾਮਲ ਹੋਣ ਤੋਂ ਇਨਕਾਰੀ ਹੋਣ ਵਾਲੀ ਜੁਅਰਤ ਦੀ ਲੋੜ ਹੈ। ਸਮਾਜ ਨੂੰ ਚੰਗਾ ਦੇਖਣ ਦੇ ਚਾਹਵਾਨਾਂ ਵਾਸਤੇ ਬਣ ਗਏ ਇਸ ਕੁਚੱਜ ਦੇ ਵਰਤਾਰੇ ਬਾਰੇ ਸਾਵਧਾਨ ਹੋਣ ਅਤੇ ਸਾਵਧਾਨੀ ਨੂੰ ਦੂਜਿਆਂ ਨਾਲ ਸਾਂਝਾ ਕਰਨਾ ਹਾਂ ਪੱਖੀ ਹੋ ਸਕਦਾ ਹੈ।

ਸੰਪਰਕ : 0049 1733546050

 
&& 
  37ਸਾਵਧਾਨ: ਖਤਰਨਾਕ ਖੇਡ ਨੂੰ ਸਮਝਿਆ ਜਾਵੇ
ਕੇਹਰ ਸ਼ਰੀਫ਼
36ਧੱਕੇ ਨਾਲ ਠੋਸੇ ਪੰਜਾਬ ‘ਤੇ ਪਾਣੀ ਸਮਝੌਤੇ
ਹਰਜਿੰਦਰ ਸਿੰਘ ਲਾਲ 
35ਬੋਗਨਵੀਲੀਆ ਦੀ ਗੁਲਾਬੀ ਬਹਾਰ..!
ਲਖਵਿੰਦਰ ਜੌਹਲ ‘ਧੱਲੇਕੇ’ 
34ਲੋਕਾਂ ਦਾ ਵਿਸ਼ਵਾਸ ਜਿੱਤਣਾ ਅਕਾਲੀ ਦਲ ਲਈ ਟੇਢੀ ਖੀਰ  
ਹਰਜਿੰਦਰ ਸਿੰਘ ਲਾਲ
33ਰਲੇ ਮਿਲੇ ਪ੍ਰਭਾਵਾਂ ਵਾਲਾ 'ਆਪ' ਦਾ ਪੰਜਾਬ ਦਾ ਬਜਟ
ਹਰਜਿੰਦਰ ਸਿੰਘ ਲਾਲ
32ਸੰਗਰੂਰ ਲੋਕ ਸਭਾ ਦੀ ਚੋਣ ਦਾ ਨਤੀਜਾ:  ਆਮ ਆਦਮੀ ਪਾਰਟੀ ਨੂੰ ਝਟਕਾ  
ਉਜਾਗਰ ਸਿੰਘ 
31ਪੰਜਾਬ ਬਚਾਉਣਾ ਲਈ ਮਾਨ ਸਰਕਾਰ ਲੋਕ-ਲੁਭਾਊ ਨੀਤੀ ਤੋਂ ਉੱਪਰ ਉੱਠੇ 
ਹਰਜਿੰਦਰ ਸਿੰਘ ਲਾਲ 
30ਭਾਜਪਾ ਦਾ ਮਾਸਟਰ  ਸਟਰੋਕ: ਕਬਾਇਲੀ ਇਸਤਰੀ ਰਾਸ਼ਟਰਪਤੀ ਦੀ ਉਮੀਦਵਾਰ
ਉਜਾਗਰ ਸਿੰਘ 
ਸ਼ਰਨਾਰਥੀ20 ਜੂਨ ਨੂੰ ਵਿਸ਼ਵ ਸ਼ਰਨਾਰਥੀ ਦਿਵਸ ਤੇ ਵਿਸ਼ੇਸ਼ ਸ਼ਰਨਾਰਥੀ ਹੋਣ ਦਾ ਦਰਦ
ਲਖਵਿੰਦਰ ਜੌਹਲ ‘ਧੱਲੇਕੇ’
28ਪੰਜਾਬੀਆਂ ਲਈ ਸਿਆਸਤ ਤੋਂ ਉਪਰ ਉੱਠ ਕੇ ਸੋਚਣ ਦਾ ਸਮਾਂ      
ਉਜਾਗਰ ਸਿੰਘ
sikhyaਉਚੇਰੀ ਸਿੱਖਿਆ ਵਿੱਚ ਆ ਰਿਹਾ ਨਿਘਾਰ!
ਬੁੱਧ ਸਿੰਘ ਨੀਲੋਂ 
velaਵੇਲਾ ਹੈ ਸਥਿਤੀ ਨੂੰ ਮਜ਼ਬੂਤੀ ਨਾਲ ਸੰਭਾਲਣ ਦਾ, ਕਿਤੇ ਆਸੋਂ ਬੇਆਸ ਨਾ ਹੋ ਜਾਣ ਪੰਜਾਬੀ
ਹਰਜਿੰਦਰ ਸਿੰਘ ਲਾਲ
25ਉਪ-ਕਮੇਟੀ ਦੀਆਂ ਸਿਫ਼ਰਸ਼ਾਂ: ਅਕਾਲੀ ਆਗੂਆਂ ਨੂੰ ਘੁੰਮਣਘੇਰੀ   
ਉਜਾਗਰ ਸਿੰਘ
parmanuਪ੍ਰਮਾਣੂ ਸ਼ਕਤੀ ਮਨੁੱਖਤਾ ਲਈ ਵਰਦਾਨ
ਹਰਜਿੰਦਰ ਸਿੰਘ ਲਾਲ 
23ਸਿਹਤ ਮੰਤਰੀ ਦੀ ਬਰਖਾਸਤਗੀ ਸ਼ੁਭ ਸੰਕੇਤ: ਭਰਿਸ਼ਟਾਚਾਰੀਆਂ ਲਈ ਚੇਤਾਵਨੀ  
ਉਜਾਗਰ ਸਿੰਘ, ਪਟਿਆਲਾ
22ਕਿਸਾਨ ਮੋਰਚਾ - ਦੋਸਤਾਨਾ ਦੰਗਲ: ਦੋਨੋਂ ਧਿਰਾਂ ਜੇਤੂ  
ਹਰਜਿੰਦਰ ਸਿੰਘ ਲਾਲ
21ਦੇਸ਼ ਕੌਣ ਬਣੇਗਾ ਆਸਟ੍ਰੇਲੀਆ ਦਾ ਅਗਲਾ ਪ੍ਰਧਾਨ ਮੰਤਰੀ: ਸਕਾਟ ਮੋਰੀਸਨ ਬਨਾਮ ਐਂਥਨੀ ਐਲਬਨੀਜ਼/a>   
ਮਿੰਟੂ ਬਰਾੜ,  ਆਸਟ੍ਰੇਲੀਆ  
20ਦੇਸ਼ ਧ੍ਰੋਹ ਕਾਨੂੰਨ ਦੀ ਦੁਰਵਰਤੋਂ ਨੂੰ ਰੋਕਣਾ ਲਾਜ਼ਮੀ  
ਹਰਜਿੰਦਰ ਸਿੰਘ ਲਾਲ 
19400 ਸਾਲਾ ਪ੍ਰਕਾਸ਼ ਦਿਵਸ ਦੇ ਸੰਪੂਰਨਤਾ ਸਮਾਗਮ
ਜਿੱਤ ਹਮੇਸ਼ਾ ਹੱਕ ਤੇ ਸੱਚ ਦੀ ਹੀ ਹੁੰਦੀ ਹੈ  
ਹਰਜਿੰਦਰ ਸਿੰਘ ਲਾਲ  
18ਕਾਂਗਰਸ ਦਾ ਨਵਾਂ ਫਾਰਮੂਲਾ ਕੀ ਗੁਲ ਖਿਲਾਵੇਗਾ?   
ਉਜਾਗਰ ਸਿੰਘ 
17ਸਿੱਖਾਂ ਦਾ ਘੱਟ-ਗਿਣਤੀ ਦਾ ਦਰਜਾ ਖਤਰੇ ਵਿੱਚ
ਹਰਜਿੰਦਰ ਸਿੰਘ ਲਾਲ
16‘ਆਪ’ ਲਈ ਮਹਾਂ ਚੁਣੌਤੀ: ਭ੍ਰਿਸ਼ਟਾਚਾਰ ਮੁਕਤ ਸਰਕਾਰ     
ਹਰਜਿੰਦਰ ਸਿੰਘ ਲਾਲ 
15ਭਗਵੰਤ ਮਾਨ ਦੇ ਨਵੇਂ ਪੈਂਡੇ ਦੀਆਂ ਨਵੀਆਂ ਅਨੇਕਾਂ ਚੁਣੌਤੀਆਂ    
ਹਰਜਿੰਦਰ ਸਿੰਘ ਲਾਲ
114ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਕਾਂਗਰਸ ਦੀ ਬੇੜੀ ਵਿੱਚ ਵੱਟੇ ਪਾਏ   
ਉਜਾਗਰ ਸਿੰਘ, ਪਟਿਆਲਾ
13ਲੋਕਤੰਤਰੀ ਰਵਾਇਤਾਂ ਦੀ ਪਾਲਣਾ ਜਰੂਰੀ
ਕੇਹਰ ਸ਼ਰੀਫ਼, ਜਰਮਨੀ
12ਅੰਤਰਾਸ਼ਟਰੀ ਮਹਿਲਾ ਦਿਵਸ `ਤੇ ਵਿਸ਼ੇਸ਼
ਸਮਾਜ ਵਿੱਚ ਔਰਤਾਂ ਦੀਆਂ ਸਥਿਤੀਆਂ ਨਾਲ ਸੰਬੰਧਤ 15 ਫਿਲਮਾਂ    
ਸੁਖਵੰਤ ਹੁੰਦਲ, ਕਨੇਡਾ
11ਪੰਜਾਬ ਦੇ ਹਿੱਤਾਂ ਦੀ ਆਵਾਜ਼ ਉਠਾਉਣ ਦਾ ਵੇਲਾ     
ਹਰਜਿੰਦਰ ਸਿੰਘ ਲਾਲ 
10ਸਿਆਸਤਦਾਨ, ਨੈਤਿਕਤਾ ਅਤੇ  ਸਿਆਸੀ ਧੰਦੇਬਾਜ਼ੀ    
ਕੇਹਰ ਸ਼ਰੀਫ਼, ਜਰਮਨੀ
09ਪੰਜਾਬ ਚੋਣਾਂ ਦੀ ਭਵਿੱਖਬਾਣੀ: ਮਹਾਂ-ਟੇਢੀ ਖੀਰ    
ਹਰਜਿੰਦਰ ਸਿੰਘ ਲਾਲ
08ਪੰਜਾਬ ਚੋਣਾਂ: ਤਸਵੀਰ ਅਜੇ ਵੀ ਧੁੰਦਲ਼ੀ
ਹਰਜਿੰਦਰ ਸਿੰਘ ਲਾਲ
07ਕੀ ਟੁੱਟੇ ਲੱਕ ਵਾਲਾ ਪੰਜਾਬ ਉੱਠ ਸਕੇਗਾ?
ਡਾ. ਹਰਸ਼ਿੰਦਰ ਕੌਰ, ਪਟਿਆਲਾ
06ਜਦ ਆਗੂ ਹੀ ਪਾਉਣ ਆਪਣੀ ਹੀ ਬੇੜੀ ਵਿੱਚ ਵੱਟੇ   
ਹਰਜਿੰਦਰ ਸਿੰਘ ਲਾਲ
05ਮੁੱਦੇ ਅਤੇ ਵਿਚਾਰਧਾਰਾ ਸਿਆਸੀ ਪਾਰਟੀਆਂ ਲਈ ਮਹੱਤਵਪੂਰਨ ਨਹੀਂ ਰਹੇ   
ਹਰਜਿੰਦਰ ਸਿੰਘ ਲਾਲ
04ਦੇਸੀ ਏਅਰਲਾਈਨਾਂ ਸਾਨੂੰ ਕਦੇ ਵੀ ਵਫ਼ਾ ਨਹੀਂ ਕਰਨਗੀਆਂ - ਪ੍ਰਵਾਸੀਆਂ ਨੂੰ ਉਹ ਸਿਰਫ਼ ਮੁੰਨਣ ਵਾਲ਼ੀਆਂ ਭੇਡਾਂ ਹੀ ਸਮਝਦੇ ਨੇ     
ਸ਼ਿਵਚਰਨ ਜੱਗੀ ਕੁੱਸਾ, ਲੰਡਨ
03ਕਾਂਗਰਸ ਦੀ ਛਵ੍ਹੀ ਉੱਤੇ ਈ. ਡੀ. ਦੇ ਛਾਪੇ
ਹਰਜਿੰਦਰ ਸਿੰਘ ਲਾਲ
02ਮੋਦੀ ਜੀ ਦੀ ਰੈਲੀ ਰੱਦ ਹੋਣ ਬਾਦ ਕਿਉਂ  ਭੜਕੀ ਭਾਜਪਾ?    
ਬੁੱਧ ਸਿੰਘ ਨੀਲੋਂ  
01ਮੋਦੀ ਜੀ ਦੇ ਪੰਜਾਬ ਦੌਰੇ ਦੇ ਸੰਭਾਵੀ ਨਤੀਜੇ
ਹਰਜਿੰਦਰ ਸਿੰਘ ਲਾਲ 
  912021 ਦਾ ਸਤਿਕਾਰਤ ਸਰਵੋਤਮ ਪੰਜਾਬੀ
ਪੰਜਾਬੀਆਂ ਦਾ ਮਾਣ: ਡਾ ਸਵੈਮਾਨ ਸਿੰਘ ਪੱਖੋਕੇ  
ਉਜਾਗਰ ਸਿੰਘ, ਪਟਿਆਲਾ
90ਏਕਤਾ ਕਮਜ਼ੋਰ ਨਹੀਂ ਹੋਰ ਮਜਬੂਤ ਕਰਨ ਦੀ ਲੋੜ 
ਕੇਹਰ ਸ਼ਰੀਫ਼, ਜਰਮਨੀ 
89ਪੰਜਾਬ ਦਾ ਚੋਣ ਦ੍ਰਿਸ਼ ਅਜੇ ਵੀ ਅਸਪਸ਼ਟ 
ਹਰਜਿੰਦਰ ਸਿੰਘ ਲਾਲ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com