WWW 5abi.com  ਸ਼ਬਦ ਭਾਲ

ਰੂਪ ਢਿੱਲੋਂ

   

         

ਕਾਂਡ


ਆਵਦੇ ਡਰ ਨੂੰ ਕਾਬੂ ਕਰਕੇ ਸੀਮਾ ਓਂਕਾਰ ਨਾਲ ਉਸਦੀ ਵੈਣ ਵਿਚ ਬਹਿ ਗਈ। ਚੁੱਪ ਚਾਪ ਘਰੋ ਕੁੜੀ ਨੂੰ ਲੈ ਗਿਆ।ਵੈਣ ਸੜਕਾਂ ਉੱਤੇ ਜੰਗਲਾਂ ਦੇ ਕੋਲੇ ਚਲੀ ਗਈ। ਇਹ ਅਸਲ ਵਿਚ ਸਿਰਫ ਵੈਣ ਨਹੀਂ ਸੀ, ਪਰ ਟੇ੍ਰੱਲਰ, ਜਿਸ ਵਿਚ ਪਲੰਘ, ਮੇਜ਼ ਅਤੇ ਖੁਰਾ ਸੀਮਾ ਨੂੰ ਦਿੱਸਦੇ ਸੀ।

ਓਂਕਾਰ ਦੀ ਵੈਣ ਖਾਸੀ ਚੌੜੀ ਸੀ ਅਤੇ ਡੂੰਘੀ ਵੀ ਬਹੁਤ। ਟਰੱਕ ਜਿੱਡੀ ਸੀ, ਚਾਰ ਪਹੀਆਂ ਉੱਤੇ ਚਲਦਾ ਫਿਰਦਾ ਮਕਾਨ। ਇਸ ਦੇ ਇਕ ਪਾਸੇ ਇਕ ਵਡਾ ਤਾਕ ਸੀ। ਇਸ ਤੋਂ ਛੁੱਟ ਡਰਾਈਵਰ ਦੇ ਪਾਸੇ ਬੂਹਾ ਸੀ, ਨਾਲੇ ਸਵਾਰੀ ਦੇ। ਕਮਰੇ ਵਿਚ ਇਕ ਬਾਹਾਂ ਵਾਲੀ ਕੁਰਸੀ ਸੀ, ਅਤੇ ਇਕ ਸੋਫਾ ਵੀ। ਡਰਾਈਵਰ ਦੇ ਪਾਸਂੋ ਪਿੱਛੇ ਝਾਕ ਮਾਰੋ, ਤਾਂ ਕੁਰਸੀਆਂ ਅਤੇ ਮੇਜ਼ ਸੱਜੇ ਪਾਸੇ ਸਨ, ਖੱਬੇ ਪਾਸੇ ਸਾਰੀ ਕੰਧ ਅਲਮਾਰੀਆਂ ਨਾਲ ਢਕੀ ਸੀ। ਅਲਮਾਰੀਆਂ ਵਿਚਾਲੇ ਦੋ ਬਾਰੀਆਂ ਸਨ, ਅਤੇ ਇਕ ਖਾਨਾ ਜਿਸ ਵਿਚ ਟੀਵੀ ਰੱਖਿਆ ਸੀ। ਸੋਫੇ ਦੇ ਇਕ ਪਾਸੇ ਫਰਿਜ ਵੀ ਸੀ। ਸੀਮਾ ਨੂੰ ਇਹ ਸਭ ਉਲਟਾ ਪੁਲਟਾ ਦਿੱਸਿਆ ਕਿਉਂਕਿ ਉਸਨੇ ਸਵਾਰੀ ਦੇ ਪਾਸਿਓ ਅੰਦਰ ਵੜਦਿਆਂ ਡਰਾਈਵਰ ਦੇ ਪਿੱਛੇ ਤੱਕਣ ਵਾਲੇ ਸ਼ੀਸ਼ੇਚੋਂ ਦੇਖਿਆ ਸੀ। ਜਦ ਬੈਠ ਗਈ, ਉਸਦੀ ਨਜ਼ਰ ਓਂਕਾਰ ਉੱਤੇ ਰਹੀ। ਓਂਕਾਰ ਦੇ ਮਗਰ ਅੱਖ ਗਈ, ਜਿਓ ਓਹ ਸੀਮਾ ਦੇ ਸਾਮਾਨ ਨੂੰ ਕਿਥੇ ਪਿੱਛੇ ਵੈਣ ਵਿਚ ਰੱਖਦਾ ਸੀ। ਫਿਰ ਬੋਲਣ ਤੋਂ ਬਿਨਾਂ ਆਵਦੀ ਸੀਟ ਉੱਤੇ ਆ ਬਹਿ ਗਿਆ। ਇਸ ਤਰਾਂ ਚੁੱਪ ਚਾਪ, ਜਿਵੇਂ ਅਸੀਂ ਪਹਿਲਾਂ ਤਾੜਿਆ, ਜੰਗਲਾਂ ਦੇ ਕੋਲ ਸੜਕਾਂ ਉੱਤੇ ਵੈਣ ਚਲੀ ਗਈ।

ਸੀਮਾ ਓਂਕਾਰ ਵੱਲ ਚੋਰੀ ਚੋਰੀ ਝਾਕ ਲੈਂਦੀ ਸੀ। ਇੰਨਾ ਨੇੜਿਓਂ ਮੂੰਹ ਵੱਧ ਡਰਾਉਣਾ ਲੱਗਦਾ ਸੀ। ਇਕ ਖਿਨ ਲੱਗਿਆ ਜਿਵੇਂ ਸ਼ੇਰ ਦੀ ਸੂਰਤ ਸੀ। ਪਰ ਹਨੇਰੇ ਵਿਚ ਉਸ ਰੜੀ ਸੜਕ ਉੱਤੇ ਰੂਹ ਧੋਖਾ ਵੀ ਖਾ ਸੱਕਦੀ ਸੀ। ਅਕਸਰ ਨਜ਼ਰ ਅੱਗੇ ਹੀ ਰੱਖੀ। ਇਕ ਦੋ ਵਾਰੀ ਹੋਰ ਗਡੀਆਂ ਜਾਂ ਟੱਰਕ ਲੰਘੇ, ਉਨ੍ਹਾਂ ਦੇ ਹਾਰਨ ਹਵਾਚੋਂ ਭੇੜੀਆਂ ਵਾਂਗ ਹੂਕਰਦੇ। ਇਕ ਵਾਰੀ ਪਟਰੋਲ ਸਟੇਸ਼ਨ ਤੇ ਤੇਲ ਲਈ ਰੁਕੇ ਸਨ। ਇਸ ਤੋਂ ਇਲਾਵਾ ਕੋਈ ਹੋਰ ਇਨਸਾਨ ਨਹੀਂ ਮਿਲਿਆ ਵੇਖਿਆ ਚਾਰ ਘੰਟਿਆਂ ਲਈ। ਫਿਰ ਇਕ ਢਾਬੇ ਤੇ ਰੁਕੇ। ਓਂਕਾਰ ਨੇ ਇਸ਼ਾਰੇ ਨਾਲ ਸੀਮਾ ਨੂੰ ਬਾਹਰ ਆਉਣ ਲਈ ਆਹਿਆ।

ਸੀਮਾ ਚੁੱਪ ਚਾਪ ਬਾਹਰ ਖਲੋਈ। ਵਣ ਵਿੱਚੋਂ ਟਿੱਡੀਆਂ ਲਗਾਤਾਰ ਚਿਰ ਚਿਰ ਕਰਦੀਆਂ ਸਨ; ਉੱਲੂ ਭੂੰ ਭੰੂ ਕਰਦੇ, ਪੰਛੀ ਗੁਣ ਗੁਣਾ ਦੇ ਅਤੇ ਬਾਂਦਰ ਬੜ ਬੜ ਦੇ। ਜੰਗਲ ਦਾ ਸਾਰਾ ਸਾਜ਼ ਸਮੂਹ ਸੁਣਦਾ ਸੀ। ਢਾਬੇ ਵਿੱਚੋਂ ਵੀ ਗੀਤ ਸੰਗੀਤ ਆਉਂਦਾ ਸੀ। ਸੀਮਾ ਦੇ ਕੰਨ ਭਰ ਗਏ ਮੁਹੰਮਦ ਰਫੀ ਦੇ ਮਿੱਠੇ ਮਿੱਠੇ ਸੁਰ ਨਾਲ। ਗਾਣਾ ਸੀ, “ ਚੌਧਵੀਂ ਕਾ ਚਾਂਦ।ਨਗਮਾ ਤਾਂ ਕੰਨਾਂ ਲਈ ਮਲ੍ਹਮ ਸੀ, ਪਰ ਜੁੱਟ ਜੋੜਾ ਅਣਜੋੜ ਸੀ। ਓਂਕਾਰ ਸੀਮਾ ਨੂੰ ਅੰਦਰ ਲੈ ਗਿਆ। ਸੀਮਾ ਦੇ ਸਾਹਮਣੇ ਬੈਠਾ ਹੁਣ ਢਾਬੇ ਦੇ ਚਾਨਣਚ ਸਾਫ਼ ਦਿੱਸਦਾ ਸੀ। ਮੁਖੜਾ ਖੋਸੜਾ ਵਾਂਗ ਅਤੇ ਵਿਕਰਾਲ ਸੀ। ਬਾਪੂ ਨੇ ਤਾਂ ਮੈਨੂੰ ਬਾਬੇ ਹੱਥ ਫੜਾ ਦਿੱਤਾ!”, ਸੀਮਾ ਸੋਚ ਸੋਚ ਕੇ ਫਿਕਰਚ ਪੈ ਗਈ। ਇਸ ਬੰਦੇ ਦੇ ਇਰਾਦੇੇ ਕੀ ਸਨ? ਮੇਰੇ ਨਾਲ ਵਿਆਹ ਕਰਨਾ? ਮੈਨੂੰ ਵੇਚਣਾ? ਨੌਕਰਾਣੀ ਬਣਾਉਣਾ ਜਾਂ ਟੋਬਾ ਟੋਬਾ ਰਖੇਲ ਬਣਾਉਣਾ! ਯਾਦ ਨਾ ਭੁੱਲੀਂ, ਪਿਤਾ ਜੀ ਨੂੰ ਪੈਸੇ ਮਿਲੇ ਹਨ! ਸੀਮਾ ਦੀਆਂ ਸੋਚਾਂ ਦੀ ਲੜੀ ਓਂਕਾਰ ਦੀ ਆਵਾਜ਼ ਨੇ ਤੋੜ ਦਿੱਤੀ।

ਹਾਂਜੀ ਸੀਮਾ, ਤੂੰ ਕੀ ਖਾਂਣੀ ਚਾਹੁੰਦੀ ਏ?”। ਮੇਜ਼ ਦੇ ਨਾਲ ਖਾਨਸਾਮਾ ਖੜਾ ਸੀ, ਉਸਦਾ ਢਿੱਡ, ਵਨੈਣਚੋਂ ਲਮਕਦਾ ਸੀ। ਸੀਮਾ ਓਂਕਾਰ ਦਾ ਬੋਲ ਸੁਣ ਕੇ ਹੈਰਾਨ ਹੋ ਗਈ। ਇਸ ਡਰਾਉਣੇ ਬੁੱਢੇ ਦੇ ਮੂੰਹਚੋਂ ਇੰਨੀ ਮਿੱਠੀ ਮਾਠੀ ਅਵਾਜ਼? ਜਿਵੇਂ ਕੋਈ ਦੇਵਤਾ ਉਸ ਉੱਤੇ ਡੋਰੇ ਸੁੱਟਦਾ ਹੋਵੇ? ਇਹ ਕਿਹੜੀ ਕੁਦਰਤ ਦੀ ਖੇਡ ਸੀ? ਸੀਮਾ ਨੇ ਅੱਖਾਂ ਮੀਟ ਲਈਆਂ। ਕੀ ਪਤਾ ਜੇ ਉਸ ਨੂੰ ਦੇਖ ਨਾ ਸਕੀ, ਦਿਨ ਸਹਾਰ ਲੇਵੇਗੀ?

ਸੀਮਾ। ਭੁੱਖ ਤਾ ਹੁਣ ਲੱਗੀ ਹੋਵੇਗੀ?। ਪਰਾਹਠੇ ਖਾਣੇ ਏ?”, ਸੀਮਾ ਨੇ ਕੋਈ ਜਵਾਬ ਨਾ ਦਿੱਤਾ। ਓਂਕਾਰ ਨੇ ਉਸ ਲਈ ਆਡਰ ਦੇ ਦਿੱਤਾ।

ਤੁਸੀਂ ਜਨਾਬ?”, ਖ਼ਾਨਸਮਾਮੇ ਨੇ ਪੁੱਛਿਆ।

ਸਿਰਫ਼ ਪਾਣੀ ਦਾ ਗਲਾਸ ਲੈਣਾ। ਮੈਂ ਕਦੀ ਨਹੀਂ ਰਾਤ ਨੂੰ ਖਾਂਦਾ”, ਹੱਥ ਦੇ ਹੁਲਾਰੇ ਨਾਲ ਸੈਣਤ ਕਰ ਦਿੱਤੀ ਸੀ। ਜਦ ਓਨ੍ਹੇ ਮੁੜ ਕੇ ਦੇਖਿਆ, ਸੀਮਾ ਨੇ ਹਾਲੇ ਵੀ ਅੱਖਾਂ ਮੀਟੀਆਂ ਹੋਈਆਂ ਸਨ। ਓਂਕਾਰ ਆਹਿਆ, “ ਤੂੰ ਕੀ ਸੋਚਦੀ ਏ?”। ਇਕ ਦਮ ਸੀਮਾ ਨੇ ਨੈਣ ਖੋਲ੍ਹ ਕੇ ਉਸਦੇ ਮੁਖ ਵੱਲ ਵੇਖਦੇ ਆਵਦੇ ਸਜਾਏ ਹੋਏ ਕਾਬ ਸੱਧਰ ਉੱਡਾ ਦਿੱਤੇ। ਸਾਹਮਣੇ ਬੈਠਾ ਹੈਵਾਨ ਦੰਦ ਕੱਢਕੇ ਹੁਸਨ ਵੱਲ ਧਿਆਨ ਨਾਲ ਵੇਹੰਦਾ ਸੀ। ਨਿੰਦਰ ਲੱਗਦੀ ਏ। ਅੱਧੀ ਰਾਤ ਤਾਂ ਹੈ। ਖਾਣ ਤੋਂ ਬਾਅਦ ਸਂੌ ਜਾਵੀ। ਉਂਝ ਮੈਂ ਦਿਨੇ ਟੇ੍ਰੱਲਰਚ ਨਹੀਂ ਹੁੰਦਾ, ਬਿਹਤਰ ਹੈ ਤੂੰ ਦਿਨੇ ਸੌਂਵੀਂ, ਰਾਤ ਮੈਨੂੰ ਸਾਥ ਦੇ। ਫਿਕਰ ਨਾ ਕਰ, ਤੇਰਾ ਸਹਿੰਦੜ ਟੱਬਰ ਹੁਣ ਸੈੱਟ ਹੈ। ਉਦਾਸ ਨਾ ਹੋ। ਮੈਂ ਤੇਰੀ ਹਰੇਕ ਆਸ ਪੁਰੀ ਕਰਦੂੰਗਾ। ਹਾਏ! ਦਿੱਸਦਾ ਇਸੇ ਉਮਰ ਦਾ ਹੈ, ਸੁਣਦਾ ਗਭਰੂ ਹੈ! ਆਵਾਜ਼ ਸੁੱਚੀ, ਚੇਹਰਾ ਬਿਹਾ!

ਮੇਰੀ ਖਾਹਸ਼ ਹੈ ਤੂੰ ਮੈਨੂੰ ਘਰ ਵਾਪਸ ਲੈ ਕੇ ਜਾ, ਨਹੀਂ ਤਾਂ ਮੈਂ ਇਸੇ ਥਾਂ ਚੀਕ ਕੇ ਕਹਿਣਾ ਤੂੰ ਮੈਨੂੰ ਜਬਰਦਸਤ ਲੈ ਕੇ ਭੱਜਿਆ”, ਸੀਮਾ ਨੇ ਉਸਨੂੰ ਉਤਰ ਦਿੱਤਾ।

ਪਰ ਇਹ ਤਾਂ ਝੂੱਠ ਹੈ। ਮੇਰੇ ਕੋਲ ਪੱਰੂਫ ਹੈ ਤੇਰੇ ਬਾਪੂ ਨੇ ਖੁਦ ਤੈਨੂੰ ਮੇਰੇ ਹੱਥ ਦਿੱਤਾ। ਠੀਕ ਸਾਬਤ ਕਰਨ ਦੀ ਲੋੜ ਨਹੀਂ ਹੈ

ਉਫ਼! ਤੁਹਾਡੀ ਨੀਅਤ ਕੀ ਹੈ? ਕੋਈ ਗੱਲਤ...

“...ਮੈ ਕੋਈ ਪੁੱਠਾ ਕੰਮ ਨਹੀਂ ਕਰਨਾ। ਬੇਫਿਕਰ ਰਹਿ। ਤੇਰੇ ਬਾਪੂ ਨੇ ਮੈਂ ਤੋਂ ਚੋਰੀ ਕੀਤੀ ਸੀ। ਖਾਣਾ ਨਹੀਂ, ਪੈਸੇ ਨਹੀਂ। ਗਰੀਬ ਬੰਦੇ ਨੂੰ ਇਹ ਗੱਲਾਂ ਦਾ ਮੈਂ ਮਾਫ਼ ਕਰ ਸਕਦਾ ਹਾਂ। ਉਨ੍ਹੇ ਇਕ ਕੀਮਤੀ ਚੀਜ਼ ਖੋਹੀ ਸੀ। ਕਹਿੰਦਾ ਸੀ ਆਵਦੀ ਨਿੱਕੀ ਧੀ ਲਈ। ਤਰਸ ਆ ਗਿਆ ਉਸਦੇ ਹਾਲ ਤੇ। ਉਸ ਦੇ ਦੋਸ਼ ਦੀ ਸਜ਼ਾ ਲਈ ਮੈਂ ਇਕ ਗੱਲ ਆਖੀ। ਜੇ ਆਵਦੀਆਂ ਧੀਆਂਚੋਂ ਇਕ ਮੈਨੂੰ ਦੇਵੇ, ਮੇਰੇ ਸਾਥ ਲਈ, ਮੈਂ ਵਾਇਦਾ ਕਰਦਾਂ ਕਿ ਉਸਨੂੰ ਗਰੀਬੀਚੋਂ ਕੱਢ ਦੇਵਾਂਗਾ। ਉਸ ਧੀ ਨੂੰ ਕੋਈ ਹੱਥ ਨਹੀਂ ਲਾਵੇਗਾ। ਸਾਥ ਚਾਹੀਦਾ ਹੈ

ਕੀ ਗੱਲ ਤੇਰੇ ਕੋਲੇ ਕੋਈ ਬੇਲੀ ਨਹੀਂ?”,

ਨਹੀਂ। ਮੈਂ ਇਕ ਥਾਂਤੇ ਕਦੀ ਨਹੀਂ ਟਿਕਦਾ। ਟੇ੍ਰੱਲਰਚ ਰਹਿੰਦਾ ਹਾਂ

ਕੁੜੀ ਕਿਉਂ ਮੰਗੀ? ਮੈਨੂੰ ਕੀ ਪਤਾ ਪਾਈ ਤੂੰ ਗੰਦਾ ਮਰਦ ਨਹੀਂ?”,

ਸੱਚ ਹੈ, ਤੇਰੇ ਬਾਪ ਨੇ ਆਵਦੀ ਸਾਰੀ ਕੰਗਾਲੀ ਧੀਆਂ ਉੱਤੇ ਲਾਈ”, ਜਵਾਬ ਆਇਆ।

ਦੋਨੋਂ ਚੁੱਪ ਚਾਪ ਹੋ ਗਏ। ਮਨ ਵਿਚ ਸੀਮਾ ਜਾਣਦੀ ਸੀ ਉਸਦਾ ਪਿਓ ਕਿੱਦਾਂ ਦਾ ਬੰਦਾ ਸੀ। ਸਮਾਜ ਕਿੱਦਾਂ ਦਾ ਸੀ। ਧੀ ਹੁੰਦੀ ਨਿਧੀ ਵਰਗੀ। ਕੀ ਪਤਾ ਇਕ ਦਿਨ ਓਹ ਸਮਝ ਜਾਵੇਗਾ। ਕੀ ਪਤਾ ਨਹੀਂ ਸਮਝੂਗਾ। ਮੈਂ ਇਸ ਤੇਰੀ ਲਈ ਕਦਰ ਕਰਦਾਤੇ ਕਰੂੰਗਾ...ਉਸ ਘਰ ਵਿਚ ਕੀ ਮਿਲਨਾ ਸੀ ਤੈਨੂੰ? ਮੈਂ ਤੈਨੂੰ ਇਸ ਤਰਾਂ ਦੇ ਬੰਦਿਆਂ ਤੋਂ ਅਜ਼ਾਦੀ ਦੁਆ ਰਿਹਾ ਹਾਂ

ਗਾਣਾ ਮੁੱਕ ਗਿਆ। ਸੀਮਾ ਦੇ ਅੱਥਰੂ ਸ਼ੁਰੂ ਹੋ ਗਏ। ਹੰਝੂਆਂ ਦੀਆਂ ਲੀਕਾਂ ਨਾਲ ਮੂੰਹ ਲਿਬੜ ਗਿਆ। ਸਰੀਰਕ ਤੌਰਤੇ ਕੋਈ ਖਿੱਚ ਨਹੀਂ ਸੀ। ਜਜ਼ਬਾਤੀ ਤੌਰਤੇ ਕੁੱਝ ਸ਼ੁਰੂ ਹੋ ਗਿਆ।

ਪਰਾਹਠੇ ਆ ਗਏ॥

ਚਲਦਾ...


         

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com