WWW 5abi.com  ਸ਼ਬਦ ਭਾਲ

ਰੂਪ ਢਿੱਲੋਂ

   

         

ਕਾਂਡ


ਮੈਂ ਘਾਹ ਦੇ ਓਲ੍ਹੇ ਖਲੋਤਾ ਹਾਂ।

ਇਸ ਥਾਂ ਨੂੰ ਜਾਣਦਾ ਨਹੀਂ ਹਾਂ। ਜੰਗਲ ਤਾਂ ਨਿੱਕਾ ਜਾਂ ਹੈ। ਤੋੜ ਤੱਕ ਖੇਤ ਹੀ ਖੇਤ ਹਨ, ਜਿਸ ਦੇ ਵਿੱਚ ਘਾਹ ਲੰਬਾ ਨਹੀਂ ਹੈ, ਪਰ ਬਾਂਦਰਾਂ ਨੇ ਕੱਟ ਦਿੱਤਾ। ਇਸ ਕਰਕੇ ਕੋਈ ਥਾਂ ਹੈ ਨਹੀਂ, ਜਿੱਥੇਂ ਮੈਂ ਲੁਕ ਸੱਕਦਾ ਹਾਂ। ਖੇਤਾਂ'ਚ ਬਾਂਦਰ ਲੋਕ ਇਧਰ ਉਧਰ ਤੁਰਦੇ ਨੇ। ਲੋਹੇ ਦੇ ਜਾਨਵਰਾਂ ਉੱਤੇ ਬੈਠੇ ਨੇ, ਜਿਸ ਦੇ ਪਾਸੋਂ ਘਾਹ ਉਲਟੀ ਵਾਂਗ ਨਾਲ਼ ਤੁਰਦੇ ਲੋਹੇ ਦੇ ਖੁੱਲ੍ਹੇ ਪੇਟ ਵਾਲ਼ੇ ਸਾਥੀ ਉੱਥੇ ਡਿੱਗਦਾ ਹੈ। ਇਧਰ ਉਧਰ ਮੱਝਾਂ ਹਨ। ਇੰਨ੍ਹਾਂ ਨੂੰ ਵੇਖ ਕੇ ਭੁੱਖ ਲੱਗਦੀ ਹੈ।

ਮੈਂ ਇਸ ਦ੍ਰਿਸ਼ ਵੱਲ ਕਈ ਦੇਰ ਲਈ ਝਾਕਦਾ ਹਾਂ। ਇੱਕ ਪਾਸੇ ਛੀਹੇੜੰਬਾ ਹੈ। ਆਵਦੇ ਢਿੱਡ'ਤੇ ਪੈ ਕੇ ਹੌਲੀ ਹੌਲੀ ਉਸ ਵੱਲ ਜਾਂਦਾ ਹਾਂ। ਮੱਝ ਦਾ ਬੱਚੇ ਕਿਸਮਤ ਨਾਲ਼ ਇਸ ਉਗੇ ਹੋਏ ਥਾਂ ਕੋਲ਼ ਆ ਖੜਦਾ। ਟਿਕ ਕੇ ਉਸ ਵੱਲ ਤਾੜਦਾ ਹਾਂ। ਉਸਦੀ ਮਾਂ ਨੇ ਹਾਲੇ ਮੇਰੀ ਸੁਗੰਧ ਸੁੰਘੀ ਨਹੀਂ। ਹਵਾ ਨੇ ਉਸਨੂੰ ਦਗ ਦਿੱਤਾ। ਉਸ ਬਾਂਦਰਾਂ ਨੂੰ ਵੀ ਨਹੀਂ ਪਤਾ ਲੱਗਾ। ਮੈਂ ਸੱਚ ਮੁੱਚ ਉਨ੍ਹਾਂ ਤੋਂ ਡਰਦਾ ਸਾਂ। ਨਿੱਕੇ ਸੋਟਿਆਂ ਨਾਲ਼ ਮੇਰੇ'ਤੇ ਕੁੱਝ ਥੁੱਕਿਆ ਸੀ ਪਹਿਲਾਂ। ਇਸ ਦਾ ਚੇਤਾ ਨਹੀਂ ਭੁਲਿਆ। ਮੈਨੂੰ ਸ਼ਿਕਾਰ ਕਰਦੇ ਸਨ। ਭੁੱਖ ਲਈ ਨਹੀਂ। ਹੋਰ ਵਜ੍ਹੇ। ਮੱਝ ਘੁੰਮ ਕੇ ਬਾਂਦਰ ਲੋਕਾਂ ਵੱਲ ਵੇਖਣ ਲੱਗ ਪਈ। ਉਸ ਹੀ ਵਕਤ ਮੈਂ ਕਟੂਰ ਨੂੰ ਪੰਜਾਂ ਮਾਰ ਕੇ ਸੁੱਟ ਲਿਆ। ਘੜੀਸ ਕੇ ਘਾਹ'ਚ ਲਿਆ ਦਿੱਤਾ। ਫਿਰ ਧੌਣ ਮੁਰਕ ਦਿੱਤੀ। ਆਵਦੇ ਮੂੰਹ'ਚ ਗਰਦਨ ਲੈ ਕੇ ਪਿੱਛੇ ਹੋ ਗਿਆ। ਫਿਰ ਜੰਗਲ'ਚ ਵਾਪਸ ਨੱਸ ਗਿਆ।

ਬਾਂਦਰ ਲੋਕ ਦੀ ਜਨਤਾ ਸਾਰੇ ਪਾਸੇ ਸਨ। ਮੈਂ ਲੰਬੇ ਘਾਹ ਪਿੱਛੇ ਹੋ ਕੇ ਸ਼ਿਕਾਰ ਨੂੰ ਖਾਣ ਲੱਗ ਪਿਆ। ਇੱਥੇ ਮੈਨੂੰ ਪੱਕਾ ਥਾਂ ਦਿਸਦਾ ਸੀ, ਜਿਸ ਉੱਤੇ ਲੋਹੇ ਦੇ ਜਾਨਵਰ ਫੱਟਾ ਫੱਟ ਦੌੜ ਦੇ ਸਨ, ਟੀਂ ਟੀਂ ਕਰਦੇ।

* * * * *

ਮੈਂ ਕਟਰੂ ਨੂੰ ਰੱਜ ਕੇ ਖਾ ਕੇ ਉੱਥੇ ਲੰਬਾ ਪੈ ਗਿਆ ਸੀ। ਜਦ ਨੀਂਦ ਉੱਤਰ ਗਈ, ਮੈਂ ਕਟਰੂ ਦੀ ਲਾਸ਼ ਨੂੰ ਘੜੀਸ ਕੇ ਜੰਗਲ ਦੇ ਪੇਟ'ਚ ਲੈ ਗਿਆ। ਲੋਹੇ ਦੇ ਜਾਨਵਰ ਹਾਲੇ ਵੀ ਸੁਣਦੇ ਸੀ, ਪਰ ਮੈਂ ਆਪਣੇ ਆਪ ਨੂੰ ਬਣ'ਚ ਛੁਪਾ ਦਿੱਤਾ। ਇੱਥੇ ਬੈਠਾ ਕਟਰੂ ਨੂੰ ਚੂੰਡਦਾ ਸਾਂ ਜਦ ਮੇਰੇ ਉੱਥੇ ਕਿਸੇ ਨੇ ਜਾਲ ਸੁੱਟ ਦਿੱਤਾ। ਮੈਂ ਡਰ ਗਿਆ। ਇਧਰ ਉਧਰ ਮੈਂ ਪੰਜਾ ਮਾਰਿਆਂ। ਮੈਨੂੰ ਬਾਂਦਰ ਲੋਕਾਂ ਦੀਆਂ ਅਵਾਜ਼ਾਂ ਆਈਆਂ। ਬੱਸ ਇਹ ਓਹੀ ਸਨ ਜਿੰਨ੍ਹਾਂ ਨੇ ਮੈਨੂੰ ਹੁਣ ਤੱਕ ਪਿੱਛਾ ਕੀਤਾ! ਅਵਾਜ਼ਾਂ ਨੇ ਮੈਨੂੰ ਭਾਲ ਲਿਆ। ਘੜੀ ਪਲ'ਚ ਮੇਰੇ ਪਿੰਡੇ'ਚ ਨੇਜ਼ੇ ਖੋਭਣ ਲੱਗ ਪਏ। ਜਾਲ'ਚੋਂ ਦਿੱਸਦਾ ਸੀ ਓਹੀ ਸਨ। ਮੈਂ ਉਨ੍ਹਾਂ ਵੱਲ ਘੁਰਕਿਆ। ਇੱਕ ਨੇ ਨੇਜ਼ਾ ਮੇਰੇ ਫਰ'ਚ ਫੱਸਾ ਦਿੱਤਾ। ਬਹੁਤ ਦਰਦ ਲੱਗਾ। ਮੈਂ ਉਸ ਵੱਲ ਬਾਂਹ ਮਾਰੀ।

ਹੁਣ ਆਲ਼ੇ ਦੁਆਲ਼ੇ ਪੰਜ ਹੀ ਖਲੋਤੇ ਸਨ। ਇੱਕ ਦੇ ਹੱਥ ਨਹੀਂ ਸੀ। ਕੋਈ ਤਿੱਖੀ ਚੀਜ਼ ਹੱਥ ਦੇ ਥਾਂ ਸੀ। ਮੈਂ ਉਸ ਨੂੰ ਪਛਾਣ ਲਿਆ। ਸਾਡੀਆਂ ਅੱਖਾਂ ਮਿਲੀਆਂ, ਤਿਊੜੀ ਵੱਟਦੇ ਸਨ। ਮੇਰੇ ਵਰਗਾ ਕਿਵੇਂ ਇਸ ਤਰ੍ਹਾਂ ਦੇ ਸ਼ਿਕਾਰ ਨਾਲ਼ ਮੁਕਾਬਲਾ ਕਰ ਸੱਕਦਾ? ਉਸ ਦੇ ਹੱਥ ਜਾਲ ਬਣਾ ਸੱਕਦੇ ਸੀ, ਸੋਟੀ'ਚੋਂ ਗਰਮ ਚੀਜ਼ ਮੇਰੇ ਬਦਨ'ਚ ਭੇਜ ਸਕਦੇ ਸੀ, ਨੇਜ਼ਾ ਬਣਾ ਕੇ ਖੋਭ ਸੱਕਦਾ ਸੀ। ਮੈਂ ਕੀ ਐ? ਕਿਸਮਤ ਨਾਲ਼ ਮੱਝ ਦੇ ਬੱਚੇ ਦਾ ਬਦਨ ਅੱਧਾ ਜਾਲ ਹੇਠ ਸੀ, ਅੱਧਾ ਬਾਹਰ। ਮੈਨੂੰ ਇਹ ਗੱਲ ਜਦ ਪੱਤਾ ਲੱਗੀ, ਮੈਂ ਪੰਜੇ ਨਾਲ਼ ਜਾਲ ਦਾ ਰੱਸਾ ਹੰਘ ਦਿੱਤਾ, 'ਤੇ ਬਾਹਰ ਆ ਗਿਆ। ਇੱਕ ਨੇ ਫਿਰ ਨੇਜ਼ ਮੇਰੇ ਵੱਲ ਵੱਧਾਇਆ। ਮੈਂ ਪੰਜੇ ਨਾਲ਼ ਪਾਸੇ ਕੀਤਾ। ਮੂੰਹ ਅੱਡ ਕੇ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਪਰ ਐਤਕੀ ਡਰੇ ਨਹੀਂ।

ਨੇਜ਼ਾ ਵਾਲ਼ੇ ਦੇ ਸੀਸ ਉੱਤੇ ਕੁੱਝ ਸੱਪ ਵਰਗੇ ਲੁਪੇਤਿਆ ਸੀ। ਉਸ ਨੇ ਫਿਰ ਮੇਰੇ ਵੱਲ ਨੇਜ਼ਾ ਕੀਤਾ। ਮੈਂ ਛਾਲ ਮਾਰਕੇ ਨੇਜ਼ਾ ਪਾਸੇ ਸੁੱਟ ਦਿੱਤਾ ਫਿਰ ਉਸ ਨੂੰ ਢਾਹ ਕੇ ਉਸ ਦੇ ਢਿੱਡ 'ਤੇ ਆਵਦਾ ਪੰਜਾ ਮਾਰਿਆ। ਐਸੀ ਚੀਕ ਚਾਂਗਰ ਨਿੱਕਲਿਆ, ਕਿ ਰੁੱਖਾਂ ਤੋਂ ਪੰਛੀ ਉੱਡ ਗਏ। ਮੇਰੇ ਜਿਸਮ'ਤੇ ਉਹ ਗਰਮ ਡੰਗ ਫਿਰ ਛੱਡ ਦਿੱਤੇ। ਮੈਂ ਖੁਰੀ ਵਟ ਗਿਆ। ਮੇਰੇ ਮਗਰ ਦੌੜ੍ਹ ਦੌੜ੍ਹ ਕੇ ਆਏ, ਸੋਟੇ ਚੱਕੇ ਨਿਸ਼ਾਨਾ ਲੈਣ। ਮੇਰੇ ਮਨ ਵਿੱਚ ਕੋਈ ਰਾਤ ਦਾ ਯਾਦ ਆਇਆ; ਹਾਂ! ਇੱਕ ਇਸਤਰੀ ਚੇਤਾ ਆਈ। ਹਾਂ…ਉਸ ਦਾ ਨਾਂਅ ਸੀਮਾ! ਪਰ ਉਹ ਤਾਂ ਇੰਨ੍ਹਾਂ ਬਾਂਦਰਾਂ ਵਾਂਗ ਸੀ? ਨੱਠਦੇ ਨੱਠਦੇ ਯਾਦ ਆਉਣ ਲੱਗ ਪਿਆ। ਧੁੰਧ ਉੱਠਣ ਲੱਗ ਪਈ। ਆਹੋ! ਮੈਂ ਵੀ ਇੰਨ੍ਹਾਂ'ਚੋਂ ਹਾਂ! ਆਹੋ! ਇੱਕ ਵਾਰੀ ਮੈਂ ਰਾਜਾ ਸਾਂ! ਮੇਰੇ 'ਤੇ ਲਾਹਨਤ ਪਾਈ ਸੀ! ਕਾਸ਼! 'ਤੇ ਕਿਸ ਦਾ ਸੱਚਾ ਸੁੱਚਾ ਪਿਆਰ ਹੀ ਲਾਹ ਸੱਕਦਾ ਸੀ! ਸਭ ਯਾਦ ਆਉਣ ਲੱਗ ਪਿਆ।

ਹਵਾ ਨਾਲ਼ ਗੱਲਾਂ ਕਰਦਾ ਕਰਦਾ ਪਿੰਡਾ ਸ਼ੇਰ-ਰੂਪ ਤੋਂ ਇਨਸਾਨ ਰੂਪ ਹੋਣ ਲੱਗ ਪਿਆ। ਅੱਧਾ ਆਦਮੀ ਸੀ ( ਹਾਂ! ਇਹ ਸ਼ਿਕਾਰ ਬਾਂਦਰ ਨਹੀਂ ਸਨ, ਬੰਦੇ ਸਨ) ਅੱਧਾ ਸ਼ੇਰ… ਇਸ ਦਾ ਮਤਲਬ ਮੇਂ ਪੰਜਾਬ'ਚ ਵਾਪਸ ਆਗਿਆ ਸਾਂ; ਇਸ ਦਾ ਮਤਲਬ ਸੀਮਾ ਮੈਨੂੰ ਪਿਆਰ ਕਰਦੀ ਸੀ… ਮੈਂ ਸ਼ਿਕਾਰਾਂ ਤੋਂ ਦੌੜਦਾ ਸੀ, ਮੈਂ ਆਵਦੇ ਬੇਇਨਸਾਨ ਰੂਪ ਤੋਂ ਭਜਦਾ ਸਾਂ!

ਤਮਾਚਾ ਜੜਿਆ। ਮੈਂ ਹੇਠਾ ਡਿੱਗ ਪਿਆ…ਇੱਕ ਆਦਮੀ ਨੇ ਮੇਰੀਆਂ ਲੱਤਾਂ'ਚ ਰੱਸਾ ਲਪੇਟ ਦਿੱਤਾ…ਸਿਰ ਜੋਰ ਦੇਣੀ ਧਰਤੀ 'ਤੇ ਵੱਜਿਆ। ਹੁਣ ਯਾਦ ਆ ਗਿਆ ਕਿਹੜੇ ਰਾਹ ਜਾਣਾ ਸੀਨਾ ਕੋਲ਼। ਜਿਸ ਨੇ ਰੱਸਾ ਲੱਤਾਂ'ਚ ਫਸਾਇਆ ਮੇਰੇ ਨੇੜੇ ਆਗਿਆ, ਉਸਦੇ ਹੱਥਾਂ'ਚ ਰਫਲ। ਮੈਂ ਉੱਠ ਕੇ ਉਸਦਾ ਸਾਹਮਣਾ ਕੀਤਾ। ਹਾਲੇ ਦੂਜੇ ਸਾਰੇ ਪਿੱਛੇ ਸਨ। ਮੈਂ ਆਵਦੇ ਲੱਤਾਂ'ਤੇ ਇਨਸਾਨ ਵਾਂਗ ਖੜ੍ਹਾ, ਪਰ ਸਰੀਰ ਹਾਲੇ ਸ਼ੇਰ ਵਰਗਾ ਸਾਂ। ਬੰਦਾ ਚੀਨਾ ਸੀ। ਡਰ ਗਿਆ। ਮੈਂ ਉਸ ਨੂੰ ਚੱਕ ਕੇ ਆਵਦੇ ਮੂੰਹ ਵੱਲ ਲੈ ਕੇ ਚੱਕ ਵੱਢਿਆ। ਕੰਠ ਕੱਟਿਆ, ਉਸ ਨੂੰ ਧਰਤੀ 'ਤੇ ਸੁੱਟ ਦਿੱਤਾ। ਹੁਣ ਤਿੰਨ ਆਦਮੀ ਮੇਰੇ ਵੱਲ ਗੋਲ਼ੀਆਂ ਮਾਰ ਕੇ ਨੱਠਦੇ ਸਨ। ਮੈਂ ਚਵ੍ਹੇਂ ਪੈਰਾਂ'ਤੇ ਹੋ ਕੇ ਸੜਕ ਵੱਲ ਦੌੜਿਆ।

ਸੰਧਿਆ ਨੇ ਮੇਰੇ 'ਤੇ ਤਰਸ ਪਾਇਆ। ਉਸ ਨੇ ਆਵਦੀ ਸਹੇਲੀ, ਰਾਤ ਨੂੰ ਚੇਤੀ ਬੁਲਾਇਆ। ਰਾਤ ਨੇ ਆਵਦੇ ਚੰੰਨ ਨੂੰ ਆਖਿਆ ਥੌੜਾ ਚਿਰ ਕਈ ਰੁਕਣ ਲਈ। ਬਸ, ਸੰਧਿਆ ਨੇ ਮੇਰੀ ਮਦਦ ਕੀਤੀ। ਮੈਂ ਝਾੜੀਆਂ'ਚ ਲੁਕ ਗਿਆ। ਹਨੇਰੇ'ਚ ਲੁਕ ਗਿਆ। ਇਸ ਕਰਕੇ ਜਦ ਉਹ ਸੜਕ 'ਤੇ ਪਹੁੰਚੇ ਮੈਂ ਉਥੇ ਨਹੀਂ ਸਾਂ। ਕਿਉਂਕਿ ਮੈਂ ਘੁੰਮਕੇ ਆਵਦੇ ਕਦਮਾਂ'ਤੇ ਵਾਪਸ ਚੱਲੇ ਗਿਆ। ਜਦ ਤੱਕ ਉਨ੍ਹਾਂ ਨੂੰ ਮਹਿਸੂਸ ਹੋਇਆ, ਮੈਂ ਕਾਫੀ ਅੱਗੇ ਸਾਂ।

ਹੁਣ ਮੈਂ ਜੋਰ ਦੇਣੀ ਉਸ ਰਾਹ ਪਿਆ ਜਿਸ ਰਾਹ ਪਹਿਲੀਂ ਰਾਤ ਜੰਗਲ'ਚ ਵੜਿਆ ਸੀ, ਜਿਸ ਥਾਂ ਮੈਨੂੰ ਪਤਾ ਸੀਮਾ ਮੈਨੂੰ ਉਡੀਕ ਦੀ ਸੀ, ਜਿਸ ਥਾਂ ਜਨਤਾ ਤੁਰਦੀ ਫਿਰਦੀ ਸੀ।

ਮੈਂ ਹਾਲੇ ਨੱਠਦਾ ਸਾਂ, ਜਦ ਮੈਂ ਚਾਰਾਂ ਲੱਤਾਂ ਤੋਂ ਕੇਵਲ ਪਿੱਛੇ ਦੋਵਾਂ 'ਤੇ ਦੌੜਣ ਲੱਗ ਪਿਆ; ਨਾਲੇ ਨਾਲ ਰੂਪ ਬਦਲ ਗਿਆ…ਨਾਲੇ ਨਾਲ਼ ਜਿਸਮ ਨੂੰ ਅਜ਼ਾਬ ਹੋਣ ਲੱਗ ਪਿਆ। ਸੀ ਸੀ ਕਰਦਾ ਥਾਂ ਡਿੱਗ ਪਿਆ…ਪਿੰਡਾ ਨਿਸਾਲ਼ਿਆ, ਫਿਰ ਸਿਮਟਿਆ। ਸ਼ੇਰ ਦਾ ਮਾਸ ਝਾੜਿਆ। ਦੁੱਖ ਬਾਹਤ ਹੋਇਆ।

ਆਮ ਗੱਲ ਸੀ ਜ ਦਇਸ ਵਕਤ'ਤੇ ਪਹੁੰਚਦਾ ਹਨੇਰਾ ਆ ਜਾਂਦਾ। ਜਦ ਉੱਠਦਾ, ਮੈਂ ਇਨਸeਨ ਹੁੰਦਾ…ਓਂਕਾਰ ਹੁੰਦਾ…ਇਹ ਸਭ ਚੱਕਰ ਚਾਕਰ ਭੁੱਲ ਜਾਂਦਾ ਸੀ। ਨੰਗਾ, ਜੰਗਲ ਦੀ ਅੱਸੀ ਵੱਲ ਤੁਰ ਜਾਂਦਾ ਸੀ।

ਪਰ ਇਸ ਰਾਤ ਇੱਕ ਵੱਡਾ ਫਰਕ ਸੀ। ਸਭ ਕੁੱਝ ਯਾਦ ਸੀ। ਹੁਣ ਮੈਨੂੰ ਪਤਾ ਸੀ ਸੀਮਾ ਮੈਨੂੰ ਪਿਆਰ ਕਰਦੀ ਸੀ, ਜਾਂ ਜਰੂਰ ਉਸ ਰਾਹ ਉਸਦੇ ਭਾਵ ਜਾ ਰਹੇ ਸਨ। ਮੇਰੀ ਮਹਿਰਮ, ਮੇਰੀ ਜਾਣ ਸੀ।

ਸਦੀਆਂ ਬਾਹਰ ਮੇਰੇ ਲਈ ਆਸ ਸੀ। ਉਮੀਦ ਸੀ ਹਾਹ ਚੱਕ ਹੋਜੂਗੀ। ਮੈਨੂੰ ਗੱਡੀ ਸੜਕ'ਤੇ ਦਿਸ ਗਈ। ਫੱਟਾ ਫੱਟ ਉਸ ਵੱਲ ਗਿਆ।

ਪਿੱਛੇ ਸ਼ਿਕਾਰਾਂ ਦੀਆਂ ਆਵਾਜ਼ਾਂ ਮੈਨੂੰ ਫਰੋਲ਼ ਦੀਆਂ ਸਨ। ਕਾਫ਼ੀ ਨੇੜੇ ਆ ਰਹੀਆਂ ਸੀ। ਸੀਮਾ ਨੇ ਕਾਰ ਦਾ ਬੂਹਾ ਖੋਲ੍ਹ ਦਿੱਤਾ। ਮੈਂ ਅੰਦਰੋਂ ਬਣ ਵੱਲ ਵਾਪਸ ਝਾਕਿਆ।

ਇੱਕ ਬੰਗਾਲੀ, ਇੱਕ ਕਾਲਾ ਅਤੇ ਇੱਕ ਚੀਨਾ; ਤਿੰਨੋਂ ਹੀ ਖੜ੍ਹੇ ਸਨ॥

30/09/2012

         

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com