5_cccccc1.gif (41 bytes)

ਬਿਜੜਿਆਂ ਦੇ ਆਲ੍ਹਣੇ
ਰਵੀ ਸਚਦੇਵਾ, ਮੈਲਬੋਰਨ (ਆਸਟ੍ਰੇਲੀਆ)

 


ਅੰਤਾ ਦੀ ਗਰਮੀ ਸੀ। ਧੁੱਪ ਨਾਲ ਤਪਦੀਆਂ ਸ਼ਾਤ ਪਿੰਡ ਦੀਆਂ ਗਲੀਆਂ, ਸੱਪ ਵਾਂਗ ਛੂਕ ਰਹਿਆ ਸਨ। ਕਦੇ-ਕਦੇ ਆਉਂਦਾ ਤੱਤੀ ਹਵਾ ਦਾ ਬੂਲਾ ਪੂਰੇ ਜਿ ਨੂੰ ਵਲੂੰਧੜ ਕੇ ਰੱਖ ਦਿੰਦਾ ਸੀ। ਇੱਕ ਅਜੀਬ ਜੇਹੀ ਚੁਪੀ ਸੀ। ਗੁਰਦੁਆਰੇ ਵਾਲਾ ਤਖਤਪੋਸ਼ ਵੀ ਅੱਜ ਖਾਲੀ ਸੀ। ਪਿੰਡ ਦੀ ਸੱਧ ਵਿੱਚ ਪੱਸਰਿਆਂ ਸ਼ਨਾਟਾ ਇੱਕ ਵੱਡੀ ਚਿੰਤਾ ਦਾ ਵਿਸ਼ਾਂ ਬਣਿਆਂ ਹੋਇਆਂ ਸੀ। ਇੱਕ ਦ ਘਰਾਂ 'ਚ ਪੈਂਦਾ ਵੈਣ ਪਿੰਡ ਦੀ ਚੁਪੀ ਨੂੰ ਤੋੜਣ ਦੀ ਕੋਸ਼ਿਸ ਕਰ ਰਿਹਾ ਸੀ। ਸਕੂਲਾ ਵਿੱਚ ਛੁੱਟੀਆਂ ਕਰ ਦਿੱਤੀਆ ਗਇਆ ਸਨ। ਪਿੰਡ ਵਿੱਚ ਰੋਲਾ ਪੈਂ ਗਿਆ ਸੀ ਕਿ ਪਿੰਡ ਵਾਸੀਆਂ ‘ਤੇ ਛੂਤ ਦਾ ਕਹਿਰ ਹੈ। ਜੋ ਭੂਰੇ ਕਣਕਵੰਨੇ ਰੰਗ ਦੇ ਫਕੋਸਾਇਨੀ ਜਾਤੀ ਦੇ ਛੋਟੇ ਜਿਹੇ ਪੰਛੀ ਬਿਜੜਿਆਂ ਦੇ ਮਰਨ ਕਾਰਨ ਪੈਂਦਾ ਹੋਇਆਂ ਹੈ। ਪਤਾਂ ਨ੍ਹੀਂ ਕਿਉਂ...?  ਪਿੱਛਲੇ ਕੁਝ ਦਿਨਾਂ ਤੋਂ ਬਹੁਤ ਸਾਰੇ ਬਿਜੜੇ ਅਚਾਨਕ ਮਰ ਰਹੇ ਸਨ। ਪੜ੍ਹੇ ਲਿਖੇ ਤਬਕੇ ਦੇ ਕੁਝ ਸਿਆਣੇ ਲੋਕ, ਪਿੰਡ ਦੀ ਫ਼ਿਰਨੀ  ਤੇ, ਸ਼ਹਿਰ ਜਾਂਦੀ ਸੜਕ ਵਾਲੇ ਪਾਸੇ, ਬਾਹਰ-ਬਾਹਰ ਲੱਗੇ ਕਾਰਖਾਨੇ ਦੀ ਚਿਮਨੀ 'ਚੋਂ ਨਿਕਲਦੇ ਧੂੰਏ ਨੂੰ ਇਸਦਾ ਕਾਰਨ ਮਨ ਰਹੇ ਸਨ। 'ਤੇ ਕੁਝ ਕਾਰਖਾਨੇ ਕਾਰਨ ਛੱਪੜ, ਨਦੀ ਦੇ ਲਗਾਤਾਰ ਦੂਸ਼ਿਤ ਹੁੰਦੇ ਪਾਣੀ ਨੂੰ ਮਣ ਰਹੇ ਸਨ। ਪਰ…ਇੱਕ ਡਰ ਕਾਰਨ ਚੁਪ ਸਨ। ਕਿਉਂਕਿ ਕਾਰਖਾਨਾ ਪਿੰਡ ਦੇ ਬਹੁਤੇ ਲੋਕਾਂ ਦਾ ਦਾਲ-ਫੁਲਕਾ ਤੋਰਕੇ, ਉਨ੍ਹਾਂ ਦਾ ਪੇਂਟ ਭਰਦਾ ਸੀ। ਚਿਮਨੀ 'ਚੋਂ ਨਿਕਲਦਾ ਇਹ ਧੂੰਆਂ ਪਾਪੀ ਪੇਂਟ ਦੀ ਹਸਤ ਰੇਖਾ ਹੈ। ਇਸਦੇ ਬੁਝਣ ਨਾਲ ਬਹੁਤੇ ਘਰਾਂ ਦੇ ਚੁੱਲੇ ਠੰਡੇ ਪੇ ਜਾਣੇ ਸਨ। ਕੁਝ ਵੇਹਲੜ,ਅਧ-ਪੜ੍ਹ ਜਿਹੀ ਖੋਪੜੀ ਵਾਲੇ ਨੌਜਵਾਨਾਂ ਦੀ ਟੋਲੀ ਨੇ ਇਸ ਕਹਿਰ ਤੋਂ ਬਚਨ ਲਈ ਪੰਛੀਆਂ ਦੀ ਠਾਹਰ ਬਣੀ ਛੱਪੜ ਨੁਮਾ ਜਗਾਂ ਦੁਆਲੇ ਉੱਗੇ ਸੰਘਾੜੇ ,ਨਾੜ 'ਤੇ ਦੱਬ ਦਾ ਸਫਾਇਆਂ ਕਰਨ ਲਈ ਨਾੜ ਸਰਕੰਡੇ ਨੂੰ ਅੱਗ ਲਾ ਕੇ ਸਾੜ-ਫ਼ੂਕ ਦਿੱਤਾ। ਖੇਤਾਂ ਦੇ ਆਲੇ-ਦੁਆਲੇ ਦੇ ਸਾਰੇ ਰੁੱਖਾਂ ਤੋਂ ਬਿਜੜਿਆਂ ਦੇ ਆਲ੍ਹਣੇ ਧੂਹ-ਧੂਹਕੇ ਉਤਾਰੇ ਗਏ। ਬੇਜੁਬਾਨ, ਬੇਕਸੂਰ ਭੋਲੇ-ਭਾਲੇ ਬਿਜੜਿਆਂ ਦੇ ਤੀਲਾ-ਤੀਲਾ ਕਰਕੇ ਜੋੜੇ ਕੱਖਾਂ ਦੇ ਆਲ੍ਹਣੇ, ਤੀਲ੍ਹੋ-ਤੀਲ੍ਹ ਹੋ ਕੇ ਵੇਹਲੜ ਫਿਰੀ ਖੋਪੜੀ ਵਾਲਿਆਂ ਦੀ ਮੂਰਖਤਾਂ ਦੀ ਭੇਂਟ ਚੜ੍ਹ ਗਏ ਸਨ। ਪਰ ਇਸ ਛੂਤ ਰੋਗ ਦਾ ਹੱਲ ਫਿਰ ਵੀ ਨਾ ਹੋਇਆਂ । ਛੂਤ ਦਾ ਕਹਿਰ ਹੋਰ ਤੇਜ਼ੀ ਨਾਲ ਫੈਲ ਰਿਹਾ ਸੀ। ਪਿੰਡ ਵਿੱਚ ਦਸ ਬਾਰ੍ਹਾ ਮੋਤਾਂ ਵੀ ਹੋ ਚੁੱਕੀਆਂ ਸਨ। ਪਿੰਡ ਦੇ ਬਾਹਰ-ਬਾਹਰ ਸਰਕਾਰੀ ਹਸਪਤਾਲ ਵਿੱਚ ਲੰਬੀਆਂ-ਲੰਬੀਆਂ ਕਤਾਰਾ ਲੱਗੀਆਂ ਹੋਇਆਂ ਸਨ। ਡਾਕਟਰ ਨੂੰ ਸਿਰ ਖੁਰਕਣ ਦੀ ਵੀ ਵੇਲ ਨਹੀਂ ਸੀ। ਸ਼ਹਿਰੋ ਆਇਆਂ ਇੱਕ ਮੈਡੀਸਨ ਪ੍ਰਤੀਨਿਧ ਸਵੇਰ ਦਾ ਬੈਠਾ-ਬੈਠਾ ਅੱਕ ਚੁੱਕਾ ਸੀ। ਡਾਕਟਰ ਭੀਮ ਸਿੰਘ ਸੇਖੋਂ ਵਾਰ ਵਾਰ ਟੇਬਲ ਘੰਟੀ ਮਾਰ ਰਹੇ ਸਨ। ਪਰ ਹਸਪਤਾਲ ਦੇ ਚਪੜਾਸੀ, ਕਾਸ਼ੀ ਰਾਮ ਦਾ ਕੋਈ ਪਤਾਂ ਨਹੀਂ ਸੀ। ਦਰਵਾਜੇ ਕੋਲ ਖੜ੍ਹਕੇ ਸੇਖੋਂ ਸਾਹਬ ਨੇ ਪਰਚੀ ਕੱਟਣ ਵਾਲੇ ਛਿਦੇ ਨੂੰ ਅਵਾਜ਼ ਮਾਰੀ 'ਤੇ ਕਿਹਾ, "ਕਾਕਾ ਛਿਦਰ, “ਪੁੱਤ ਬਣਕੇ ਇੱਕ ਮਿੰਟ ਇੱਥੇ ਆਈ,| ਛਿਦਾ ਡਾਕਟਰ ਕੋਲ ਆਕੇ ਅੱਖਾਂ ਮਲਣ ਲੱਗਾ। ਪੁੱਤ ਛਿਦੇ.., ਕੰਨਟੀਨ ਵਾਲੇ ਨੂੰ ਚਾਹ ਦੀ ਹਾਕ ਤਾਂ ਮਾਰੀ.. ਮਲਾਈ ਮਾਰਕੇ ਮਿੱਠਾ ਪੱਤੀ ਠੋਕ ਕੇ, ਸਵੇਰ ਦੀ ਸਾਲੀ ਖੋਪੜੀ ਫਟੀ ਜਾਂਦੈ।

-"ਜੀ ਡਾਕਟਰ ਸਾਹਬ....,

ਛਿਦਾ ਕੰਨਟੀਨ ਵਾਲੇ ਨੂੰ ਕਹਿੰਣ ਲਈ ਹਸਪਤਾਲ ਦੇ ਗੇਟ 'ਚੋਂ ਬਾਹਰ ਨਿਕਲ ਗਿਆ। ਕਤਾਰ ਵਿੱਚ ਲੱਗੇ ਲੋਕ ਬਾਹਰ ਜਾਂਦੇ ਛਿਦਰ ਨੂੰ ਘੂਰੀ ਵੱਟ ਰਹੇ ਸਨ। ਸੱਤ ਅੱਠ ਮਿੰਟਾ ਬਾਦ ਗਦੇਲੇ ਘਸਮੈਲੇ ਨਿਕੜ ਜਿਹੇ ਕੱਪ 'ਚ ਮੂਤ ਵਰਗੀ ਕਾਲੀ ਚਾਹ, ਸਿਰ ਖੁਰਕਦੇ ਕੰਨਟੀਨ ਵਾਲੇ ਮੁੰਡੇ ਨੇ ਟੇਬਲ ਤੇ ਪਟੱਕ ਦੇਣੇਂ ਮਾਰੀ। ਸਵੇਰ ਦਾ ਵਿਚਾਰਾ ਉਹ ਵੀ ਅੱਕਿਆ ਸੜਿਆ ਪਿਆ ਸੀ।

- ਕਾਕਾ ਇਹ ਚਾਹ ਏਂ ਜਾਂ ਕਾਲਾ ਬੱਤਾ।

- ਡਾਕਟਰ ਸਾਹਬ.. ਅੱਜ ਹੱਟੀ 'ਤੇ ਕੰਮ ਬਥੇਰਾ ਏਂ। ਬਾਈ ਜੀ ਚਾਹ ਬਣਾ-ਬਣਾ ਧਰੀ ਜਾਂਦੇ ਨੇ, 'ਤੇ ਮੈਂ ਦਵਾ ਦਵ ਵਰਤਾਈ ਜਾਂਦਾ ਹਾਂ। ਨਾਲੇ... ਡਾਕਟਰ ਸਾਹਬ  ਦੁੱਧ ਤਾਂ ਅੱਜ ਸਵੇਰ ਦਾ ਹੈ ਨੀ। ਬਾਈ ਜੀ ਸੁੱਕੇ ਪਾਉਡਰ ਨਾਲ ਹੀ ਡੰਗ ਟਪਾਉ ਕਰਦੇ, ਚਾਹ ਨੂੰ ਟੀ ਬਣਾਈ ਜਾਂਦੈ। ਹੁਣ ਅੰਗਰੇਜ਼ੀ ਸਮਝ ਕੇ, ਬਿਨਾ ਫੂਕਾਂ ਮਾਰੇ ਟੀ ਦੀਆਂ ਚੁਸਕੀਆਂ ਭਰ ਲਵੋ ਜਨਾਬ…! ਆਥਣੇ ਦੇਸੀ ਬਣਾ ਕੇ, ਉਬਲਦੀ ਪਤੀਲੇ ਤੋਂ ਲਾ ਦੇਆਗੇ।

- “ਚਲ ਕਾਕਾ... ਛੱਡ ਇਨ੍ਹਾਂ ਗੱਲਾ ਨੂੰ...,। “ਤੂੰ ਇਹ ਦੱਸ.. ਅੱਜ ਕਾਸ਼ੀ ਰਾਮ ਕਿੱਥੇ ਮਰਿਆਂ ਏ….! ਕਦ ਦਾ ਘੰਟੀ ਤੇ ਘੰਟੀ ਮਾਰੀ ਜਾਂਦਾ ਹਾਂ।
- ਡਾਕਟਰ ਸਾਹਬ.. ਉਹ ਤਾਂ ਅੱਜ ਛੁੱਟੀ 'ਤੇ ਆ।
- "ਕਿਉਂ ਬਾਈ... ਉਸਨੂੰ ਵੀ..ਕੇ..,?  ਇਹ ਰੋਗ ਤਾਂ ਨੀ ਹੋ ਗਿਆ। 
- ਨਹੀਂ ਸਾਹਬ.. ਉਸਦੀ ਬਹੂ ਨੂੰ ਹੋਇਆਂ ਏ।
- 'ਤੇ ਫਿਰ.. ਉਹ ਉਸਨੂੰ ਹਸਪਤਾਲ ਕਿਉਂ ਨਹੀਂ ਲੈਕੇ ਆਇਆਂ।
- ਜੀ.... ਉਹ.. ਬਹੂ ਨੂੰ ਸ਼ਹਿਰ ਲੈ ਗਿਆ। ਪ੍ਰਾਈਵੇਟ ਹਸਪਤਾਲ 'ਚ।
- "ਕਿਉਂ ਬਾਈ...?, "ਸਰਕਾਰੀ ਮੁਲਾਜ਼ਮ ਹੋ ਕੇ ਉਹ ਆਪਣੀ ਬਹੂ ਨੂੰ ਪ੍ਰਾਈਵੇਟ  ਡਾਕਟਰਾਂ ਕੋਲ ਕਿਉਂ ਦਿਖਾਉਂਦਾ ਫਿਰਦੈ।
- "ਡਾਕਟਰ ਸਾਹਬ.., "ਮਾਫ਼ ਕਰਨਾ ਛੋਟਾ ਮੂੰਹ ਵੱਡੀ ਗੱਲ, ਕੱਲ ਮੈਂ 'ਤੇ ਬਾਈ ਰਾਤ ਨੂੰ ਉਨ੍ਹਾਂ ਦੇ ਘਰ ਗਏ ਸਾਂ ਉਸਦੀ ਬਹੂ ਦਾ ਪਤਾਂ ਲੈਣ। ਉਹ ਕਹਿ ਰਿਹਾ ਸੀ...? ਤੜਕੇ ਪਹਿਲੀ ਬੱਸ 'ਤੇ ਸ਼ਹਿਰ ਜਾਣ ਲਈ। ਬਾਈ ਨੇ ਉਨ੍ਹਾਂ ਨੂੰ ਬਥੇਰਾ ਆਖਿਆਂ ਸੀ ਇੱਥੇ ਚੈਕਅੱਪ ਕਰਵਾ ਲਵੋ। ਪਰ.."ਕਾਂਵਾਂ ਦੇ ਆਖਿਆਂ ਵੀ ਕਦੇ ਢੱਗੇ ਮਰੇ ਨੇ !" ਉਸਨੇ ਬਾਈ ਦੀ ਇੱਕ ਨੀ ਸੁਣੀ..। "ਡਾਕਟਰ ਸਾਹਬ.., ਉਹ ਕਹਿ..ਰਿ..ਹਾ...ਸੀ....ਕਿ...  ?

-"ਕੀ ਕਹਿ ਰਿਹਾ ਸੀ.. ਕਾਸ਼ੀ ਰਾਮ... ?

- ਜੀ.. ਉਹ ਕਹਿ ਰਿਹਾ ਸੀ ਕਿ ਉਸਨੂੰ ਸਭ ਪਤੈ.. ਸ਼ਹਿਰੀ ਕੋਟ ਪੇਟ ਵਾਲੇ ਜਿੰਨਾ ਦੇ ਹੱਥ 'ਚ ਬੈਗ ਹੁੰਦੈ, ਉਹ ਤੁਹਾਨੂੰ ਭਿਨ ਭਿਨ ਪ੍ਰਕਾਰ ਦੀ ਦਵਾ-ਦਾਰੂ ਦੇ ਮੁਫ਼ਤ ਨਾਮੁਨੇ 'ਤੇ ਨਾਲ ਬਹੁਤ ਕੁਝ ਹੋਰ ਵੀ ਦੇ ਕੇ ਜਾਂਦੇ ਨੇ।

- "ਹੋਰ ਵੀ ਬਹੁਤ ਕੁਝ"..? ਮੈਂ ਕੁਝ ਸਮਝੀਆਂ ਨੀ..? ਨਾਲੇ ਕਾਕਾ..ਤੂੰ ਕਿਸ ਕੋਟ ਪੇਟ ਵਾਲਿਆਂ ਦੀ ਗੱਲ ਕਰਦੈ..?

-"ਜੀ..., ਅੱਜ ਵੀ.. ਬਾਹਰ ਬੈਠਾ ਇੱਕ ਕੋਟ ਪੇਟ ਵਾਲਾ ਪੁੱਛ-ਗਿੱਛ ਕੇਦਰ ਵਾਲੀ ਕੁੜੀ ਨਾਲ ਸਵੇਰ ਦਾ ਆਸ਼ਕੀ ਭੋਰਦਾ ਹੋਇਆਂ, ਤੁਹਾਡੇ ਬੁਲਾਵੇ ਦੀ ਉਡੀਕ 'ਚ, ਤਿੰਨ ਵਾਰ ਚਾਹ ਪੀ ਚੁੱਕੈ।

- " ਠੀਕ ਏ.. ਠੀਕ ਏ.. ਕਾਕਾ ਮੈਂ ਸਮਝੀਆਂ ਤੂੰ ਐਮ.ਆਰ ਦੀ ਗੱਲ ਕਰਦੈ। ਕੀ ਕਹਿੰਦਾ ਸੀ ਕਾਸ਼ੀ ਰਾਮ ਉਨ੍ਹਾਂ ਬਾਰੇ..?

- "ਜਨਾਬ..., "ਉਹ ਕਹਿੰਦਾ ਸੀ, ਉਸ ਤੋਂ ਕੁਝ ਨੀਂ ਲੁਕਿਆ। ਤੁਹਾਡੇ ਕੋਲ ਨਿੱਤ ਨਵੀਆਂ-ਨਵੀਆਂ ਕੰਪਨੀਆਂ ਦੇ ਬੰਦੇ ਆਉਂਦੇ ਜਾਂਦੇ ਆ। ਜਿਹੜਾ ਤੁਹਾਡੀ ਜੇਬ ਗਰਮ ਕਰ ਜਾਂਦੈ, ਤੁਸੀਂ ਓਦੀ ਦਾਰੂ-ਬੂਟੀ ਲਿਖਣ ਲਗਦੇ ਓ। ਚੰਗੀ ਕੰਪਨੀ ਦੀ ਦਵਾ-ਦਾਰੂ ਤੁਸੀ ਕਦੇ ਲਿਖੀ ਨੀਂ।  ਨੋਟਾਂ ਦੇ ਖੁੱਲ੍ਹੇ ਗੱਫੇ ਮਾਰਦੇ ਤੁਸੀ ਗਰੀਬਾ ਨੂੰ ਭੁੱਲ ਗਏ ਓ। ਭੋਲੀ ਗਰੀਬੜੀ ਆਦਮ ਜ਼ਾਤ ਨੂੰ ਕੀ ਪਤੈਂ...? ਜਿੱਥੇ ਉਨ੍ਹਾਂ ਦਾ ਸੌ ਨਾਲ ਸਰਦੈ, ਉੱਥੇ ਉਨ੍ਹਾਂ ਦਾ ਪੰਜ ਸੌ ਲੱਗ ਚੁ।

“ਡਾਕਟਰ ਸਾਹਬ.. ਗੁੱਸਾ ਨਾ ਕਰੀਓ, ਕਾਸ਼ੀ ਰਾਮ ਸੱਚ ਕਹਿੰਦੈ.. ਚੱਲਦੇ ਘਰਾਂ ਦਾ ਤਾਂ ਚਲੋ ਸਰਦੈ। ਪਰ ਇੱਟਾਂ ' ਖੂਨ ਪਸੀਨਾ ਤਾਂ ਗਰੀਬਾਂ ਦਾ ਹੀ ਹੁੰਦੈ। ਵਿਚਾਰੇ ਗਰੀਬੜੇ ਰੋਗੀ.. ਇਹ ਨਜਾਇਜ ਬਿੱਲ ਕਿੱਥੋਂ ਭਰਨ..? ਪਿੰਡ ਵਾਲੇ ਵਾਕਿਆ ਹੀ ਬਿਜੜਿਆਂ ਦੀ ਤਰ੍ਹਾਂ ਭੋ..ਲੇ.. .. .. ਬੇ....ਸੂ..... ..… ..!

- "ਬਸ.. ਕਰ.. ਬਸ.. ਕਰ.. ਕਾਕਾ.., ਹੋਰ ਕੁਝ ਨਾ ਬੋਲ।  ਡਾਕਟਰ ਭੀਮ ਸਿੰਘ ਸੇਖੋਂ ਨੇ ਪਾਸਾ ਵੱਟ ਲਿਆ 'ਤੇ ਠੰਡੀ ਚਾਹ, ਇੱਕ ਘੁਟ ' ਹੀ ਪੀ ਗਿਆ।  

ਚਪੜਾਸੀ ਦੀਆਂ ਖਰੀਆਂ 'ਤੇ ਸੱਚੀਆਂ ਗੱਲਾਂ, ਕੰਨਟੀਨ ਵਾਲੇ ਮੁੰਡੇ ਦੇ ਮੂੰਹ 'ਚੋਂ ਸੁਣ ਕੇ, ਖੁਦਗਰਜ਼ ਡਾਕਟਰ ਦੇ ਮੂੰਹ ਤੇ ਤਰੇਲੀ ਆ ਗਈ। ਇਸ ਪੇਚੀਦਾ ਵਿਅੰਗ ਦਾ ਉਸ ਕੋਲ ਕੋਈ ਸੰਭਾਵਿਤ ਉੱਤਰ ਨਹੀਂ ਸੀ। ਨਿਰ- ਉੱਤਰ ਹੋਏ ਡਾਕਟਰ ਨੂੰ ਕੁਝ ਕੁ ਪਲ ਲਈ ਇਜ ਲੱਗਾ ਜਿਵੇਂ  ਉਸਦੀ ਮੁੱਠੀ 'ਚ ਰੱਖੀ ਹੋਈ, ਕੋਈ ਬਹੁ-ਮੁੱਲੀ ਚੀਜ਼ ਰੇਤ ਦੇ ਕਿਰਨ ਵਾਗ ਕਿਰ ਗਈ ਹੋਵੇ। ਤੜਕੇ ਤੋਂ ਹਸਪਤਾਲ ਦੇ ਵਿਹੜੇ 'ਚ ਬੈਠੇ ਮੈਡੀਸਨ ਪ੍ਰਤੀਨਿਧ ਨੂੰ ਭੁੱਲ ਕੇ, ਹੁਣ ਉਹ ਅਗਲੇ ਮਰੀਜ਼ਾਂ ਨੂੰ ਵੇਖਣ ਵਿੱਚ ਰੁੱਝ ਗਿਆ। ਸ਼ਾਇਦ…ਆਪਣੇ ਵਿਗੜੇ ਅਕਸ 'ਤੇ ਡਾਵਾਡੋਲ ਸਥਿਤੀ ਨੂੰ ਬਹਾਲ ਕਰਨ ਦੇ ਲਈ....? 

ਲੇਖਕ - ਰਵੀ ਸਚਦੇਵਾ
ਸਚਦੇਵਾ
ਮੈਡੀਕੋਜ, ਮੁਕਤਸਰ (ਪੰਜਾਬ)
ਅਜੋਕੀ ਰਿਹਾਇਸ਼ - ਮੈਲਬੋਰਨ (ਆਸਟੇ੍ਲੀਆ)
ਮੋਬਾਇਲ ਨੰਬਰ - 0061- 449965340
ਈਮੇਲ -  ravi_sachdeva35@yahoo.com


 

ਬਿਜੜਿਆਂ ਦੇ ਆਲ੍ਹਣੇ
ਰਵੀ ਸਚਦੇਵਾ, ਮੈਲਬੋਰਨ (ਆਸਟ੍ਰੇਲੀਆ)

ਇਹ ਕਿਦਾਂ ਹੋ ਗਿਆ
ਅਨਮੋਲ ਕੌਰ

ਭੱਠਾ ਮਜ਼ਦੂਰ, ਲੀਲੋ
ਪਰਸ਼ੋਤਮ ਲਾਲ ਸਰੋਏ

ਬਨਾਉਟੀ ਰਿਸ਼ਤਾ
ਅਨਮੋਲ ਕੌਰ

ਧੁੱਪ-ਛਾਂ
ਲਾਲ ਸਿੰਘ ਦਸੂਹਾ

ਮੇਰੀਆਂ ਕਹਾਣੀਆਂ ਦੇ ਪਾਤਰ
ਲਾਲ ਸਿੰਘ ਦਸੂਹਾ

ਤੂੰ ਨਹੀਂ ਸਮਝ ਸਕਦੀ
ਭਿੰਦਰ ਜਲਾਲਾਬਾਦੀ

ਡੂੰਘਾ ਪਾਣੀ
ਰੂਪ ਢਿੱਲੋਂ

ਵੱਖਰੇ ਹੰਝੂ
ਅਨਮੋਲ ਕੌਰ

ਅੰਨ੍ਹਾ ਬੋਲਾ ਰੱਬ
ਭਿੰਦਰ ਜਲਾਲਾਬਾਦੀ

ਗ਼ਦਰ
ਲਾਲ ਸਿੰਘ ਦਸੂਹਾ

ਕੋਈ ਤਾਂ ਸੁਣਾਓ ਬਾਪੂ ਸਰਬਨ ਸਿਉਂ ਵਾਲੀ ਕਹਾਣੀ
ਗੁਰਪ੍ਰੀਤ ਸਿੰਘ ਫੂਲੇਵਾਲਾ,  ਮੋਗਾ

ਖੰਭਾਂ ਦੀਆਂ ਉਡਾਰਾਂ
ਭਵਨਦੀਪ ਸਿੰਘ ਪੁਰਬਾ

ਕੱਫ਼ਣ ਦੀ ਉਡੀਕ ਵਿਚ
ਭਿੰਦਰ ਜਲਾਲਾਬਾਦੀ

ਝੱਖੜ ਝੰਬੇ ਰੁੱਖ
ਭਿੰਦਰ ਜਲਾਲਾਬਾਦੀ

ਭਰਿੰਡ
ਰੂਪ ਢਿੱਲੋਂ

ਚੋਰੀ ਦਾ ਨਤੀਜਾ
ਰੂਪ ਢਿੱਲੋਂ

ਉੱਮਰੋਂ ਲੰਮੀ ਉਡੀਕ
ਨਿਸ਼ਾਨ ਰਾਠੌਰ ‘ਮਲਿਕਪੁਰੀ’

ਬੇਹੋਸ਼
ਅਨਮੋਲ ਕੌਰ

ਹੀਣਭਾਵਨਾ
ਅਨਮੋਲ ਕੌਰ

ਮਤਲਬੀ
ਅਨਮੋਲ ਕੌਰ

ਧੀ
ਸੰਜੀਵ ਸ਼ਰਮਾ,  ਫਿਰੋਜ਼ਪੁਰ (ਪੰਜਾਬ)

 ਉਸੇ ਰਾਹ ਵੱਲ
ਅਨਮੋਲ ਕੌਰ

ਚੋਰ ਉਚਕਾ ਚੌਧਰੀ…
ਅਨਮੋਲ ਕੌਰ

ਦੁਨੀਆਂ ਮਤਲਬ ਦੀ
ਸ਼ਿਵਚਰਨ ਜੱਗੀ ਕੁੱਸਾ

 ਲੈਲਾ
ਮੁਨਸ਼ੀ ਪ੍ਰੇਮ ਚੰਦ
(
ਅਨੁਵਾਦਕ:- ਹਰਦੇਵ ਸਿੰਘ ਗਰੇਵਾਲ
)

 ਲੋਹੇ ਦਾ ਘੋੜਾ
ਯਾਦਵਿੰਦਰ ਸਿੰਘ ਸਤਕੋਹਾ

 ਗਵਾਹ
ਅਨਮੋਲ ਕੌਰ

ਆਪਣੇ ਪਰਾਏ
ਸੁਰਿੰਦਰ ਪਾਲ

ਤੇ ਸਿਵਾ ਬੁਝ ਗਿਆ ਸੀ
ਸ਼ਿਵਚਰਨ ਜੱਗੀ ਕੁੱਸਾ

ਉੱਮਰੋਂ ਲੰਮੀ ਉਡੀਕ
ਨਿਸ਼ਾਨ ਰਾਠੌਰ ‘ਮਲਿਕਪੁਰੀ’

ਕਿਉਂ ਚਲੀ ਗਈ?
ਅਨਮੋਲ ਕੌਰ

ਖਲਨਾਇਕ
ਵਰਿੰਦਰ ਆਜ਼ਾਦ

ਲਾਸ਼
ਰੂਪ ਢਿੱਲੋਂ ਅਤੇ ਤੂਰ ਪਰਿਵਾਰ,  ਦੁਗਰੀ

ਮੱਠੀਆਂ
ਰਵਿੰਦਰ ਸਿੰਘ ਕੁੰਦਰਾਕਵੈਂਟਰੀ ਯੂ. ਕੇ.

ਕਲਦਾਰ
 ਰੂਪ ਢਿੱਲੋਂ

ਸਵਰਗ-ਨਰਕ
ਸੁਰਿੰਦਰਪਾਲ ਨੰਗਲਸ਼ਾਮਾ

ਅਰਥ
(ਨੱਨ੍ਹੀ ਕਹਾਣੀ)
ਭਿੰਦਰ ਜਲਾਲਾਬਾਦੀ

ਖੁਦਗਰਜ਼ ਲੋਕ
ਅਨਮੋਲ ਕੌਰ

ਤਲਾਕ
ਵਰਿੰਦਰ ਆਜ਼ਾਦ

ਘੱਲੂਘਾਰਾ
(6 ਜੂਨ ‘ਤੇ ਵਿਸ਼ੇਸ਼)
ਭਿੰਦਰ ਜਲਾਲਾਬਾਦੀ

ਵਿਕਾਸ
ਰੂਪ ਢਿੱਲੋਂ

ਅਸਿਹ ਸਦਮਾ
ਅਨਮੋਲ ਕੌਰ

ਸੀਰੀ
ਭਿੰਦਰ ਜਲਾਲਾਬਾਦੀ

ਉੱਡਦੇ ਪਰਿੰਦੇ
ਰਵੀ ਸਚਦੇਵਾ,  ਸਚਦੇਵਾ ਮੈਡੀਕੋਜ਼,  ਮਲੋਟ ਰੋਡ ਚੌਕ,  ਮੁਕਤਸਰਪੰਜਾਬ

ਆਖ਼ਰੀ ਦਾਅ
ਭਿੰਦਰ ਜਲਾਲਾਬਾਦੀ

ਬਦਲਦੇ ਦੇ ਰਿਸ਼ਤੇ
ਵਰਿੰਦਰ ਅਜ਼ਾਦ

ਬਿਰਧ ਆਸ਼ਰਮ
ਭਿੰਦਰ ਜਲਾਲਾਬਾਦੀ

ਦਿਲ ਵਿਚ ਬਲਦੇ ਸਿਵੇ ਦਾ ਸੱਚ
ਭਿੰਦਰ ਜਲਾਲਾਬਾਦੀ

ਪ੍ਰਿਥਮ ਭਗੌਤੀ ਸਿਮਰ ਕੈ
ਬਲਰਾਜ ਸਿੰਘ ਸਿਂਧੂ,  ਯੂ. ਕੇ.

ਰਿਮ ਝਿਮ ਪਰਬਤ
ਵਰਿਆਮ ਸਿੰਘ ਸੰਧੂ

ਮੁਲਾਕਾਤਢਾਬੇ ਵਾਲੇ ਨਾਲ
ਰੂਪ
ਢਿੱਲੋਂ

ਬਰਾਬਰਤਾ
ਅਨਮੋਲ ਕੌਰ

ਲਕੀਰਾਂ
ਗੁਰਪਰੀਤ ਸਿੰਘ ਫੂਲੇਵਾਲਾ
(ਮੋਗਾ)

ਸਪੀਡ
ਰੂਪ
ਢਿੱਲੋਂ

ਦੇਵ ਪੁਰਸ਼…!
ਨਿਸ਼ਾਨ ਸਿੰਘ ਰਾਠੌਰ

ਜਿਉਂਦੇ ਜੀ ਨਰਕ
ਵਰਿੰਦਰ ਆਜ਼ਾਦ

ਬੁੱਢੇ ਦਰਿਆ ਦੀ ਜੂਹ
ਸ਼ਿਵਚਰਨ ਜੱਗੀ ਕੁੱਸ

ਰਿਸ਼ਤਿਆਂ ਦਾ ਕਤਲ
ਡਾ. ਹਰੀਸ਼ ਮਲਹੋਤਰਾ ਬ੍ਰਮਿੰਘਮ
(ਅੱਖਰ ਅੱਖਰ ਸੱਚ,  ਸੱਚੀਆਂ ਕਹਾਣੀਆਂ)

ਬਗ਼ਾਵਤ
ਭਿੰਦਰ ਜਲਾਲਾਬਾਦੀ

ਆਪੇ ਮੇਲਿ ਮਿਲਾਈ
ਅਨਮੋਲ ਕੌਰ

ਜਾਨਵਰ
ਨਿਸ਼ਾਨ ਸਿੰਘ ਰਾਠੌਰ

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2011,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011,  5abi.com