5_cccccc1.gif (41 bytes)

ਬੇਨਾਮ ਰਿਸ਼ਤਾ
ਨਿਸ਼ਾਨ ਸਿੰਘ ਰਾਠੌਰ (ਖੋਜ ਵਿਦਿਆਰਥੀ, ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ)


ਜਗਬੀਰ ਆਪਣੇ ਪਿੰਡ ਦੀ ਫ਼ਿਰਨੀ ਲੰਘ ਕੇ ਆਪਣੇ ਘਰ ਵੱਲ ਨੂੰ ਵੱਧਿਆ ਤਾਂ ਉਸ ਦੇ ਪੁਰਾਣੇ ਜਿਹੇ ਘਰ ਦੀ ਜਗਾਂ ਤੇ ਆਲੀਸ਼ਾਨ ਕੋਠੀ ਬਣੀ ਹੋਈ ਸੀ। ਇਕ ਪਲ ਲਈ ਉਸ ਦੇ ਕਦਮ ਰੁੱਕ ਗਏ। ਉਹ ਸੋਚਣ ਲੱਗਾ ਕਿ ਉਸ ਦੇ ਪਰਿਵਾਰ ਕੋਲ ਇੰਨੇ ਪੈਸੇ ਕਿੱਥੋਂ ਆ ਗਏ ਕਿ ਇਹ ਮਹਿਲ ਛੱਤ ਲਿਆ?

ਗਲੀ ਵਿਚੋਂ ਲੰਘਦੇ ਇਕ ਮੁੰਡੇ ਨੂੰ ਉਸ ਨੇ ਪੁੱਛਿਆ, ‘ਕਾਕਾ, ਬਾਵਰ ਦਾ ਘਰ ਆਹ ਹੀ ਹੈ?’

ਮੁੰਡਾ ਇਕਦਮ ਰੁੱਕ ਗਿਆ ਅਤੇ ਜਗਬੀਰ ਨੂੰ ਉੱਪਰ ਤੋਂ ਲੈ ਕੇ ਪੈਰਾਂ ਤੀਕ ਧਿਆਨ ਨਾਲ ਦੇਖਣ ਲੱਗਾ। ਕੁੱਝ ਦੇਰ ਸੋਚਣ ਤੋਂ ਬਾਅਦ ਉਹ ਬੋਲਿਆ, ‘ਕੀ ਤੁਸੀਂ ਬਾਪੂ ਬਾਵਰ ਸਿੰਘ ਤੇ ਘਰ ਬਾਰੇ ਪੁੱਛ ਰਹੇ ਹੋ?’

ਆਪਣੇ ਛੋਟੇ ਭਰਾ ਬਾਵਰ ਦੇ ਨਾਂ ਨਾਲ ‘ਬਾਪੂ’ ਸ਼ਬਦ ਸੁਣ ਕੇ ਜਗਬੀਰ ਨੂੰ ਅਹਿਸਾਸ ਹੋਇਆ ਕਿ ਉਹ ਅੱਜ 30 ਸਾਲਾਂ ਬਾਅਦ ਆਪਣੇ ਪਿੰਡ, ਆਪਣੇ ਘਰ ਆਇਆ ਹੈ। ਜਗਬੀਰ ਆਪਣੇ ਕੋਲ ਖੜੇ ਉਸ ਮੁੰਡੇ ਨੂੰ ਭੁੱਲ ਗਿਆ ਅਤੇ ਆਪ ਯਾਦਾਂ ਦੇ ਸੰਸਾਰ ਵਿਚ ਗੁਆਚ ਗਿਆ।

ਉਸ ਨੂੰ ਯਾਦ ਆਈ ਆਪਣੀ ਜਵਾਨੀ..., ਆਪਣੇ ਹਾਣੀ..., ਆਪਣਾ ਸਕੂਲ..., ਆਪਣੇ ਬਾਪੂ ਦੀਆਂ ਝਿੜਕਾਂ..., ਮਾਂ ਦਾ ਪਿਆਰ..., ਭਰਜਾਈਆਂ ਦੇ ਸ਼ੁਗਲ..., ਆਪਣੇ ਪਿੰਡ ਦੇ ਬਾਬੇ ਤੇ ਅੱਜ ਉਸ ਨੂੰ ਬੱਚੇ ਬਾਬਾ ਆਖ ਰਹੇ ਸਨ। ਜਗਬੀਰ ਨੂੰ ਵਿਸ਼ਵਾਸ ਨਾ ਹੋਇਆ ਕਿ ਹੁਣ ਉਹ ਵੀ ‘ਬਾਬਾ’ ਹੋ ਗਿਆ ਹੈ।

ਜਗਬੀਰ ਨੂੰ ਜਾਪਿਆ ਜਿਵੇਂ ਕੁੱਝ ਹੀ ਪਲਾਂ ਵਿਚ ਉਸ ਨੇ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਲਈ ਹੋਵੇ। ਫ਼ਿਲਮ ਦੀ ਰੀਲ ਵਾਂਗ ਜਗਬੀਰ ਦੀਆਂ ਅੱਖਾਂ ਸਾਹਮਣੇ ਪੁਰਾਣੀਆਂ ਯਾਦਾਂ ਆਉਣ ਲੱਗੀਆਂ।

ਉਸ ਨੂੰ ਯਾਦ ਆਇਆ ਕਿ ਕਿਸ ਤਰਾਂ ਉਹ ਪਿੰਡ ਦੇ ਮੁੰਡਿਆਂ ਦੀ ਟੋਲੀ ਦਾ ਸਰਦਾਰ ਹੁੰਦਾ ਸੀ। ਸਾਰੇ ਪਿੰਡ ਵਿੱਚੋਂ ਉਹ ਅਜਿਹਾ ਪਹਿਲਾਂ ਮੁੰਡਾ ਸੀ ਜਿਹੜਾ ਦੱਸਵੀਂ ਜਮਾਤ ਵਿਚੋਂ ਪਾਸ ਹੋਇਆ ਸੀ ਤੇ ਖੁਸ਼ੀ’ਚ ਖੀਵਾ ਹੋਏ ਜੱਗੀ ਦੇ ਬਾਪੂ ਦੇ ਪੈਰ ਧਰਤੀ ਤੇ ਨਹੀਂ ਸਨ ਲੱਗ ਰਹੇ। ਜੱਗੀ ਵੀ ਆਪਣੇ ਦੋਸਤਾਂ ਵਿਚ ਆਪਣੀ ਕਾਬਲੀਅਤ ਦੀਆਂ ਫੜਾਂ ਮਾਰ ਰਿਹਾ ਸੀ।

‘ਕਿਉਂ ਬਈ ਨਾਜਰ ਸਿਆਂ, ਦੇਖਿਆ ਯਾਰਾਂ ਦਾ ਦਿਮਾਗ..., ਹੋ ਗਿਆ ਨਾ..., ਪਾਸ ਦੱਸਵੀਂ ਵਿਚੋਂ, ਪਿੰਡ ਦਾ ਰਿਕਾਰਡ ਤੋੜ ਤਾਂ ਯਾਰਾਂ ਨੇ।’ ਜੱਗੀ ਨੇ ਆਪਣੇ ਦੋਸਤ ਨਾਜਰ ਸਿੰਘ ਨੂੰ ਕਿਹਾ।

‘ਸੱਚੀਂ ਯਾਰਾਂ..., ਮੰਨ ਗਏ ਤੈਨੂੰ।’ ਨਾਜਰ ਨੇ ਵੀ ਜੱਗੀ ਦੀ ਸਿਫ਼ਤ ਕਰਦਿਆਂ ਕਿਹਾ।

ਸਮਾਂ ਆਪਣੀ ਚਾਲ ਚੱਲਦਾ ਗਿਆ ਤੇ ਘਰ ਵਿਚ ਵੱਡਾ ਹੋਣ ਕਾਰਨ ਜੱਗੀ ਦਾ ਵਿਆਹ ਉਸ ਦੇ ਬਾਪੂ ਨੇ ਛੇਤੀ ਹੀ ਕਰ ਦਿੱਤਾ ਕਿਉਂਕਿ ਉਸ ਦੀ ਮਾਂ ਦੇ ਸਾਹਮਣੇ ਜਦੋਂ ਪਿੰਡ ਦੀਆਂ ਤੀਵੀਆਂ ਆਪਣੀਆਂ ਨੂੰਹਾਂ ਦੀਆਂ ਗੱਲਾਂ ਕਰਦੀਆਂ ਤਾਂ ਉਸ ਨੂੰ ਚੰਗਾ ਨਾ ਲੱਗਦਾ। ਉਸ ਨੂੰ ਆਪਣੇ ਵਿਹੜੇ ਵਿਚ ਘੁੰਮਦੀ ਨੂੰਹ ਚਾਹੀਦੀ ਸੀ ਜਿਸ ਨਾਲ ਉਹ ਆਪਣੇ ਦਿਲ ਦੀਆਂ ਗੱਲਾਂ ਕਰ ਸਕੇ।

ਮਾਂ ਦੇ ਇਸੇ ਚਾਅ ਵਿਚ ਜੱਗੀ ਦਾ ਵਿਆਹ ਹੋ ਗਿਆ। ਮਾਂ ਨੇ ਸਾਰੇ ਪਿੰਡ ਵਿਚ ਲੱਡੂ ਵੰਡੇ ਤੇ ਖੁਸ਼ੀ ਮਨਾਈ। ਚੰਨ ਜਿਹੀ ਨੂੰਹ ਦੇਖ ਕੇ ਜੱਗੀ ਦੀ ਮਾਂ ਦੀ ਖੁਸ਼ੀ ਦਾ ਕੋਈ ਅੰਤ ਨਾ ਰਿਹਾ। ਹੁਣ ਉਹ ਵੀ ਆਪਣੀ ਨੂੰਹ ਦੀਆਂ ਸਿਫ਼ਤਾਂ ਪਿੰਡ ਦੀਆਂ ਤੀਵੀਆਂ ਵਿਚ ਬੈਠ ਕੇ ਕਰ ਸਕਦੀ ਸੀ। ਜੱਗੀ ਵੀ ਖੁਸ਼ ਸੀ ਕਿ ਨਿਰਮਲ ਜਿਹੀ ਪੜੀ-ਲਿਖੀ ਪਤਨੀ ਉਸ ਨੂੰ ਮਿਲੀ ਸੀ।

ਵਿਆਹ ਤੋਂ ਕੁੱਝ ਮਹੀਨਿਆਂ ਬਾਅਦ ਜੱਗੀ ਨੇ ਫੌਜ ਵਿਚ ਭਰਤੀ ਹੋਣ ਲਈ ਅਰਜ਼ੀ ਦਿੱਤੀ ਅਤੇ ਹਰ ਵਾਰ ਦੀ ਤਰਾਂ ਇਸ ਵਾਰ ਵੀ ਉਸ ਦੀ ਕਿਸਮਤ ਨੇ ਉਸਦਾ ਸਾਥ ਦਿੱਤਾ ਤੇ ਉਹ ਫੌਜ ਵਿਚ ਭਰਤੀ ਹੋ ਗਿਆ। ਜੱਗੀ ਦੇ ਬਾਪੂ ਨੂੰ ਆਪਣੇ ਪੁੱਤ ਤੇ ਮਾਣ ਸੀ।

ਆਪਣੀ ਪਤਨੀ ਨਿਰਮਲ ਨੂੰ ਛੇਤੀ ਮੁੜ ਆਉਣ ਦਾ ਦਿਲਾਸਾ ਦੇ ਕੇ ਉਹ ਫੌਜ ਲਈ ਰਵਾਨਾ ਹੋ ਗਿਆ ਤੇ ਮੁੜ ਕੇ ਅੱਜ ਆ ਰਿਹਾ ਸੀ, 30 ਸਾਲ ਬਾਅਦ।

ਉਸ ਨੂੰ ਆਪਣੀ ਪਿਛਲੀ ਜ਼ਿੰਦਗੀ ਕਿਸੇ ਫ਼ਿਲਮ ਵਾਂਗ ਯਾਦ ਆ ਰਹੀ ਸੀ ਕਿ ਇਤਨੇ ਨੂੰ ਕਿਸੇ ਨੇ ਉਸ ਨੂੰ ਪਿੱਛੋਂ ਆਵਾਜ਼ ਮਾਰੀ।
‘ਕੀ ਗੱਲ ਬਜ਼ੁਰਗੋਂ..., ਕੀ ਸੋਚ ਰਹੇ ਹੋ?’
ਜੱਗੀ ਦੀਆਂ ਯਾਦਾਂ ਦੀ ਤੰਦ ਅਚਾਨਕ ਇਸ ਆਵਾਜ਼ ਨਾਲ ਟੁੱਟ ਗਈ। ਉਸ ਨੇ ਸਾਹਮਣੇ ਖੜੇ ਨੌਜਵਾਨ ਦੇ ਪ੍ਰਸ਼ਨ ਦਾ ਉੱਤਰ ਦੇਣ ਦੀ ਥਾਂ ਪੁੱਛਿਆ, ‘ਕਾਕਾ..., ਕੀ ਨਾਂ ਏ ਤੇਰਾ?’
‘ਜੀ..., ਇੰਦਰਜੀਤ।’
‘ਤੇਰੇ ਬਾਪੂ ਦਾ ਕੀ ਨਾਂ ਏਂ...?’ ਜੱਗੀ ਨੇ ਪੁੱਛਿਆ।
‘ਸਰਦਾਰ ਨਛੱਤਰ ਸਿੰਘ।’
‘ਅੱਛਾ..., ਤੂੰ ਨਛੱਤਰ ਦਾ ਮੁੰਡਾ ਏਂ।’ ਜੱਗੀ ਨੇ ਉਸ ਦੇ ਸਿਰ ਤੇ ਹੱਥ ਫੇਰਦਿਆਂ ਕਿਹਾ।
‘ਹਾਂ ਜੀ।’
‘ਕਿੱਥੇ ਹੈ ਤੇਰਾ ਬਾਪੂ?’
‘ਜੀ ਉਹ ਖੇਤਾਂ ਵਿਚ ਹਨ..., ਪਰ ਤੁਸੀਂ ਕੌਣ ਹੋ...?’ ਮੁੰਡੇ ਨੇ ਜੱਗੀ ਨੂੰ ਪਛਾਣਿਆ ਨਹੀਂ ਸੀ।
‘ਮੈਂ ਤੇਰੇ ਬਾਪੂ ਦਾ ਯਾਰ ਜੱਗੀ ਹਾਂ।’ ਉਸਨੇ ਹੱਸਦਿਆਂ ਮੁੰਡੇ ਨੂੰ ਉੱਤਰ ਦਿੱਤਾ।
‘ਚੱਲ ਤੇਰੇ ਬਾਪੂ ਨੂੰ ਮਿਲਦੇ ਹਾਂ ਪਹਿਲਾਂ।’ ਜੱਗੀ ਨੇ ਮੁੰਡੇ ਦੇ ਮੋਢੇ ਤੇ ਹੱਥ ਰੱਖਦਿਆਂ ਕਿਹਾ।

ਨੌਜਵਾਨ ਨਾਲ ਜੱਗੀ ਉਹਨਾਂ ਦੇ ਖੇਤਾਂ ਵਿਚ ਪਹੁੰਚ ਗਿਆ ਤੇ ਸਾਹਮਣੇ ਦੇਖਦਾ ਹੈ ਇਕ ਬਜੁਰਗ ਕਹੀ ਨਾਲ ਖੇਤ ਵਿਚ ਕੰਮ ਕਰ ਰਿਹਾ ਹੈ।
‘ਉਏ ਛੱਤਿਆ..., ਕੀ ਹਾਲ ਏ ਤੇਰਾ?’ ਜੱਗੀ ਨੇ ਉੱਚੀ ਆਵਾਜ਼ ਵਿਚ ਕਿਹਾ ਤਾਂ ਕੰਮ ਕਰ ਰਿਹਾ ਬਜ਼ੁਰਗ ਅਚਾਨਕ ਰੁੱਕ ਗਿਆ ਅਤੇ ਜੱਗੀ ਵੱਲ ਦੇਖਣ ਲੱਗਾ।

ਨਛੱਤਰ ਸਿੰਘ ਕੁੱਝ ਦੇਰ ਤੱਕ ਆਉਣ ਵਾਲੇ ਉਸ ਵਿਅਕਤੀ ਨੂੰ ਪਛਾਨਣ ਦਾ ਯਤਨ ਕਰਦਾ ਰਿਹਾ ਅਤੇ ਜਦੋਂ ਉਸ ਨੂੰ ਆਪਣੇ ਬਚਪਣ ਦੇ ਯਾਰ ਦੀ ਸ਼ਕਲ ਚੇਤੇ ਆਈ ਹੈ ਤਾਂ ਉਸ ਦੇ ਮੂੰਹੋਂ ਝੱਟ ਨਿਕਲਿਆ ਹੈ, ‘ਉਏ ਜੱਗੀ ਤੂੰ..., ਪਰ ਤੂੰ ਤਾਂ...?’ ਉਹ ਚੁੱਪ ਕਰ ਗਿਆ ਤੇ ਆਪਣਾ ਉਸ ਨੇ ਵਾਕ ਪੂਰਾ ਨਾ ਕੀਤਾ।

‘ਪਰ ਮੈਂ ਕੀ...?’ ਜੱਗੀ ਨੇ ਕਾਹਲੀ ਨਾਲ ਪੁੱਛਿਆ।
‘ਤੂੰ ਤਾਂ ਜੰਗ ਵਿਚ ਸ਼ਹੀਦ ਹੋ ਗਿਆ ਸੀ ਤੇ ਸਾਰਾ ਪਿੰਡ ਤੈਨੂੰ ਸ਼ਹੀਦ ਹੀ ਸਮਝ ਰਿਹਾ ਹੈ।’ ਨੱਛਤਰ ਸਿੰਘ ਨੇ ਇਕ ਵਾਕ ਵਿਚ ਹੀ ਆਪਣੀ ਗੱਲ ਪੂਰੀ ਕਰਦਿਆਂ ਕਿਹਾ।

‘ਨਹੀਂ ਯਾਰਾ, ਜਦੋਂ ਮੇਰੀ ਟ੍ਰੇਨਿੰਗ ਮੁੱਕੀ ਤਾਂ ਕੁੱਝ ਦਿਨਾਂ ਬਾਅਦ ਹੀ ਪਾਕਿਸਤਾਨ ਨਾਲ ਜੰਗ ਛਿੜ ਪਈ। ਮੈਨੂੰ ਜੰਗ ਵਿਚ ਭੇਜਿਆ ਗਿਆ ਤੇ ਜੰਗ ਵਿਚ ਮੈਂ ਦੁਸ਼ਮਣ ਦੇ ਹੱਥ ਆ ਗਿਆ।

ਉਹਨਾਂ ਦੀ ਕੈਦ ਵਿਚੋਂ ਹੁਣ ਰਿਹਾਅ ਹੋਇਆ ਆਂ, ਮੇਰੀ ਪਲਟੂਨ ਨੇ ਮੇਰੀ ਬਥੇਰੀ ਭਾਲ ਕੀਤੀ ਪਰ ਅਸੀਂ 3 ਜਵਾਨ ਦੁਸ਼ਮਣ ਸੈਨਾ ਦੇ ਹੱਥ ਆ ਗਏ। ਮੇਰੀ ਪਲਟੂਨ ਦੇ ਜਿਹੜੇ ਜਵਾਨ ਸ਼ਹੀਦ ਹੋ ਗਏ ਸਨ ਉਹਨਾਂ ਵਿਚੋਂ ਕਈਆਂ ਦੀਆਂ ਲੋਥਾਂ ਨਹੀਂ ਸਨ ਮਿਲੀਆਂ..., ਇਸ ਲਈ ਮੈਨੂੰ ਅਤੇ ਮੇਰੇ 2 ਸਾਥੀਆਂ ਨੂੰ ਵੀ ਸ਼ਹੀਦ ਮੰਨ ਲਿਆ ਹੋਣਾ ਏ।’ ਜੱਗੀ ਇਕੋ ਸਾਹੇ ਸਾਰੀ ਗੱਲ ਨੱਛਤਰ ਸਿੰਘ ਨੂੰ ਕਹਿ ਗਿਆ।
ਕੁੱਝ ਦੇਰ ਇਸੇ ਤਰਾਂ ਚੁੱਪ ਵਰਤੀ ਰਹੀ ਅਤੇ ਫਿਰ ਜੱਗੀ ਨੇ ਪੁੱਛਿਆ, ‘ਪਰ ਕਿਸੇ ਨੇ ਮੇਰੀ ਭਾਲ ਨੀਂ ਕੀਤੀ...?’
‘ਕੀਤੀ ਕਿਉਂ ਨਹੀਂ..., ਤੇਰੇ ਭਰਾ ਬਾਵਰ ਨੇ ਬਹੁਤ ਭਾਲ ਕੀਤੀ, ਪਰ ਤੇਰਾ ਕੁੱਝ ਵੀ ਪਤਾ ਨਹੀਂ ਲੱਗਿਆ।’

‘ਮੇਰੀ ਘਰਵਾਲੀ ਨਿਰਮਲ ਦਾ ਕੀ ਹਾਲ ਹੈ?’ ਇਹ ਗੱਲ ਪੁੱਛਣ ਤੇ ਜੱਗੀ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਉਸ ਦੇ ਮਨ ਵਿਚ ਅਜੀਬ ਜਿਹੇ ਵਿਚਾਰ ਆ ਰਹੇ ਸਨ ਪਰ ਦਲੇਰੀ ਕਰਕੇ ਉਸ ਨੇ ਪੁੱਛ ਹੀ ਲਿਆ।

ਇਹ ਸਵਾਲ ਸੁਣ ਕੇ ਨੱਛਤਰ ਸਿੰਘ ਚੁੱਪ ਕਰ ਗਿਆ। ਜਗਬੀਰ ਉਸ ਦੇ ਜਵਾਬ ਦੀ ਉਡੀਕ ਵਿਚ ਸੀ ਜਦੋਂ ਨੱਛਤਰ ਸਿੰਘ ਕੁੱਝ ਦੇਰ ਤੱਕ ਇਸੇ ਤਰਾਂ ਚੁੱਪ ਵੱਟੀ ਖੜਾ ਰਿਹਾ ਤਾਂ ਉਸ ਨੇ ਕਾਹਲੀ ਨਾਲ ਫੇਰ ਪੁੱਛਿਆ, ‘ਕੀ ਗੱਲ ਨੱਛਤਰ ਸਿਆਂ, ਮੇਰੀ ਗੱਲ ਦਾ ਜਵਾਬ ਨੀਂ ਦਿੱਤਾ?’

‘ਜਵਾਬ ਕੀ ਦੇਵਾਂ ਯਾਰਾਂ..., ਮੈਂ ਕੁੱਝ ਕਹਿਣ ਲਈ ਸ਼ਬਦਾਂ ਦੀ ਭਾਲ ਕਰ ਰਿਹਾ ਹਾਂ।’
‘ਪਰ ਕੁੱਝ ਤਾਂ ਦੱਸ...?’
‘ਤੇਰੀ ਮੌਤ ਦੀ ਖ਼ਬਰ ਸੁਣਦਿਆਂ ਉਸ ਵਿਚਾਰੀ ’ਤੇ ਮੁਸੀਬਤਾਂ ਦੇ ਪਹਾੜ ਟੁੱਟ ਪਏ..., ਕਈ ਸਾਲ ਤੇਰੀ ਉਡੀਕ ਵਿਚ ਲੰਘਾ ਦਿੱਤੇ..., ਪਰ ਫ਼ਿਰ ਲੋਕਾਂ ਦੇ ਕਹਿਣ ਤੇ ਉਸ ਨੇ ਤੇਰੇ ਭਰਾ ਬਾਵਰ ਨਾਲ ਵਿਆਹ...?’

ਇਸ ਤੋਂ ਅੱਗੇ ਨੱਛਤਰ ਸਿੰਘ ਕੁੱਝ ਨਾ ਬੋਲ ਸਕਿਆ। ਜੱਗੀ ਨੂੰ ਹੁਣ ਕੁੱਝ ਨਹੀਂ ਸੀ ਸੁਣ ਰਿਹਾ। ਉਹ ਚੁੱਪਚਾਪ ਖੜਾ ਇਕ ਪਲ ਵਿਚ ਆਪਣੀ ਪਤਨੀ ਨਿਰਮਲ ਨਾਲ ਬਣੇ ਇਸ ‘ਬੇਨਾਮ ਰਿਸ਼ਤੇ’ ਬਾਰੇ ਸੋਚ ਰਿਹਾ ਸੀ ਕਿ ਇਸ ‘ਹੋਣੀ’ ਪਿੱਛੇ ਕਸੂਰ ਕਿਸ ਦਾ ਹੈ..., ਮੇਰਾ...?, ਨਿਰਮਲ ਦਾ..., ਬਾਵਰ ਦਾ...? ਜਾਂ ਫ਼ਿਰ ਸਮਾਜ ਦਾ... ? ਪਰ ਉਸ ਨੂੰ ਕੋਈ ਜਵਾਬ ਨਹੀਂ ਸੀ ਮਿਲ ਰਿਹਾ।

ਜੱਗੀ ਹੋਲੀ-ਹੋਲੀ ਮੁੜ ਪਿੰਡ ਦੀਆਂ ਗਲੀਆਂ ਤੋਂ ਬਾਹਰ ਵੱਲ ਨੂੰ ਚੱਲ ਪਿਆ। ਦੂਰ ਕਿਸੇ ਗੁੰਮਨਾਮ ਜ਼ਿੰਦਗੀ ਵੱਲ..., ਜਿੱਥੇ ਨਾ ਇਹ ਬੇਨਾਮ ਰਿਸ਼ਤੇ ਅਪੱੜ ਸੱਕਣ ਤੇ ਨਾ ਹੀ ਉਸ ਦੇ ਆਪਣੇ... !

ਨੱਛਤਰ ਸਿੰਘ ਤੁਰੇ ਜਾਂਦੇ ਜੱਗੀ ਨੂੰ ਪਿੱਛੋਂ ਆਵਾਜਾਂ ਮਾਰ ਰਿਹਾ ਸੀ, ‘ਜੱਗੀ..., ਉਏ ਜੱਗੀ..., ਗੱਲ ਤਾਂ ਸੁਣ..., ਘਰ ਤਾਂ ਚੱਲ..., ਤੇਰਾ ਭਰਾ ਬਾਵਰ ਤੈਨੂੰ ਉਡੀਕ...? ਜੱਗੀ..., ਜੱਗੀ..., ਗੱਲ ਤਾਂ ਸੁਣ..., ਤੇਰੀ ਘਰਵਾਲੀ... ! ਜੱਗੀ..., ਜੱਗੀ... !
ਪਰ ਜੱਗੀ ਹੋਲੀ-ਹੋਲੀ ਪਿੰਡ ਤੋਂ ਬਾਹਰ ਜਾ ਚੁੱਕਾ ਸੀ। ਕਿਸੇ ਅਨਜਾਣ ਮੰਜ਼ਲ ਵੱਲ..., ਜਿਸ ਦਾ ਪਤਾ ਉਸ ਨੂੰ ਖੁਦ ਵੀ ਨਹੀਂ ਸੀ .....।
 


   

ਬੇਨਾਮ ਰਿਸ਼ਤਾ
ਨਿਸ਼ਾਨ ਸਿੰਘ ਰਾਠੌਰ

“ ਫਿਕਰ “
ਲਾਲ ਸਿੰਘ ਦਸੂਹਾ

ਬਿਜੜਿਆਂ ਦੇ ਆਲ੍ਹਣੇ
ਰਵੀ ਸਚਦੇਵਾ, ਮੈਲਬੋਰਨ (ਆਸਟ੍ਰੇਲੀਆ)

ਇਹ ਕਿਦਾਂ ਹੋ ਗਿਆ
ਅਨਮੋਲ ਕੌਰ

ਭੱਠਾ ਮਜ਼ਦੂਰ, ਲੀਲੋ
ਪਰਸ਼ੋਤਮ ਲਾਲ ਸਰੋਏ

ਬਨਾਉਟੀ ਰਿਸ਼ਤਾ
ਅਨਮੋਲ ਕੌਰ

ਧੁੱਪ-ਛਾਂ
ਲਾਲ ਸਿੰਘ ਦਸੂਹਾ

ਮੇਰੀਆਂ ਕਹਾਣੀਆਂ ਦੇ ਪਾਤਰ
ਲਾਲ ਸਿੰਘ ਦਸੂਹਾ

ਤੂੰ ਨਹੀਂ ਸਮਝ ਸਕਦੀ
ਭਿੰਦਰ ਜਲਾਲਾਬਾਦੀ

ਡੂੰਘਾ ਪਾਣੀ
ਰੂਪ ਢਿੱਲੋਂ

ਵੱਖਰੇ ਹੰਝੂ
ਅਨਮੋਲ ਕੌਰ

ਅੰਨ੍ਹਾ ਬੋਲਾ ਰੱਬ
ਭਿੰਦਰ ਜਲਾਲਾਬਾਦੀ

ਗ਼ਦਰ
ਲਾਲ ਸਿੰਘ ਦਸੂਹਾ

ਕੋਈ ਤਾਂ ਸੁਣਾਓ ਬਾਪੂ ਸਰਬਨ ਸਿਉਂ ਵਾਲੀ ਕਹਾਣੀ
ਗੁਰਪ੍ਰੀਤ ਸਿੰਘ ਫੂਲੇਵਾਲਾ,  ਮੋਗਾ

ਖੰਭਾਂ ਦੀਆਂ ਉਡਾਰਾਂ
ਭਵਨਦੀਪ ਸਿੰਘ ਪੁਰਬਾ

ਕੱਫ਼ਣ ਦੀ ਉਡੀਕ ਵਿਚ
ਭਿੰਦਰ ਜਲਾਲਾਬਾਦੀ

ਝੱਖੜ ਝੰਬੇ ਰੁੱਖ
ਭਿੰਦਰ ਜਲਾਲਾਬਾਦੀ

ਭਰਿੰਡ
ਰੂਪ ਢਿੱਲੋਂ

ਚੋਰੀ ਦਾ ਨਤੀਜਾ
ਰੂਪ ਢਿੱਲੋਂ

ਉੱਮਰੋਂ ਲੰਮੀ ਉਡੀਕ
ਨਿਸ਼ਾਨ ਰਾਠੌਰ ‘ਮਲਿਕਪੁਰੀ’

ਬੇਹੋਸ਼
ਅਨਮੋਲ ਕੌਰ

ਹੀਣਭਾਵਨਾ
ਅਨਮੋਲ ਕੌਰ

ਮਤਲਬੀ
ਅਨਮੋਲ ਕੌਰ

ਧੀ
ਸੰਜੀਵ ਸ਼ਰਮਾ,  ਫਿਰੋਜ਼ਪੁਰ (ਪੰਜਾਬ)

 ਉਸੇ ਰਾਹ ਵੱਲ
ਅਨਮੋਲ ਕੌਰ

ਚੋਰ ਉਚਕਾ ਚੌਧਰੀ…
ਅਨਮੋਲ ਕੌਰ

ਦੁਨੀਆਂ ਮਤਲਬ ਦੀ
ਸ਼ਿਵਚਰਨ ਜੱਗੀ ਕੁੱਸਾ

 ਲੈਲਾ
ਮੁਨਸ਼ੀ ਪ੍ਰੇਮ ਚੰਦ
(
ਅਨੁਵਾਦਕ:- ਹਰਦੇਵ ਸਿੰਘ ਗਰੇਵਾਲ
)

 ਲੋਹੇ ਦਾ ਘੋੜਾ
ਯਾਦਵਿੰਦਰ ਸਿੰਘ ਸਤਕੋਹਾ

 ਗਵਾਹ
ਅਨਮੋਲ ਕੌਰ

ਆਪਣੇ ਪਰਾਏ
ਸੁਰਿੰਦਰ ਪਾਲ

ਤੇ ਸਿਵਾ ਬੁਝ ਗਿਆ ਸੀ
ਸ਼ਿਵਚਰਨ ਜੱਗੀ ਕੁੱਸਾ

ਉੱਮਰੋਂ ਲੰਮੀ ਉਡੀਕ
ਨਿਸ਼ਾਨ ਰਾਠੌਰ ‘ਮਲਿਕਪੁਰੀ’

ਕਿਉਂ ਚਲੀ ਗਈ?
ਅਨਮੋਲ ਕੌਰ

ਖਲਨਾਇਕ
ਵਰਿੰਦਰ ਆਜ਼ਾਦ

ਲਾਸ਼
ਰੂਪ ਢਿੱਲੋਂ ਅਤੇ ਤੂਰ ਪਰਿਵਾਰ,  ਦੁਗਰੀ

ਮੱਠੀਆਂ
ਰਵਿੰਦਰ ਸਿੰਘ ਕੁੰਦਰਾਕਵੈਂਟਰੀ ਯੂ. ਕੇ.

ਕਲਦਾਰ
 ਰੂਪ ਢਿੱਲੋਂ

ਸਵਰਗ-ਨਰਕ
ਸੁਰਿੰਦਰਪਾਲ ਨੰਗਲਸ਼ਾਮਾ

ਅਰਥ
(ਨੱਨ੍ਹੀ ਕਹਾਣੀ)
ਭਿੰਦਰ ਜਲਾਲਾਬਾਦੀ

ਖੁਦਗਰਜ਼ ਲੋਕ
ਅਨਮੋਲ ਕੌਰ

ਤਲਾਕ
ਵਰਿੰਦਰ ਆਜ਼ਾਦ

ਘੱਲੂਘਾਰਾ
(6 ਜੂਨ ‘ਤੇ ਵਿਸ਼ੇਸ਼)
ਭਿੰਦਰ ਜਲਾਲਾਬਾਦੀ

ਵਿਕਾਸ
ਰੂਪ ਢਿੱਲੋਂ

ਅਸਿਹ ਸਦਮਾ
ਅਨਮੋਲ ਕੌਰ

ਸੀਰੀ
ਭਿੰਦਰ ਜਲਾਲਾਬਾਦੀ

ਉੱਡਦੇ ਪਰਿੰਦੇ
ਰਵੀ ਸਚਦੇਵਾ,  ਸਚਦੇਵਾ ਮੈਡੀਕੋਜ਼,  ਮਲੋਟ ਰੋਡ ਚੌਕ,  ਮੁਕਤਸਰਪੰਜਾਬ

ਆਖ਼ਰੀ ਦਾਅ
ਭਿੰਦਰ ਜਲਾਲਾਬਾਦੀ

ਬਦਲਦੇ ਦੇ ਰਿਸ਼ਤੇ
ਵਰਿੰਦਰ ਅਜ਼ਾਦ

ਬਿਰਧ ਆਸ਼ਰਮ
ਭਿੰਦਰ ਜਲਾਲਾਬਾਦੀ

ਦਿਲ ਵਿਚ ਬਲਦੇ ਸਿਵੇ ਦਾ ਸੱਚ
ਭਿੰਦਰ ਜਲਾਲਾਬਾਦੀ

ਪ੍ਰਿਥਮ ਭਗੌਤੀ ਸਿਮਰ ਕੈ
ਬਲਰਾਜ ਸਿੰਘ ਸਿਂਧੂ,  ਯੂ. ਕੇ.

ਰਿਮ ਝਿਮ ਪਰਬਤ
ਵਰਿਆਮ ਸਿੰਘ ਸੰਧੂ

ਮੁਲਾਕਾਤਢਾਬੇ ਵਾਲੇ ਨਾਲ
ਰੂਪ
ਢਿੱਲੋਂ

ਬਰਾਬਰਤਾ
ਅਨਮੋਲ ਕੌਰ

ਲਕੀਰਾਂ
ਗੁਰਪਰੀਤ ਸਿੰਘ ਫੂਲੇਵਾਲਾ
(ਮੋਗਾ)

ਸਪੀਡ
ਰੂਪ
ਢਿੱਲੋਂ

ਦੇਵ ਪੁਰਸ਼…!
ਨਿਸ਼ਾਨ ਸਿੰਘ ਰਾਠੌਰ

ਜਿਉਂਦੇ ਜੀ ਨਰਕ
ਵਰਿੰਦਰ ਆਜ਼ਾਦ

ਬੁੱਢੇ ਦਰਿਆ ਦੀ ਜੂਹ
ਸ਼ਿਵਚਰਨ ਜੱਗੀ ਕੁੱਸ

ਰਿਸ਼ਤਿਆਂ ਦਾ ਕਤਲ
ਡਾ. ਹਰੀਸ਼ ਮਲਹੋਤਰਾ ਬ੍ਰਮਿੰਘਮ
(ਅੱਖਰ ਅੱਖਰ ਸੱਚ,  ਸੱਚੀਆਂ ਕਹਾਣੀਆਂ)

ਬਗ਼ਾਵਤ
ਭਿੰਦਰ ਜਲਾਲਾਬਾਦੀ

ਆਪੇ ਮੇਲਿ ਮਿਲਾਈ
ਅਨਮੋਲ ਕੌਰ

ਜਾਨਵਰ
ਨਿਸ਼ਾਨ ਸਿੰਘ ਰਾਠੌਰ

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2011,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011,  5abi.com