ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ


ਪਿਓ ਨੇ ਬੜੇ ਹੀ ਪਿਆਰ ਨਾਲ ਧੀ ਦਾ ਨਾਂਓਂ ਰੱਖਿਆ ਸੀ, ਰਹਿਮਤ। ਉਸ ਨੂੰ ਬਾਹਲੇ ਲਾਡਾਂ-ਚਾਵਾਂ ਨਾਲ ਪਾਲਿਆ ਸੀ, ਉਸ ਦੇ ਪਿਉ ਰੇਸ਼ਮ ਨੇ। ਪਤਾ ਹੀ ਨਾ ਲੱਗਿਆ ਕਦੋਂ ਹੱਸਦੇ-ਹਸਾਉਦੇ ਧੀ ਜਵਾਨ ਵੀ ਹੋ ਗਈ। ਬਦ-ਕਿਸਮਤੀ ਰੇਸ਼ਮ ਦੀ ਅਚਾਨਕ ਇਕ ਸੜਕ-ਹਾਦਸੇ ਵਿਚ ਮੌਤ ਹੋ ਗਈ ਤਾਂ ਸਾਰਾ ਘਰ ਹੀ ਜਾਣੋ ਪੁੱਠਾ ਜਿਹਾ ਪੈ ਗਿਆ।

ਰੇਸ਼ਮ ਦੀ ਹੀ ਕਮਾਈ ਨਾਲ ਘਰ ਦਾ ਖਰਚਾ ਚੱਲਦਾ ਸੀ, ਜਿਸ ਕਰਕੇ ਹੁਣ ਰਹਿਮਤ ਅਤੇ ਉਸ ਦੀ ਮਾਂ ਨੂੰ ਸੋਚਾਂ ਜਿਹੀਆਂ ਪੈ ਗਈਆਂ ਸਨ ਕਿ ਘਰ ਦਾ ਖਰਚਾ ਅਤੇ ਪੜਾਈ ਦਾ ਖਰਚਾ ਹੁਣ ਕਿੰਝ ਚੱਲੇਗਾ। ਕੋਈ ਵੀ ਚਾਰਾ ਨਾ ਚੱਲਦਾ ਦੇਖ, ਹਾਰ-ਥੱਕ ਕੇ ਰਹਿਮਤ ਨੇ ਸੋਚਿਆ ਕਿ ਕਿਉ ਨਾ ਜੁਆਕਾਂ ਨੂੰ ਟਿਊਸ਼ਨ ਹੀ ਪੜਾ ਲਿਆ ਕਰਾਂ। ਹੌਲੀ- ਹੌਲੀ ਚਾਰ-ਪੰਜ ਜੁਆਕ ਟਿਊਸ਼ਨ ਲਈ ਘਰੇ ਆਉਣ ਲੱਗ ਪਏ। ਪਰ, ਜਾਣ-ਪਹਿਚਾਣ ਵਾਲੇ ਹੋਣ ਕਰਕੇ ਉਹ ਹਾਸੇ-ਹਾਸੇ 'ਚ ਹੀ ਆਖ ਕੇ ਟਾਲ ਜਾਂਦੇ, 'ਲੈ ਕੁੜੇ, ਤੇਰੇ ਹੀ ਭੈਣ-ਭਾਈ ਨੇ, ਇਨਾਂ ਦੇ ਕਾਹਦੇ ਪੈਸੇ। ਤੈਨੂੰ ਪੁੰਨ ਲੱਗ ਜਾਊਗਾ, ਇਨਾਂ ਦਾ।'

ਆਖਰ ਰਹਿਮਤ ਮਾਂ ਨੂੰ ਆਖਣ ਲੱਗੀ, 'ਮਾਂ ਮੈਂ ਸ਼ਹਿਰ ਹੀ ਟਿਊਸ਼ਨ ਕਰਵਾ ਦਿਆ ਕਰਾਂ ਤਾਂ ਠੀਕ ਰਹੇਗੀ, ਉਥੋਂ ਚਾਰ ਪੈਸੇ ਮਿਲ ਵੀ ਜਾਇਆ ਕਰਨਗੇ : ਇੱਥੇ ਕਿਸੇ ਨੇ ਕੀ ਦੇਣਾ ਸਾਨੂੰ।'

ਮਾਂ ਨਾਲ ਸਲਾਹ ਕਰਨ ਪਿੱਛੋਂ ਰਹਿਮਤ ਆਪਣੀ ਸਾਈਕਲ 'ਤੇ ਹੀ ਸ਼ਹਿਰ ਆਪਣੀ ਸਹੇਲੀ ਨੀਨਾ ਦੇ ਘਰ ਚਲੇ ਗਈ। ਉਹ ਨੀਨਾ ਨੂੰ ਕਹਿਣ ਲੱਗੀ, 'ਵੇਖ ਨੀਨਾ, ਪਾਪਾ ਦੇ ਜਾਣ ਮਗਰੋਂ ਮੇਰੀ ਪੜਾਈ ਤਾਂ ਛੁੱਟ ਹੀ ਗਈ ਹੈ। ਹੁਣ ਮਾਂ ਦਾ ਅਤੇ ਆਪਣਾ ਖਿਆਲ ਵੀ ਮੈਂ ਹੀ ਰੱਖਣਾ ਹੈ। ਵੇਖੀਂ ਜਰਾ ਚਾਰ ਕੁ ਘਰਾਂ ਤੋਂ ਟਿਊਸ਼ਨ ਲਈ ਬੱਚੇ ਮਿਲ ਜਾਣ ਤਾਂ ਚੰਗੀ ਗੱਲ ਹੈ।' ਨੀਨਾ ਬੋਲੀ, 'ਰਹਿਮਤ ਨਾਲ ਦੇ ਘਰ ਬੱਚੇ ਹੈਗੇ, ਅਸੀਂ ਉਨਾਂ ਨਾਲ ਗੱਲ ਕਰਦੇ ਹਾਂ।'

ਰਹਿਮਤ, ਨੀਨਾ ਨਾਲ ਉਨਾਂ ਦੇ ਘਰ ਚਲੀ ਗਈ। ਨੀਨਾ ਨੇ ਰਹਿਮਤ ਵੱਲ ਇਸ਼ਾਰਾ ਕਰਦਿਆਂ ਕਿਹਾ, ਅੰਕਲ ਜੀ, ਇਹ ਮੇਰੀ ਸਹੇਲੀ ਹੈ : ਇਸਨੇ ਜੁਆਕਾਂ ਨੂੰ ਟਿਊਸ਼ਨ ਕਰਵਾਉਣੀ ਹੈ : ਤੁਸੀਂ ਕੁਝ ਕੁ ਜੁਆਕ ਹੋਰ ਦੇਖ ਦਿਓ, ਟਿਊਸ਼ਨ ਲਈ।'

ਸੁਰਮੁੱਖ ਨਾਂਉਂ ਦਾ ਉਹ ਅੰਕਲ ਅੱਧਖੜ ਜਿਹੀ ਉਮਰ ਦਾ ਸੀ। ਉਹ ਰਹਿਮਤ ਨੂੰ ਸਿਰ ਤੋਂ ਪੈਰਾਂ ਤਾਂਈ ਦੇਖ ਰਿਹਾ ਸੀ। ਉਸ ਦੀ ਨਜ਼ਰ ਰਹਿਮਤ ਤੋਂ ਪਿਛਾਂਹ ਨਹੀ ਸੀ ਹਟ ਰਹੀ। ਉਹ ਫੱਟ ਕਰਦਾ ਬੋਲਿਆ, 'ਪੁੱਤਰ ! ਬੈਠ, ਪਹਿਲਾਂ ਚਾਹ-ਨਾਸ਼ਤਾ ਕਰ ਲੈ। ਫਿਰ ਕੰਮ ਦੀ ਗੱਲ ਕਰਨਾ। ਟਿਊਸਨ ਲਈ ਤੈਨੂੰ ਹੋਰ ਘਰਾਂ 'ਚ ਜਾਣ ਦੀ ਲੋੜ ਨਹੀ। ਮੈਂ ਆਪਣੇ ਸੱਜਣਾਂ-ਮਿੱਤਰਾਂ ਦੇ ਜੁਆਕ ਲੈ ਆਵਾਂਗਾ, ਆਪਣੇ ਘਰ।'

ਰਹਿਮਤ ਉਸ ਦਾ ਧੰਨਵਾਦ ਕਰ ਕੇ ਵਾਪਿਸ ਆ ਗਈ। ਉਸ ਨੇ ਘਰ ਆਣ ਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਤਾਂ ਮਾਂ ਬੋਲੀ, 'ਵੇਖ ਧੀਏ, ਜਮਾਨਾ ਬੜਾ ਖਰਾਬ ਜਿਹਾ ਹੁੰਦਾ ਪਿਆ, ਤੂੰ ਘਰੇ ਈ ਪੜਾ ਲਵੀਂ ਟਿਊਸ਼ਨ।' ਪਰ, ਘਰ ਪੈਸੇ ਨਾ ਮਿਲਣ ਕਰਕੇ ਰਹਿਮਤ ਆਖਣ ਲੱਗੀ, 'ਮਾਂ ਇੰਝ ਗੁਜਾਰਾ ਨਹੀ ਚੱਲਣਾ ਸਾਡਾ।'

ਮਜਬੂਰੀ ਵਿਚ ਰਹਿਮਤ ਟਿਊਸ਼ਨ ਲਈ ਜਾਣ ਲੱਗ ਪਈ। ਹੌਲੀ-ਹੌਲੀ ਦਸ ਕੁ ਜੁਆਕ ਆਣ ਲੱਗ ਗਏ ਸਨ। ਰਹਿਮਤ ਦੇ ਚਾਰ ਪੈਸੇ ਬਣਨ ਲੱਗੇ। ਉਹ ਘਰ ਦਾ ਮਾਲਕ ਅੰਕਲ ਵੀ ਦੁਪਹਿਰ ਨੂੰ ਆਪਣੀ ਡਿਊਟੀ ਤੋਂ ਘਰ ਆ ਜਾਂਦਾ ਤੇ ਰਹਿਮਤ ਨੂੰ ਬੁਰੀ ਨੀਤ ਨਾਲ ਤੱਕਦਾ ਰਹਿੰਦਾ। ਗੰਦੀ ਜਿਹੀ ਮੁਸਕਰਾਹਟ ਨਾਲ ਤੱਕਦਾ ਵੇਖ ਕੇ ਰਹਿਮਤ ਡਰ ਜਿਹਾ ਜਾਂਦੀ। ਇੰਝ ਹੀ ਦਿਨ ਬੀਤਦੇ ਗਏ। ਕਈ ਬਾਰ ਉਹ ਆਦਮੀ ਰਹਿਮਤ ਦੇ ਮੋਢੇ ਉਤੇ ਹੱਥ ਰੱਖ ਕੇ ਆਖਦਾ, 'ਪੁੱਤਰ ਕੋਈ ਪੈਸਾ ਜਾਂ ਕਿਸੇ ਚੀਜ ਦੀ ਲੋੜ ਹੋਵੇ ਤਾਂ ਮੈਨੂੰ ਦੱਸ ਦੇਵੀਂ, ਘਬਰਾਈਂ ਨਾ।' ਇਹ ਸਾਰਾ ਕੁਝ ਦੇਖਕੇ ਰਹਿਮਤ ਅਤੇ ਉਸ ਆਦਮੀ ਦੀ ਪਤਨੀ ਨੂੰ ਇੰਝ ਲੱਗਦਾ ਸੀ ਜਿਵੇਂ ਉਹ ਇੰਨਸਾਨੀਅਤ ਨਾਤੇ ਫਿਕਰ ਜਿਹੀ ਕਰਦਾ ਹੈ, ਰਹਿਮਤ ਦੀ। ਪਰ, ਕਿਸੇ ਨੂੰ ਕੀ ਪਤਾ ਸੀ ਕਿ ਕਿੰਨਾ ਖੌਫ਼ਨਾਕ ਹੈ, ਉਸ ਦਾ ਇਰਾਦਾ।

ਇਕ ਦਿਨ ਉਸ ਦੀ ਪਤਨੀ ਜੁਆਕਾਂ ਨੂੰ ਨਾਲ ਲੈਕੇ ਕਿਸੇ ਰਿਸ਼ਤੇਦਾਰੀ ਵਿਚ ਚਲੇ ਗਈ। ਉਹ ਰਹਿਮਤ ਨੂੰ ਇਹ ਦੱਸਣਾ ਭੁੱਲ ਹੀ ਗਈ ਸੀ ਕਿ ਕੱਲ ਨੂੰ ਅਸੀਂ ਘਰ ਨਹੀ ਹੋਣਾ। ਰਹਿਮਤ ਆਪਣੇ ਰੋਜਾਨਾ ਦੇ ਸਮੇਂ ਮੁਤਾਬਿਕ ਪੂਰੇ ਟਾਈਮ ਸਿਰ ਉਨਾਂ ਦੇ ਘਰੇ ਪਹੁੰਚ ਗਈ। ਉਪਰੋਂ ਮੌਸਮ ਬੱਦਲ-ਬਾਈ ਜਿਹੀ ਹੋਈ ਪਈ ਸੀ। ਉਹ ਆਦਮੀ ਬੋਲਿਆ, 'ਪੁੱਤਰ ! ਸਾਈਕਲ ਅੰਦਰ ਹੀ ਲੈ ਆ, ਮੀਂਹ ਦਾ ਕੀ ਪਤਾ ਕਦੋਂ ਆ ਜਾਵੇ।' ਰਹਿਮਤ ਨੇ ਹਾਂ ਵਿਚ ਸਿਰ ਹਿਲਾਉਂਦੇ ਹੋਏ ਸਾਈਕਲ ਅੰਦਰ ਕਰ ਦਿੱਤੀ। ਅੰਦਰ ਆਈ ਤਾਂ ਜੂਸ ਦਾ ਗਿਲਾਸ ਫੜਾਉਂਦਿਆਂ ਅੰਕਲ ਕਹਿਣ ਲੱਗਿਆ, 'ਲੈ ਪੁੱਤਰ ਜੂਸ ਪੀ ਲੈ, ਥੱਕ ਗਈ ਹੋਵੇਗੀ।'

ਰਹਿਮਤ ਨੇ ਜੂਸ ਦਾ ਗਿਲਾਸ ਫੜਿਆ ਅਤੇ ਪੀ ਲਿਆ। ਜੂਸ ਪੀਣ ਤੋਂ ਕੁਝ ਕੁ ਮਿੰਟਾਂ ਵਿਚ ਹੀ ਰਹਿਮਤ ਸੁੰਨ ਜਿਹੀ ਹੋਣੀ ਸ਼ੁਰੂ ਹੋ ਗਈ। ਹੁਣ ਉਸ ਆਦਮੀ ਨੂੰ ਡਰ ਜਿਹਾ ਵੀ ਸੀ ਕਿ ਕਿਤੇ ਟਿਊਸ਼ਨ ਵਾਲੇ ਬਾਕੀ ਜੁਆਕ ਵੀ ਉਪਰ ਹੀ ਨਾ ਆ ਜਾਣ। ਗੱਲ ਉਹੀ ਹੋਈ : ਦੋ ਜੁਆਕ ਆ ਗਏ ਅਤੇ ਕਹਿਣ ਲੱਗੇ, 'ਅੰਕਲ ਜੀ, ਅੱਜ ਦੀਦੀ ਨਹੀ ਆਈ ?' ਉਹ ਅੱਗੋਂ ਬੋਲਿਆ, 'ਅੱਜ ਬੱਦਲ ਹੈ ਨਾ : ਲੱਗਦਾ ਦੀਦੀ ਨੇ ਅੱਜ ਨਹੀ ਆਉਣਾ: ਤੁਸੀਂ ਘਰੇ ਜਾਵੋ। ਅੱਜ ਛੁੱਟੀ ਕਰ ਲਓ, ਬੇਟਾ।'

ਜੁਆਕਾਂ ਨੂੰ ਤੋਰਕੇ ਉਸ ਨੇ ਦਰਵਾਜਾ ਬੰਦ ਕਰ ਲਿਆ ਅਤੇ ਹੌਲੀ ਜਿਹੇ ਰਹਿਮਤ ਦਾ ਹੱਥ ਫੜ ਲਿਆ। ਰਹਿਮਤ ਸੁੰਨ ਜਿਹੀ ਹੋਈ ਬੋਲੀ, 'ਅੰਕਲ ! ਮੇਰੇ ਸਿਰ ਨੂੰ ਕੁਝ ਹੋ ਰਿਹਾ ਹੈ।' ਅੰਕਲ ਬੋਲਿਆ, 'ਥਕਾਵਟ ਨਾਲ ਹੁੰਦਾ ਹੋਣਾ : ਮੰਜੇ ਤੇ ਪੈਕੇ ਅਰਾਮ ਕਰ ਲੈ, ਕੁਝ ਵਕਤ।' ਰਹਿਮਤ ਨਾ-ਨਾ ਕਰਦੀ ਵੀ ਮੰਜੇ ਉਤੇ ਡਿਗ ਪਈ। ਖੌਰੇ ਉਸ ਹੈਵਾਨ ਨੇ ਕਿਹੜੀ ਨਸ਼ੀਲੀ ਦਵਾ ਮਿਲਾ ਦਿੱਤੀ ਸੀ, ਜੂਸ ਵਿਚ : ਮਾਸੂਮ ਨੂੰ ਨੋਚਣ ਲਈ। ਬੇਹੋਸ਼ੀ ਦੀ ਹਾਲਤ ਵਿਚ ਹੱਥ-ਪੈਰ ਮਾਰਦੀ ਰਹਿਮਤ ਉਸ ਨੂੰ ਲਾਂਭੇ ਕਰ ਰਹੀ ਸੀ, ਪਰ ਉਸ ਹੈਵਾਨ ਰੂਪੀ ਬੰਦੇ ਨੂੰ ਕਹਿਰ ਜਿਹਾ ਆਇਆ ਪਿਆ ਸੀ। ਖੌਰੇ ਹਵਸ਼ ਜਿਹੀ ਸਿਰ ਚੜ ਗਈ ਸੀ, ਉਸ ਦੇ। ਮਲੂਕ ਜਿਹੀ ਕੁੜੀ ਨੂੰ ਉਸ ਨੇ ਚਪੇੜ ਮਾਰਕੇ ਪਰਾਂ ਵਗਾਹ ਸੁੱਟਿਆ ਅਤੇ ਬੇਹੋਸ਼ੀ ਦੀ ਹਾਲਤ ਵਿਚ ਪਈ ਉਸ ਲਾਡਾਂ ਨਾਲ ਪਾਲੀ ਕੋਮਲ ਕਲੀ ਨੂੰ ਨੋਚਦਾ ਰਿਹਾ।

ਕੁਝ ਦੇਰ ਮਗਰੋਂ ਰਹਿਮਤ ਨੂੰ ਹੋਸ਼ ਆਈ ਤਾਂ ਜਿਸਮ ਉਤੇ ਵੱਜੀਆਂ ਖਰੋਚਾਂ ਉਸ ਦੀ ਜਾਨ ਕੱਢ ਰਹੀਆਂ ਸਨ। ਉਹ ਸ਼ੈਤਾਨ ਉਸ ਦੇ ਮੂਹਰੇ ਬੈਠਾ ਭਿਆਨਕ ਜਿਹਾ ਹਾਸਾ ਹੱਸ ਰਿਹਾ ਸੀ। ਰਹਿਮਤ ਹਿੰਮਤ ਅਤੇ ਹੌਸਲਾ ਕਰ ਕੇ ਇਕ ਦਮ ਉਠੀ ਅਤੇ ਠਾਹ ਕਰਦੀ ਚਪੇੜ ਜੜ ਦਿੱਤੀ, ਉਸ ਦੇ ਹੈਵਾਨੀ ਚਿਹਰੇ 'ਤੇ। ਫਿਰ ਆਖਣ ਲੱਗੀ, 'ਮੈਂ ਹੁਣੇ ਹੀ ਪੁਲਿਸ ਕੋਲ ਜਾਵਾਂਗੀ।' ਉਸ ਸ਼ੈਤਾਨ ਨੇ ਫਿਰ ਰਹਿਮਤ ਨੂੰ ਧੱਕਾ ਮਾਰਦਿਆਂ ਕਿਹਾ, 'ਤੂੰ ਜਿੱਥੇ ਮਰਜੀ ਜਾਹ : ਬਦਨਾਮੀ ਤੇਰੀ ਅਤੇ ਤੇਰੀ ਮਾਂ ਦੀ ਹੋਣੀ ਹੈ, ਮੇਰੀ ਨਹੀ।' ਰਹਿਮਤ ਪਤਾ ਨਹੀ ਕਿਹੜੇ ਸੋਚੀਂ ਪਈ, ਚੁੰਨੀ ਚੁੱਕਦੀ ਹੋਈ ਬਾਹਰ ਵੱਲ ਨੂੰ ਹੋ ਤੁਰੇ ।

ਬਾਹਰ ਤੂਫਾਨ ਅਤੇ ਮੀਂਹ ਵੀ ਇੰਝ ਜੋਰਾਂ ਉਤੇ ਸੀ, ਜਿਵੇਂ ਕਿਸੇ ਗਹਿਰੀ ਬਰਬਾਦੀ ਅਤੇ ਖੌਫ਼ਨਾਕ ਇਰਾਦੇ ਦੀ ਗਵਾਹੀ ਦੇ ਰਿਹਾ ਹੋਵੇ। ਮੀਂਹ-ਝੱਖੜ ਵਿਚ ਕੰਬਦੀ ਹੋਈ ਰਹਿਮਤ ਜਿੰਦਾ ਲਾਸ਼ ਬਣ ਤੁਰੀ ਜਾ ਰਹੀ ਸੀ। ਉਸ ਦਾ ਸਾਈਕਲ ਵੀ ਉਸ ਹੈਵਾਨ ਦੇ ਘਰੇ ਹੀ ਰਹਿ ਗਿਆ ਸੀ। ਭਰੀਆਂ ਅੱਖਾਂ ਮੀਂਹ ਦੀਆਂ ਕਣੀਆਂ ਨਾਲ ਹੀ ਰਲ ਗਈਆਂ ਸਨ। ਉਹ ਹੌਕੇ ਲੈਂਦੀ-ਲੈਂਦੀ ਆਖ ਰਹੀ ਸੀ, 'ਵੇ ਰੱਬਾ ! ਮੈਨੂੰ ਨਹੀ ਸੀ ਪਤਾ ਕਿ ਇੰਨਾ ਖੌਫ਼ਨਾਕ ਇਰਾਦਾ ਵੀ ਹੋ ਸਕਦਾ ਹੈ, ਕਦੀ ਕਿਸੇ ਸ਼ੈਤਾਨ ਬੰਦੇ ਦਾ !'
07/11/17

ਵਰਿੰਦਰ ਕੌਰ ਰੰਧਾਵਾ,
ਜੈਤੋ ਸਰਜਾ,
ਬਟਾਲਾ (ਗੁਰਦਾਸਪੁਰ)
(9646852416)

07/11/17

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2015,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015,  5abi.com