ਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ, ਬਰਨਾਲਾ    (06/06/2018)

 

dharam

 

‘ਆਸੀ ਕਲਾਂ’ ਦੇ ਇੱਕ ਵਿਅਕਤੀ 'ਗੁਣਹੀਣ' ਨੇ 13 ਅਕਤੂਬਰ 2010 ਦੇ ਸਪੋਕਸਮੈਨ ਅਖ਼ਬਾਰ ਰਾਹੀਂ ਤਰਕਸ਼ੀਲਾਂ ਤੇ ਨਾਸਤਿਕਾਂ ’ਤੇ ਕਾਫ਼ੀ ਨੁਕਤੇ ਉਠਾਏ ਹਨ। ਮੈਂ ਉਸਨੂੰ ਫੋਨ ਕੀਤਾ ਤਾਂ ਪਤਾ ਲੱਗਿਆ ਕਿ ਉਸਨੇ ਬੀ.ਟੈਕ ਦੀ ਪੜ੍ਹਾਈ ਕੀਤੀ ਹੋਈ ਹੈ। ਇਸ ਨਾਲ ਮੈਨੂੰ ਹੋਰ ਵੀ ਅਫਸੋਸ ਹੋਇਆ ਕਿ ਇੱਕ ਵਿਗਿਆਨ ਪੜ੍ਹਿਆ ਵਿਅਕਤੀ ਲੋਕਾਂ ਨੂੰ ਗੈਰ ਵਿਗਿਆਨਕ ਸੋਚ ਰਾਹੀਂ ਗੁੰਮਰਾਹ ਕਰਨ ਦਾ ਯਤਨ ਕਰ ਰਿਹਾ ਹੈ। ਹੇਠਾਂ ਮੈਂ ਉਸ ਦੁਆਰਾ ਉਠਾਏ ਕੁੱਝ ਨੁਕਤਿਆਂ ਤੇ ਤਰਕਸ਼ੀਲ ਨਜ਼ਰੀਏ ’ਤੇ ਵਿਚਾਰ ਚਰਚਾ ਕਰ ਰਿਹਾ ਹਾਂ।

ਉਹ ਧਰਮ ਨੂੰ ਵਿਗਿਆਨ ਤੋਂ ਉੱਪਰ ਵਿਖਾਉਣ ਦਾ ਯਤਨ ਕਰਦਾ ਹੈ। ਅਸਲ ਵਿੱਚ ਇਹ ਅਸਲੀਅਤ ਨਹੀਂ ਕਿ ਧਰਮ ਤੇ ਵਿਗਿਆਨ ਦਾ ਰਸਤਾ ਇੱਕੋ ਹੀ ਹੈ। ਸਮੁੱਚੇ ਬ੍ਰਹਿਮੰਡ ਵਿੱਚ ਅਰਬਾਂ ਰਹੱਸ ਹਨ। ਇੱਥੇ ਹਰ ਜਗ੍ਹਾ ਰਹੱਸਾਂ ਨਾਲ ਭਰੀ ਪਈ ਹੈ। ਵਿਗਿਆਨ ਇਨ੍ਹਾਂ ਰਹੱਸਾਂ ਤੋਂ ਪਰਦਾ ਉਠਾਉਣ ਦਾ ਯਤਨ ਕਰ ਰਿਹਾ ਹੈ ਅਤੇ ਬਹੁਤ ਸਾਰੇ ਰਹੱਸਾਂ ਤੋਂ ਪਰਦੇ ਲਾਹ ਦਿੱਤੇ ਗਏ ਹਨ। ਰਹਿੰਦਿਆਂ ਦੇ ਆਉਣ ਵਾਲੀਆਂ ਕੁੱਝ ਸਦੀਆਂ ਵਿੱਚ ਲਹਿ ਜਾਣੇ ਹਨ। ਇਹ ਤਾਂ ਵਿਗਿਆਨ ਦਾ ਰਸਤਾ ਹੈ।

ਬਹੁਤ ਸਾਰੇ ਧਰਮਾਂ ਨੇ ਤਾਂ ਲਿਟਰੇਚਰ  ਪੜ੍ਹਨ ’ਤੇ ਹੀ ਪਾਬੰਦੀ ਲਾਈ ਹੋਈ ਹੈ। 'ਸਲਮਾਨ ਰਸ਼ਦੀ' ਅਤੇ 'ਤਸਲੀਮਾ' ਵਰਗੇ ਤਰਕਸ਼ੀਲ ਲੇਖਕਾਂ ਦੀਆਂ ਕਿਤਾਬਾਂ ਉੱਤੇ ਪਾਬੰਦੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ। 'ਚਾਰਲਸ ਡਾਰਵਿਨ' ਦੀ ਕਿਤਾਬ ‘ਜੀਵਾਂ ਦੀ ਉਤਪਤੀ’ ਲਗਭਗ ਅੱਸੀ ਵਰ੍ਹੇ ਇਸਾਈਆਂ ਵੱਲੋਂ ਲਾਈ ਪਾਬੰਦੀ ਦਾ ਸ਼ਿਕਾਰ ਰਹੀ ਹੈ।

ਪੰਜਾਬ ਦੀ ਅਕਾਲੀ ਬੀ.ਜੇ.ਪੀ. ਸਰਕਾਰ ਨੇ 2008 ਵਿੱਚ ਤਰਕਸ਼ੀਲ ਕਿਤਾਬਾਂ ’ਤੇ ਪਾਬੰਦੀ ਲਾਉਣ ਦਾ ਯਤਨ ਕੀਤਾ ਸੀ। ਵਿਗਿਆਨਕ ਖੋਜਾਂ ਕਰਨ ਵਾਲੇ ਵੀ ਧਾਰਮਿਕ ਆਗੂਆਂ ਦੇ ਤਸੀਹਿਆਂ ਦਾ ਸ਼ਿਕਾਰ ਹੁੰਦੇ ਰਹੇ ਹਨ। ਸਰੀਰ ਦੀ ਚੀਰਫਾੜ ਵਿਗਿਆਨ ਦੇ ਮੋਢੀ 'ਵਾਸਲੀਅਸ' ਨੂੰ ਆਪਣੀ ਮਾਂ ਦੇ ਮ੍ਰਿਤਕ ਸਰੀਰ ਦੀ ਚੀਰਫਾੜ ਕਰਨ ਕਰਕੇ ਉਸਨੂੰ ਸਜ਼ਾ ਦੇ ਤੌਰ ’ਤੇ ਧਾਰਮਿਕ ਯਾਤਰਾ ’ਤੇ ਭੇਜ ਦਿੱਤਾ ਸੀ। ਉਸ ਸਮੇਂ ਹਜ਼ਾਰਾਂ ਕਿਲੋਮੀਟਰ ਦੀਆਂ ਯਾਤਰਾਵਾਂ ਬਹੁਤ ਕਠਿਨਾਈਆਂ ਭਰਪੂਰ ਸਨ ਜਿਸ ਕਾਰਨ ਉਸੇ ਯਾਤਰਾ ਦੌਰਾਨ ਉਸ ਦੀ ਮੌਤ ਹੋ ਗਈ। 'ਵਿਲੀਅਮ ਹਾਰਵੇ' ਦਾ ਹਸ਼ਰ ਵੀ ਕਿਸੇ ਤੋਂ ਭੁੱਲਿਆ ਨਹੀਂ। ਕਦੇ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਭੇਂਟ ਕੀਤਾ ਜਾਂਦਾ ਹੈ, ਕਦੇ 'ਗਲੀਲੀਓ' ਨੂੰ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ। ਇਹ ਕੋਈ ਇਕ ਜਾਂ ਦੋ ਘਟਨਾਵਾਂ ਦਾ ਸਿਲਸਿਲਾ ਨਹੀਂ, ਸਗੋਂ ਦੁਨੀਆਂ ਦਾ ਇਤਿਹਾਸ ਅਜਿਹੇ ਧਾਰਮਿਕ ਜ਼ੁਲਮਾਂ, ਜਲੂਸਾਂ ਤੇ ਬੰਦਸ਼ਾਂ ਨਾਲ ਭਰਿਆ ਪਿਆ ਹੈ। ਜਿਹੜੀਆਂ ਲੜਾਈਆਂ ਧਰਮ ਦੇ ਨਾਂ ’ਤੇ ਲੜੀਆਂ ਗਈਆਂ ਤੇ ਮਾਰੇ ਗਏ ਵਿਅਕਤੀਆਂ ਦਾ ਜ਼ਿਕਰ ਅਜਿਹੇ ਲੇਖਕ ਕਦੇ ਨਹੀਂ ਕਰਦੇ ਅਤੇ ਨਾ ਹੀ ਕਰਨਗੇ। ਸੋ ਧਰਮ ਦਾ ਮੁੱਖ ਉਦੇਸ਼ ਮਨੁੱਖੀ ਤਰੱਕੀ ਦੇ ਰਾਹ ਵਿੱਚ ਰੋੜਾ ਬਣਨਾ ਹੈ ਅਤੇ ਵਿਗਿਆਨ ਦਾ ਰਸਤਾ ਸਮੁੱਚੀ ਮਨੁੱਖ ਜਾਤੀ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ। ਅੱਜ ਜੋ ਸੁੱਖ ਸਹੂਲਤਾਂ ਮੱਧ ਸ਼੍ਰੇਣੀ ਮਨੁੱਖੀ ਜਾਤੀ ਮਾਣ ਰਹੀ ਹੈ, ਉਹ ਇੱਕ ਸਦੀ ਪਹਿਲਾਂ ਮਹਾਰਾਜਾ ਪਟਿਆਲਾ ਦੇ ਬਜ਼ੁਰਗਾਂ ਕੋਲ ਵੀ ਨਹੀਂ ਸਨ। ਅੱਜ ਜੇ ਸਾਡੇ ਦੇਸ਼ ਦੇ ਬਹੁ ਸੰਮਤੀ ਲੋਕ ਗਰੀਬੀ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਹਨ ਤਾਂ ਉਨ੍ਹਾਂ ਦੇ ਪਛੜੇਪਣ ਦੇ ਕਾਰਨ ਵੀ ਜਦੋਂ ਫਰੋਲੇ ਜਾਣਗੇ ਤਾਂ ਧਰਮ ਦਾ ਰੋੜਾ ਹੀ ਇਨ੍ਹਾਂ ਪਿੱਛੇ ਇੱਕ ਕਾਰਨ ਹੋਵੇਗਾ।

ਕੀ ਵਿਗਿਆਨ ਧਰਮ ਦੀ ਦੇਣ ਹੈ ਜਾਂ ਵਿਗਿਆਨ ਦਾ ਰਸਤਾ ਧਰਮ ਤੋਂ ਸ਼ੁਰੂ ਹੁੰਦਾ ਹੈ? : ਇਹ ਅਸਲੀਅਤ ਹੈ ਕਿ ਦੁਨੀਆਂ ਦੀਆਂ ਬਹੁਤੀਆਂ ਪ੍ਰਾਚੀਨ ਖੋਜਾਂ ਬੋਧੀਆਂ ਦੀ ਧਰਤੀ ’ਤੇ ਹੋਈਆਂ ਸਨ ਕਿਉਂਕਿ ਇਨ੍ਹਾਂ ਦੇਸ਼ਾਂ ਵਿੱਚ ਬੁੱਧ ਧਰਮ ਭਾਰੂ ਰਿਹਾ ਹੈ ਅਤੇ ਬੁੱਧ ਧਰਮ ਦਾ ਯਕੀਨ ਰੱਬ ਵਿੱਚ ਨਹੀਂ ਹੈ। ਧਰਮ ਤਾਂ ਭੂਤਾਂ-ਪ੍ਰੇਤਾਂ, ਕਰਾਮਾਤੀ ਸ਼ਕਤੀਆਂ, ਮੰਦਰਾਂ ਮਸਜਿਦਾਂ ਦੀ ਸ਼ਕਤੀ, ਆਤਮਾ, ਪ੍ਰਮਾਤਮਾ, ਪੁਨਰ ਜਨਮ, ਸਵਰਗਾਂ ਨਰਕਾਂ, ਜਮਦੂਤਾਂ, ਜੂਨੀਆਂ, ਆਵਾਗਮਨ ਆਦਿ ਦੀਆਂ ਗੱਲਾਂ ਕਰਕੇ ਲੋਕਾਈ ਨੂੰ ਗੁੰਮਰਾਹ ਕਰਦਾ ਹੈ। ਇਸ ਲਈ ਨਾ ਤਾਂ ਵਿਗਿਆਨ ਦਾ ਕੋਈ ਰਸਤਾ ਧਰਮ ਤੋਂ ਨਿਕਲਦਾ ਹੈ ਤੇ ਨਾ ਹੀ ਧਰਮ ਤੋਂ ਸ਼ੁਰੂ ਹੁੰਦਾ ਹੈ। ਧਰਮ ਤਾਂ ਮਨੁੱਖ ਜਾਤੀ ਨੂੰ ਡੂੰਘੀਆਂ ਖੱਡਾਂ ਵਿੱਚ ਲਿਜਾਣ ਦਾ ਯਤਨ ਕਰਦਾ ਹੈ ਜਦ ਕਿ ਵਿਗਿਆਨ ਰਾਕਟਾਂ ਰਾਹੀਂ ਚੰਦਰਮਾਂ ਅਤੇ ਤਾਰਿਆਂ ’ਤੇ ਲੈ ਜਾਣ ਲਈ ਯਤਨਸ਼ੀਲ ਹੈ। ਮੈਂ ਇੱਕ ਤਰਕਸ਼ੀਲ ਹਾਂ, ਜਿਸ ਨੇ ਲਗਭਗ ਸਾਰੀ ਜ਼ਿੰਦਗੀ ਕਿਸੇ ਧਰਮ ਤੋਂ ਬਗੈਰ ਪੂਰੀ ਵਧੀਆ ਲੰਘਾਈ ਹੈ। ਕੀ ਕੋਈ ਧਾਰਮਿਕ ਵਿਅਕਤੀ ਜਾਂ ਗੁਣਹੀਣ ਇਹ ਦਾਅਵਾ ਕਰ ਸਕਦਾ ਹੈ ਕਿ ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਵਿਗਿਆਨਕ ਢੰਗ ਨਾਲ ਬਣੀਆਂ ਚੀਜ਼ਾਂ ਦਾ ਇਸਤੇਮਾਲ ਨਹੀਂ ਕਰੇਗਾ। ਸੋ ਵਿਗਿਆਨ ਧਰਤੀ ’ਤੇ ਮੌਜੂਦ ਹੋਣ ਕਰਕੇ ਵਿਅਕਤੀ ਦੇ ਜੀਵਨ ਦਾ ਇੱਕ ਅੰਗ ਹੈ। ਪਰ ਦੁਨੀਆਂ ਦੀ ਅੱਧੀ ਆਬਾਦੀ ਇਹਨਾਂ ਸਹੂਲਤਾਂ ਤੋਂ ਬਗੈਰ ਜ਼ਿੰਦਗੀ ਜਿਉਂ ਰਹੀ ਹੈ। ਇਹ ਕਹਿਣਾ ਕਿ ਵਿਗਿਆਨ ਜਿੱਥੋਂ ਸ਼ੁਰੂ ਹੁੰਦਾ ਹੈ, ਉੱਥੋਂ ਅਧਿਆਤਮ ਸ਼ੁਰੂ ਹੁੰਦਾ ਹੈ, ਵੀ ਗਲਤ ਹੈ ਕਿਉਂਕਿ ਵਿਗਿਆਨ ਚੇਤਨਸ਼ੀਲ ਮਨਾਂ ਵਿੱਚ ਸਦਾ ਸੀ, ਸਦਾ ਹੈ, ਸਦਾ ਰਹੇਗਾ। ਇਸ ਦਾ ਮਤਲਬ ਇਹ ਹੋਇਆ ਕਿ ਅਧਿਆਤਮ ਕਦੇ ਨਹੀਂ ਸੀ, ਨਾ ਹੈ ਨਾ ਹੀ ਇਹ ਹੋਵੇਗਾ। ਅਸਲ ਵਿੱਚ ਦੁਨੀਆਂ ’ਤੇ ਮੌਜੂਦ ਪੂਰੀ ਖਲਕਤ ਦੋ ਭਾਗਾਂ ਵਿੱਚ ਵੰਡੀ ਹੋਈ ਹੈ। ਇੱਕ ਨੂੰ ਯਕੀਨ ਹੈ ਕਿ ਸਮੁੱਚੇ ਬ੍ਰਹਿਮੰਡ ਨੂੰ ਚਲਾਉਣ ਵਾਲੀ ਕਾਰਜ ਸ਼ਕਤੀ ਪ੍ਰ੍ਰਾਕ੍ਰਿਤਕ ਨਿਯਮ ਹਨ। ਦੂਜੀ ਨੂੰ ਯਕੀਨ ਹੈ ਕਿ ਅਦਿੱਖ ਸ਼ਕਤੀ ਇਸ ਬ੍ਰਹਿਮੰਡ ਨੂੰ ਚਲਾ ਰਹੀ ਹੈ। ਜਿਸ ਨੂੰ ਪਾਠ ਪੂਜਾ ਰਾਹੀਂ ਆਪਣੇ ਵੱਸ ਵਿੱਚ ਕੀਤਾ ਜਾ ਸਕਦਾ ਹੈ ਜਾਂ ਜਿਸ ਦਾ ਉਪਰੋਕਤ ਢੰਗ ਨਾਲ ਥਾਹ ਪਾਇਆ ਜਾ ਸਕਦਾ ਹੈ।

ਕੀ ਖੋਜਾਂ ਧਾਰਮਿਕ ਗ੍ਰੰਥਾਂ ਵਿੱਚ ਪਹਿਲਾਂ ਹੀ ਦਰਜ ਹੁੰਦੀਆਂ ਹਨ : ਹਰ ਧਰਮ ਦਾ ਸਾਂਝਾ ਗੁਣ ਹੁੰਦਾ ਹੈ। ਉਹ ਦਾਅਵੇ ਕਰਦਾ ਹੈ ਕਿ ਦੁਨੀਆਂ ਦੀ ਹਰ ਖੋਜ ਉਨ੍ਹਾਂ ਦੇ ਧਾਰਮਿਕ ਗ੍ਰੰਥ ਵਿੱਚ ਪਹਿਲਾਂ ਹੀ ਦਰਜ ਹੈ। ਜੇ ਇਹ ਹੁੰਦਾ ਤਾਂ ਦੁਨੀਆਂ ਦੇ ਵੱਡੇ-ਵੱਡੇ ਧਾਰਮਿਕ ਪੁਜਾਰੀਆਂ ਨੇ ਹੀ ਇਹ ਖੋਜਾਂ ਕੀਤੀਆਂ ਹੁੰਦੀਆਂ। ਧਰਮਾਂ ਦੇ ਗ੍ਰੰਥ ਪੰਜ ਹਜ਼ਾਰ ਸਾਲ ਪਹਿਲਾਂ ਤੋਂ ਇੱਥੇ ਮੌਜੂਦ ਹਨ। ਕਰੋੜਾਂ ਲੋਕ ਹਰ ਸਾਲ ਪਲੇਗ ਅਤੇ ਟੀ.ਬੀ. ਵਰਗੀਆਂ ਬਿਮਾਰੀਆਂ ਨਾਲ ਮਰਦੇ ਰਹੇ। ਕੀ ਸਾਡੇ ਧਾਰਮਿਕ ਆਗੂਆਂ ਨੇ ਉਨ੍ਹਾਂ ਗ੍ਰੰਥਾਂ ਵਿੱਚੋਂ ਦਵਾਈਆਂ ਲੱਭ ਕੇ ਉਨ੍ਹਾਂ ਲੋਕਾਂ ਨੂੰ ਬਚਾਉਣ ਦੇ ਕੋਈ ਯਤਨ ਕੀਤੇ? 1935 ਵਿੱਚ ਭਾਰਤੀਆਂ ਦੀ ਔਸਤ ਉਮਰ 35 ਵਰੇ ਸੀ, ਜੋ ਅੱਜ ਇਹ 68 ਵਰ੍ਹਿਆਂ ਨੂੰ ਪੁੱਜ ਗਈ ਹੈ। ਇਹ ਵਿਗਿਆਨਕ ਸੋਚ ਨਾਲ ਹੀ ਸੰਭਵ ਹੋਇਆ ਹੈ ਨਾ ਕਿ ਧਾਰਮਿਕ ਬੰਦਸ਼ਾਂ ਜਾਂ ਰਹੁ ਰੀਤਾਂ ਨਾਲ।

ਕੀ ਮਨੁੱਖ ਨੂੰ ਮਰਨ ਕਿਨਾਰੇ ਪੁੱਜ ਕੇ ਪ੍ਰਮਾਤਮਾ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ? : ਮਨੁੱਖੀ ਮਨ ਹਮੇਸ਼ਾਂ ਹੀ ਕਲਪਨਾਸ਼ੀਲ ਹੁੰਦਾ ਹੈ। ਕੱਚੀ ਨੀਂਦ ਵਿੱਚ ਕੀਤੀਆਂ ਕਲਪਨਾਵਾਂ ਸੁਪਨੇ ਬਣ ਜਾਂਦੀਆਂ ਹਨ। ਮਰਨ ਕਿਨਾਰੇ ਬੰਦਾ ਜਦੋਂ ਪੁੱਜ ਜਾਂਦਾ ਹੈ ਤਾਂ ਉਸਨੂੰ ਕੁੱਝ ਧੁੰਦਲੀਆਂ ਕਲਪਨਾਵਾਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਪਰ ਇਹ ਹਕੀਕਤਾਂ ਨਹੀਂ ਹੁੰਦੀਆਂ। ਧਾਰਮਿਕ ਵਿਅਕਤੀ ਇਸ ਨੂੰ ਪ੍ਰਮਾਤਮਾ ਦੇ ਦਰਸ਼ਨ ਸਮਝ ਲੈਂਦੇ ਹਨ। ਨਾਸਤਿਕਾਂ ਤੇ ਤਰਕਸ਼ੀਲਾਂ ਲਈ ਇਹ ਦ੍ਰਿਸ਼ਟੀਭਰਮ ਹੁੰਦੇ ਹਨ। ਅਜਿਹਾ ਸਭ ਕੁੱਝ ਨਸ਼ੇ ਦੀ ਹਾਲਤ ਵਿੱਚ ਵੀ ਹੋ ਜਾਂਦਾ ਹੈ। ਸੁੱਖੇ ਵਾਲੇ ਪਕੌੜੇ ਖਾ ਕੇ ਕਿਸੇ ਵਿਅਕਤੀ ਨੂੰ ਆਪਣਾ ਸਰੀਰ ਹਵਾ ਵਿੱਚ ਉੱਡਦਾ ਨਜ਼ਰ ਆ ਸਕਦਾ ਹੈ ਪਰ ਕੀ ਤੁਸੀਂ ਕਿਸੇ ਨਸ਼ਈ ਵਿਅਕਤੀ ਨੂੰ ਉਡਾਰੀ ਮਾਰਦੇ ਵੇਖਿਆ ਹੈ?

ਘਟਨਾਵਾਂ ਸਿਰਫ਼ ਨੰਗੀ ਅੱਖ ਨਾਲ ਹੀ ਦੇਖੀਆਂ ਜਾ ਸਕਦੀਆਂ ਹਨ? : ਧਰਤੀ ’ਤੇ ਬਹੁਤ ਸਾਰੀਆਂ ਘਟਨਾਵਾਂ ਅਜਿਹੀਆਂ ਹਨ, ਜਿੰਨ੍ਹਾਂ ਨੂੰ ਮਾਪਣ ਲਈ ਜਾਂ ਵੇਖਣ ਲਈ ਯੰਤਰਾਂ ਦੀ ਲੋੜ ਪੈਂਦੀ ਹੈ। ਕੋਈ ਮਾਈਕਰੋਸਕੋਪ ਨਾਲ ਵੇਖੀ ਜਾ ਸਕਦੀ ਹੈ, ਕੋਈ ਇਲੈਕਟਰੋਨਿਕ ਮਾਈਕਰੋਸਕੋਪ ਨਾਲ ਵੇਖੀ ਜਾ ਸਕਦੀ ਹੈ, ਕਿਸੇ ਨੂੰ ਵੇਖਣ ਲਈ ਟੈਲੀਸਕੋਪ ਦੀ ਵਰਤੋਂ ਕੀਤੀ ਜਾਂਦੀ ਹੈ, ਕਿਸੇ ਨੂੰ ਤਾਪਮਾਨ ਦੀ ਘਾਟ-ਵਾਧ ਨਾਲ, ਕਿਸੇ ਨੂੰ ਕਿਰਨਾਂ ਰਾਹੀਂ ਵੇਖਿਆ ਜਾ ਸਕਦਾ ਹੈ, ਕੁੱਝ ਨੂੰ ਵੇਖਣ ਲਈ ਅਜੇ ਤੱਕ ਯੰਤਰ ਵੀ ਨਹੀਂ ਬਣੇ। ਇਸ ਤਰ੍ਹਾਂ ਇਨ੍ਹਾਂ ਵੱਖ-ਵੱਖ ਢੰਗਾਂ ਰਾਹੀਂ ਚੀਜ਼ਾਂ ਵੇਖੀਆਂ ਜਾਂ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ ਪਰ ਜਿਸ ਢੰਗ ਨਾਲ ਪ੍ਰਮਾਤਮਾ ਨੂੰ ਮਹਿਸੂਸ ਕਰਨ ਦਾ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ, ਉਹ ਗਲਤ ਹੈ। ਮੈਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ 40-40 ਜਾਂ 50-50 ਸਾਲ ਭਗਤੀ ਕਰਨ ਵਾਲੇ ਮਨੁੱਖਾਂ ਨੂੰ ਮਿਲਿਆ ਹਾਂ। ਸਭ ਦਾ ਇਕਬਾਲ ਕਿ ਅਜੇ ਤੱਕ ਪ੍ਰਮਾਤਮਾ ਦੇ ਦਰਸ਼ਨ ਉਨ੍ਹਾਂ ਨੂੰ ਨਹੀਂ ਹੋਏ। ਜੇ ਕਿਸੇ ਨੂੰ ਇਹ ਹੋ ਵੀ ਜਾਣ ਤਾਂ ਵੀ ਇਹ ਹਕੀਕਤ ਨਹੀਂ ਹੋਵੇਗੀ। ਕਿਉਂਕਿ ਸਭ ਦਾ ਉਸ ਬਾਰੇ ਵਰਨਣ ਵੱਖ-ਵੱਖ ਹੋਵੇਗਾ। ਪਰ ਜੇ ਉਹ ਸੱਚੀ-ਮੁੱਚੀ ਹੋਵੇਗਾ ਤਾਂ ਉਸਦਾ ਅਕਾਰ, ਰੰਗ-ਰੂਪ ਸਭ ਧਰਮਾਂ ਵਾਲਿਆਂ ਨੂੰ ਇੱਕੋ ਜਿਹਾ ਹੀ ਨਜ਼ਰ ਆਵੇਗਾ ਵੱਖ-ਵੱਖ ਨਹੀਂ।

ਕੀ ਧਰਮ ਨੇ ਮਨੁੱਖੀ ਜੀਵਨ ਨੂੰ ਅਨੁਸ਼ਾਸ਼ਨਬੱਧ ਕੀਤਾ ਹੈ? : ਅੱਜ ਦੁਨੀਆਂ ਦੇ ਸਭ ਤੋਂ ਵੱਧ ਧਰਮ ਅਤੇ ਉਨ੍ਹਾਂ ਨੂੰ ਮੰਨਣ ਵਾਲੇ ਲੋਕ ਸਾਡੇ ਦੇਸ਼ ਵਿੱਚ ਹਨ। ਫਿਰ ਤਾਂ ਸਭ ਤੋਂ ਵੱਧ ਅਨੁਸ਼ਾਸ਼ਨ ਸਾਡੇ ਦੇਸ਼ ਵਿੱਚ ਹੀ ਹੋਣਾ ਚਾਹੀਦਾ ਸੀ। ਪਰ ਹਕੀਕਤ ਇਸ ਦੇ ਉਲਟ ਹੈ। ਅੱਜ ਸਾਡੇ ਦੇਸ਼ ਵਿੱਚ ਰਿਸ਼ਵਤਖੋਰੀ, ਠੱਗੀ, ਚੋਰੀ, ਬੇਈਮਾਨੀ, ਡਾਕੇ, ਬਿਮਾਰੀਆਂ ਅਤੇ ਦੁਰਘਟਨਾਵਾਂ ਸਭ ਤੋਂ ਜ਼ਿਆਦਾ ਹਨ। ਕੀ ਇਹ ਧਰਮ ਦੇ ਅਨੁਸ਼ਾਸ਼ਨ ਕਰਕੇ ਹੀ ਹਨ? ਅੱਜ ਇਹ ਗੱਲ ਸਥਾਪਿਤ ਹੋ ਚੁੱਕੀ ਹੈ ਕਿ ਜਿਹੜੇ ਦੇਸ਼ਾਂ ਵਿੱਚ ਜ਼ਿਆਦਾ ਲੋਕ ਤਰਕਸ਼ੀਲ ਜਾਂ ਨਾਸਤਿਕ ਹਨ, ਉਹ ਜ਼ਿਆਦਾ ਸ਼ਾਂਤ ਹਨ।

ਸੋ ਜਿਹੜੀਆਂ ਗੱਲਾਂ ਕਰਕੇ ਗੁਣਹੀਣ ਜੀ ਨੇ ਧਰਮਾਂ ਦਾ ਗੁਣਗਾਨ ਕੀਤਾ ਹੈ, ਮੈਨੂੰ ਤਾਂ ਤਸਵੀਰ ਇਸ ਦੇ ਉਲਟ ਨਜ਼ਰ ਆਉਂਦੀ ਹੈ।

ਮੇਘ ਰਾਜ ਮਿੱਤਰ, ਸੰਸਥਾਪਕ ਤਰਕਸ਼ੀਲ ਸੁਸਾਇਟੀ,
ਬਰਨਾਲਾ (ਪੰਜਾਬ) ਫੋਨ ਨੰ. 9888787440

 

        ਗਿਆਨ-ਵਿਗਿਆਨ 2003

  dharaamਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ, ਬਰਨਾਲਾ  
vigiiyanakਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ, ਬਰਨਾਲਾ
gagarਸੋਨੇ ਨਾਲ ਭਰੀ ਹੋਈ ਗਾਗਰ ਕਿਵੇਂ ਪ੍ਰਗਟ ਕੀਤੀ ਜਾਂਦੀ ਹੈ
ਮੇਘ ਰਾਜ ਮਿੱਤਰ, ਬਰਨਾਲਾ 
sangarshਸੰਘਰਸ਼ ਤੇ ਜ਼ਿੰਦਗੀ
ਮੇਘ ਰਾਜ ਮਿੱਤਰ, ਬਰਨਾਲਾ 
shabadਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ, ਬਰਨਾਲਾ 
afwahਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ, ਬਰਨਾਲਾ
kovoorਕਿਹੜੀਆਂ ਹਾਲਤਾਂ ਨੇ ਡਾ. ਕੋਵੂਰ ਨੂੰ ਤਰਕਸ਼ੀਲ ਬਣਾਇਆ?
ਮੇਘ ਰਾਜ ਮਿੱਤਰ, ਬਰਨਾਲਾ 
brahmਬ੍ਰਹਮਕੁਮਾਰੀ ਵਿਚਾਰਧਾਰਾ ਇੱਕ ਵਿਸ਼ਲੇਸਣ
ਮੇਘ ਰਾਜ ਮਿੱਤਰ, ਬਰਨਾਲਾ
darwwinਡਾਰਵਿਨ ਦਾ ਸਿਧਾਂਤ ਗਲਤ ਨਹੀਂ ਸੀ
ਮੇਘ ਰਾਜ ਮਿੱਤਰ, ਬਰਨਾਲਾ
ਸ਼ਰਾਧ
ਮੇਘ ਰਾਜ ਮਿੱਤਰ, ਬਰਨਾਲਾ
ਜਦੋਂ ‘ਤਰਕਬਾਣੀ’ ਨੇ ਪੰਗਾ ਪਾਇਆ
ਮੇਘ ਰਾਜ ਮਿੱਤਰ, ਬਰਨਾਲਾ
ਕੁਮਾਰ ਸਵਾਮੀ ਦੇ ਦਾਅਵਿਆਂ ਦੀ ਅਸਲੀਅਤ
ਮੇਘ ਰਾਜ ਮਿੱਤਰ, ਬਰਨਾਲਾ
ਪੁਨਰ-ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ, ਬਰਨਾਲਾ
ਚਿਣਗ ਚਾਨਣ-ਮੁਨਾਰਾ ਕਿਵੇਂ ਬਣੀ?
ਮੇਘ ਰਾਜ ਮਿੱਤਰ, ਬਰਨਾਲਾ
ਗਾਥਾ ਇਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ, ਬਰਨਾਲਾ
ਲੋਕਾਂ ਦੇ ਨਾਂਅ
ਮੇਘ ਰਾਜ ਮਿੱਤਰ, ਬਰਨਾਲਾ
ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿਚ ਕੇਲਿਆਂ ਦੇ - ਇਕ ਵਿਗਿਆਨੀ ਤੱਥ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ
ਦੁਨੀਆਂ ਸਹੀ ਸਲਾਮਤ ਰਹੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ, ਬਰਨਾਲਾ
ਜੋਤਿਸ਼ ਵਿੱਦਿਆ ਗੈਰ-ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ, ਬਰਨਾਲਾ
ਸ਼ਰਾਧ
ਮੇਘ ਰਾਜ ਮਿੱਤਰ, ਬਰਨਾਲਾ
ਸ਼ਾਕਾਹਾਰ ਜਾਂ ਮਾਸਾਹਾਰ
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (3)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (2)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (1)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (10)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (9)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (8)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (7)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (6)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (5)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (4)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (3)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (2)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (1)
ਮੇਘ ਰਾਜ ਮਿੱਤਰ, ਬਰਨਾਲਾ
ਵਿਦਿਆਰਥੀਆਂ ਦੀ ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ, ਬਰਨਾਲਾ
ਨਰਿੰਦਰ ਦਭੋਲਕਰ ਨੂੰ ਯਾਦ ਕਰਦਿਆਂ
ਮੇਘ ਰਾਜ ਮਿੱਤਰ, ਬਰਨਾਲਾ
ਜਨਮ ਦਿਨ ‘ਤੇ ਵਿਸ਼ੇਸ਼
ਮਹਾਨ ਵਿਗਿਆਨਕ ਆਈਨਸਟਾਈਨ
ਮੇਘ ਰਾਜ ਮਿੱਤਰ, ਬਰਨਾਲਾ
ਅੱਜ ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ
ਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ
ਤਰਕਸ਼ੀਲ ਲਹਿਰ ਦੀਆਂ ਕੁਝ ਕੌੜੀਆਂ ਸੱਚਾਈਆਂ
ਮੇਘ ਰਾਜ ਮਿੱਤਰ
ਮਹਾਨ ਵਿਗਿਆਨਕ ਸਟੀਫਨ ਹਾਕਿੰਗ ਨਾਲ ਇੱਕ ਮੁਲਾਕਾਤ
ਮੇਘ ਰਾਜ ਮਿੱਤਰ
ਗਾਥਾ ਇੱਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ
ਸ਼ੌਕੀ ਸਾਂਢੇਵਾਲਾ
ਮੇਘ ਰਾਜ ਮਿੱਤਰ
ਮੈਂ ਜਿੱਤਿਆ ਕੈਂਸਰ ਹਾਰ ਗਈ; ਨਾਲ਼ੇ ਹਾਰੀ ਸ਼ੂਗਰ ਵੀ!!
ਇਕਬਾਲ ਰਾਮੂਵਾਲੀਆ (ਕੈਨੇਡਾ)
ਪੰਜਾਬੀ ਭਾਸ਼ਾ ਲਈ ਸੰਜੀਵਨੀ ਬੂਟੀ ਪੰਜਾਬੀ ਯੂਨੀਕੋਡ ਪ੍ਰਣਾਲੀ ਕਿਵੇਂ ਲਿਖੀਏ?, ਫਾਇਦੇ, ਧਿਆਨ ਰੱਖਣ ਯੋਗ ਗੱਲਾਂ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (5) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਭਵਿੱਖ ਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (3) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ (2) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਪੁਨਰ ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਧਰਮ ਅਤੇ ਵਿਗਿਆਨ
ਜਸਦੀਪ ਸਿੰਘ ਗੁਣਹੀਣ
ਪਹਿਲੀ ਕਿਸ਼ਤ ਹੱਥ ਰੇਖਾਵਾਂ ਦੀ ਅਸਲੀਅਤ
ਮੇਘ ਰਾਜ ਮਿੱਤਰ
ਪਹਿਲੀ ਕਿਸ਼ਤ ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ
ਲੱਖ ਰੁਪਏ ਦੀ ਗੱਲ
ਮੇਘ ਰਾਜ ਮਿੱਤਰ
ਸਰਵਾਈਕਲ (ਗਰਦਨ ਦਾ ਦਰਦ)
ਡਾ. ਇੰਦਰਪ੍ਰੀਤ ਕੌਰ
ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ
ਮੇਘ ਰਾਜ ਮਿੱਤਰ
ਸਵਾਈਨ ਫਲੂ
ਡਾ. ਇੰਦਰਪ੍ਰੀਤ ਕੌਰ
ਮਾਨਸਿਕ ਪ੍ਰਭਾਵ ਕਿਵੇਂ ਅਸਰ ਕਰਦੇ ਹਨ?
ਮੇਘ ਰਾਜ ਮਿੱਤਰ
ਵਿਗਿਆਨਕ ਸੋਚ ਕਿਵੇਂ ਅਪਣਾਈਏ?
ਮੇਘ ਰਾਜ ਮਿੱਤਰ

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com