ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ  ।  09/01/2018। 


 

ਨਿਹਾਲ ਕੌਰ ਅੱਜ ਜਦੋਂ ਸਵੇਰੇ- ਸਵੇਰੇ ਬੱਸ ਤੋਂ ਪਿੰਡ ਦੇ ਅੱਡੇ ਤੇ ਉੱਤਰੀ ਤਾਂ ਸਾਹਮਣੇ ਤੋਂ ਆਉਂਦੀ ਸੁਰਜੀਤ ਕੌਰ ਨੇ ਉਸਨੂੰ ਬੁਲਾਉਂਦਿਆਂ ਕਿਹਾ।
"ਮਾਸੀ ਜੀ, ਸੱਸ ਰੀ ਕਾਲ।"
"ਸੱਸ ਰੀ ਕਾਲ, ਪੁੱਤ।"  ਨਿਹਾਲ ਕੌਰ ਨੇ ਸੁਰਜੀਤ ਕੌਰ ਦੇ ਨੇੜੇ ਆਉਂਦਿਆਂ ਕਿਹਾ।
"ਮਾਸੀ ਜੀ, ਅੱਜ ਸਵੇਰੇ- ਸਵੇਰੇ ਕਿੱਧਰੋਂ...?" ਸੁਰਜੀਤ ਨੇ ਨਿਹਾਲ ਕੌਰ ਤੋਂ ਸਵੇਰੇ ਹੀ ਆਉਣ ਦਾ ਕਾਰਨ ਪੁੱਛਿਆ।

ਨਿਹਾਲ ਕੌਰ ਨੇ ਆਪਣਾ ਬੈਗ ਠੀਕ ਕਰਦਿਆਂ ਕਿਹਾ, "ਕੀ ਦੱਸਾਂ ਸੁਰਜੀਤ ਪੁੱਤ... ਰਾਤੀਂ ਬਲਕਾਰ ਦੀ ਵਹੁਟੀ ਦੀ ਸਿਹਤ ਅਚਾਨਕ ਵਿਗੜ ਗਈ, ਉਸ ਨੂੰ ਸ਼ਹਿਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ, ਉੱਥੋਂ ਹੀ...!"
ਨਿਹਾਲ ਕੌਰ ਨੇ ਅਜੇ ਆਪਣੀ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਸੁਰਜੀਤ ਕੌਰ ਨੇ ਵਿੱਚੋਂ ਹੀ ਗੱਲ ਟੋਕਦਿਆਂ ਕਾਹਲੀ ਨਾਲ ਪੁੱਛਿਆ।
"ਕੀ ਹੋਇਆ ਬਲਕਾਰ ਦੀ ਵਹੁਟੀ ਨੂੰ...?"
"ਹੋਇਆ ਤਾਂ ਕੁਝ ਨਹੀਂ ਪੁੱਤ।"
"ਕੱਲ ਤਾਂ ਆਥਣੇ ਮੇਰੇ ਕੋਲ ਠੀਕ- ਠਾਕ ਖੜੀ ਸੀ।"

ਨਿਹਾਲ ਕੌਰ ਨੇ ਸੁਰਜੀਤ ਕੌਰ ਦੇ ਨੇੜੇ ਹੁੰਦਿਆਂ ਕਿਹਾ, "ਗੱਲ ਤੇਰੇ ਤੱਕ ਹੀ ਰਹਿਣੀ ਚਾਹੀਦੀ ਹੈ ਸੁਰਜੀਤ ਪੁੱਤਰ, ਵੈਸੇ ਵੀ ਤੂੰ ਸਾਡੇ ਘਰ ਦੀ ਮੈਂਬਰ ਵਾਂਗ ਹੈਂ... ਇਸ ਲਈ ਤੈਨੂੰ ਦੱਸਦੀ ਹਾਂ।"
"ਮਾਸੀ ਮੈਂ ਕਦੇ ਘਰ ਦੀ ਗੱਲ ਬਾਹਰ ਕੱਢੀ ਐ...?" ਸੁਰਜੀਤ ਕੌਰ ਨੇ ਆਪਣੀ ਵਫ਼ਾਦਾਰੀ ਪ੍ਰਗਟ ਕਰਦਿਆਂ ਮਾਸੀ ਨਿਹਾਲ ਕੌਰ ਨੂੰ ਕਿਹਾ।
"ਤਾਂ ਹੀ ਤੇ ਤੈਥੋਂ ਕਦੇ ਕਿਸੇ ਗੱਲ ਦਾ ਲੁਕਾ ਨਹੀਂ ਰੱਖਿਆ ਕੁੜੇ।" ਨਿਹਾਲ ਕੌਰ ਨੂੰ ਸੁਰਜੀਤ ਤੇ ਪੂਰਾ ਯਕੀਨ ਜਾਪਦਾ ਸੀ।

"ਬਲਕਾਰ ਦੀ ਵਹੁਟੀ ਦਾ ਕੀ ਹਾਲ ਹੈ...?" ਸੁਰਜੀਤ ਮਾਸੀ ਨਿਹਾਲ ਕੌਰ ਤੋਂ ਜਲਦ ਹੀ ਅਸਲ ਗੱਲ ਜਾਣਨਾ ਚਾਹੁੰਦੀ ਸੀ।
"ਰਾਤੀਂ ਵਹੁਟੀ ਦੀ ਸਿਹਤ ਅਚਾਨਕ ਵਿਗੜ ਗਈ ਤਾਂ ਉਸ ਨੂੰ ਸ਼ਹਿਰ ਹਸਪਤਾਲ ਲੈ ਗਏ... ਡਾਕਟਰਾਂ ਨੇ ਚੈਕਅਪ ਕੀਤਾ ਤਾਂ ਇਸ ਵਾਰ ਫਿਰ...!!!"
"ਫਿਰ...?" ਸੁਰਜੀਤ ਕੌਰ ਨੇ ਮੂੰਹ ਤੇ ਹੱਥ ਰੱਖਦਿਆਂ ਕਿਹਾ।
"ਹਾਂ ਪੁੱਤ, ਇਸ ਵਾਰ ਫਿਰ ਕਲੈਣੀ ਦੀ ਕੁੱਖ ਚ ਪੱਥਰ ਹੀ ਸੀ।" ਨਿਹਾਲ ਕੌਰ ਨੇ ਦੁਖੀ ਮਨ ਨਾਲ ਸੁਰਜੀਤ ਕੌਰ ਨੂੰ ਕਿਹਾ।
"ਫਿਰ...?"
"ਫਿਰ ਕੀ ਪੁੱਤ... ਅਸੀਂ ਤਾਂ ਡਾਕਟਰ ਨੂੰ ਕਹਿ ਕੇ ਰੋਗ ਹੀ ਖ਼ਤਮ ਕਰਵਾ ਦਿੱਤਾ...।" ਨਿਹਾਲ ਕੌਰ ਨੇ ਸੁਰਜੀਤ ਦੇ ਕੰਨ ਕੋਲ ਹੋ ਕੇ ਹੋਲੀ ਜਿਹੀ ਕਿਹਾ।

"ਅੱਛਾ...!"
"ਹਾਂ ਪੁੱਤ...।"
"ਪਰ...!" ਸੁਰਜੀਤ ਕੌਰ ਕੁਝ ਕਹਿਣਾ ਚਾਹੁੰਦੀ ਸੀ ਪਰ ਨਿਹਾਲ ਕੌਰ ਨੇ ਪਹਿਲਾਂ ਹੀ ਕਹਿ ਦਿੱਤਾ।
"ਪੁੱਤ, ਹੋਰ ਰਸਤਾ ਵੀ ਕੋਈ ਨਹੀਂ ਸੀ, ਮੇਰੇ ਪੁੱਤ ਦੇ ਤਾਂ ਪਹਿਲਾਂ ਦੀ ਭਾਗ ਮਾੜੇ ਆ। ਇਸ ਕਲਜੋਗਣ ਨੇ ਤਾਂ ਪਹਿਲਾਂ ਵੀ ਪੱਥਰ ਹੀ ਪੱਲੇ ਪਾਇਆ ਹੈ ਸਾਡੇ।"
"ਹੂੰ...!"
"ਤੂੰ ਹੀ ਦੱਸ... ਹੋਰ ਕੀ ਕਰਦੇ ਅਸੀਂ?" ਨਿਹਾਲ ਕੌਰ ਆਪਣੇ ਪੱਖ ਦੀ ਗੱਲ ਸੁਰਜੀਤ ਦੇ ਮੂੰਹੋਂ ਸੁਣਨਾ ਚਾਹੁੰਦੀ ਸੀ।
"ਹੁਣ ਵਹੁਟੀ ਦੀ ਹਾਲਤ ਕਿਵੇਂ ਆਂ...?" ਸੁਰਜੀਤ ਕੌਰ ਨੂੰ ਨਿਹਾਲ ਕੌਰ ਦੀ ਨੂੰਹ ਦਾ ਜਿਆਦਾ ਫ਼ਿਕਰ ਲੱਗਦਾ ਸੀ।
"ਉਹ ਤਾਂ ਠੀਕ ਹੈ... ਡਾਕਟਰ ਕਹਿੰਦਾ ਸ਼ਾਮ ਤੱਕ ਛੁੱਟੀ ਦੇ ਦੇਵਾਂਗਾ।" ਨਿਹਾਲ ਕੌਰ ਨੇ ਤਸੱਲੀ ਪ੍ਰਗਟ ਕਰਦਿਆਂ ਕਿਹਾ।

ਸੁਰਜੀਤ ਕੌਰ ਨੂੰ ਮਾਸੀ ਨਿਹਾਲ ਕੌਰ ਨਾਲ ਗੱਲਬਾਤ ਕਰਦਿਆਂ ਕੁਝ ਯਾਦ ਆਇਆ ਤਾਂ ਉਸਨੇ ਅਚਾਨਕ ਹੀ ਆਪਣੀ ਮਾਸੀ ਨਿਹਾਲ ਕੌਰ ਨੂੰ ਕਿਹਾ।
"ਮਾਸੀ ਅੱਜ ਤਾਂ ਕੰਜਕਾਂ ਪੂਜਨ ਦਾ ਦਿਨ ਆ... ਤੁਸੀਂ ਕੁੜੀਆਂ ਨੂੰ ਰੋਟੀ ਖਵਾ ਦਿੱਤੀ ਹੈ ਕਿ ਨਹੀਂ...?"
"ਨਾ ਪੁੱਤ... ਅਸੀਂ ਤਾਂ ਰਾਤ ਦੇ ਇਹਨਾਂ ਚੱਕਰਾਂ ‘ਚ ਹੀ ਫ਼ਿਰਦੇ ਪਏ ਹਾਂ... ਹੁਣ ਜਾ ਕੇ ਕਰਦੀ ਹਾਂ ਪਿੰਡ ਦੀਆਂ ਧੀਆਂ- ਧਿਆਣੀਆਂ ਨੂੰ ਕੱਠਿਆਂ... ਤੇ ਕਰਦੀ ਹਾਂ ਕੰਨਿਆ- ਪੂਜਨ।" ਨਿਹਾਲ ਕੌਰ ਨੇ ਫ਼ਿਰਕਮੰਦ ਹੁੰਦਿਆਂ ਕਿਹਾ।

"ਹਾਂ- ਹਾਂ, ਮਾਸੀ ਇਹ ਵੀ ਦਾਨ ਹੁੰਦੈ ਤੇ ਇਸ ਕੀਤੇ ਹੋਏ ਦਾਨ ਦਾ ਬਹੁਤ ਪੁੰਨ ਲੱਗਦੈ।" ਸੁਰਜੀਤ ਕੌਰ ਨੇ ਆਪਣੀ ਜਾਣਕਾਰੀ ਮਾਸੀ ਨਿਹਾਲ ਕੌਰ ਨਾਲ ਸਾਂਝੀ ਕਰਦਿਆਂ ਕਿਹਾ।
"ਹਾਂ ਪੁੱਤ... ਤੂੰ ਸੱਚ ਕਹਿਣੀ ਏਂ, ਕੁੜੀਆਂ ਨੂੰ ਦਿੱਤਾ ਦਾਨ ਤਾਂ ਹਜ਼ਾਰਾਂ ਗੁਣਾਂ ਵੱਧ ਕੇ ਮਿਲਦੈ ਬੰਦੇ ਨੂੰ...।" ਨਿਹਾਲ ਕੌਰ ਨੇ ਸੁਰਜੀਤ ਕੌਰ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਕਿਹਾ।
"ਨਾਲੇ ਮਾਸੀ ਵੱਸਦੇ ਘਰਾਂ ਚ, ਕੁੜੀਆਂ- ਚਿੜੀਆਂ ਨੂੰ ਦਾਨ ਕਰਦੇ ਰਹਿੰਦੇ ਰਹਿਣਾ ਚਾਹੀਦਾ ਹੈ।" ਸੁਰਜੀਤ ਨੇ ਕਿਹਾ।
"ਠੀਕ ਆਖਦੀ ਏਂ ਪੁੱਤ।"
"ਚੰਗਾ ਮਾਸੀ, ਮੈਂ ਚੱਲਦੀ ਹਾਂ... ਮੈਂ ਵੀ ਕੰਨਿਆ- ਪੂਜਨ ਕਰਨਾ ਹੈ ਅਜੇ।" ਸੁਰਜੀਤ ਕੌਰ ਨੇ ਜਾਂਦਿਆਂ ਕਿਹਾ।
"ਚੰਗਾ ਪੁੱਤ... ਮੈਂ ਵੀ ਕਰਦੀ ਹਾਂ ਬੰਦੋਬਸਤ ਕੰਨਿਆ- ਪੂਜਨ ਦਾ...।" ਇੰਨਾ ਕਹਿ ਕੇ ਨਿਹਾਲ ਕੌਰ ਆਪਣਾ ਬੈਗ ਚੁੱਕ ਕੇ ਘਰ ਵੱਲ ਨੂੰ ਤੁਰ ਪਈ।
 

ਡਾ. ਨਿਸ਼ਾਨ ਸਿੰਘ ਰਾਠੌਰ
ਕੋਠੀ ਨੰ. 1054/1, ਵਾਰਡ ਨੰ. 15/ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਜ਼ਿਲਾ ਕੁਰੂਕਸ਼ੇਤਰ।
ਮੋਬਾਈਲ ਨੰ. 075892- 33437

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2018,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018,  5abi.com