ਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ  (21/08/2018)

nishan


hoshਵਿਆਹ ਦੀ ਰੌਣਕ ਵਿਚ ਦਲੇਰ ਸਿੰਘ ਆਪਣੀ ਉਮਰ ਦੀ ਸ਼ਰਮ ਲਗਭਗ ਭੁੱਲ ਹੀ ਗਿਆ ਜਾਪਦਾ ਸੀ। ਆਪਣੀ ਚਿੱਟੀ ਦਾਹੜੀ ਦੀ ਪਰਵਾਹ ਕੀਤੇ ਬਿਨਾਂ ਉਹ ਸਟੇਜ ਤੇ ਨੱਚਦੀ ਡਾਂਸਰ ਕੁੜੀ ਨਾਲ ਨੱਚਣ ਲੱਗਾ ਅਤੇ ਗੰਦੀਆਂ ਹਰਕਤਾਂ ਤੇ ਉਤਾਰੂ ਹੋ ਗਿਆ। ਨਸ਼ੇ ਦੀ ਲੋਰ ਵਿਚ ਉਸ ਨੂੰ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕਿਹੜੀਆਂ ਕਰਤੂਤਾਂ ਕਰ ਰਿਹਾ ਹੈ?
 
ਸਟੇਜ ਉੱਤੇ ਖੜ੍ਹੇ ਡਾਂਸਰ ਮੁੰਡੇ ਵਾਰ- ਵਾਰ ਦਲੇਰ ਸਿੰਘ ਨੂੰ ਕੁੜੀਆਂ ਤੋਂ ਪਰਾਂ ਕਰਦੇ ਪਰ ਉਹ ਮੁੜ ਉਹਨਾਂ ਦੇ ਕੋਲ ਆ ਜਾਂਦਾ। ਰਿਸ਼ਤੇਦਾਰਾਂ ਵਿੱਚੋਂ ਇੱਕ ਸਰਦਾਰ (ਅਧਖ਼ੜ੍ਹ ਜਿਹਾ ਬੰਦਾ) ਆਇਆ ਤੇ ਆਖਣ ਲੱਗਾ;
 
ਮੁੰਡਿਓ, ਇਸ ਨੂੰ ਹੋਸ਼ ਨਹੀਂ ਹੈ। ਇਸ ਨੂੰ ਕੁਝ ਨਹੀਂ ਦਿੱਸ ਰਿਹਾ। ਇਸ ਨੂੰ ਕੁਝ ਨਾ ਕਹੋ।
 
ਸਰਦਾਰ ਜੀ, ਇਹਨਾਂ ਨੂੰ ਘਰ ਲੈ ਜਾਓ। ਸਟੇਜ ਤੇ ਖੜ੍ਹੇ ਮੁੰਡੇ ਨੇ ਉਸ ਸਰਦਾਰ ਨੂੰ ਤਰਲੇ ਨਾਲ ਕਿਹਾ।
 
ਯਾਰ, ਇਸ ਨੂੰ ਹੋਸ਼ ਨਹੀਂ ਹੈ! ਗੁੱਸੇ ਨਾਲ ਆਖ ਕੇ ਉਹ ਸਰਦਾਰ ਪਿਛਾਂਹ ਨੂੰ ਮੁੜ ਗਿਆ।
 
ਦਲੇਰ ਸਿੰਘ ਮਸਤੀ ਵਿਚ ਭੰਗੜਾ ਪਾ ਰਿਹਾ ਸੀ ਕਿ ਸਟੇਜ ਦੇ ਨੱਚਦੇ ਨੂੰ ਅਚਾਨਕ ਆਪਣੀ ਜਵਾਨ ਧੀ ਕਿਸੇ ਓਪਰੇ ਮੁੰਡੇ ਨਾਲ ਹੱਸ- ਹੱਸ ਗੱਲਾਂ ਕਰਦੀ ਦਿਸੀ। ਇਹ ਨਜ਼ਾਰਾ ਦੇਖ ਕੇ ਦਲੇਰ ਸਿੰਘ ਨੂੰ ਆਪਣਾ ਨਸ਼ਾ ਉਤਰਦਾ ਲੱਗਾ।
 
ਹੱਦ ਤਾਂ ਉਦੋਂ ਹੋ ਗਈ ਜਦੋਂ ਉਸਦੀ ਜਵਾਨ ਧੀ ਉਸ ਓਪਰੇ ਮੁੰਡੇ ਨਾਲ ਰਿਸ਼ਤੇਦਾਰਾਂ ਤੋਂ ਨਜ਼ਰ ਬਚਾਉਂਦੀ ਹੋਈ ਕਮਰੇ ਵੱਲ ਨੂੰ ਤੁਰ ਪਈ। ਉਹ ਓਪਰਾ ਮੁੰਡਾ ਪਹਿਲਾਂ ਹੀਂ ਕਮਰੇ ਦੇ ਦਰਵਾਜ਼ੇ ਕੋਲ ਪਹੁੰਚ ਗਿਆ ਸੀ ਤੇ ਉਸਦੀ ਧੀ ਕਮਰੇ ਵੱਲ ਜਾ ਰਹੀ ਸੀ।
 
ਦਲੇਰ ਸਿੰਘ ਨੇ ਛਾਲ ਮਾਰੀ ਤੇ ਸਟੇਜ ਤੋਂ ਹੇਠਾਂ ਉਤਰ ਆਇਆ। ਉਹ ਭੱਜ ਕੇ ਆਪਣੀ ਧੀ ਦੇ ਪਿੱਛੇ ਗਿਆ;
 
ਸਿਮਰਨ, ਕੋਣ ਹੈ ਇਹ ਮੁੰਡਾ? ਦਲੇਰ ਨੇ ਉਸ ਮੁੰਡੇ ਵੱਲ ਇਸ਼ਾਰਾ ਕਰਦਿਆਂ ਆਪਣੀ ਧੀ ਸਿਮਰਨ ਤੋਂ ਗੁੱਸੇ ਨਾਲ ਪੁੱਛਿਆ।
 
ਭਾਪਾ ਜੀ, ਇਹ ਮੇਰਾ ਫਰੈਂਡ ਹੈ। ਕੁੜੀ ਨੇ ਡਰਦਿਆਂ ਸੱਚ ਦੱਸ ਦਿੱਤਾ।
 
ਤੈਨੂੰ ਸ਼ਰਮ ਨਹੀਂ ਆਉਂਦੀ, ਆਪਣੇ ਮਾਂ- ਪਿਓ ਦੀਆਂ ਅੱਖਾਂ ਵਿਚ ਘੱਟਾ ਪਾਉਂਦੀ ਨੂੰ!
ਦਲੇਰ ਸਿੰਘ ਆਪੇ ਤੋਂ ਬਾਹਰ ਹੋ ਗਿਆ। ਉਸਦਾ ਸਾਰਾ ਨਸ਼ਾ ਲੱਥ ਚੁੱਕਿਆ ਸੀ। ਦਲੇਰ ਸਿੰਘ ਦੀ ਉੱਚੀ ਆਵਾਜ਼ ਨੂੰ ਸੁਣ ਕੇ ਉਹ ਮੁੰਡਾ ਉੱਥੋਂ ਰਫੂਚੱਕਰ ਹੋ ਗਿਆ।
 
ਸਟੇਜ ਤੋਂ ਗਾਣਾ ਬੰਦ ਹੋ ਗਿਆ ਅਤੇ ਰਿਸ਼ਤੇਦਾਰਾਂ ਦੇ ਨਾਲ- ਨਾਲ ਡਾਂਸਰ ਮੁੰਡੇ, ਕੁੜੀਆਂ ਵੀ ਦਲੇਰ ਸਿੰਘ ਦੇ ਕੋਲ ਆ ਕੇ ਖੜ੍ਹੇ ਹੋ ਗਏ।
 
ਆਹ ਦੇਖ ਲਓ, ਪਾਉਣ ਲੱਗੀ ਸੀ ਸਾਡੇ ਸਿਰ ਸੁਆਹ। ਦਲੇਰ ਸਿੰਘ ਨੇ ਉੱਚੀ ਆਵਾਜ਼ ਵਿਚ ਆਪਣੀ ਘਰਵਾਲੀ ਅਤੇ ਰਿਸ਼ਤੇਦਾਰਾਂ ਨੂੰ ਕਿਹਾ।
 
ਡਾਂਸਰ ਮੁੰਡੇ, ਕੁੜੀਆਂ ਦਲੇਰ ਸਿੰਘ ਦੇ ਮੂੰਹ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ ਅਤੇ ਉਸ ਸਰਦਾਰ ਨੂੰ ਲੱਭ ਰਹੇ ਸਨ ਜਿਹੜਾ ਥੋੜ੍ਹੀ ਦੇਰ ਪਹਿਲਾਂ ਆਖ ਕੇ ਗਿਆ ਸੀ;
 
ਮੁੰਡਿਓ, ਇਸ ਨੂੰ ਹੋਸ਼ ਨਹੀਂ ਹੈ। ਇਸ ਨੂੰ ਕੁਝ ਨਹੀਂ ਦਿੱਸ ਰਿਹਾ!
 
# 1054/1, ਵਾ. ਨੰ. 15- ਏ, ਭਗਵਾਨ ਨਗਰ ਕਲੌਨੀ,
ਪਿਪਲੀ, ਕੁਰੂਕਸ਼ੇਤਰ
ਸੰਪਰਕ 75892- 33437

 

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
hoshਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
teeyanਤੀਆਂ ਤੀਜ ਦੀਆਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
nashaਨਸ਼ੇ ਦੀ ਲੱਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਘਰ ਦਾ ਰਖਵਾਲਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਤੀਰ ਜਾਂ ਤੁੱਕਾ
ਸ਼ਿਵਚਰਨ ਜੱਗੀ ਕੁੱਸਾ, ਲੰਡਨ 
pipalਰੌਣਕੀ  ਪਿੱਪਲ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
udeekਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2018,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018,  5abi.com