ਸੱਸ ਬਨਾਮ ਮਾਂ
ਰੁਪਿੰਦਰ ਸੰਧੂ
, ਮੋਗਾ  (02/10/2018)

rupinder


sus" ਬੇਟੇ! ਤੂੰ ਅੱਜ ਥੱਲੇ ਨਹੀਂ ਆਈ। ਕੀ ਹੋਇਆ ਮੇਰੀ ਬੱਚੀ ਤੂੰ ਠੀਕ ਏ" ਚੁਬਾਰੇ ਵਿਚ ਚਾਹ ਦਾ ਕੱਪ ਫ਼ੜੀ ਦਾਖ਼ਿਲ ਹੁੰਦੀ ਸਿਮਰ ਨੇ ਪੁਛਿਆ...
"ਹਾਂਜੀ ਮੰਮੀ! ਠੀਕ ਆਂ; ਬਸ ਥੋੜੀ ਸੁਸਤੀ ਪਈ। ਮੈਂ ਆਪੇ ਆ ਜਾਣਾ ਸੀ, ਤੁਸੀਂ ਚਾਹ ਲਈ ਪੌੜੀਆਂ ਕਿਉਂ ਚੜੇ। ਤੁਹਾਡੇ ਗੋਡੇ ਵਿਚ ਤਾਂ ਪੇਨ ਹੈ"
"ਕੋਈ ਨਾ ਪੁੱਤ ਇਹ ਤਾਂ ਉਮਰ ਨਾਲ ਹੁਣ ਰਹਿਣੀ ਈ ਆ"

ਮਾਂ ਨੇ ਚਾਹ ਫ਼ੜਾ ਕੇ ਕਮਰੇ ਦੇ ਪਰਦੇ ਚੁੱਕ ਦਿੱਤੇ। ਸੂਰਜ ਦੀਆਂ ਨਿਘੀਆਂ ਕਿਰਨਾਂ ਚਾਹ ਦੀਆਂ ਕੋਸੀਆਂ ਚੁਸਕੀਆਂ ਨਾਲ ਪਰੀ ਨੂੰ ਬਦੋ-ਬਦੀ ਬੈਡ ਛਡਣ ਨੂੰ ਕਹਿਣ ਲੱਗੇ। ਇਕ ਸਮਾਈਲ ਨਾਲ ਪਰੀ ਨੇ ਚਾਹ ਮੁਕਾਈ ਤੇ ਬੈਡ ਤੋਂ ਉੱਠ ਵਾਸ਼ਰੂਮ ਨੂੰ ਹੋ ਤੁਰੀ। 

" ਮੈਂ ਹੁਣ ਬਰੇਕਫ਼ਾਸਟ ਇੱਕਲੀ ਨੇ ਨਹੀਂ ਕਰਨਾ, ਛੇਤੀ ਫ਼ਰੈਸ਼ ਹੋ ਕੇ ਥੱਲੇ ਆ ਜਾ ਪਰੀ ਪੁੱਤ; ਵੇਖ਼ੀ ਕਿਤੇ ਬੁੱਡੀ ਮਾਂ ਨੂੰ ਭੁੱਖ਼ ਨਾਲ ਡਿਗੀ ਨੂੰ ਬੁਰਕੀਆਂ ਨਾ ਖ਼ਵਾਉਣੀਆ ਪੈ ਜਾਵੇ" ਹਸਦੇ ਹਸਦੇ ਬਾਹਰ ਨੂੰ ਜਾਂਦਿਆਂ ਸਿਮਰ ਨੇ ਪਰੀ ਨੂੰ ਕਿਹਾ..

"ਹਾਂਜੀ ਮੰਮੀ! ਆਈ ਐਮ ਕਮਿੰਗ ਸੂਨ"

ਕੀਰਤਨ ਦੀ ਸਕੂਨ ਭਰੀ ਅਵਾਜ ਸਾਰੇ ਘਰ ਨੂੰ ਪਵਿਤਰ ਕਰ ਰਹੀ ਸੀ। ਸਫ਼ਾਈ ਵਾਲੀ ਸਫ਼ਾਈ ਕਰ ਰਹੀ ਸੀ। ਮਾਲਕਿਨ ਨੂੰ ਆਪਣੇ ਵਲ ਆਉਂਦੇ ਦੇਖ਼ ਬੋਲੀ...
"ਬੀਬੀ ਜੀ ! ਤੁਸੀਂ ਪਰੀ ਸਿਰ ਚੜਾ ਰਖ਼ੀ। ਆਹ ਵੇਲਾ ਆ ਗਿਆ। ਸੂਰਜ ਗੋਡੇ ਗੋਡੇ। ਤੇ ਇਹ ਅਜੇ ਉਠਦੀ ਪਈ। ਕੰਮਕਾਰ ਤਾਂ ਕੀ ਕਰਨਾ ਮੈਡਮ ਨੇ"....ਮੂੰਹ ਜਿਹਾ ਬਣਾ ਕੇ ਸ਼ਬੋ ਨੇ ਭੜਾਸ ਕੱਢਤੀ.....
"ਤੂੰ ਬਹੁਤੀਆਂ ਗਲਾਂ ਨਾ ਬਣਾ, ਜਾਹ ਦੇਖ਼ ਦੁੱਧ ਵਾਲਾ ਆਇਆ । ਦੁੱਧ ਪਵਾ ਲੈ"...ਮੰਦ ਮੰਦ ਮੁਸਕਾਉਂਦੀ ਸਿਮਰ ਨੇ ਮਿੱਠੀ ਜਿਹੀ ਝਿੜਕ ਮਾਰ ਸ਼ਬੋ ਨੂੰ ਭਜਾ ਦਿੱਤਾ.....
ਕੀਰਤਨ ਮੁੱਕ ਗਿਆ ਸੀ, ਸਿਮਰ ਨੇ ਖ਼ਬਰਾਂ ਲਗਾ ਲਈਆਂ ਟੀ ਵੀ ਉੱਤੇ... ਫ਼ਲਾਂ ਜਗਾਹ ਲੁੱਟ ਦੀ ਵਾਰਦਾਤ ਹੋਈ...
ਉੱਥੇ ਐਕਸੀਡੈਂਟ ਨੇ ਇੰਨੇ ਜਖ਼ਮੀਂ ਕਰਤੇ...
ਐਸ ਜਗਾਹ ਜਬਰ ਦੀ ਘਟਨਾ...
ਇਸ ਨੇਤਾ ਨੇ ਆਹ ਕਿਹਾ...
ਉਸ ਨੇਤਾ ਨੇ ਉਹ ਇਲਜਾਮ ਲਗਾਏ ਸਰਕਾਰ ਤੇ...
ਦੇਸ਼ ਵਿਚ ਹੁਣ ਇਹ ਲਾਗੂ ਹੋਵੇਗਾ....
ਦੁਨੀਆ ਵਿਚ ਇਹ ਹੋ ਰਿਹਾ....

ਚੈਨਲ ਵਾਲੇ ਪੂਰੀ ਵਾਹ ਲਗਾ ਕੇ ਖ਼ਬਰਾਂ ਸੁਣਾ ਰਹੇ...ਸਿਮਰ ਬੈਠੀ ਦੀਨ ਦੁਨੀਆ ਦੇ ਝਰੋਖ਼ੇ ਵਿਚ ਝਾਤਮ-ਝਾਤੀ ਮਾਰ ਰਹੀ ਸੀ ਕਿ ਅਚਾਨਕ ਪਰੀ ਦੇ ਭਰਾ ਨੇ ਆ ਕੇ ਪੈਰੀਂ ਪੈਣਾ ਕੀਤਾ...

"ਮਾਸੀ ਪੈਰੀਂ ਪੈਨਾ.....
"ਜਿਉਂਦਾ ਵਸਦਾ ਰਹੋ, ਜਵਾਨੀਆਂ ਮਾਣੋ ਪੁਤਰਾ"......
ਪਰੀ ਵੀ ਵੀਰ ਦੀ ਅਵਾਜ ਸੁਣ ਆ ਕੇ ਮਿਲੀ.....

ਘਰ ਦੀ ਸੁੱਖ਼-ਸਾਂਦ ਪੁੱਛ ਪਰੀ ਰਸੋਈ ਵੱਲ ਨੂੰ ਹੋਈ ਹੀ ਸੀ ਕਿ ਵੀਰ ਦੇ ਬੋਲਾਂ ਨੇ ਪਰੀ ਦੇ ਪੈਰਾਂ ਨੂੰ ਵੱਟੇ ਬੰਨ ਦਿੱਤੇ....
"ਮਾਸੀ ਮੈਂ ਜਰੂਰੀ ਗੱਲ ਕਰਨ ਆਇਆ ਅੱਜ..ਮੈਂ ਜਾਣਦਾ ਇਹ ਗੱਲ ਕਰਨ ਦਾ ਵਕਤ ਨਹੀਂ ਅਜੇ...ਸ਼ਾਇਦ ਕਦੇ ਵੀ ਨਹੀਂ ਹੋਵੇਗਾ ਸਹੀ ਵਕਤ ; ਪਰ ਮੈਂ ਵੀ ਭਰਾ ਆ ਤੇ ਮੈਂ ਵੀ ਫ਼ੌਜ ਦੀ ਨੌਕਰੀ ਕਰਕੇ ਸਾਲ ਬਾਦ ਹੀ ਮੁੜਨਾ ਹੁੰਦਾ ਘਰ। ਮੇਰੀ ਛੁੱਟੀ ਇਕ ਮਹੀਨਾ ਹੀ ਬਚੀ ਏ। ਬੀਬੀ ਤੋਂ ਪਤਾ ਲਗਾ ਪਰੀ ਨਵਾਂ ਜੀਅ ਲਿਆਉਣ ਵਾਲੀ ਏ। ਜਿੰਦਰ ਨੂੰ ਰੱਬ ਨੇ ਸਾਡੇ-ਤੁਹਾਡੇ ਤੋਂ ਦੂਰ ਕਰ ਦਿੱਤਾ। ਜਵਾਨ ਜਹਾਨ ਏ ਪਰੀ ਵੀ। ਅਜੇ ਦੋ ਮਹੀਨੇ ਹੋਏ। ਹੋਰ ਸੱਤ ਮਹੀਨਿਆਂ ਬਾਦ ਤੁਹਾਨੂੰ ਸਭ ਨੂੰ ਔਖ਼ਾ ਹੋਊ। ਜੇ ਆਗਿਆ ਦੇੳ ਤਾਂ ਮੈਂ ਪਰੀ ਨੂੰ ਪਿੰਡ ਲੈ ਜਾਵਾਂ"...

"ਸੋਨੂੰ ਬੇਟੇ ਮੈਂ ਤੇ ਤੇਰੇ ਮਾਸੜ ਜੀ ਪਰੀ ਦੇ ਵੱਲ ਦੇਖ਼ ਕੇ ਜਿਉਂ ਰਹੇ। ਸਾਡੇ ਢਿੱਡ ਦੀ ਸੱਟ ਇੱਡੀ ਵੱਡੀ ਸੀ। ਪਰ ਅਸੀਂ ਇਹਦੇ ਲਈ ਦਰਦ ਪੀ ਲਿਆ। ਤੂੰ ਫ਼ਿਕਰ ਨਾ ਕਰ ਜਿੰਦਰ ਨੇ ਈ ਮੁੜ ਆਉਣਾ। ਇਹਦਾ ਈ ਆ ਸਭ। ਸਾਡੀਆਂ ਧੀਆਂ ਤਾਂ ਆਪਣੇ ਘਰੀਂ ਸੁਖ਼ੀਂ ਨੇ। ਅਸੀਂ ਸਭ ਨੇ ਪਰੀ ਨੂੰ ਤਕਲੀਫ਼ ਨਹੀਂ ਹੋਣ ਦੇਣੀ। ਤੂੰ ਫ਼ਿਕਰ ਨਾ ਕਰ" ਕਹਿੰਦਿਆਂ ਸਿਮਰ ਦੇ ਕੋਏ ਨਮ ਹੋ ਗਏ ਪਰ ਨਮੀ ਪੀ ਗਈ....

"ਮਾਸੀ ਜੀ! ਜਾਇਦਾਦ ਤੇ ਸਮਾਨ ਆਸਰੇ ਜ਼ਿੰਦਗੀ ਨਹੀਂ ਨਿਕਲਦੀ। ਤੁਸੀਂ ਵੀ ਸਿਆਣੇ ੳ। ਮੇਰਾ ਵੀ ਜੀਅ ਨਹੀਂ ਕਰਦਾ ਪਰ ਕੀ ਕਰਾਂ, ਜਵਾਨ ਭੈਣ ਇੰਝ ਸਾਰੀ ਉਮਰ......ਜਰ ਨਹੀਂ ਹੁੰਦਾ। ਤੁਸੀਂ ਕੋਈ ਸਕੀਰੀ ਵਿਚੋਂ ਮੁੰਡਾ ਲੱਭ ਲੳ ਜੋ ਤੁਹਾਡੇ ਤੋਂ ਨਾ ਪਰੀ ਨੂੰ ਦੂਰ ਕਰੇ ਤੇ ਨਾ ਨਵੇਂ ਜੀਅ ਨੂੰ। ਤੇ ਮੇਰੀ ਫ਼ਿਕਰ ਵੀ ਘੱਟ ਜਊ।"
"ਪੁੱਤ ਸੋਚਣ ਦਾ ਵਕਤ ਦੇ। ਜੇ ਪਰੀ ਨੂੰ ਵੀ ਇਹ ਮਨਜੂਰ ਤਾਂ ਕਰਦੇ ਆ ਸਲਾਹ।"
"ਚੰਗਾ ਮਾਸੀ ਮੈਂ ਅਗਲੇ ਸ਼ੁਕਰਵਾਰ ਆਊਂ"।
"ਚੰਗਾ ਭਾਈ"

ਪਰੀ ਨੇ ਸਾਰੀ ਗਲ ਸੁਣ ਤਾਂ ਲਈ ਪਰ ਪੈਰ ਜਿਵੇਂ ਚਿਕੜ ਵਿਚ ਖ਼ੁੱਭ ਗਏ ਹੋਣ ਤੇ ਧੌਣ ਤੇ ਵੱਟੇ ਲਟਕ ਗਏ ਹੋਣ। ਸੁੰਨ ਹੋਈ ਰਸੋਈ ਦੀ ਸਰਦਲ ਤੇ ਖ਼ੜੀ ਰਹੀ। ਕੰਨਾ ਵਿਚ ਝੱਪੇ ਆ ਗਏ ਹੋਣ ਜਿਵੇਂ। ਡੁੰਨ ਵੱਟਾ ਬਣੀ ਧਰਤੀ ਨੂੰ ਘੂਰਦੀ ਰਹੀ। ਪਤਾ ਨਾ ਲਗਾ ਕਦੋਂ ਵੀਰ ਸਿਰ ਤੇ ਹੱਥ ਫ਼ੇਰ ਕੀ ਬੋਲ ਕੇ ਚਲਾ ਗਿਆ, ਕੁਝ ਸਮਝ ਨਾ ਆਇਆ। ਚੇਤਨਾ ਤਾਂ ਉਦੋਂ ਮੁੜੀ ਜਦੋਂ ਸੱਸ ਮਾਂ ਨੇ ਮੋਡਾ ਹਲੂਣ ਕੇ ਬੁਲਾਇਆ। ਡੌਰ ਭੌਰ  ਅੱਖ਼ਾਂ ਪਾਣੀ ਨਾਲ ਭਰੀਆਂ; ਉੱਤੇ ਝਾਕੀ ਤਾਂ ਲਿਲਕੜੀ ਕੱਢਦੀ ਮਾਂ ਦੀ ਛਾਤੀ ਨੂੰ ਚਿੰਬੜ ਗਈ। ਕੰਬਦੀ ਦੇਹ ਨੂੰ ਮਾਂ ਨੇ ਕਲਾਵੇ ਵਿਚ ਲੈ ਸਿਰ ਪਲੋਸਦਿਆਂ ਆਵਦੇ ਲੀੜੇ ਨਾਲ ਆਵਦੀਆਂ ਅੱਖ਼ਾਂ ਚੁੱਪ ਚਾਪ ਪੂੰਝ ਲਈਆਂ।

"ਨਾ ਮੇਰੀ ਧੀ! ਚੁੱਪ ਕਰ"
"ਮੰਮਾ ਮੈਨੂੰ ਨਹੀਂ ਪਤਾ ਵੀਰੇ ਨੇ ਇੰਝ ਕਿਉਂ ਕਿਹਾ। ਮੈਂ ਨਹੀਂ ਜਾਣਦੀ ਇਸ ਬਾਰੇ।"
"ਕੋਈ ਨਾ! ਤੂੰ ਰੋਣਾ ਬੰਦ ਕਰ। ਕੁਝ ਨਹੀਂ ਕਿਹਾ। ਆਪਾਂ ਫ਼ੇਰ ਗੱਲ ਕਰਾਂਗੇ ਇਸ ਬਾਰੇ। ਤੂੰ ਚੁੱਪ ਕਰ। ਦਿਲ ਧਰ ਜਾਹ! ਰੋਟੀ ਪਕਾ ਭੁੱਖ਼ ਲਗੀ ਤੇਰੇ ਪਾਪਾ ਨੂੰ ਵੀ। ਦਵਾਈ ਵੀ ਦੇਣੀ ਆ, ਜਾਹ ਮੂੰਹ ਧੋ।"
ਹਟਕੋਰੇ ਲੈਂਦੀ ਪਰੀ ਨੂੰ ਧੱਕੇ ਨਾਲ ਆਪਣੇ ਤੋਂ ਦੂਰ ਕਰ, ਚੋਰ ਅੱਖ਼ ਨਾਲ ਆਵਦੇ ਹੰਝੂ ਪੂੰਝਦੀ ਸਿਮਰ ਮੂੰਹ ਘੁੰਮਾ ਗਈ।"
.
.
.
"ਲੰਘ ਆ ਸੁਮਨ! ਕਿਵੇਂ ਆ! ਵੇਹਲੀ ਹੋ ਗਈ ਕੰਮ ਕਾਰਾਂ ਤੋਂ"
ਧਰੇਕ ਹੇਠਾਂ ਮੰਜਾ ਡਾਹੀ ਪਈ ਸਿਮਰ ਨੇ ਛੋਟੀ ਭੈਣ ਸਿਮਰ ਨੂੰ ਬੂਹਾ ਵੜਦੀ ਵੇਖ਼, ਉਠਦੀ ਨੇ ਕਿਹਾ। ਸਿਮਰ ਨੇ ਸੁਮਨ ਦਾ ਸਾਕ ਸਕੀਰੀ ਵਿਚ ਲਗਦੇ ਦਿਉਰ ਨੂੰ ਲਿਆਂਦਾ ਸੀ। ਦੋਵੇਂ ਸਕੀਆ ਭੈਣਾਂ ਇਕੋ ਪਿੰਡ, ਇਕੋ ਪੱਤੀ ਵਿਚ ਵਿਆਹੀਆਂ ਸੀ। ਸੁਮਨ ਦੇ 3 ਮੁੰਡੇ ਹੀ ਸਨ। ਵੱਡਾ ਵਿਆਹਿਆ ਸੀ। ਦੂਜਾ ਕਾਲਜ ਵਿਚ ਪੜਦਾ ਸੀ। ਡਿਗਰੀ ਕਰਦਾ ਸੀ। ਤੀਜਾ, ਜੀਵਨ, ਪੜਾਈ ਵਿਚ ਕਮਜੋਰ ਸੀ। ਮਸਾਂ ਈ ਦਸਵੀਂ ਕੀਤੀ ਸੀ। ਵਾਹੀ-ਜੋਤੀ ਵਿਚ ਪਿਤਾ ਤੇ ਵੱਡੇ ਭਰਾ ਦਾ ਹੱਥ ਵਟਾਉਂਦਾ ਸੀ।

"ਕਿਹੜੀਆਂ ਸੋਚਾਂ ਵਿਚ ਆ ਭੈਣੇ! ਮੈਂ ਦੋ ਵਾਜਾਂ ਮਾਰੀਆਂ ਤੂੰ ਸੁਣੀਆਂ ਨਹੀਂ।"
"ਬਸ ਉੰਝ ਈ! "
"ਪਰੀ ਦਾ ਭਰਾ ਆਇਆ ਸੀ। ਭੈਣ ਦੇ ਭਵਿਖ਼ ਲਈ ਚਿੰਤਤ ਆ। ਦੂਜੀ ਥਾਂ ਬਿਠਾਉਣ ਦਾ ਸੋਚਦਾ। ਉਹ ਚਾਹੁੰਦਾ ਕੋਈ ਮੁੰਡਾ ਅਸੀਂ ਹੀ ਲਭੀਏ ਤਾਂ ਜੋ ਪਰੀ ਸਾਡੇ ਤੋਂ ਦੂਰ ਵੀ ਨਾ ਹੋਵੇ।"
"ਭੈਣੇ ਵਹੁਟੀ ਤਾਂ ਪੇਟ ਤੋਂ ਆ। ਕਿਵੇਂ ਹੋਊ ਸਭ। ਬੱਚਾ ਹੋ ਲੈਣ ਦਿੳ। ਫ਼ਿਰ ਕੁਝ ਚਿਰ ਬਾਦ ਬੱਚਾ ਤੁਸੀਂ ਪਾਲ ਲਿੳ। ਤੁਹਾਡਾ ਆਸਰਾ ਹੋ ਜਊ। ਫ਼ਿਰ ਵਹੁਟੀ ਦਾ ਜੇ ਸੋਚਣਾ ਹੋਇਆ ਤਾਂ ਉਦੋਂ ਸੋਚ ਲਿੳ। ਹੁਣੇ ਕਾਹਲੀ ਵਿਚ ਕਿਵੇਂ ਕਰੋਗੇ। ਫ਼ਿਰ ਅਗਲੇ ਦਾ ਕੀ ਪਤਾ ਬੱਚਾ ਤੁਹਾਨੂੰ ਦੇਵੇ ਜਾਂ ਨਾ ਦੇਵੇ।"
"ਸੁਮਨ ਮੈਂ ਸੋਚਦੀ ਸੀ ਜੇ ਕਿਤੇ ਕੋਈ ਮੁੰਡਾ ਰਿਸ਼ਤੇਦਾਰੀ ਵਿਚੋਂ ਮੇਰੀ ਝੋਲੀ ਪਾ ਦੇਵੇ। ਮੇਰਾ ਪੁੱਤ ਬਣ ਕੇ ਮੇਰੇ ਕੋਲ ਰਹੇ। ਨਾਲੇ ਜਿੰਦਰ ਦੀਆਂ ਜਿੰਮੇਵਾਰੀਆਂ  ਸਾਂਭ ਲਵੇ ਤਾਂ ਸਭ ਕੁਝ ਘਰ ਦਾ ਘਰੇ ਰਹਿ ਜਾਊ"।
"ਇੱਦਾਂ ਕਿੱਦਾਂ ਹੋ ਸਕਦਾ ਭੈਣੇ"
"ਕਿਉਂ ਨਹੀਂ ਹੋ ਸਕਦਾ! ਸੋਚ ਕੇ ਦੇਖ਼!  ਜੇ ਬੱਚਾ ਨਾ ਹੋਵੇ ਤਾਂ ਵੀ ਤਾ ਰਿਸ਼ਤੇਦਾਰੀ ਵਿਚੋਂ ਬੱਚਾ ਲੈ ਕੇ ਪੁੱਤ ਬਣਾ ਕੇ ਪਾਲੀਦਾ ਕਿ ਨਹੀਂ? ਫ਼ਿਰ ਹੁਣ ਕਿਉਂ ਨਹੀਂ ਲਿਆ ਜਾ ਸਕਦਾ? ਜੇ ਇੰਝ ਹੋ ਜੇ ਤਾਂ ਸਭ ਠੀਕ ਹੋ ਸਕਦਾ "

"ਹੁੰਮਮਮਮਮਮਮਮਮਮਮ 

ਗੱਲ ਤਾਂ ਤੇਰੀ ਠੀਕ ਆ ਭੈਣੇ, ਪਰ ਕੌਣ ਦੇਊ ਪੁੱਤ ? ਨਿੱਕਾ ਜਵਾਕ ਲੈਣਾ, ਪਾਲਣਾ ਸੌਖ਼ਾ ਹੁੰਦਾ। ਪਲੇ ਪਲਾਏ ਨੂੰ ਟਿਕਾਉਣਾ ੳਖ਼ਾ ਹੋ ਜਊ। "
"ਕੁੜੇ ਸੁਮਨ! ਤਰਲਾ ਈ ਆ! ਵੇਖ਼ ਮੈਂ ਤੈਨੂੰ ਝੋਲੀ ਪਵਾ ਕੇ ਲਿਆਈ ਸੀ। ਸਾਰੀ ਜ਼ਿੰਦਗੀ ਤੈਨੂੰ ਤਕਲੀਫ਼ ਨਹੀਂ ਹੋਈ ਕੋਈ। ਇੰਨਾ ਵਧੀਆ ਸਾਕ ਰਿਹਾ। ਜੇ ਤੂੰ ਚਾਹੇ ਤਾਂ ਅੱਜ ਮੇਰੀ ਮਦਦ ਕਰ। ਮੇਰਾ ਘਰ, ਮੇਰਾ ਅੱਗਾ ਬਚਾ ਲੈ। ਮੇਰੀ ਝੋਲੀ ਪਿੰਦੂ ਪਾ ਦੇ"

ਤਰਲਾ ਕੱਢਦੀ ਦਾ ਦਿਲ ਅਤੇ ਹੱਥ ਕੰਭੀ ਜਾਣ ਤੇ ਅੱਖ਼ਾਂ ਭਰ ਭਰ ਡੁੱਲ ਪਈਆਂ। ਕੇਰਾਂ ਤਾਂ ਭੈਣ ਦੀ ਗੱਲ ਸੁਣ ਸੁਮਨ ਦੇ ਹੱਥ ਪੈਰ ਝੂਠੇ ਜਿਹੇ ਪੈ ਗਏ। ਅੱਖ਼ਾਂ ਟੱਡੀਆਂ ਗਈਆਂ ਤੇ ਬੋਲ ਸੰਘ ਵਿਚ ਫ਼ੱਸ ਗਏ। ਡੌਰ ਭੌਰ ਝਾਕਦੀ ਦੇ ਕੰਨ ਜਿਵੇਂ ਬੋਲੇ ਹੋ ਗਏ। ਸਿਮਰ ਦੇ ਬੁੱਲ ਹਿਲਦੇ ਦਿਖ਼ ਰਹੇ ਸੀ ਪਰ ਅਵਾਜ ਨਦਾਰਦ ਲੱਗੇ। ਜਦੋਂ ਸਿਮਰ ਨੇ ਸੁਮਨ ਦੇ ਮੋਡੇ ਫ਼ੜ ਹਿਲਾਏ ਤਾਂ ਉਸ ਦੀ ਸੁਰਤ ਕੁਝ ਮੁੜੀ ਤਾਂ ਭੈਣ ਦੇ ਤਰਲੇ ਸੁਣਾਈ ਦਿੱਤੇ......

"ਹੌਂਸਲਾ ਰੱਖ਼ ਭੈਣੇ! ਦੇਖ਼ਦੀ ਆਂ ਕੀ ਹੋ ਸਕਦਾ । ਇਹ ਫ਼ੈਸਲਾ ਮੈਂ ਇੱਕਲੀ ਤਾਂ ਨਹੀਂ ਲੈ ਸਕਦੀ। ਕਰਦੀ ਆਂ ਤੇਰੇ ਬਾਈ ਨਾਲ ਗੱਲ। ਨਾਲੇ ਮੁੰਡਿਆਂ ਨੂੰ ਵੀ ਪੁਛਣਾ ਪਊ। ਦਸਦੀ ਤੈਨੂੰ ਫ਼ਿਰ ".....

ਕਹਿ ਕੇ ਬੇਜਾਨ ਲੱਤਾਂ ਧੂੰਹਦੀ ਸੁਮਨ ਆਪਣੇ ਘਰ ਨੂੰ ਤੁਰ ਪਈ....
"ਠੇਡੇ ਜਿਹੇ ਖ਼ਾਂਦੀ ਤੁਰੀ ਆਉਨੀਂ ਆ ਬੇਬੇ! ਸੁਖ਼ ਤਾਂ ਹੈ। ਮਾਸੀ ਘਰ ਗਈ ਸੀ? "
ਵੱਡੇ ਪੁੱਤ ਨੇ ਮਾਂ ਨੂੰ ਪੈਰ ਧੂੰਹਦੀ ਆਉਂਦੀ ਦੇਖ਼ ਪੁੱਛ ਲਿਆ। ਮੰਜੀ ਉੱਤੇ ਬਹਿੰਦੀ ਸੁਮਨ ਨੇ ਨੂੰਹ ਨੂੰ ਪਾਣੀ ਪਿਆਉਣ ਨੂੰ ਕਿਹਾ....
"ਕੀ ਗਲ ਬੇਬੇ! ਮਾਸੀ ਨਾਲ ਇੰਨੀਆਂ ਚੁਗਲੀਆਂ ਕਰ ਲਈਆਂ ਪਈ ਥਿਆਹ ਲੱਗ ਗਈ। ਲਗਦਾ ਮਾਸੀ ਨੇ ਚਾਹ ਨਹੀਂ ਪਿਆਈ। ਕਾਲਜ ਤੋਂ ਹੁਣੇ ਹੁਣੇ ਘਰ ਮੁੜੇ ਪਿੰਦੂ ਨੇ ਵੀ ਮਾਂ ਨੂੰ ਮਖ਼ੌਲ ਕਰਤਾ....
"ਤੇਰਾ ਬਾਪੂ ਕਿਥੇ! "
" ਇਥੇ ਈ ਆ; ਵਾੜੇ ਵਿਚ "
"ਬੁਲਾ ਉਹਨੂੰ "
"ਸੁਖ਼ ਆ ਬੀਬੀ "!!!
"ਬਾਪੂ ਆਈਂ ਕੇਰਾਂ"
"ਕੀ ਹੋਇਆ "ਬਾਪੂ ਨੇ ਅਵਾਜ ਸੁਣ, ਨੇੜੇ ਆਉਂਦੇ ਨੇ ਪੁਛਿਆ। ਜੀਵਨ ਵੀ ਬਾਪੂ ਮਗਰ ਮਗਰ ਤੁਰਿਆ ਆਵੇ....
"ਭੈਣ ਦੀ ਨੂੰਹ ਦਾ ਭਰਾ ਭੈਣ ਨੂੰ ਸਵਾਲ ਪਾ ਗਿਆ।" ਸੁਮਨ ਨੇ ਸਾਰੀ ਗੱਲ ਟੱਬਰ ਨੂੰ ਖ਼ੋਲ ਕੇ ਸੁਣਾ ਦਿੱਤੀ। ਤੇ ਨਾਲ ਹੀ ਭੈਣ ਦੀ ਮੰਗ ਵੀ ਸਭ ਅੱਗੇ ਰੱਖ਼ ਦਿੱਤੀ....
"ਭੈਣ ਨੇ ਪਿੰਦੂ ਲਈ ਝੋਲੀ ਫ਼ਲਾਈ ਆ"
"ਤੂੰ ਕੀ ਕਿਹਾ" ਵੱਡੇ ਪੁੱਤ ਨੇ ਕਾਹਲੀ ਨਾਲ ਪੁਛਿਆ....
"ਮੈਂ ਕੀ ਕਹਿ ਸਕਦੀ ਸੀ। ਮੈਂ ਕਿਹਾ ਸਲਾਹ ਕਰਕੇ ਦਸਦੀ ਆਂ"....
"ਮੇਰੀ ਜਿੰਦਗੀ ਆ ਮਖ਼ੌਲ ਨਹੀਂ। ਮੈਂ ਨਹੀਂ ਕਰਾਉਣਾ ਇਹ ਵਿਆਹ। ਜਿਥੇ ਵਹੁਟੀ ਨਾਲ ਜਵਾਕ ਫ਼ਰੀ ਵਿਚ ਆਉਂਦਾ ਹੋਵੇ। ਮੈਂ ਪੜ ਕੇ ਨੌਕਰੀ ਕਰਨੀ। ਮੇਰੀ ਸਾਫ਼ ਨਾਂਹ ਆ ਬੇਬੇ। ਕਹਿ ਦੇਵੀਂ ਮਾਸੀ ਨੂੰ।" ਪਿੰਦੂ ਨੇ ਛਿੱਥੇ ਪੈਂਦੇ ਨੇ ਕੁਰਸੀ ਤੋਂ ਉਠਦੇ ਨੇ ਕਿਹਾ.... ਸੁਮਨ ਨੇ ਹੰਝੂ ਜਿਹੜੇ ਰੁਕੇ ਹੋਏ ਸੀ, ਵਹਿ ਤੁਰੇ....ਬਾਪੂ ਵੀ ਸੋਚੀਂ ਪਿਆ ਸੀ.... ਵੱਡਾ ਨੂੰਹ-ਪੁੱਤ ਵੀ ਪੱਥਰ ਹੋਏ ਡੌਰ-ਭੌਰ ਦੇਖ਼ਣ....ਕਹਿਣ ਸੁਨਣ ਨੂੰ ਸਭ ਕੋਲ ਕੁਝ ਨਹੀਂ ਸੀ। ਸਾਰੇ ਚੁੱਪ ਤੇ ਪਿੰਦੂ ਇਕੱਲਾ ਗੁੱਸੇ ਵਿਚ ਟੱਪੀ ਜਾਵੇ।

"ਚੁੱਪ ਕਰ! ਕਾਹਲੇ ਪੈ ਕੇ ਜਵਾਬ ਨਹੀਂ ਦੇਣਾ। ਸੋਚਦੇ ਆਂ ਕੁਝ" ਬਾਪੂ ਨੇ ਝਿੜਕ ਮਾਰ ਕੇ ਪਿੰਦੂ ਨੂੰ ਟਕਾ ਲਿਆ। ਬਾਪੂ ਅੰਦਰੋਂ ਸੋਚੀਂ ਪੈ ਗਿਆ ਕਿਉਂਕਿ ਵੱਡੇ ਬਾਈ ਤੇ ਭਾਬੀ ਨੇ ਸਾਰੀ ਉਮਰ ਉਹਨੂੰ ਕਿਸੇ ਗੱਲ ਲਈ ਸੋਚਣ ਨਹੀਂ ਦਿੱਤਾ ਸੀ। ਹੁਣ ਜੇ ਸਵਾਲ ਪਾਇਆ ਸੀ ਤਾਂ ਇਹ ਸਵਾਲ ਵੀ ਆਪਣਿਆਂ ਨੂੰ ਹੀ ਪਾਇਆ ਜਾ ਸਕਦਾ ਸੀ। ਬੇਗਾਨੇ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਸੀ।

ਕੁਝ ਚਿਰ ਸੋਚਕੇ ਬਾਪੂ ਨੇ ਜੀਵਨ ਦਾ ਗੁੱਟ ਫ਼ੜਦਿਆਂ ਪੁਛਿਆ " ਮੇਰੀ ਜੁਬਾਨ ਨਿਭਾਵੇਂਗਾ ਜਾਂ ਤੇਰੀ ਵੀ ਆਵਦੀ ਜ਼ਿੰਦਗੀ, ਆਵਦੀ ਮਰਜੀ "....
"ਬਾਪੂ ਜੀ! ਤੁਹਾਡੀ ਕਹੀ ਅੱਜ ਤਾਂਈ ਮੋੜੀ ਜੋ ਹੁਣ ਮੋੜੂੰ ? " ਜੀਵਨ ਨੇ ਬਾਪੂ ਦੀਆ ਅੱਖ਼ਾਂ ਵਿਚ ਦੇਖ਼ਦੇ ਹੋਏ ਯਕੀਨ ਦਵਾਉਂਦਿਆਂ ਕਿਹਾ....
"ਚੱਲ ਫ਼ਿਰ ਆ!" ਜੀਵਨ ਦਾ ਗੁੱਟ ਫ਼ੱੜ ਤੁਰ ਪਿਆ ਬਾਪੂ ਤੇ ਪਿੱਛੇ ਪਿੱਛੇ ਮਾਂ ਵੀ ਤੁਰ ਪਈ ਤੇ ਮਗਰ ਵੱਡਾ ਬਾਈ ਵੀ....
"ਭਾਬੀ! ਭਾਬੀ ਕਿਥੇ ਆਂ" 
"ਆਜਾ ਵੀਰੇ! ਲੰਘ ਆ!" ਢਿੱਲੀ ਜਿਹੀ ਅਵਾਜ ਵਿਚ ਦਿਉਰ ਨੂੰ ਆਉਣ ਲਈ ਕਹਿੰਦੀ ਢਿੱਲੇ ਕਦਮ ਤੁਰਦੀ ਆ ਰਹੀ ਸੀ.....
"ਭਾਬੀ ! ਅੱਜ ਤੋਂ ਜੀਵਨ ਤੇਰਾ। ਜਿਵੇਂ ਕਹੇਂਗੀ ਉਵੇਂ ਕਰੂ। ਜਾਹ ਬਹੂ ਦੇ ਭਰਾ ਨੂੰ ਸੁਨੇਹਾ ਭੇਜ ਦੇ"....

ਦਿਉਰ ਦੇ ਬੋਲ ਸੁਣ ਡੌਰ-ਭੌਰ ਦੇਖ਼ਦੀ ਸਿਮਰ ਰੋ ਪਈ। ਖ਼ੁਸ਼ੀ ਦੇ ਹੰਝੂ ਸੀ ਜਾਂ ਧੰਨਵਾਦ ਦੇ ਜਾਂ ਅਹਿਸਾਨ ਦੇ ਪਤਾ ਨਹੀਂ । ਬਸ ਹੰਝੂ ਸੀ ਜੋ ਵਹੀ ਜਾ ਰਹੇ ਸੀ। ਬਾਪੂ ਨੇ ਪੁੱਤ ਦਾ ਹੱਥ ਮਾਸੀ ਦੇ ਹੱਥ ਫ਼ੜਾ ਕੇ ਕਿਹਾ "ਮਾਂ ਤੇ ਮਾਸੀ ਵਿਚ ਫ਼ਰਕ ਕੋਈ ਨਹੀਂ ਹੁੰਦਾ। ਜੋ ਫ਼ੈਂਸਲਾ ਕਰੇਂਗੀ ; ਸਹੀ ਹੀ ਹੋਊ ".....
ਸਿਮਰ ਨੇ ਪਰੀ ਵੱਲ ਦੇਖ਼ਿਆ ਜੋ ਬੂਹੇ ਦੇ ਉਹਲੇ ਖ਼ੜੀ ਸਭ ਸੁਣ ਰਹੀ ਸੀ ਸੁੰਨ ਹੋਈ। ਹੰਝੂ ਪਰੀ ਦੇ ਵੀ ਨਹੀਂ ਰੁਕ ਰਹੇ ਸੀ।
ਸਿਮਰ ਨੇ ਪਰੀ ਦੇ ਭਰਾ ਨੂੰ ਫ਼ੋਨ ਕਰ ਦਿੱਤਾ ਤੇ ਸਵੇਰੇ ਆਉਣ ਦਾ ਕਹਿ ਪੱਕੀ ਕਰ ਦਿੱਤੀ...
.
.
ਸਵੇਰੇ ਪਰੀ ਦਾ ਭਰਾ-ਭਰਜਾਈ, ਮਾਂ -ਬਾਪੂ, ਮਾਮਾ-ਮਾਮੀ, ਭੂਆ-ਫ਼ੁੱਫ਼ੜ ਤੇ ਮਾਸੀ-ਮਾਸੜ ਆ ਗਏ। ਸਿਮਰ ਨੇ ਅਵਾਜ ਦਿੱਤੀ ਕੰਮਵਾਲੀ ਨੂੰ ਚਾਹ ਪਾਣੀ ਫ਼ੜਾਉਣ ਦੀ। ਜੀਵਨ ਦਾ ਮਾਂ-ਬਾਪੂ,ਵੱਡਾ ਭਰਾ-ਭਰਜਾਈ ਤੇ ਮਾਮਾ-ਮਾਮੀ ਵੀ ਉੱਥੇ ਈ ਸਨ। ਪਿੰਦੂ ਨਹੀਂ ਆਇਆ ਸੀ। ਵੱਡਿਆਂ ਨੇ ਗੱਲ ਸ਼ੁਰੂ ਕੀਤੀ ਤੇ ਸਭ ਨੇ ਸਹਿਮਤੀ ਵੀ ਦੇ ਦਿੱਤੀ। ਪਰੀ ਦੇ ਭਰਾ ਨੇ ਭਰੀਆਂ ਅੱਖ਼ਾਂ ਨਾਲ ਜੀਵਨ ਨੂੰ ਹੱਥ ਜੋੜ ਕੇ ਕਿਹਾ," ਜੀਵਨ! ਅੱਜ ਤੂੰ ਮੇਰੇ ਦਿਲ ਦਾ ਬੋਝ ਹਲਕਾ ਕਰ ਦਿੱਤਾ। ਜ਼ਿੰਦਗੀ ਭਰ ਮੈਂ ਤੇਰੇ ਨਾਲ ਖ਼ੜੂੰ। ਹਰ ਕਦਮ ਜੋ ਤੂੰ ਕਹੇਂਗਾ ਮੈਂ ਪੂਰਾ ਕਰੂੰ। ਤੂੰ ਨਹੀਂ ਜਾਣਦਾ ਤੂੰ ਮੇਰੇ ਲਈ ਕੀ ਕਰ ਰਿਹਾ"।…………

ਸਭ ਨੇ ਸਲਾਹ ਕਰਕੇ ਗੁਰੂਦੁਆਰੇ ਭਾਈ ਜੀ ਨੂੰ ਸੁਨੇਹਾ ਘੱਲ ਦਿੱਤਾ ਤਾਂ ਜੋ ਆਨੰਦ ਕਾਰਜ ਦੀ ਰਸਮ ਹੁਣੇ ਨਿਭਾ ਲਈ ਜਾਵੇ...

ਘੰਟੇ ਵਿਚ ਸਭ ਤਿਆਰੀ ਕਰ ਰਸਮ ਨਿਭਾ ਲਈ ਗਈ। ਪਰੀ ਦੀ ਮਾਂ ਨੇ ਗਿੱਲੀਆਂ ਅੱਖ਼ਾਂ ਪੂੰਝਦੇ ਸਿਮਰ ਅਗੇ ਹੱਥ ਜੋੜ ਕਿਹਾ,"ਭੈਣ ਜੀ ! ਸੱਸ ਬਨਣਾ ਬਹੁਤ ਸੌਖ਼ਾ ਪਰ ਮਾਂ ਬਨਣਾ ਬਹੁਤ ਔਖ਼ਾ। ਅੱਜ ਤੁਸੀਂ ਇਹ ਗੱਲ ਵੀ ਫ਼ਿੱਕੀ ਪਾ ਦਿੱਤੀ। ਤੁਸੀਂ ਹੀ ਪਰੀ ਦੀ ਮਾਂ ੳ । ਸਿਰਫ਼ ਤੁਸੀਂ ਹੀ"..…………
(ਰੁਪਿੰਦਰ ਸੰਧੂ, ਮੋਗਾ)

 

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
  susਸੱਸ ਬਨਾਮ ਮਾਂ
ਰੁਪਿੰਦਰ ਸੰਧੂ, ਮੋਗਾ 
hoshਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
teeyanਤੀਆਂ ਤੀਜ ਦੀਆਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
nashaਨਸ਼ੇ ਦੀ ਲੱਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਘਰ ਦਾ ਰਖਵਾਲਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਤੀਰ ਜਾਂ ਤੁੱਕਾ
ਸ਼ਿਵਚਰਨ ਜੱਗੀ ਕੁੱਸਾ, ਲੰਡਨ 
pipalਰੌਣਕੀ  ਪਿੱਪਲ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
udeekਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2018,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018,  5abi.com